Saturday, May 15, 2010

ਰਵਿੰਦਰ ਰਵੀ ਦਾ "ਅਘਰਵਾਸੀ": ਮੇਰੀ ਨਜ਼ਰ ਵਿਚ -ਕੁਲਵੰਤ ਸਿੰਘ ਵਿਰਕ

ਰਵਿੰਦਰ ਰਵੀ ਦਾ "ਅਘਰਵਾਸੀ": ਮੇਰੀ ਨਜ਼ਰ ਵਿਚ 

ਕੁਲਵੰਤ ਸਿੰਘ ਵਿਰਕ
ਪੰਜਾਬ ਤੋਂ ਬਾਹਰ ਵਸਦੇ ਪੰਜਾਬੀ ਲੇਖਕਾਂ ਨੇ ਬਹੁਤ ਸਾਰਾ ਕਹਾਣੀ ਸਾਹਿਤ ਰਚਿਆ ਹੈ! ਇਹ ਸਾਹਿਤ ਬੜਾ ਵਡਮੁੱਲਾ ਹੈ, ਕਿਉਂਕਿ ਇਹ ਉਨ੍ਹਾਂ ਦਾ ਇਕ ਓਪਰੀ ਸੱਭਿਅਤਾ ਸਾਹਮਣੇ ਦਹਿਲ ਤੇ ਦੁੱਖ, ਮਾਤਭੂਮੀਂ ਨਾਲ ਉਨ੍ਹਾਂ ਦਾ ਮੋਹ ਤੇ ਮੁੜ ਘਰ ਨਾਂ ਆ ਸਕਣ ਦੀ ਮਜਬੂਰੀ ਪ੍ਰਗਟ ਕਰਦਾ ਹੈ!
ਰਵਿੰਦਰ ਰਵੀ ਦੀਆਂ ਕਹਾਣੀਆਂ ਦਾ ਮੁਹਾਂਦਰਾ ਇਨ੍ਹਾਂ ਤੋਂ ਬਿਲਕੁਲ ਵੱਖਰਾ ਹੈ!
ਇਨ੍ਹਾਂ ਵਿਚ ਪੰਜਾਬ ਦਾ ਉਦਰੇਵਾਂ ਨਹੀਂ ਹੈ(ਵਿੱਦਵਾਨ ਇਸ ਨੂੰ ਭੁ-ਹੇਰਵਾ ਵੀ ਆਖਦੇ ਹਨ)! ਰਵੀ ਜਿੱਥੇ ਵੀ ਗਿਆ ਹੈ, ਓਥੋਂ ਦੇ ਲੋਕਾਂ ਵਿਚ ਰਚ ਮਿਚ ਕੇ ਵਿਚਰਿਆ ਹੈ! ਵੱਡੇ ਛੇੜ ਵਿਚ ਆਈ ਨਵੀਂ ਗਾਂ, ਮੱਝ ਵਾਂਗ ਉਹ ਕੰਧ ਨਾਲ ਲੱਗ ਕੇ ਨਹੀਂ ਖਲੋਤਾ ਰਿਹਾ! ਇਸ ਲਈ ਉਦਰੇਵੇਂ ਦੀ ਥਾਂ ਇਨ੍ਹ ਕਹਾਣੀਆਂ ਵਿਚ ਬਾਹਰਲੇ ਦੇਸ਼ਾਂ ਦੇ ਇਸਤਰੀ ਮਰਦ ਜਿਊਂਦੇ ਵੱਸਦੇ ਨਜ਼ਰ ਆਉਂਦੇ ਹਨ! ਊਨ੍ਹਾਂ ਦੇ ਇਸ ਵੱਸਣ ਵਿਚ ਪੰਜਾਬੀ ਪਾਤਰਾਂ ਨਾਲ ਪਰਸਪਰ ਮੇਲ ਜੋਲ ਤੇ ਰਗੜ ਟੱਕਰ ਵੀ ਸ਼ਾਮਿਲ ਹੈ! ਰਵੀ ਦਾ ਇਹ ਸਾਹਸ ਉਸਦੀਆਂ ਕਹਾਣੀਆਂ ਵਿਚ ਇਕ ਉਚੇਚੀ ਰੌਚਕਤਾ ਭਰ ਦੇਂਦਾ ਹੈ! ਕਈ ਕਹਾਣੀਆਂ ਦਾ ਅੰਤ ਇਨ੍ਹਾਂ ਬਾਹਰਲੇ ਲੋਕਾਂ ਜਾਂ ਬਾਹਰਲੀ ਜੀਵਨ ਜਾਂਚ ਨੂੰ ਅਪਣਾ ਬੈਠੇ ਪੰਜਾਬੀ ਲੋਕਾਂ ਦੇ ਕਿਸੇ ਤਿੱਖੇ ਪ੍ਰਤੀਕਰਮ ਨਾਲ ਹੁੰਦਾ ਹੈ!
"ਯੂ ਸਨ ਆਫ ਏ ਬਿੱਚ, ਅੱਜ ਇਹ ਸੋਚਕੇ ਆਈ ਸੀ ਕਿ ਜੇ ਤੂੰ ਕੋਈ ਹੋਰ ਕੁੜੀ ਨਾਲ ਲੈ ਕੇ ਆਇਆ, ਤਾਂ ਉਸ ਨੂੰ ਚੀਰ ਕੇ ਰੱਖ ਦਿਆਂਗੀ, ਘਰ ਨੂੰ ਅੱਗ ਲਾ ਦਿਆਂਗੀ"! – (ਕਹਾਣੀ: "ਪਸ਼ੂ ਹੋਣ ਤਕ") -
"ਤੂੰ ਆਪਣੇ ਕਿਰਾਏ ਨਾਲ ਗ਼ਰਜ਼ ਰੱਖਿਆ ਕਰ! ਭਟਕਣ ਦੀ ਕੋਈ ਕੌਮੀਅਤ ਨਹੀਂ ਹੁੰਦੀ! ਇਸਦੀ ਆਪਣੀ ਵੱਖਰੀ ਸੱਭਿਅਤਾ ਹੁੰਦੀ ਹੈ!" - (ਕਹਾਣੀ: "ਭਟਕਦੇ ਦਾਇਰੇ") –
"ਜਿਸ ਦੀਵਾਰ ਦੀ ਵਿੱਥ „ਤੇ ਅਸੀਂ ਲੇਟੇ ਹੋਏ ਹਾਂ, ਉਸ ਵਿੱਚੋਂ ਇਕ ਬੂਹਾ ਅੰਦਰ ਵਲ ਵੀ ਖੁੱਲ੍ਹਦਾ ਹੈ! ਉਸ ਬੂਹੇ ਦੀ ਸਾਂਝ ਮੈਂ ਤੈਥੋਂ ਮੰਗਦੀ ਹਾਂ! ਫੇਰ ਵੱਖੋ ਵੱਖਰੇ ਕਮਰਿਆਂ ਵਿਚ ਸੁੱਤਿਆਂ ਵੀ ਮੈਨੂੰ ਇਹ ਅਹਿਸਾਸ ਰਹੇਗਾ ਕਿ ਹਰ ਦੀਵਾਰ ਵਿੱਚੋਂ ਇਕ ਬੂਹਾ ਅੰਦਰ ਵਲ ਵੀ ਖੁੱਲ੍ਹਦਾ ਹੈ!" – (ਕਹਾਣੀ: "ਅੰਦਰ ਵਲ ਖੁੱਲ੍ਹਦਾ ਬੂਹਾ") –
ਵੱਖ ਵੱਖ ਦੇਸ਼ਾਂ ਵਿਚ ਆਪਣੇ ਹੁਣ ਤਕ ਦੇ ਬਿਤਾਏ ਜੀਵਨ ਵਿਚ, ਜਿਨ੍ਹਾਂ ਰੌਚਕ ਵਿਅਕਤੀਆ ਨਾਲ aਸਦਾ ਮੇਲ ਹੋਇਆ ਹੈ, ਉਨ੍ਹਾਂ ਨੂੰ ਉਹ ੧੯੫੫ ਤੋਂ ੧੯੮੪ ਤਕ ਲਿਖੀਆਂ, ਇਨ੍ਹਾਂ ੭੬ ਕਹਾਣੀਆਂ ਵਿਚ ਮਿਲਾਂਦਾ ਹੈ ਅਤੇ ਜੋ ਪ੍ਰਭਾਵ ਉਨ੍ਹਾਂ ਉਸ ਦੇ ਮਨ ਉੱਤੇ ਛੱਡੇ ਹਨ, ਉਨ੍ਹਾਂ ਨੂੰ ਘੋਖ ਸਮਝ ਕੇ, ਉਹ ਪਾਠਕਾਂ ਤੀਕ ਪੁਚਾਂਦਾ ਹੈ! ਇਸ ਤਰ੍ਹਾਂ ਪੱਛਮੀਂ ਅਤੇ ਅਫਰੀਕੀ ਦੇਸ਼ਾਂ ਦੇ ਜਵਾਨ ਇਸਤਰੀ, ਪੁਰਸ਼ ਪੰਜਾਬੀ ਕਹਾਣੀ ਵਿਚ ਪਹਿਲੀ ਵਾਰ ਖੁੱਲ੍ਹ ਕੇ ਵਿਚਰੇ ਹਨ! ਪੂਰਬ ਵਲੋਂ ਗਏ ਕਿਸੇ ਜਵਾਨ ਆਦਮੀਂ ਲਈ ਕੁਦਰਤੀ ਤੌਰ „ਤੇ ਮੁੱਢਲੀ ਖਿੱਚ ਇਸਤਰੀ ਲਈ ਹੀ ਹੋਵੇਗੀ! ਬਹੁਤੀਆਂ ਕਹਾਣੀਆਂ ਦੀਆਂ ਪਾਤਰ ਇਸਤਰੀਆਂ ਹੀ ਹਨ!
"ਰੋਹ ਦੀ ਸ਼ੈਲੀ" ਵਿਚ ਇਕ ਰੈੱਡ ਇੰਡੀਅਨ ਕੁੜੀ ਆਪਣੀ ਸੱਭਿਅਤਾ ਵਿਚ ਕੁਝ ਖੁੱਲ੍ਹ ਲਿਆ ਕੇ, ਉਸ ਨੂੰ ਅੱਗੇ ਟੋਰਨ ਲਈ, ਆਪਣੇ ਜੀਵਨ ਦੀ ਬਲੀ ਦੇਂਦੀ ਹੈ! ਇਹੋ ਜਿਹੀਆਂ ਸ਼ਹੀਦੀਆਂ ਹਰ ਦੇਸ਼ ਵਿਚ ਹਰ ਸਮੇਂ ਦਿੱਤੀਆਂ
ਜਾਂਦੀਆਂ ਰਹੀਆਂ ਹਨ, ਪਰ ਸਮਾਜ ਦੇ ਪਰਬਲ ਤੇ ਪਰਧਾਨ ਅੰਸ਼, ਜਿਵੇਂ ਮਾਪੇ ਜਾਂ ਵਿਸ਼ੇਸ਼ ਅਧਿਕਾਰਾਂ ਵਾਲੀਆਂ ਜਾਤੀਆਂ, ਹੋਰ ਕੁਰਬਾਨੀਆਂ ਦੀ ਲੋੜ ਬਣਾਈ ਰੱਖਦੇ ਹਨ!
"ਜਿੱਥੇ ਦੀਵਾਰਾਂ ਨਹੀਂ" ਵਿਚ ਇਕ ਯੂਰਪੀਨ ਲੜਕੀ ਜਿਹੜੀ ਨਿਯਮਾਂ ਅਨੁਸਾਰ ਯਾਤਰਾ ਕਰਨ ਦੀ ਪਰਪਾਟੀ ਵਿਚ ਖੁੱਭੀ ਹੋਈ, ਇਕ ਹੋਰ ਦੇਸ਼ੋਂ ਆਈ ਹੈ, ਇਕ ਨਵੀਂ ਤੇ ਵੱਖਰੀ ਸੋਚ ਵਾਲੇ ਆਦਮੀਂ ਨਾਲ ਮੇਲ ਪਿੱਛੋਂ, ਆਪਣਾ ਦ੍ਰਿਸ਼ਟੀਕੋਣ ਬਦਲ ਲੈਂਦੀ ਹੈ! ਇਸ ਦਾ ਇਕ ਚਿ ੰਨ੍ਹ ਇਹ ਹੈ ਕਿ ਉਹ ਬਾਕੀ ਸਾਥੀਆਂ ਨੂੰ ਛੱਡ ਕੇ ਉਸ ਨਵੇਂ ਦੇਸ਼ ਨੂੰ ਇਕੱਲੀ ਹੀ ਵੇਖਣ-ਘੋਖਣ ਲਈ ਟੁਰ ਪੈਂਦੀ ਹੈ!
ਇਨ੍ਹਾਂ ਕਹਾਣੀਆਂ ਦੇ ਵਧੇਰੇ ਪਾਤਰ ਬੜੀ ਖਿੱਚ ਪਾਣ ਵਾਲੇ ਹਨ! ਜਦੋਂ ਤੁਸੀਂ ਕਿਤਾਬ ਪੜ੍ਹ ਕੇ ਰੱਖ ਦੇਂਦੇ ਹੋ, ਤਾਂ ਵੀ ਇਹ ਪਾਤਰ ਤੁਹਾਡਾ ਪਿੱਛਾ ਨਹੀਂ ਛੱਡਦੇ, ਤੁਹਾਡਾ ਚੇਤਾ ਮੱਲੀ ਰੱਖਦੇ ਹਨ!
ਰਵੀ ਦੀਆਂ ਕਹਾਣੀਆਂ ਦੀ ਭਾਸ਼ਾ ਸੁਚੇਤਨ ਤੇ ਚੁਸਤ ਹੈ!
"ਇਸ ਦੌੜ ਭੱਜ ਵਿਚ ਅਚਾਨਕ ਚੂਹੇ ਦੀ ਪੂਛ ਮੇਰੇ ਪੈਰ ਹੇਠ ਆ ਕੇ ਕੱਟੀ ਗਈ! ਮੇਰਾ ਧਿਆਨ ਹੁਣ ਤੜਪਦੀ ਭੁੜਕਦੀ ਪੂਛ ਵਲ ਹੋ ਗਿਆ! ਬੇਜ਼ਿਹਨਾਂ ਦਰਦ!" – (ਕਹਾਣੀ: "ਜਿਊ ਰਹੇ ਮਰੇ ਹੋਏ ਪਲ") –
ਜਾਂ
"ਢਲਦੀ ਉਮਰ ਵਿਚ ਔਰਤ ਨਾਲ ਖਰੂਦ, ਪਾਟੇ ਹੋਏ ਭੁਕਾਨੇ ਵਿਚ ਹਵਾ ਭਰਨ ਦੀ ਕੋਸ਼ਿਸ਼ ਹੈ!"
ਰਵੀ ਦੀਆਂ ਕਹਾਣੀਆਂ ਦੀ ਬੋਲੀ, ਇੱਥੋਂ ਤਕ ਕਿ ਆਪੋ ਵਿਚ ਗੱਲ ਬਾਤ ਦੀ ਬੋਲੀ ਵੀ ਵਿੱਦਵਾਨਾਂ ਵਾਲੀ ਹੈ! ਇਹ ਨਵੀਂ ਪਿਰਤ ਹੈ!
ਸੰਸਾਰ ਪ੍ਰਸਿੱਧ ਪੁਸਤਕ "ਰੋਮ ਦੀ ਇਸਤਰੀ" ਦੇ ਲੇਖਕ ਅਲਬਰਟੋ ਮੋਰੇਵੀਆ ਨੂੰ ਕਿਸੇ ਨੇ ਪੁੱਛਿਆ ਕਿ ਇਸਤਰੀ ਤਾਂ ਇਕ ਅਨਪੜ੍ਹ ਵੇਸਵਾ ਹੈ! ਪੜ੍ਹਿਆਂ ਲਿਖਿਆਂ ਵਾਲੀ ਬੋਲੀ ਕਿਉਂ ਬੋਲਦੀ ਹੈ? ਮੋਰੇਵੀਆ ਨੇ ਜਵਾਬ ਦਿੱਤਾ ਕਿ ਸਾੱਿਹਤ ਦੀ ਭਾਸ਼ਾ ਸਦਾ ਸ਼ਕਤੀਸ਼ਾਲੀ ਹੋਣੀ ਚਾਹੀਦੀ ਹੈ! ਨਾਲੇ ਇਕ ਅਨਪੜ੍ਹ ਪਾਤਰ ਬਾਰੇ ਲਿਖਣ ਲੱਗਿਆਂ ਮੈਂ ਆਪਣਾਂ ਲਿਖਣ ਢੰਗ ਨਹੀਂ ਬਦਲ ਸਕਦਾ!
ਇਕ ਹੋਰ ਨਵੀਂ ਪਿਰਤ, ਜਿਹੜੀ ਮੈਂ ਇਸ ਵੱਡੇ ਸੰਗ੍ਰਹਿ ਵਿਚ ਵੇਖੀ ਹੈ, ਇਹ ਹੈ ਕਿ ਸਭ ਤੋਂ ਪਿੱਛੋਂ ਲਿਖੀਆਂ ਕਹਾਣੀਆਂ ਸਭ ਤੋਂ ਪਹਿਲਾਂ ਪਾਈਆਂ ਹਨ ਤੇ ਪਹਿਲਾਂ ਲਿਖੀਆਂ ਹੋਈਆਂ ਸਭ ਤੋਂ ਪਿੱਛੋਂ! ਇਸ ਤਰ੍ਹਾਂ ਹੋਇਆ ਮੈਂ ਪਹਿਲੇ ਕਿਧਰੇ ਵੇਖਿਆ ਤਾਂ ਨਹੀਂ, ਪਰ ਇਕ ਉੱਘੇ ਕਹਾਣੀਕਾਰ ਨੇ ਇਸ ਤਾਂਘ ਦਾ ਪ੍ਰਗਟਾਵਾ ਜ਼ਰੂਰ ਕੀਤਾ ਹੈ, ਭਾਵੇਂ ਉਹ ਪੂਰੀ ਨਹੀਂ ਹੋਈ!
ਪ੍ਰਸਿੱਧ ਅਮਰੀਕਨ ਕਹਾਣੀਕਾਰ ਚੀਵਰ ਨੇ ਆਪਣੇ ਪਿੱਛੇ ਜਿਹੇ ਛਪੇ ਵੱਡੇ ਸੰਗ੍ਰਹਿ ਦੇ ਮੁੱਖ ਬੰਧ ਵਿਚ ਲਿਖਿਆ ਹੈ:
" ਮੈਨੂੰ ਖੁਸ਼ੀ ਹੁੰਦੀ ਜੇ ਇਨ੍ਹਾਂ ਕਹਾਣੀਆਂ ਦੇ ਛਪਣ ਦੀ ਤਰਤੀਬ(ਕ੍ਰਮ) ਉਲਟ ਦਿੱਤੀ ਜਾਂਦੀ! ਇਸ ਤਰ੍ਹਾਂ ਪਹਿਲਾਂ ਮੈਂ ਪਾਠਕਾਂ ਸਾਹਮਣੇ ਸਿੱਧਾ ਇਕ ਵਡੇਰੇ ਆਦਮੀਂ ਦੇ ਰੂਪ ਵਿਚ ਪੇਸ਼ ਹੁੰਦਾ, ਨਾ ਕਿ ਇਕ ਜਵਾਨ ਅਨਾੜੀ ਦੇ ਰੂਪ ਵਿਚ!"
