Monday, February 22, 2010

ਸ਼ਿਵ ਦੀ ਕਵਿਤਾ ਵਿੱਚ ਬਿਰਹਾ -ਆਕਾਸ਼ਦੀਪ 'ਭੀਖੀ' ਪਰੀਤ


ਸ਼ਿਵ ਦੀ ਕਵਿਤਾ ਵਿੱਚ ਬਿਰਹਾ   -ਆਕਾਸ਼ਦੀਪ 'ਭੀਖੀ' ਪਰੀਤ                                                               
ਸ਼ਿਵ ਕੁਮਾਰ ਬਟਾਲਵੀ ਦਾ ਨਾਮ ਲੈਦਿਆਂ ਹੀ ਪੰਜਾਬੀ ਸਾਹਿਤ ਦੇ ਪ੍ਰਮੁੱਖ ਰੂਪ ਕਵਿਤਾ ਦੀ ਅਮੀਰੀ ਦਾ ਅਹਿਸਾਸ ਹੋ ਜਾਂਦਾਂ ਹੈ ।ਮਹਾਨ ਪੰਜਾਬੀ ਵਿਦਵਾਨ ਡਾ.ਜੀਤ ਸਿੰਘ ਸੀਤਲ ਨੇ ਆਪਣੀ ਕਿਤਾਬ ‘ਸ਼ਿਵ ਕੁਮਾਰ ਬਟਾਲਵੀ ਜੀਵਨ ਤੇ ਰਚਨਾ’ ਵਿੱਚ ਲਿਖਿਆ ਹੈ ਕਿ, “ਸ਼ਿਵ ਕੁਮਾਰ ਬਟਾਲਵੀ  ਦੇ  ਕਾਵਿ ਜਗਤ ਦੀ ਉਮਰ ਭਾਵੇਂ 10 ਸਾਲ ਦੀ ਹੀ ਸੀ,ਪ੍ਰੰਤੂ ਇਹ ਗੱਲ ਨਿਰਸੰਦੇਹ ਕਹੀ ਜਾ ਸਕਦੀ ਹੈ ਕਿ ਉਸਦੇ ਇਹਨਾਂ 10 ਸਾਲਾਂ ਦੀ ਕਾਵਿ ਰਚਨਾ ਪੂਰੇ ਯੁੱਗ ਦੀ ਦੇਣ ਹੈ ਤੇ ਉਹ ਫਿਰ ਭਾਵੇਂ ਗਿਣਨਾਤਮਕ ਪੱਖ ਤੋਂ ਹੋਵੇ ਜਾਂ ਗਿਣਨਾਤਮਕ ਪੱਖ ਤੋਂ’’।  ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਵਿੱਚੋਂ ਅਸੀਂ ਕਈ ਵਿਸ਼ਿਆਂ ਨੂੰ ਅਧਾਰ ਬਣਾਕੇ ਗੱਲ ਕਰ ਸਕਦੇ ਹਾਂ ,ਪਰ ਇੱਥੇ ਮੈ ਉਸਦੀ ਕਵਿਤਾ ਦੀ ਪ੍ਰਬਲ ਸੁਰ ‘ਬਿਰਹਾ’ ਦੇ ਸੰਦਰਭ ਵਿੱਚ ਚਰਚਾ ਕਰਾਂਗਾ।                                                                                                                                    ਸ਼ਿਵ ਦੀਆਂ ਕਵਿਤਾਂਵਾਂ ਵਿੱਚ ਭਾਵੇਂ ਸਮਾਜਕ ਚੇਤਨਤਾ ਸਮੇਤ ਆਮ ਇਨਸਾਨ ਦੀ ਜ਼ਿੰਦਗੀ ਨਾਲ ਸਬੰਧਤ ਕਈ ਪੱਖਾਂ ਦੀ ਤਸਵੀਰ ਉਲੀਕੀ ਗਈ ਹੈ, ਪਰ ਬਿਰਹੋਂ , ਗਮ, ਪੀਡ਼ਾ ਤੇ ਨਾਰੀ ਸੰਵੇਦਨਾ ਦੀ ਸੁਰ ਪ੍ਰਦਾਨ ਹੈ।ਬਿਰਹਾ ਦਾ ਸੁਲਤਾਨ ਸ਼ਿਵ ਬਿਰਹੋ ਦੀ ਗੁਡ਼ਤੀ ਲੈਕੇ ਜੰਮਿਆ ਸੀ ਇਸੇ ਲਈ ਤਾਂ ਸ਼ਾਇਦ  ਉਹ  ਆਖ ਰਿਹਾ ,                                                                   “ਅਸੀਂ ਸਭ ਬਿਰਹਾ ਘਰ ਜੰਮਦੇ                                                                                                                                ਬਿਰਹਾ ਆਏ ਹੰਢਾਣ                                                                                                                                                ਬਿਰਹਾ ਖਾਈਏ ,ਬਿਰਹਾ ਪਾਈਏ                                                                                                                                     ਬਿਰਹਾ ਆਏ ਹੰਢਾਣ    ।                                                                    ਸ਼ਿਵ ਤੇ ਬਿਰਹੋ ਵਾਸਤਵ ਵਿੱਚ ਇੱਕ ਦੂਜੇ ਵਿੱਚ ਅਭੇਦ ਹਨ।ਜਿਵੇਂ ਕਲਮ ਸ਼ਿਆਹੀ ਬਿਨਾਂ ਅਧੂਰੀ ਹੈ ,ਸ਼ਿਵ ਤੇ ਸ਼ਿਵ ਦੀ ਕਵਿਤਾ ਬਿਰਹੋ ਬਿਨਾ ਅਧੂਰੇ ਹਨ।ਸ਼ਿਵ ਕੁਮਾਰ ਬਟਾਲਵੀ ਦੀ ਕਵਿਤਾ ਵਿੱਚ ਜੇ ਕਿਸੇ ਨੇ ਬਿਰਹਾ ਸੁਰ ਦਾ ਸਿਖਰ ਵੇਖਣਾ ਹੋਵੇ , ਤਾਂ ਉਸਦੇ ਚੋਥੇ ਕਾਵਿ ਸੰਗ੍ਰਹਿ ‘ਮੈਨੂੰ ਵਿਦਾ ਕਰੋ’ ਤੇ ਆਪਣੇ ਨੇਤਰ ਕਮਲਾਂ ਨਾਲ ਫੇਰੀ ਪਾ ਆਵੇ।ਇਸ ਸੰਗ੍ਰਹਿ ਦੀ ਸਾਰੀ ਕਾਵਿ ਰਚਨਾ ਪਡ਼ ਕੇ ਇਵੇਂ ਅਹਿਸਾਸ ਉਭਰਦਾ ਜਿਵੇਂ ਸ਼ਿਵ ਗਮ,ਮੋਤ ,ਪੀਡ਼ਾ ਦੀ ਤ੍ਰਿਵੈਣੀ ਨਾਲ ਪਰਨਾਇਆ ਹੋਵੇ । ਸਮੁੱਚਾ ਕਾਵਿ ਸੰਗ੍ਰਹਿ ਪਡ਼ਕੇ ਇਵੇਂ ਲੱਗਦਾ ਜਿਵੇਂ ਸ਼ਿਵ ਨੂੰ ਆਪਣੀ ਸਾਂਹਾਂ ਦੀ ਯਾਤਰਾ ਪੂਰੀ ਹੋਣ ਚਸਕਾ ਲੱਗਾ ਹੋਵੇ ਸ਼ਾਇਦ ਤਾਂ ਹੀ  ਤਾਂ ਉਹ ਆਖ ਰਿਹਾ     ,                                                                                                                                                      ਅਸਾਂ ਤਾਂ ਜੋਬਨ ਰੁੱਤੇ ਮਰਨਾ                                                                                                                                       ਮੁਡ਼ ਜਾਣਾ ਅਸੀਂ ਭਰੇ ਭਰਾਏ                                                                                                                                         ਹਿਜਰ ਤੇਰੇ ਦੀ ਕਰ ਪਰਿਕਰਮਾ                                                                                                                               ਅਸਾਂ ਤਾਂ ਜੋਬਨ ਰੁਤੇ ਮਰਨਾਂ    ।                                                                    ਮੈਨੂੰ ਵਿਦਾ ਕਰੋ, ਕਾਵਿ ਸੰਗ੍ਰਹਿ ਵਿੱਚ ਸ਼ਿਵ ਦੀ ਪਹਿਲੀ ਪ੍ਰਗੀਤ ਰਚਨਾ ‘ਮੇਰੇ ਰਾਮ ਜੀਉ’ ਵਿੱਚ ੳਸਨੇ ਇੱਕ ਪ੍ਰੀਤ ਨਾਇਕਾ ਦੀ ਦਰਦ ਕਹਾਣੀ ਨੂੰ ਬਿਰਹਾ ਦੀ ਸੁਰ ਵਿੱਚ ਬਡ਼ੇ ਹੀ ਦਿਲ ਹਲੂਣ ਵਾਲੀਆਂ ਸਤਰਾਂ ਵਿੱਚ ਵਿਅਕਤ ਕੀਤਾ ਹੈ ਕਿ ,ਕਿਸ ਤਰਾਂ ਪ੍ਰੇਮਿਕਾ ਆਪਣੇ ਪ੍ਰੇਮੀ ਨੂੰ ਨਿਹੋਰਾ ਜਿਹਾ ਮਾਰਦੀ ਹੈ ,ਕੇ ਜਦ ਉਹ ਉਸਦੀ ਜਰੂਰਤਮੰਦ ਸੀ ,ਉਹ ਉਸ ਵਕਤ ਕਿਉਂ ਨਹੀਂ ਬਹੁਡ਼ਿਆ।                                                                                              ਕਿੱਥੇ ਸਉਂ ਜਦ ਅੰਗ ਸੰਗ ਸਾਡੇ                                                                                                                                  ਰੁੱਤ ਜੋਬਨ ਦੀ ਮੋਲੀ                                                                                                                              ਕਿੱਥੇ ਸਉਂ ਜਦ ਤਨ ਮਨ ਸਾਡੇ  ਗਈ ਕਥੂਰੀ ਘੋਲੀ                                                                                                            ਕਿੱਥੇ ਸਉਂ ਜਦ ਧਰਮੀ ਬਾਬਲ  , 
ਸਾਡੇ ਕਾਜ ਰਚਾਏ    ,                                                                                                      ਮੇਰੇ ਰਾਮ ਜੀਉ    ।                                                                            ਬਿਰਹਾ ਅਸਲ ਵਿੱਚ ਉਹ ਵਿਯੋਗ ਭਰੀ ਸਥਿਤੀ ਹੈ ਜਦ ਸਾਡੇ ਦਿਲ ਵਿੱਚ ਵਸਣ ਵਾਲਾ ਸਾਡੇ ਕੋਲ ਨਾਂ ਹੋਵੇ, ਪਰ ਉਸਦੀ ਯਾਦ ਸਾਰੀ ਰੂਹ ਵਿੱਚ ਅੱਗ ਵਾਂਗ ਬਲ ਰਹੀ ਹੋਵੇ ,ਆਪਣੇ ਕਿਸੇ ਪਿਆਰੇ ਦੀ ਦੂਰੀ ਵਿੱਚ ਤਡ਼ਫ ,ਤਡ਼ਫ ਕੇ ਜਿਹਡ਼ੇ ਪਲ ਬੀਤਦੇ ਨੇ ,ਉਹਨਾਂ ਪਲਾਂ ਦਾ ‘ਨਾਮਕਰਨ ਬਿਰਹੋ’’ ਕੀਤਾ ਜਾ ਸਕਦਾ ਹੈ।        ਪੇਮਿਕਾ ਆਪਣੇ ਪ੍ਰੇਮੀ ਨੂੰ ਦਰਦ ਭਰੇ ਸੁਆਲ ਕਰਦੀ ਪੁੱਛਦੀ ਹੈ ਕੇ ਸਾਉਣ ਦਾ ਮਹੀਨਾ ਤਾਂ ਮਿਲਾਪ ਦਾ ਵੇਲਾ ਸੀ ,ਪਰ ਉਹ ਉਸ ਵੇਲੇ ਵੀ ਉਸਦੇ ਵਿਛੋਡ਼ੇ ਦੀ ਅਗਨ ਬੁਝਾਉਣ ਕਿਉਂ ਨਾਂ ਬਹੁਡ਼ਿਆ  |                                                                                     ਕਿੱਥੇ ਸਉਂ ਜਦ ਨਹੁੰ ਟੁੱਕਦੀ ਦੇ  ਸਾਉਣ ਮਹੀਨੇ ਬੀਤੇ                                                                                              ਕਿੱਥੇ ਸਉਂ ਜਦ ਮਹਿਕਾਂ ਦੇ ਅਸ  ਦੀਪ ਚਮੁਖੀਏ ਸੀਖੇ                                                                                       
ਕਿੱਥੇ ਸਉਂ ਉਸ ਰੁੱਤੇ  ,  ਤੇ ਤੁਸੀਂ ਉਦੋ ਕਿਉਂ ਨਾਂ ਆਏ                                                                                                             ਮੇਰੇ ਰਾਮ ਜੀਉ                                                                                                                                         ਤੁਸੀਂ ਕਿਹਡ਼ੀ ਰੁੱਤੇ ਆਏ ,ਜਦ ਬਾਗੀ ਫੁੱਲ ਕੁਮਲਾਏ                                                                                                        ਮੇਰੇ ਰਾਮ ਜੀਓ                                                                                                                                 ਸ਼ਿਵ ,ਬਿਰਹਾ ਵਿੱਚੋਂ ਸਵਾਦ ਚੱਖਦਾ ਹੈ ਕਿਸੇ ਸ਼ਹਿਦ ਦੇ ਸਵਾਦ ਵਾਂਗ                                                                                                           ਵਸਲ ਦਾ ਸਵਾਦ ਤਾਂ                                                                                                                                ਇੱਕ ਪਲ ਦੀ ਮੋਜ ਤੋਂ ਵੱਧ ਨਹੀਂ                                                                                                                        ਜੁਦਾਈ ਹਸ਼ਰ ਤੱਕ ਹੈ ਆਦਮੀ ਨੂੰ ਨਸ਼ਾ                                            
         ਸ਼ਿਵ ਤੇ ਬਿਰਹਾ ਵਾਸਤਵ ਵਿੱਚ ਇੱਕ ਦੂਜੇ ਦੇ ਪੂਰਕ ਸਨ ,ਤਾਂ ਹੀ ਤਾਂ ਉਹ ਆਖਦਾ ਹੈ ਕਿ ਉਸਦੇ ਗੀਤਾਂ ਵਿੱਚ ਬਿਰਹੋ ਦੀ ਰਡ਼ਕ ਪੈਂਦੀ ਹੈ।ਸ਼ਿਵ ਤੇ ਬਿਰਹਾ ਬਾਰੇ ਹਾਲੇ ਜੋ ਮੈ ਲਿਖਿਆ ਉਹ ਸ਼ਾਇਦ ਤਿਲ ਮਾਤਰ ਵੀ ਨਹੀ ,ਕਿਉਂਕਿ ਸ਼ਿਵ ਵਾਸਤੇ ਤਾਂ ਬਿਰਹਾ ਸੌ ਮੱਕਿਆਂ ਦਾ ਹੱਜ ਹੈ |                                                                                                

ਸਾਨੂੰ ਸੋ ਮੱਕਿਆਂ ਦਾ ਹੱਜ ਵੇ ਤੇਰਾ ਬਿਰਹਡ਼ਾ
ਲੋਕੀਂ ਪੂਜਣ ਰੱਬ ਮੈ ਤੇਰਾ ਬਿਰਹਡ਼ਾ    । 
......................

Sunday, February 21, 2010

"ਜਦੋਂ ਮੈਂ ਆਪਣੇ ਦਿਲ ਨੂੰ ਬੇਵਕੂਫ਼ ਬਣਾਇਆ......" -ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)

"ਜਦੋਂ ਮੈਂ ਆਪਣੇ ਦਿਲ ਨੂੰ ਬੇਵਕੂਫ਼ ਬਣਾਇਆ......"  -ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)
"ਤੂੰ ਜ਼ਰੂਰੀ ਮੇਰੇ ਖੋਸੜੇ ਪਵਾਉਣੇ ਐਂ ?" ਮੈਂ ਕਿਹਾ |

"ਖੋਸੜੇ ਪੈਣ ਵਾਲੀ ਕੀ ਗੱਲ ਐ ? ਸੱਚ ਦੀ ਗੱਲ ਕਰਨੀ ਤੇ ਸਚਾਈ 'ਤੇ ਪਹਿਰਾ ਦੇਣਾ ਆਪਣਾ ਸਭ ਦਾ ਫ਼ਰਜ਼ ਬਣਦਾ ਹੈ |" ਮੇਰੇ ਦਿਲ ਦੀ ਆਵਾਜ਼ ਸੀ |

"ਬਾਈ ਜੀ ! ਸਿਆਣਿਆਂ ਨੇ ਕਿਹਾ ਕਿ 'ਜਾਂਦੀਏ ਬਲਾਏ ਦੁਪਹਿਰਾ ਕੱਟ ਜਾ' ਕਦੇ ਨਾ ਕਹੀਏ |"

"ਪਰ ਇਹ ਦੁੱਖ ਤਾਂ ਮੇਰੇ ਬਰਦਾਸ਼ਤ ਤੋਂ ਬਾਹਰ ਹੈ |"

"ਧਰਮ ਦੇ ਮਸਲੇ 'ਚ ਕਦੇ ਦਖ਼ਲ ਨਹੀਂ ਦੇਣਾ ਚਾਹੀਦਾ, ਮੈਂ ਤਾਂ ਫਿਰ ਹਿੰਦੂ ਪਰਿਵਾਰ 'ਚ ਜੰਮਿਆਂ ਹਾਂ, ਮੈਨੂੰ ਤਾਂ ਊਂ ਈ ਕਿਸੇ ਨੇ ਨਹੀਂ ਬਖ਼ਸ਼ਣਾ |"

"ਇੱਕ ਗੱਲ ਦੱਸ, ਕੀ ਤੂੰ ਕਦੇ ਗੁਰਦੁਆਰਾ ਸਾਹਿਬ ਨਹੀਂ ਗਿਆ ? ਕਦੇ ਧੁਰ ਕੀ ਬਾਣੀ ਦਾ ਪਾਠ ਨਹੀਂ ਕੀਤਾ ?"

"ਗੁਰਦੁਆਰਾ ਸਾਹਿਬ ਵੀ ਜਾਂਦਾ ਹਾਂ ਤੇ ਪਾਠ ਵੀ ਕੀਤਾ ਹੈ, ਫੇਰ ?"

"ਯਾਦ ਕਰ ਜਦ ਤੂੰ ਚੌਥੀ-ਪੰਜਵੀਂ ਜਮਾਤ 'ਚ ਪੜ੍ਹਦਾ ਸੀ, ਪਿੰਡ ਗੁਰਦੁਆਰਾ ਸਾਹਿਬ ਦੇ ਸਪੀਕਰ 'ਚ ਪਹਿਲੀ ਵਾਰ ਰਹਿਰਾਸ ਸਾਹਿਬ ਦਾ ਪਾਠ ਕੀਤਾ ਸੀ ਤਾਂ ਤੇਰੇ ਦਾਦਾ ਜੀ ਨੇ ਅਰਦਾਸ ਕਰਵਾਈ ਸੀ |"

"ਉਹ ਤਾਂ ਯਾਦ ਹੈ, ਪਰ ਨਾਲ਼ ਇਹ ਵੀ ਯਾਦ ਹੈ ਕਿ ਜਿੰਮੀਦਾਰਾਂ ਦੇ ਇੱਕ ਮੁੰਡੇ ਨੇ ਹਿੰਦੂਆਂ ਦਾ ਮੁੰਡਾ ਹੋ ਕੇ ਪਾਠ ਕਰਨ 'ਤੇ ਟੋਕ ਵੀ ਤਾਂ ਕੀਤੀ ਸੀ, ਜਿਸ ਕਰਕੇ ਮੇਰੀ ਜ਼ਿੰਦਗੀ ਪੂਰਨ ਰੂਪ ਵਿੱਚ ਬਦਲ ਗਈ | ਬਚਪਨ ਵਿੱਚ ਜੇਕਰ ਇਹ ਘਟਨਾ ਨਾ ਹੁੰਦੀ ਤਾਂ ਸ਼ਾਇਦ ਅੱਜ ਕਲੀਨ ਸ਼ੇਵ ਹੋਣ ਦੀ ਥਾਂ ਗੁਰਸਿੱਖ ਹੁੰਦਾ |"

"ਜੋ ਮਰਜ਼ੀ ਬਹਾਨੇ ਮਾਰੀ ਜਾ, ਤੈਨੂੰ ਇਹ ਲੇਖ਼ ਲਿਖਣਾ ਹੀ ਪੈਣਾ | ਆਖਿਰ ਆਸਟ੍ਰੇਲੀਆ ਰਹਿਣ ਵਾਲੇ ਪੰਜਾਬੀ ਆਪਣੇ ਹੀ ਭੈਣਾਂ-ਭਰਾ ਹਨ | ਜਦ ਇੱਥੇ ਰਹਿਣਾ ਹੈ ਤਾਂ ਇਨ੍ਹਾਂ ਨੂੰ ਹੀ ਆਪਣਾ ਸਮਝ |" ਮੇਰੇ ਦਿਲ 'ਚੋਂ ਆਵਾਜ਼ ਆਈ |

"ਮੈਂ ਸਾਰੀਆਂ ਗੱਲਾਂ ਨਾਲ਼ ਸਹਿਮਤ ਹਾਂ, ਪਰ ਬਾਈ ਮੇਰਿਆ ! ਧਰਮ ਦੇ ਮਾਮਲੇ 'ਚ ਕੋਈ ਵੀ ਗੱਲ ਕਹਿਣ ਤੋਂ ਸਾਨੂੰ ਗੁਰੇਜ਼ ਕਰਨਾ ਬਿਹਤਰ ਹੈ |"

"ਯਾਰ ! ਮੈਂ ਅਤਿਅੰਤ ਦਰਦ ਨਾਲ਼ ਭਰਿਆ ਪਿਆ ਹਾਂ | ਸਾਡੀਆਂ ਪੰਜਾਬੀ ਕੁੜੀਆਂ ਅਜਿਹੀਆਂ ਪੋਸ਼ਾਕਾਂ ਪਹਿਨ ਕੇ ਗੁਰਦੁਆਰਾ ਸਾਹਿਬ ਆਉਂਦੀਆਂ ਹਨ ਕਿ ਉਨ੍ਹਾਂ ਦਾ ਅੰਗ-ਅੰਗ ਬਾਹਰ ਆਉਣ ਨੂੰ ਕਾਹਲਾ ਹੁੰਦਾ ਹੈ | ਇਉਂ ਲੱਗਦੈ, ਜਿਵੇਂ ਫੈਸ਼ਨ ਪਰੇਡ ਹੋ ਰਹੀ ਹੋਵੇ | ਮੈਂ ਕੀਕਣ ਬਰਦਾਸ਼ਤ ਕਰਾਂ ? ਭਾਈ ਬੀਬਾ ! ਮੰਨਿਆ ਕਿ ਤੁਸੀਂ ਬੜੇ ਵਿਕਸਤ ਮੁਲਕ 'ਚ ਰਹਿੰਦੀਆਂ ਹੋ, ਤੁਹਾਡੀ ਸੋਚ ਬੜੀ ਅਗਾਂਹਵਧੂ ਹੈ, ਆਪਣੀ ਮਰਜ਼ੀ ਦੀਆਂ ਖੁਦ ਮਾਲਕ ਹੋ ਤੇ ਹਰ ਇੱਕ ਨੂੰ ਪੂਰਨ ਆਜ਼ਾਦੀ ਹੈ, ਪਰ ਮਰਿਆਦਾ ਦਾ ਵੀ ਤਾਂ ਕੋਈ ਮਹੱਤਵ ਹੁੰਦਾ ਹੈ | ਬਾਕੀ ਭਾਈ, ਗੁਰੂਘਰ 'ਚ ਤੁਹਾਡੇ ਵਰਗੀਆਂ ਏਨੀਆਂ ਅਗਾਂਹਵਧੂ ਹੋਣ ਨਾਲੋਂ ਤਾਂ ਅਸੀਂ ਪਿਛਾਂਹਵਧੂ ਹੀ ਚੰਗੇ |"

"ਚੁੱਪ ਕਰ ! ਸਾਲਾ ਅਤਿਅੰਤ ਦਰਦ ਦਾ ! ਆਪ ਵੀ ਮਰੇਂਗਾ, ਨਾਲੇ ਮੈਨੂੰ ਮਰਵਾਏਂਗਾ | ਐਵੀਂ ਨਾ ਕਿਸੇ ਨੂੰ ਕਹੀ ਜਾ | ਗੱਲ ਉਹ ਕਰੀਏ ਜੋ ਅੱਖੀਂ ਦੇਖੀ ਹੋਵੇ |" ਮੈਨੂੰ ਆਪਣੇ ਦਿਲ ਦੀ ਸੋਚ ਤੋਂ ਡਰ ਪੈਦਾ ਹੋਣਾ ਸ਼ੁਰੂ ਹੋ ਗਿਆ | ਮੈਂ ਸ਼ੁਰੂ ਤੋਂ ਹੀ ਧਰਮ ਦੇ ਮਾਮਲੇ 'ਤੇ ਕਲ਼ਮ ਚਲਾਉਣ ਤੋਂ ਗੁਰੇਜ਼ ਕੀਤੀ ਹੈ, ਪਰ ਮੇਰਾ ਦਿਲ ਅੱਜ ਤੜਕੇ ਤੋਂ ਹੀ ਮਗਰ ਪਿਆ ਹੋਇਆ ਹੈ ਕਿ ਇਸ ਫੈਸ਼ਨ ਪਰੇਡ ਦੇ ਮਾਮਲੇ ਤੇ ਕੁਝ ਲਿਖਾਂ | ਅਸਲ 'ਚ ਇੱਕ ਪਾਠਕ ਬੀਬੀ ਦਾ ਫ਼ੋਨ ਆਇਆ ਸੀ, ਲਗਦਾ ਹੈ ਉਹ ਵੀ ਮੇਰੇ ਦਿਲ ਵਾਂਗ ਭਾਵੁਕ ਕਿਸਮ ਦੀ ਹੈ | ਉਹਦਾ ਤੇ ਉਹਦੇ ਪਰਿਵਾਰ ਦਾ ਦਿਲ ਵੀ ਮੇਰੇ ਦਿਲ ਵਾਂਗ ਇਨ੍ਹਾਂ ਗੱਲਾਂ ਕਾਰਨ ਦਰਦ ਨਾਲ਼ ਭਰਿਆ ਪਿਆ ਹੈ | ਉਸਨੇ ਤਾਂ ਆਪਣੇ ਦਿਲ ਦੀ ਭੜਾਸ ਕੱਢ ਲਈ, ਪਰ ਮੇਰਾ ਦਿਲ ਇਹ ਗੱਲਾਂ 'ਦਿਲ' ਨੂੰ ਲਾ ਬੈਠਾ ਤੇ ਹੁਣ ਮੇਰੇ ਨਾਲ਼ ਇਸ ਮਾਮਲੇ 'ਤੇ ਲੇਖ਼ ਲਿਖਣ ਦੀ ਜ਼ਿੱਦ ਕਰੀ ਜਾਂਦਾ ਹੈ | ਮੈਂ ਵੀ ਧਾਰ ਰੱਖੀ ਹੈ, ਇਹ ਜੋ ਮਰਜ਼ੀ ਕਹੀ ਜਾਵੇ, ਮੈਂ ਇਹਦੀ ਕਹੀ ਨਹੀਂ ਮੰਨਣੀ |

"ਬਾਹਲਾ ਭੋਲਾ ਨਾ ਬਣ, ਜਦ ਤੂੰ ਮੈਲਬੌਰਨ ਰਹਿੰਦਿਆਂ ਗੁਰਦੁਆਰਾ ਸਾਹਿਬ ਜਾਂਦਾ ਹੁੰਦਾ ਸੀ, ਤਾਂ ਮੇਰੇ ਨਾਲ਼ ਕੀ ਕਲਪਦਾ ਰਹਿੰਦਾ ਸੀ ? ਤੂੰ ਆਹੀ ਕੁਛ ਮੈਨੂੰ ਕਹਿੰਦਾ ਹੁੰਦਾ ਸੀ, ਜੋ ਅੱਜ ਮੈਂ ਤੈਨੂੰ ਕਹੀ ਜਾਂਦਾ ਹਾਂ |"

"ਨਹੀਂ, ਨਾ ਤਾਂ ਮੈਂ ਕੁਛ ਦੇਖਿਆ ਤੇ ਨਾ ਤੈਨੂੰ ਕਦੇ ਕੁਛ ਕਿਹਾ | ਐਵੇਂ ਨਾ ਜ਼ਬਰਦਸਤੀ ਦਾ ਗਵਾਹ ਬਣਾਈ ਜਾ | ਮੈਲਬੌਰਨ ਗੁਰਦੁਆਰਾ ਸਾਹਿਬ ਗਿਆਂ ਨੂੰ ਹੁਣ ਤਾਂ ਅੱਠ-ਨੌਂ ਮਹੀਨੇ ਬੀਤ ਗਏ ਨੇ, ਮੈਨੂੰ ਤਾਂ ਰਾਤ ਖਾਧੀ ਰੋਟੀ ਯਾਦ ਨਹੀਂ ਰਹਿੰਦੀ ਕਿ ਕਾਹਦੇ ਨਾਲ਼ ਖਾਧੀ ਸੀ, ਤੂੰ ਨੌਂ ਮਹੀਨੇ ਪੁਰਾਣੀਆਂ ਗੱਲਾਂ ਤਾਜ਼ਾ ਕਰਵਾਉਣ ਲੱਗਾ ਏਂ |"

"ਕੀ ਯਾਰ ! ਤੈਨੂੰ ਕੁਛ ਵੀ ਯਾਦ ਨਹੀਂ ਰਹਿੰਦਾ | ਤੂੰ ਐਤਵਾਰ ਵਾਲੇ ਦਿਨ ਜਾਇਆ ਤਾਂ ਕਰਦਾ ਸੀ, ......"

"ਕਿਉਂ ਸਾਲਿਆ, ਮਰਵਾਉਣ ਦਾ ਲੱਕ ਬੰਨਿਐਂ ? ਤੈਨੂੰ ਕਿਸੇ ਨੇ ਅਕਲ ਨਹੀਂ ਦਿੱਤੀ ? ਪਿਉ ਮੇਰਿਆ ਮੈਨੂੰ ਸਭ ਯਾਦ ਐ, ਵਾਸਤਾ ਈ ਰੱਬ ਦਾ, ਹੁਣ ਨਾਮ ਨਾ ਲਈਂ ਕਿ ਕਿਹੜੇ ਗੁਰਦੁਆਰਾ ਸਾਹਿਬ ਜਾਂਦਾ ਹੁੰਦਾ ਸੀ |"  ਮੈਂ ਫਟਾਫਟ ਆਪਣੇ ਦਿਲ ਦਾ ਮੂੰਹ ਘੁੱਟਿਆ |

"ਮੇਰਾ ਮੂੰਹ ਕੀ ਘੁੱਟਦੈਂ ? ਮੂੰਹ ਘੁੱਟ ਉਨ੍ਹਾਂ ਦੇ, ਅਜਿਹੀਆਂ ਕੁਰੀਤੀਆਂ ਰੋਕਦੇ ਨਹੀਂ, ਜੋ ਗੁਰਦੁਆਰਿਆਂ ਦੀਆਂ ਪ੍ਰਧਾਨਗੀਆਂ ਤੇ ਮੈਂਬਰੀਆਂ ਲਈ ਇੱਕ ਦੂਜੇ ਤੇ ਦੂਸ਼ਣਬਾਜ਼ੀਆਂ ਕਰਦੇ ਤੇ ਲੜਦੇ ਨੇ ਤੇ ਅਜਿਹਾ ਸਭ ਕੁਝ ਦੇਖਦੇ ਹੋਏ ਵੀ ਅੱਖਾਂ ਬੰਦ ਕਰੀ ਰੱਖਦੇ ਨੇ |"

"......." ਮੈਂ ਕੀ ਕਹਿੰਦਾ, ਮੇਰਾ ਦਿਲ ਤਾਂ ਕੁਝ ਜ਼ਿਆਦਾ ਹੀ ਭਾਵੁਕ ਹੋ ਰਿਹਾ ਸੀ |

"ਐਡੀਲੇਡ ਦਾ ਯਾਦ ਨਹੀਂ, ਲੰਗਰ ਵੇਲੇ ਕਿਵੇਂ ਜਨਤਾ ਧੱਕੋ-ਧੱਕੀ ਹੋਈ ਜਾਂਦੀ ਸੀ | ਦੇ ਧੱਕੇ 'ਤੇ ਧੱਕਾ, ਦੇ ਧੱਕੇ 'ਤੇ ਧੱਕਾ |"

"ਯਾਰ ! ਤੇਰਾ ਵੀ ਪਤਾ ਨਹੀਂ ਲੱਗਦਾ, ਕਦੋਂ ਕੀ ਗੱਲ ਕਰ ਜਾਨੈਂ | ਕਿੱਥੇ ਫੈਸ਼ਨ ਪਰੇਡ, ਕਿੱਥੇ ਪ੍ਰਧਾਨਗੀ ਤੇ ਕਿੱਥੇ ਲੰਗਰ ? ਬਾਕੀ ਜਦੋਂ ਅੱਗੇ ਖੜ੍ਹੇ ਸੇਵਾਦਾਰ ਕੁਝ ਖਾਸ ਬੰਦਿਆਂ ਨੂੰ ਸਾਰੀ ਭੀੜ 'ਚੋਂ ਅੰਦਰ ਲੈ ਜਾਂਦੇ ਐ ਤਾਂ ਜੇ ਕਿਸੇ ਨੇ ਮਾੜਾ ਮੋਟਾ ਧੱਕਾ ਦੇ ਦਿੱਤਾ ਤਾਂ ਕੀ ਹੋਇਆ ? ਨਾਲ਼ੇ ਏਨੀਆਂ ਨਿੱਕੀਆਂ ਗੱਲਾਂ ਬਾਈ ਜੀ, ਆਪਣੇ ਤਾਂ ਯਾਦ ਰਹਿੰਦੀਆਂ ਨਹੀਂ, ਜਿੰਨੀਆਂ ਤੂੰ ਕਰਦੈਂ | ਹੁਣ ਇਹ ਨਾ ਪੁੱਛ ਲਈਂ ਪਈ, ਉਹ ਕਿਹੜਾ ਸੇਵਾਦਾਰ ਸੀ ? ਮੈਂ ਤਾਂ ਇੱਕ ਵਾਰੀ ਹੀ ਉੱਥੇ ਕਿਸੇ ਨਾਲ ਗਿਆ ਸੀ, ਉਹ ਵੀ ਬੜੇ ਮਹੀਨੇ ਹੋ ਗਏ | ਮੈਨੂੰ ਤਾਂ ਰਸਤਾ ਵੀ ਯਾਦ ਨਹੀਂ |"

"ਹੁਣ ਇਹ ਨਾ ਕਹੀਂ ਪਈ, ਐਡੀਲੇਡ ਦੇ ਇੱਕ ਹੋਰ ਗੁਰਦੁਆਰਾ ਸਾਹਿਬ ਬਾਰੇ ਨਹੀਂ ਸੁਣਿਆ, ਜਿੱਥੇ ਸੰਗਤਾਂ ਕੁਰਸੀਆਂ-ਮੇਜ਼ਾਂ ਤੇ ਬਹਿ ਕੇ ਲੰਗਰ ਛਕਦੀਆਂ ਨੇ | ਸਾਰੀ ਉਮਰ ਆਪਾਂ ਤਾਂ ਇਹੀ ਕਹਿੰਦੇ-ਸੁਣਦੇ ਰਹੇ 'ਪ੍ਰਸ਼ਾਦਾ ਵਾਹਿਗੁਰੂ ਜੀ ! ਦਾਲ ਵਾਹਿਗੁਰੂ ਜੀ !!' ਸੁਣਿਐ, ਉੱਥੇ ਕਹਿੰਦੇ ਐ 'ਲਿਟਲ ਬਿਟ ਮੋਰ ! ਲਿਟਲ ਬਿਟ ਮੋਰ !!'

"ਨਾ ! ਚੁੱਪ !! ਗ਼ਲਤ ਗੱਲ !!! ਇਸ ਵਿਸ਼ੇ 'ਤੇ ਆਪਾਂ ਬਿਲਕੁੱਲ ਈ ਗੱਲ ਨਹੀਂ ਕਰਨੀ | ਸੁਣੀ-ਸੁਣਾਈ ਗੱਲ 'ਤੇ ਟਿੱਪਣੀ ਕਰਨੀ ਆਪਣੇ ਅਸੂਲਾਂ ਦੇ ਖਿਲਾਫ਼ ਹੈ | ਜਦੋਂ ਤੱਕ ਗੱਲ ਦਾ ਪੂਰਾ ਪਤਾ ਨਾ ਹੋਵੇ, ਆਪਾਂ ਨਹੀਂ ਬੋਲਦੇ | ਆਪਾਂ ਕਦੀ ਉੱਥੇ ਗਏ ਨਹੀਂ, ਕੁਝ ਦੇਖਿਆ ਨਹੀਂ, ਮੇਜ਼ਾਂ 'ਤੇ ਲੰਗਰ ਛਕਾਉਣ ਦਾ ਕਿਸੇ ਨੂੰ ਕਾਰਨ ਪੁੱਛਿਆ ਨਹੀਂ | ਹੋ ਸਕਦੈ ਉੱਥੋਂ ਦੀ ਕੋਈ ਪ੍ਰੰਪਰਾ ਹੋਵੇ |" ਮੈਂ ਸੁਣੀ-ਸੁਣਾਈ ਗੱਲ 'ਤੇ ਕੁਝ ਵੀ ਬੋਲਣ ਤੋਂ ਸਾਫ਼ ਮੁੱਕਰ ਗਿਆ | ਗੱਲ ਵੀ ਠੀਕ ਹੈ, ਆਪਾਂ ਨੂੰ ਹਰ ਜਗ੍ਹਾ ਦੀਆਂ ਪ੍ਰੰਪਰਾਵਾਂ ਜਾਂ ਇਤਿਹਾਸ ਦਾ ਕੀ ਪਤਾ ? ਜਦੋਂ ਕਦੀ ਇਸ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਮਾਂ 'ਚ ਹੋਏ, ਉਦੋਂ ਆਪਣੇ ਦਿਲ ਦੀ ਤਸੱਲੀ ਵੀ ਕਰਵਾ ਦੇਵਾਂਗੇ, ਪਰ ਹੁਣ ਕੋਈ ਗੱਲ ਨਹੀਂ ਕਰਨੀਂ, ਨਾ ਬਈ, ਉੱਕਾ ਈ ਨਹੀਂ, ਉਂਹੂੰ !

