Wednesday, February 10, 2010

ਸੱਚ ਦੀ ਬਲੀ -ਡਾ. ਜਸਬੀਰ ਕੌਰ

 ਸੱਚ ਦੀ ਬਲੀ   -ਡਾ. ਜਸਬੀਰ ਕੌਰ
ਸੱਚ ਸਦਾ ਸੂਲੀ ਚੜਿਆ ਹੈ,ਇਹ ਗੱਲ ਅੱਜ ਉਸ ਵੇਲੇ ਸਾਬਿਤ ਹੋ ਗਈ ਜਦੋਂ ਸਿੱਖ ਧਰਮ ਦੇ ਠੇਕੇਦਾਰਾਂ ਵਲੋਂ ਪ੍ਰੋ. ਦਰਸ਼ਨ ਸਿੰਘ ਨੂੰ ਸਿੱਖ ਪੰਥ ਵਿਚੋਂ ਛੇਕੇ ਜਾਣ ਦਾ ਫਤਵਾ ਜਾਰੀ ਕਰ ਦਿੱਤਾ ਗਿਆ ਪਰ  ਸੱਚ ਦੀ ਤਿੱਖੀ ਧਾਰ ਤੇ ਚਲਣ ਵਾਲੇ ਕਿਸੇ ਫਤਵੇ ਦੀ ਪਰਵਾਹ ਨਹੀਂ ਕਰਦੇ ਅਤੇ ਪ੍ਰੋ. ਦਰਸ਼ਨ ਸਿੰਘ ਵਲੋਂ ਵੀ ਇਹ ਕਿਹਾ ਜਾਣਾ ਕੀ "ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕੀ ਮੈਨੂੰ ਸਿੱਖ ਧਰਮ ਵਿਚੋਂ ਛੇਕ ਦਿੱਤਾ ਗਿਆ ਹੈ"ਉਹਨਾਂ ਜਥੇਦਾਰਾਂ ਨੂੰ ਸੰਬੋਧਿਤ ਹੂੰਦਿਆਂ ਕਿਹਾ ਸੀ ਕੀ "ਮੈਂ ਕਾਲਕਾ ਪੰਥ ਦਾ ਮੈਂਬਰ ਹੀ ਨਹੀਂ ਹਾਂ,ਮੇਰਾ ਤੇ ਤੁਹਾਡਾ ਝਗੜਾ ਹੀ ਕੋਈ ਨਹੀਂ ਹੈ,ਤੁਸੀਂ 'ਬਚਿੱਤਰ ਨਾਟਕ' ਦੀ ਤਾਬਿਆ ਬੈਠ ਕੇ ਜੰਮ-ਜੰਮ'ਕਾਲਕਾ ਪੰਥ ਦਾ ਪ੍ਰਚਾਰ ਕਰੋ ਅਤੇ ਮੈਂਨੂੰ 'ਸ੍ਰੀ ਗੂਰੂ ਗ੍ਰੰਥ ਸਾਹਿਬ' ਦੀ ਹਜੂਰੀ ਵਿਚ ਬੈਠ ਕੇ ਖਾਲਸਾ ਪੰਥ ਦਾ ਪ੍ਰਚਾਰ ਕਰਨ ਦਿਉ"
       ਵੈਸੇ ਜੇ ਵੇਖਿਆ ਜਾਏ ਤੇ ਦਸਮ ਗ੍ਰੰਥ ਦਾ ਮਸਲਾ ਅਜੇ ਪੰਥਕ ਮਸਲਾ ਹੈ ਜੋ ਅਜੇ ਉਲਝਿਆ ਹੀ ਹੈ ਇਸ ਮਸਲੇ ਨੂੰ ਅਧਾਰ ਬਣਾ ਕੇ ਸਿੱਖ ਜਥੇਬੰਦੀਆਂ ਦਾ ਆਪਸ ਵਿਚ ਲੜਨਾ ਹਾਸੋਹੀਣਾ ਹੈ ਅਤੇ ਸ਼੍ਰਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਫਿਲਹਾਲ ਘਟੀਆ ਕਿਸਮ ਦੀ ਬਿਆਨ ਬਾਜੀ ਕਰਦੇ ਸੋਭਾ ਨਹੀਂ ਦਿੰਦੇ!ਰਹੀ ਗੱਲ ਕਾਲਕਾ ਪੰਥ ਦੀ ਤੇ ਸਭ ਤੋਂ ਪਹਿਲਾਂ ਸਿੱਖ  ਧਰਮ ਵਿੱਚੋਂ ਉਹ ਲੋਕ ਛੇਕੇ ਜਾਣੇ ਚਾਹੀਦੇ ਹਨ ਜਿਨ੍ਹਾਂ ਸਿੱਖ ਧਰਮ ਨੂੰ ਕਾਲਕਾ ਧਰਮ  ਦੇ ਹੱਥਾਂ ਦੀ ਕਠਪੁਤਲੀ ਬਣਾ ਦਿੱਤਾ ਹੈ! ਪ੍ਰੋ ਦਰਸ਼ਨ ਸਿੰਘ ਨੂੰ ਸਿਖ ਧਰਮ ਵਿੱਚੋਂ ਛੇਕ ਦੇਣਾ ਇਹ ਸਿਆਸੀ ਲਾਭ ਦਾ ਵੀ ਨਤੀਜਾ ਹੈ ਅਤੇ ਆਉਂਦੀਆਂ ਸ਼੍ਰਮਣੀ ਕਮੇਟੀ ਦੀਆਂ ਚੋਣਾ ਵਿਚ ਵੀ ਆਪਣਾ ਅਸਰ ਵੀ ਇਹ ਗੱਲ ਹਾਵੀ ਰਹਿਣ ਦੇ ਅਸਾਰ ਹਨ!
               ਸਿੱਖ ਧਰਮ ਦੇ ਜਥੇਦਾਰ ਪਹਿਲਾਂ ਦਸਮ ਗ੍ਰੰਥ  ਬਾਰੇ ਢੁਕਵਾਂ ਫੈਸਲਾ ਲੈਣ ਜਿਨ੍ਹਾਂ ਲਈ ਆਪਣੇ ਹੀ ਲਫਜ਼ ਪੜਨੇ ਔਖੇ ਹਨ ਜੋ ਆਪਣੇ ਸਿਆਸੀ ਹੁਕਮਰਾਂਨਾਂ ਦੇ ਕਹੇ ਤੇ ਹਰ ਫੈਸਲਾ ਲੈਂਦੇ ਹਨ,ਅੱਜ ਦਾ ਫੈਸਲਾ ਜਨਤਾ ਦੀ ਸੋਚ ਮੁਤਾਬਿਕ ਹੋਣਾ ਚਾਹੀਦਾ ਸੀ ਦੁਨੀਆਂ ਦੇ ਹਰ ਕੋਨੇ ਵਿਚ ਵੱਸਦਾ ਪੰਜਾਬੀ ਪ੍ਰੋ.ਦਰਸ਼ਨ ਦੇ ਨਾਲ ਹੈ ਜੇ ਪ੍ਰੋ ਦਰਸ਼ਨ ਸਿੰਘ ਦੀ ਕਿਸੇ ਗੱਲ ਵਿਚ ਸੱਚਾਈ ਨਾ ਹੂੰਦੀ ਤਾਂ ਅੱਜ ਸਿੱਖ ਉਨ੍ਹਾਂ ਦੇ ਹੱਕ ਵਿਚ ਨਾਂ ਖਲੋਂਦੇ ਅਸਲ ਵਿਚ ਪ੍ਰੋ ਸਾਹਿਬ ਨੂੰ ਮੋਹਰਾ ਬਣ ਕੇ ਢਾਇਆ ਗਿਆ ਹੈ!