ਉਸ ਦੇ ਕਹਿਣ ਅਨੁਸਾਰ ਇਕ ਲੇਖਕ ਦੀ ਉਤਪਤੀ ਉਸਦੇ ਆਪਣੇ ਹੱਥੋਂ ਹੀ ਹੁੰਦੀ ਹੈ, ਜਿਵੇਂ ਕਿ ਸ਼ਾਇਦ ਚਿੱਤਰਕਾਰਾਂ ਦੀ ਨਹੀਂ ਹੁੰਦੀ, ਜਿਹੜੇ ਆਪਣੇ ਉਸਤਾਦਾਂ ਤੋਂ ਬਹੁਤ ਸਾਰੀ ਸਹਾਇਤਾ ਪਰਾਪਤ ਕਰ ਲੈਂਦੇ ਹਨ! ਲੇਖਕ ਨੂੰ ਸਭ ਕੁਝ ਇਕੱਲੇ ਹੀ ਸਿੱਖਣਾ ਪੈਂਦਾ ਹੈ! ਇਸ ਲਈ ਇਹ ਉਸ ਦੇ ਹੱਕ ਵਿਚ ਜਾਂਦਾ ਹੈ ਕਿ ਉਸ ਦੇ ਮੁੱਢਲੇ ਕਦਮ ਪਾਠਕ ਦੀ ਨਜ਼ਰ ਵਿਚ ਪਿੱਛੋਂ ਆਉਣ! ਚੀਵਰ ਦੇ ਆਪਣੇ ਸੰਗ੍ਰਹਿ ਵਿਚ ਇਸ ਤਰ੍ਹਾਂ ਨਹੀਂ ਹੋਇਆ, ਪਰ ਰਵ ਿਨੇ ਕਰ ਲਿਆ ਹੈ, ਜਿਹੜੀ ਕਿ ਉਸ ਦੀ ਖੁਸ਼ਕਿਸਮਤੀ ਹੈ!
ਰਵਿੰਦਰ ਰਵੀ ਕੀਨੀਆਂ ਵਿਚ ਤੇ ਫਿਰ ਕੈਨੇਡਾ ਵਿਚ ਵੀ ਮਜਬੂਰੀ ਹੇਠ ਹੀ ਗਿਆ! ਪਰ ਇਸ ਕਾਰਨ ਦੁਨੀਆਂ ਨਾਲ ਰੁੱਸ ਕੇ ਬਹਿਣ ਦੀ ਥਾਂ ਉਸ ਨੇ ਇਸ ਮਜਬੂਰੀ ਨੂੰ ਖਿੜੇ ਮੱਥੇ ਸਵੀਕਾਰਿਆ ਤੇ ਇਸ ਦਾ ਲਾਭਜਨਕ ਤੇ ਕਲਿਅਣਕਾਰੀ ਪੱਖ ਲੱਭਣ ਵਿਚ ਜੁਟ ਗਿਆ!
ਅੰਗਰੇਜ਼ ਲੇਖਕ ਸਮਰਸੈਟ ਮਾਅਮ ਵਾਂਗ ਉਹ ਜਿੱਥੇ ਵੀ ਗਿਆ ਹੈ, ਉਸੇ ਥਾਂ ਦੇ ਪਿਛੋਕੜ ਵਿਚ ਉਸ ਨੇ ਸਾਹਿਤ ਰਚਿਆ ਹੈ! ਪੜ੍ਹਿਆ ਲਿਖਿਆ ਤੇ ਘੋਖੀ ਹੋਣ ਕਰ ਕੇ ਉਸ ਨੇ ਹਰ ਥਾਂ ਤੋਂ ਲੱਭਿਆ ਹੈ ਤੇ ਆਪਣੇ ਸਾਹਿਤ ਰਾਹੀਂ ਸਾਡੇ ਤੀਕ ਪਹੁੰਚਾਇਆ ਹੈ! ਉਸ ਦਾ ਸਾਹਸ ਤੇ ਲਗਨ ਸਲਾਹੁਣ ਯੋਗ ਹੈ! ਉਸ ਦੀ ਰਚਨਾ ਦਾ ਆਕਾਰ ਹੀ ਸਾਨੂੰ ਉਸ ਦਾ ਸ਼ਰਧਾਲੂ ਬਣਾ ਲੈਂਦਾ ਹੈ! ਇਸ ਤਰ੍ਹਾਂ ਲੱਗਦਾ ਹੈ ਜਿਵੇਂ ਉਸ ਦਾ ਸਾਰਾ ਰਟਨ ਸਾਹਿਤ-ਰਚਨਾ ਦੀ ਖਾਤਰ ਹੀ ਹੋਵੇ!
ਰਵੀ ਦਾ ਇਹ ਵਿਚਾਰ ਕਿ ਇਹ ਕਹਾਣੀਆਂ ਸਮੁੱਚੀ ਮਨੁੱਖਤਾ ਨਾਲ ਸੰਬੰਧ ਰੱਖਦੀਆਂ ਹਨ, ਬਿਲਕੁਲ ਠੀਕ ਹੈ! ਇਨ੍ਹਾਂ ਕਹਾਣੀਆਂ ਵਿਚ ਸਮੇਂ ਦੇ ਪ੍ਰਮੁੱਖ ਸੰਕਟ ਜਿਵੇਂ ਵੀਅਤਨਾਮ ਦੀ ਜੰਗ, ਐਟਮ ਬੰਬ ਦਾ ਭੈ ਆਦਿ ਤੁਹਾਡੇ ਮੇਜ਼ ਉੱਤੇ ਆ ਬੈਠਦੇ ਹਨ!
*"ਅਘਰਵਾਸੀ" ਕਹਾਣੀ-ਸੰਗ੍ਰਹਿ ਦਾ ਛਪਣਾ ਸਚਮੁਚ ਹੀ ਇਕ ਵਿਸ਼ੇਸ਼ ਘਟਨਾ ਹੈ!
- ਮਾਸਕ "ਅਕਸ", ਜੂਨ, ੧੯੮੪ – ਦਿੱਲੀ, ਭਾਰਤ –
- ______________________________________________________________

*ਅਘਰਵਾਸੀ(੧੯੫੫ – ੧੯੮੪ – ਸਮੁੱਚਾ ਸੰਗ੍ਰਹਿ) –
ਪ੍ਰਕਾਸ਼ਕ: ਨਵਯੁੱਗ ਪਬਲਿਸ਼ਰਜ਼

Friday, May 14, 2010

ਰਵਿੰਦਰ ਰਵੀ ਦੀ "ਕੰਪਿਊਟਰ ਕਲਚਰ": ਮੇਰੀ ਨਜ਼ਰ ਵਿਚ: -ਡਾ. ਹਰਿਭਜਨ ਸਿੰਘ

ਰਵਿੰਦਰ ਰਵੀ ਦੀ "ਕੰਪਿਊਟਰ ਕਲਚਰ": ਮੇਰੀ ਨਜ਼ਰ ਵਿਚ:

ਡਾ. ਹਰਿਭਜਨ ਸਿੰਘ
ਕੈਨੇਡਾ ਪੰਜਾਬੀਆਂ ਲਈ ਸੁਫਨੇ ਦਾ ਦੇਸ਼ ਹੈ! ਰੋਜ਼ੀ ਰੋਟੀ ਦੀ ਤਲਾਸ਼ ਵਿਚ ਬਹੁਤ ਸਾਰੇ ਪੰਜਾਬੀ ਉੱਥੇ ਗਏ ਤੇ ਉੱਥੋਂ ਦੇ ਹੀ ਹੋ ਕੇ ਰਹਿ ਗਏ! ਉੱਥੇ ਜਾ ਵੱਸੇ ਪੰਜਾਬੀਆਂ ਦੀ ਦੂਜੀ ਤੀਜੀ ਪੀੜ੍ਹੀ ਤਾਂ ਉਸ ਦੇਸ਼ ਦੀ ਰਹਿਣੀ ਬਹਿਣੀ ਵਿਚ ਰਚ ਮਿਚ ਗਈ ਹੈ! ਪੰਜਾਬ ਨਾਲ ਉਨ੍ਹਾਂ ਦਾ ਰਿਸ਼ਤਾ ਹੋਇਆ ਨਾ ਹੋਇਆ, ਇਕ ਬਰਾਬਰ ਹੈ! ਪਰ ਪਹਿਲੀ ਪੀੜ੍ਹੀ ਦੇ ਅਵਾਸੀਆਂ ਨੂੰ ਪੰਜਾਬ ਬਰਾਬਰ ਸੈਣਤਾਂ ਕਰਦਾ ਰਹਿੰਦਾ ਹੈ! ਪੰਜਾਬ ਦੀ ਬੋਲੀ, ਰੀਤ ਰਿਵਾਜ „ਚ ਪਲੇ ਹੋਣ ਕਰਕੇ, ਉਹ ਪੰਜਾਬ ਮੁੜਨ ਦੀ ਆਸ ਬਣਾਈ ਰੱਖਦੇ ਹਨ! ਉਹ ਮੁੜ ਤਾਂ ਨਹੀਂ ਸਕਦੇ ਪਰ ਪੰਜਾਬੀ ਬੋਲੀ, ਧਰਮ, ਲੋਕ-ਸਾਹਿਤ ਆਦਿ ਰਾਹੀਂ ਉਹ ਪੰਜਾਬ ਨਾਲ ਜੁੜੇ ਰਹਿਣ ਦਾ ਭਰਮ ਪਾਲਦੇ ਰਹਿੰਦੇ ਹਨ!