"ਚੱਲ, ਇਸ ਗੱਲ ਨੂੰ ਏਥੇ ਹੀ ਛੱਡ ਦਿੰਨੇ ਐਂ ਪਈ ਸੁਣੀ ਸੁਣਾਈ ਗੱਲ ਐ, ਜਦੋਂ ਅੱਖੀਂ ਦੇਖਾਂਗੇ, ਫੇਰ ਸਹੀ | ਪਰ ਇੱਕ ਸੁਆਲ ਜ਼ਰੂਰ ਪ੍ਰੇਸ਼ਾਨ ਕਰਦੈ, ਪਈ ਗੁਰੂ ਸਾਹਿਬ ਨੇ ਹਰੇਕ ਨੂੰ ਪੰਕਤ ਵਿੱਚ ਬੈਠ ਕੇ ਲੰਗਰ ਛਕਣ ਦਾ ਉਪਦੇਸ਼ ਦਿੱਤਾ ਸੀ, ਹੁਣ ਇਹ ਮੇਜ਼-ਕੁਰਸੀਆਂ ਕਿੱਥੋਂ ਆ ਗਏ ? ਪਤਾ ਨਹੀਂ ਇਹ ਗੱਲ ਸੱਚ ਐ ਕਿ ਝੂਠ ਪਰ ਸਿਆਣੇ ਕਹਿੰਦੇ ਐ, ਧੂੰਆਂ ਹਮੇਸ਼ਾਂ ਉੱਥੇ ਹੁੰਦੈ ਜਿੱਥੇ ਅੱਗ ਹੋਵੇ |"

ਮੈਂ ਸੋਚਦਾਂ ਭਾਵੁਕਤਾ ਕੰਮ ਵਿਗਾੜ ਦਿੰਦੀ ਹੈ | ਮੇਰਾ ਦਿਲ ਤਾਂ ਏਨਾ ਭਾਵੁਕ ਐ ਪਈ ਇੱਕ ਵਾਰੀ ਤਾਂ ਮੈਨੂੰ ਬਰਬਾਦ ਕਰ ਚੁੱਕਿਐ, ਹੁਣ ਨਹੀਂ ਮੈਂ ਇਹਦੇ ਕਹੇ ਲੱਗਣ ਵਾਲਾ | ਹੋਇਆ ਕੀ, ਪਈ ਕਰੀਬ ਨੌਂ-ਦਸ ਸਾਲ ਪਹਿਲਾਂ ਦੀ ਗੱਲ ਐ | ਇੱਕ ਭਲਵਾਨ ਨੂੰ ਯਾਰ ਬਣਾ ਲਿਆ | ਉਹਦੇ ਮਗਰ ਲੱਗ ਕੇ ਕਰਜ਼ਾ ਚੁੱਕ ਕੇ ਹੈਲਥ ਕਲੱਬ ਖੋਲ ਲਿਆ | ਆਪ ਨੂੰ ਭਲਵਾਨੀ ਬਾਰੇ ਕੋਈ ਜਾਣਕਾਰੀ ਨਹੀਂ ਸੀ | ਅਗਲੇ ਨੇ ਅਜਿਹੀਆਂ ਭੁਆਟਣੀਆਂ ਖੁਆਈਆਂ ਕਿ ਆਖਰ ਨਤੀਜਾ ਇਹ ਨਿੱਕਲਿਆ ਕਿ ਘਰ ਵੀ ਵਿਕ ਗਿਆ ਤੇ ਕੰਮ ਕਾਜ ਵੀ | ਮੈਂ ਤਾਂ ਜੀ, ਸੜਕ 'ਤੇ ਆ ਗਿਆ | ਦਿਲ ਦਾ ਕੀ ਐ, ਅਖੇ ਜੀ 'ਹਮਾਰਾ ਦੋਸਤ ਹੈ !' ਇਹ ਗੱਲ ਵੱਖਰੀ ਐ ਪਈ ਸੱਚੇ ਪਾਤਸ਼ਾਹ ਨੇ ਦਇਆ ਮਿਹਰ ਕੀਤੀ ਤੇ ਖਤਾਨਾਂ 'ਚ ਪਈ ਗੱਡੀ ਨੂੰ ਮੁੜ ਪਟੜੀ 'ਤੇ ਲੈ ਆਂਦਾ | ਇਹ ਦਿਲ ਅਜੇ ਕਿਹੜਾ ਟਿਕਦੈ ? ਪਈ ਤੂੰ ਪ੍ਰਦੇਸਾਂ 'ਚ ਆਇਐਂ, ਚੁੱਪ ਕਰਕੇ ਆਪਣੀ ਕਿਰਤ ਕਰ ਤੇ ਭਵਿੱਖ ਬਾਰੇ ਸੋਚ | ਹੁਣ ਦੁਨੀਆਂ 'ਤੇ ਮਾੜੀ ਮੋਟੀ "ਗੜਬੜੇਸ਼ਨ" ਤਾਂ ਚੱਲਦੀ ਹੀ ਐ, ਇਹ ਆਲਾ ਦੁਆਲਾ ਵੇਖ ਨਾਲ਼ੇ ਆਪ ਦੁਖੀ ਹੁੰਦਾ ਰਹਿੰਦੈ, ਨਾਲ਼ੇ ਮੈਨੂੰ ਵੰਝ 'ਤੇ ਚੜ੍ਹਾ ਰੱਖਿਐ |

"ਨਾਲ਼ ਬਾਬਿਆਂ ਦੀਆਂ ਕਾਰਸਤਾਨੀਆਂ ਬਾਰੇ ਵੀ ਲਿਖਣਾ ਏ |" ਮੇਰੇ ਦਿਲ ਨੇ ਨਵਾਂ ਪੱਤਾ ਸੁੱਟਦਿਆਂ ਕਿਹਾ |

"ਬਾਬੇ ਤਾਂ ਬਖ਼ਸ਼ ਦੇ ਯਾਰ ! ਉਹ ਤਾਂ ਰੱਬ ਦੀ ਭਗਤੀ ਤੇ ਉਹਦੇ ਮਿਲਣ ਦਾ ਰਸਤਾ ਦੱਸਦੇ ਨੇ | ਊਂ ਵੀ ਪੰਜਾਬ ਗੁਰੂਆਂ ਪੀਰਾਂ ਦੀ ਧਰਤੀ ਹੈ |"

"ਤੈਨੂੰ ਦੱਸ 'ਤਾ ਹੋਊ ਕੋਈ ਰਸਤਾ | ਦੁਨੀਆਂ ਨੂੰ ਤਾਂ ਲੁੱਟਣ ਨੂੰ ਪਏ ਹੋਏ ਨੇ | ਟੈਲੀਵੀਜ਼ਨ 'ਤੇ ਦਰਜਨਾਂ ਦੇ ਹਿਸਾਬ ਨਾਲ਼ ਬਾਬੇ ਆਪਣੇ ਪ੍ਰਵਚਨ ਦਿੰਦੇ ਨੇ | ਕਈ ਤਾਂ ਚੁਟਕਲੇ ਵੀ ਸੁਣਾਉਂਦੇ ਨੇ ਤੇ ਕਈਆਂ ਦੇ ਸਤਿਸੰਗ 'ਚ ਡਿਸਕੋ-ਡਾਂਸ ਵੀ ਹੁੰਦੈ |"

"ਓ....! ਡਿਸਕੋ-ਡਾਂਸ ਨਹੀਂ, ਸੰਗਤਾਂ ਭਜਨ ਸੁਣਕੇ ਆਨੰਦ ਵਿਭੋਰ ਹੋ ਕੇ ਨੱਚਦੀਆਂ ਨੇ |"
"ਭਜਨ ਸੁਣਕੇ ਪਤਾ ਨਹੀਂ ਡਿਸਕੋ-ਡਾਂਸ਼.... ਸੌਰੀ, ਨਾਚ ਪਤਾ ਨਹੀਂ ਕਿਵੇਂ ਹੋ ਜਾਂਦਾ ਹੈ | ਆਪਾਂ ਕਿੰਨੀ ਵਾਰੀ ਕੱਠਿਆਂ ਸ਼ਬਦ-ਕੀਰਤਨ ਸਰਵਣ ਕੀਤਾ, ਆਪਣਾ ਮਨ ਤਾਂ ਆਨੰਦ ਦੀ ਰੌਂਅ 'ਚ ਵਹਿ ਜਾਂਦੈ, ਬਾਣੀ ਨਾਲ਼ ਜੁੜ ਜਾਂਦੈ | ਹੋ ਸਕਦੈ ਲੋਕ ਤਾਂ ਨੱਚਦੇ ਹੋਣ, ਪਈ ਟੈਲੀਵੀਜ਼ਨ ਵਾਲੇ ਕੈਮਰਾ ਨੱਚਣ ਵਾਲੇ 'ਤੇ ਰੱਖਣਗੇ ਤੇ ਲੋਕ ਦੇਖਣਗੇ |"

"ਚੱਲ ਕੋਈ ਨਾ......!" ਮੈਂ ਦਿਲ ਦੀ ਗੱਲ 'ਤੇ ਮਿੱਟੀ ਪਾਉਣ ਦੀ ਕੋਸ਼ਿਸ਼ ਕੀਤੀ |

"ਯਾਰ ਗੁਲਾਟੀ ! ਇੱਕ ਗੱਲ ਤਾਂ ਦੱਸ | ਇਹ ਬਾਬੇ ਕੇਵਲ ਮੀਟ ਤੇ ਸ਼ਰਾਬ ਨੂੰ ਹੀ ਕਿਉਂ ਮਨ੍ਹਾਂ ਕਰਦੇ ਨੇ ? ਬਾਕੀ ਨਸ਼ਿਆਂ ਦਾ ਏਨਾਂ ਵੱਡਾ ਦਰਿਆ ਪੰਜਾਬ 'ਚ ਵਗਣ ਡਿਹਾ ਏ, ਨਸ਼ੇ ਪੰਜਾਬ ਦੀ ਜਵਾਨੀ ਨੂੰ ਘੁਣ ਵਾਂਗ ਲੱਗ ਚੁੱਕੇ ਨੇ ਤੇ ਦਿਨ-ਬ-ਦਿਨ ਖੋਖਲਾ ਕਰੀ ਜਾਂਦੇ ਨੇ | ਉਨ੍ਹਾਂ ਨੂੰ ਕੋਈ ਨਹੀਂ ਰੋਕਦਾ | ਹੋਰ ਤਾਂ ਹੋਰ, ਮੁੰਡ੍ਹੀਰ ਬਰੈੱਡ 'ਤੇ ਆਇਓਡੈਕਸ ਲਾ ਲਾ ਕੇ ਹੀ ਖਾਈ ਜਾਂਦੀ ਹੈ | ਬੂਟ ਪਾਲਸ਼ਾਂ ਸੁੰਘੀ ਜਾਂਦੀ ਹੈ | ਮੈਂ ਤਾਂ ਇੱਥੋਂ ਤੱਕ ਸੁਣਿਐਂ ਕਿ "ਨੌਜਵਾਨ" ਕਿਰਲੀ ਦੀ ਪੂਛ ਵੀ ਜੁਗਾੜ ਕਰਕੇ ਖਾ ਜਾਂਦੇ ਐ | ਆਪਾਂ ਅੱਡ-ਅੱਡ ਬਾਬਿਆਂ ਦੀਆਂ ਗੱਲਾਂ..."

"ਗੱਲਾਂ ਨਹੀਂ ਸਤਿਸੰਗ |"

"ਆਹੋ ਸਤਿਸੰਗ ਹੀ ਸਹੀ | ਆਪਾਂ ਏਨੇ ਸਤਿਸੰਗ ਸੁਣੇ ਨੇ ਪਰ ਇਹ ਨਹੀਂ ਸੁਣਿਆ ਕਿ ਕਿਸੇ ਬਾਬੇ ਨੇ ਡਰੱਗਜ਼ ਜਾਂ ਬੀੜੀਆਂ-ਸਿਗਰਟਾਂ ਤੇ ਪਾਬੰਦੀ ਲਾਈ ਹੋਵੇ | ਇਹ ਕਹਿੰਦੇ ਹੋਣ ਪਈ ਜੇ ਕਿਸੇ ਨੇ ਬੀੜੀ-ਸਿਗਰਟ ਪੀਤੀ ਤਾਂ ਉਸਨੂੰ ਵੀ ਨਰਕ ਦਾ ਭਾਗੀ ਬਣਨਾ ਪਊ ਜਾਂ ਉਸਨੂੰ ਨਾਮ-ਦਾਨ ਦੀ ਬਖਸ਼ਿਸ਼ ਨਹੀਂ ਹੋਣੀ, ਜੋ ਕਿਸੇ ਵੀ ਪ੍ਰਕਾਰ ਦਾ ਨਸ਼ਈ ਹੈ | ਬੀੜੀਆਂ ਪੀਣ ਵਾਲਾ ਆਪਣੇ ਫੇਫੜੇ ਤਾਂ ਫੂਕਦਾ ਹੀ ਹੈ, ਨਾਲ਼ ਦਿਆਂ ਨੂੰ ਬਿਮਾਰੀਆਂ ਮੁਫ਼ਤ 'ਚ ਹੀ ਦੇਈ ਜਾਂਦੈ, ਨਾਲ਼ੇ ਉਨ੍ਹਾਂ ਦਾ ਸਾਹ ਲੈਣਾ ਔਖਾ ਕਰੀ ਰੱਖਦੈ | ਆਹ ਆਸਟ੍ਰੇਲੀਆ 'ਚ ਦੇਖ ਲੈ, ਕੋਈ ਛੱਤ ਥੱਲੇ ਸਿਗਰਟ ਨਹੀਂ ਪੀ ਸਕਦਾ ਤੇ ਸਾਡੇ ਮੁਲਕ 'ਚ ਧੂੰਆਂ ਅਗਲੇ ਦੇ ਮੂੰਹ 'ਤੇ ਮਾਰਦੇ ਨੇ | ਕੋਈ ਕਾਇਦਾ ਕਾਨੂੰਨ ਹੀ ਨਹੀਂ | ਸ਼ਹਿਰਾਂ 'ਚ ਸੇਠ ਸਾਹਿਬ ਹੋਰੀਂ ਤਾਂ ਗੁਟਕੇ ਹੀ ਚੱਬੀ ਜਾਂਦੇ ਐ | ਲਾਲਿਆਂ ਦੇ ਛੋਹਰਾਂ ਦੇ ਦੰਦ ਲਾਲ-ਕਾਲੇ ਹੋਏ ਪਏ ਹੁੰਦੇ ਐ | ਜਦੋਂ ਉਬਾਸੀ ਲੈਣ ਲਈ ਮੂੰਹ ਖੋਲਦੇ ਐ ਤਾਂ ਕੁਇੰਟਲਾਂ ਦੇ ਹਿਸਾਬ ਨਾਲ਼ ਮੁਸ਼ਕ ਬਾਹਰ ਨੂੰ ਆਉਂਦੈ ਤੇ ਵੇਖਣ ਨੂੰ ਜਾਪਦੈ ਜਿਵੇਂ ਨਰਕ ਦਾ ਦਰਵਾਜ਼ਾ ਵੀ ਅਜਿਹਾ ਗੰਦਾ ਹੀ ਹੋਵੇਗਾ | ਪਿੰਡਾਂ 'ਚ ਜ਼ਰਦਾ ਬੁੱਲਾਂ ਥੱਲੇ ਨੱਪੀ ਰੱਖਦੇ ਨੇ ਤੇ ਸ਼ਹਿਰਾਂ 'ਚ ਗੁਟਕੇ | ਗੁਟਕੇ ਕਹਿ ਲਵੋ ਜਾਂ ਮਾਡਰਨ ਜ਼ਰਦਾ, ਗੱਲ ਤਾਂ ਇੱਕੋ ਹੀ ਹੈ | ਆਹ ਦੇਖ ਲੈ, ਕਿੰਨੇ ਬੰਦੇ ਗੋਲੀਆਂ ਖਾ ਕੇ ਹੀ ਲਿਟੀ ਜਾਂਦੇ ਰਹਿੰਦੇ ਨੇ, ਪਰ ਕੀ ਮਜਾਲ ਐ ਕਿ ਬਾਬੇ ਕਹਿ ਦੇਣ ਕਿ ਇਹ ਨਸ਼ੇ ਵੀ ਮਾੜੇ ਹੁੰਦੇ ਨੇ |" ਮੇਰਾ ਦਿਲ ਸ਼ਾਇਦ ਬਾਬਿਆਂ ਦੇ ਨਾਲ਼-ਨਾਲ਼ ਪੰਜਾਬ ਦੀ ਰੁਲ ਰਹੀ ਜਵਾਨੀ 'ਤੇ ਵੀ ਡਾਹਢਾ ਦੁਖੀ ਸੀ |

"ਜੇ ਤੂੰ ਵੱਡਾ ਸਤਿਯੁਗੀ ਹੈ ਤਾਂ ਹੁਣ ਬਾਬੇ ਆਪਣੀ ਹੱਟੀ ਥੋੜੀ ਬੰਦ ਕਰ ਦੇਣ ?"

"ਕੀ ਮਤਲਬ ?" ਗੱਲ ਮੇਰੇ ਦਿਲ ਦੇ ਪੱਲੇ ਨਹੀਂ ਪਈ ਲੱਗਦੀ ਸੀ |

"ਮਤਲਬ ਇਹ ਕਿ ਜੇ ਬਾਬੇ ਸਾਰੇ ਨਸ਼ੇ ਬੰਦ ਕਰਵਾਉਣ ਦੀ ਕੋਸ਼ਿਸ਼ ਕਰਨਗੇ ਤਾਂ ਉਹਨਾਂ ਦੇ ਸਤਿਸੰਗਾਂ 'ਚ ਕੌਣ ਜਾਊ ? ਨਾਲ਼ੇ ਬਹੁਗਿਣਤੀ ਤਾਂ ਅਜਿਹੇ ਲੋਕਾਂ ਦੀ ਹੈ, ਜੋ ਸ਼ਰਾਬ ਤੋਂ ਬਿਨ੍ਹਾਂ ਕੋਈ ਹੋਰ ਨਸ਼ੇ ਕਰਦੇ ਨੇ | ਹੁਣ ਤੇਰੇ ਖਿਆਲ 'ਚ ਮੈਂ ਬਾਬਿਆਂ ਦੇ ਖਿਲਾਫ਼ ਲਿਖ ਦਿਆਂ, ਨਾ ਬਈ ਨਾ, ਹੋ ਹੀ ਨਹੀਂ ਸਕਦਾ |"

"ਭਾਈ ਸਾਹਿਬ ! ਬਾਬੇ ਵੀ ਤਾਂ ਇਨਸਾਨ ਨੇ, ਤੇ ਇਨਸਾਨ ਗਲਤੀਆਂ ਦਾ ਪੁਤਲਾ ਹੈ | ਕੰਪਿਊਟਰ ਚਲਾ ਕੇ ਯੂ-ਟਿਊਬ 'ਤੇ ਦੇਖ ਲੈ ਜਾਂ ਅਖ਼ਬਾਰਾਂ ਪੜ੍ਹ ਲਿਆ ਕਰ | ਬਾਬੇ ਸੰਗਤਾਂ ਸਾਹਮਣੇ ਮੁੱਛਾਂ ਨੂੰ ਵੱਟ ਚਾੜ੍ਹਦੇ ਨੇ, ਹੈਪੀ ਬਰਥਡੇ ਮਨਾਉਂਦੇ ਨੇ, ਆਪਣੇ ਪ੍ਰਵਚਨ ਵਿੱਚ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਰਵੋਤਮ ਦੱਸਦੇ ਨੇ, ਤੇ ਮੁੜ ਆਪ ਹੀ ਸੰਗਤਾਂ ਤੋਂ ਪੈਰੀਂ ਹੱਥ ਲਗਵਾਉਂਦੇ ਨੇ | ਉਹ ਠੀਕ ਹੈ ? ਚੜ੍ਹਦੀ ਉਮਰ ਦੇ ਨੌਜਵਾਨ ਵੀ ਬਾਬੇ ਬਣਨ ਲੱਗ ਪਏ ਨੇ | ਇਨ੍ਹਾਂ ਨੇ ਤਾਂ 'ਬਾਬਾ' ਸ਼ਬਦ ਦੀ ਮਹਿਮਾ ਨੂੰ ਹੀ ਰੋਲ ਕੇ ਰੱਖ ਦਿੱਤਾ ਹੈ | ਆਪਣੇ ਦਾਦੇ-ਦਾਦੀ ਦੀ ਉਮਰ ਦੇ ਬਜ਼ੁਰਗਾਂ ਤੋਂ ਪੈਰੀਂ ਹੱਥ ਲਗਵਾਉਂਦੇ ਨੇ | ਨਾ ਤਾਂ ਪੈਰੀਂ ਹੱਥ ਲਾਉਣ ਵਾਲਿਆਂ ਨੂੰ ਸ਼ਰਮ ਆਉਂਦੀ ਹੈ ਤੇ ਨਾ ਲਗਵਾਉਣ ਵਾਲਿਆਂ ਨੂੰ | ਅੱਧਾ ਬੇੜਾ ਤਾਂ ਅਜਿਹੇ ਅਨਪੜ੍ਹ ਮਾਈਆਂ-ਬਾਪੂਆਂ ਨੇ ਗ਼ਰਕ ਕਰ ਰੱਖਿਆ ਹੈ, ਜਿਹੜੇ ਚੰਗੇ ਭਲੇ ਨੌਜਵਾਨਾਂ ਨੂੰ ਰੱਬ ਦਾ ਦਰਜਾ ਦਿੱਤੀ ਜਾਂਦੇ ਨੇ | ਕਈ ਬਾਬੇ ਤਾਂ ਮੁਟਿਆਰਾਂ ਨਾਲ਼ ਚੋਹਲ-ਮੋਹਲ ਕਰਦੇ ਨੇ | ਕਈਆਂ 'ਤੇ ਕੇਸ ਚੱਲੀ ਜਾਂਦੇ ਐ ਤੇ ਬਾਬੇ ਹੋਰੀਂ ਤਰੀਕਾਂ ਭੁਗਤਣ ਕਚਿਹਰੀ 'ਚ ਜਾਂਦੇ ਨੇ | ਕਈਆਂ ਨੇ ਬਾਡੀਗਾਰਡ ਨਾਲ਼ ਰੱਖੇ ਨੇ | ਇਹ ਬਾਡੀਗਾਰਡ ਜਮਦੂਤਾਂ ਤੋਂ ਬਚਾਉਣ ਲਈ ਨੇ ਕਿ ਸੰਗਤ ਤੋਂ, ਇਹ ਸਮਝ ਨਹੀਂ ਆਈ |"

"ਤੂੰ ਤਾਂ ਯਾਰ ! ਵੱਡੀਆਂ-ਵੱਡੀਆਂ ਗੱਲਾਂ ਕਰਨ ਲੱਗ ਪਿਐਂ, ਹੁਣ ਜਿਹੜੇ ਸਤਿਸੰਗ ਕਰਦੇ ਨੇ, ਪ੍ਰਵਚਨ ਕਰਦੇ ਨੇ, ਜਿੰਨਾਂ ਮਗਰ ਏਨੀ ਦੁਨੀਆਂ ਲੱਗਦੀ ਹੈ, ਉਨ੍ਹਾਂ ਦੀ ਕੋਈ ਵੀ ਗੱਲ ਜਾਂ ਉਨ੍ਹਾਂ ਦੁਆਰਾ ਕੀਤਾ ਗਿਆ ਕੋਈ ਵੀ ਕੰਮ ਗ਼ਲਤ ਥੋੜ੍ਹੀ ਹੋਵੇਗਾ |" ਮੈਂ ਕਿਹਾ |

"ਹਾਂ ਭਾਈ ! ਗੱਲ ਤਾਂ ਕਦੇ ਤੇਰੀ ਵੀ ਜਚਦੀ ਹੈ, ਬਾਬੇ ਤਾਂ ਗ਼ਲਤੀ ਕਰ ਹੀ ਨਹੀਂ ਸਕਦੇ, ਬਾਬੇ ਜੋ ਹੋਏ | ਆਖਿਰ ਉਨ੍ਹਾਂ ਅੰਦਰ ਵੀ ਤਾਂ ਦਿਲ ਹੈ, ਕਦੇ ਤਾਂ ਮਿੱਠਾ ਖਾਣ ਵਾਲੇ ਦਾ ਮਨ ਕਰਾਰਾ ਖਾਣ ਨੂੰ ਕਰ ਹੀ ਆਉਂਦੈ | ਇੱਕ ਗੱਲ ਹੋਰ ਹੈ ਕਿ ਆਪਣੀ ਜਨਤਾ ਤਾਂ ਮਿਰਚਾਂ ਨਾਲ਼ ਸੁੱਕੀ ਰੋਟੀ ਖਾ ਕੇ ਵੀ ਦੇਸ਼ ਦੀ ਜਨਸੰਖਿਆ ਦਾ ਗ੍ਰਾਫ਼ ਉਤਾਂਹ ਵੱਲ ਚੁੱਕੀ ਤੁਰੀ ਜਾਂਦੀ ਹੈ ਤੇ ਬਾਬੇ ਤਾਂ ਫੇਰ ਕਾਜੂ-ਬਦਾਮ ਤੇ ਹੋਰ ਭਾਂਤ-ਭਾਂਤ ਦੇ ਛੱਤੀ ਪਦਾਰਥ ਖਾਂਦੇ-ਪੀਂਦੇ ਨੇ | ਹੁਣ ਜਿਹੜੀ ਤਾਕਤ ਵੰਨ-ਸੁਵੰਨੀ ਦੇ ਦੇਸੀ ਘਿਉ ਵਾਲੇ ਖਾਣੇ 'ਚ ਹੁੰਦੀ ਹੈ, ਉਹ ਵੀ ਤਾਂ ਅੰਦਰ ਜਾ ਕੇ ਥਾਪੀਆਂ ਮਾਰਦੀ ਹੈ | ਬਾਕੀ ਸਿਆਣੇ ਵੀ ਕਹਿੰਦੇ ਨੇ ਪਈ ਮਰਦ ਤੇ ਘੋੜਾ ਕਦੇ ਬੁੱਢੇ ਨਹੀਂ ਹੁੰਦੇ | ਕਈ ਬਾਬੇ ਤਾਂ ਚਾਂਦੀ ਦੇ ਬਰਤਨਾਂ 'ਚ ਰੋਟੀ ਖਾਂਦੇ ਹਨ ਤੇ ਸੰਗਤਾਂ ਦੁਆਰਾ ਦਿੱਤੇ ਗਏ ਤੋਹਫ਼ਿਆਂ ਤੇ ਵੀ ਨੱਕ-ਬੁੱਲ੍ਹ ਕੱਢਦੇ ਹਨ | ਚੱਲ ਇੱਕ ਗੱਲ ਤਾਂ ਦੱਸ, ਪਈ ਬਾਬੇ ਆਪਣੀ ਗੱਦੀ ਕਿਸੇ ਬਾਹਰਲੇ ਨੂੰ ਕਿਉਂ ਨਹੀਂ ਦਿੰਦੇ, ਆਪਣੇ ਪਰਿਵਾਰ 'ਚ ਹੀ ਕਿਉਂ ਘੁਕਾਈ ਫਿਰਦੇ ਨੇ ?" ਦਿਲ ਵਿਅੰਗ ਨਾਲ਼ ਮੇਰੀ ਹਾਮੀ ਓਟ ਕੇ ਮੁੜ ਰੰਗ ਦਾ ਪੱਤਾ ਸੁੱਟ ਗਿਆ |

"ਮੈਨੂੰ ਤਾਂ ਪਤਾ ਨਹੀਂ, ਤੇ ਨਾ ਹੀ ਮੇਰੇ ਪਰਿਵਾਰ ਜਾਂ ਰਿਸ਼ਤੇਦਾਰੀ 'ਚ ਕੋਈ ਅਰਬਪਤੀ ਬਾਬਾ ਹੈ |"

"ਆੜੀ ! ਤੂੰ ਪੜ੍ਹਿਆ ਲਿਖਿਆ ਬੰਦਾ ਹੈਂ, ਵੀਰ ਬਣਕੇ ਇੱਕ ਗੱਲ ਤਾਂ ਸਮਝਾ, ਬਈ ਇਨ੍ਹਾਂ ਨੂੰ ਬਾਬੇ ਬਨਣ ਦੀ ਕੀ ਲੋੜ ਪਈ ਐ ? ਸਾਡੇ ਗੁਰੂ ਸਾਹਿਬਾਨਾਂ ਨੇ ਤਾਂ ਹਮੇਸ਼ਾ ਦਸਾਂ ਨੌਹਆਂ ਦੀ ਕਿਰਤ 'ਤੇ ਜ਼ੋਰ ਦਿੱਤਾ | ਇਹ ਬਾਬੇ ਗੁਰੂ ਸਾਹਿਬਾਨਾਂ ਦੇ ਉਪਦੇਸ਼ ਨੂੰ ਆਮ ਲੋਕਾਂ ਤੱਕ ਤਾਂ ਪਹੁੰਚਾਉਦੇ ਨੇ, ਜਿਸ 'ਚ ਕਿਰਤ ਕਮਾਈ ਦਾ ਵੀ ਜ਼ਿਕਰ ਹੁੰਦਾ ਹੈ | ਪਰ ਆਪ ਡੱਕਾ ਤੋੜ ਕੇ ਦੂਹਰਾ ਨਹੀਂ ਕਰਦੇ !"

"ਗੱਲ ਬਿਲਕੁੱਲ ਸਾਫ਼ ਹੈ | ਦੁਨੀਆਂ 'ਤੇ ਅੱਜ ਦੀ ਤਾਰੀਖ 'ਚ ਅਸਲ ਮਸਲਾ ਪੈਸੇ ਦਾ ਹੈ | ਜੇਕਰ ਪੈਸਾ ਹੈ ਤਾਂ ਸਭ ਹੈ, ਰਿਸ਼ਤੇਦਾਰ, ਯਾਰ-ਦੋਸਤ, ਦੁਨਿਆਵੀ ਸੁੱਖ ਸਹੂਲਤਾਂ ਆਦਿ | ਜੇਕਰ ਕੰਮ ਕੀਤੇ ਬਿਨਾਂ ਸਭ ਮਸਲੇ ਹੱਲ ਹੋਣ ਤੇ ਜੈ-ਜੈਕਾਰ ਮੁਫ਼ਤ ਦੀ, ਤਾਂ ਕੌਣ ਛੱਡਣਾ ਚਾਹੇਗਾ ?" ਮੈਂ ਕਿਸੇ ਚੰਗੇ ਲੀਡਰ ਵਾਂਗ ਗੋਲ-ਮੋਲ ਜਿਹਾ ਜੁਆਬ ਦੇ ਦਿੱਤਾ |

"ਆਹੋ ! ਗੱਲ ਤੇਰੀ ਸੋਲਾਂ ਆਨੇ ਸੱਚ ਹੈ | ਕਿਤੇ ਲਾਏ ਹੁੰਦੇ ਆਸਟ੍ਰੇਲੀਆ ਦੇ ਬਾਗ਼ਾਂ 'ਚ ਸੰਤਰੇ ਤੋੜਨ 'ਤੇ, ਮੁੜ ਲੱਗਦਾ ਪਤਾ ਦਸਾਂ ਨੌਹਆਂ ਦੀ ਕਿਰਤ ਕਮਾਈ ਕਿੱਦਾਂ ਹੁੰਦੀ ਹੈ | ਆਹ ਦੇਖ ਲੈ ਜਿੰਨੇ ਪਾੜ੍ਹੇ ਬਾਗ਼ਾਂ 'ਚ ਕੰਮ ਕਰਦੇ ਨੇ ਸਭ ਵੀਹਾਂ ਨੌਹਾਂ ਦੀ ਕਿਰਤ ਕਰਦੇ ਨੇ | ਅਸਲ਼..."

"ਵੀਹਾਂ ਨੌਹਾਂ ਦੀ ਕਿਰਤ !!!! ਇਹ ਕੀ ਹੁੰਦੀ ਹੈ ? ਮੈਂ ਤਾਂ ਪਹਿਲੀ ਵਾਰੀ ਸੁਣਿਐ | ਅੱਜ ਤੱਕ ਤਾਂ ਦਸਾਂ ਨੌਹਾਂ ਦੀ ਕਿਰਤ ਕਮਾਈ ਬਾਰੇ ਹੀ ਪਤਾ ਸੀ |" ਮੈਂ ਤਾਂ ਘੋਰ ਹੈਰਾਨੀ 'ਚ ਪੈ ਗਿਆ |

"ਨਿੱਕੀ ਜਿਹੀ ਤਾਂ ਗੱਲ ਹੈ, ਬਾਗ਼ਾਂ 'ਚ ਫਲ ਤੋੜਨ ਲਈ ਪੌੜੀ 'ਤੇ ਚੜ੍ਹਨਾ ਪੈਂਦਾ ਹੈ, ਕਈ ਵਾਰੀ ਤਾਂ ਪੌੜੀ ਵੀ ਦਸ-ਬਾਰਾਂ ਫੁੱਟ ਉੱਚੀ ਹੁੰਦੀ ਹੈ | ਜਦੋਂ ਸਾਰੀ ਦਿਹਾੜੀ ਨਾਨ-ਸਟਾਪ ਚੜ੍ਹ-ਲੱਥ ਕਰੀ ਜਾਣੀ ਹੈ ਤਾਂ ਲੱਤਾਂ ਤੇ ਪੈਰ ਕਿੰਨੇ ਦੁਖਦੇ ਨੇ, ਕੋਈ ਅੰਦਾਜ਼ਾ ਨਹੀਂ ਲਗਾ ਸਕਦਾ | ਹੁਣ ਦਸ ਨੌਂਹ ਹੋ ਗਏ ਪੈਰਾਂ ਦੇ ਤੇ ਦਸ ਹੋ ਗਏ ਹੱਥਾਂ ਦੇ |" ਮੇਰੇ ਦਿਲ ਨੇ ਮੇਰੀ ਸ਼ੰਕਾ ਦਾ ਨਿਵਾਰਣ ਕਰਦਿਆਂ ਕਿਹਾ |

"ਆਪਾਂ ਗੱਲ ਕਰ ਰਹੇ ਸੀ ਬਾਬਿਆਂ ਦੀ, ਅਸਲ 'ਚ ਇਨ੍ਹਾਂ ਦੀ ਕਾਹਦੀ ਗ਼ਲਤੀ ਹੈ, ਜਨਤਾ ਨੇ ਸਿਰ ਹੀ ਚੜ੍ਹਾ ਰੱਖੇ ਨੇ | ਜਨਤਾ ਜਦੋਂ ਸਾਰੀ ਦਿਹਾੜੀ ਖੱਪ ਕੇ ਕੀਤੀ ਗਾੜ੍ਹੇ ਖੂਨ-ਪਸੀਨੇ ਦੀ ਕਮਾਈ ਦੇ ਮੱਥੇ ਟੇਕਦੀ ਐ, ਤਾਂ ਬਾਬੇ ਕਿਉਂ ਨਾਂਹ ਕਰਨ ? ਜੇਕਰ ਜਨਤਾ ਨੂੰ ਹੀ ਆਪਣੀ ਕਮਾਈ ਦਾ ਦਰਦ ਨਹੀਂ ਤਾਂ ਬਾਬਿਆਂ ਦੀ ਮੱਤ ਥੋੜ੍ਹਾ ਮਾਰੀ ਐ, ਪਈ ਚੜ੍ਹਾਵੇ ਤੋਂ ਨਾਂਹ ਕਰਨਗੇ | ਊਂ ਤਾਂ ਬਾਬੇ ਕਾਮ, ਕ੍ਰੋਧ, ਲੋਭ, ਮੋਹ ਆਦਿ ਤੋਂ ਦੂਰ ਰਹਿਣ ਦੇ ਪ੍ਰਵਚਨ ਕਰਦੇ ਨੇ, ਪਰ ਆਪ ਇਨ੍ਹਾਂ ਤੇ ਕਾਬੂ ਪਾ ਨਹੀਂ ਸਕੇ | ਆਹ, ਨਵੀਂ ਘਟਨਾ ਹੀ ਦੇਖ ਲੈ | ਬੱਬੂ ਮਾਨ ਨੇ ਇੱਕ ਗੀਤ ਗਾਇਆ, ਉਸਦੇ ਵਿਰੋਧ 'ਚ ਇੱਕ ਬਾਬੇ ਨੇ ਆਪਣੇ ਦੀਵਾਨ 'ਚ ਟਿੱਪਣੀ ਕੀਤੀ | ਟਿੱਪਣੀ ਕਹੀ ਤਾਂ ਕੀ ਕਹੀ ? ਵੱਡਾ ਸਾਰਾ ਟਿੱਪਣਾ ਕੀਤਾ | ਬਾਬੇ ਦੇ ਦਿਲ 'ਚ ਮਘਦੇ ਅੰਗਿਆਰ ਉਹਦੀ ਜ਼ੁਬਾਨ ਰਾਹੀਂ ਬਾਹਰ ਆ ਰਹੇ ਸਨ | ਆਹ ਤਾਂ ਬਾਬਿਆਂ ਦਾ ਹੈ, ਕ੍ਰੋਧ ਤੇ ਕਾਬੂ | ਬਾਬਾ ਕਹਿੰਦਾ, ਜੇ ਕੋਈ ਸਾਬਤ ਸੂਰਤ ਗੱਲ ਕਰੇ ਤਾਂ ਕਰੇ, ਪਰ ਰੋਡੇ ਭੋਡੇ ਵੀ ਪੰਥਕ ਜਥੇਬੰਦੀਆਂ 'ਤੇ ਗੱਲਾਂ ਕਰਦੇ ਨੇ | ਇਸਦਾ ਮਤਲਬ ਤਾਂ ਇਹ ਹੋਇਆ ਕਿ ਜੇਕਰ ਕੋਈ ਸਾਬਤ ਸੂਰਤ ਨਹੀਂ ਹੈ ਤਾਂ ਉਸਨੂੰ ਬੁਰਾਈ ਦੇ ਖਿਲਾਫ਼ ਆਵਾਜ਼ ਉਠਾਉਣ ਦਾ ਕੋਈ ਹੱਕ ਨਹੀਂ | ਬੱਬੂ ਮਾਨ ਨੇ ਤਾਂ ਪਾਖੰਡੀਆਂ ਦੇ ਖਿਲਾਫ਼ ਗੱਲ ਕੀਤੀ ਸੀ, ਕਿਸੇ ਦਾ ਨਾਮ ਤਾਂ ਨਹੀਂ ਲਿਆ ਸੀ, ਪਰ ਇਨ੍ਹਾਂ ਨੂੰ ਪਤਾ ਨਹੀਂ ਕਿਉਂ ਬੁਰਾ ਲੱਗ ਗਿਆ | ਕਿਤੇ ਸਿਆਣਿਆਂ ਦੀ 'ਚੋਰ ਦੀ ਦਾੜ੍ਹੀ 'ਚ ਡੱਕਾ' ਵਾਲੀ ਗੱਲ ਸੱਚ ਤਾਂ ਨਹੀਂ ?" ਦਿਲ ਨੂੰ ਬਾਬਿਆਂ ਤੇ ਸਚਮੁੱਚ ਗੁੱਸਾ ਆਉਣ ਲੱਗ ਪਿਆ ਸੀ |

"ਕਿਸੇ ਨੇ ਇੱਕ ਚੁਟਕਲਾ ਸੁਣਾਇਆ | ਪਈ ਇੱਕ ਬਾਬਾ ਕਹੇ ਕਿ ਮੈਂ ਕ੍ਰੋਧ ਨੂੰ ਜਿੱਤ ਲਿਆ ਹੈ | ਇੱਕ ਸ਼ਰਧਾਲੂ ਨੇ ਪੁੱਛਿਆ 'ਬਾਬਾ ਜੀ ! ਕੀ ਤੁਹਾਨੂੰ ਸੱਚਮੁੱਚ ਗੁੱਸਾ ਨਹੀਂ ਆਉਂਦਾ ?" ਬਾਬਾ ਬੋਲਿਆ 'ਹਾਂ ਪੁੱਤਰ ! ਮੈਨੂੰ ਕਦੀ ਗੁੱਸਾ ਨਹੀਂ ਆਉਂਦਾ |' ਸ਼ਰਧਾਲੂ ਨੇ ਚਾਰ ਕੁ ਵਾਰੀ ਫਿਰ ਉਹੀ ਸਵਾਲ ਪੁੱਛਿਆ | ਬਾਬਾ ਮੱਥੇ ਤਿਊੜੀਆਂ ਪਾ ਕੇ ਬੋਲਿਆ 'ਕਾਕਾ ! ਤੈਨੂੰ ਅਜੇ ਤੱਕ ਸਮਝ ਨਹੀਂ ਆਈ, ਮੈਨੂੰ ਗੁੱਸਾ ਨਹੀਂ ਆਉਂਦਾ | ਪੰਦਰਾਂ ਕੁ ਮਿੰਟ ਪਿੱਛੋਂ ਸ਼ਰਧਾਲੂ ਨੇ ਫਿਰ ਉਹੀ ਸਵਾਲ ਕਰ ਦਿੱਤਾ | ਬਾਬੇ ਨੇ ਆਪਣੀ ਖੂੰਡੀ ਸ਼ਰਧਾਲੂ ਦੇ ਕੱਢ ਮਾਰੀ ਤੇ ਕਿਹਾ 'ਭੈਣ ਦਿਆ **** ! ਤੈਨੂੰ ਕਿੰਨੀ ਵਾਰ ਦੱਸਾਂ ਕਿ ਮੈਨੂੰ ਗੁੱਸਾ ਕਦੀ ਨਹੀਂ ਆਉਂਦਾ |" ਮੈਂ ਵੀ ਲੱਗਦੇ ਹੱਥ ਆਪਣੇ ਦਿਲ ਨੂੰ ਕਹਾਣੀ ਸੁਣਾ ਦਿੱਤੀ |

"ਓ ਤੂੰ ਛੱਡ ਗੁੱਸੇ ਦੀਆਂ ਗੱਲਾਂ, ਅੱਗੇ ਸੁਣ | ਹੁਣ ਕਾਮ ਬਾਰੇ ਤਾਂ ਮੈਂ ਕੀ ਕਹਾਂ, ਅਖ਼ਬਾਰਾਂ ਨੇ ਹੀ ਬੜਾ ਕੁਝ ਕਹਿ ਦਿੱਤਾ | ਮੋਹ ਦੀ ਗੱਲ ਸੁਣ ਲੈ, ਬਾਬੇ ਊਂ ਤਾਂ ਕਹੀ ਜਾਂਦੇ ਨੇ ਪਈ ਕੋਈ ਕਿਸੇ ਦਾ ਪੁੱਤਰ ਨਹੀਂ, ਕੋਈ ਕਿਸੇ ਦੀ ਧੀ ਨਹੀਂ | ਸਭ ਲੈਣੀ-ਦੇਣੀ ਦੇ ਸੰਬੰਧ ਹਨ | ਭਲਾ ਪੁੱਛਣ ਵਾਲਾ ਹੋਵੇ ਕਿ ਆਪਣੇ ਧੀਆਂ-ਪੁੱਤਰ ਤਾਂ ਤੁਹਾਨੂੰ ਬੜੇ ਪਿਆਰੇ ਨੇ | ਤੁਹਾਨੂੰ ਤਾਂ ਪੂਰਾ ਗਿਆਨ ਹੈ, ਕਰੋ ਆਪਣੇ ਲੈਣੀ-ਦੇਣੀ ਦੇ ਸੰਬੰਧ ਖ਼ਤਮ ਤਾਂ ਜੋ ਜਨਤਾ ਵੀ ਤੁਹਾਡੇ ਮਗਰ ਲੱਗ ਸਕੇ | ਆਪ ਤਾਂ ਗ੍ਰਹਿਸਥ ਜੀਵਨ ਵੀ ਭੋਗ ਲਿਆ, ਜੁਆਕ ਵੀ ਜੰਮ ਲਏ | ਹੁਣ ਸਾਡੀ ਵਾਰੀ ਆਈ ਤਾਂ ਘੁੱਗੂ ਰੋ ਪਿਆ ! ਬੱਲੇ ਓਏ ਵੱਡੇ ਚਲਾਕਾਂ ਦੇ !! ਬਾਕੀ ਗੱਲ ਰਹੀ ਲੋਭ ਦੀ, ਉਹ ਵੀ ਸੁਣ ਲੈ | ਬਾਬੇ ਦਾਅਵੇ ਕਰਦੇ ਨੇ ਕਿ ਸਾਡੇ ਏਨੇ ਲੱਖ ਚੇਲੇ ਨੇ, ਮਾੜੀ ਜਿਹੀ ਕਰ ਖਾਂ ਗੁਣਾ ! ਜੇ ਇੱਕ ਚੇਲਾ ਸਾਲ 'ਚ ਇੱਕ ਵਾਰੀ ਹੀ ਬਾਬੇ ਦੇ ਦਰਸ਼ਨ ਕਰਨ ਜਾਵੇ ਤੇ ਘੱਟੋ-ਘੱਟ ਦਸ ਰੁਪਏ ਮੱਥਾ ਟੇਕੇ ਤਾਂ ਗਿਣ ਲੈ ਸਿਫ਼ਰਾਂ, ਕਿੰਨੇ ਕੁ ਰੁਪਏ ਬਾਬੇ ਦੀ ਮੱਥਾ ਟਿਕਾਈ ਹੀ ਬਣ ਗਏ | ਹੁਣ ਜੇ ਜਨਤਾ ਆਪਣੀ ਹੱਡ-ਭੰਨਵੀਂ ਕਮਾਈ 'ਚੋਂ ਕਰੋੜਾਂ ਰੁਪਏ ਬਾਬਿਆਂ ਨੂੰ ਹੀ ਸਲਾਨਾ ਦੇਈ ਜਾਂਦੀ ਐ ਤਾਂ ਬਾਬੇ ਨਵੀਨਤਮ ਕਾਰ ਕਾਲੇ ਰੰਗ ਦੀ 'ਔਡੀ' ਤਾਂ ਰੱਖਣਗੇ ਹੀ | ਬਾਕੀ ਦੁਨਿਆਵੀ ਸਹੂਲਤਾਂ ਮੋਬਾਇਲ, ਏਅਰ ਕੰਡੀਸ਼ਨਰ, ਕੰਪਿਊਟਰ, ਫਰਿੱਜ, ਟੈਲੀਵੀਜ਼ਨ ਤੇ ਹੋਰ ਸੁੱਖ ਸਹੂਲਤਾਂ ਤਾਂ ਪੈਸੇ ਨਾਲ਼ ਆ ਹੀ ਜਾਂਦੀਆਂ ਨੇ | ਇੰਕਮਟੈਕਸ ਵਾਲੇ ਵੀ ਛੋਟੇ ਦੁਕਾਨਦਾਰਾਂ ਦੇ ਸ਼ਿਕੰਜੇ ਕੱਸਣ ਵਾਲੇ ਹੀ ਹਨ, ਕਰੋੜਾਂ ਦੀ ਪ੍ਰਾਪਰਟੀ ਬਾਬਿਆਂ ਦੇ ਕੋਲ ਹੈ, ਕਦੀ ਨਹੀਂ ਸੁਣਿਆ ਕਿ ਕਿਸੇ ਬਾਬੇ ਦੀ ਇਨਕੁਆਰੀ ਹੋਈ ਹੋਵੇ | ਜੇ ਕਿਸੇ ਨੂੰ ਪੁੱਛ ਲਿਆ ਤਾਂ 'ਦਾਨ' ਵਾਲੀ ਮੋਰੀ ਥਾਣੀ ਸਭ ਨਿੱਕਲ ਜਾਣਗੇ |" ਮੇਰੇ ਦਿਲ ਨੇ ਲੰਬਾ ਚੌੜਾ ਭਾਸ਼ਣ ਝਾੜ ਦਿੱਤਾ | ਹੁਣ ਮੈਂ ਆਪਣੇ ਮੂੰਹੋਂ ਕੋਈ ਗੱਲ ਕੱਢ ਕੇ ਜਾਂ ਕੋਈ ਟਿੱਪਣੀ ਕਰਕੇ "ਗੁਨਾਹਗਾਰ" ਥੋੜੀ ਬਣਨਾ ਸੀ, ਸੋ ਮੈਂ ਚੁੱਪ ਰਹਿਣ 'ਚ ਭਲਾਈ ਸਮਝੀ | ਇੱਥੇ ਆਸਟ੍ਰੇਲੀਆ ਯੂਨਿਟਾਂ (ਘਰਾਂ) 'ਚ ਮੁੰਡੇ ਅਕਸਰ ਹੀ ਮਹਿਫ਼ਿਲ ਲਗਾਈ ਰੱਖਦੇ ਨੇ | ਅੱਜ ਵੀ ਕਈ ਆਂਢੀ-ਗੁਆਂਢੀ 'ਕੱਠੇ ਹੋਏ ਬੈਠੇ ਸੀ | ਕੁਦਰਤੀ ਬਾਬਿਆਂ ਤੇ ਚਰਚਾ ਹੋਣ ਲੱਗ ਪਈ |

"ਗੱਲ ਇਉਂ ਐ, ਬਾਈ ਸਿਆਂ ! ਪਈ ਬਾਬਾ ਬੱਬੂ ਮਾਨ ਦੇ ਖਿਲਾਫ਼ ਕਿਉਂ ਬੋਲਿਆ, ਭਲਾ ਉਹਦਾ ਕਿਹੜਾ ਗੀਤ 'ਚ ਨਾਮ ਲਿਆ ਸੀ |"

"ਆਹੋ ! ਟੈਲੀਵੀਜ਼ਨ ਆਲੇ ਕਹੀ ਜਾਂਦੇ ਸੀ ਕਿ ਬਾਬੇ ਆਪ ਤਾਂ ਧਰਮ ਦਾ ਪ੍ਰਚਾਰ ਕਰਨ ਦੀ ਆੜ 'ਚ ਐਸ਼ੋ-ਆਰਾਮ ਦੀ ਜਿੰਦਗੀ ਜਿਉਂਦੇ ਨੇ | ਮੈਂ ਯੂ-ਟਿਊਬ 'ਤੇ ਦੇਖਿਆ ਸੀ |"

"ਸਹੀ ਕਹਿੰਦੇ, ਕਿਹੜਾ ਝੂਠ ਐ ?"