                  ਉਸ ਵੇਲੇ ਇਹ ਜਥੇਦਾਰ ਕਿਥੇ ਸਨ ਜਦੋਂ ਡੇਰੇ ਸਿਰਸਾ ਵਾਲੇ ਬਾਬੇ ਵਲੋਂ ਸ੍ਰੀ ਗੂਰੂ ਗੋਬਿੰਦ ਸਿੰਘ ਦਾ ਰੂਪ ਧਾਰਿਆ ਗਿਆ ਸੀ ਕੀ ਕਰ ਲਿਆ ਉਸ ਬਾਬੇ ਦਾ ਇਹਨਾਂ ਜਥੇਦਾਰਾਂ?ਸਿਖ ਧਰਮ ਦੇ ਉਹ ਹੀ ਠੇਕੇਦਾਰ ਸਿਆਸੀ ਲਾਭ ਖਾਤਿਰ ਸਿਖ ਧਰਮ ਨੂੰ ਛਿਕੇ ਟੰਗ ਕੇ ਫਿਰ ਉਸ ਬਾਬੇ ਦੇ ਪੈਰੀਂ ਜਾ ਡਿਗੇ ਉਸ ਵੇਲੇ ਕਿਥੇ ਸਨ ਇਹ ਪੰਥ ਦੇ ਮਹਾਂਰਾਜੇ?ਉਸ ਬਾਬੇ ਦਾ ਕੀ ਫੈਸਲਾ ਕੀਤਾ ? ਹਰ ਮਹੀਨੇ ਉਹ ਕਚਿਹਰੀ ਵਿਚ ਆਉਣ ਦੀ ਬਜਾਏ ਆਪਣੇ ਘਰ ਬੈਠਾ ਹੀ ਤਰੀਕਾਂ ਭੂਗਤ ਰਿਹਾ ਹੈ ਇਸ ਮਸਲੇ ਤੇ ਕਿਸੇ ਪ੍ਰਧਾਨ ਤੇ ਕਿਸੇ ਜਥੇਦਾਰ ਨੂੰ ਕੋਈ ਫਤਵਾ ਨਹੀਂ ਸੁਝ ਰਿਹਾ! ਪ੍ਰੋ ਦਰਸ਼ਨ ਵਰਗੇ ਬੰਦਿਆਂ ਦੇ ਹੱਕ ਵਿਚ ਜਦੋਂ ਜਨਤਾ ਅੱਗੇ ਆਉਂਦੀ ਨਜ਼ਰ ਆਈ ਤਾਂ ਧਰਮ ਦੇ ਇਨ੍ਹਾਂ ਠੇਕੇਦਾਰਾਂ ਉਨ੍ਹਾਂ ਨੂੰ ਧਰਮ ਵਿਚੋਂ ਛੇਕ ਦਿੱਤਾ,ਪਰ ਸੱਚ ਕਦੀ ਮਰਦਾ ਨਹੀਂ ਤਸੀਹੇ ਸਹਿ ਕੇ ਵੀ ਜੀਉਂਦਾ ਹੈ ਫਿਰ ਪ੍ਰੋ ਸਾਹਿਬ ਤੇ ਇਕ ਸਿੱਖ ਹਨ ਸਰਦਾਰ ਹਨ ਤੇ ਸਰਦਾਰ ਦਾ ਮਤਲਬ ਹੈ ਸਿੱਖ ਦਾ ਸਿਰ ਸਦਾ ਧਾਰ ਤੇ ਹੁੰਦਾ ਹੈ ਤੇ ਸੱਚ ਦੀ ਰਾਖੀ ਕਰਦਾ ਹੈ !ਅਜੇ ਇਸ ਮਸਲੇ ਦੇ ਹੋਰ ਭਖਣ ਦੇ ਅਸਾਰ ਹਨ।
         ਜੇ ਇਸੇ ਤਰ੍ਹਾਂ ਹੀ ਸਿੱਖ ਧਰਮ ਵਿਚੋਂ ਹਰ ਸੱਚ ਨੂੰ ਖਤਮ ਕਰਨ ਦੀ ਜੁੱਰਅਤ ਹੂੰਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਿੱਖ ਧਰਮ ਦਾ ਨਾਂ ਹੀ ਆਰ ਐਸ ਐਸ ਹੋ ਜਾਏਗਾ।
.....................

No comments:

Post a Comment