ਅਜਿਹੇ ਭਰਮ-ਪਾਲਕਾਂ ਵਿਚ ਕੁਝ ਪੰਜਾਬੀ ਸਾਹਿਤਕਾਰ ਹਨ! ਇਹਨਾਂ ਵਿੱਚੋਂ ਕੁਝ ਤਾਂ ਕੈਨੇਡਾ ਪਹੁੰਚਣ ਤੋਂ ਪਹਿਲਾਂ ਹੀ ਸਾਹਿਤਕਾਰੀ ਦੇ ਰਾਹ ਪਏ ਹੋਏ ਸਨ ਤੇ ਕੁਝ ਨੇ ਦੂਜਿਆਂ ਦੀ ਵੇਖਾ ਵੇਖੀ, ਹੇਰਵੇ ਦੇ ਦਬਾਅ ਹੇਠ, ਜਾਂ ਪਰਦੇਸੀ ਇਕੱਲਤਾ ਦਾ ਮੁਕਾਬਲਾ ਕਰਨ ਲਈ ਸਾਹਿਤਕਾਰੀ ਦਾ ਰਾਹ ਅਪਣਾਇਆ!
ਕੈਨੇਡੀਅਨ ਪੰਜਾਬੀ ਸਾਹਿਤਕਾਰਾਂ ਵਿਚ ਸਿਰਕੱਢ ਹੋਂਦ ਰਵਿੰਦਰ ਰਵੀ ਦੀ ਹੈ! ਉਹਨੇ ਏਨੀਆਂ ਕਿਤਾਬਾਂ ਲਿਖੀਆਂ ਹਨ ਕਿ ਉਹਨਾਂ ਦੇ ਨਾਂ ਗਿਨਵਾਉਣ ਲਈ ਵੀ ਵੱਡਾ ਹਾਫਜ਼ਾ ਤੇ ਲੰਮਾਂ ਸਾਹ ਦਰਕਾਰ ਹੈ! ਉਹਨੇ ਕਵਿਤਾ, ਕਹਾਣੀ, ਨਾਟਕ, ਸਮੀਖਿਆ, ਸਫਰਨਾਮਾਂ ਆਦਿ ਕਈ ਸਿਨਫਾਂ ਨੂੰ ਹੱਥ ਪਾਇਆ ਹੈ!
ਹੁਣੇ, ਹੁਣੇ "ਕੰਪਿਊਟਰ ਕਲਚਰ" ਨਾਂ ਦੀ ਰਚਨਾ ਪੇਸ਼ ਕੀਤੀ ਹੈ ਜਿਸ ਵਿਚ ਕਹਾਣੀਆਂ ਵੀ ਹਨ ਤੇ ਕਵਿਤਾਵਾਂ ਵੀ! ਆਪਣੀ ਰਚਨਾ ਬਾਰੇ ਕੁਝ ਸਵੈ-ਕਥਨ ਹਨ ਤੇ ਇਕ ਅੱਧ ਰੇਖਾ-ਚਿਤਰ ਵਰਗੀ ਸ਼ੈਅ ਵੀ! ਆਪਣੇ ਸੰਬੰਧੀ ਦੂਜਿਆਂ ਦੇ ਕਥਨ ਵੀ ਉਹਨੇ ਖਾਸੀ ਫਰਾਖਦਿਲੀ ਨਾਲ ਸ਼ਾਮਿਲ ਕੀਤੇ ਹਨ! ਇਸ ਕਿਤਾਬ ਉੱਪਰ ਤਰਦੀ ਜਿਹੀ ਨਜ਼ਰ ਮਾਰਨ ਨਾਲ ਹੀ ਪਤਾ ਲੱਗ ਜਾਂਦਾ ਹੈ ਕਿ ਲੇਖਕ ਨੇ ਪੰਜਾਬੀ ਸਾਹਿਤਕਾਰਾਂ ਨਾਲ ਬੜਾ ਨਿੱਘਾ ਰਿਸ਼ਤਾ ਪਾ ਰੱਖਿਆ ਹੈ!
ਨਿਵੇਕਲੇ ਮੁਹਾਂਦਰੇ ਦੇ ਬਾਵਜੂਦ ਉਹ ਆਪਣੀ ਲਿਖਤ ਨੂੰ ਪਰਵਾਨ ਪੰਜਾਬੀ ਪਰੰਪਰਾ ਵਿਚ ਟਿਕਾਈ ਰੱਖਣਾ ਚਾਹੁੰਦਾ ਹੈ! ਪੱਛਮੀਂ ਇਸ਼ਤਿਹਾਰੀ ਕਲਚਰ ਨੇ ਉਹਨੂੰ ਬਹੁਤ ਦੂਰ ਤਕ ਪ੍ਰਭਾਵਿਤ ਕੀਤਾ ਹੈ! ਉਹ ਆਪਣੇ ਜਨਮ, ਪਰਿਵਾਰ, ਵਿੱਦਿਆ, ਪਿੰਡ, ਇਨਾਮ, ਕੰਮ ਕਿੱਤੇ, ਸੈਰ ਸਪਾਟੇ, ਮੁਆਸ਼ਕੇ ਆਦਿ ਬਾਰੇ ਨਿਰਸੰਕੋਚ ਸੂਚਨਾ ਦੇਂਦਾ ਹੈ! ਇਸ ਪੁਸਤਕ ਨੂੰ ਪੜ੍ਹ ਕੇ ਜਿੰਨਾਂ ਆਨੰਦ ਰਵਿੰਦਰ ਰਵੀ ਦੀ ਸਾਹਿਤਕਾਰੀ ਸੰਬੰਧੀ ਮਿਲਦਾ ਹੈ, ਓਨਾ ਹੀ ਉਸ ਦੀ ਆਪਾ-ਵਿਖਾਊ ਸ਼ਖਸੀਅਤ ਬਾਰੇ! ਉਹ ਪ੍ਰਮਾਣਿਕ ਪੰਜਾਬੀ ਹੈ, ਜੋ ਲੀਕ ਤੋਂ ਹਟਵੀਂ ਕੋਈ ਸ਼ੈ ਕਰਦਾ ਹੈ ਅਤੇ ਨਿਸ਼ੰਗ ਹੋ ਕੇ ਉਸਦਾ ਵਿਖਾਲਾ ਕਰਦਾ ਹੈ!
ਰਵਿੰਦਰ ਰਵੀ ਆਪਣੇ ਅਤੇ ਆਪਣੇ ਪਿਤਾ ਵਿਚਕਾਰ ਸਮਝੌਤੇ ਦੀ ਇਤਲਾਹ ਦਿੰਦੇ ਹੋਏ ਕਹਿੰਦਾ ਹੈ:
"ਤੂੰ ਸਾਡੇ ਪਾਸੋਂ ਕਹਿਣ ਟੋਕਣ ਦਾ ਅਧਿਕਾਰ ਨਾਂ ਖੋਹ, ਪਰ ਕਰ ਜੋ ਮਰਜ਼ੀ!"
ਇਹ ਸਮਝੌਤਾ ਸੀ ਪਰੰਪਰਕ ਪਿਤਾ ਅਤੇ ਪ੍ਰਯੋਗਸ਼ੀਲ ਪੁੱਤਰ ਵਿਚਕਾਰ!