"ਬਾਬਾ ਕਹਿੰਦਾ ਕਿ ਗੁਰੂ ਨਾਨਕ ਸਾਹਿਬ ਦੇ ਸਮੇਂ ਸਾਰੀ ਦੁਨੀਆਂ ਤੁਰਦੀ ਸੀ, ਗੁਰੂ ਸਾਹਿਬ ਵੀ ਤੁਰਦੇ ਸਨ | ਕਦੇ ਘੋੜਿਆਂ ਦਾ ਜ਼ਮਾਨਾ ਆ ਗਿਆ, ਕਦੇ ਰੱਥਾਂ ਦਾ ਜ਼ਮਾਨਾ ਆ ਗਿਆ, ਕਦੇ ਗੱਡੀਆਂ ਦਾ ਵੇਲਾ ਆ ਗਿਆ | ਸੁਣਨ ਵਾਲੇ ਤਾਂ ਗੱਡੀਆਂ ਤੇ ਆਉਣਗੇ ਤੇ ਪ੍ਰਚਾਰ ਕਰਨ ਵਾਲੇ ਤੁਰ ਕੇ ਜਾਣ, ਇਹ ਕਿਵੇਂ ਹੋ ਸਕਦੈ ?"

"ਪ੍ਰਚਾਰ ਕਰਨ ਨੂੰ 'ਔਡੀ' ਰੱਖਣੀ ਜ਼ਰੂਰੀ ਹੈ ਕੀ ? ਛੋਟੀ ਗੱਡੀ ਜਿਵੇਂ ਕਿ ਮਰੂਤੀ-ਮਰਾਤੀ ਵੀ ਤਾਂ ਰੱਖੀ ਜਾ ਸਕਦੀ ਹੈ |"

"ਜੇ ਬਾਬੇ ਮਰੂਤੀ 'ਚ ਆਉਣਗੇ ਤਾਂ ਲੋਕ ਕਹਿਣਗੇ ਛੋਟੇ ਬਾਬੇ ਆ ਗਏ, ਵੱਡੀ ਗੱਡੀ ਨਾਲ਼ ਸੰਗਤਾਂ ਤੇ ਚੰਗਾ ਪ੍ਰਭਾਵ ਪੈਂਦਾ ਹੈ |" 'ਤੇ ਯੂਨਿਟ 'ਚ ਹਾਸੜ ਮੱਚ ਗਈ | 40-45 ਡਿਗਰੀ ਤਾਪਮਾਨ 'ਚ ਖੇਤਾਂ 'ਚ ਕੰਮ ਕਰਕੇ ਭੰਨੀ ਪਈ ਮੁੰਡ੍ਹੀਰ ਨੂੰ ਗੱਲਬਾਤ ਕਰਨ ਦਾ ਕੋਈ ਅਜਿਹਾ ਵਿਸ਼ਾ ਮਿਲਦਾ ਰਹੇ ਤਾਂ ਭਿਆਨਕ ਗਰਮੀ ਦੇ ਬਾਵਜੂਦ ਉਹ ਆਪਣੇ 'ਵਡਮੁੱਲੇ ਵਿਚਾਰ' ਪ੍ਰਗਟ ਕਰਕੇ ਤਰੋ-ਤਾਜ਼ਾ ਰਹਿੰਦੇ ਨੇ | ਇਸ ਮਸਲੇ ਦਾ ਕੀ ਅੰਤ ਹੋਵੇਗਾ ਇਹ ਤਾਂ ਅਜੇ ਭਵਿੱਖ ਦੇ ਗਰਭ 'ਚ ਹੈ ਪਰ ਮੈਂ ਆਪਣੇ ਦਿਲ ਨੂੰ ਸਮਝਾਉਣ ਤੇ ਲੱਗਾ ਹੋਇਆ ਸਾਂ |

"ਆਪਾਂ ਕੀ ਕਰ ਸਕਦੇ ਹਾਂ, ਦਿਲਾ ਮੇਰਿਆ ? ਜਦੋਂ ਬਾਬਿਆਂ ਦੇ ਮਗਰ ਲੱਗਣ ਵਾਲੇ ਲੋਕਾਂ ਦੀ ਤਾਦਾਦ ਲੱਖਾਂ 'ਚ ਹੈ ਤਾਂ ਤੇਰੇ ਵਰਗਿਆਂ ਦੀ ਆਵਾਜ਼ ਕੀਹਨੇ ਸੁਣਨੀ ਐ ? ਦੜ ਵੱਟ ਜ਼ਮਾਨਾ ਕੱਟ ਵਾਲਾ ਹਿਸਾਬ ਠੀਕ ਹੈ | ਇੱਕ ਗੱਲ ਤੂੰ ਵੀ ਦੱਸ ਕਿ ਬੱਬੂ ਮਾਨ ਕਿਹੜਾ ਭਲਾ ਹੈ ? ਹੋਰ ਨਸ਼ਿਆਂ ਦਾ ਤਾਂ ਮੈਨੂੰ ਪਤਾ ਨਹੀਂ ਪਰ ਸਫ਼ਲਤਾ ਦਾ ਨਸ਼ਾ ਉਸਦੇ ਦਿਮਾਗ ਤੇ ਇਸ ਕਦਰ ਹਾਵੀ ਹੋਇਆ ਹੈ ਕਿ ਉਸਨੂੰ ਚੰਗੇ ਮਾੜੇ ਦੀ ਪਹਿਚਾਣ ਹੀ ਨਹੀਂ ਰਹੀ | ਸਟੇਜ 'ਤੇ ਖੜ੍ਹਾ ਹੋ ਕੇ ਬੋਲਣ ਲੱਗਿਆਂ ਅੱਗਾ ਪਿੱਛਾ ਨਹੀਂ ਦੇਖਦਾ |"

"ਮੈਂ ਕਿਹੜਾ ਬੱਬੂ ਮਾਨ ਦੀ ਪੱਖ ਲੈ ਰਿਹਾ ਹਾਂ ? ਇੱਕ ਬੰਦੇ ਨੇ ਉਸਦੀ ਗ਼ਲਤ ਆਲੋਚਨਾ ਕੀਤੀ, ਮੈਂ ਤਾਂ ਕੇਵਲ ਗ਼ਲਤ ਨੂੰ ਗ਼ਲਤ ਕਿਹਾ ਹੈ | ਨਥਿੰਗ ਮੋਰ....! ਮੈਂ ਕਦੋਂ ਕਿਹਾ ਕਿ ਇਹ ਗਾਇਕ ਚੁਆਵੇਂ ਦੁੱਧ ਦਾ ਧੋਤਾ ਹੈ ?" ਮੇਰਾ ਦਿਲ ਆਪਣਾ ਬਚਾਅ ਕਰਨ 'ਚ ਪੂਰੀ ਤਰ੍ਹਾਂ ਕਾਮਯਾਬ ਸੀ |

"ਆਹ ਪਿੱਛੇ ਜਿਹੇ ਕਿਸੇ ਨੇ ਵਿਆਨਾ 'ਚ ਬਾਬਾ ਮਾਰ ਦਿੱਤਾ ਤਾਂ ਲੋਕਾਂ ਨੇ ਪੰਜਾਬ 'ਚ ਹਜ਼ਾਰਾਂ ਕਰੋੜ ਰੁਪਇਆਂ ਦੀ ਜਾਇਦਾਦ ਫੂਕ ਦਿੱਤੀ | ਕਿੱਥੇ ਪੰਜਾਬ ਕਿੱਥੇ ਵਿਆਨਾ | ਭਲਾ ਕੋਈ ਪੁੱਛਣ ਵਾਲਾ ਹੋਵੇ ਜੇ ਬਾਹਲਾ ਹੀ ਗੁੱਸਾ ਆਉਂਦੈ ਤਾਂ ਲੈ ਕੇ ਵੀਜ਼ਾ ਵਿਆਨਾ ਦਾ, ਜਾ ਕੇ ਕੱਟਾ-ਕੱਟੀ ਕੱਢ ਲਵੋ | ਆਪਣੇ ਵਾਰੀ ਲੋਕਾਂ ਦਾ ਇਹ ਹਾਲ ਹੈ ਕਿ ਜੇ ਖੰਘਾਰ ਵੀ ਸੁੱਟਣਾ ਹੋਵੇ ਤਾਂ ਉਹ ਵੀ ਆਪਣੀ ਕੁਕੜੀ ਅੱਗੇ ਸੁੱਟਣਗੇ ਤੇ ਬੇਗਾਨੀ (?) ਜਾਇਦਾਦ ਦਾ ਕੋਈ ਮੁੱਲ ਨਹੀਂ ? ਵੇਖ ਖਾਂ ! ਕਿੰਨੇ ਸਿਆਣੇ ਲੋਕ ਨੇ ਆਪਣੇ ਮੁਲਕ ਦੇ, ਕਾਂਡ ਕਿੱਥੇ ਹੋਇਆ ਤੇ ਸਾੜ-ਫੂਕ ਤੇ ਦੰਗੇ ਕਰਨ ਲੱਗ ਪਏ ਆਪਣੇ ਘਰ 'ਚ | ਸ਼ਰਮ ਨਹੀਂ ਆਉਂਦੀ | ਉਹੋ ਜਿਹੀ ਸਰਕਾਰ, ਬੱਸ ਤਮਾਸ਼ਾ ਹੀ ਦੇਖਣ ਜੋਕਰੀ ਹੈ | ਭਾਵੇਂ ਜਿੰਨੇ ਮਰਜ਼ੀ ਦੰਗੇ ਹੋਈ ਜਾਣ, ਜਿੰਨੀ ਮਰਜ਼ੀ ਸਾੜ-ਫੂਕ ਹੋਈ ਜਾਏ, ਕਿਸੇ ਨੂੰ ਕੁਝ ਕਹਿਣਾ ਨਹੀਂ | ਜੇ ਮੁਲਕ ਦੀ ਬੇੜੀ ਬਹਿੰਦੀ ਹੈ, ਤਾਂ ਬਹਿ ਜਾਵੇ ਪਰ ਵੋਟ ਬੈਂਕ ਨੂੰ ਆਂਚ ਨਾ ਆਵੇ |"

"ਦਿਲਾ ਮੇਰਿਆ ! ਕਿਉਂ ਅੰਤਰ-ਰਾਸ਼ਟਰੀ ਦੁੱਖ ਆਪਣੇ ਆਪ ਨੂੰ ਲਾਈ ਬੈਠਾ ਏਂ ? ਜੇ ਆਪਣੇ ਹਮਵਤਨਾਂ 'ਚ ਏਨੀ ਹੀ ਦੇਸ਼ਭਗਤੀ ਦੀ ਭਾਵਨਾ ਹੁੰਦੀ ਤਾਂ ਇਹ ਮੁਲਕ ਦੁਨੀਆਂ ਦਾ ਸਭ ਤੋਂ ਅਮੀਰ ਮੁਲਕ ਹੋਣਾ ਸੀ | ਕੁਦਰਤ ਨੇ ਏਨੀਆਂ ਨਿਆਮਤਾਂ ਬਖ਼ਸ਼ੀਆਂ ਨੇ ਭਾਰਤ ਨੂੰ, ਚੰਗਾ ਪੌਣ-ਪਾਣੀ, ਉਪਜਾਊ ਧਰਤੀ, ਫਲਾਂ ਦੇ ਬਗੀਚੇ, ਜੰਗਲ, ਪਹਾੜ, ਸਮੁੰਦਰ, ਵੱਖ-ਵੱਖ ਧਾਤਾਂ ਦੀਆਂ ਖਦਾਨਾਂ ਤੇ ਪਤਾ ਨਹੀਂ ਹੋਰ ਕੀ ਕੁਝ | ਪਰ ਕੀ ਕੋਈ ਫਾਇਦਾ ਹੋ ਰਿਹਾ ਹੈ ? ਜੇਕਰ ਚਾਲੀ ਪੈਸੇ ਫਾਇਦਾ ਹੁੰਦਾ ਹੈ ਤਾਂ ਰੁਪਈਏ ਦਾ ਨੁਕਸਾਨ ਲੋਕ ਆਪਣਾ ਗੁੱਸਾ ਸ਼ਾਂਤ ਕਰਨ 'ਚ ਹੀ ਕਰ ਦਿੰਦੇ ਨੇ | ਰਾਜਨੀਤੀ ਦੀ ਗੱਲ ਕਰ ਲਵੋ, ਜੇ ਸੱਤਾਧਾਰੀ ਪਾਰਟੀ 'ਚ ਕਿਸੇ ਦੇ ਕੁੱਤੇ ਨੂੰ ਕਬਜ਼ ਹੋ ਜਾਂਦੀ ਹੈ ਤਾਂ ਬਿਆਨ ਦਿੰਦੇ ਨੇ 'ਇਸ ਵਿੱਚ ਵਿਦੇਸ਼ੀ ਤਾਕਤਾਂ ਦਾ ਹੱਥ ਹੈ |' ਜੇਕਰ ਵਿਰੋਧੀ ਧਿਰ 'ਚ ਕਿਸੇ ਦੀ ਬਿੱਲੀ ਨੂੰ ਨਜ਼ਲਾ ਹੋ ਜਾਂਦਾ ਹੈ ਤਾਂ ਉਹ ਸੱਤਾਧਾਰੀ ਪਾਰਟੀ 'ਤੇ ਇਲਜ਼ਾਮ ਲਗਾ ਦਿੰਦੀ ਹੈ ਤੇ ਅਸਤੀਫ਼ਿਆਂ ਦੀ ਮੰਗ ਕਰਦੀ ਹੈ | ਲੀਡਰਾਂ ਮਗਰ ਲੱਗ ਕੇ ਜਨਤਾ ਇੱਕ-ਦੂਜੇ ਨਾਲ਼ ਲੜੀ ਜਾਂਦੀ ਹੈ ਤੇ ਵਿਰੋਧੀ ਪਾਰਟੀਆਂ ਦੇ ਲੀਡਰਾਂ ਦੀਆਂ ਆਪਸ 'ਚ ਰਿਸ਼ਤੇਦਾਰੀਆਂ ਨੇ | ਉਹੋ ਜਿਹੀ ਜਨਤਾ ਹੈ, ਬਿਨਾਂ ਕਿਸੇ ਸੋਚ-ਵਿਚਾਰ ਲੀਡਰਾਂ ਦੇ ਮਗਰ ਲੱਗ ਤੁਰਦੀ ਹੈ | ਲੀਡਰ ਕਹਿੰਦਾ ਹੈ, 'ਜਨਤਾ ਨੀ ਜਨਤਾ ਤੇਰਾ ਕੰਨ ਕੁੱਤਾ ਲੈ ਗਿਆ |' ਧੰਨ ਹੈ ਜਨਤਾ ! ਸ਼ੀਸ਼ਾ ਵੇਖ ਕੇ ਜਾਂ ਹੱਥ ਲਾ ਕੇ ਚੈੱਕ ਨਹੀਂ ਕਰਨਾ ਕਿ ਕੰਨ ਹੈ ਜਾਂ ਨਹੀਂ, ਬੱਸ ਕੁੱਤੇ ਮਗਰ ਸ਼ੂਟ ਵੱਟ ਲੈਣੀ ਹੈ | ਜਾਪਦਾ ਹੈ, ਕਿਸੇ ਦੀ ਆਪਣੀ ਸੋਚ ਹੀ ਨਹੀਂ, ਸਭ ਦੀ ਸੋਚ ਲੀਡਰ ਜਾਂ ਪਾਰਟੀ ਲੈਵਲ ਤੇ ਹੀ ਚੱਲਦੀ ਹੈ | ਜੋ ਪਾਰਟੀ ਨੇ ਕਹਿ ਦਿੱਤਾ, ਸੱਚ ਹੈ | ਭਲਿਓਮਾਣਸੋ ! ਘੱਟੋ-ਘੱਟ ਕਿਸੇ ਵੀ ਗੱਲ ਨੂੰ 'ਆਪਣੀ ਨਿੱਜੀ ਸੋਚ' ਅਨੁਸਾਰ ਤਰਕ ਦੀ ਕਸਵੱਟੀ 'ਤੇ ਪਰਖ ਤਾਂ ਲਵੋ | ਫੈਸਲਾ ਜੋ ਮਰਜ਼ੀ ਲਈ ਜਾਇਓ |"

"ਇੱਕ ਆਈਡੀਆ ਆਇਆ ਗੁਲਾਟੀ, ਜੇ ਮੰਨ ਲਵੇਂ ! ਸੌਂਹ ਖਾ ਕੇ ਕਹਿਨਾਂ, ਆਪਣੀਆਂ ਪੌਂ-ਬਾਰਾਂ ਹੋ ਜਾਣਗੀਆਂ |" ਮੇਰੇ ਦਿਲ ਦੇ ਦਿਮਾਗ ਵੀ ਹੈ, ਜੋ ਆਈਡੀਆ ਆ ਗਿਆ, ਸੋਚ ਕੇ ਮੈਂ ਹੈਰਾਨ ਵੀ ਕਾਫ਼ੀ ਹੋਇਆ | ਪਰ ਭਾਈ ! ਕਲਯੁੱਗ ਹੈ, ਸਭ ਸੰਭਵ ਹੈ |

"ਚੱਲ ! ਤੂੰ ਉਹ ਵੀ ਆਉਣ ਦੇ |"

"ਇਉਂ ਕਰ, ਮਿਹਨਤ ਤਾਂ ਕੋਈ ਕਰਨੀ ਨਹੀਂ | ਇੱਥੇ ਆਸਟ੍ਰੇਲੀਆ 'ਚ ਫਲ ਕਾਫ਼ੀ ਸਸਤਾ ਹੈ | ਬੱਸ ਫਲਾਂ ਨੂੰ ਗੇੜਾ ਦੇਣਾ ਸ਼ੁਰੂ ਕਰ ਦੇ | ਬੱਸ ! ਸੇਬ ਤੇ ਟਮਾਟਰ ਹੀ ਖਾਈ ਜਾਇਆ ਕਰ | ਡਾਲਰ ਦੇ ਕਿਲੋ ਸੇਬ ਤੇ ਡੇਢ ਡਾਲਰ ਦੇ ਕਿਲੋ ਟਮਾਟਰ ਮਿਲੀ ਜਾਂਦੇ ਨੇ | ਸਾਲ ਕੁ ਸੇਬ ਤੇ ਟਮਾਟਰ ਖਾ-ਖਾ ਕੇ ਜਦੋਂ ਗੱਲ੍ਹਾਂ ਹੋ ਗਈਆਂ ਟਮਾਟਰ ਅਰਗੀਆਂ ਲਾਲ, ਬਾਈ ਸਿਆਂ ਚੁੱਪ ਕਰਕੇ ਪੰਜਾਬ ਜਾ ਕੇ ਬਾਬਾ ਬਣ ਜਾ | ਤੇਰੀ ਤਾਂ ਕਦਰ ਵੀ ਬਾਹਲੀ ਹੋਊ, ਕਿਉਂ 'ਬਾਹਰਲਾ ਬਾਬਾ' ਜੋ ਹੋਏਂਗਾ | ਬਾਕੀ ਨਾਮ ਦੀ ਵੀ ਸੌਖ ਹੈ, 'ਰਿਸ਼ੀ' ਤਾਂ ਤੂੰ ਪਹਿਲਾਂ ਹੀ ਹੈਂ, ਮੂਹਰੇ 108, 1008 ਜਾਂ ਜਿੰਨੇ ਮਰਜ਼ੀ ਅੱਠ ਲਾ ਲਈਂ |" ਸਕੀਮ ਸੁਣਕੇ ਤਾਂ ਦਿਲ ਤੋਂ ਬਲਿਹਾਰੀ ਜਾਣ ਨੂੰ ਮਨ ਹੋ ਗਿਆ, ਕਿਉਂ ਜੋ ਮੈਨੂੰ ਮਰਵਾਉਣ ਦੇ ਇੰਨੇ ਕੁ ਪ੍ਰਬੰਧ ਕਾਫ਼ੀ ਸਨ |

"ਮੈਂ ਤੈਨੂੰ ਏਨੀ ਵਧੀਆ ਸਕੀਮ ਦੱਸੀ ਹੈ, ਹੁਣ ਤਾਂ ਮੇਰਾ ਲੇਖ਼ ਲਿਖ ਦੇਵੇਂਗਾ ਨਾ ?" ਦਿਲ ਮੁੜ-ਘੁੜ ਕੇ ਪੁਰਾਣੀ ਗੱਲ 'ਤੇ ਆ ਗਿਆ |

"ਨਾ ਬਿਲਕੁੱਲ ਨਹੀਂ, ਹੋਰ ਜੋ ਮਰਜ਼ੀ ਗੱਲਾਂ ਕਰੀ ਜਾ ਪਰ ਇਹ ਗੱਲ ਝੂਠੀ |"

"ਗੱਲ ਸੁਣ ਬਾਈ ਸਿਆਂ, ਜਾਂ ਤਾਂ ਬੰਦਾ ਬਣਕੇ ਮੇਰਾ ਲੇਖ਼ ਲਿਖ ਦੇ, ਨਹੀਂ ਤਾਂ ਮੈਂ ਤੇਰੇ ਸਿਸਟਮ 'ਚ ਐਸਾ ਪੰਗਾ ਪਾਊਂ ਕਿ ਜਿਹੜੀ ਸਲੂਣੀ ਦਾਲ ਸਬਜ਼ੀ ਇੱਕ ਵਾਰੀ ਬਣਾ ਕੇ ਦੋ-ਤਿੰਨ ਦਿਹਾੜੀਆਂ ਟਪਾ ਲੈਂਦੈਂ, ਉਹਦੀ ਜਗ੍ਹਾ ਤੇ ਉਬਲੀਆਂ ਸਬਜ਼ੀਆਂ ਖਾਣੀਆਂ ਪੈਣਗੀਆਂ ਤੇ ਉਹ ਵੀ ਤਾਜ਼ੀਆਂ ਉਬਾਲ ਕੇ | ਹੁਣ ਇਹ ਦੇਖ ਲੈ ਪਈ ਥੱਕਿਆ ਹਾਰਿਆ ਕੰਮ ਤੋਂ ਆਉਂਦੈਂ ਤੇ ਜੇ ਆਉਂਦਿਆਂ ਫਰਿੱਜ 'ਚੋਂ ਬੇਹਾ-ਤਰਬੇਹਾ ਕੱਢ ਕੇ ਖਾਣ ਦੀ ਬਜਾਏ, ਰੋਜ਼ ਈ ਤਾਜ਼ੀਆਂ ਸਬਜ਼ੀਆਂ ਉਬਾਲ ਕੇ ਫਿੱਕੀਆਂ ਬਿਨਾਂ ਤੜਕੇ ਤੋਂ ਖਾਣੀਆਂ ਪੈ ਗਈਆਂ ਤਾਂ ਤੇਰਾ ਬਣੂ ਕੀ ?" ਮੇਰਾ ਦਿਲ ਗੱਲਬਾਤ ਦਾ ਵਿਸ਼ਾ ਬਦਲਦਿਆਂ ਲੱਗਭੱਗ ਧਮਕੀ 'ਤੇ ਉਤਰ ਆਇਆ |

"ਵੇ ਗੱਲ ਸੁਣ ਦਿਲਾ ਫਿਲਾ ਜਿਆ, ਰੌਲਾ ਤੇਰਾ ਇਹਦੇ ਨਾਲ਼ ਐ, ਮੇਰਾ ਟੇਸਟ ਕਿਉਂ ਖ਼ਰਾਬ ਕਰਦੈਂ ? ਵੀਰ ਮੇਰਿਆ ! ਮੈਂ ਬੇਹੀਆਂ-ਤਰਬੇਹੀਆਂ ਤੇ ਠੰਢੀਆਂ ਤਾਂ ਰਾਜ਼ੀ ਐਂ, ਪਰ ਜੇ ਤੂੰ ਕਹੇਂ ਉਬਲੀਆਂ ? ਤਾਂ ਗੱਲ ਬਿਲਕੁੱਲ ਈ ਝੂਠੀ ਐ |" ਮੇਰੀ ਜੀਭ ਜੋ ਕਾਫ਼ੀ ਟਾਈਮ ਦੀ ਸਾਡੀ ਬਹਿਸ ਸੁਣੀ ਜਾ ਰਹੀ ਸੀ, ਨੂੰ ਆਪਣਾ ਤੌਖਲਾ ਉੱਠਿਆ |

"ਗੱਲ ਸੁਣ ਬੀਬੀ | ਮੇਰਾ ਪਾਰਾ ਅੱਜ ਬੜਾ ਚੜ੍ਹਿਐ ਵਿਐ | ਤੂੰ ਦਖ਼ਲ ਅੰਦਾਜ਼ੀ ਨਾ ਕਰ ਤਾਂ ਹੀ ਚੰਗਾ |" ਦਿਲ ਜਾਪਦੈ, ਦੁਨਿਆਵੀ ਬੇ-ਹੁਰਮਤੀਆਂ ਤੋਂ ਸੱਚੀਂਮੁੱਚੀ ਸੀਰੀਅਸ ਹੋਇਆ ਬੈਠਾ ਸੀ |

"ਵੇ ਮੈਂ ਤੈਥੋਂ ਕੀ ਟਿੰਡੀਆਂ ਲੈਣੀਐਂ ? ਬੱਸ ! ਮੇਰੇ ਕੰਮ 'ਚ ਟੰਗ ਅੜਾਉਣ ਦੀ ਲੋੜ ਨਹੀਂ | ਜੇ ਬਾਹਲਾ ਔਖੈਂ ਤਾਂ ਗੁਲਾਟੀ ਨੂੰ ਪੇਪਰਾਂ ਚੋਂ ਫੇਲ੍ਹ ਕਰ ਦੇ | ਆਪਣੀਆਂ ਗ਼ਲਤੀਆਂ ਦਾ ਫ਼ਲ ਆਪੇ ਭੁਗਤੂ |" ਜੀਭ ਵੀ ਆਪਣੇ ਸੁਆਦਾਂ ਪਿੱਛੇ ਮੇਰੇ ਨਿਮਾਣੇ ਦੇ ਖਿਲਾਫ਼ ਵੋਟ ਭੁਗਤਾ ਗਈ |

"ਓ ਸਹੁਰੀ ਦੀਏ ! ਪੇਪਰਾਂ ਚੋਂ ਫੇਲ੍ਹ ਨਹੀਂ, ਦਿਲ ਫੇਲ੍ਹ ਹੁੰਦੈ ਬੰਦੇ ਦਾ | ਜੇ ਦਿਲ ਹੀ ਫੇਲ੍ਹ ਹੋ ਗਿਆ ਤਾਂ ਨਾ ਗੁਲਾਟੀ, ਨਾ ਉਹਦਾ ਦਿਲ, ਨਾ ਤੂੰ ਤੇ ਨਾ ਮੈਂ | ਸਹੁਰੀ ਦੀਏ ! ਗੱਲ ਤਾਂ ਚੱਜ ਦੀ ਕਰ ਲੈ, ਇੱਕ ਆਵਦੇ ਸੁਆਦ ਪਿੱਛੇ ਸਾਰੀ ਹਕੂਮਤ ਬਦਲਣ ਨੂੰ ਫਿਰਦੀ ਐਂ |" ਜੀਭ ਦੀ ਗੱਲ ਸੁਣਕੇ ਮੇਰੇ ਫੇਫੜਿਆਂ ਨੂੰ ਸ਼ਾਇਦ ਆਪਣਾ ਸਾਹ ਬੰਦ ਹੁੰਦਾ ਨਜ਼ਰ ਆਉਣ ਲੱਗ ਪਿਆ ਸੀ |

"ਤੂੰ ਦੱਸ ਖ਼ਸਮਾਂ ! ਕੀ ਚਾਹੁੰਨੈਂ ? ਆਪਣੀ ਭੜਾਸ ਮੇਰੇ ਕੋਲ ਕੱਢ ਲੈ, ਪਰ ਵਾਸਤਾ ਈ ਰੱਬ ਦਾ, ਹੌਲੀ ਬੋਲੀਂ ਮੇਰਾ ਵੀਰ | ਮੈਂ ਤੇਰੀਆਂ ਗੱਲਾਂ ਨੂੰ ਆਪਣੇ ਹਿਸਾਬ ਨਾਲ਼ ਸੋਚ ਕੇ ਦੇਖੂੰ, ਇਹ ਵਾਅਦਾ ਰਿਹਾ ਕਿ ਜੇ ਲਿਖਣਾ ਮੁਨਾਸਿਬ ਲੱਗਾ ਤਾਂ ਜ਼ਰੂਰ ਲਿਖੂੰ, ਨਹੀਂ ਤਾਂ ਬਾਈ ਸਿਆਂ, ਤੂੰ ਸਿੱਧਾ ਰਹਿ ਜਾਂ ਟੇਢਾ ਹੋ, ਮੈਂ ਪੰਗਾ ਨਹੀਂ ਲੈ ਸਕਦਾ | ਮੈਂ ਨਿਆਣੇ ਪਾਲਣੇ ਨੇ, ਤੇਰੇ ਮਗਰ ਲੱਗ ਕੇ ਸਚਾਈ ਤੇ ਪਹਿਰਾ ਦੇਣ ਦੇ ਚੱਕਰ 'ਚ ਆਪਣਾ ਕੂੰਡਾ ਨਹੀਂ ਕਰਵਾਉਣਾ | ਮੇਰੇ ਕੋਈ ਪੰਜਾਬ 'ਚ ਕਿੱਲੇ ਨਹੀਂ ਪਏ, ਕਿ ਬੇਟੀਆਂ ਦਾ ਭਵਿੱਖ ਸੁਰੱਖਿਅਤ ਹੈ, ਮੈਂ ਤਾਂ ਮਿਹਨਤ ਕਰਕੇ ਹੀ ਬੱਚੇ ਪਾਲਣੇ ਨੇ | ਚੱਲ ! ਮੈਂ ਤੇਰੀਆਂ ਗੱਲਾਂ ਰਿਕਾਰਡ ਕਰ ਲੈਨੈਂ, ਮੁੜ ਠੰਢੇ ਮਤੇ ਨਾਲ਼ ਸੁਣ ਕੇ ਫੈਸਲਾ ਕਰੂੰ ਕਿ ਲੇਖ਼ ਲਿਖਣਾ ਜਾਂ ਨਹੀਂ |" ਮੈਂ ਆਪਣੇ ਦਿਲ ਨੂੰ ਲੇਖ਼ ਲਿਖਣ ਦੀ ਝੂਠੀ ਤਸੱਲੀ ਦਿੰਦਿਆਂ ਕਿਹਾ ਤੇ ਕੈਸਟ ਰਿਕਾਰਡਰ ਬੈਗ 'ਚੋਂ ਕੱਢ ਕੇ ਦਿਲ ਦੇ ਮੂੰਹ ਕੋਲੇ ਕਰ ਦਿੱਤਾ |

"ਤੈਨੂੰ ਪੰਜਾਬ ਰਹਿੰਦਿਆਂ ਕਿੰਨੀ ਵਾਰੀ ਲੋਕਾਂ ਨੇ ਮੱਤ ਦਿੱਤੀ ਸੀ ਕਿ ਮਾੜੀ ਜਿਹੀ 'ਉਂਗਲ ਟੇਢੀ' ਕਰ ਲੈ, ਜੇ ਮੰਨ ਲੈਂਦਾ ਤਾਂ ਏਨਾ ਔਖਾ ਤਾਂ ਨਾ ਹੁੰਦਾ | ਪੰਜਾਬ 'ਚ ਹੀ ਆਸਟ੍ਰੇਲੀਆ ਹੋਣਾ ਸੀ | ਓਦੋਂ ਤਾਂ ਕੇਰਾਂ ਈ ਰਾਜਾ ਹਰੀਸ਼ਚੰਦਰ ਬਣਦਾ ਸੀ | ਹੁਣ ਭੁਗਤ | ਨਾਲੇæ ਖੇਤਾਂ 'ਚ ਸਾਰੀ ਦਿਹਾੜੀ ਧੁੱਪੇ ਮੱਚਦੈਂ, ਨਾਲ਼ੇ ਬੱਚਿਆਂ ਤੋਂ ਅੱਡ ਹੋ ਕੇ ਬਨਵਾਸ ਭੁਗਤੀ ਜਾਂਦੈਂ |"

"ਤਾਂ ਕੀ ਹੋਇਆ ? ਜੇ ਮੇਰੀ ਕਿਸਮਤ 'ਚ ਇਹੀ ਕੁਛ ਐ ਤਾਂ ਇੰਝ ਹੀ ਸਹੀ | ਨਾਲ਼ੇ ਖੇਤਾਂ 'ਚ ਕੰਮ ਕਰਨ ਦਾ ਕੀ ਮਿਹਣਾ ਐ ? ਸੱਚੇ ਪਾਤਸ਼ਾਹ ਧੰਨ ਗੁਰੂ ਨਾਨਕ ਦੇਵ ਜੀ ਨੇ ਵੀ ਤਾਂ ਸਾਨੂੰ ਦਸਾਂ ਨੌਹਆਂ ਦੀ ਕਿਰਤ ਕਰਨ ਦਾ ਉਪਦੇਸ਼ ਦਿੱਤਾ ਸੀ ਤੇ ਖੁਦ ਆਪਣੇ ਮੁਬਾਰਕ ਹੱਥਾਂ ਨਾਲ਼ ਖੇਤੀ ਕੀਤੀ ਸੀ | ਮੈਂ ਤਾਂ ਬਾਈ ਸਿਆਂ, ਪੰਜਾਬ ਰਹਿੰਦਿਆਂ ਵੀ ਹਮੇਸ਼ਾਂ ਮਿਹਨਤ ਤੇ ਲਗ਼ਨ ਨਾਲ ਹੀ ਕੰੰਮ ਕੀਤਾ, ਚਾਹੇ ਨੌਕਰੀ ਸੀ ਜਾਂ ਆਪਣਾ ਕੰਮ, ਤੇ ਹੁਣ ਵੀ ਦਸਾਂ ਨੌਹਆਂ ਦੀ ਕਿਰਤ ਕਰ ਰਿਹਾ ਹਾਂ, ਜਿਸ ਸੱਚੀ ਸਰਕਾਰ ਦੇ ਉਪਦੇਸ਼ ਤੇ ਚੱਲਦਾ ਹਾਂ, ਜ਼ਰੂਰ ਰੰਗ ਭਾਗ ਲਾਊਗੀ |" ਮੈਂ ਆਪਣੀ ਮਿਹਨਤ 'ਤੇ ਮਾਣ ਮਹਿਸੂਸ ਕਰਦਿਆਂ ਕਿਹਾ |

"ਮੈਂ ਭੁੱਲਿਆਂ ਤੈਨੂੰ ਵੱਡੇ ਖੇਤਾਂ 'ਚ ਕੰਮ ਕਰਕੇ ਮਾਣ ਮਹਿਸੂਸ ਕਰਨ ਵਾਲੇ ਨੂੰ, ਸਾਰਾ ਦਿਨ ਮੇਰੇ ਕੋਲ ਰੋਂਦਾ ਰਹਿੰਨੈ ਪਈ ਕਿੱਥੇ ਫਸ ਗਿਆ, ਹੁਣ ਫੋਕੀਆਂ ਟਾਹਰਾਂ ਨਾ ਮਾਰ | ਫਸੀ ਨੂੰ ਫਟਕਣ ਕੇਹੀ ਵਾਲੀ ਗੱਲ ਐ, ਤਾਂ ਕਰਦੈਂ | ਪੰਜਾਬ ਦੇ ਖੇਤਾਂ 'ਚ ਕੰਮ ਤਾਂ ਖੇਤਾਂ ਦੇ ਮਾਲਕ ਨਹੀਂ ਕਰਦੇ | ਉਹ ਵੀ ਕੰਨਾਂ 'ਚ ਮੁਰਕੀਆਂ ਪਾ ਕੇ ਤੇ ਜ਼ਰਦਾ ਉਤਲੇ ਬੁੱਲ ਥੱਲੇ ਲਾ ਕੇ ਖ਼ਾਲ 'ਤੇ ਖੜ੍ਹੇ ਥੁੱਕੀ ਜਾਂਦੇ ਐ | ਅਨਪੜ੍ਹ ਬੁੜ੍ਹੇ ਵਿਚਾਰੇ ਨੇ ਮਿੱਟੀ ਨਾਲ਼ ਮਿੱਟੀ ਹੋ ਕੇ ਸਾਰੀ ਉਮਰ ਕੱਢ ਦਿੱਤੀ ਹੁੰਦੀ ਐ, ਤੇ ਇਹ ਨਵਾਬਜ਼ਾਦੇ ਚੰਡੀਗੜ੍ਹ ਯੂਨੀਵਰਸਿਟੀ 'ਚ ਦਾਖ਼ਲਾ ਲੈ ਕੇ ਸਾਰਾ ਦਿਨ ਸਤਾਰਾਂ ਸੈਕਟਰ 'ਚ ਕੱਢ ਦਿੰਦੇ ਨੇ | ਜਦੋਂ ਪਿੰਡ ਜਾਂਦੇ ਐ ਤਾਂ 'ਬਾਈ ਸਤਾਰਾਂ 'ਚ ਆਹ, ਸਤਾਰਾਂ 'ਚ ਔਹ' ਦੀਆਂ ਫੋਕੀਆਂ ਛੱਡੀ ਜਾਂਦੇ ਐ | ਬੱਸ ਆਹੀ ਕੰਮ ਐ |"