ਇਸੇ ਤਰ੍ਹਾਂ ਦਾ ਸਮਝੌਤਾ ਇਸ ਰਚਨਾਂ ਦੇ ਆਰ ਪਾਰ ਫੈਲਿਆ ਹੋਇਆ ਹੈ! ਪਿਓ ਪੁੱਤਰ ਦੀ ਜੈਨਰੇਸ਼ਨ ਗੈਪ ਵਰਗਾ ਹੀ ਫਾਸਲਾ ਹੈ ਪੰਜਾਬ ਤੇ ਕੈਨੇਡਾ ਵਿਚਕਾਰ! ਕੁਝ ਗੱਲਾਂ ਰਵਿੰਦਰ ਰਵੀ ਪਰੰਪਰਕ ਪੰਜਾਬ ਦੀਆਂ ਸੁਣਦਾ ਹੈ, ਪਰ ਕਰਦਾ ਉਹ ਕੰਪਿਊਟਰ ਕਲਚਰ ਵਰਗੀਆਂ ਹੈ! ਕੈਨੇਡਾ ਤੇ ਪੰਜਾਬ ਦੀ ਦੋਪਾਸੀ ਤੱਕ ਨੇ ਰਵਿੰਦਰ ਰਵੀ ਦੀ ਸੋਚ ਨੂੰ ਅੱਧ
ਵਿਚਕਾਰੋਂ ਚੀਰਿਆ ਹੋਇਆ ਹੈ! ਉਹਦੇ ਵਿਚ ਪਰੰਪਰਕ ਪਿਤਾ ਤੇ ਪ੍ਰਯੋਗੀ ਪੁੱਤਰ ਦੋਵੇਂ ਅੱਡੋ-ਅੱਡਰੇ ਪਛਾਣੇ ਜਾ ਸਕਦੇ ਹਨ! "ਤਾਰਿਆਂ ਵਾਲਾ ਦੇਸ਼" ਤੇ "ਕੰਪਿਊਟਰ ਕਲਚਰ" ਵਾਲੇ ਦੇਸ਼, ਦੋਹਾਂ ਦੀਆਂ ਆਪੋ-ਆਪਣੀਆਂ ਖਿੱਚਾਂ ਹਨ, ਜਿਨ੍ਹਾਂ ਵਿੱਚੋਂ ਕਿਸੇ ਤੋਂ ਵੀ ਉਹ ਆਪਣਾ ਪਿੱਛਾ ਨਹੀਂ ਛੁਡਾ ਸਕਿਆ! ਸ਼ੁਫਨੇ ਦੇ ਦੇਸ਼ ਕੈਨੇਡਾ ਵਿਚ ਪਹੁੰਚ ਕੇ, ਉਹਦੇ ਪਾਤਰ ਪੰਜਾਬ ਵਲ ਮੁੜਨਾਂ ਚਾਹੁੰਦੇ ਹਨ! ਕੈਨੇਡਾ ਪਹੁੰਚਿਆ ਕੋਈ ਗੁਰਦੀਪ ਹੈ ਜਿਸ ਦਾ ਪੰਜਾਬ ਦੀ ਕਿਸੇ ਕੁੜੀ ਨਾਲ ਇਸ਼ਕ ਸੀ! ਰੁਜ਼ਗਾਰ ਦੀ ਖਾਤਰ ਉਹ ਕੈਨੇਡਾ ਗਿਆ ਸੀ! ਪਰ ਇਸ਼ਕ ਦੀ ਖਾਤਰ ਉਹ ਮੁੜ ਪੰਜਾਬ ਆਉਂਦਾ ਹੈ! ਆਸ਼ਿਕੀ ਤੋਂ ਰੋਜ਼ਗਾਰ ਵੱਲ ਤੇ ਰੋਜ਼ਗਾਰ ਤੋਂ ਮੁੜ ਆਸ਼ਿਕੀ ਵੱਲ, ਇਹ ਹੈ ਗੁਰਦੀਪ ਦੀ ਦੇਸ਼-ਪਰਦੇਸ਼ ਯਾਤਰਾ!
"ਕਹੀਂ ਭੀ ਅਪਨਾ ਠਿਕਾਨਾ ਨਹੀਂ ਜ਼ਮਾਨੇ ਮੇਂ,
ਨਾਂ ਆਸ਼ੀਆਨੇ ਕੇ ਬਾਹਰ, ਨਾ ਆਸ਼ੀਆਨੇ ਮੇਂ"
ਕੁੱਝ ਦੁੱਖ ਇਸ ਤੋਂ ਵਧੇਰੇ ਗੁੰਝਲਦਾਰ ਹਨ! ਕੈਨੇਡਾ ਪਹੁੰਚਕੇ ਮੱਖਣ ਸਿੰਘ ਕਰੜੀ ਮਿਹਨਤ ਬਾਅਦ ਆਪਣਾ ਘਰ-ਪਰਿਵਾਰ ਕੈਨੇਡਾ ਬੁਲਾ ਲੈਂਦਾ ਹੈ! ਰਤਾ ਕੁ ਸੁਖਾਲਾ ਹੋਣ ਲੱਗਾ ਤਾਂ ਬੇਕਾਰੀ ਵੱਸ ਮੁੜ ਪਰਿਵਾਰ ਦੇ ਜੀਆਂ ਨੂੰ ਭਾਰਤ ਭੇਜਣ „ਤੇ ਮਜਬੂਰ ਹੋ ਗਿਆ! ਕੀ ਉਹ ਮੁੜ ਪਰਿਵਾਰ ਨੂੰ ਬੁਲਾ ਸਕੇਗਾ? ਕੀ ਮੁੜ ਕੈਨੇਡਾ ਆਏ ਪਰਿਵਾਰ ਨੂੰ ਦੋਬਾਰਾ ਭਾਰਤ ਜਾਣਾ ਪਵੇਗਾ? ਮੱਖਣ ਸਿੰਘ ਦਾ ਤ੍ਰੇੜਿਆ ਹੋਇਆ ਪਰਿਵਾਰ ਕੈਨੇਡੀਅਨ ਪੰਜਾਬੀਆਂ ਦੀ ਤ੍ਰੇੜੀ ਹੋਈ ਵਾਸਤਵਿਕਤਾ ਅਤੇ ਮਾਨਸਿਕਤਾ ਦੀ ਗਵਾਹੀ ਦਿੰਦਾ ਹੈ!
ਇਸ ਤ੍ਰੇੜ ਨੂੰ ਪੂਰਨ ਦੇ ਵੀ ਰਾਹ ਹਨ! ਕੈਨੇਡਾ ਵਿਚ ਸਿਰਫ ਪੰਜਾਬੀ ਮਿਲਖਾ ਸਿੰਘ ਹੀ ਨਹੀਂ ਰਹਿੰਦਾ, ਯੂਰਪੀ ਮੂਲ ਵਾਲਾ ਜਾਨ ਬਿਕਸੋ ਵੀ ਹੈ! ਬੇਕਾਰ ਸਿਰਫ ਪੰਜਾਬੀ ਹੀ ਨਹੀਂ, ਗ਼ੈਰ-ਪੰਜਾਬੀ ਵੀ ਹਨ! ਮਿਲਖਾ ਸਿੰਘ ਤੇ ਜਾਨ ਬਿਕਸੋ ਦੀ ਕਹਾਣੀ ਵਾਪਰੀ ਭਾਵੇਂ ਕੈਨੇਡਾ ਵਿਚ ਹੈ, ਪਰ ਉਹਦੀ ਸੋਚ ਤੇ ਅਹਿਸਾਸ ਭਾਰਤ ਵਰਗੇ ਹਨ! ਦੋ ਯਾਰ ਇੱਕੋ ਲੱਕੜ ਮਿੱਲ ਵਿਚ ਇੱਕੋ ਜਿਹੇ ਮਜ਼ਦੂਰ-ਪੇਸ਼ਾ ਹਨ! ਇਕ ਨੂੰ ਮਾੜੀ ਜਿਹੀ ਤਰੱਕੀ ਮਿਲ ਗਈ ਤਾਂ ਦੂਜਾ ਤੜਿੰਗ ਹੋ ਗਿਆ! ਦੋਂਹਾਂ ਵਿਚਕਾਰ ਵੈਰ ਵਿਰੋਧ ਦੀ ਦੀਵਾਰ ਉੱਸਰ ਗਈ! ਖੁਸ਼ੀਆਂ ਵਿਚ ਚਹਿਕਦੇ ਦੋਸਤਾਂ ਨੂੰ ਖਾਮੋਸ਼ੀ ਦਾ ਸੋਕਾ ਮਾਰ ਗਿਆ! ਪਰ ਬੇਕਾਰੀ ਨੇ ਦੋਂਹਾਂ ਦੇ ਵਲ ਕੱਢ ਦਿੱਤੇ! ਕ੍ਰਿਸ਼ਚੀਅਨ ਚਰਚ ਨੇ ਬੇਕਾਰੀ ਦੇ ਮਾਰੇ ਲੋਕਾਂ ਲਈ ਫੂਡ-ਬੈਂਕ ਤੇ ਸੂਪ-ਕਿਚਨ ਖੋਲ੍ਹ ਦਿੱਤੇ! ਕ੍ਰਿਸ਼ਚੀਅਨ ਜਾਨ, ਸਿੱਖ ਮਿਲਖੇ ਨੂੰ ਉੱਥੇ ਆਪਣੇ ਨਾਲ ਲੈ ਗਿਆ! ਬੇਕਾਰੀ ਵਿਚ ਧਰਮਾਂ ਦੀ ਵਿੱਥ ਮਿਟ ਗਈ! ਪਰੰਪਰਕ ਅੰਦਾਜ਼ ਵਿਚ ਲਿਖੀ ਇਹ ਪਰੰਪਰਕ ਭਾਰਤੀ ਪੰਜਾਬੀ ਰਹਿਣੀ-ਬਹਿਣੀ ਦੀ ਹੀ ਤਸਵੀਰ ਹੈ!
"ਸ਼ਹੀਦ ਦੀ ਮਾਂ" ਤਾਂ ਹੈ ਹੀ ਪੰਜਾਬੀ ਭੋਇੰ ਦੀ ਕਹਾਣੀ! ਪੁੱਤਰ ਦੇ ਸ਼ਹੀਦ ਹੋ ਜਾਣ ਬਾਅਦ ਵਿਧਵਾ ਮਾਂ ਆਪ, ਆਪਣੇ ਰੰਡੂਏ ਜੇਠ ਦਾ ਗਰਭ ਧਾਰਨ ਕਰਦੀ ਹੈ ਅਤੇ ਉਹਨੂੰ ਸ਼ਹੀਦੀ ਦੇ ਰਾਹ ਤੁਰਨ ਲਈ ਪ੍ਰੇਰਦੀ ਹੈ! ਮਾਹੌਲ, ਮੁਆਸ਼ਰੇ, ਸੋਚ, ਭਾਵ-ਬੁਣਤੀ, ਇਤਿਹਾਸ ਆਦਿ ਦੀ ਦ੍ਰਿਸ਼ਟੀ ਤੋਂ ਇਹ ਪੰਜਾਬੀ ਪਰੰਪਰਾ ਦਾ ਪ੍ਰਮਾਣਿਕ ਟੁਕੜਾ ਹੈ! ਹਜ਼ਾਰਾਂ ਮੀਲ „ਤੇ ਬੈਠਾ ਅਘਰਵਾਸੀ ਰਵਿੰਦਰ ਰਵੀ ਆਪਣੇ ਜੱਦੀ ਘਰ ਲਈ ਮੋਹ ਪਾਲ ਰਿਹਾ ਹੈ! ਇਹੋ ਇਸ ਕਹਾਣੀ ਦਾ ਅਣਕਿਹਾ ਪਰ ਸਪਸ਼ਟ ਸੁਨੇਹਾ ਹੈ!