"ਹੀ ਹੀ ਹੀ, ਤੇਰੀ ਜਰਨਲ ਨੌਲਜ ਬੜੀ ਕਮਜ਼ੋਰ ਐ ਯਾਰ, ਇਹ ਮੁੰਡੇ ਪੰਜਾਬ ਰਹਿੰਦੇ ਕੰਮ ਨਹੀਂ ਸੀ ਕਰਦੇ, ਹੁਣ ਤਾਂ ਕਰਦੇ ਐ | ਜੇ ਮੇਰਾ ਯਕੀਨ ਕਰੇਂ ਤਾਂ ਤੀਹ-ਤੀਹ ਕਿੱਲਿਆਂ ਦੇ ਵਾਰਿਸ ਮੈਂ ਆਪ ਦੇਖੇ ਐ, ਆਸਟ੍ਰੇਲੀਆ ਦੇ ਖੇਤਾਂ 'ਚ ਕੰਮ ਕਰਦੇ ਤੇ ਕੰਮ ਕਰਨ ਲਈ ਮਿੰਨਤਾਂ ਕਰਦੇ | ਏਨੇ ਅਸੀਲ ਮੁੰਡੇ ਐ, ਪਈ ਖੇਤਾਂ ਦੇ ਮਾਲਕ ਸਿੱਧਾ ਕਹੀ ਜਾਂਦੇ ਐ ਪਈ ਕਾਕਾ ਜੀ, ਕੰਮ ਹੈ ਨਹੀਂ | ਪਰ ਇਹ ਏਨੀ ਨਿਮਰਤਾ ਦੇ ਪੁਜਾਰੀ ਨੇ ਕਿ ਅਗਲੇ ਦਿਨ ਫੇਰ ਉਹਦੇ ਬੂਹੇ ਜਾ ਖੜ੍ਹਦੇ ਨੇ | ਅਗਲੇ ਦੇ ਕਹੇ ਦਾ ਭੋਰਾ ਗੁੱਸਾ ਨਹੀਂ ਕਰਦੇ, ਜਵਾਂ ਹੀ ਨਹੀਂ ਬੋਲਦੇ | ਹਾਂ ! ਜਦੋਂ ਘਰੇ ਆ ਜਾਂਦੇ ਐ, ਆਪਸ 'ਚ ਜਿਵੇਂ ਮਰਜ਼ੀ ਖੁੱਲ ਕੇ ਗੱਲ-ਬਾਤ ਕਰੀ ਜਾਣ |" ਮੈਂ ਹੱਸਦਿਆਂ ਆਪਣੇ ਹਮ ਵਤਨਾਂ ਦਾ ਪੱਖ ਲਿਆ |

"ਖੁੱਲ ਕੇ ਗੱਲ-ਬਾਤ ? ਘੋੜੇ ਵੇਚ ਕੇ ਤਾਂ ਸੌਂਦੈਂ ਤੂੰ ? ਤਿੰਨ ਵਾਰੀ ਤਾਂ ਪੁਲਿਸ ਆਪਣੇ ਮੁਹੱਲੇ 'ਚ ਆ ਚੁੱਕੀ ਐ, ਜਦੋਂ ਗੋਰਿਆਂ ਨੇ ਪੁਲਿਸ ਨੂੰ ਫ਼ੋਨ ਕੀਤਾ ਸੀ ਕਿ ਇੰਡੀਅਨ ਅੱਧੀ ਰਾਤ ਨੂੰ ਖ਼ਰੂਦ ਪਾਈ ਜਾਂਦੇ ਐ, ਨਾ ਸੌਂਦੇ ਐ - ਨਾ ਸੌਣ ਦਿੰਦੇ ਐ |" ਮੇਰਾ ਦਿਲ ਤਾਂ ਖ਼ਾਸਾ ਹੀ ਦੁਖੀ ਲੱਗਦਾ ਸੀ, ਜੋ ਗਲੋਟੇ ਵਾਂਗ ਉਧੜੀ ਜਾਂਦਾ ਸੀ | ਪਰ ਕੋਈ ਨਾ, ਕਰ ਲੈਣ ਦਿਉ ਇਹਨੂੰ ਆਪਣਾ ਚਿੱਤ ਹਲਕਾ, ਮੈਂ ਕਿਹੜਾ ਇਹਦੇ ਆਖੇ ਲੇਖ਼ ਲਿਖੀ ਬੈਠੈਂ ? ਜਦੋਂ ਭੜਾਸ ਨਿੱਕਲ ਗਈ ਤਾਂ ਆਪੇ ਟਿਕ ਕੇ ਬੈਠ ਜਾਊ |

"ਚੱਲ ਕੋਈ ਨਾ, ਖਾਧੀ ਪੀਤੀ 'ਚ ਮਾੜਾ ਮੋਟਾ ਤਾਂ ਚੱਲਦਾ ਈ ਐ | ਨਾਲ਼ੇ ਹਾਸੇ-ਖੇਡੇ ਤਾਂ ਪੰਜਾਬੀਆਂ ਦੀ ਦੇ ਖੁੱਲ੍ਹੇ-ਡੁੱਲ੍ਹੇ ਸੁਭਾਅ ਦੀ ਪਹਿਚਾਣ ਐ |"

"ਤੂੰ ਦਾਰੂ ਪੀ ਕੇ ਖੱਪ ਪਾਉਣ ਨੂੰ ਹਾਸਾ-ਖੇਡਾ ਕਹਿੰਨੈਂ ? ਸਹੁਰੀ ਦੇ 'ਠਾਰਾਂ-'ਠਾਰਾਂ ਉੱਨੀ-ਉੱਨੀ ਸਾਲ ਦੇ ਛੋਹਰ ਐ, ਇੱਥੇ ਪੜ੍ਹਨ ਆਏ ਐ ਕਿ ਦਾਰੂ ਪੀਣ | ਪੰਜਾਬ ਰਹਿੰਦਿਆਂ ਫੇਰ ਘਰ ਦਿਆਂ ਦੀ ਮਾੜੀ-ਮੋਟੀ ਸ਼ਰਮ ਸੀ | ਹੁਣ ਨਾ ਕੋਈ ਦੇਖਣ ਵਾਲਾ, ਨਾ ਕੋਈ ਟੋਕਣ ਵਾਲਾ | ਜਦ ਆਸਟ੍ਰੇਲੀਅਨ ਅੰਗੂਰਾਂ ਦੀ ਵਾਈਨ ਸਿਰ ਨੂੰ ਚੜ੍ਹਦੀ ਐ ਤਾਂ ਖਰੂਦ ਪਾਉਂਦੇ ਐ |"

"ਚੱਲ ਕੋਈ ਨਾ ਕਿਹੜਾ ਸਾਰੇ ਪੀਂਦੇ ਐ, ਤੇ ਕਿਹੜਾ ਰੋਜ਼ ਪੀਂਦੇ ਐ | ਆਟੇ 'ਚ ਮਾੜਾ ਮੋਟਾ ਲੂਣ ਤਾਂ ਚੱਲ ਈ ਜਾਂਦੈ |" ਮੈਂ  ਆਪਣੇ ਪੰਜਾਬੀ ਭਰਾਵਾਂ ਦਾ ਹੀ ਪੱਖ ਪੂਰਿਆ |

"ਉਸ ਭੂੰਡ ਆਸ਼ਕ ਬਾਰੇ ਕੀ ਕਹੇਂਗਾ, ਜਿਹੜਾ ਪੰਜਾਬਣ ਨੂੰ ਬੱਸ 'ਚ 'ਕੱਲੀ ਦੇਖ ਕੇ ਕਹਿੰਦੇ 'ਦੇਸਣ ਐ ਯਾਰ !" ਮੇਰਾ ਦਿਲ ਤਾਂ ਲੱਗਦਾ, ਸਾਰੇ ਮੇਚੇ ਲੈਣ ਤੇ ਤੁਲਿਆ ਪਿਆ ਸੀ |

"ਅਸ਼ਕੇ ਓਏ ਯਾਰ ! ਉਸ ਮੁਟਿਆਰ ਦੇ | 'ਕੇਰਾਂ ਤਾਂ ਸੁਆਦ ਲਿਆ 'ਤਾ | ਮੇਰੇ ਪਿਆਰੇ ਪੰਜਾਬ ਦੀ ਧੀ ਕਹਿੰਦੀ 'ਮੇਰਾ ਪਿਉ ਵੀ ਦੇਸੀ ਐ ਤੇ ਮਾਂ ਵੀ, ਇਸ ਲਈ ਮੈਂ ਦੇਸਣ ਆਂ | ਪਰ ਤੂੰ ਦੱਸ ਪਈ ਤੇਰਾ ਪਿਉ ਗੋਰਾ ਐ ਕਿ ਤੇਰੀ ਮਾਂ ? ਤੇ ਤੂੰ ਦੇਸੀ ਕਿਵੇਂ ਜੰਮ ਪਿਆ ? ਉਹਨੇ ਆਪਣੇ ਪੰਜਾਬਣ ਹੋਣ 'ਤੇ ਮਾਣ ਕੀਤਾ ਤੇ ਜੀਹਨੇ ਗ਼ਲਤ ਬੋਲਿਆ ਸੀ, ਉਹਨੇ ਮਾਫ਼ੀ ਮੰਗ ਕੇ ਖਹਿੜਾ ਛੁਡਾਇਆ | ਪਰ ਇਸ ਗੱਲ 'ਚ ਤੇਰਾ ਢਿੱਡ ਕਿਉਂ ਦੁਖਣ ਲੱਗ ਪਿਆ |" ਮੈਨੂੰ ਆਪਣੇ ਦਿਲ ਤੇ ਖਿਝ ਆਉਣ ਲੱਗ ਪਈ |

"ਅਗਲੀ ਗੱਲ ਤਾਂ ਤੂੰ ਵੀ ਬਥੇਰਾ ਪਿੱਟਦਾ ਰਹਿੰਨੈ, ਮੈਨੂੰ ਕਿਹੜਾ ਤੇਰਾ ਪਤਾ ਨਹੀਂ ਕਿ ਲੋਕਾਂ 'ਚ ਕੀ ਕੀ ਗੱਲਾਂ ਕਰਦਾ ਰਹਿੰਨੈਂ |" ਸੁਣ ਕੇ ਜਾਪਿਆ ਕਿ ਦਿਲ ਦੇ ਪੱਤਿਆਂ 'ਚ ਸਾਰੀਆਂ ਹੀ ਫੋਟੂਆਂ ਆਈਆਂ ਸਨ, ਤੇ ਮੇਰੇ ਪੱਲੇ ਕੇਵਲ ਦੁੱਕੀਆਂ ਤਿੱਕੀਆਂ ਹੀ ਸਨ |

"ਜਿੱਥੇ ਇਨ੍ਹਾਂ ਚਿਰ ਤੈਨੂੰ ਬਰਦਾਸ਼ਤ ਕਰਦਿਆਂ ਹੋ ਗਿਆ, ਇਹ ਕਾਹਨੂੰ ਚਿੱਤ 'ਚ ਰੱਖਦੈਂ ? ਆਉਣ ਦੇ |" ਮੈਨੂੰ ਵੀ ਅੰਦਰ ਖਾਤੇ ਕਿਸੇ ਗੱਲ ਦਾ ਹੌਸਲਾ ਸੀ | ਨਹੀਂ ਤਾਂ ਕਿੱਥੇ ਦਿਲ ਦੇ ਸਾਹਮਣੇ ਆਕੜ ਆ ਸਕਦੀ ਹੈ ?

"ਆਹ ਜਿਹੜਾ ਬੱਸਾਂ-ਟਰੇਨਾਂ 'ਚ ਮੋਬਾਇਲਾਂ 'ਤੇ ਉੱਚੀ-ਉੱਚੀ ਗਾਣੇ ਲਾਈ ਰੱਖਦੇ ਐ | ਉਹਦੇ ਬਾਰੇ ਸਰਕਾਰ ਦਾ ਕੀ ਖਿਆਲ ਐ ?" ਦਿਲ ਨੇ ਮੇਰੇ ਤੇ ਇਉਂ ਵਿਅੰਗ ਕੀਤਾ ਜਿਵੇਂ ਚਮਕੀਲੇ ਤੇ ਮਿਸ ਪੂਜਾ ਨੂੰ ਮੈਂ ਹੀ ਆਪਣੇ ਮੋਬਾਇਲ 'ਤੇ ਗਾਉਣ ਦਾ ਠੇਕਾ ਦੇ ਰੱਖਿਆ ਸੀ |

"ਯਾਰ ! ਇਸ ਮਸਲੇ ਤੇ ਤਾਂ ਮੈਂ ਵੀ ਤੇਰੇ ਨਾਲ਼ ਰਾਜੀ ਐਂ | ਹੁਣ ਤਾਂ ਗੀਤਾਂ ਦਾ ਕੋਈ ਮਿਆਰ ਰਿਹਾ ਹੀ ਨਹੀਂ | ਪੰਜਾਬ ਰਹਿੰਦਿਆਂ ਮੈਨੂੰ ਤਾਂ ਯਾਦ ਨਹੀਂ ਕਿ ਟੈਲੀਵੀਜ਼ਨ 'ਤੇ ਕਦੇ ਗੀਤ ਚਲਾਉਣ ਵਾਲੇ ਚੈਨਲ ਚਲਾਏ ਹੋਣ | ਨਿਆਣੇ ਕਾਰਟੂਨ ਦੇਖਦੇ ਸੀ ਤੇ ਆਪ ਖ਼ਬਰਾਂ ਲਾਈ ਰੱਖੀਦੀਆਂ ਸੀ |"

"ਜਦੋਂ ਕੱਲਾ ਹੁੰਦਾ ਸੀ, ਉਦੋਂ ਤਾਂ ਚਿੱਤ ਕਰਾਰਾ ਕਰਦਾ ਈ ਹੋਏਂਗਾ ? ਮੈਨੂੰ ਪਤੈ, ਪੰਜਾਬੀ ਗੀਤਾਂ ਦੇ ਵੀਡੀਉ ਵੀ ਜ਼ਾਇਕੇਦਾਰ ਹੁੰਦੇ ਐ | ਹੁਣ ਬੋਲ਼.. ਬੋਲ਼.. ਆ ਗਿਆ ਨਾ ਊਠ ਪਹਾੜ ਦੇ ਥੱਲੇ ?" ਮੇਰੇ ਦਿਲ ਨੇ ਖ਼ਚਰੀ ਜਿਹੀ ਮੁਸਕਾਨ ਨਾਲ਼ ਕਿਹਾ |

"ਦਾਦੇ ਮਘੌਣਿਆਂ ! ਮੈਂ ਤਾਂ ਉਦੋਂ ਵੀ ਕਾਰਟੂਨ ਜਾਂ ਫਿਲਮ ਲਾ ਲੈਂਦਾ ਸੀ, ਤੈਨੂੰ ਪਤਾ ਤਾਂ ਹੈ ਕਾਰਟੂਨ ਮੈਨੂੰ ਅੱਜ ਵੀ ਪਸੰਦ ਨੇ |" ਮੈਂ ਬਚਾਅ ਪੱਖ ਵਾਲੇ ਪਾਸੇ ਹੋ ਗਿਆ ਜਾਪਦਾ ਸਾਂ |

"ਊਂ ਗੁਲਾਟੀ ਯਾਰ ! ਇੱਕ ਗੱਲ ਤਾਂ ਹੈ ਪਈ ਅੱਜ ਦੇ ਗਾਇਕਾਂ ਨੇ ਮਾਂ-ਬੋਲੀ ਦੀ ਚੰਗੀ ਮਿੱਟੀ ਪਲੀਤ ਕੀਤੀ ਹੈ | ਕਹਿੰਦੇ ਨੇ ਪਈ ਅਸੀਂ ਮਾਂ-ਬੋਲੀ ਦੀ ਸੇਵਾ ਕਰਦੇ ਆਂ, ਪਰ ਸੇਵਾ ਅਜਿਹੀ ਕਿ ਮਾਂਵਾਂ ਤੇ ਭੈਣਾਂ ਨੂੰ ਕੋਲ ਬੈਠਿਆਂ ਸ਼ਰਮ ਆਏ | ਸੁਆਦ ਤਾਂ ਆਵੇ ਜੇ ਗੀਤਕਾਰ ਜਾਂ ਗਾਇਕ ਮਾਂ-ਬੋਲੀ ਦੀ ਕੀਤੀ ਸੇਵਾ ਬਾਰੇ, ਜਨਮਦਾਤੀ ਮਾਂ ਨੂੰ ਵੀ ਚਾਰ ਟੱਪੇ ਸੁਨਾਉਣ | ਇਹਨਾਂ ਦੇ ਗੀਤ ਸੁਣਕੇ ਲੱਗਦਾ ਹੈ ਕਿ ਜੱਟ ਤਾਂ ਜੰਮੇ ਹੀ ਗੁੰਡਾਗਰਦੀ ਤੇ ਬਦਮਾਸ਼ੀਆਂ ਕਰਨ ਨੂੰ ਨੇ | ਮੰਨਿਆ ਕਿ ਮਾੜੀ ਮੋਟੀ ਕਮੀ ਹਰ ਜਗ੍ਹਾ, ਹਰ ਇਨਸਾਨ 'ਚ ਹੋ ਸਕਦੀ ਹੈ ਪਰ ਗੀਤ ਸੁਣਕੇ ਤਾਂ ਲੱਗਦਾ ਹੈ ਕਿ ਕਬਜ਼ੇ ਲੈਣੇ, ਡਾਂਗਾਂ-ਤਲਵਾਰਾਂ ਚਲਾਉਣਾ, ਜੇਲ੍ਹ-ਕਚਿਹਰੀ ਤੇ ਦਾਰੂ, ਬੱਸ ਇਹੀ ਕੁਝ ਪੰਜਾਬੀਆਂ ਦੇ ਹਿੱਸੇ ਆਇਆ ਹੈ | ਭਲਾ ਕੋਈ ਪੁੱਛਣ ਵਾਲਾ ਹੋਵੇ ਕਿ ਪੰਜਾਬ 'ਚ ਅੱਧੇ ਤੋਂ ਵੱਧ ਉੱਚ ਅਹੁਦਿਆਂ ਤੇ ਜੱਟਾਂ ਦੇ ਪੁੱਤਰ ਬਿਰਾਜਮਾਨ ਨੇ | ਗੀਤਾਂ ਮੁਤਾਬਿਕ ਸਕੂਲ ਤੇ ਕਾਲਜ ਆਸ਼ਕੀ ਦੇ ਅੱਡੇ ਬਣੇ ਨੇ, ਜਦ ਕਿ ਅਸੀਂ ਸਕੂਲਾਂ ਕਾਲਜਾਂ ਨੂੰ ਵਿੱਦਿਆ ਦਾ ਮੰਦਰ ਕਹਿੰਦੇ ਹਾਂ | ਜੇ ਸਕੂਲ-ਕਾਲਜ ਆਸ਼ਕੀ ਦੇ ਅੱਡੇ ਨੇ ਤਾਂ ਕੀ ਅਜਿਹੇ ਗਾਇਕਾਂ ਤੇ ਗੀਤਕਾਰਾਂ ਨੇ ਆਪਣੀਆਂ ਧੀਆਂ-ਭੈਣਾਂ ਘਰੇ ਟਿਊਸ਼ਨ ਲਾ ਕੇ ਪੜ੍ਹਾਈਆਂ ਨੇ ? ਜਾਂਦੀਆਂ ਤਾਂ ਬਾਈ ਜੀ, ਉਹ ਵੀ ਉਸੇ ਆਸ਼ਕੀ ਦੇ ਅੱਡੇ 'ਤੇ ਪੜ੍ਹਨ ਨੇ, ਜਿੰਨਾਂ ਦਾ ਜ਼ਿਕਰ ਉਹ ਗੀਤਾਂ 'ਚ ਕਰਦੇ ਨੇ | ਗਾਇਕਾਂ ਤੇ ਗੀਤਕਾਰਾਂ ਦਾ ਕੀ ਐ ? ਉਹ ਤਾਂ ਆਪਣਾ ਤੋਰੀ-ਫੁਲਕਾ ਚਲਾਉਣ ਲਈ ਮਿੱਠੀ ਮਾਂ-ਬੋਲੀ ਦੀ ਮਿੱਟੀ ਪਲੀਤ ਕਰਨ 'ਤੇ ਤੁਲੇ ਹੋਏ ਨੇ | ਕਾਲਜਾਂ ਦੀ ਬੇੜੀ 'ਚ ਵੱਟੇ ਪਾਉਣ 'ਚ ਤਾਂ ਮਿਸ ਪੂਜਾ ਦਾ ਭਰਪੂਰ ਯੋਗਦਾਨ ਹੈ, ਜੋ ਕਿ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ | ਇਹਦੇ ਗੀਤਾਂ ਤੇ ਸਾਥੀ ਗਾਇਕਾਂ ਦਾ ਤਾਂ ਉੱਕਾ ਹੀ ਕੋਈ ਮਿਆਰ ਹੀ ਨਹੀਂ | ਮਿਸ ਪੂਜਾ ਨਾਲੋਂ ਤਾਂ ਆਲੂ ਈ ਚੰਗੇ ਨੇ | ਕੋਈ ਸਬਜ਼ੀ ਤਾਂ ਹੈ ਜਿਸ 'ਚ ਆਲੂ ਨਹੀਂ ਪੈਂਦੇ, ਜਿਵੇਂ ਕਿ ਟਿੰਡੋ, ਪੇਠਾ, ਕੱਦੂ, ਅੱਲਾਂ, ਭਿੰਡੀ, ਤੋਰੀ.... | ਪਰ ਇਹ ਤਾਂ ਹਰੇਕ ਨਾਲ਼ ਹੀ ਗਾਉਂਦੀ ਫਿਰਦੀ ਹੈ, ਭਾਵੇਂ ਉਸਨੂੰ ਗਾਉਣਾ ਆਵੇ ਜਾਂ ਨਾ ਆਵੇ | ਠੀਕ ਹੈ ਕਿ ਰੱਬ ਨੇ ਚੰਗੀ ਆਵਾਜ਼ ਦਿੱਤੀ ਹੈ ਪਰ ਉਸਦਾ ਇਸਤੇਮਾਲ ਕਰਨਾ ਤਾਂ ਆਪਣੇ ਹੀ ਵੱਸ ਹੈ | ਇਹ ਕੀ ਗੱਲ ਬਣੀ ਕਿ ਗੀਤ ਦੇ ਬੋਲ ਜਾਂ ਅਰਥ ਨਹੀਂ ਦੇਖਣੇ, ਗਾਇਕ ਨਹੀਂ ਦੇਖਣਾ ਤੇ ਚੱਕ ਕੇ ਉਸ ਨਾਲ਼ ਕੈਸਿਟ ਰਿਕਾਰਡ ਕਰਵਾ ਦੇਣੀ | ਆਪਣੇ ਸੂਰਮੇ ਵੀ... ਬੱਸ ਘਰ ਦਿਆਂ ਨੂੰ ਸੂਲੀ ਟੰਗ ਕੇ ਕੈਸਟ ਕੱਢ, ਜਣੇ ਖਣੇ ਨੂੰ "ਪਿਆਰ ਤੇ ਸਤਿਕਾਰ ਸਹਿਤ ਭੇਂਟ" ਕਰਦੇ ਨੇ, ਚਾਹੇ ਕੋਈ ਸੁਣੇ ਜਾਂ ਨਾ |" ਮੇਰੇ ਦਿਲ ਦਾ, ਲੱਗਦਾ ਬੋਝ ਘਟਣਾ ਸ਼ੁਰੂ ਹੋ ਗਿਆ ਸੀ, ਤਾਂ ਹੀ ਝਈਆਂ ਲੈ ਲੈ ਕੇ ਪੈਣ ਦੀ ਬਜਾਏ ਠਰੰਮੇ ਨਾਲ਼ ਗੱਲ ਕਰ ਰਿਹਾ ਸੀ |

"ਹਾਂ ਬਈ ! ਪਰ ਆਪਣੇ ਕੋਲ ਕੋਈ ਹੱਲ ਵੀ ਤਾਂ ਨਹੀਂ | ਆਪਾਂ ਤਾਂ ਆਪਣੇ ਹੀ ਭਰਾਵਾਂ ਨੂੰ ਅਪੀਲ ਕਹਿ ਲਵੋ ਜਾਂ ਸਮਝਾਉਣਾ ਕਹਿ ਲਵੋ, ਪਈ ਨਿੱਕੇ ਵੀਰੋ ! ਤੁਸੀਂ ਸੰਗੀਤ ਨੂੰ ਪਿਆਰ ਕਰਦੇ ਹੋ, ਬੜੀ ਵਧੀਆ ਗੱਲ ਹੈ | ਸੁਣੋ... ਜੰਮ ਜੰਮ ਸੁਣੋ... ਪਰ ਸੁਣੋ ਉਹ ਜੋ ਹੋਰਾਂ ਨੂੰ ਵੀ ਚੰਗਾ ਲੱਗੇ | ਜ਼ਰਾ ਵਿਚਾਰ ਕਰੋ, ਗੀਤਾਂ ਦੇ ਬੋਲਾਂ ਤੇ ਗੌਰ ਕਰੋ... ਇਹ ਸ਼ਬਦ ਸਾਨੂੰ ਕੀ ਸੁਨੇਹਾ ਦਿੰਦੇ ਨੇ | ਕੀ ਤੁਸੀਂ ਚਾਹੋਗੇ ਕਿ ਤੁਹਾਡਾ ਪਰਿਵਾਰ ਵੀ ਅਜਿਹੇ ਬੇਹੁਦਾ ਤੇ ਲੱਚਰ ਗੀਤ ਸੁਣੇ, ਜੇ ਹਾਂ ਤਾਂ 'ਚੂਕੀ ਜਾਓ ਫੱਟਾ !' ਗੋਰੇ-ਗੋਰੀਆਂ ਨੂੰ ਤਾਂ ਇਹ ਗੀਤ ਸਮਝ ਨਹੀਂ ਆਉਂਦੇ | ਸ਼ਰਮ ਨਾਲ਼ ਤਾਂ ਪੰਜਾਬੀ ਕੁੜੀਆਂ ਹੀ ਪਾਣੀ-ਪਾਣੀ ਹੁੰਦੀਆਂ ਨੇ, ਤੇ ਧੀਆਂ-ਭੈਣਾਂ ਸਭ ਦੀਆਂ ਇੱਕੋ ਜਿਹੀਆਂ ਹੁੰਦੀਆਂ ਨੇ | ਪ੍ਰੇਸ਼ਾਨ ਗੋਰੇ ਵੀ ਹੁੰਦੇ ਨੇ, ਕਿਉਂ ਜੋ ਇਹ ਗੱਲਾਂ ਉਨ੍ਹਾਂ ਦੇ ਸੱਭਿਆਚਾਰ ਦਾ ਹਿੱਸਾ ਨਹੀਂ ਹਨ | ਸਾਡੇ 'ਚੋਂ ਕੁਝ ਕੁ ਅਜਿਹੇ ਮਨਚਲੇ ਨੌਜਵਾਨਾਂ ਦੀ ਵਜ੍ਹਾ ਨਾਲ਼ ਸਾਰੀ ਕੌਮ ਨੂੰ ਨੀਵਾਂ ਦੇਖਣਾ ਪਵੇ, ਸ਼ਾਲਾ ! ਅਜਿਹਾ ਦਿਨ ਨਾ ਹੀ ਆਵੇ | ਜੇਕਰ ਕੋਈ ਅਜਿਹਾ ਮਨਚਲਾ ਦੇਖਦੇ ਹੋ ਤਾਂ ਉਸਨੂੰ ਸੁਧਾਰਨਾ ਵੀ ਤਾਂ ਆਪਾਂ ਹੀ ਹੈ | ਵਿਗੜਿਆਂ ਤਿਗੜਿਆਂ ਨੂੰ ਸਿੱਧੇ ਰਾਹ ਪਾਉਣ ਦਾ ਰਸਤਾ ਵੀ ਮੈਂ ਥੋੜ੍ਹੀ ਦੱਸਣਾ, ਖੁਦ ਹੀ ਸਮਝਦਾਰ ਹੋ ਯਾਰ !" ਮੈਂ ਸ਼ਤ-ਪ੍ਰਤੀਸ਼ਤ ਆਪਣੇ ਦਿਲ ਦੇ ਨਾਲ਼ ਸਹਿਮਤ ਸਾਂ |

"ਇੱਕ ਗੱਲ ਹੋਰ ਕਹਿ ਦੇ ਆਪਣੇ ਪੰਜਾਬੀ ਭਰਾਵਾਂ ਨੂੰ...." ਮੇਰੇ ਦਿਲ ਨੇ 'ਭਰਾਵਾਂ' ਸ਼ਬਦ ਤੇ ਖ਼ਾਸਾ ਹੀ ਜ਼ੋਰ ਪਾਇਆ ਸੀ |

"ਚੱਲ ਉਹ ਵੀ ਆਉਣ ਦੇ...."

"ਕਹਿ ਦੇ ਪਈ, ਸੁਪਰ-ਸਟੋਰਾਂ 'ਚ ਚੀਜ਼ ਲੈਣ ਉਨ੍ਹੇ ਕੁ ਜਣੇ ਜਾਣ, ਜਿਨੇਂ ਜ਼ਰੂਰੀ ਨੇ | ਐਵੀਂ ਨਾ ਇੱਕ ਬਰੈੱਡ ਲੈਣ ਲਈ ਸਾਰਾ ਲਾਣਾ ਤੁਰ ਪਿਆ ਕਰੇ | ਨਾਲ਼ੇ ਥੈਂਕਯੂ, ਸੌਰੀ ਵਗੈਰਾ ਕਹਿਣ ਦੀ ਆਦਤ ਪਾ ਲੈਣ ਤਾਂ ਜੋ ਗੋਰਿਆਂ ਨੂੰ ਲੱਗੇ ਪਈ ਸਾਡੀ ਤਹਿਜ਼ੀਬ ਵੀ ਅਮੀਰ ਹੈ |"

"ਠੀਕ ਐ ਜੀ, ਕਹਿ ਦਿਆਂਗੇ |"

"ਆਪਸ ਵਿੱਚ ਅੰਗ੍ਰੇਜ਼ੀ ਵੀ ਬੋਲਣੀ ਸ਼ੁਰੂ ਕਰ ਦੇਣ ਤਾਂ ਜੋ ਇੱਥੇ ਬੇਗਾਨੇ ਮੁਲਕਾਂ 'ਚ ਰਹਿਣ ਸਹਿਣ ਦੀ ਤੇ ਗੱਲਬਾਤ ਕਰਨ 'ਚ ਕੋਈ ਦਿੱਕਤ ਨਾ ਆਵੇ, ਕੋਈ ਮਾੜਾ ਮੋਟਾ ਚੱਜ ਦਾ ਕੰਮ ਵੀ ਤਾਂ ਹੀ ਮਿਲੂ ਜੇ ਅੰਗ੍ਰੇਜ਼ੀ ਵਧੀਆ ਆਉਂਦੀ ਹੋਊ, ਨਹੀਂ ਤਾਂ ਤੇਰੇ ਵਾਂਗੂੰ ਖੇਤਾਂ 'ਚ ਧੱਕੇ ਖਾਂਦੇ ਫਿਰਨਗੇ |"

"ਤੂੰ ਯਾਰ ਮਿੰਟ ਕੁ ਪਿੱਛੋਂ ਮੇਰੇ ਤੇ ਸੂਈ ਕਿਉਂ ਟਿਕਾ ਲੈਂਦੈ ? ਮੇਰੀ ਤਾਂ ਸੀ ਕਿਸਮਤ ਖੋਟੀ, ਤਾਂ ਚੰਗਾ ਭਲਾ ਕੰਮ ਛੱਡ ਕੇ ਇੱਥੇ ਆ ਗਿਆ, ਤੂੰ ਦੱਸ ਮੇਰੇ ਤੋਂ ਕੀ ਦੱਖੂ-ਦਾਣਾ ਲੈਣੈਂ ?" ਮੈਨੂੰ ਆਪਣੇ ਦਿਲ ਤੇ ਗੁੱਸਾ ਆ ਗਿਆ ਸੀ |

"ਤੂੰ ਤਾਂ ਨਰਾਜ਼ ਹੋਣ ਲੱਗ ਪੈਦੈਂ ਯਾਰ ! ਰੌਲਾ ਇੱਕ ਹੋਰ ਵੀ ਐ ਪਈ ਸਾਲ-ਦੋ ਸਾਲ ਤੋਂ ਇੱਥੇ ਆਏ ਸਭ ਭਾਰਤੀ ਏਥੇ ਮਜ਼ਦੂਰੀਆਂ ਤੇ ਸਫ਼ਾਈਆਂ ਕਰਦੇ ਨੇ ਜਾਂ ਹੋਟਲਾਂ 'ਚ ਭਾਂਡੇ ਮਾਂਜਣ ਦੇ ਕੰਮ 'ਤੇ......"

"ਭਾਂਡੇ ਮਾਂਜਣ ਨਹੀਂ... ਡਿਸ਼ ਵਾਸਿੰਗ ਜਾਂ ਕਿਚਨ ਹੈਂਡ ਕਹਿ" ਮੈਂ ਆਪਣੇ ਦਿਲ ਨੂੰ ਦਬਕਾ ਮਾਰਿਆ |

"ਸੌਰੀ..... ਡਿਸ਼ ਵਾਸ਼ਿੰਗ ਦੇ ਕੰਮ 'ਤੇ ਲੱਗੇ ਨੇ | ਜਦੋਂ ਪਿੰਡ ਫ਼ੋਨ ਕਰਦੇ ਨੇ ਤਾਂ ਇੰਝ ਗੱਲ ਕਰਦੇ ਨੇ ਜਿਵੇਂ ਕੁਰਸੀ ਤੇ ਬੈਠੇ ਹੋਣ | ਫੋæਨ ਕਰਦਿਆਂ ਨਾਲ਼ ਦੇ ਨੂੰ ਅੱਖ ਮਾਰ-ਮਾਰ ਕੇ ਟਾਹਰਾਂ ਮਾਰੀ ਜਾਂਦੇ ਐ ਤੇ ਪੰਜਾਬ ਬੈਠਾ ਫੋਨ ਸੁਣਨ ਵਾਲਾ ਇਹ ਸੋਚਦਾ ਹੈ ਕਿ ਪ੍ਰਦੇਸਾਂ 'ਚ ਐਸ਼ਾਂ ਨੇ | ਉਹ ਵੀ ਜਹਾਜ਼ ਚੜ੍ਹਨ ਲਈ ਘਰ ਦਿਆਂ ਦੇ ਕਿੱਲਿਆਂ ਲਈ ਖ਼ਤਰਾ ਬਣ ਜਾਂਦਾ ਹੈ, ਜਾਂ ਉਨ੍ਹਾਂ ਦੀਆਂ ਬੋਦੀਆਂ ਕਰਜ਼ੇ ਨਾਲ਼ ਬੰਨਵਾ ਦਿੰਦਾ ਹੈ | ਨਾਲ਼ ਜਿਹੜੀਆਂ 'ਔਰਕੁਟ' ਤੇ ਫੋਟੋ ਲਾਈਆਂ ਹੁੰਦੀਆਂ ਨੇ ਉਹ ਅੱਡ ਪੰਜਾਬ ਬੈਠਿਆਂ ਦਾ ਚਿੱਤ ਘਾਊਂ-ਮਾਊਂ ਕਰਦੀਆਂ ਨੇ | ਮੇਰਾ ਮਤਲਬ ਤਾਂ ਸਿਰਫ਼ ਏਨ੍ਹਾਂ ਕੁ ਹੈ ਪਈ ਵਤਨ ਬੈਠਿਆਂ ਨੂੰ ਆਪਣੀਆਂ ਫੋਕੀਆਂ ਗੱਲਾਂ ਨਾਲ਼ ਲੁਭਾਉਣ ਦੀ ਬਜਾਏ ਸਚਾਈ ਦੱਸਿਆ ਕਰਨ | 'ਆਖਣੇ ਕਿੰਦੀ ਅੰਕਲ ਦੇ' ਮੂੰਗਫਲੀ ਖਾ ਕੇ ਬਦਾਮਾਂ ਦੇ ਪੱਦ ਮਾਰਨ ਦਾ ਕੋਈ ਲਾਭ ਨਹੀਂ |"

"ਹੋਰ ਕੀ ਚਾਹੁੰਨੈ ਤੂੰ ?" ਮੇਰਾ ਪਾਰਾ ਹਾਈ ਲੈਵਲ ਵੱਲ ਜਾ ਰਿਹਾ ਸੀ |

"ਚੱਲ ਬਾਈ ਬਣਕੇ ਗੁੱਸਾ ਨਾ ਕਰ, ਤੇਰੀ ਰਿਕਾਰਡ ਹੋ ਰਹੀ ਕੈਸਟ ਵੀ ਮੁੱਕਣ ਵਾਲੀ ਹੋਣੀ ਐ | ਬੱਸ ਇੱਕ ਆਖ਼ਰੀ ਗੱਲ ਆਪਣੇ ਭਾਰਤੀ ਮੀਡੀਆ ਨੂੰ ਕਹਿ ਦੇਈਂ ਬਾਈ ਬਣਕੇ |" ਮੇਰਾ ਦਿਲ ਤਾਂ ਦੀ ਲੱਗਦੈ, ਸਾਰੀ ਭੜਾਸ ਨਿੱਕਲ ਗਈ ਸੀ, ਤਾਂ ਹੀ ਪਾਣੀ ਬਣਿਆ ਤੁਰਿਆ ਆਉਂਦਾ ਸੀ |

"ਚੱਲ ਦੱਸ |"

"ਕਹਿ ਦੇਈਂ ਬਾਈ ਜੀ, ਜੇ ਕਦੇ ਆਸਟ੍ਰੇਲੀਆ 'ਚ ਕਦੇ ਕੋਈ ਊਚ-ਨੀਚ ਹੋ ਜਾਂਦੀ ਐ ਤਾਂ ਬਾਈ ਬਣਕੇ ਉਸ ਮਾਮਲੇ ਨੂੰ ਏਨੀ ਤੂਲ ਨਾ ਦਿਆ ਕਰੋ | ਲੁੱਟਾਂ-ਖੋਹਾਂ, ਮਾਰ-ਕੁੱਟ, ਕਤਲ ਆਦਿ ਆਸਟ੍ਰੇਲੀਆ ਨਾਲੋਂ ਬਾਹਲੇ ਆਪਣੇ ਮੁਲਕ 'ਚ ਹੁੰਦੇ ਐ | ਜੇ ਕੋਈ ਪੰਜਾਬੀ ਭਰਾ ਕਿਸੇ ਨਸ਼ੇੜੀ ਦੇ ਧੱਕੇ ਚੜ੍ਹ ਜਾਂਦਾ ਹੈ ਜਾਂ ਕਿਸੇ ਨਾਲ਼ ਕੋਈ ਮਾੜਾ ਮੋਟਾ ਧੱਕਾ ਹੋ ਵੀ ਜਾਂਦਾ ਹੈ ਤਾਂ ਮਾਮਲੇ ਨੂੰ ਨਸਲਵਾਦ ਦਾ ਨਾਮ ਦੇ ਕੇ ਨਾ ਉਛਾਲੋ | ਸਾਡੇ ਘਰ ਦਿਆਂ ਦੇ ਸਾਹ ਥੋਡੇ ਚੈਨਲਾਂ ਦੀਆਂ ਖਬਰਾਂ ਦੇਖ-ਦੇਖ ਕੇ ਈ ਸੁੱਕੇ ਰਹਿੰਦੇ ਨੇ | ਰਿਸ਼ਤੇਦਾਰ ਅੱਡ ਟੈਲੀਵੀਜ਼ਨ ਦੇਖਕੇ ਘਰ ਦਿਆਂ ਨੂੰ ਫੋਨ ਕਰਦੇ ਨੇ ਕਿ ਭਾਈ ਨਿਆਣੇ ਠੀਕ-ਠਾਕ ਨੇ ? ਤੰਗੀਆਂ ਤਕਲੀਫ਼ਾਂ ਤਾਂ ਜਿੰਦਗੀ ਦਾ ਹਿੱਸਾ ਨੇ ਤੇ ਬਾਕੀ ਹਾਲ ਦੀ ਘੜੀ ਤਾਂ ਸਾਡੇ 'ਤੇ ਰੱਬ ਦੀ ਬੜੀ ਮਿਹਰ ਹੈ | ਕਮੀਆਂ ਪੇਸ਼ੀਆਂ ਹਰ ਕਿਸੇ 'ਚ ਹੁੰਦੀਆਂ ਨੇ, ਆਪਣੇ ਬੰਦਿਆਂ 'ਚ ਵੀ ਨੇ, ਪਰ ਥੋਡੀਆਂ ਖ਼ਬਰਾਂ ਕਰਕੇ ਆਸਟ੍ਰੇਲੀਆਈ ਮੀਡੀਆ ਨੇ ਜੇ ਕਿਤੇ ਇਹਨਾਂ ਦੀਆਂ ਕਮੀਆਂ-ਪੇਸ਼ੀਆਂ ਉਜਾਗਰ ਕਰਨਾ ਸ਼ੁਰੂ ਕਰ ਦਿੱਤਾ ਤਾਂ ਇੱਥੇ ਪੜ੍ਹਨ ਆਏ ਜ਼ਰੂਰ ਹੀ ਪ੍ਰੇਸ਼ਾਨੀ 'ਚ ਆ ਸਕਦੇ ਹਾਂ | ਥੋਡੀਆਂ ਖਬਰਾਂ ਦੇਖ/ਪੜ੍ਹ ਕੇ ਭਾਰਤ 'ਚ ਵਿਹਲੀ ਜਨਤਾ ਮੁਜ਼ਾਹਰੇ ਕਰਦੀ ਹੈ, ਤੋੜ-ਭੰਨ ਤੇ ਸਾੜ-ਫੂਕ ਕਰਦੀ ਹੈ | ਲੋਕਾਂ ਦੀ ਉਤੇਜਨਾ ਨਾਲ਼ ਥੋਡੀ ਤਾਂ ਟੀæਆਰæਪੀæ ਪਤਾ ਨਹੀਂ ਵਧਦੀ ਹੈ ਕਿ ਨਹੀਂ ਪਰ ਸਾਡੇ ਮੁਲਕ ਦਾ ਨੁਕਸਾਨ ਜ਼ਰੂਰ ਹੁੰਦਾ ਹੈ | ਬੱਸ ! ਤੁਸੀਂ ਟੋਏ 'ਚ ਡਿੱਗਿਆ ਕੋਈ 'ਪ੍ਰਿੰਸ' ਅਰਗਾ ਹੀ ਲੱਭੀ ਰੱਖਿਆ ਕਰੋ, ਨਾਲ਼ੇ ਤਾਂ ਅਗਲੇ ਦੀ ਜੂਨ ਸੁਧਰ ਜਾਊ ਤੇ ਨਾਲ਼ੇ ਥੋਡੇ ਚੈਨਲਾਂ ਨੂੰ ਚੌਵੀ ਘੰਟੇ ਲਈ ਖ਼ਬਰ ਮਿਲ ਜਾਊ | ਜਿਥੋਂ ਤੱਕ ਨਸਲਵਾਦ ਦਾ ਸੰਬੰਧ ਹੈ, ਆਪਣੇ ਮੰਜੇ ਥੱਲੇ ਸੋਟਾ ਫੇਰ ਕੇ ਦੇਖੋ, ਪਤਾ ਲੱਗ ਜਾਊ ਆਪਾਂ ਕਿੰਨੇ ਕੁ ਦੁੱਧ ਦੇ ਧੋਤੇ ਹਾਂ | ਦੋ ਮਹੀਨੇ ਪਹਿਲਾਂ ਸਾਰੀ ਦੁਨੀਆਂ 'ਚ ਨਸਲਵਾਦ-ਨਸਲਵਾਦ ਦੇ ਢਿੰਡੋਰੇ ਪਿੱਟ ਕੇ ਆਸਟ੍ਰੇਲੀਆ ਨੂੰ ਵਿਸ਼ਵ ਪੱਧਰ ਤੇ ਬਦਨਾਮ ਕਰ ਦਿੱਤਾ | ਹੁਣ ਕਿਉਂ ਸ਼ਾਂਤੀ ਹੈ ? ਕਿੱਥੇ ਹੈ ਨਸਲਵਾਦ ? ਪਹਿਲਾਂ ਵੀ ਇੱਕਾ-ਦੁੱਕਾ ਘਟਨਾਵਾਂ ਹੁੰਦੀਆਂ ਸੀ, ਹੁਣ ਵੀ ਹੁੰਦੀਆਂ ਨੇ | ਪਰ ਬਾਈ ਜੀ ! ਵਾਰੇ-ਵਾਰੇ ਜਾਈਏ ਥੋਡੇ ਤੋਂ, ਖੰਡ ਤੋਂ ਖੰਡ ਦੇ ਖਿਡੌਣੇ ਬਨਾਉਣੇ ਤਾਂ ਕੋਈ ਥੋਡੇ ਤੋਂ ਸਿੱਖੇ |"

ਮੇਰੇ ਦਿਲ ਨੇ ਅਜਿਹੀ ਗੱਲ ਕਰ ਦਿੱਤੀ, ਜਿਸ ਨਾਲ਼ ਮੈਂ ਸ਼ਤ-ਪ੍ਰਤੀਸ਼ਤ ਸਹਿਮਤ ਹਾਂ | ਪਿੱਛੇ ਜਿਹੇ ਮੈਂ ਪੰਜਾਬ 'ਚ ਘਰੇ ਫੋਨ ਲਗਾ ਰਿਹਾ ਸਾਂ, ਕੁਦਰਤੀਂ ਗ਼ਲਤ ਨੰਬਰ ਲੱਗ ਗਿਆ | ਅੱਗੋਂ ਫਿਰੋਜ਼ਪੁਰ ਏਰੀਏ ਦਾ ਕੋਈ ਜਿੰਮੀਦਾਰ ਭਰਾ ਬੋਲਦਾ ਸੀ | ਆਸਟ੍ਰੇਲੀਆ ਬਾਰੇ ਪੁੱਛਣ ਲੱਗ ਪਿਆ, ਮੈਂ ਵੀ ਸੋਚਿਆ ਚਲੋ ਕੋਈ ਨਾ, ਦੋ ਚਾਰ ਮਿੰਟ ਗੱਲ ਕਰਨ ਨਾਲ਼ ਕੋਈ ਫ਼ਰਕ ਨਹੀਂ ਪੈਂਦਾ, ਭਾਵੇਂ ਕਿ ਅੰਤਰ-ਰਾਸ਼ਟਰੀ ਕਾਲ ਦਾ ਖ਼ਰਚ ਪੈ ਰਿਹਾ ਸੀ | ਕਾਫ਼ੀ ਗੱਲਾਂ ਕਰਕੇ ਉਸ ਬਾਈ ਨੇ ਆਖ਼ਿਰ 'ਲਿੱਦ' ਕਰ ਹੀ ਦਿੱਤੀ | ਪੁੱਛਦਾ... 'ਬਾਈ ਜੀ ! ਥੋਡੇ ਨਾਲ਼ ਗੋਰੇ ਭਈਆਂ ਵਾਲਾ ਵਿਹਾਰ ਕਰਦੇ ਐ ਕਿ ਬਚੇ ਐ ?' ਉਸਨੇ ਤਾਂ ਸ਼ਾਇਦ ਸੁਭਾਇਕੀ ਹੀ ਪੁੱਛਿਆ ਸੀ ਪਰ ਜੇ ਗੰਭੀਰਤਾ ਨਾਲ਼ ਸੋਚਿਆ ਜਾਵੇ ਤਾਂ ਇਸ ਨਿੱਕੀ ਜਿਹੀ ਗੱਲ ਤੋਂ ਪੰਜਾਬੀਆਂ ਦੇ ਅਚੇਤ ਮਨਾਂ 'ਚ ਭਈਆਂ ਪ੍ਰਤੀ ਵਿਵਹਾਰ ਜਾਂ ਸੋਚ ਬਾਰੇ ਪਤਾ ਚਲਦਾ ਹੈ | ਕੀ ਇਹ ਗੱਲਾਂ ਨਸਲਵਾਦ ਦਾ ਹਿੱਸਾ ਨਹੀਂ ? ਇਹ ਵਿਸ਼ਾ ਗੰਭੀਰਤਾ ਨਾਲ਼ ਸੋਚਣ ਵਾਲਾ ਹੈ | ਇੱਥੇ ਆਸਟ੍ਰੇਲੀਆ 'ਚ ਪੁਰਾਣੇ ਵਸਦੇ ਪੰਜਾਬੀਆਂ 'ਚੋਂ ਕੁਝ ਕੁ ਵਿਦਿਆਰਥੀਆਂ ਨਾਲ਼ ਭੱਦਾ ਵਿਵਹਾਰ ਕਰਦੇ ਹਨ | "ਸਟੂਡੈਂਟ" ਸ਼ਬਦ ਇੰਝ ਪੁਕਾਰਦੇ ਹਨ, ਜਿਵੇਂ ਸਟੂਡੈਂਟ ਪੜ੍ਹੇ ਲਿਖੇ ਨੌਜਵਾਨ ਨਹੀਂ ਸਗੋਂ "ਅਛੂਤਾਂ ਦਾ ਤਬਕਾ" ਹੈ | ਜਾਪਦਾ ਹੈ ਕਿ ਉਹ ਲੋਕ ਸਾਡੇ ਇੱਥੇ ਆਉਣ ਤੇ ਖੁਸ਼ ਨਹੀਂ ਹਨ | ਕਾਰਨ ??? ਪਤਾ ਨਹੀਂ | ਕੁਝ ਦਿਨ ਹੋਏ ਗੁਰਦੁਆਰਾ ਸਾਹਿਬ 'ਚ ਅਖੰਡ ਪਾਠ ਦਾ ਪ੍ਰਕਾਸ਼ ਹੋਇਆ ਸੀ | ਮੈਂ ਵੀ ਪੁਰਾਣੇ ਪੰਜਾਬੀਆਂ 'ਚ ਜਾ ਬੈਠਾ, ਪਰ ਜਾਪਦਾ ਹੈ ਕਿ ਉਨ੍ਹਾਂ 'ਚ ਬੈਠਣ ਦੀ ਗੁਸਤਾਖ਼ੀ, ਮੈਂ ਆਪਣੀ "ਔਕਾਤ ਤੋਂ ਬਾਹਰ ਜਾ ਕੇ" ਕੀਤੀ ਸੀ | ਇੱਕ ਬਾਈ ਜੀ ਨੇ ਗੱਲਾਂ ਹੀ ਗੱਲਾਂ 'ਚ ਮੇਰੀ "ਰੇਲ" ਬਨਾਉਣੀ ਸ਼ੁਰੂ ਕਰ ਦਿੱਤੀ | ਪਹਿਲਾਂ ਤਾਂ ਮੈਂ ਉਸਦੀ ਗੱਲ ਨੂੰ ਮਜ਼ਾਕ ਸਮਝਿਆ ਪਰ ਜਲਦੀ ਹੀ ਅਹਿਸਾਸ ਹੋ ਗਿਆ ਕਿ ਉਹ ਤਾਂ ਸਟੂਡੈਂਟ ਤਬਕੇ 'ਚੋਂ ਹੋਣ ਕਰਕੇ ਮੇਰੇ ਨਾਲ਼ ਅਜਿਹਾ ਭੱਦਾ ਵਿਵਹਾਰ ਕਰ ਰਿਹਾ ਸੀ | ਅੱਗ ਤਾਂ ਬੜੀ ਚੜ੍ਹੀ ਪਰ ਆਪਣੇ ਆਪ ਤੇ ਕੰਟਰੌਲ ਰਖਣ 'ਚ ਕਾਮਯਾਬ ਰਿਹਾ, ਇਹੀ ਸੋਚ ਕੇ ਕਿ "ਸਿਆਣੀ" ਉਮਰ ਦਾ ਹੈ, ਧੌਲਿਆਂ ਵਾਲਾ ਹੈ | ਮੰਨਿਆਂ ਕਿ ਅਸੀਂ ਸਟੂਡੈਂਟ ਵੀਜ਼ੇ ਤੇ ਆਏ ਹਾਂ ਪਰ ਨਾ ਤਾਂ ਅਸੀਂ ਜਹਾਜ਼ ਦੀ ਪੂਛ ਤੇ ਬੈਠ ਕੇ ਆਏ ਹਾਂ ਤੇ ਨਾ ਹੀ ਗ਼ੈਰ ਕਾਨੂੰਨੀ ਤੌਰ 'ਤੇ | ਨਾ ਹੀ ਅਨਪੜ੍ਹ ਢੱਗੇ ਹਾਂ ਕਿ ਜਿਵੇਂ ਮਰਜ਼ੀ ਹੱਕੀ ਚੱਲੋ |

ਖ਼ੈਰ ! ਇਸ ਸਮੇਂ ਤਾਂ ਮੈਂ ਆਪਣੇ ਦਿਲ ਦੀਆਂ ਸੁਨਣ ਲੱਗਾ ਹੋਇਆ ਸਾਂ |

"ਯਾਰ ! ਤੂੰ ਤਾਂ ਵਾਕਿਆ ਹੀ ਸਹੀ ਗੱਲਾਂ ਕਰਨ ਲੱਗ ਪਿਐਂ | ਮੈਂ ਤੇਰੇ ਨਾਲ਼ ਸੌ ਪ੍ਰਤੀਸ਼ਤ ਸਹਿਮਤ ਹਾਂ ਤੇ ਲੇਖ਼ ਲਿਖਣ ਲਈ ਤਿਆਰ ਵੀ, ਪਰ ਜਿਹੜੀਆਂ ਗੱਲਾਂ ਤੂੰ ਸ਼ੁਰੂ ਕੀਤੀਆਂ ਸੀ, ਉਹ ਲਿਖਣ ਦੇ ਮੈਂ ਹੱਕ 'ਚ ਨਹੀਂ, ਕਿਉਂ ਜੋ ਉਹ ਸਿਆਣਿਆਂ-ਬਿਆਣਿਆਂ ਦੇ ਕਰਨ ਦੀਆਂ ਗੱਲਾਂ ਹਨ, ਆਪਣੇ ਨਹੀਂ | ਇਸ ਲਈ ਬਾਈ ਜੀ ਤੇਰੀਆਂ ਗੱਲਾਂ ਰਿਕਾਰਡ ਕਰਨ ਲਈ ਮੈਂ ਰਿਕਾਰਡਰ ਤਾਂ ਜ਼ਰੂਰ ਚਲਾਇਆ ਪਰ ਮੁਆਫ਼ ਕਰੀਂ ਯਾਰਾ ! ਉਹਦੇ 'ਚ ਸੈੱਲ ਤਾਂ ਹੈ ਹੀ ਨਹੀਂ | ਸੋ, ਤੇਰੀਆਂ ਗੱਲਾਂ ਰਿਕਾਰਡ ਨਹੀਂ ਹੋਈਆਂ ਤੇ ਜਦ ਮੇਰੇ ਕੋਲ਼ ਤੇਰੇ ਵਿਚਾਰ ਹੀ ਰਿਕਾਰਡ ਨਹੀਂ ਹੋਏ ਤਾਂ ਲੇਖ਼ ਲਿਖੂੰ ਕਿਵੇਂ |" ਮੈਂ ਆਪਣੇ ਦਿਲ ਨੂੰ ਸ਼ਾਂਤ ਮੂਡ 'ਚ ਦੇਖਕੇ ਸਚਾਈ ਬਿਆਨ ਕਰ ਦਿੱਤੀ |

"ਜਾ ਉਏ ਸਹੁਰੀ ਦਿਆ ! ਮੈਨੂੰ ਬੇਵਕੂਫ਼ ਹੀ ਬਣਾਈ ਗਿਆ | ਮੇਰਾ ਸਾਰਾ ਜ਼ੋਰ ਲੱਗ ਗਿਆ ਤੇ ਤੂੰ ਰਿਕਾਰਡ ਹੀ ਕੁਝ ਨਹੀਂ ਕੀਤਾ | ਆਖ਼ਰ ਮਹਾਜਨਾਂ ਵਾਲਾ ਦਿਲ ਹੀ ਪਾਇਆ ਨਾ | ਥੋੜਾ ਦਲੇਰ ਬਣ | ਜੇ ਕੁਝ ਯਾਦ ਰਿਹਾ ਹੈ ਤਾਂ ਲਿਖ ਦੇਈਂ ਨਹੀਂ ਤਾਂ ਭਾਈ ਕੋਈ ਹੱਲ ਹੀ ਨਹੀਂ |" ਮੈਂ ਖੁਸ਼ ਸੀ ਕਿ ਮੇਰੇ ਦਿਲ ਨੂੰ ਸਚਾਈ ਸੁਣਕੇ ਗੁੱਸਾ ਨਹੀਂ ਸੀ ਆਇਆ ਪਰ ਉਹ ਮੇਰੇ 'ਤੇ "ਤਵਾ" ਤਾਂ ਲਾ ਹੀ ਗਿਆ ਸੀ |

"ਚੱਲ ਬਾਈ ! ਇਸੇ ਨੂੰ ਮੇਰੀ ਕਮਜ਼ੋਰੀ ਸਮਝ ਜਾਂ ਜੋ ਮਰਜ਼ੀ, ਮੈਂ ਤਾਂ ਬਈ ਸਿਆਣੇ ਬੰਦਿਆਂ ਦੀਆਂ ਕਰਨ ਵਾਲੀਆਂ ਗੱਲਾਂ ਤੋਂ ਖ਼ੁਦ ਨੂੰ ਦੂਰ ਰੱਖਣਾ ਹੀ ਬਿਹਤਰ ਸਮਝਦਾ ਹਾਂ | ਜ਼ਿੰਦਗੀ 'ਚ ਕਦੇ ਜੇ ਮੇਰੀ ਹਿੰਮਤ ਨੇ ਸਾਥ ਦਿੱਤਾ ਤਾਂ ਕੌਮ ਦੇ ਆਗੂਆਂ ਸਾਹਮਣੇ ਤੇਰੀ ਸੋਚ ਨੂੰ ਰੱਖ ਦਿਆਂਗਾ, ਬਾਕੀ ਉਹ ਜੋ ਕਰਨਗੇ, ਸ਼ਾਇਦ ਸਹੀ ਹੀ ਕਰਨਗੇ |" ਮੈਂ ਅਸਲ ਹਾਲਤ ਨੂੰ ਆਪਣੇ ਦਿਲ ਦੇ ਸਾਹਮਣੇ ਰੱਖਦਿਆਂ ਕਿਹਾ |

"ਦਿਲ ਬਾਈ ! ਤੂੰ ਏਨੀਆਂ ਗੱਲਾਂ ਕੀਤੀਆਂ, ਆਪਣੇ ਅੰਦਰ ਦਾ ਇੱਕ ਦੁੱਖ ਮੈਂ ਵੀ ਤੇਰੇ ਨਾਲ਼ ਫਿਰੋਲ ਲਵਾਂ ?" ਮੈਂ ਪੁੱਛਿਆ |

"ਹਾਂ... ਹਾਂ... ਦੱਸ ਕੀ ਕਹਿਣਾ ਚਾਹੁੰਦਾ ਏਂ |"

"ਮੇਰੇ ਮਨ 'ਚ ਤਾਂ ਯਾਰ, '84 ਵਾਲਾ ਕਿੱਲ ਹੀ ਠੁੱਕਿਆ ਪਿਆ ਹੈ | ਜੋ ਹੋ ਗਿਆ, ਉਸਦਾ ਇਲਾਜ ਤਾਂ ਕਿਸੇ ਕੋਲ ਵੀ ਨਹੀਂ ਪਰ ਜੇਕਰ ਪੀੜਿਤਾਂ ਨੂੰ ਸਿਰਫ਼ ਇਨਸਾਫ਼ ਹੀ ਮਿਲ ਜਾਂਦਾ, ਤਾਂ ਵੀ ਜ਼ਖ਼ਮਾਂ ਤੇ ਮਾੜੀ-ਮੋਟੀ ਮਰਹਮ ਤਾਂ ਰੱਖੀ ਜਾਂਦੀ | ਸਾਡੇ ਪ੍ਰਧਾਨ ਮੰਤਰੀ ਸਿੱਖ ਹੋਣ ਦੇ ਬਾਵਜੂਦ ਅੱਜ ਤੱਕ ਕੁਝ ਨਾ ਹੋ ਪਾਇਆ | ਤੇ ਹੁਣ ਤਾਂ ਉਮੀਦ ਵੀ ਮਨਫ਼ੀ ਹੁੰਦੀ ਜਾਂਦੀ ਹੈ | ਕੇਵਲ ਹੀ ਅਰਦਾਸ ਕਰ ਸਕਦਾ ਹਾਂ ਕਿ ਹੇ ਸੱਚੇ ਪਾਤਸ਼ਾਹ ! ਮੇਰੇ ਦੇਸ਼ ਦੇ ਆਗੂਆਂ ਨੂੰ ਬੁੱਧੀ ਬਖ਼ਸ਼ ਤਾਂ ਜੋ ਉਹ ਕੁਰਸੀ ਦੇ ਮੋਹ ਤੋਂ ਅੱਗੇ ਵਧ ਕੇ ਜਨਤਾ ਦੇ ਦੁੱਖ-ਦਰਦ ਨੂੰ ਮਹਿਸੂਸ ਕਰ ਸਕਣ |"

"ਹਾਂ ! ਮੈਂ ਵੀ ਤੇਰੇ ਨਾਲ਼ ਇਸ ਅਰਦਾਸ ਵਿੱਚ ਸ਼ਾਮਲ ਹਾਂ | ਸੱਚੀ ਸਰਕਾਰ ਪੀੜਿਤਾਂ ਨੂੰ ਵੀ ਭਾਣਾ ਮੰਨਣ ਦਾ ਬਲ ਬਖ਼ਸ਼ੇ ਤੇ ਇੱਕ ਬੇਨਤੀ ਹੋਰ ਹੈ, ਹੇ ਸੱਚੇ ਪਾਤਸ਼ਾਹ ! ਭਾਰਤ ਦੀ ਧਰਤੀ ਤੇ ਖੁੰਭਾਂ ਵਾਂਗੂੰ ਉੱਗੇ ਬਾਬਿਆਂ ਨੂੰ ਵੀ ਸੁਮੱਤ ਬਖ਼ਸ਼ ਤਾਂ ਜੋ ਇਹ ਵੀ ਵਿਹਲੀਆਂ ਖਾਣ ਦੀ ਬਜਾਏ ਕਿਰਤ ਕਮਾਈ ਕਰਕੇ ਰੋਟੀ ਖਾਣ 'ਚ ਯਕੀਨ ਕਰਨ |"

"....." ਮੇਰਾ ਦਿਲ ਗੱਲ ਖ਼ਤਮ ਕਰਦਿਆਂ ਮੁੜ ਬਾਬਿਆਂ ਤੇ ਆ ਗਿਆ, ਸੋ ਮੈਂ ਚੁੱਪ ਰਹਿਣਾ ਮੁਨਾਸਿਬ ਸਮਝਿਆ |

"ਚੰਗਾ ਯਾਰ ! ਮੇਰਾ ਵੀ ਵਾਹਵਾ ਜ਼ੋਰ ਲੱਗ ਗਿਆ, ਤੇ ਤੂੰ ਵੀ ਕਾਫ਼ੀ ਪ੍ਰੇਸ਼ਾਨ ਹੋ ਗਿਆ ਹੋਏਂਗਾ, ਮੇਰੀਆਂ ਗੱਲਾਂ ਤੋਂ | ਬੋਝ ਲਾਹ ਤੇ ਭੋਰਾ ਆਰਾਮ ਕਰ ਲੈ | ਪਰ ਇੱਕ ਗੱਲ ਤਾਂ ਮੰਨ ਲੈ ਕਿ ਮੇਰੀਆਂ ਗੱਲਾਂ ਹੈਗੀਆਂ ਸੀ, ਸਾਰੀਆਂ ਖ਼ਰੀਆਂ |" ਆਖ਼ਿਰ ਮੇਰੇ ਦਿਲ ਨੂੰ ਮੇਰੇ ਤੇ ਰਹਿਮ ਆ ਹੀ ਗਿਆ ਸੀ |

"ਚੱਲ ਛੱਡ ਯਾਰ ! ਫੇਰ ਕਦੇ ਗੱਲ ਕਰਾਂਗੇ |" ਮੇਰੇ ਦਿਲ ਦੀਆਂ ਗੱਲਾਂ ਪਤਾ ਨਹੀਂ ਸਹੀ ਸਨ ਕਿ ਨਹੀਂ, ਪਰ ਮੈਂ ਆਪਣੀ ਜਾਨ ਬਚਾ ਲਈ ਸੀ, ਆਪਣੇ ਦਿਲ ਨੂੰ ਬੇਵਕੂਫ਼ ਬਣਾ ਕੇ, ਤੇ ਪ੍ਰੇਸ਼ਾਨੀ ਤੋਂ ਮੁਕਤ ਵੀ ਹੋ ਗਿਆ ਸਾਂ ਕਿ ਹੁਣ ਲੇਖ਼ ਨਹੀਂ ਲਿਖਣਾ ਪਵੇਗਾ |

***

ਗੁਰਦਾਸ ਮਾਨ ਦਿਆਂ ਗੀਤਾਂ ਵਿੱਚ ਔਰਤ -ਅਕਾਸ਼ ਦੀਪ ‘ਭੀਖੀ’ਪਰੀਤ

ਗੁਰਦਾਸ ਮਾਨ ਦਿਆਂ  ਗੀਤਾਂ ਵਿੱਚ ਔਰਤ -ਅਕਾਸ਼ ਦੀਪ ‘ਭੀਖੀ’ਪਰੀਤ
        ਗੁਰਦਾਸ ਮਾਨ ਪੰਜਾਬੀ ਮਾਂ ਬੋਲੀ ਦਾ ਛਿੰਦਾ ਪੁੱਤ ਹੈ, ਤੇ ਪੰਜਾਬੀ ਗਾਇਕੀ ਦਾ ਸਰਤਾਜ। ਉਸਦਾ ਹਰ ਗੀਤ ਹੀ ਆਪਣੇ ਆਪ ਵਿੱਚ ਰਸ ਭਰਿਆ ਹੁੰਦਾ ਹੈ। ਉਸ ਦੇ ਗੀਤਾਂ ਦੀ ਹਵਾ ਵਿੱਚ ਉੱਚ ਕਦਰਾਂ ਕੀਮਤਾਂ ਨਮੀ ਜ਼ਰੂਰ ਛੁਪੀ ਹੁੰਦੀ ਹੈ। ਉਸ ਦਿਆਂ ਗੀਤਾਂ ਦੀ ਜੇਕਰ ਸਮਾਜ਼ਕ ਪ੍ਰਸੰਗਤਾ ਦੇ ‘ਸੰਦਰਭ ਵਿੱਚ ਗੱਲ ਕਰਨੀ ਹੋਵੇ ਤਾਂ ਅਨੇਕਾ ਹੀ ਸਮਾਜ਼ਕ ਉਰਾਆਂਵਾਂ ,ਚਡ਼ਾਆਂ ਨੂੰ ਉਜ਼ਾਗਰ ਕੀਤਾ ਜਾ ਸਕਦਾ ਹੈ, ਪਰ ਇੱਥੇ ਮੈਂ ‘ਗੁਰਦਾਸ ਮਾਨ ਦਿਆਂ ਗੀਤਾਂ ਵਿੱਚ ਔਰਤ’ ਦੇ ਸੰਦਰਭ ਵਿੱਚ ਚਰਚਾ ਛੇਡ਼ਨ ਦਾ ਯਤਨ ਕੀਤਾ ਹੈ। ਸਾਡਾ ਸਮਾਜ਼ ‘ਮਰਦ ਪ੍ਰਧਾਨ ਸਮਾਜ਼’ਹੈ ਜਿੱਥੇ ਔਰਤ ਨੂੰ ‘ਪੈਰ ਦੀ ਜੁੱਤੀ ਦਾ’ ਵਿਸ਼ੇਸ਼ਣ ਦਿੱਤਾ ਹੋਇਆ ਹੈ।ਹੁਣ ਇਸ ਨੂੰ ਵੱਖਰੀ ਗੱਲ ਕਹਿ ਲਵੋ ਜਾਂ ਸਾਡੇ ਭਾਰਤੀ ਸਮਾਜ਼ ਦਾ ਦੋਗਲਾਪਣ ਪੂਜਿਆ ਇੱਥੇ ਕੁਡ਼ੀਆ ਨੂੰ ‘ਕੰਜਕਾਂ’ ਦੇ ਰੂਪ ਵਿੱਚ ਵੀ ਜਾਂਦਾਂ ਹੈ।ਸਾਡੇ ਸਮਾਜ਼ ਦੇ ਔਰਤ ਨਾਲ ਮੁੱਢਾਂ ਸੁੱਢਾਂ ਤੋਂ ਚੱਲੇ ਆ ਰਹੇ ਇਸ  ਦੋਗਲੇਪਣ ਦੇ ਵਰਤਾਰੇ ਨੂੰ ਗੁਰਦਾਸ ਮਾਨ ਨੇ ਬਡ਼ੇ ਵਿਅੰਗ ਭਰਪੂਰ ਅਤੇ ਪ੍ਰਭਾਵਮਈ ਢੰਗ ਨਾਲ ਆਪਣੇ ਗੀਤਾਂ ਵਿੱਚ ਦ੍ਰਿਸ਼ਟਮਾਨ ਕੀਤਾ ਹੈ। ਗੁਰਦਾਸ ਮਾਨ ਆਪਣਿਆਂ ਗੀਤਾਂ ਵਿੱਚ ਮਰਦ ਨੂੰ ਦੋਸ਼ਾਂ ਦੇ ਕਟਹਿਰੇ ਵਿੱਚ ਖਡ਼੍ਹਾ ਕਰਦਿਆਂ  ਆਖਦਾ ਹੈ ਕਿ ‘ਆਪਣੇ ਸਿਰ ਦੀ ਪੱਗ ਕਿਸੇ ਤੋਂ ਸਾਂਭੀ ਜਾਂਦੀ ਨਹੀਂ ਬੁਰਾ ਮਨਾਂਉਦੇ ਲੋਕੀ ਬੀਬੀ ਸਿਰ ਤੋਂ ਨੰਗੀ ਦਾ’।ਗੁਰਦਾਸ ਮਾਨ ਦੀ ਹੋਰਾਂ ਗਾਇਕਾਂ ਤੋਂ ਇਹ ਵਿਲੱਖਣਤਾ ਰਹੀ ਹੈ ਕਿ ਉਸ ਨੇ ਆਪਣਿਆਂ ਗੀਤਾਂ ਵਿੱਚ ਔਰਤ ਨੂੰ ਕਦੇ ਦੂਜੇ ਗਾਇਕਾਂ ਵਾਂਗ ਨਿੰਦਿਆ ਨਹੀਂ ਬਲਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਕਰਦਿਆਂ ਸਹੀ ਨਜ਼ਰੀਏ ਤੋਂ ਔਰਤ ਦੇ ਹੱਕ ਵਿੱਚ ਆਪਣੀ ਤਰਕ ਭਰੀ ਦਲੀਲ ਦਿੱਤੀ ਹੈ ਤੇ ਔਰਤ ਨੂੰ ਹਮੇਸ਼ਾਂ ‘ਬੇਵਫਾ’ ਦਾ ਵਿਸ਼ੇਸ਼ਣ ਦੇਣ ਵਾਲਿਆਂ ਦੀ ਸੰਕਰੀਣ ਤੇ ਤੰਗ ਦਿਲੀ ਸੋਚ ਤੇ ਅਫ਼ਸੋਸ ਜ਼ਾਹਰ ਕੀਤਾ ਹੈ।                                                                                        ਗੁਰਦਾਸ ਮਾਨ ਨੇ ‘ਕੁਡ਼ੀਏ ਕਿਸਮਤ ਪੁਡ਼ੀਏ , ਗੀਤ ਰਾਂਹੀ ਜਿੱਥੇ ਸਮਾਜ਼ ਵੱਲ੍ਹੋ ਔਰਤ ਤੇ ਵੱਖ ਵੱਖ ਤਰੀਕਿਆਂ ਨਾਲ ਢਾਹੇ ਜਾਂਦੇ ਜੁਲਮਾ ਨੂੰ ਬਿਆਨ ਕੀਤਾ ਹੈ, ਉਥੇ ਇਸ ਗੀਤ ਰਾਂਹੀ ਉਸ ਨੇ ਇੱਕ ਨਵੀਂ ਗੱਲ ਵੀ ਕੀਤੀ ਤੇ ਇੱਕ ਇਤਿਹਾਸ ਸਿਰਜ ਦਿੱਤਾ । ਉਹ ਇਹ ਹੈ ਕਿ ਗੁਰਦਾਸ ਮਾਨ  ਜੀ ਨੇ ਇਸ ਗੀਤ ਰਾਂਹੀ ਸਾਡੇ ਕਲਮਕਾਂਰਾਂ ਵੱਲੋਂ੍ਹ ਵਰਿਆਂ ਤੋਂ ਭੰਡੀ ਜਾ ਰਹੀ ‘ਸਾਹਿਬਾਂ’ ਨੂੰ ਬਦਨਾਮੀ ਦੇ ਚਿੱਕਡ਼ ਵਿੱਚੋਂ ਬਡ਼ੀਆਂ ਹੀ ਤਰਕਮਈ ਤੇ ਭਾਵਪੂਰਤ ਦਲੀਲਾਂ ਦੇ ਕੇ ਕੱਢਿਆ ਹੈ ਤੇ  ਸਾਡੇ ਉਹਨਾਂ ਸਭ ਕਲਮਕਾਰਾਂ ਨਾਲ ਗਿਲਾ ਵੀ ਜ਼ਾਹਰ ਕੀਤਾ ਜੋ ਸਿਰਫ ਮਿਰਜੇ ਨੂੰ ਹੀ ਸਹੀ ਦਰਸਾਉਦਿਆਂ ਸਾਹਿਬਾਂ ਨੂੰ ਬੇਵਫਾ ਔਰਤ ਕਹਿ ਕੇ ਭੰਡਦੇ ਆ ਰਹੇ ਹਨ । ਗੁਰਦਾਸ ਮਾਨ ਸਾਹਿਬਾਂ ਦੇ ਹੱਕ ਵਿੱਚ ਪੂਰੇ ਤਰਕ ਨਾਲ ਦਲੀਲ ਦਿੰਦਿਆਂ ਆਖਦਾ ਹੈ      ‘ ਸੱਤ ਭਰਾ ਇੱਕ ਮਿਰਜ਼ਾ ਬਾਕੀ ਕਿੱਸਾਕਾਰਾਂ ਨੇ , ਕੱਲੀ ਸਾਹਿਬਾਂ ਬੁਰੀ ਬਣਾਤੀ ਮਰਦ ਹਜ਼ਾਰਾਂ ਨੇ, ਕਵੀਆਂ ਦੀ ਇਸ ਗਲਤੀ ਨੂੰ ਮੈ ਕਿਵੇਂ ਸੁਧਾਰ ਦਿਆਂ । ਸਾਹਿਬਾਂ ਨੂੰ ਬੇਵਫਾ ਆਖਣ ਵਾਲੇ ਕਿ ਇਹ ਨਹੀਂ ਜਾਣਦੇ ਸਨ ਕਿ ਸਾਹਿਬਾਂ ਨੇ ਮਿਰਜ਼ੇ ਨੂੰ ਜ਼ੰਡ ਥੱਲੇ ਸੋਣ ਤੋਂ ਵਰਜਿਆ ਵੀ ਸੀ,ਕਿਉਂਕਿ ਉਹ ਜਾਣਦੀ ਸੀ ਕੇ ਉਸ ਦੇ ਭਰਾ ਮਿਰਜੇ ਦੀ ਜਾਨ ਦੇ ਦੁਸ਼ਮਣ ਬਣੇ ਉਹਨਾਂ ਦਾ ਪਿੱਛਾ ਜਰੂਰ ਕਰਨਗੇ।ਅਗਰ ਸਾਹਿਬਾਂ ਦੇ ਭਾਈ ਮਾਰੇ ਜਾਂਦੇ ਤਾਂ ਸਾਡੇ ਮਰਦ ਪ੍ਰਦਾਨ ਸਮਾਜ ਨੇ ਫਿਰ ਇਹ ਆਖਣਾ ਸੀ ਕਿ ਵੇਖੋ ‘ਕੰਜਰੀ’ ਨੇ ਭਾਈ ਮਰਵਾ ਦਿੱਤੇ । ਇਹ ਤਾਂ ਫਿਰ ਉਹੀ ਗੱਲ ਹੋਈ ਨਾ ਦੋਸਤੋ ਕਿ ਆਰੀ ਨੂੰ ਇੱਕ ਪਾਸੇ ਦੰਦ ਜਹਾਨ ਨੂੰ ਦੋਹੀਂ ਪਾਸੇ ,ਪਰ ਵਾਰੇ ਜਾਈਏ ਗੁਰਦਾਸ ਮਾਨ ਦੇ ਜਿਸ ਨੇ ਸਾਹਿਬਾਂ ਦੇ ਹੱਕ ਵਿੱਚ ਉਵੇਂ ਦਲੀਲ ਦਿੱਤੀ ਜਿਵੇਂ ਸ਼ਿਵ ਕੁਮਾਰ ਬਟਾਲਵੀ ਨੇ ਲੂਣਾ ਲਿਖ ਕੇ ਲੂਣਾ ਦੇ ਹੱਕ ਵਿੱਚ । ਸ਼ਿਵ ਨੇ ਵੀ ਆਪਣੇ ਪੂਰਵ ਤੇ ਸਮਕਾਲੀਨ ਲੇਖਕਾਂ ਦੀ ਔਰਤ ਪ੍ਰਤੀ  ਤੰਗ ਨਜਰੀਏ ਨੂੰ ਤਿਆਗ ਕੇ ਲੂਣਾ ਦੇ ਹੱਕ ਵਿੱਚ ਅਵਾਜ ਬੁਲੰਦ ਕੀਤੀ ਸੀ । ਸੋ ਦੋਸਤੋ ਸ਼ਿਵ ਨੇ ਲੂਣਾ ਤੇ ਗੁਰਦਾਸ ਮਾਨ ਨੇ ਸਾਹਿਬਾਂ ਨੂੰ ਬਦਨਾਮੀ ਤੋਂ ਨਿਜ਼ਾਤ ਦਵਾਈ । ਇਹਨਾਂ ਦੋਹਾਂ ਮਹਾਨ ਲੇਖਕਾਂ ਦੀ ਸੋਚ ਤੇ ਲੇਖਣੀ ਨੂੰ ਮੇਰਾ ਸਜ਼ਦਾ ।                                                  ਗੁਰਦਾਸ ਮਾਨ ਉਹ ਮਹਾਨ ਗਾਇਕ ਹੇ ਜੋ ਗੱਲਾਂ ਗੱਲਾਂ ਵਿੱਚ ਲੋਕਾਂ ਨੂੰ ਵੱਡੇ ਸੁਨੇਹੇ ਦੇ ਜਾਂਦਾਂ ਹੈ ਤੇ ਸਮਾਜ਼ਕ ਬੁਰਾਈਆਂ ਵਿਰੁਧ ਆਪਣੀ ਅਵਾਜ਼ ਲਾਮਬੰਦ ਕਰ ਦਿੰਦਾਂ ਹੈ ।ਸਾਈਕਲ ਗੀਤ ਰਾਂਹੀ ਵੀ ਉਸਨੇ ਜਿੱਥੇ ਆਪਣੀ ਜ਼ਿੰਦਗੀ ਦੇ ਕੁਝ ਸੱਚ ਬਿਆਨ ਕੀਤੇ ਨੇ ,ਉੱਥੇ ਇਸ ਗੀਤ ਰਾਂਹੀ ਭਰੂਣ ਹੱਤਿਆ ਵਿਰੁੱਧ ਵੀ ਲੋਕਾਈ ਨੂੰ ਜਾਗਰੂਕ ਕਰਦਾ ਹੈ , ਜਦ ਉਹ ਆਖਦਾ ਹੈ ਕਿ , ਜੇ ਮਾਂ ਮੇਰੀ ਜੰਮਦੀ ਨੂੰ ਉਦੋਂ ਮਾਰ ਦਿੰਦਾਂ ਮੇਰਾ ਨਾਨਾ , ਨਾ ਮੇਰਾ ਪਿਉ ਨਾ ਮੈ ਹੁੰਦਾ ਗੁਰਦਾਸ ਮਾਨ ਮਰ ਜਾਣਾ । ਮਤਲਬ ਜਿਸ ਗੁਰਦਾਸ ਨੂੰ ਲੋਕ ਇੰਨਾ ਚਾਹੁੰਦੇ ਨੇ ,ਉਸਨੇ ਕਿੱਥੇ ਇਹ ਦੁਨੀਆਂ ਵੇਖਣੀ ਸੀ ਜੇ ਉਸਨੂੰ ਜਨਮ ਦੇਣ ਵਾਲੀ ਮਾਂ ਨੂੰ ਹੀ ਉਸਦਾ ਨਾਨਾ ਮਾਰ ਦਿੰਦਾਂ । ਇਸੇ ਤਰ੍ਹਾਂ ਗੁਰਦਾਸ ਨੇ ‘ਹੀਰ’ਗੀਤ ਰਾਂਹੀ ਹੀਰ ਵੱਲ੍ਹੋਂ ਰਾਂਝੇ ਨਾਲ ਸੰਵਾਦ ਰਚਾਇਆ ਹੈ ਕੇ ਜੇ ਰਾਂਝਾ ਬੇਘਰ ਹੋਕੇ ਉਸਦੇ ਕਰਕੇ ਜੋਗੀ ਬਣ ਦੁੱਖ ਝੱਲ ਰਿਹਾ ਹੈ ਤਾਂ ਉਹ ਵੀ ਤਾਂ ਕਿਸੇ ਦੇ ਘਰ ਵਾਲੀ ਹੋਕੇ ਬੇਘਰ ਵਾਂਗ ਹੀ ਹੈ ,  ਨਾਂ ਮੈ ਮਾਪਿਆਂ ਨੇ ਰੱਖੀ ਨਾਂ  ਮੈ ਸਹੁਰਿਆਂ ਦੀ ਹੋਈ , ਜਿੰਨਾਂ ਜਿੰਦਗੀ ‘ਚ ਹੱਸੀ ਉਨਾ ਡੋਲੀ ਵੇਲੇ ਰੋਈ’’। ਸੋ ਦੋਸਤੋ ਗੁਰਦਾਸ ਮਾਨ ਨੇ ਆਪਣੀ ਅਮੀਰ ਤੇ ਰੂਹਾਨੀ  ਸੋਚ ਨਾਲ ਆਪਣਿਆਂ ਗੀਤਾਂ ਰਾਂਹੀ ਔਰਤ ਦੇ ਮਾਣ ਸਨਮਾਨ ਦਾ ਸੁਨੇਹਾ ਸਾਡੇ ਸਮਾਜ ਨੂੰ ਦਿੱਤਾ ਹੈ । ਉਸਦੀ ਨਵੀਂ ਆ ਰਹੀ ਫਿਲਮ ‘ਸੁਖਮਨੀ ’ ਵਿੱਚ ਵੀ ਉਹ ਔਰਤ ਦਾ ਸਮਾਜ਼ ਵਿੱਚ ਰੁਤਬਾ ਬਹਾਲ ਕਰਾਉਣ ਲਈ ਯਤਨ ਕਰਦਿਆਂ ਨਜਰ ਆ ਰਿਹਾ ਹੈ ।ਅੰਤ ਵਿੱਚ ਕਿਹਾ ਜਾ ਸਕਦਾ ਹੈ ਕਿ ਗੁਰਦਾਸ ਮਾਨ  ਗੁਰੁ ਨਾਨਕ ਦੇਵ ਜੀ ਦੇ ਇਸ ਨੇਕ ਫਰਮਾਨ ਤੇ ਨਿਰੰਤਰ ਅਮਲ ਕਰ ਰਿਹਾ ਹੈ ,  ‘‘ਸੋ ਕਿਉਂ ਮੰਦਾ ਆਖੀਐ ,ਜਿਤੁ ਜੰਮੈ ਰਾਜਾਨ” । ਦਰਅਸਲ ਦੋਸਤੋ ਗੁਰਦਾਸ ਮਾਨ ਉਹ ਹੀਰਾ ਗਾਇਕ ਹੈ ਜੋ ਪੰਜਾਬ ਦੀ ਮੁੰਦਰੀ ਵਿੱਚ ਜਡ਼ਤ ਹੈ ।ਪਰਮਾਤਮਾਂ ਕਰੇ ਗੁਰਦਾਸ ਮਾਨ ਨੂੰ ਹਮੇਸ਼ਾ ਬੁਲੰਦ ਰੱਖੇ ।
..................................                                                              

ਬਾਹਰਲੇ ਦੇਸ਼ਾ ਵਿਚ ਜਵਾਨੀਆ -ਸਤਵਿੰਦਰ ਕੌਰ ਸੱਤੀ (ਕੈਲਗਰੀ)