ਯਕੀਨਨ ਇਸ ਵਿਚ ਪੰਜਾਬੀ ਆਦਿਮਤਾ ਤੋਂ ਦੂਰ ਪੱਛਮੀਂ ਆਧੁਨਿਕਤਾ ਦੀਆਂ ਕਹਾਣੀਆਂ ਵੀ ਹਨ! ਇਹੋ ਜਿਹੀ ਹੀ ਕਹਾਣੀ ਹੈ "ਕੰਪਿਊਟਰ ਕਲਚਰ", ਜਿਸ ਨੇ ਪੰਜਾਬੀ ਕੈਨੇਡੀਅਨ ਦੇ ਪਰਿਵਾਰ ਨੂੰ ਅੱਡਰੇ ਅਤੇ ਆਜ਼ਾਦ ਵਿਅਕਤੀਆਂ ਵਿਚ ਵੰਡ ਦਿੱਤਾ ਹੈ! ਪਰਿਵਾਰ ਦੀਆਂ ਇਕਾਈਆਂ ਹਨ, ਪਰਿਵਾਰ ਕੋਈ ਨਹੀਂ! ਪੁੱਤਰ ਮਾਂ ਨੂੰ ਸਮਝਾਂਉਂਦਾ ਹੈ ਕਿ ਪਿਓ ਦੀ ਆਪਣੀ ਆਜ਼ਾਦ ਹਸਤੀ ਹੈ ਤੇ ਇਸੇ ਆਜ਼ਾਦ ਹਸਤੀ ਦੀ ਸੋਚ ਕਾਰਨ ਪਿਓ ਦਾ ਪੁੱਤਰ ਉੱਪਰ ਪ੍ਰਭਾਵ ਖੀਣ ਹੋ ਜਾਂਦਾ ਹੈ! ਕੰਪਿਊਟਰ ਕਲਚਰ ਦੇ ਪ੍ਰਭਾਵ ਹੇਠ ਉਹਨੂੰ ਹਿੰਦੋਸਤਾਨ ਮਰਦਾ ਜਾਪਦਾ ਹੈ! ਏਥੇ ਵੀ ਰਵਿੰਦਰ ਰਵੀ ਆਧੁਨਿਕ ਕੰਪਿਊਟਰ ਦੀ "ਟਿਕ, ਟਿਕ, ਟੂੰ, ਟੂੰ" ਨੂੰ ਪੇਂਡੂ ਪੰਜਾਬੀ ਵਾਂਗ ਮਹਿਸੂਸ ਕਰਦਾ ਹੈ! ਉਹਨੂੰ ਜਾਪਦਾ ਹੈ ਜਿਵੇਂ
ਬਰਸਾਤੀ ਮੱਛਰਾਂ ਨੇ ਉਹਦਾ ਬੁਰਾ ਹਾਲ ਕੀਤਾ ਹੋਵੇ! ਉਹਦੇ ਦਿਲ ਦਿਮਾਗ਼ „ਤੇ ਧੱਫੜ ਉੱਭਰ ਆਏ ਹਨ! ਉਹਨੂੰ ਜਾਪਦਾ ਹੈ ਜਿਵੇਂ ਸੀਰੇ ਤੇ ਗੁੜ ਨਾਲ ਲਿੱਬੜੀ ਕੋਈ ਹੋਂਦ ਕੀੜਿਆਂ ਦੇ ਭੌਣ „ਤੇ ਸੁੱਟ ਦਿੱਤੀ ਗਈ ਹੋਵੇ! ਸੰਖੇਪ ਵਿਚ ਰਵਿੰਦਰ ਰਵੀ ਦਾ ਅਨੁਭਵ-ਖੇਤਰ "ਮਾਡਰਨ" ਹੈ, ਪਰ ਉਸ ਵਿਚਲਾ ਅਨੁਭਵ-ਕਰਤਾ "ਪ੍ਰਿਮੇਟਿਵ" ਹੈ!
ਬਾਕੀ ਦੀਆਂ ਕਹਾਣੀਆਂ ਵਿਚ ਵੀ ਦ੍ਰਿਸ਼ਟੀ ਵਿਚਕਾਰ ਇਸ ਤਰ੍ਹਾਂ ਦਾ "ਮਾਡਰਨ", ਪ੍ਰਿਮੇਟਿਵ" ਤਣਾਅ ਹੈ! ਇਨ੍ਹਾਂ ਕਹਾਣੀਆਂ ਦੇ ਹਿੱਸੇ ਦਾ ਅਨੁਭਵ ਨਾਂ ਨਿਰੋਲ ਆਧੁਨਿਕ ਹੈ, ਨਾਂ ਨਿਰੋਲ ਆਦਿਮ! ਦੋਂਹਾਂ ਵਿਚਕਾਰ ਪਾੜਾ ਬਣਿਆਂ ਰਹਿੰਦਾ ਹੈ! ਨਾਂ ਆਦਮੀਂ ਨਵੇਂ ਜੀਵਨ ਨੂੰ ਤਿਆਗ ਸਕਦਾ ਹੈ, ਨਾਂ ਪੁਰਾਣੀ ਜਾਚ ਨੂੰ ਕੈਨੇਡਾ ਪਹੁੰਚਿਆ ਹੋਇਆ ਭਾਰਤੀ, ਉੱਥੋਂ ਦੇ ਖੁੱਲ੍ਹੇ ਖੁਲਾਸੇ ਮਾਹੌਲ ਦੇ ਸੁੱਖ-ਸਾਧਨਾਂ ਦਾ ਆਨੰਦ ਮਾਣਦਾ ਹੋਇਆ, ਨਜ਼ਰ-ਅੰਦਾਜ਼ ਕਰ ਸਕਦਾ ਹੈ, ਪਰ ਅਖੀਰ „ਤੇ ਉਹਦੇ ਆਨੰਦ ਉੱਤੇ ਪੁਰਾਣੀਆਂ ਕਦਰਾਂ-ਕੀਮਤਾਂ ਭਾਰੂ ਹੋ ਜਾਂਦੀਆਂ ਹਨ!
"ਪੈੱਟ ਕਲਚਰ" ਕਹਾਣੀ ਵਿਚਲੀ ਔਰਤ ਉਸ ਆਦਮੀ ਨੂੰ ਤਿਆਗ ਦਿੰਦੀ ਹੈ, ਜੁ ਪਾਲਤੂ ਬਿੱਲੀ „ਤੇ ਹੱਥ ਚੁੱਕਦਾ ਹੈ! ਧਰਮ-ਵਿਹੂਣੀ ਔਰਤ ਕਿਸੇ ਪਰਦੇਸੀ ਨਾਲ ਸੇਜ ਸਾਂਝੀ ਕਰਨ ਮਗਰੋਂ ਆਪਣੇ ਪੁਰਾਣੇ ਪ੍ਰੇਮੀਂ ਨਾਲ "ਈਸ਼ਵਰੀ ਰਿਸ਼ਤਾ" ਥਾਪ ਕੇ ਹੀ ਆਪਣੇ ਆਪ ਨੂੰ ਸਫਲ ਸਮਝਦੀ ਹੈ!
ਨਾਂ ਵਿਗਿਆਨਕ ਆਲੇ-ਦੁਆਲੇ ਵਿਚਕਾਰ ਰੱਬ ਵਾਫਰ ਹੈ, ਨਾਂ ਕੈਨੇਡੀਅਨ ਸ਼ਰਾਬ ਵਿਚ ਡੁੱਬ ਰਹੇ ਪੰਜਾਬੀ ਲਈ ਅਧਿਆਤਮਿਕ ਅੰਮ੍ਰਿਤ ਅਪ੍ਰਸੰਗਿਕ ਹੈ! *"ਕੰਪਿਊਟਰ ਕਲਚਰ" ਵਿਚ "ਈਸ਼ਵਰੀ ਰਿਸ਼ਤੇ" ਮੁੱਲਵਾਨ ਹਕੀਕਤ ਵਾਂਗ ਟਿਕੇ ਹੋਏ ਹਨ! ਅਘਰਵਾਸੀ ਪੁੱਤਰ ਵਿਚ ਵੀ ਘਰ ਤੇ ਪਿਓ ਦੋਵੇਂ ਜਿਊਂਦੇ ਰਹਿੰਦੇ ਹਨ!