ਬਾਹਰਲੇ ਦੇਸ਼ਾ ਵਿਚ ਜਵਾਨੀਆ   -ਸਤਵਿੰਦਰ ਕੌਰ ਸੱਤੀ (ਕੈਲਗਰੀ)

ਜੋ ਨਸ਼ਿਆ ਲਈ ਚਿੰਤਤ ਨੇ। ਸਮਾਜਿਕ ਕੁਰੀਤੀਆ ਬੁਰਆਈਆ ਦਾ ਮੁੱਕਾਬਲਾ ਕਰਨ ਲਈ ਜਾਗ ਗਏ ਨੇ। ਕੁੱਝ ਕੁ ਨੋਜੁਆਨ ਬੱਚੇ  ਵੀ ਨਸ਼ਿਆ ਖਿਲਾਫ ਹਨ। ਖੁੱਸ਼ੀ ਦੀ ਗੱਲ ਇਹ ਹੈ। ਨੋਜੁਆਨ ਵੀ ਨਸ਼ਿਆ ਦੇ ਮਾੜੇ ਨਤੀਜਿਆ ਤੋਂ ਸੁਚੇਤ ਹੋ ਰਹੇ ਨੇ। ਵਾਹਿਗੁਰੂ ਮੇਹਰ ਕਰਦਾ ਰਹੇ। ਜੋ ਮਾਹਾਰਾਜ ਦੀ ਪੰਜਾਬੀ ਮਾਂ ਬੋਲੀ ਦੀ ਸੇਵਾ ਕਰਦਾ ਹੈ। ਉਸ ਨੂੰ ਆਪ ਰੱਬ ਆਪਦਾ ਰੂਪ ਦੇ ਦਿੰਦਾ ਹੈ। । ਔਰਤ ਨੂੰ ਸਮਾਜ ਪੰ੍ਰਧਾਨ ਜਮਾਨੇ ਨੇ ਤਮਾਸ਼ਾ ਬਣਾ ਕੇ ਰੱਖ ਦਿੱਤਾ। ਇਹ ਸੋਚਦੇ ਨੇ ਔਰਤ ਆਪਣੇ ਆਪ ਵਿੱਚ ਮੁੱਕਬਲ ਨਹੀ ਹੈ। ਮਰਦਾ ਦੀ ਦਇਆ ਦੀ ਭੀਖ ਤੇ ਜਿਉਦੀ ਹੈ। ਔਰਤ ਇੰਨ੍ਹਾਂ ਨੂੰ ਸਾਰੀ ਉਮਰ ਸਭਾਲਦੀ ਹੋਈ ਪਿਸ ਕੇ ਦੱਮ ਤੋੜ ਦਿੰਦੀ ਹੈ। ਕਦੋ ਅਜ਼ਾਦ ਹੋ ਕੇ ਗਲਾਮੀ ਦੀਆ ਜਜੀਰਾ ਤੋੜੇਗੀ। ਜੇ ਔਰਤ ਆਪਦੀ ਅਵਾਜ਼ ਨਹੀ ਉਠਾ ਸਕਦੀ। ਤਾਂ ਕੀ ਫਿਰ ਔਰਤ ਆਪ ਨੂੰ ਮਰਦ ਦੀ ਪੈਰ ਦੀ ਜੁੱਤੀ ਹੀ ਸੱਮਝਦੀ ਰਹੇਗੀ? ਇਹ ਮਰਦ ਦੇ ਪੈਰਾ ਵਿੱਚ ਜਾਣ ਬੁੱਝ ਕੇ ਰੁਲਦੀ ਹੈ। ਕੁੱਟ ਖਾਣ ਲਈ ਗਿੱਚੀ ਅੱਗੇ ਕਰ ਦਿੰਦੀ ਹੈ। ਨਸ਼ੇ ਕਰਨ ਵਾਲਿਆ ਦੇ ਘਰ ਤੱਕ ਉਜੜ ਜਾਦੇ ਹਨ। ਬੱਚੇ ਵੀ ਉਸੇ ਰਾਸਤੇ ਤੇ ਚੱਲ ਪੈਦੇ ਹਨ। ਲੜਾਈਆ ਕੱਤਲ ਹੋ ਜਾਦੇ ਹਨ। ਸੇਹਿਤ ਨੂੰ ਬਿਮਾਰੀਆ ਲੱਗ ਜਾਦੀਆ ਹਨ। ਜੇ ਲੰਮੀ ਬਿਮਾਰੀ ਲੱਗ ਗਈ। ਜਾਂ ਹੋਰ ਮਾੜਾਂ ਭਾਣਾ ਵਰਤ ਜਾਵੇ। ਬਦੇਸ਼ਾ ਵਿੱਚ ਹਮੇਸ਼ਾ ਹੀ ਮਰਦ ਤੋਂ ਜਿਆਦਾ ਜਿੰਦਗੀ ਦਾ ਬੋਜ ਔਰਤ ਹੀ ਢੋਦੀ ਹੈ।
ਸਰੀਰਾਗੁ ਮਹਲਾ ੧ ॥ ਸਭ ਿਰਸ ਮਠੇ ਮੰਨਐਿ ਸੁਣਐਿ ਸਾਲੋਣੇ ॥ ਖਟ ਤੁਰਸੀ ਮੁਖ ਿਬੋਲਣਾ ਮਾਰਣ ਨਾਦ ਕੀਏ ॥ ਛਤੀਹ ਅੰਮ੍ਰਤਿ ਭਾਉ ਏਕੁ ਜਾ ਕਉ ਨਦਰ ਿਕਰੇਇ ॥੧॥ ਬਾਬਾ ਹੋਰੁ ਖਾਣਾ ਖੁਸੀ ਖੁਆਰੁ ॥ ਜਤੁ ਖਾਧੈ ਤਨੁ ਪੀਡ਼ੀਐ ਮਨ ਮਹ ਿਚਲਹ ਿਵਕਾਰ ॥੧॥
   ਜਿਸ ਘਰ ਵਿੱਚ ਪਿਉ ਭਰਾ ਪਤੀ ਪੁੱਤਰ ਸੋਹੁਰਾ ਹੋਰ ਸਾਰੇ ਸਬੰਧੀ ਅਮਲੀ ਹੋਣ। ਕਿਸ ਕੋਲ ਫਿਰਿਆਦ ਕਰੇਗੀ? ਧਰਮਿਕ ਲੀਡਰ ਕੋਲ ਧਰਮਿਕ ਲੀਡਰ ਤਾਂ ਆਪ ਔਰਤ ਦੀਆ ਅੱਖਾਂ ਦਾ ਨਸ਼ਾਂ ਕਰਦੇ ਨੇ।
ਪਰ ਤ੍ਰਅਿ ਰੂਪੁ ਨ ਪੇਖੈ ਨੇਤ੍ਰ ॥
ਸਤਿਗੁਰ ਨੇ ਪਰਾਈਆ ਅੱਖਾਂ ਵਿੱਚ ਦੇਖਣ ਤੋਂ ਰੋਕਿਆ ਹੈ। ਸਿਆਣੇ ਵੀ ਕੁੜੀਆ ਨੂੰ ਨੀਮੀ ਪਾ ਕੇ ਰੱਖਣ ਲਈ ਕਹਿੰਦੇ ਸਨ। ਕੁੜੀਆ ਨੂੰ ਪਰਦੇ ਵਿੱਚ ਤਾਂਹੀ ਰੱਖਦੇ ਸਨ। ਅੱਖ ਦਾ ਨਸ਼ਾਂ ਪਹਿਲੇ ਨੰਬਰ ਦਾ ਹੈ। ਤਾਂਹੀ ਗਾਣੇ ਲਿਖਣ ਵਾਲਿਆ ਨੇ ਵੀ ਦੁਹਾਈ ਪਾਈ ਹੈ। ਜੇ ਜਰੂਰਤ ਲੋੜੋ ਵੱਧ ਜਾਵੇ। ਆਪ ਤੇ ਸਮਾਜ ਲਈ ਖੱਤਰਨਾਕ ਹੋ ਜਾਦੀ ਹੈ। ਸਾਰੇ ਲਿਖਾਰੀਆ ਨੇ ਮੁਫ਼ਤ ਦੇ ਨਸ਼ੇ ਤੇ ਦੁਹਾਈ ਪਾਈ ਹੈ। ਅੱਖਾਂ ਦੇ ਨਸ਼ੇ ਤੇ ਕਿਤਾਬਾ ਲਿੱਖ ਦਿੱਤੀਆ। ਅੱਖ ਦੀ ਮਾਰ ਵੀ ਘਰ ਤਬਾ ਕਰ ਦਿੰਦੀ ਹੈ।
ਅੱਖਾਂ ਵਿਚ ਨਜੈਜ ਵਿੱਕਦੀ ਛਾਪਾ ਮਾਰ ਲੋ ਪੁਲਸੀਓ ਆਕੇ।
    ਔਰਤ ਦੀ ਨਿਰਾਦਰੀ ਧਰਮਿਕ ਸਥਾਂਨਾ ਤੇ ਵੀ ਕੀਤੀ ਜਾਦੀ ਹੈ। ਸਰੀਰਕ ਤੋਰਤੇ, ਗੰਦੀ ਸ਼ਬਦਾਵਲੀ ਨਾਲ ਤੇ ਅੱਖਾਂ ਨਾਲ ਬਾਲਤਕਾਰ ਕਰਦੇ ਨੇ। ਕਦੇ ਕਿਸੇ ਕੱਲਬ ਵਿੱਚ ਬਲਾਤਕਾਰ ਨਹੀ ਹੋਇਆ। ਧਰਮਿਕ ਸਥਾਨਾਂ ਤੇ ਗ੍ਰੰਥੀ ਜੀ ਹੀ ਮਾਹਾਰਾਜ ਪੜ੍ਹਦੇ ਬਲੂ ਨੱਗੀਆ ਮੂਵੀਆ ਦੇਖਦੇ ਹਨ। ਤੇ ਤਲਾ ਤੇ ਨਹ੍ਹਾਂਉਦੀਆ ਬੀਬੀਆ ਨੂੰ ਦੇਖਦੇ ਹਨ। ਸਮਾਜ ਵੀ ਤੱਮਸ਼ਾ ਦੇਖ ਕੇ ਸੁਆਦ ਲੈਦਾ ਹੈ। ਕੋਈ ਰੋਕਣ ਲਈ ਉਪਾ ਨਹੀ ਕੀਤੇ ਜਾਦੇ। ਨਸ਼ਾ ਛਡਾਉਣ ਦੇ ਕੇਦਰ ਖੋਲਣ ਦੀ ਲੋੜ ਹੈ।ਪਤੀਆ ਭਰਾਵਾ ਪੁੱਤਰਾ ਨੂੰ ਬੱਚਾਉਣ ਲਈ ਖੇਡ ਮੈਦਾਨ, ਜਿਮ ਤੇ ਨਸ਼ਾ ਛਡਾਉਣ ਦੇ ਕੇਦਰ ਖੋਲਣ ਦੀ ਲੋੜ ਹੈ। ਖੇਡ ਮੈਦਾਨ, ਜਿਮ ਤੇ ਨਸ਼ਾ ਛਡਾਉਣ ਦੇ ਕੇਦਰ ਅਮਲੀਆ ਨੇ ਨਹੀ ਖੋਲਣੇ। ਗੁਰਦਆਰੇ ਸਾਹਿਬ ਦੇ ਪ੍ਰਬੰਧਕਾ ਨੂੰ ਇਸ ਤੋਂ ਕੋਈ ਫੈਇਦਾ ਨਹੀ। ਇਸ ਲਈ ਔਰਤਾਂ ਹਿੰਮਤ ਕਰਨ। ਮਾਇਆ ਵੀ ਔਰਤਾਂ ਕੋਲ ਹੀ ਹੁੰਦੀ ਹੈ। ਜੇ ਨਹੀ ਹੈ ਕੰਮ ਕਰਨ ਲਈ ਘਰੋ ਬਾਹਰ ਨਿੱਕਲੋ। ਡਰ ਡਰ ਕੇ ਜਿਉਣਾ ਛੱਡੋ। ਮਾਹਾਰਾਜ ਨੇ ਕਿਹਾ ਹੈ।
ਲਾਜ ਮਰੰਤੀ ਮਰ ਿਗਈ ਘੂਘਟੁ ਖੋਲ ਿਚਲੀ ॥ ਸਾਸੁ ਦਵਾਨੀ ਬਾਵਰੀ ਸਰਿ ਤੇ ਸੰਕ ਟਲੀ ॥ ਪ੍ਰੇਮ ਿਬੁਲਾਈ ਰਲੀ ਸਉਿ ਮਨ ਮਹ ਿਸਬਦੁ ਅਨੰਦੁ ॥ ਲਾਲ ਿਰਤੀ ਲਾਲੀ ਭਈ ਗੁਰਮੁਖ ਿਭਈ ਨਚਿੰਿਦੁ ॥੧੨॥
ਸੰਤ ਸਮਾਜ ਦੇ ਕਹਿੱਣ ਮੁਤਾਬਕ  ਜੋ ਰੋਡੇ ਭੋਡੇ ਨਸ਼ਿਆ ਦੇ ਮਾਰਿਆ ਤੋਂ ਗੁਰਦਆਰੇ ਸਾਹਿਬ ਵਿਚ ਮਾਇਆ ਲਈ ਜਾਦੀ ਹੈ। ਅਮਲੀਆ ਨੂੰ ਗੁਰਦਆਰੇ ਸਾਹਿਬ ਅੰਦਰ ਨਹੀ ਵੜਨ ਦਿਤਾ ਜਾਦਾ। ਕਿਥੇ ਲਿਖਿਆ ਹੈ ਮਾਹਾਰਜ ਵਿੱਚ ਅਮਲੀ, ਰੋਡੇ ਮਾਹਾਰਾਜ ਕੋਲ ਨਹੀ ਆ ਕੇ ਪੜ੍ਹ ਸਕਦੇ। ਗੁਰਦਆਰੇ ਸਾਹਿਬ ਜੇ ਅੰਦਰ ਵੜਕੇ ਮਾਹਾਰਾਜ ਦੀ ਮੱਤ ਅਮਲੀਆ ਅੰਦਰ ਪ੍ਰਵੇਸ਼ ਕਰ ਗਈ। ਜੇ ਅਮਲੀ ਸੁਧਰ ਗਏ। ਅਮਲੀਆ ਦੀਆ ਦੁੱਖੀ ਜਨਾਨੀਆ ਆਉਣੋ ਹੱਟ ਜਾਣਗੀਆ। ਤੇ ਛੱੜੇ ਬਾਬਿਆ ਨੂੰ ਦੁੱਧ ਕਉਣ ਪਿਲਾਏਗਾ। ਅਮਦਨ ਰੁੱਕ ਜਾਵੇਗੀ। ਬੀਬੀਆ ਨੂੰ ਅੱਧੀ ਰਾਤ ਨੂੰ ਵੀ ਖੁੱਲੀ ਛੁੱਟੀ ਹੈ। ਅਮਲੀਆ ਲਈ ਵੱਡੇ ਬੋਰਡ ਲਿਖਕੇ ਗੁਰਦਆਰੇ ਸਾਹਿਬ ਦੇ ਬਾਹਰ ਲਾਏ ਹਨ। ਡਰਗੀ ਭਗਤ ਟਿਰਸਪਾਸੀਗ ।ਇਨ੍ਹਾਂ ਨੂੰ ਕੋਈ ਪੁੱਛੇ ਅਮਲੀ ਦੀ ਘਰ ਵਾਲੀ ਵੀ ਨਸ਼ੇ ਸੁੰਗ ਕੇ ਨਸ਼ੇ ਵਿੱਚ ਹੋ ਜਾਦੀ ਹੈ। ਤਾਂਹੀ ਇਨ੍ਹਾਂ ਦੀਆ ਜਨਾਨੀਆ ਨੁੰ ਵਾੜ ਲੈਦਂੇ ਹਨ। ਤਾਂ ਕੇ ਇਹ ਵੀ ਅੱਖਾਂ ਵਿਚੋ ਨਸ਼ਾਂ ਕਰ ਸਕਣ। ਮੱਖੀਆ ਤੋਂ ਛੱਤੇ ਵਿੱਚੋ ਸ਼ਹਿਦ ਲੈਣ ਸਮੇਂ ਸੁੱਖਾਂ ਭੰਗ ਦੀ ਧੂਣੀ ਦੇ ਕੇ ਬੇਹੋਸ਼ ਕੀਤਾ ਜਾਦਾ ਹੈ। ਇਸ ਲਈ ਘਰ ਘਰ ਮਾਹਾਰਾਜ ਸੀ੍ਰ ਗੁਰੂ ਗ੍ਰੰਥਿ ਸਾਹਿਬ ਜੀ ਨੂੰ ਰੱਖੀਏ ਪੜ੍ਹੀਏ ਅਮਲ ਕਰੀਏ। ਗੁਰੂ ਗ੍ਰੰਥਿ ਸਾਹਿਬ ਜੀ ਤੋਂ ਜਰੂਰ ਸੇਧ ਮਿਲੇਗੀ। ਮੱਦਦ ਮਿਲੇਗੀ। ਗੁਰੂ ਦੀ ਸ਼ਰਨ ਮਿਲੇਗੀ। ਮਨ ਠੱਰ ਜਾਣਗੇ। ਕਿਸੇ ਨਸ਼ੇ ਦੀ ਲੋੜ ਨਹੀ ਪੈਣੀ। ਕੋਸ਼ਸ ਤਾਂ ਕਰਕੇ ਦੇਖੀਆ।
ਮੰਨੇ ਕੀ ਗਤ ਿਕਹੀ ਨ ਜਾਇ ॥
               ਗੱਲ ਮੰਨ ਲੈਣ ਤੇ ਟਿੱਕੀ ਹੈ। ਅਸੀ ਮੰਨਦੇ ਹੀ ਨਹੀ ਕਿ ਸਾਡੇ ਘਰਾ ਵਿਚ ਇਹ ਬਿਮਾਰੀ ਕੈਂਸਰ ਦੀ ਤਰਾਂ ਘਰ ਦੇ ਮੈਬਰਾਂ ਨੂੰ ਲੱਗ ਗਈ ਹੈ। ਨੱਸ਼ੇ ਖਾਣ ਵਾਲੇ ਨੂੰ ਸ਼ਰਾਬੀ ਨੂੰ ਅਮਲੀ ਕਿਹਾ ਜਾਦਾ ਹੈ। ਅੱਜ ਕੱਲ ਅਮਲੀ ਘਰ ਘਰ ਹਨ। ਅਮਲੀ ਨੂੰ ਉਸ ਦਾ ਸਹੀ ਨਾਂਮ ਕਿਉ ਨਹੀ ਦਿੱਤਾ ਜਾਦਾ। ਹੋ ਸਕਦੇ ਕਿਸੇ ਦੇ ਸਹੀ ਥਾਂ ਸੱਟ ਵੱਜ ਜਾਵੇ ਉਹ ਸੁਧਰ ਜਾਵੇ। ਅਸੀ ਅਮਲੀਆ ਤੇ ਪਰਦੇ ਪਾਉਦੇ ਹਾਂ। ਆਪਦੇ ਮਨ ਨੂੰ ਵੀ ਜਕੀਨ ਕਰਾਉਦੇ ਹਾਂ। ਚੱਲੋ ਕੋਈ ਨਾ ਦੋ ਚਾਰ ਪੈਗ ਸ਼ਰਾਬ ਪੀਣਾ ਨਸ਼ਾ ਥੋੜੀ ਆ। ਪਾਲਟੀਆ ਵਿੱਚ ਨਿਆਣੇ ਸਿਆਣੇ ਸਾਰੇ ਪੀਦਂੇ ਨੇ। ਪਿਉ ਨਸ਼ਾ ਕਰੂ ਪੁੱਤਰ ਕਿਮੇ ਪਿਛੇ ਰਹੂ। ਪਿਉ ਪਰ ਪੂਤ, ਜਾਤ ਪੇ ਘੋੜਾਂ ਬਹੁਤਾ ਨੀ ਤਾਂ ਥੋੜਾਂ ਥੋੜਾਂ। ਜੇ ਹੋਰ ਸਾਰੇ ਖੂਹ ਵਿੱਚ ਡਿੱਗਣਗੇ। ਕੀ ਅਸੀ ਵੀ ਬੁਪਰੇ ਕਹਿ ਕੇ ਅੱਖਾਂ ਮੀਚ ਕੇ ਛਲਾਂਗ ਲੱਗਾ ਦੇਵਾਗੇ? ਘਰ ਦੀ ਔਰਤ ਨੂੰ ਹੀ ਤੱਕੜੇ ਹੱਥੀ ਹੋਣਾ ਪੈਣਾ। ਜੋ ਵੀ ਪਿਉ ਭਰਾ ਪਤੀ ਪੁੱਤਰ ਸੋਹੁਰਾ ਹੋਰ ਸਾਰੇ ਸਬੰਧੀ ਨਸ਼ਾਈ ਹੋਣ ਪਹਿਲਾ ਪਿਆਰ ਨਾਲ ਸੱਮਝਾਵੋ। ਕਲੇਸ ਕਰੋ। ਪੈਸਾ ਬੰਦ ਕਰੋ। ਹਰ ਕਸ਼ੋਸ਼ ਕਰੋ। ਜੇ ਗੱਲ ਲੋਟ ਨਹੀ ਆਈ। ਫਿਰ ਲੇਲਾ ਪੋਪਾ ਬੰਦ ਕਰੋ। ਜੇ ਨਸ਼ੇ ਖ੍ਰੀਦ ਕੇ ਖਾਂ ਸਕਦੇ ਹਨ। ਤਾਂ ਚੁਲ੍ਹਾਂ ਚੋਕਾਂ ਵੀ ਕਰ ਲੈਣ ਦਿਉ। ਲੌਡਰੀ ਸਫ਼ਾਈ ਬੱਚੇ ਸੱਭਾਲਣ ਸਭ ਤਂੋ ਛੁੱਟੀ ਕਰ ਲਵੋ। ਆਪਣੇ ਹੱਥੀ ਆਪਣਾ ਕਾਰਜ ਸੁਆਰੀਏ। ਅਮਲੀਆ ਨੂੰ ਆਪਣੀ ਕਿਰਿਆ ਆਪਣੇ ਆਪ ਸੋਧਣ ਦਿਉ। ਆਪਦੀ ਜਿੰਦਗੀ ਸੁਧਾਰਨ ਲਈ ਸਮਾਂ ਕੱਢੋ। ਡਾਕਟਰ ਦੀ ਮੱਦਦ ਵੀ ਜਰੂਰ ਲਵੋ। ਕਨੇਡਾ ਵਿੱਚ ਅਮਲੀ ਦੀ ਮਰਜ਼ੀ ਤੋਂ ਵਗੈਰ ਨਾ ਡਾਕਟਰ ਦਿਵਾਈ ਦਿੰਦਾ ਹੈ। ਨਾਂ ਹੀ ਨਸ਼ਾ ਛੱਡਾਉਣ ਵਾਲੇ ਕੇਦਰ ਮੱਦਦ ਕਰਦੇ ਹਨ। ਜੇ ਸਾਡੇ ਆਪਦੇ ਨਸ਼ਾ ਛੱਡਾਉਣ ਵਾਲੇ ਕੇਦਰ ਆਪਦੇ ਖੁੱਲ ਜਾਣ ਤਾਂ ਅਸੀ ਆਪਣੇ ਬੰਦਿਆ ਦੀ ਮੱਦਦ ਨਾਲ ਮੱਲੋਜੋਰੀ ਨਸ਼ਾ ਛੱਡਾ ਸਕਦੇ ਹਾਂ। ਕਿਉਕਿ ਜਿਸ ਬੰਦੇ ਵਿਚ ਆਪ ਕੰਮਜੋਰੀ ਹੋਵੇ ਉਸ ਨੂੰ ਉਹ ਆਪ ਨਹੀ ਦਿਸਦੀ। ਦੂਜੇ ਵਿੱਚ ਹੀ ਕੰਮਜੋਰੀਆ ਦਿਸਦੀਆ ਹਨ। ਪੁਲੀਸ ਵੀ ਕੁੱਝ ਨਹੀ ਕਰ ਸਕਦੀ। ਚਾਰਜ ਲਾਉਣ , ਪੇਪਰ ਵਰਕ ਕਰਨ ਨਾਲ, ਸਮਾਂ ਖ਼ਰਾਬ ਹੈ। ਹੱਸ ਕੇ ਕੰਮ ਨਹੀ ਚੱਲਣਾ। ਜੇ ਆਪ ਤੇ ਘਰ ਪਰਿਵਾਰ ਨੂੰ ਇਸ ਨੱਰਕ ਵਿਚੋ ਕੱਢਣਾ ਹੈ। ਕਿਸੇ ਰਿਸ਼ਤੇਦਾਰ ਨੇ ਮੱਦਦ ਨਹੀ ਕਰਨੀ। ਸਾਰੇ ਲੋਕ ਤਮਾਸ਼ਾਂ ਦੇਖਣ ਵਾਲੇ ਨੇ। ਡੁੱਬਣ ਵਾਲਾ ਆਪ ਹੱਥ ਪੈਰ ਮਾਰਦਾ ਹੈ। ਅਮਲੀ ਆਪ ਹੀ ਕੋਸ਼ਸ਼ ਕਰ ਸਕਦਾ ਹੈ। ਜਾਂ ਫਿਰ ਉਸ ਦੀ ਮਾਂ ਭੈਣ ਪਤਨੀ ਧੀ ਹੱਲਾ ਸ਼ੇਰੀ ਦੇ ਸਕਦੀਆ ਹਨ। ਜੋ ਵੀ ਰਸਤਾ ਲੱਭਦਾ ਹੈ ਲੱਭੀਏ। ਸੰਗਾ ਸ਼ਰਮਾ ਉਤਾਰਕੇ ਅਜ਼ਾਦੀ ਨਾਲ ਜਿਉਣਾ ਸਿੱਖੀਏ।
  ਚੰਗ੍ਹੇ ਇਨਸਾਨ ਪਿਛੇ ਘਰ, ਮਾਂਪਿਆ ਜਾਂ ਪਾਲਣ ਵਾਲੇ ਦਾ ਹੱਥ ਹੁੰਦਾ ਹੈ। ਪਰ ਜਿਸ ਕੋਲ ਇਨ੍ਹਾਂ ਵਿਚੋ ਕੋਈ ਵੀ ਸੇਧ ਦੇਣ ਵਾਲਾ ਨਹੀ ਹੈ। ਜਰੂਰ ਕੁਰਾਹੇ ਪੈਣਗੇ। ਪਹਿਲਾਂ ਤੋਂ ਵੀ ਲੰਮੇ ਸਮੇ ਤੋਂ ਭਾਰਤੀ ਬਾਹਲੇ ਦੇਸ਼ਾ ਵਿੱਚ ਰਹਿ ਰਹੇ ਹਨ। ਉਦੋ ਕੋਈ ਇਹੋ ਜਿਹੀ ਤਬਾਹੀ ਨਹੀ ਆਈ। ਹੁਣ ਵੀ ਪੁਰਾਣੇ ਰਹਿ ਰਹੇ ਪਦੇਸੀਆ ਦਾ ਕੋਈ ਕੇਸ ਉਬਰ ਕੇ ਅੱਗੇ ਨਹੀ ਆਇਆ। ਆਸਟਰੇਲੀਆ ਤੇ ਹੋਰ ਦੇਸ਼ਾਂ ਦੀਆ ਹਰ ਸਵੇਰ ਖ਼ਬਰਾ ਸੁਣਦੇ ਖ਼ਬਰਾ ਦਾ ਪੇਪਰ ਪੜ੍ਹਦੇ ਇਹੀ ਖ਼ਬਰ ਵੱਲ ਧਿਆਨ ਜਾਦਾ ਹੈ। ਕਿ ਅੱਜ ਕਿਹੜੇ ਦੇਸ਼ ਵਿੱਚ ਕੋਈ ਭਾਰਤੀ ਮਾਰਿਆ ਗਿਆ ਹੈ। ਇਹੋ ਜਿਹੀ ਮਾੜੀ ਖ਼ਬਰ ਦੀ ਸਾਨੂੰ ਕੋਈ ਉਡੀਕ ਨਹੀ। ਮਨ ਨੂੰ ਡਰ ਲੱਗਿਆ ਹੋਇਆ। ਆਖਰ ਕਦੋ ਤੱਕ ਜੁਵਾਨ ਪੁੱਤਾ ਦੀਆ ਲਾਸ਼ਾਂ ਨੂੰ ਮਾਂਪੇ ਲਾਂਬੂ ਲਾਉਣਗੇ। ਕਈ ਲਾਸ਼ਾਂ ਭਾਰਤ ਮੋੜ ਦਿੱਤੀਆ ਜਾਦੀਆ ਨੇ। ਪਰ ਜੋ ਨਹੀ ਮੋੜੀਆ ਜਾਦੀਆ। ਲਾਸ਼ ਕੋਲੋ ਤਾਂ ਆਪਣੇ ਡਰਦੇ ਨੇ। ਬੇਗਾਨਾ ਬੰਦਾ ਕਿਹੜਾ ਰਸਮਾ ਪੂਰੀਆ ਕਰਦਾ ਹੈ। ਮੁਰਦੇ ਨੂੰ ਕੋਈ ਫਰਕ ਨਹੀ ਪੈਦਾ। ਇਸ ਲਈ ਜਿਉਦੇ ਹੀ ਹੱਲ ਲੱਭੀਏ। ਅੱਜ ਕੱਲ ਔਰਤਾਂ ਦੀਆ ਲਾਸ਼ਾ ਵੀ ਘਰਾਂ ਅੰਦਰ ਤੇ ਰਾਹੇ ਕੁਰਹੇ ਤੋਂ ਮਿਲ ਰਹੀਆ ਹਨ। ਕੱਲੇ ਆਸਟਰੇਲੀਆ ਦੀ ਗੱਲ ਨਹੀ ਹੈ। ਅਮਰੀਕਾ ਕਨੇਡਾ ਤੇ ਬਾਕੀ ਹੋਰ ਦੇਸ਼ ਵੀ ਪਿਛੇ ਨਹੀ ਹਨ। ਕਾਰਨ ਪਿਛੇ ਕੋਈ ਵੀ ਹੋਵੇ। ਜਾਤੀ ਫਿਰਕਾ, ਆਪਸੀ ਲੜਾਈਆ, ਚੋਰੀ, ਧੰਨ, ਔਰਤ ਜਾਂ ਹੋਰ। ਕੀ ਭਾਰਤ ਵਿੱਚ ਪੜ੍ਹਾਈ ਮੁੱਕ ਗਈ ਹੈ? ਜਿਥੇ ਭਾਰਤ ਦੇਸ਼ ਮਹਾਨ ਵਿੱਚ ਅਧਿਆਪਕ ਲੰਗੇ ਡੰਗ ਹਾਜ਼ਰ ਹੁੰਦੇ ਹਨ। ਫਿਰ ਵੀ ਜਿੰਨ੍ਹਾਂ ਨੇ ਪੜ੍ਹਨਾਂ ਹੈ। ਪੜ੍ਹਾਈ ਵਿੱਚ ਆਪ ਮੇਹਨਤ ਕਰਕੇ ਜਾਂ ਨਾਲ ਵਾਲੇ ਹੁਸ਼ਿਆਰ ਜਮਾਤੀ ਦੀ ਸਹਾਇਤਾ ਨਾਲ ਮਾਂਪਿਆ ਦੇ ਘਰ ਦੇ ਕੰਮਾ ਵਿੱਚ ਹੱਥ ਵੱਟਾ ਕੇ ਭਾਰਤ ਵਿਚ ਹੀ ਤੱਪੜਾ ਵਾਲੇ ਪੰਜਾਬੀ ਸਕੂਲਾ ਵਿਚੋ ਪੜ੍ਹਕੇ ਡਾਕਟਰ ਪ੍ਰੋਫੈਸਰ ਇੰਜਨੀਅਰ ਫਲਾਸਫਰ ਪ੍ਰਾਨ ਮੰਤਰੀ ਤੇ ਹੋਰ ਉਚੇ ਅਹੁਦਿਆ ਤੇ ਬਣੇ ਹੋਏ ਹਨ। ਬਦੇਸ਼ਾ ਵਿਚ ਸਾਰੇ ਕੁਲ ਮਿਲਾਕੇ ਅੱਲਗ ਅੱਲਗ ਜਾਤਾ ਦੇ ਲੋਕ ਵੱਸੇ ਹਨ। ਜਿਆਦਾਤਰ ਸਾਰੇ ਹੀ ਬਾਹਰੋ ਕਿਸੇ ਦੇਸ਼ ਵਿੱਚੋ ਆਏ ਹਨ। ਭਾਰਤੀਆ ਨਾਲ ਹੀ ਜਾਤੀ ਵਿਤਕਰਾ ਕਿਉ ਹੁੰਦਾ। ਜੇ ਮਹਾਨ ਭਾਰਤ ਦੇਸ਼ ਦੇ ਨੋਜਵਾਨਾ ਨਾਲ ਜਾਤੀ ਵਿਤਕਰਾ ਹੁੰਦਾ ਹੈ। ਫਿਰ ਇੰਨਾਂ ਦੀ ਬਹਾਦਰੀ ਚਣੇ ਖਾਣ ਗਈ ਹੈ। ਜਾਤੀ ਵਿਤਕਰਾ ਕਰਨ ਵਾਲੇ ਦੇ ਕਦੇ ਕੋਈ ਸੱਟ ਫੇਟ ਵੀ ਨਹੀ ਲੱਗਦੀ। ਕੀ ਭਾਰਤੀਆ ਦੇ ਚੂੜੀਆ ਪਾਈਆ ਨੇ। ਜਾਂ ਬਹਾਦਰੀ ਨਸ਼ੇ ਤੇ ਐਸ਼ ਵਿੱਚ ਬਦਲ ਗਈ ਹੈ। ਡੱਰਗ ਵੇਚਣ ਵੇਚਣ ਲੱਗ ਗਏ ਹਨ। ਕੌਮ ਦੇਸ਼ ਤੇ ਮਾਂਪਿਆ ਦਾ ਨਾਂਮ ਰੋਸ਼ਨ ਕਰਨ ਲੱਗੇ ਹਨ। ਕਹਿੰਦੇ ਨੇ ਨੋਜੁਵਾਨ ਦੇਸ਼ ਦਾ ਸ਼ੀਸਾ ਹੁੰਦੇ ਨੇ। ਸ਼ੀਸ਼ੇ ਨੂੰ ਸਭਾਲ ਕੇ ਸਕੋਚ ਨਾਲ ਠੋਕਰ ਤੋਂ ਬੱਚਿਆ ਜਾਦਾ ਹੈ। ਇਮੇ ਹੀ ਨੋਜੁਆਨਾ ਨੁੰ ਜਾਣ ਬੁੱਝ ਕੇ ਖੱਤਰੇ ਵਾਲੀ ਸਥੀਤੀ ਵਿੱਚ ਭੇਜਾਗੇ। ਮਾੜੇ ਕੰਮ ਕਰਨ ਤੋਂ ਨਹੀ ਰੋਕਾਗੇ। ਤਾਂ ਸਿੱਟੇ ਸਾਹਮਣੇ ਆ ਰਹੇ ਹਨ। ਆਸਟਰੇਲੀਆ ਵਿਚ ਇਹੋ ਜਿਹਾ ਕੀ ਹੈ? ਜੋ ਭਾਰਤ ਨਹੀ ਹੈ। ਇੱਕ ਕਿਲ੍ਹੇ ਵਾਲਾ ਆਪ ਖੇਤੀ ਕਰੇ ਤਾਂ ਵੀ ਭੁੱਖਾ ਨਹੀ ਮਰ ਸਕਦਾ
ਨਸ਼ੇ ਤੇ ਐਸ਼ ਦੇ ਸਿਰ ਤੇ ਨੀ ਜਿਤਾ ਪ੍ਰਾਪਤ ਹੁੰਦੀਆ। ਨਾ ਹੀ ਅੀਰਖਾਂ ਨਾਲ ਪੜ੍ਹਾਈਆ ਹੁੰਦੀਆ।
ਅੱਣਖ ਦੀਆ ਲੜਾਈਆ ਜੋਰ ਦੱਮ ਦੇ ਜਿੱਤ ਹੁੰਦੀਆ। ਪਿਆਰ ਦੀ ਜੰਗ ਦੀਆ ਨੀ ਰੀਸਾ ਹੁੰਦੀਆ।
              ਵੱਡਿਆ ਘਰਾ ਦੇ ਵਿਗੜੇ ਹੋਏ ਕਾਕੇ ਜੋ ਮਾਂਪਿਆ ਤੋਂ ਆਪ ਤਾਂ ਸਭਾਲ ਨੀ ਹੁੰਦੇ। ਮਾਂਪਿਆ ਦੇ ਗੱਲ ਗੂਠਾ ਦੇ ਕੇ ਫੋਰਨ ਆ ਜਾਦੇ ਹਨ। ਫੋਰਨ ਆ ਕੇ ਖੋਰੂ ਪਾਉਦੇ ਹਨ। ਨਸ਼ੇ ਵਿੱਚ ਲੜਾਈਆ ਕਰਕੇ ਆਪਸ ਵਿੱਚ ਹੀ ਮਰੀ ਜਾਦੇ ਹਨ। ਫੋਰਨ ਵਿੱਚ ਤਾਂ ਕਿਸੇ ਨੂੰ ਆਪਦੇ ਪਿਉ ਤੱਕ ਕੋਈ ਮੱਤਲੱਬ ਨਹੀ। ਕਈ ਤਾਂ ਆਪਣੇ ਬਾਪ ਦਾ ਨਾਂਮ ਵੀ ਜਾਨਣਾ ਚਹੁੰਦੇ। ਉਨ੍ਹਾਂ ਲੋਕਾਂ ਨੇ ਭਾਰਤੀਆ ਤੋਂ ਕੀ ਦੇਣਾ ਲੈਣਾ।
                                   ਪਿੱਛਲੇ ਦਿਨੀ ਇੱਕ ਹੋਰ ਗੱਲ ਉਬਰ ਕੇ ਅੱਗੇ ਆਈ। ਮੀਡੀਏ ਨੇ ਨਿਕਾਬ ਉਤਾਰਿਆ। ਸਿਆਣੇ ਲੋਕ ਗੱਲ ਕੰਨ ਵਿੱਚ ਪਾ ਗਏ। ਪਰ ਜੋ ਔਰਤ ਦੀ ਜਾਂ ਕਿਸੇ ਹੋਰ ਦੀ ਮਜਬੂਰੀ ਦਾ ਫੈਇਦਾ ਲੈ ਜਾਦੇ ਹਨ। ਉਹ ਪੋਚੇ ਮਾਰ ਰਹੇ ਹਨ। ਸਦਕੇ ਜਾਨੇ ਉਨ੍ਹਾਂ ਮਾਂਪਿਆ ਦੇ ਜੋ ਧੀਆ ਨੂੰ ਕੱਲੀਆ ਨੂੰ ਘਰਾ ਤੋਂ ਬਾਹਰ ਭੇਜਦੇ ਹਨ। ਕਿਥੇ ਗਏ ਮਾਂਪਿਆ ਦੇ ਖਿਆਲ? ਕੁੜੀਆ ਨੂੰ ਹੱਟੀ ਭੱਠੀ ਜਾਂ ਉਸ ਰਾਹ ਤੋਂ ਵੱਰਜਿਆ ਜਾਦਾ ਸੀ। ਜਿਥੇ ਮਡੀਰ ਦੀਆ ਟੋਲੀਆ ਧੀਆ ਭੈਣਾ ਨੂੰ ਤਾੜਨ ਲਈ ਖੱੜਦੀਆ ਸਨ। ਉਹ ਵੀ ਬੜੀ ਬਸ਼ਰਮੀ ਨਾਲ ਸ਼ਰੇਅਮ ਕੁੜੀਆ ਦੀ ਤੋਰ ਕੱਦ ਕਾਠ ਨਾਪਦੇ ਸਨ। ਕਿਸੇ ਸਰਪੰਚ ਜਾਂ ਬਾਪ ਦੀ ਹਿੰਮਤ ਨਹੀ ਸੀ ਉਨ੍ਹਾਂ ਨੂੰ ਇਦਾ ਕਰਨੋ ਹੱਟਾ ਸੱਕਣ। ਕਿਸੇ ਵੀ ਬਾਪ ਨੂੰ ਜਾਂ ਧੀ ਨੂੰ ਆਪਣੇ ਆਪ ਨੂੰ ਕਮਜੋਰ ਨਹੀ ਸੱਮਝਣਾ ਚਹੀਦਾ। ਇੱਕ ਮੁੰਡਾ ਕੰਮੀਆ ਦਾ ਬੰਬੇ ਤੋਂ ਸਾਡੇ ਪਿੰਡ ਆਇਆ। ਉਹ ਵੀ ਮੂਵੀਆ ਵਾਲੇ ਪੋਜ ਸਕੂਲ ਜਾਦੀਆ ਕੁੜੀਆ ਤੇ ਮਾਰਨ ਲੱਗਾ। ਮੂੰਹ ਵਿਚ ਦਾਤਣ ਪਾ ਕੇ ਐਨ ਉਸੇ ਸਮੇ ਰੇਲਵੇ ਫਾਟਕਾ ਵਾਲੇ ਨੱਲਕੇ ਤੇ ਆ ਜਾਦਾ। ਦਾਤਣ ਕੁਰਲੀ ਦੀ ਗੱਲ ਸੱਮਝ ਲੱਗਦੀ ਸੀ। ਨਾਲ ਨਾਲ ਸੀਟੀਆ ਮਾਰਨ ਦੀ ਬਾਤ ਸੱਮਝ ਤੋ ਬਾਹਰ ਸੀ। ਕੁੜੀਆ ਨੀਮੀ ਪਾਕੇ ਹੱਸਦੀਆ। ਲੱਗਾਤਾਰ ਉਸ ਦੀ ਇਹ ਹਰਕੱਤ ਨੇ ਉਕਤਾ ਦਿੱਤਾ। ਅਸੀ ਸਾਰੀਆ ਜੱਟਾ ਦੀਆ ਕੁੜੀਆ ਸੀ। ਇੱਕ ਦੂਜੀ ਨੂੰ ਕਹੀ ਜਾਈਏ। ਜੇ ਗੱਲ ਕਿਸੇ ਨੁੰ ਦੱਸੀ। ਆਪਣੀ ਹੀ ਗੱਲ ਬਣ ਜਾਵੇਗੀ। ਘਰ ਨਹੀ ਦੱਸਣ ਵਾਲੀ ਗੱਲ, ਆਪਾ ਨੂੰ ਪੜ੍ਹਨੋ ਹਟਾ ਲੈਣਗੇ। ਪਾਪਾ ਜੀ ਕੱਲਕੱਤੇ ਤੋਂ ਟੱਰਕ ਲੈ ਕੇ ਪਿੰਡ ਆਏ ਸਨ। ਉਹ ਮੇਰੇ ਨਾਲ ਗੱਲਾ ਕਰਨ ਲੱਗ ਗਏ," ਕੋਈ ਐਸੀ ਬੈਸੀ ਗੱਲ ਹੋ ਗਈ। ਪਾਪਾ ਨੇ ਮੈਨੂੰ ਬੰਦੂਕ ਦਿਖਾਉਦੇ ਹੋਏ ਕਿਹਾ। ਗੋਲੀਂ ਵਿਚੋ ਦੀ ਆਰ ਪਾਰ ਕਰ ਦਿਆਗਾ।" ਮੈਨੂੰ ਮੋਕਾ ਲੱਗ ਗਿਆ। ਮੈ ਸਾਰਾ ਕੁੱਝ ਦੱਸ ਦਿੱਤਾ। ਪਾਪਾ ਜੀ ਟੱਰਕ ਫਾਟਕਾ ਕੋਲ ਲਾ ਕੇ ਆਪ ਗੱਡੀ ਦੇ ਵਿਚੇ ਬੈਠ ਗਏ। ਮੂੰਹ ਸਾਡੇ ਵੱਲ ਕਰਕੇ ਮੁੰਡੇ ਨੇ ਉਮੇ ਹੀ ਕਰਨਾ ਸ਼ੁਰੂ ਕੀਤਾ। ਪਾਪਾ ਜੀ ਨੇ ਉਸ ਨੂੰ ਕਿਹਾ," ਕਾਕਾ ਸੀਟੀਆ ਨੀ ਮਾਰੀਦੀਆ। ਜੇ ਧੀਆ ਭੈਣਾ ਨੇੜੇ ਹੋਣ। ਜਾਂ ਤੂੰ 15 ਮਿੰਟ ਅੱਗੋ ਪਿਛੋ ਆਇਆ ਕਰ।" ਉਸ ਮੁੰਡੇ ਨੇ ਜੁਆਬ ਦਿੱਤਾ," ਮੈ ਕਿਉ ਸਮਾਂ ਬੱਦਲਾ। ਤੁਸੀ ਆਪ ਕੁੜੀਆ ਦੀ ਰਾਖੀ ਕਰਲਵੋ।" ਫਿਰ ਕੀ ਸੀ। ਪਾਪਾ ਜੀ ਦੇ ਲੋਹੇ ਦੀ ਰਾਡ ਹੱਥ ਵਿੱਚ ਆ ਗਈ। ਮੁੰਡਾ ਲਹੂ ਲੁਹਾਣ ਹੋ ਗਿਆ। ਕੋਈ ਛੱਡਾਉਣ ਵਾਲਾ ਨੇੜੇ ਨਹੀ ਆਇਆ। ਸ਼ਾਮ ਨੂੰ ਸਾਰੀਆ ਹੱਟੀਆ ਤੇ ਪੂਲੀਆ ਖਾਲੀ ਸਨ। ਜੋ ਹੋਰਾਂ ਦੀਆ ਧੀਆ ਭੈਣਾ ਨੂੰ ਇੱਜਤ ਨਹੀ ਦਿੰਦੇ। ਸਾਰੇ ਇਨ੍ਹਾਂ ਖਿਲਾਫ ਮੋਰਚਾ ਲਾ ਕੇ ਰੱਖੀਏ। ਤਾਂ ਹੀ ਸ਼ਰਾਰਤੀਆ ਨੂੰ ਨੱਥ ਪੈ ਸਕਦੀ ਹੈ। ਸਮਾਜ ਸੁਧਰ ਸਕਦਾ ਹੈ। ਧੀਆ ਜੰਮਣ ਤੋਂ ਮਾਂਪੇ ਨਹੀ ਡਰਨਗੇ। ਨਹੀ ਤਾਂ ਨੋਜੁਵਾਨ ਹੀ ਗੈਗਸਟਰ ਦਾਦੇ ਬਣ ਰਹੇ ਹਨ। ਲਾਲ ਗੋਦੜੀਆ ਵਿੱਚ ਵੀ ਦਿਸ ਪੈਦੇ ਹਨ। ਫਿਰ ਆਪਣੇ ਦੇਸ਼ ਵਿੱਚ ਹੀ ਕਿਉ ਨਹੀ ਪੜਾਈਆ ਹੁੰਦੀਆ।
                        ਦਾਦੀ ਹਮੇਸ਼ਾ ਕਹਾਵਤ ਕਹਿੰਦੀ ਸੀ।Ḕ ਖਾਈਏ ਮਨ ਭਾਉਦਾ ਪਾਈਏ ਜੱਗ ਭਾਉਦਾ।Ḕ ਉਦੋ ਤਾਂ ਖਾਂਣ ਵਾਲੀ ਹੀ ਗੱਲ ਸੱਮਝ ਲੱਗਦੀ ਸੀ। ਦਾਦੀ ਦੀਆ ਪੱਕੀਆ ਨੂਣ ਵਾਲੀਆ ਰੋਟੀਆ ਮੱਕੀ ਕੱਣਕ ਦੀਆ ਚਾਹ ਦਹੀ ਨਾਲ ਤਿੰਨ ਰੱਗੜ ਕੇ ਵੀ ਹੋਰ ਮੰਗੀਦੀ ਸੀ। ਉਹ ਕਹਿੰਦੀ," ਅੰਨ ਪਸ਼ੂਆ ਵਾਂਗ ਨੀ ਖਾਂਦੇ। ਭੁੱਖ ਰੱਖ ਕੇ ਰੋਟੀ ਖਾਂਈਦਾ ਹੈ। ਸਿਆਣਾ ਕੋਲ ਨਾ ਹੋਵੇ। ਅੱਲੜ ਮੁੰਡੇ ਕੁੜੀਆ ਨੂੰ ਘਰੋ ਬਾਹਰ ਭੇਜਣਾ ਉਹ ਵੀ ਦੂਜੇ ਮੁਲਕ ਵਿੱਚ। ਜੋਵਾਨੀ ਡੱਕੀ ਹੋਈ ਨੀ ਰਹਿੰਦੀ। ਕਹਿੰਦੇ ਚਾਹੇ ਸੰਗਲਾ ਨਾਲ ਬੰਨ ਦੇਵੋ। ਸਾਰੇ ਬੰਦਨ ਤੋੜਦੀ ਹੈ। ਜੁਵਾਨੀ ਸਿਰ ਚੜ੍ਹ ਬੋਲਦੀ ਹੈ। ਸਿਆਣੇ ਕਹਿੰਦੇ ਹਨ ਜੁਵਾਨੀ ਤਾਂ ਚਾਰ ਦਿਨ ਭੇਡ ਤੇ ਵੀ ਆਉਦੀ ਹੈ। ਬੇ ਜੁਆਨ ਪਸ਼ੂ ਵੀ ਰਸਤਾ ਲੱਭ ਲੈਦੇ ਹਨ। ਬਾਹਲੇ ਮੁਲਕਾ ਦੀਆ ਮੁਸ਼ਕਲਾ ਮਾਂਪੇ ਵੀ ਨਹੀ ਜਾਣਦੇ। ਉਹ ਤਾਂ ਇੰਨਾਂ ਜਾਣਦੇ ਹਨ। ਰਿਸ਼ਤੇਦਾਰ ਜਾਂ ਏਜਿੰਟ ਨੇ ਉਗਲ ਫੱੜ ਲਈ ਹੈ। ਉਨ੍ਹਾਂ ਦੀ ਜੁੰਮੇਬਾਰੀ ਖੱਤਮ। ਬਹੁਤ ਛੇਤੀ ਮਾਂਪੇ ਵੀ ਉਥੇ ਪਹੁੰਚਣ ਵਾਲੇ ਹਨ। ਜੋ ਆਜ਼ਦੀ ਕੁੜੀਆ ਮੁੰਡਿਆ ਨੂੰ ਆਪਣੇ ਮੁਲਕ ਤੋਂ ਬਾਹਰ ਆ ਜੇ ਮਿਲਦੀ। ਉਹ ਭੱਟਕ ਜਾਦੇ ਹਨ। ਮਾਂਪੇ ਸੋਚਦੇ ਹਨ। ਬੱਚਿਆ ਨੂੰ ਆਪ ਤੋ ਵੱਖ ਕਰਨ ਤੋਂ ਪਹਿਲਾ ਆਪਦੀ ਤੇ ਧਰਮ ਦੀ ਸੋਹੁ ਦੇ ਦਿੱਤੀ। ਆਪਦੇ ਧਰਮ ਦੀ ਪੋਥੀ ਸਾਹਿਬ ਬੈਗ ਵਿੱਚ ਪਾ ਦਿੱਤੀ। ਰੱਬ ਨੂੰ ਖੇਡ ਸੱਮਝਿਆ ਹੋਵੇ। ਆਪਦੀ ਜੁੰਮੇਬਾਰੀ ਰੱਬ ਨੂੰ ਸਭਾਲ ਦਿੱਤੀ। ਲੋਗਾ ਰਾਮ ਖਿਲੋਨਾ ਜਾਨਾ।। ਗਾਤਰਾਂ ਉਤੋ ਦੀ ਧੀ ਦੇ ਪਾ ਦਿੱਤਾ। ਸਾਰੇ ਇਲ ਬੱਲਾ ਦਾ ਇਲਾਜ ਹੋ ਗਿਆ। ਧਰਮ ਦੀ ਸਿੱਖਿਆ ਦੇ ਕੇ ਧਰਮਿਕ ਬਣਾਕੇ ਸਾਰੀ ਦੁਨੀਆ ਤੇ ਕਾਬਜ ਹੋ ਗਏ। ਜੇ ਸਾਡੀਆ ਔਰਤਾਂ ਹੀ ਨਸੰਗ ਹੋ ਜਾਣ। ਉਦਾ ਗੱਤਰਾ ਉਤੋਂ ਦੀ ਪਾ ਲਿਆ। ਪਿੰਟ ਦੇ ਉਤੋਂ ਲੱਕ ਨੂੰ ਜੈਕਿਟ ਬੰਨ ਲਈ ਜਾਂ ਨੇਫੇ ਤੋਂ ਉਚੀ ਸਲਵਾਰ ਕਮੀਜ ਗੁਰਦੁਆਰੇ ਵਿੱਚ ਪਾਕੇ ਜਾਵੇਗੀ। ਕਿਸੇ ਦਾਂਦੇ ਤੋ ਘੱਟ ਨਹੀ ਲੱਗਦੀ। ਕੌਣ ਸ਼ਰੀਫ ਮਾਂਪੇ ਰਾਤ ਦੇ ਡੇਡ ਵਜੇ 1:30 ਤੋਂ ਸਾਰੀ ਰਾਤ ਲਈਟਾ ਬੁੱਝਾਕੇ ਆਪਣੀ ਧੀ ਨੂੰ ਘਰੋ ਬਾਹਰ ਗੁਰਦੁਆਰੇ ਵਿੱਚ ਗਿਆਨੀ ਜੀ ਤੋ ਗਿਆਨ ਲੈਣ ਦੀ ਅਜ਼ਾਜ਼ਤ ਦੇਣਗੇ। ਰਾਤ ਨੂੰ ਪੱਬਾ ਵਿੱਚ ਨਸ਼ੇ ਵਿਚ ਜੋ ਹੁੰਦਾ। ਪਿੰਡ ਮਾਂਪਿਆ ਨੂੰ ਵੀਡੀਓ ਬਣਾ ਕੇ ਦਿਖਾਈ ਜਾਵੇ, ਸ਼ਰਮ ਨਾਲ ਮਾਂਪੇ ਆਪ ਵੀ ਫਾਹਾ ਲੈ ਲੇ ਮਰ ਜਾਣਗੇ। ਕਈ ਜਾਣਦੇ ਬੁਝਦੇ ਅੰਨੇ ਹੋਕੇ ਸੌ ਰਹੇ ਹਨ।  ਜੋ ਹਰਕੱਤਾ ਇੰਡੀਆ ਤੋਂ ਆਏ ਮੁੰਡੇ ਕੁੜੀਆ ਕਰਦੇ ਹਨ। ਉਹ ਪੱਛਮੀ ਦੇਸ਼ਾਂ ਦੇ ਵਿੱਚ ਜੰਮੇ ਵੀ ਨਹੀ ਕਰਦੇ। ਜੇ ਠਲ ਨਾ ਪਾਈ, ਜੋ ਮੂਵੀਆ ਵਿੱਚ ਦੇਖਦੇ ਹਨ। ਉਹੀ ਹੋ ਰਿਹਾ ਹੈ। ਵਰਕ ਪ੍ਰਮਿੰਟ ਤੇ ਪੜ੍ਹਾਈ ਲਈ ਆਉਣ ਵਾਲੇ ਜਿਆਦਾ ਤਰ ਗੁਰਪਾ ਵਿੱਚ ਕੁੜੀਆ ਮੁੰਡੇ ਇੱਕਠੇ ਇੱਕ ਘਰ ਕਮਰੇ ਵਿੱਚ ਰਹਿੰਦੇ ਹਨ। ਪੰਜ ਸੱਤ ਮੁੰਡਿਆ ਨਾਲ ਇੱਕ ਜਾਂ ਦੋ ਕੁੜੀਆ ਰਹਿਦੀਆ ਹਨ। ਨਸ਼ੇ ਵੀ ਕੀਤੇ ਜਾਦੇ ਹਨ। ਔਰਤ ਨੂੰ ਓਪਰੇ ਮਰਦ ਤੋਂ ਪਰਦੇ ਵਿੱਚ ਰੱਖਿਆ ਜਾਦਾ ਸੀ। ਇਥੇ ਓਪਰੇ ਮਰਦਾ ਨਾਲ ਬਿਸਤਰ, ਘਰ, ਖਾਣਾ, ਬਾਹਰ ਘੁੰਮਣਾ ਸਾਝਾਂ ਹੈ। ਕਿਥੋ ਤੱਕ ਸੰਕੌਚ ਕੀਤਾ ਜਾਵੇਗਾ। ਪੜ੍ਹਾਈ ਤੇ ਕੰਮ ਤਾਂ ਵਿਚੇ ਰਹਿ ਜਾਦਾ ਹੈ। ਕਾਲਜ ਤਾਂਹੀ ਖਾਲੀ ਪਏ ਹਨ। ਸੋਖਾ ਢੰਗ ਮਿਲ ਜਾਦਾ। ਇਹ ਡੱਰਗ ਦਾ ਧੰਦਾ ਜਾਂ ਬਹੁੱਤੇ ਸਰੀਰਾ ਨਾਲ ਸੰਬਦ ਰੱਖਦੇ ਹਨ। ਇਸ ਹਾਲਤ ਵਿੱਚ ਆਪਸੀ ਖੋਰ, ਨਸ਼ੇ, ਔਰਤ ਜਾਂ ਧੰਨ ਲਈ ਆਪਸ ਵਿੱਚ ਲੜਦੇ ਇੱਕ ਦੂਜੇ ਨੂੰ ਮਾਰ ਦਿੰਦੇ ਹਨ। 
..........................................................

Sunday, February 14, 2010

ਆਓ ਮਦਦ ਕਰੀਏ ਕਿਉਂਕਿ.....-ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

ਆਓ ਮਦਦ ਕਰੀਏ ਕਿਉਂਕਿ.....
3 ਜੰਗਾਂ ਲੜਨ ਵਾਲਾ 'ਜ਼ਿੰਦਗੀ ਨਾਲ ਜੰਗ' ਹਾਰਨ ਕਿਨਾਰੇ ਹੈ   
-ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
          ਦੁਨੀਆਂ ਤਰ੍ਹਾਂ ਤਰ੍ਹਾਂ ਦੇ ਲੋਕਾਂ ਨਾਲ ਭਰੀ ਪਈ ਹੈ। ਕੁਝ ਐਸੇ ਵੀ ਹੁੰਦੇ ਹਨ ਜੋ ਸਾਰੀ ਉਮਰ ਹਨੇਰਾ ਢੋਂਹਦੇ ਰਹਿੰਦੇ ਹਨ ਪਰ ਕੁਝ ਕੁ ਐਸੇ ਵੀ ਹੁੰਦੇ ਹਨ ਜੋ ਨ੍ਹੇਰਿਆਂ ਵਿੱਚੋਂ ਵੀ ਰੌਸ਼ਨੀ ਦੀ ਲੀਕ ਲੱਭ ਹੀ ਲੈਂਦੇ ਹਨ। ਕੁਝ ਲੋਕ ਐਸੇ ਹੁੰਦੇ ਹਨ ਜੋ ਜ਼ਿੰਦਗੀ ਵੱਲੋਂ ਲਏ ਛੋਟੇ ਜਿਹੇ ਇਮਤਿਹਾਨ ਅੱਗੇ ਹੀ ਗੋਡੇ ਟੇਕ ਦਿੰਦੇ ਹਨ ਤੇ ਕੁਝ ਐਸੇ ਵੀ ਹੁੰਦੇ ਹਨ ਜੋ ਇਹਨਾਂ ਇਮਤਿਹਾਨਾਂ ਦਾ ਡਟ ਕੇ ਮੁਕਾਬਲਾ ਕਰਦੇ ਹੋਏ ਮੌਤ ਨੂੰ ਵੀ ਸ਼ਰਮਸ਼ਾਰ ਹੋ ਕੇ ਮੁੜਨ ਲਈ ਮਜ਼ਬੂਰ ਕਰ ਦਿੰਦੇ ਹਨ। ਅਜਿਹਾ ਹੀ ਇੱਕ ਸ਼ਖਸ਼ ਹੈ ਲੁਧਿਆਣਾ ਜਿਲ੍ਹੇ ਦੇ ਪਿੰਡ ਬੇਗੋਵਾਲ ਦਾ ਸੱਤਰ ਕੁ ਸਾਲਾ ਦਲਜੀਤ ਸਿੰਘ ਮਾਂਗਟ, ਜਿਸਨੇ ਆਪਣੀ ਜ਼ਿੰਦਾਦਿਲੀ ਸਦਕਾ ਆਪਣੇ ਸਾਹਾਂ ਦੀ ਲੜੀ ਅਜੇ ਤੱਕ ਜੋੜੀ ਹੋਈ ਹੈ ਬਸ਼ਰਤੇ ਕਿ ਹਾਲਾਤਾਂ ਨੇ ਉਹ ਲੜੀ ਤੋੜਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ।
     ਸੂਲ ਤੋਂ ਸੂਲੀ ਬਣਨ ਦਾ ਹੱਡੀਂ ਹੰਢਾਇਆ ਤਲਖ ਸੱਚ ਇਹਨਾਂ ਸਤਰਾਂ ਦੇ ਲੇਖਕ ਨਾਲ ਹਲਫੀਆ ਬਿਆਨਾਂ ਜ਼ਰੀਏ ਸਾਂਝਾ ਕਰਦਿਆਂ ਦਲਜੀਤ ਸਿੰਘ ਨੇ ਦੱਸਿਆ ਹੈ ਕਿ ਦਾਦਾ ਜੀ, ਪਿਤਾ ਜੀ ਤੇ ਵੱਡੇ ਭਰਾ ਦੇ ਫੌਜ ਵਿੱਚ ਹੋਣ ਕਾਰਨ ਉਸਨੂੰ ਵੀ ਭਰਤੀ ਹੋਣ ਦਾ ਬੜਾ ਚਾਅ ਸੀ। ਇਹੀ ਚਾਅ ਉਸਨੂੰ ਕਿਲ੍ਹਾ ਬਹਾਦਰਗੜ੍ਹ ਜਿਲ੍ਹਾ ਪਟਿਆਲਾ ਵਿਖੇ ਫੌਜ 'ਚ ਭਰਤੀ ਹੋਣ ਲਈ ਲੈ ਗਿਆ। ਸਿਹਤ ਪੱਖੋਂ ਮਾੜਕੂ ਜਿਹਾ ਹੋਣ ਕਰਕੇ ਉਸਨੂੰ ਵਰਦੀ ਸਟੋਰ 'ਤੇ ਸਹਾਇਕ ਵਜੋਂ ਭਰਤੀ ਕਰ ਲਿਆ। 1960 'ਚ ਉਹ ਪੱਕੇ ਤੌਰ 'ਤੇ ਪੀ. ਏ. ਪੀ. ਦਾ ਮੁਲਾਜ਼ਮ ਬਣ ਗਿਆ। 1964 'ਚ ਉਸ ਦੀ ਬਦਲੀ ਕਸ਼ਮੀਰ ਦੀ ਹੋ ਗਈ ਜਿੱਥੇ ਉਸ ਨੇ ਦੇਸ਼ ਦੀਆਂ 1962, 1965 ਤੇ 1971 ਤਿੰਨ ਪ੍ਰਮੁੱਖ ਲੜਾਈਆਂ ਦੁਸ਼ਮਣ ਦੇ ਦੰਦ ਖੱਟੇ ਕੀਤੇ। ਕਿਸੇ ਵੇਲੇ ਦਗੜ ਦਗੜ ਕਰਦੇ ਫਿਰਨ ਵਾਲੇ ਦਲਜੀਤ ਸਿੰਘ ਨੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਜਿਹੜੇ ਸੁਪਨੇ ਉਸਨੇ ਸੰਜੋਏ ਹੋਏ ਹਨ ਉਹ ਇੱਕ ਦਿਨ ਬੈਸਾਖੀਆਂ ਸਹਾਰੇ ਹੋ ਜਾਣਗੇ। ਹੋਇਆ ਇੰਝ ਕਿ 1974 'ਚ ਉਸਦੇ ਬੂਟ ਵਿੱਚੋਂ ਆਰ ਪਾਰ ਹੋ ਕੇ ਮੇਖ ਉਸਦੇ ਅੰਗੂਠੇ ਨੂੰ ਲੱਗ ਗਈ। ਮਿਲਟਰੀ ਹਸਪਤਾਲ ਰਾਜੌਰ 150 ਜੀ. ਐੱਚ. ਵਿਖੇ ਭਰਤੀ ਕਰਵਾ ਦਿੱਤਾ ਗਿਆ। ਬੜੀ ਉਮੀਦ ਸੀ ਕਿ ਠੀਕ ਹੋ ਕੇ ਫਿਰ ਦੇਸ਼ ਸੇਵਾ ਦੇ ਖੇਤਰ ਵਿੱਚ ਆਵਾਂਗਾ। ਨੌਕਰੀ ਤੋਂ 45 ਦਿਨ ਦੀ ਛੁੱਟੀ ਦੇ ਕੇ ਉਸਨੂੰ ਘਰ ਤੋਰ ਦਿੱਤਾ ਗਿਆ। ਜਦ ਵਾਪਸ ਆ ਕੇ ਦੇਖਿਆ ਤਾਂ ਜਾਣਿਆ ਕਿ ਮਹਿਕਮੇ ਨੂੰ ਹੁਣ ਉਸ ਦੀਆਂ ਸੇਵਾਵਾਂ ਦੀ ਲੋੜ ਨਹੀਂ ਸੀ ਰਹੀ। ਮਹੀਨੇ ਬਾਦ ਉਸਨੂੰ ਡਿਸਚਾਰਜ ਸਰਟੀਫਿਕੇਟ ਦੇ ਕੇ ਘਰ ਤੋਰ ਦਿੱਤਾ ਗਿਆ। ਰੋਟੀ ਟੁੱਕ ਚਲਦਾ ਰੱਖਣ ਲਈ ਬਿਜਲੀ ਦਾ ਕੰਮ ਸਿੱਖ ਕੇ 1984 'ਚ ਇੱਕ ਵਿਦੇਸ਼ੀ ਕੰਪਨੀ 'ਚ ਇਲੈਕਟ੍ਰੀਕਲ ਭਰਤੀ ਹੋ ਗਿਆ। 1990 'ਚ ਫਰਾਂਸ ਦੀ ਕੰਪਨੀ ਨੇ ਇਲੈਕਟ੍ਰੀਕਲ ਫੋਰਮੈਨ ਭਰਤੀ ਕਰਕੇ ਮੁੜ ਉਸੇ ਹੀ ਕਸ਼ਮੀਰ ਭੇਜ ਦਿੱਤਾ ਜਿੱਥੋਂ ਕਿਸੇ ਵੇਲੇ ਜ਼ਿੰਦਗੀ ਨੇ ਅਹਿਮ ਮੋੜਾ ਖਾਧਾ ਸੀ। ਕਸ਼ਮੀਰ ਫੇਰ ਰਾਸ ਨਾ ਆਇਆ ਤੇ 30 ਜਨਵਰੀ 1990 ਨੂੰ ਸੱਜੇ ਪੈਰ ਨੂੰ ਬਰਫ਼ ਲੱਗਣ ਕਾਰਨ ਗੈਂਗਰੀਨ ਹੋ ਗਈ। ਤੁਰੰਤ ਪੰਜਾਬ ਭੇਜ ਦਿੱਤਾ ਗਿਆ ਜਿੱਥੇ ਉਸਨੂੰ ਦਿਆਨੰਦ ਹਸਪਤਾਲ ਲੁਧਿਆਣਾ ਦਾਖਲ ਕਰਵਾ ਦਿੱਤਾ। ਲੱਤ ਕੱਟਣੀ ਪਈ... ਦੋ ਪਰਾਂ ਨਾਲ ਉੱਡਣ ਵਾਲਾ ਪੰਛੀ ਇੱਕ ਪਰਾ ਹੋ ਗਿਆ ਸੀ ਹੁਣ। ਹਾਲਾਤਾਂ ਤੋਂ ਫੇਰ ਵੀ ਹਾਰ ਨਹੀਂ ਮੰਨੀ ਪੂਰੇ ਸੂਰੇ ਦਲਜੀਤ ਸਿੰਘ ਤੋਂ ਅਪਾਹਜ ਬਣੇ ਦਲਜੀਤ ਸਿੰਘ ਨੇ। 1990 'ਚ ਉਸਨੂੰ ਅਪਾਹਜ ਵਜੋਂ ਪੀ. ਸੀ. ਓ. ਅਲਾਟ ਹੋਇਆ। ਘਰ ਦਾ ਗੁਜ਼ਾਰਾ ਚੱਲਣ ਲੱਗਾ। ਪਰ ਜੂਨ 1991 'ਚ ਦੂਜੀ ਲੱਤ ਨੂੰ ਵੀ ਗੈਂਗਰੀਨ ਹੋ ਗਈ ਤੇ ਉਹ ਵੀ ਕੱਟਣੀ ਪਈ। ਹਿੱਸੇ ਆਉਂਦੀ ਦੋ ਵਿੱਘੇ ਜ਼ਮੀਨ ਤੇ ਜੋ ਕੁਝ ਪੱਲੇ ਸੀ, ਸਭ ਕੁਝ ਇਸ ਜੰਗ 'ਚ ਹਾਰਨਾ ਪੈ ਗਿਆ। 2005 'ਚ ਦੋਵੇਂ ਅੱਖਾਂ 'ਚ ਚਿੱਟਾ ਮੋਤੀਆ ਉੱਤਰ ਆਇਆ। ਪਿੰਡ ਦੇ ਸਰਪੰਚ ਦੀ ਮਦਦ ਨਾਲ ਅੱਖਾਂ ਦਾ ਅਪਰੇਸ਼ਨ ਕਰਵਾਇਆ ਗਿਆ। 18 ਸਾਲ ਤੋਂ ਉਸਦੀ ਪਤਨੀ ਪੱਥਰੀਆਂ ਦੇ ਰੋਗ ਤੋਂ ਪੀੜਤ ਹੈ। ਅਪ੍ਰੇਸ਼ਨ ਉਪਰੰਤ ਅਜਿਹੇ ਹਾਲਾਤ ਬਣੇ ਕਿ ਉਸਨੂੰ ਵੀ ਸਰਵਾਈਕਲ ਦੀ ਸ਼ਿਕਾਇਤ ਹੋ ਗਈ। ਹਾਲਾਤਾਂ ਦਾ ਝੰਬਿਆ ਉਕਤ ਮਨੁੱਖ ਅੱਜ ਇਲਾਜ ਕਰਵਾਉਣਾ ਤਾਂ ਇੱਕ ਪਾਸੇ ਸਗੋਂ ਦੋ ਡੰਗ ਦੀ ਰੋਟੀ ਤੋਂ ਵੀ ਆਤੁਰ ਹੈ। ਆਓ ਦੇਸ਼ ਲਈ ਤਿੰਨ ਜੰਗਾਂ ਲੜਨ ਵਾਲੇ ਇਸ ਸ਼ਖਸ਼ ਨੂੰ ਹਾਲਾਤਾਂ ਹੱਥੋਂ ਮਜ਼ਬੂਰ ਹੋ ਕੇ 'ਜ਼ਿੰਦਗੀ ਦੀ ਜੰਗ' ਹਾਰਨੋਂ ਬਚਾ ਸਕੀਏ। ਤਾਂ ਕਿ ਉਸਨੂੰ ਵੀ ਆਪਣੀ ਘਾਲਣਾ 'ਤੇ ਜ਼ਿੰਦਗੀ ਦੇ ਅੰਤਲੇ ਪਲਾਂ 'ਚ ਪਛਤਾਵਾ ਨਾ ਹੋਵੇ। ਜੇਕਰ ਕਿਸੇ ਵੀਰ ਅੰਦਰਲਾ ਇਨਸਾਨ ਇਸ ਲੋਹ ਪੁਰਸ਼ ਦੀ ਮਦਦ ਕਰਨ ਲਈ ਬਿਹਬਲ ਹੋ ਉੱਠੇ ਤਾਂ ਦਲਜੀਤ ਸਿੰਘ ਮਾਂਗਟ ਨਾਲ 0091 98883 26304 ਜਾਂ 0091 99141 66578 'ਤੇ ਸੰਪਰਕ ਕੀਤਾ ਜਾ ਸਕਦਾ ਹੈ।
................

Wednesday, February 10, 2010

ਸ਼ਿਵਚਰਨ ਜੱਗੀ ਕੁੱਸਾ ਦੇ 18ਵੇਂ ਨਾਵਲ 'ਸੱਜਰੀ ਪੈੜ ਦਾ ਰੇਤਾ' ਦੀ ਗੱਲ ਕਰਦਿਆਂ...! -ਮਨਦੀਪ ਖੁਰਮੀ ਹਿੰਮਤਪੁਰਾ

ਸ਼ਿਵਚਰਨ ਜੱਗੀ ਕੁੱਸਾ ਦੇ 18ਵੇਂ ਨਾਵਲ 'ਸੱਜਰੀ ਪੈੜ ਦਾ ਰੇਤਾ' ਦੀ ਗੱਲ ਕਰਦਿਆਂ...!  -ਮਨਦੀਪ ਖੁਰਮੀ ਹਿੰਮਤਪੁਰਾ 
                                                   
ਪ੍ਰਕਾਸ਼ਕ- ਲਾਹੌਰ ਬੁੱਕ ਸ਼ਾਪ ਲੁਧਿਆਣਾ
ਪੰਨੇ- 304
ਮੁੱਲ- 200 ਰੁਪਏ (ਸਜਿਲਦ)
             
              ਕਿਸੇ ਨਵੇਂ ਜੰਮੇ ਬਾਲ ਦਾ ਨਾਮਕਰਨ ਕਰਨਾ ਜਾਂ ਪਾਲਣ ਪੋਸ਼ਣ ਕਰਨਾ ਅਜੇ ਆਸਾਨ ਹੁੰਦੈ ਪਰ ਉਸ ਬੱਚੇ ਨੂੰ ਜੱਗ ਦਿਖਾਉਣ ਵਾਲੀ ਮਾਂ ਹੀ ਜਾਣਦੀ ਹੁੰਦੀ ਹੈ ਕਿ ਉਸਨੇ ਕਿਹੜੀਆਂ ਕਿਹੜੀਆਂ ਪੀੜ੍ਹਾਂ ਜਰੀਆਂ ਹੁੰਦੀਆਂ ਹਨ। ਬਿਲਕੁਲ ਉਸੇ ਤਰ੍ਹਾਂ ਹੀ ਕਿਸੇ ਰਚਨਾ ਨੂੰ ਪਾਠਕ ਬੇਸ਼ੱਕ ਪਹਿਲੀ ਨਜ਼ਰੇ ਹੀ ਨੱਕ- ਬੁੱਲ੍ਹ ਮਾਰ ਕੇ ਪਾਸੇ ਕਰ ਦੇਣ ਪਰ ਉਸ ਰਚਨਾਕਾਰ ਨੂੰ ਹੀ ਪਤਾ ਹੁੰਦੈ ਕਿ ਕਿਸ ਤਰ੍ਹਾਂ ਉਸ ਨੇ ਆਪਣੇ ਆਪ ਨੂੰ ਰਚਨਾ ਵਿਚਲੇ ਹਰ ਪਾਤਰ ਦੀ ਥਾਂ ਜੀਵਿਆ ਹੁੰਦਾ ਹੈ। ਕਿਹੜੇ ਹਾਲਾਤ ਆਪਣੇ ਮਨ ਉੱਪਰ ਹੰਢਾਏ ਹੁੰਦੇ ਹਨ। ਹਾਲਾਤਾਂ ਦੀ ਘੁਲਾੜ੍ਹੀ ਥਾਂਈਂ ਆਪਣਾ ਆਪ ਲੰਘਾ ਕੇ ਜੋ 'ਰਸ' ਨਿਕਲਦੈ, ਉਹ ਹੀ ਉਸ ਲੇਖਕ ਦੀ ਕਲਾ ਦਾ ਅਸਲ ਨਿਚੋੜ ਹੁੰਦੈ। ਲੇਖਕ ਇੱਕ 'ਮਰਜੀਵੜਾ' ਹੁੰਦੈ ਜੋ ਪਲ ਪਲ ਮਰ- ਮਰ ਜਿਉਂਦਾ ਹੈ.... ਜਿਉਂਦਾ ਵੀ ਹੈ ਫਿਰ ਮਰਨ ਲਈ।
     ਕਹਿਣ ਨੂੰ ਤਾਂ ਕਲਮ ਨਾਲ ਮੇਰੇ ਵਰਗਾ ਕੱਚ ਘਰੜ ਵੀ ਅੱਖਰ ਝਰੀਟ ਸਕਦੈ ਪਰ ਕਲਮ ਦੀ ਖੇਤੀ ਕਰਨ ਲੱਗਿਆਂ ਬੇਬਾਕੀ, ਸੱਚ ਅਤੇ ਦਲੇਰੀ ਵੀ ਲੇਖਕ ਦੇ ਜਿਹਨ ਦਾ ਹਿੱਸਾ ਹੋਣੀ ਮੰਨੀ ਜਾਂਦੀ ਹੈ ਤਾਂ ਹੀ ਰਚਨਾ ਚਿਰ ਸਦੀਵੀ ਲੋਕ ਮਨਾਂ 'ਤੇ ਰਾਜ ਕਰ ਸਕਦੀ ਹੈ। ਅਜੋਕੀ ਨਾਵਲਕਾਰੀ 'ਤੇ ਪੰਛੀ ਝਾਤ ਮਾਰੀਏ ਤਾਂ ਸ਼ਿਵਚਰਨ ਜੱਗੀ ਕੁੱਸਾ ਰੋਹੀਆਂ 'ਚ ਖੜ੍ਹੇ ਜੰਡ ਦੇ ਰੁੱਖ ਵਾਂਗ 'ਕੱਲਾ ਹੀ ਨਜ਼ਰੀਂ ਪੈਂਦਾ ਹੈ ਜਿਸਨੇ ਸਮਾਜ ਦੀਆਂ ਹਨੇਰੀਆਂ ਕੁੰਦਰਾਂ 'ਚ ਪਏ ਵਿਸ਼ਿਆਂ ਨੂੰ ਆਪਣੇ ਨਾਵਲਾਂ ਦਾ ਆਧਾਰ ਬਣਾਇਆ ਹੈ। ਬੇਸ਼ੱਕ ਉਹ 'ਤਰਕਸ਼ ਟੰਗਿਆ ਜੰਡ' ਨਾਵਲ ਵਿੱਚ ਪੰਜਾਬ ਦੀ ਨੌਜਵਾਨੀ ਦਾ ਬੇਰੁਜ਼ਗਾਰੀ ਹੱਥੋਂ ਤੰਗ ਆ ਕੇ ਵਿਦੇਸ਼ਾਂ ਨੂੰ ਕੂਚ ਕਰਦਿਆਂ ਗਲਤ ਏਜੰਟਾਂ ਹੱਥੇ ਚੜ੍ਹਨ ਦੀ ਗੱਲ ਹੋਵੇ ਜਾਂ ਫਿਰ 'ਪੁਰਜਾ ਪੁਰਜਾ ਕਟਿ ਮਰੈ' ਨਾਵਲ ਵਿੱਚ ਪੰਜਾਬ ਅੰਦਰ ਵਗੀ ਅੱਤਵਾਦ ਦੀ ਹਨੇਰੀ ਵੇਲੇ ਮੌਤ ਦੀ ਗੋਦੀ ਚੜ੍ਹੇ ਮਾਵਾਂ ਦੇ ਪੁੱਤਾਂ ਦੀ ਕਹਾਣੀ ਹੋਵੇ। ਸ਼ਿਵਚਰਨ ਜੱਗੀ ਕੁੱਸਾ ਕੋਲ ਇੱਕ ਜਾਦੂ ਹੀ ਕਹਿ ਲਵੋ ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਸ਼ਬਦ ਜੱਗੀ ਦੀ ਕਲਮ ਦੀ ਨੋਕ ਦੇ ਅੱਗੇ ਅੱਗੇ ਅਠਖੇਲੀਆਂ ਕਰਦੇ ਆਪਣੇ ਆਪ ਉੱਕਰੇ ਜਾਂਦੇ ਹਨ। ਛੇਵੀਂ ਜਮਾਤ ਤੋਂ ਦਸਵੀਂ ਤੱਕ ਪ੍ਰਾਪਤ ਕੀਤੀ ਗੁਰਬਾਣੀ ਦੀ ਸੰਥਿਆ ਦਾ ਪ੍ਰਭਾਵ ਵੀ ਜੱਗੀ ਦੇ ਨਾਵਲਾਂ 'ਚੋਂ ਗੁਰਬਾਣੀ ਦੇ ਹਵਾਲਿਆਂ ਦੇ ਰੂਪ ਵਿੱਚ ਮਿਲਣਾ ਇਹੀ ਦਰਸਾਉਂਦਾ ਹੈ ਕਿ ਜੱਗੀ ਅੱਖਾਂ ਮੀਚ ਕੇ ਹੀ ਨਾਵਲ ਸਿਰਜਣਾ ਨਹੀਂ ਕਰਦਾ ਸਗੋਂ ਆਪਣੇ ਅਧਿਐਨ ਦਾ ਸਾਰਾ ਨਿਚੋੜ ਵੀ ਨਾਵਲ ਦੀ ਗੋਂਦ ਵਿੱਚ ਪਾ ਦਿੰਦਾ ਹੈ ਜਿਸ ਦੇ ਸਿੱਟੇ ਵਜੋਂ ਹੀ ਉਸਦਾ ਹਰ ਨਾਵਲ ਇੱਕ ਫਿਲਮ ਵਾਂਗ ਰੌਚਕਤਾ ਹਾਸਲ ਕਰ ਜਾਂਦਾ ਹੈ, ਵਿਅੰਗ ਹਾਸੇ ਬਿਖੇਰਦਾ ਹੈ ਅਤੇ ਪਾਠਕ ਵੀ ਆਪਣੇ ਆਪ ਨੂੰ ਨਾਵਲ ਦੇ ਹਰ ਪਾਤਰ ਦੀ ਥਾਂ ਵਿਚਰਦਾ ਮਹਿਸੂਸ ਕਰਦਾ ਹੈ। ਪ੍ਰਮਾਤਮਾ ਵਿੱਚ ਅਥਾਹ ਵਿਸ਼ਵਾਸ਼ ਰੱਖਣ ਵਾਲੇ ਜੱਗੀ ਕੁੱਸਾ ਦਾ ਤਕੀਆ ਕਲਾਮ ਹੀ 'ਗੁਰੂ ਕਿਰਪਾ' ਹੈ। ਉਸਦੇ ਆਪਣੇ ਸ਼ਬਦਾਂ ਵਿੱਚ ਹੀ ਕਿ "ਗੁਰੂ ਕਿਰਪਾ ਹੀ ਹੈ, ਇਸ ਨੂੰ ਹੋਰ ਕੀ ਕਹਾਂ? ਕਿਉਂਕਿ ਉਹ 'ਜੱਗਾ' ਜਿਸਨੂੰ ਦਸਵੀਂ ਜਮਾਤ ਵਿੱਚ ਵੀ ਜ਼ੁਰਮਾਨਾ ਮੁਆਫ ਕਰਵਾਉਣ ਦੀ ਅਰਜ਼ੀ ਲਿਖਣੀ ਐਵਰੈਸਟ ਚੋਟੀ ਸਰ ਕਰਨ ਵਾਂਗ ਲਗਦੀ ਸੀ, ਉਸਤੋਂ ਦੋ ਦਰਜਨ ਦੇ ਲਗਭਗ ਕਿਤਾਬਾਂ ਲਿਖਵਾ ਕੇ ਸ਼ਿਵਚਰਨ ਜੱਗੀ ਕੁੱਸਾ ਬਣਾ ਦਿੱਤੈ।"
     ਹਥਲੇ ਨਾਵਲ 'ਸੱਜਰੀ ਪੈੜ ਦਾ ਰੇਤਾ' ਅਤੇ ਬੀਤੇ ਸਮੇਂ 'ਚ ਪਾਠਕਾਂ ਦੀ ਸਵੱਲੀ ਨਜ਼ਰ ਦੇ ਰੂਬਰੂ ਹੋ ਚੁੱਕੇ ਨਾਵਲਾਂ ਦੇ ਸੰਦਰਭ ਵਿੱਚ ਇੱਕ ਗੱਲ ਜਰੂਰ ਸਾਹਮਣੇ ਆਉਂਦੀ ਹੈ ਕਿ ਜੱਗੀ ਨੇ ਆਪਣੇ ਨਾਵਲਾਂ ਨੂੰ ਗੱਡੇ ਜਿੰਨਾ ਭਾਰਾ ਬਣਾ ਕੇ ਪਾਠਕਾਂ ਦੇ ਦਿਮਾਗਾਂ 'ਤੇ ਲੱਦਿਆ ਨਹੀਂ ਸਗੋਂ ਲੋੜ ਪੈਣ 'ਤੇ ਵਿਅੰਗ ਭਰਪੂਰ ਸ਼ੈਲੀ ਦੀ ਵਰਤੋਂ ਕਰਕੇ ਪਾਠਕਾਂ ਨੂੰ ਹਾਸਿਆਂ ਦਾ 'ਟਾਨਿਕ' ਵੀ ਬੁੱਕ ਭਰ ਭਰ ਦਿੱਤਾ ਹੈ। 'ਸੱਜਰੀ ਪੈੜ ਦਾ ਰੇਤਾ' ਨਾਵਲ ਇੱਕ ਪੇਂਡੂ ਮਾਹੌਲ 'ਚ ਜੰਮੀ ਜਾਈ ਪਰ ਇੰਗਲੈਂਡ ਦੀ ਧਰਤੀ 'ਤੇ ਵਿਚਰਦੀ ਉਸ ਸਿੱਖ ਪੰਜਾਬਣ ਲੜਕੀ ਦੇ ਜੀਵਨ ਦਾ ਦੁਖਾਂਤ ਪੇਸ਼ ਕਰਦਾ ਹੈ ਜੋ ਆਪਣੇ ਜੰਮਣਦਾਤਿਆਂ ਦਾ ਮੋਹ ਤੋੜ ਕੇ ਇੱਕ 'ਅਣਜਾਣ' ਮੁਸਲਿਮ ਲੜਕੇ ਦੇ ਪ੍ਰੇਮ 'ਚ ਪਾਗਲ ਹੋ ਜਾਂਦੀ ਹੈ। ਉਸ ਲੜਕੇ ਦੇ ਮਾਪਿਆਂ ਦੀ ਹੱਲਾਸ਼ੇਰੀ 'ਤੇ ਹੀ ਉਸ ਨਾਲ 'ਵਿਆਹ' ਕਰਵਾਉਣ ਪਾਕਿਸਤਾਨ ਚਲੀ ਜਾਂਦੀ ਹੈ। ਉੱਥੇ ਜਾ ਕੇ ਆਪਣੇ ਪ੍ਰੇਮੀ ਦੀ ਬੇਵਫਾਈ ਦਾ ਖਮਿਆਜ਼ਾ ਭੁਗਤਦੀ ਉਕਤ ਲੜਕੀ ਦਾ 'ਕੋਠੇ' ਦੇ ਨਰਕ ਵਰਗੇ ਜੀਵਨ ਦਾ ਜੋ ਰੂਪ ਜੱਗੀ ਨੇ ਚਿਤਰਿਆ ਹੈ..... ਕਾਬਲੇ-ਤਾਰੀਫ ਹੈ। ਇਹ ਸਤਰਾਂ ਲਿਖਦਿਆਂ ਇਹ ਕਹਿਣਾ ਜਰੂਰੀ ਹੋਵੇਗਾ ਕਿ ਜੱਗੀ ਦਾ ਇਹ ਵਿਸ਼ਾ ਕਲਪਨਾ ਉਡਾਰੀ ਨਹੀਂ ਕਿਉਂਕਿ ਇਸ ਤਰ੍ਹਾਂ ਦੀ ਹੀ 'ਕੁਹਾੜੀ ਉੱਪਰ ਪੈਰ ਮਾਰਨ' ਵਰਗੀ ਸੱਚੀ ਘਟਨਾ ਵੀ ਸੁਣ ਚੁੱਕਾ ਹਾਂ ਕਿ ਕਿਵੇਂ ਇੱਕ ਪੰਜਾਬਣ ਮਾਪਿਆਂ ਦਾ ਪਿਆਰ ਭੁਲਾ ਕੇ ਇੱਕ ਬੇਗਾਨੇ ਦੇ 'ਪਿਆਰ' 'ਚ ਉਲਝ ਕੇ ਅੱਜ ਕੱਲ੍ਹ ਅਰਬ ਮੁਲਕ 'ਚ ਸ਼ੇਖਾਂ ਨੂੰ 'ਖੁਸ਼' ਕਰਨ ਵਾਲੇ ਕਿੱਤੇ 'ਚ ਫਸੀ ਹੋਈ ਆਪਣੀ ਨਾ-ਬਖਸ਼ਣਯੋਗ ਗਲਤੀ 'ਤੇ ਪਛਤਾਵਾ ਕਰਦੀ ਨਰਕ ਵਰਗੀ ਜ਼ਿੰਦਗੀ ਜੀਅ ਰਹੀ ਹੈ। ਇਸਦੇ ਨਾਲ ਨਾਲ ਹੀ ਜੱਗੀ ਧਰਮਾਂ ਦੇ ਨਾਂ 'ਤੇ ਫੈਲੀ ਨਫਰਤ ਦੀ ਆੜ 'ਚ ਜ਼ਿੰਦਗੀਆਂ ਨੂੰ ਸ਼ਮਸ਼ਾਨਘਾਟਾਂ ਦਾ ਮੁਹਤਾਜ ਕਰਨ ਵਰਗੀਆਂ ਕੋਝੀਆਂ ਹਰਕਤਾਂ ਦੀ ਹੂਬਹੂ ਤਸਵੀਰ ਪੇਸ਼ ਕਰਨ 'ਚ ਬੇਹੱਦ ਸਫਲ ਰਿਹਾ ਹੈ। 'ਸੱਜਰੀ ਪੈੜ ਦਾ ਰੇਤਾ' ਵਿੱਚ ਰਾਹ ਤੋਂ ਭਟਕੀ ਪੰਜਾਬਣ ਕੁੜੀ ਦੇ ਜੀਵਨ ਦੀ ਕਿਸ਼ਤੀ ਕਿਵੇਂ ਕਿਨਾਰੇ ਲਗਦੀ ਹੈ? ਤੇ ਉਹ ਆਪਣੀ ਬੱਜਰ ਗਲਤੀ ਦਾ ਖਮਿਆਜਾ ਭੁਗਤ ਕੇ ਆਪਣੇ 'ਨਿਰਸੁਆਰਥ ਪਿਆਰ' ਕਰਨ ਵਾਲੇ ਮਾਪਿਆਂ ਕੋਲ ਕਿਹੜੇ ਹਾਲਾਤਾਂ 'ਚ ਵਾਪਸ ਪੁੱਜਦੀ ਹੈ? ਇਹਨਾਂ ਸਵਾਲਾਂ ਦਾ ਜੁਆਬ 'ਸੱਜਰੀ ਪੈੜ ਦਾ ਰੇਤਾ' ਨਾਵਲ ਪੜ੍ਹਿਆਂ ਹੀ ਮਿਲ ਸਕਦਾ ਹੈ। ਇੱਕ ਸਫਲ ਨਾਵਲ ਲਈ ਪਾਤਰ ਚਿਤਰਣ ਵੀ ਅਹਿਮ ਸਥਾਨ ਰੱਖਦਾ ਹੈ ਕਿਉਂਕਿ ਸ਼ਬਦਾਂ ਰਾਹੀਂ ਸਿਰਜੇ ਪਾਤਰਾਂ ਦੇ ਸੁਭਾਅ, ਉਹਨਾਂ ਦੇ ਚਿਹਰੇ-ਮੁਹਰੇ ਜਦ ਉਹਨਾਂ ਦੇ ਵਾਰਤਾਲਾਪ ਨਾਲ ਮੇਲ ਖਾਂਦੇ ਜਾਪਣ ਤਾਂ ਸਹਿਜੇ ਹੀ ਕਿਹਾ ਜਾ ਸਕਦਾ ਹੈ ਕਿ ਨਾਵਲ ਇੱਕ ਫਿਲਮ ਵਾਂਗ ਪਾਠਕ ਅੱਗੇ ਘਟਨਾਵਾਂ, ਪਾਤਰਾਂ ਆਦਿ ਨੂੰ ਰੂਪਮਾਨ ਕਰਨ ਵਿੱਚ ਸੌ ਬਟਾ ਸੌ ਨੰਬਰ ਲੈ ਗਿਆ ਹੈ। ਪੰਜਾਬੀ ਨਾਵਲਕਾਰੀ ਵਿੱਚ ਧਰੂ ਤਾਰੇ ਵਾਂਗ ਚਮਕਾਂ ਮਾਰ ਰਹੇ ਜੱਗੀ ਨੂੰ ਉਸਦੀ ਇਸ 'ਸੱਜਰੀ ਪੈੜ' ਲਈ ਮੁਬਾਰਕਾਂ......... ਉਮੀਦ ਹੈ ਕਿ ਇਸ ਪੈੜ ਦਾ 'ਰੇਤਾ' ਸਾਂਭਣਯੋਗ ਜਰੂਰ ਬਣੇਗਾ।