"ਪੰਜਾਬੀ ਟ੍ਰਿਬਿਊਨ" – ਚੰਡੀਗੜ੍ਹ, ਭਾਰਤ - ੬ ਅਕਤੂਬਰ, ੧੯੮੫
*ਕੰਪਿਊਟਰ ਕਲਚਰ(ਦੂਜਾ ਐਡੀਸ਼ਨ: ੨੦੧੦) – ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, ਭਾਰਤ
*****************

ਨਿਰੰਤਰ ਪ੍ਰਯੋਗਸ਼ੀਲ ਰਵਿੰਦਰ ਰਵੀ -ਡਾ. ਸੁਤਿੰਦਰ ਸਿੰਘ ਨੂਰ

ਨਿਰੰਤਰ ਪ੍ਰਯੋਗਸ਼ੀਲ ਰਵਿੰਦਰ ਰਵੀ  

ਡਾ. ਸੁਤਿੰਦਰ ਸਿੰਘ ਨੂਰ
ਰਵਿੰਦਰ ਰਵੀ ਪੰਜਾਬੀ ਸੰਸਾਰ ਨਾਲ ਆਪਣਾ ਸੰਵਾਦ ਨਿਰੰਤਰ ਕਾਇਮ ਰੱਖਦਾ ਹੈ! ਪੰਜਾਬੀਆਂ ਦਾ ਸੁਭਾਅ ਵੀ ਅਜਿਹਾ ਹੈ ਕਿ ਜਿਹੜਾ ਉਨ੍ਹਾਂ ਨਾਲ ਲਗਾਤਾਰ ਵਾਰਤਾਲਾਪ ਨਹੀਂ ਰੱਖਦਾ, ਉਸ ਨੂੰ ਉਹ ਗੌਲਦੇ ਵੀ ਨਹੀਂ! ਭਾਵੇਂ ਰਵਿੰਦਰ ਰਵੀ ਨੇ ਕਹਾਣੀਆਂ ਤੇ ਕਵਿਤਾਵਾਂ ਪਹਿਲਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ, ਪਰ ਉਹ ਪ੍ਰਯੋਗਸ਼ੀਲ ਲਹਿਰ ਵੇਲੇ ਜਸਬੀਰ ਸਿੰਘ ਆਹਲੂਵਾਲੀਆ ਤੇ ਅਜਾਇਬ ਕਮਲ ਨਾਲ ਵਿਸ਼ੇਸ਼ ਚਰਚਾ ਵਿਚ ਆਇਆ ਤੇ ਉਸ ਤੋਂ ਪਿੱਛੋਂ ਉਹ ਨਿਰੰਤਰ ਚਰਚਾ ਵਿਚ ਰਿਹਾ ਹੈ, ਪਰ ਉਸ ਦੀ ਰਚਨਾ ਬਾਰੇ ਚਰਚਾ ਕੇਵਲ ਉਸ ਬਿੰਦੂ „ਤੇ ਸਥਿਤ ਹੋ ਕੇ ਨਹੀਂ ਕੀਤੀ ਜਾ ਸਕਦੀ! ਉਹ ਨਿਰੰਤਰ ਪ੍ਰਯੋਗਸ਼ੀਲ ਲੇਖਕ ਹੈ! ਉਹ ਲਹਿਰ ਪ੍ਰਯੋਗਵਾਦ „ਤੇ ਸਥਿਤ ਹੋ ਕੇ ਖਤਮ ਹੋ ਗਈ! ਪ੍ਰਯੋਗਵਾਦ ਤੇ ਪ੍ਰਯੋਗਸ਼ੀਲਤਾ ਵਿਚ ਅੰਤਰ ਹੈ! ਪ੍ਰਯੋਗਸ਼ੀਲਤਾ ਸਥਿਤ ਨਹੀਂ ਹੁੰਦੀ! ਸਿਰਜਣਾ ਹਮੇਸ਼ਾ ਨਵੇਂ ਰੂਪਾਂ, ਰੂਪਾਕਾਰਾਂ, ਭਾਸ਼ਾ, ਚਿਹਨਾਂ ਤੇ ਵਿਧੀਆਂ ਦੀ ਤਲਾਸ਼ ਕਰਦੀ ਰਹਿੰਦੀ ਹੈ! ਇਹ ਨਾਂ ਹੀ ਵਿਚਾਰਧਾਰਕ ਤੌਰ ਉੱਤੇ ਸਥਿਤ ਹੁੰਦੀ ਹੈ ਤੇ ਨਾਂ ਹੀ ਰੂਪ ਦੀ ਦ੍ਰਿਸ਼ਟੀ ਤੋਂ!
ਰਵਿੰਦਰ ਰਵੀ ਨੇ ਕਵਿਤਾ ਵਿਚ ਜਿਸ ਬੌਧਿਕ ਅੰਦਾਜ਼ ਨੂੰ ਅਪਣਾਇਆ, ਉਹ "ਦਿਲ ਦਰਿਆ ਸਮੁੰਦਰੋਂ ਡੂੰਘੇ"(੧੯੬੧) ਤੋਂ ਹੀ ਸਾਹਮਣੇ ਆ ਗਿਆ ਸੀ! ਇਹ ਬੌਧਿਕ ਅੰਦਾਜ਼ ਰੋਮਾਨੀ ਪ੍ਰਗਤੀਵਾਦੀ ਧਾਰਾ ਦੀ ਕਵਿਤਾ ਤੋਂ ਵੱਖਰਾ ਸੀ! ਅਜਿਹੇ ਬੌਧਿਕ ਅੰਦਾਜ਼ ਦੇ ਆਲੇ-ਦੁਆਲੇ ਆਖੀ ਜਾਂਦੀ „ਆਧੁਨਿਕ‟ ਕਵਿਤਾ ਵੀ ਪ੍ਰਫੁੱਲਤ ਹੋਈ! ਇਸ ਕਵਿਤਾ ਵਿਚ ਪਰੰਪਰਾ ਨਾਲ ਜੁੜੀ ਕਵਿਤਾ ਦਾ ਹੋਰ ਵੀ ਬਹੁਤ ਕੁਝ ਤਿਆਗਿਆ ਗਿਆ ਸੀ!
ਇਸ ਬਾਰੇ ਰਵੀ ਨੇ ਆਪ ਵੀ ਆਖਿਆ ਸੀ:
"ਮੇਰੇ ਪੋਚ ਦੇ ਤੇ ਇਸ ਤੋਂ ਅਗਲੇ ਪੋਚ ਦੇ ਕਵੀ ਹੰਢ ਹਾਰ ਚੁੱਕੀ ਮਰਿਆਦਾ ਦੇ ਤੰਗ ਚੌਖਟੇ ਵਿੱਚੋਂ ਨਿਕਲਕੇ ਸੁਤੰਤਰ ਰੂਪ ਵਿਚ ਆਪਣੇ ਯੁੱਗ-ਬੋਧ ਦੇ ਹਾਣ-ਪਰਵਾਨ ਦੀ ਰਚਨਾ ਕਰ ਰਹੇ ਹਨ!"
("ਵਣ ਵਾਣੀ", ਪੰਨਾਂ: ੨੫੮ - ਦੂਜਾ ਐਡੀਸ਼ਨ-੨੦੦੫)
-
ਸੰਤ ਸਿੰਘ ਸੇਖੋਂ ਨੇ ਇਸ ਨੂੰ "ਉੱਤਰ-ਪ੍ਰਗਤੀਵਾਦੀ" ਦੌਰ ਆਖਿਆ!
("ਅਜੀਤ", ਜਾਲੰਧਰ, ਭਾਰਤ: ੨੯–੭-੧੯੬੮)
ਇਸ ਕਵਿਤਾ ਵਿਚ ਨਗਰ, ਮਹਾਂ ਨਗਰ, ਅੰਤਰ-ਰਾਸ਼ਟਰੀ ਨਗਰਾਂ ਦਾ ਯਥਾਰਥ, ਆਧੁਨਿਕਤਾ ਤੋਂ ਪਾਰ ਉੱਤਰ-ਆਧੁਨਿਕਤਾ ਵਲ ਵਧਦੀ ਸਥਿਤੀ, ਉਸ ਵਿਚ ਮਨੁੱਖ ਦਾ ਬਦਲਦਾ ਸਰੂਪ, ਵਿਗਿਆਨ ਦੇ ਬਦਲਦੇ ਪਰਿਪੇਖ, ਜਿਸ ਨੂੰ ਉਸ ਦੀ ਕਵਿਤਾ ਵਿਚ "ਬ੍ਰਹਿਮੰਡੀ ਚੇਤਨਾਂ" ਵੀ ਆਖਿਆ ਗਿਆ, ਉਸ ਦੇ ਆਲੇ-ਦੁਆਲੇ ਪ੍ਰਸ਼ਨ ਵੀ ਜਾਗਦੇ ਹਨ ਤੇ ਉਨ੍ਹਾਂ ਸਥਿਤੀਆਂ ਵਿਚ ਮਾਨਵੀ ਅਸਤਿਤਵ ਦੀ ਤੀਬਰ ਤਲਾਸ਼ ਵੀ ਹੈ!
ਇਸ ਬੌਧਿਕ ਅੰਦਾਜ਼ ਦੇ ਕਾਵਿ ਦਾ ਉਦੋਂ ਵਿਸ਼ੇਸ਼ ਚਰਚਾ ਹੋਇਆ, ਜਦੋਂ ਉਸ ਨੇ "ਦਿਲ-ਟ੍ਰਾਂਸਪਲਾਂਟ ਤੋਂ ਬਾਅਦ"(੧੯੬੯) ਦੀ ਰਚਨਾਂ ਕੀਤੀ! ਉਸ ਬੌਧਿਕ ਅੰਦਾਜ਼ ਨੇ ਉਸ ਕਾਵਿ-ਭਾਸ਼ਾ ਨੂੰ ਸਾਹਮਣੇ ਲਿਆਂਦਾ, ਜਿਸ ਨੂੰ ਪਰੰਪਰਕ ਕਾਵਿ-ਸ਼ਾਸ਼ਤਰ ਨੇ ਕਾਵਿ ਤੋਂ ਬਾਹਰ ਰੱਖਿਆ ਹੋਇਆ ਸੀ:
ਯਾਂਤਰਕ ਯੁੱਗ „ਚ ਧਰਮ-ਹੀਣਤਾ ਦਾ ਸ਼ਰਾਪ,
ਆਸਥਾ
ਮਿਥਿਹਾਸ ਦੇ ਹੱਥਾਂ „ਚ
ਖਿਡੌਣਾਂ ਬਣਨ ਤੋਂ ਆਕੀ ਹੈ!