ਨੋਟ:- ਜੱਗੀ ਕੁੱਸਾ ਦਾ ਇਹ ਨਾਵਲ ਮੰਗਵਾਉਣ ਲਈ ਗੀਤਕਾਰ ਗੋਲੂ ਕਾਲੇਕੇ ਨਾਲ 0091 98553 89922 'ਤੇ ਸੰਪਰਕ ਕੀਤਾ ਜਾ ਸਕਦਾ ਹੈ।
............................

ਯੇ ਦੁਨੀਆਂ, ਯੇ ਮਹਿਫਿਲ…! -ਡਾ. ਜਸਬੀਰ ਕੌਰ


ਯੇ ਦੁਨੀਆਂ, ਯੇ ਮਹਿਫਿਲ…!   -ਡਾ. ਜਸਬੀਰ ਕੌਰ

           ਰੱਬ ਦੀ ਬਣਾਈ ਇਹ ਦੁਨੀਆਂ ਬਹੁਤ ਹੀ ਸੋਹਣੀ ਹੈ,ਇਸ ਦੁਨੀਆਂ ਵਿਚ ਇਨਸਾਨੀ ਜਨਮ ਇਕ ਵਾਰੀ ਹੀ ਮਿਲਦਾ ਹੈ ਇਸੇ ਲਈ ਤੇ ਪੰਮੀ ਬਾਈ ਵੀ ਆਪਣੇ ਗੀਤ ਰਾਹੀਂ ਦੁਨੀਆਂ ਦੀ ਵੁੱਕਤ ਦੱਸਦੇ ਹੋਏ ਕਹਿੰਦਾ ਹੈ –
       "ਜੀ ਨੀ ਜਾਣ ਨੂੰ ਕਰਦਾ ਰੰਗਲੀ ਦੁਨੀਆਂ ਤੋਂ"…………
ਰੱਬ ਦੀ ਬਣਾਈ ਇਹ ਦੁਨੀਆਂ ਹੈ ਬਹੁਤ ਹੀ ਖੂਬਸੂਰਤ ਬਸ਼ਰਤੇ ਕੀ ਇਸ ਦੁਨੀਆਂ ਵਿਚ ਵੱਸਣ ਵਾਲੇ ਇਨਸਾਨ ਵੀ ਏਨੇ ਹੀ ਖੂਬਸੂਰਤ ਹੂੰਦੇ! ਪਿਛਲੇ ਕੁਝ ਦਿਨਾਂ ਤੋਂ ਰੱਬ ਦੇ ਇਨਸਾਨ ਐਸੇ ਕਾਰਨਾਂਮੇ ਕਰ ਰਹੇ ਹਨ ਜਿਨਾਂ੍ਹ ਨੂੰ ਸੋਚ ਕੇ ਮਨ ਦੂਖੀ ਹੂੰਦਾ ਹੈ,ਮੈਂ ਇਹ ਨਹੀਂ ਕਹਿੰਦੀ ਕੀ ਨੈਂ ਕੋਈ ਬਹੁਤ ਚੰਗੀ ਇਨਸਾਨ ਹੋਵਾਂਗੀ ਗਲਤੀਆਂ ਮੈਂ ਵੀ ਕੀਤੀਆਂ ਹੋਣਗੀਆਂ ਪਰ ਜਦੋਂ ਮੈ ਦੂਜੇ ਇਨਸਾਨਾਂ ਦੀਆਂ ਗਲਤੀਆਂ ਤੇ ਝਾਤ ਮਾਰਦੀ ਹਾਂ ਤਾਂ ਮੈਨੀੰ ਆਪਣੀਆਂ ਗਲਤੀਆਂ ਉਨ੍ਹਾਂ ਦੇ ਮੁਕਾਬਲੇ ਛੋਟੀਆਂ ਨਜ਼ਰ ਆਉਂਦੀਆਂ ਹਨ!
            ਪਿਛੇ ਜਿਹੇ ਸਮਾਜਵਾਦੀ ਪਾਰਟੀ ਦੇ ਕੱਦਾਵਰ ਨੇਤਾ ਅਮਰ ਸਿੰਘ ਵਲੋਂ ਆਪਣੀ ਵੁੱਕਤ ਪਾਰਟੀ ਵਿਚ ਬਣਾਉਂਣ ਲਈ ਅਸਤੀਫਾ ਦਿੱਤਾ ਗਿਆ ਇਸ ਆਸ ਤੇ ਕੀ ਪਾਰਟੀ ਦੁਬਾਰਾ ਉਂਨ੍ਹਾਂ ਨੂੰ ਮਨਾਏਗੀ ਕਈ ਤਰ੍ਹਾਂ ਦੀ ਦੁਸ਼ਣਬਾਜੀ ਵੀ ਕੀਤੀ ਗਈ ਪਰ ਅਮਰ ਸਿੰਘ ਨੂੰ ਮਨਾਏ ਬਿਨਾਂ ਉਸ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਜਿਸ ਦੀ ਉਮੀਦ ਨਾਂ ਅਮਰ ਸਿੰਘ ਨੂੰ ਸੀ ਨਾਂ ਉਸ ਦੇ ਸਾਥੀਆਂ ਨੂੰ ਸੀ,ਵੈਸੇ ਤੇ ਇਕ ਗਲੋਂ ਚੰਗਾ ਹੀ ਹੈ ਜੇ ਅਮਰ ਸਿੰਘ ਵਰਗੇ ਚਾਣਕਿਆ ਕਹਾਉਂਣ ਵਾਲੇ ਰਾਜਨੀਤੀ ਦੀ ਖੇਡ ਵਿਚੋਂ ਬਾਹਰ ਹੀ ਰਹਿਣ ਬਸ਼ਰਤੇ ਕੀ ਕੋਈ ਹੋਰ ਪਾਰਟੀ ਉਸ ਨੂੰ ਸਦੱਾ ਨਾਂ ਦੇਵੇ , ਮੈਨੂੰ ਅਜੇ ਤੱਕ ਸਮਝ ਨਹੀਂ ਆਈ ਕੀ ਆਖਿਰ ਅਮਰ ਸਿੰਘ ਨੇ ਇਹ ਡਰਾਮਾਂ ਕੀਤਾ ਕਿਉਂ?????
              ਪਿਛੇ ਜਿਹੇ ਹੀ ਸਾਡੇ ਇਕ ਹੋਰ ਸੀਨੀਅਰ ਨੇਤਾ ਖੇਤੀਬਾੜੀ ਮੰਤਰੀ ਜਿਨ੍ਹਾਂ ਨੂੰ ਕਾਫੀ ਸੁਲਝੇ ਹੋਏ ਨੇਤਾ ਮੰਨਿਆਂ ਜਾਂਦਾ ਸੀ ਨੇ ਮੰਹਿਗਾਈ ਤੇ ਬਿਆਨ ਦਿੱਤਾ ਕੀ ਮੰਹਿਗਾਈ ਵੱਧਣ ਦਾ ਕਾਰਣ ਹੈ "ਗਲੋਬਲ ਵਾਰਮਿੰਗ" ਹੈ ਨਾਂ ਹਾਸੋਹੀਣੀ ਗੱਲ ਮੰਤਰੀ ਜੀ ਨੂੰ ਕੋਈ ਪੁਚੇ ਕੀ ਮੰਤਰੀ ਜੀ ਕੀ ਤੁਸੀਂ ਭਾਰਤੀ ਜਨਤਾ ਨੂੰ ਏਨਾਂ ਹੀ ਮੂਰਖ ਸਮਝ ਲਿਆ?
            ਕ੍ਰਿਕਟ ਜਗਤ ਵਿਚ ਆਈ ਪੀ ਐਲ ਖੇਢਣ ਵਾਲੇ ਖਿਡਾਰੀਆਂ ਦੀ ਖਰੀਦ ਫਰੋਖਤ ਵਿਚ ਪਾਕਿਸਤਾਨ ਦੇ ਖਿਡਾਰੀਆਂ ਤੇ ਕੋਈ ਪੈਸਾ ਲਾਉਂਣ ਲਈ ਤਿਆਰ ਨਹੀਂ ਸੀ ਪਰ ਅਭਿਨੇਤਾ ਸ਼ਾਹਰੂਖ ਖਾਨ ਵਲੋਂ ਕਿਹਾ ਗਿਆ ਕੀ ਉਹ ਪਾਕਿਸਤਾਨੀ ਖਿਡਾਰੀਆ ਨੂੰ ਆਪਣੀ ਟੀਮ ਵਿਚ ਖਿਡਾਏਗਾ ਉਸ ਦੇ ਇਸ ਬਿਆਨ ਤੇ ਆਪਣੇ ਆਪ ਨੂੰ ਮੂੰਬਈ ਦੇ ਮਾਲਿਕ ਕਹਿਣ ਵਾਲੀ ਸ਼ਿਵਸੇਨਾ ਨੇ ਸ਼ਾਹਰੂਖ ਦੇ ਖਿਲਾਫ ਵਿਰੋਧ ਖੜਾ ਕਰ ਦਿੱਤਾ ਅਤੇ ਕਿਹਾ ਕੀ ਉਹ ਮਾਫੀ ਮੰਗੇ ਨਹੀਂ ਤੇ ਪਾਕਿਸਤਾਨ ਚਲਾ ਜਾਏ ,ਕ੍ਰਿਕਟ ਹਿੰਦ –ਪਾਕਿ ਦੁਸਤੀ ਦੀ ਅਹਿਮ ਕੜੀ ਹੈ ਜੇ ਇਸ ਕੜੀ ਨੂੰ ਜੋੜਣ ਵਿਚ ਕੋਈ ਹਿੰਮਤ ਵਿਖਾ ਰਿਹਾ ਹੈ ਤਾਂ ਇਸ ਵਿਚ ਕੀ ਬੂਰਾ ਹੈ!
         ਲ਼ੱਗਦਾ ਤੇ ਇਹ ਹੈ ਕੀ ਸ਼ਿਵਸੇਨਾਂ ਦਾ ਅੰਤ ਨੇੜੇ ਹੈ ਕਿਉਂ ਕੀ ਜਦੋਂ ਕਿਸੇ ਵੀ ਇਨਸਾਨ ਨੂੰ ਆਪ।ਣੀ ਦੁਨੀਆਂ ਉਜੜਦੀ ਨਜ਼ਰ ਆਉਂਦੀ ਹੈ ਤਾਂ ਉਹ ਪਾਗਲ ਹੋ ਜਾਂਦਾ ਹੈ ਤੇ ਉਟ ਪਟਾਂਗ ਗੱਲਾਂ ਕਰਣ ਲੱਗ ਜਾਂਦਾ ਹੈ ਜੋ ਇਸ ਵੇਲੇਸ਼ਿਵਸੇਨਾਂ ਵਲੋਂ ਕੀਤੀਆਂ ਜਾ ਰਹੀਆਂ ਨੇ, ਉਧੱਵ ਠਾਕਰੇ ਵਲੋਂ ਇਹ ਕਿਹਾ ਜਾਣਾ ਕੀ "ਰਾਹੁਲ ਗਾਂਧੀ ਦੇ ਸਿੰਘ ਨਿਕਲ ਆਏ ਨੇ ਵਿਆਹ ਨਾਂ ਹੋਣ ਕਰ ਕੇ ਰਾਹੁਲ ਪਾਗਲ ਹੋ ਗਿਆ ਹੈ"ੈ ਕਿਉਂ ਕੀ ਰਾਹੁਲ ਗਾਂਧੀ ਵਲੋਂ ਇਹ ਕਿਹਾ ਗਿਆ ਸੀ ਕੀ ਮੂੰਬਈ ਕੇਵਲ ਮਰਾਠੀਆਂ ਦੀ ਨਹੀਂ ਹੈ ਇਹ ਸਾਰੇ ਹਿੰਦੂਸਤਾਂਨੀਆ ਦੀ ਹੈ ਇਸ ਵਿਚ ਕੀ ਗਲਤ ਹੈ ਜਿਸ ਕਰਕੇ ਰਾਹੁਲ ਗਾਂਧੀ ਦੇ ਸਿੰਘ ਨਿਕਲ ਆਏ?ਆਏ ਦਿਨ ਸ਼ਿਵਸੇਨਾਂ ਵਲੋਂ ਕੋਈ ਨਾ ਕੋਈ ਵਿਵਾਦ ਖੜਾ ਕੀਤਾ ਜਾਦਾ ਹੈ ਸਿਰਫ ਆਪਣੀ ਦਹਿਸ਼ਤ ਕਾਇਮ ਰੱਖਣ ਲਈ ਤਾਂ ਇਸ ਸ਼ਿਵਸੇਨਾਂ ਲਈ ਜਵਾਬ ਇਹ ਹੈ ਕੀ ਜਿਨ੍ਹਾਂ ਉੱਤਰ ਭਾਰਤੀਆਂ ਨੂੰ ਇਹ ਮੂੰਬਈ ਵਿਚੋਂ ਕੱਢਣ ਤੇ ਉਤਾਰੂ ਨੇ ਤਾਂ ਇਨ੍ਹਾਂ ਦੀ ਜਾਣਕਾਰੀ ਲਈ ਇਹ ਕਾਫੀ ਹੋਣਾ ਚਾਹੀਦਾ ਹੈ ਕੀ ਅੱਜ ਜੇ ਮੂੰਬਈ ਦੇਸ਼ ਦੀ ਵਪਾਰਿਕ ਰਾਜਧਾਨੀ ਬਣਨ ਦਾ ਹੱਕ ਰੱਖਦੀ ਹੈ ਤਾਂ ਕੇਵਲ ਇਨ੍ਹਾਂ ਉੱਤਰ ਬਾਰਤੀਆ ਦੇ ਸਿਰ ਤੇ ਹੀ ਰੱਖਦੀ ਹੈ ਤੇ ਮੂੰਬਈ ਹਰ ਉਸ ਇਨਸਾਨ ਦੀ ਹੈ ਜੋ ਭਾਰਤ ਦਾ ਵਾਸੀ ਹੈ ਮਂੈ ਕਹਿੰਦੀ ਹਾਂ ਕੀ ਇਸ ਵੇਲੇ ਭਾਰਤ ਵਿਚ ਸ਼ਿਵਸੇਨਾਂ ਤੋਂ ਘਟੀਆ ਪਾਰਟੀ ਹੀ ਕੋਈ ਨਹੀਂ ਹੈ!
           ਸਭ ਤੋਂ ਵੱਧ ਦੂਖ ਜਿਸ ਗੱਲ ਦਾ ਮੈਂਨੂੰ ਹੈ ਉਹ ਇਹ ਕੀ ਅਮੀਤਾਬ ਬੱਚਨ ਵਰਗੇ ਸੁਲਝੇ ਹੋਏ ਨੇਤਾ ਨੇ "ਨਰਿੰਦਰ ਮੋਦੀ" ਨਾਲ ਹੱਥ ਮਿਲਾਇਆ ਅਤੇ ਗੁਜਰਾਤ ਦਾ ਬਰਾਂਡ ਅੰਬੈਸਡਰ ਬਣਨਾਂ ਪਸੰਦ ਕੀਤਾ? ਜਦੋਂ ਕੀ ਨਰਿੰਦਰ ਮੋਦੀ ਤੋਂ ਭਰਿਸ਼ਟ ਬੰਦਾ ਸ਼ਾਇਦ ਹੀ ਕੋਈ ਹੋਏ ਜਿਸ ਨੂੰ ਅਮਰੀਕਾ ਵਲੋਂ ਵੀ ਵੀਜ਼ਾ ਦੇਣ ਤੋਂ ਨਾਂ ਕਰ ਦਿੱਤੀ ਗਈ ਸੀ ਮੋਦੀ ਸਾਹਿਬ ਨੂੰ ਆਪਣੀ ਔਕਾਤ ਉਸ ਵੇਲੇ ਸਮਝ ਨਹੀਂ ਸੀ ਆਈ ਲੱਗਦੀ ਖੈਰ ਮੋਦੀ ਤੋਂ ਅਸੀਂ ਕੀ ਲੈਣਾ ਪਰ ਅਮਿਤਾਬ ਜੀ ਆਪ ਤੋ ਐਸੇ ਨਾਂ ਥੇ???????????
             ਹਰਿਆਣੇ ਵਿਚ ਪੰਚਾਇਤ ਵਲੋਂ ਮਚਾਈ ਅੱਤ ਦਾ ਸ਼ਿਕਾਰ ਇਕ ਜੋੜਾ ਜਿਨ੍ਹਾਂ ਦਾ ਇਕ ਬੱਚਾ ਵੀ ਹੈ ਪਰ ਪੰਚਾਇਤ ਵਲੋਂ ਇਹ ਫੈਸਲਾ ਲਿਆ ਜਾਣਾ ਕੀ ਗੋਤਰ ਮਿਲਣ ਕਰ ਕੇ ਹੁਣ ਉਹ ਪਤੀ ਪਤਨੀ ਨਹੀਂ ਸਗੋਂ ਭੈਣ- ਭਰਾ ਹੋਣਗੇ ਕਿਨੀ੍ਹ ਸ਼ਰਮ ਵਾਲੀ ਗੱਲ ਹੈ ਕੀ ਅਸੀਂ ਦੁਹਾਈ ਦਿੰਦੇ ਹਾਂ ਕੀ ਜ਼ਮਾਨਾ ਬਦਲ ਗਿਆ ਹੈ ਸਿੱਖਿਆ ਨੇ ਸਮਾਜ ਦੀ ਸੋਚ ਬਦਲ ਦਿੱਤੀ ਹੈ ਪਰ ਇਹੋ ਜਿਹੀਆਂ ਘਟਨਾਂਵਾਂ ਸੁਣ ਕੇ ਲੱਗਦਾ ਹੈ ਕੀ ਅਸੀਂ ਕਦੀ ਆਪਣੀ ਸੋਚ ਬਦਲ ਹੀ ਨਹੀਂ ਸਕਦੇ!
          ਪਿਛਲੇ ਦਿਨੀ੍ਹਂ ਇਕ ੯ ਸਾਲ ਦੀ ਰੂਸੀ ਲੜਕੀ ਦਾ ਗੋਆ ਵਿਚ ਬਲਾਤਕਾਰ ਕੀਤਾ ਜਾਣਾ ਅਤੇ ਫਿਰ ਵੀ ਇਹ ਦੁਹਾਈ ਦੇਣਾ ਕੀ ਹਿੰਦੋਸਤਾਂਨੀਆਂ ਲਈ ਮਹਿਮਾਨ ਰੱਬ ਦਾ ਰੂਪ ਹੂੰਦੇ ਨੇ, ਕਿਸੇ ਹੂੰਦੋਸਤਾਨੀ ਵਲੋਂ ਇਸ ਘਟਨਾਂ ਦਾ ਵਿਰੋਧ ਨਾਂ ਕੀਤਾ ਗਿਆ ਫਿਰ ਅਸੀਂ ਅਸਟ੍ਰੇਲੀਆ ਵਿਚ ਭਾਰਤੀਆਂ ਤੇ ਹੂੰਦੇ ਕੂਟਮਾਰ ਦੇ ਮਾਂਮਲਿਆਂ ਲਈ ਬੜੇ ਬੁਲੰਦ ਹੋ ਕੇ ਕਿਸ ਮੂੰਹ ਨਾਲ ਕਾਰਵਾਈ ਕਰਣ ਦੀ ਮੰਗ ਕਰਦੇ ਹਾਂ?
            ਰੋਜ਼ਾਨਾ ਕਿਸੇ ਨਾਂ ਕਿਸੇ ਦਾ ਖੁਨ  ਕੂੱਟਮਾਰ,ਦੰਗੇ,ਬਲਾਤਕਾਰ,ਘਟੀਆ ਬਿਆਨਬਾਜ਼ੀ ਆਦਿ ਵਰਗੇ ਕਿੱਸੇ ਪੜਣ ਤੇ ਸੁਣਨ ਨੂੰ ਮਿਲਦੇ ਨੇ,ਕਿਸੇ ਖਿਲਾਫ ਕੋਈ ਕਾਰਵਾਈ ਨਹੀਂ ਜੰਗਲ ਰਾਜ ਵਰਗੇ ਹਾਲਾਤ ਨੇ ਅੱਜ ਤੋਂ ਕੋਈ ੩,੪ ਦਹਾਕੇ ਪਹਿਲਾਂ ਮੁਹੰਮਦ ਰਫੀ ਵਲੌਂ ਗੀਤ ਗਾਇਆ ਗਿਆ ਸੀ ,ਪਰ ਸ਼ਾਇਦ ਨਾਂ ਗੀਤ ਲਿਖਣ ਵਾਲੇ ਅਤੇ ਨਾਂ ਗੀਤ ਗਾਉਂਣ ਵਾਲੇ ਨੂੰ ਪਤਾ ਸੀ ਕੀ ਆਉਣ ਵਾਲੇ ਸਮੇਂ ਵਿਚ ਦੁਨੀਆਂ ਹੀ ਨਰਕ ਬਣ ਜਾਏਗੀ ਜਿਸ ਦੀ ਮਹਿਫਿਲ ਵਿਚ ਤੂੰ ਤੂੰ ਮੈਂ ਮੈਂ ਤੋਂ ਅਲਾਵਾ ਹੋਰ ਕੂਝ ਨਹੀਂ ਹੋਏਗਾ ਮੈਨੀਂ ਬਾਕੀ ਇਨਸਾਨਾਂ ਦੇ ਪਤਾ ਨਹੀਂ ਪਰ ਮੇਰੇ ਲਈ---
ਯੇ ਦੁਨੀਆਂ ਯੇ ਮਹਿਫਿਲ
ਮੇਰੇ ਕਾਮ ਕੀ ਨਹੀਂ …!
................

ਸੱਚ ਦੀ ਬਲੀ -ਡਾ. ਜਸਬੀਰ ਕੌਰ

 ਸੱਚ ਦੀ ਬਲੀ   -ਡਾ. ਜਸਬੀਰ ਕੌਰ
ਸੱਚ ਸਦਾ ਸੂਲੀ ਚੜਿਆ ਹੈ,ਇਹ ਗੱਲ ਅੱਜ ਉਸ ਵੇਲੇ ਸਾਬਿਤ ਹੋ ਗਈ ਜਦੋਂ ਸਿੱਖ ਧਰਮ ਦੇ ਠੇਕੇਦਾਰਾਂ ਵਲੋਂ ਪ੍ਰੋ. ਦਰਸ਼ਨ ਸਿੰਘ ਨੂੰ ਸਿੱਖ ਪੰਥ ਵਿਚੋਂ ਛੇਕੇ ਜਾਣ ਦਾ ਫਤਵਾ ਜਾਰੀ ਕਰ ਦਿੱਤਾ ਗਿਆ ਪਰ  ਸੱਚ ਦੀ ਤਿੱਖੀ ਧਾਰ ਤੇ ਚਲਣ ਵਾਲੇ ਕਿਸੇ ਫਤਵੇ ਦੀ ਪਰਵਾਹ ਨਹੀਂ ਕਰਦੇ ਅਤੇ ਪ੍ਰੋ. ਦਰਸ਼ਨ ਸਿੰਘ ਵਲੋਂ ਵੀ ਇਹ ਕਿਹਾ ਜਾਣਾ ਕੀ "ਮੈਨੂੰ ਇਸ ਗੱਲ ਦੀ ਕੋਈ ਪਰਵਾਹ ਨਹੀਂ ਕੀ ਮੈਨੂੰ ਸਿੱਖ ਧਰਮ ਵਿਚੋਂ ਛੇਕ ਦਿੱਤਾ ਗਿਆ ਹੈ"ਉਹਨਾਂ ਜਥੇਦਾਰਾਂ ਨੂੰ ਸੰਬੋਧਿਤ ਹੂੰਦਿਆਂ ਕਿਹਾ ਸੀ ਕੀ "ਮੈਂ ਕਾਲਕਾ ਪੰਥ ਦਾ ਮੈਂਬਰ ਹੀ ਨਹੀਂ ਹਾਂ,ਮੇਰਾ ਤੇ ਤੁਹਾਡਾ ਝਗੜਾ ਹੀ ਕੋਈ ਨਹੀਂ ਹੈ,ਤੁਸੀਂ 'ਬਚਿੱਤਰ ਨਾਟਕ' ਦੀ ਤਾਬਿਆ ਬੈਠ ਕੇ ਜੰਮ-ਜੰਮ'ਕਾਲਕਾ ਪੰਥ ਦਾ ਪ੍ਰਚਾਰ ਕਰੋ ਅਤੇ ਮੈਂਨੂੰ 'ਸ੍ਰੀ ਗੂਰੂ ਗ੍ਰੰਥ ਸਾਹਿਬ' ਦੀ ਹਜੂਰੀ ਵਿਚ ਬੈਠ ਕੇ ਖਾਲਸਾ ਪੰਥ ਦਾ ਪ੍ਰਚਾਰ ਕਰਨ ਦਿਉ"
       ਵੈਸੇ ਜੇ ਵੇਖਿਆ ਜਾਏ ਤੇ ਦਸਮ ਗ੍ਰੰਥ ਦਾ ਮਸਲਾ ਅਜੇ ਪੰਥਕ ਮਸਲਾ ਹੈ ਜੋ ਅਜੇ ਉਲਝਿਆ ਹੀ ਹੈ ਇਸ ਮਸਲੇ ਨੂੰ ਅਧਾਰ ਬਣਾ ਕੇ ਸਿੱਖ ਜਥੇਬੰਦੀਆਂ ਦਾ ਆਪਸ ਵਿਚ ਲੜਨਾ ਹਾਸੋਹੀਣਾ ਹੈ ਅਤੇ ਸ਼੍ਰਮਣੀ ਕਮੇਟੀ ਦੇ ਪ੍ਰਧਾਨ ਸਾਹਿਬ ਫਿਲਹਾਲ ਘਟੀਆ ਕਿਸਮ ਦੀ ਬਿਆਨ ਬਾਜੀ ਕਰਦੇ ਸੋਭਾ ਨਹੀਂ ਦਿੰਦੇ!ਰਹੀ ਗੱਲ ਕਾਲਕਾ ਪੰਥ ਦੀ ਤੇ ਸਭ ਤੋਂ ਪਹਿਲਾਂ ਸਿੱਖ  ਧਰਮ ਵਿੱਚੋਂ ਉਹ ਲੋਕ ਛੇਕੇ ਜਾਣੇ ਚਾਹੀਦੇ ਹਨ ਜਿਨ੍ਹਾਂ ਸਿੱਖ ਧਰਮ ਨੂੰ ਕਾਲਕਾ ਧਰਮ  ਦੇ ਹੱਥਾਂ ਦੀ ਕਠਪੁਤਲੀ ਬਣਾ ਦਿੱਤਾ ਹੈ! ਪ੍ਰੋ ਦਰਸ਼ਨ ਸਿੰਘ ਨੂੰ ਸਿਖ ਧਰਮ ਵਿੱਚੋਂ ਛੇਕ ਦੇਣਾ ਇਹ ਸਿਆਸੀ ਲਾਭ ਦਾ ਵੀ ਨਤੀਜਾ ਹੈ ਅਤੇ ਆਉਂਦੀਆਂ ਸ਼੍ਰਮਣੀ ਕਮੇਟੀ ਦੀਆਂ ਚੋਣਾ ਵਿਚ ਵੀ ਆਪਣਾ ਅਸਰ ਵੀ ਇਹ ਗੱਲ ਹਾਵੀ ਰਹਿਣ ਦੇ ਅਸਾਰ ਹਨ!
               ਸਿੱਖ ਧਰਮ ਦੇ ਜਥੇਦਾਰ ਪਹਿਲਾਂ ਦਸਮ ਗ੍ਰੰਥ  ਬਾਰੇ ਢੁਕਵਾਂ ਫੈਸਲਾ ਲੈਣ ਜਿਨ੍ਹਾਂ ਲਈ ਆਪਣੇ ਹੀ ਲਫਜ਼ ਪੜਨੇ ਔਖੇ ਹਨ ਜੋ ਆਪਣੇ ਸਿਆਸੀ ਹੁਕਮਰਾਂਨਾਂ ਦੇ ਕਹੇ ਤੇ ਹਰ ਫੈਸਲਾ ਲੈਂਦੇ ਹਨ,ਅੱਜ ਦਾ ਫੈਸਲਾ ਜਨਤਾ ਦੀ ਸੋਚ ਮੁਤਾਬਿਕ ਹੋਣਾ ਚਾਹੀਦਾ ਸੀ ਦੁਨੀਆਂ ਦੇ ਹਰ ਕੋਨੇ ਵਿਚ ਵੱਸਦਾ ਪੰਜਾਬੀ ਪ੍ਰੋ.ਦਰਸ਼ਨ ਦੇ ਨਾਲ ਹੈ ਜੇ ਪ੍ਰੋ ਦਰਸ਼ਨ ਸਿੰਘ ਦੀ ਕਿਸੇ ਗੱਲ ਵਿਚ ਸੱਚਾਈ ਨਾ ਹੂੰਦੀ ਤਾਂ ਅੱਜ ਸਿੱਖ ਉਨ੍ਹਾਂ ਦੇ ਹੱਕ ਵਿਚ ਨਾਂ ਖਲੋਂਦੇ ਅਸਲ ਵਿਚ ਪ੍ਰੋ ਸਾਹਿਬ ਨੂੰ ਮੋਹਰਾ ਬਣ ਕੇ ਢਾਇਆ ਗਿਆ ਹੈ!
                  ਉਸ ਵੇਲੇ ਇਹ ਜਥੇਦਾਰ ਕਿਥੇ ਸਨ ਜਦੋਂ ਡੇਰੇ ਸਿਰਸਾ ਵਾਲੇ ਬਾਬੇ ਵਲੋਂ ਸ੍ਰੀ ਗੂਰੂ ਗੋਬਿੰਦ ਸਿੰਘ ਦਾ ਰੂਪ ਧਾਰਿਆ ਗਿਆ ਸੀ ਕੀ ਕਰ ਲਿਆ ਉਸ ਬਾਬੇ ਦਾ ਇਹਨਾਂ ਜਥੇਦਾਰਾਂ?ਸਿਖ ਧਰਮ ਦੇ ਉਹ ਹੀ ਠੇਕੇਦਾਰ ਸਿਆਸੀ ਲਾਭ ਖਾਤਿਰ ਸਿਖ ਧਰਮ ਨੂੰ ਛਿਕੇ ਟੰਗ ਕੇ ਫਿਰ ਉਸ ਬਾਬੇ ਦੇ ਪੈਰੀਂ ਜਾ ਡਿਗੇ ਉਸ ਵੇਲੇ ਕਿਥੇ ਸਨ ਇਹ ਪੰਥ ਦੇ ਮਹਾਂਰਾਜੇ?ਉਸ ਬਾਬੇ ਦਾ ਕੀ ਫੈਸਲਾ ਕੀਤਾ ? ਹਰ ਮਹੀਨੇ ਉਹ ਕਚਿਹਰੀ ਵਿਚ ਆਉਣ ਦੀ ਬਜਾਏ ਆਪਣੇ ਘਰ ਬੈਠਾ ਹੀ ਤਰੀਕਾਂ ਭੂਗਤ ਰਿਹਾ ਹੈ ਇਸ ਮਸਲੇ ਤੇ ਕਿਸੇ ਪ੍ਰਧਾਨ ਤੇ ਕਿਸੇ ਜਥੇਦਾਰ ਨੂੰ ਕੋਈ ਫਤਵਾ ਨਹੀਂ ਸੁਝ ਰਿਹਾ! ਪ੍ਰੋ ਦਰਸ਼ਨ ਵਰਗੇ ਬੰਦਿਆਂ ਦੇ ਹੱਕ ਵਿਚ ਜਦੋਂ ਜਨਤਾ ਅੱਗੇ ਆਉਂਦੀ ਨਜ਼ਰ ਆਈ ਤਾਂ ਧਰਮ ਦੇ ਇਨ੍ਹਾਂ ਠੇਕੇਦਾਰਾਂ ਉਨ੍ਹਾਂ ਨੂੰ ਧਰਮ ਵਿਚੋਂ ਛੇਕ ਦਿੱਤਾ,ਪਰ ਸੱਚ ਕਦੀ ਮਰਦਾ ਨਹੀਂ ਤਸੀਹੇ ਸਹਿ ਕੇ ਵੀ ਜੀਉਂਦਾ ਹੈ ਫਿਰ ਪ੍ਰੋ ਸਾਹਿਬ ਤੇ ਇਕ ਸਿੱਖ ਹਨ ਸਰਦਾਰ ਹਨ ਤੇ ਸਰਦਾਰ ਦਾ ਮਤਲਬ ਹੈ ਸਿੱਖ ਦਾ ਸਿਰ ਸਦਾ ਧਾਰ ਤੇ ਹੁੰਦਾ ਹੈ ਤੇ ਸੱਚ ਦੀ ਰਾਖੀ ਕਰਦਾ ਹੈ !ਅਜੇ ਇਸ ਮਸਲੇ ਦੇ ਹੋਰ ਭਖਣ ਦੇ ਅਸਾਰ ਹਨ।
         ਜੇ ਇਸੇ ਤਰ੍ਹਾਂ ਹੀ ਸਿੱਖ ਧਰਮ ਵਿਚੋਂ ਹਰ ਸੱਚ ਨੂੰ ਖਤਮ ਕਰਨ ਦੀ ਜੁੱਰਅਤ ਹੂੰਦੀ ਰਹੀ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਿੱਖ ਧਰਮ ਦਾ ਨਾਂ ਹੀ ਆਰ ਐਸ ਐਸ ਹੋ ਜਾਏਗਾ।
.....................