ਫਿਰ ਵੀ ਪਤਾ ਨਹੀਂ ਕਿਉਂ ਚੋਰ-ਨਜ਼ਰ
ਸ਼ਿਵ-ਮੰਦਰ „ਚ ਸ਼ਿਵ-ਲਿੰਗ ਵਲਾਂ
ਹਿਰਸ ਭਰੀ ਤੱਕਦੀ ਹੈ ਤਾਂ ਆਪਣੇ ਅੰਦਰ
ਹੌਲੀ, ਹੌਲੀ ਹੰਢ ਸੁਕੜ ਕੇ ਝੜ ਚੁੱਕੇ ਮਨੁੱਖ ਨੂੰ
ਸਿਰਜਣਾ-ਹੀਣ ਆਪਣੀ ਹੋਂਦ
ਕਰਮ-ਹੀਣ ਹੋ ਡੱਸਦੀ, ਬੇਲੋੜਾ ਬੋਝ ਜਿਹਾ ਲੱਗਦੀ ਹੈ!
ਇਕਾਂਗੀ ਅਕੇਵੇਂ „ਚ ਠੰਡੀ ਸੋਚ,
ਹੱਡਾਂ „ਚ ਹਰ ਸਮੇਂ ਹੀ ਇਕ ਸੁੰਨ ਜਿਹੀ ਚੜ੍ਹਦੀ ਹੈ!
ਦਿਲ-ਟ੍ਰਾਂਸਪਲਾਂਟ ਦੀ ਕਥਾ,
ਲਿੰਗ-ਟ੍ਰਾਂਸਪਲਾਂਟ ਬਿਨਾਂ ਅਧੂਰੀ ਹੈ!
"ਲਿੰਗ-ਟ੍ਰਾਂਸਪਲਾਂਟ ਬਨਾਮ ਦਿਲ-ਟ੍ਰਾਂਸਪਲਾਂਟ"( "ਵਣ ਵਾਣੀ", ਪੰਨਾਂ: ੩੮੬-੩੮੭ - ਦੂਜਾ ਐਡੀਸ਼ਨ-੨੦੦੫)
ਇਹ ਕਵਿਤਾ ਉਨ੍ਹਾਂ ਆਦਰਸ਼ਵਾਦੀ ਚਿਹਨਾਂ ਤਕ ਸੀਮਤ ਨਹੀਂ ਸੀ, ਜਿਸ ਨਾਲ ਸਾਡੀ ਪਰੰਪਰਕ ਕਵਿਤਾ ਸੰਬੰਧਤ ਰਹੀ ਸੀ, ਕਿਉਂਕਿ ਇਸ ਦੇ ਯਥਾਰਥ ਦੀ ਸੀਮਾਂ ਵੀ ਉਹ ਨਹੀਂ ਸੀ! ਪਰ ਰਵਿੰਦਰ ਰਵੀ ਨਵੀਆਂ ਸਥਿਤੀਆਂ ਵਿਚ ਡੂੰਘੀ ਤਰ੍ਹਾਂ ਮਾਨਵੀ ਸਰੋਕਾਰਾਂ ਨਾਲ ਸੰਬੰਧਤ ਰਹਿੰਦਾ ਹੈ! ਮਾਨਵੀ ਸਰੋਕਾਰ ਇਹ ਕਵਿਤਾ ਉਸ ਸਰਲੀਕ੍ਰਿਤ ਵਿਧੀ ਵਿਚ ਪਰਭਾਸ਼ਤ ਨਹੀਂ ਕਰਦੀ, ਜਿਵੇਂ ਪਰੰਪਰਕ ਵਿਧੀ ਵਿਚ ਲਿਖਣ ਵਾਲੇ ਪ੍ਰਗਤਿਵਾਦੀ ਕਵੀ ਅਜੇ ਵੀ ਕਰਦੇ ਹਨ! ਇਸ ਦ੍ਰਿਸ਼ਟੀ ਤੋਂ ਉਸ ਦੀ ਕਵਿਤਾ: "ਤੀਜੀ ਧਿਰ" ਧਿਆਨ ਯੋਗ ਹੈ! ਉਹ ਮਨੁੱਖੀ ਸਰੋਕਾਰ ਤੀਜੀ ਧਿਰ ਨਾਲ ਸੰਬੰਧਤ ਹਨ:
ਇਹ ਇਕ ਅਤਿਵਾਦੀ ਦੀ ਲਾਸ਼ ਹੈ
ਤੇ ਔਹ ਇਕ ਪੁਲਿਸ ਦੇ ਸਿਪਾਹੀ ਦੀ,
ਆਪਣੀ, ਆਪਣੀ ਧਿਰ ਦ ਿਨਜ਼ਰ ਵਿਚ
ਦੋਵੇਂ ਸ਼ਹੀਦ ਹੋ ਗਏ ਹਨ!
ਇਨ੍ਹਾਂ ਦੋਂਹਾਂ ਧਿਰਾਂ ਦੇ ਵਿਚਕਾਰ
ਅਨੇਕਾਂ ਲਾਸ਼ਾਂ ਹੋਰ ਹਨ,
ਬੇਪਛਾਣ ਹੋਈ, ਤੀਜੀ ਧਿਰ,
ਇਨਸਾਨੀਅਤ ਦੀਆਂ!
ਬੱਚੇ, ਬੁੱਢੇ, ਇਸਤਰੀ, ਯੁਵਕ,
ਦੋ ਅੱਤਾਂ ਹੇਠ ਰੌਂਦੇ, ਦਰੜੇ ਗਏ!
ਤੁਰਦੀਆਂ, ਫਿਰਦੀਆਂ ਲਾਸ਼ਾਂ ਬਣੇ ਫਿਰਦੇ ਲੋਕ
ਗੁੰਗੇ ਹੋ ਗਏ ਹਨ –
ਬੰਦ, ਬੰਦ ਕੱਟ ਹੁੰਦੇ
ਆਪਣੇ ਸ਼ੀਸ਼ੇ „ਚ
ਆਪਣਾ ਸਿਵਾ ਬਾਲਦੇ ਹਨ ਰੋਜ਼!
ਭਵਿੱਖ ਦੀ „ਨ੍ਹੇਰੀ ਖਲਾਅ ਦੇ ਪਰਬਤ ਹੇਠ
ਨਿਰੰਤਰ ਦੱਬ ਰਹੇ
ਵਰਤਮਾਨ ਦੀ ਕਬਰ ਖੋਦਦੇ ਹਨ, ਨਿਸ ਦਿਨ,
ਆਮ ਜਿਹੇ ਲੋਕ!
ਆਪੋ ਆਪਣੇ ਸ਼ਹੀਦ ਹਿੱਕ ਨੂੰ ਲਾਈ,
ਆਪੋ ਆਪਣਾ ਇਤਿਹਾਸ ਲਿਖ ਰਹੀਆਂ ਹਨ ਦੋਵੇਂ ਧਿਰਾਂ –
ਤੀਜੀ ਧਿਰ ਦਾ ਕੌਣ ਲਿਖੇਗਾ?
" ਤੀਜੀ ਧਿਰ" ("ਗੰਢਾਂ", ਪੰਨਾਂ: ੭੦ – ਪਹਿਲਾ ਐਡੀਸ਼ਨ - ੧੯੯੩)
ਉਸ ਦੀਆਂ ਕਈ ਕਵਿਤਾਵਾਂ ਵਿਚ ਹੋ ਗਈ ਅਰਥਹੀਣ ਸਥਿਤੀ, ਸ਼ਹਿਰ ਦੇ ਜੰਗਲੀ ਹੋ ਜਾਣ ਆਦਿ ਚਿਹਨਾਂ ਦਾ ਦੁਹਰਾਅ ਸਹਿਜੇ ਹੀ ਆ ਜਾਂਦਾ ਹੈ, ਪਰ ਉਪ੍ਰੋਕਤ ਕਵਿਤਾ ਦਾ ਬੌਧਿਕ ਅੰਦਾਜ਼ ਤੇ ਅਪਰਿਭਾਸ਼ਤ ਤੀਜੀ ਧਿਰ ਵਰਗੇ ਪ੍ਰਸ਼ਨ ਸਾਡੀ ਚੇਤਨਾਂ ਨਾਲ ਅਹਿਮ ਰੂਪ ਵਿਚ ਜੁੜਦੇ ਹਨ! ਇਹ ਸਮਰੱਥਾ ਉਸੇ ਕਾਵਿ ਵਿਚ ਪੈਦਾ ਹੁੰਦੀ ਹੈ, ਜੋ "ਪ੍ਰਯੋਗਵਾਦ" ਵਾਂਗ ਖੜੋਤ ਦਾ ਸ਼ਿਕਾਰ ਨਾਂ ਹੋਈ, ਸਗੋਂ ਨਿਰੰਤਰ ਰੂਪ ਵਿਚ ਪ੍ਰਯੋਗਸ਼ੀਲ ਰਹੀ! ਅਜਿਹਾ ਕਾਵਿ
ਵਿਚਾਰਧਾਰਕ ਤੌਰ ਉੱਤੇ ਸੁਤੰਤਰ ਹੁੰਦਾ ਹੈ, ਇਸੇ ਲਈ ਆਧੁਨਿਕ ਹੁੰਦਾ ਹੈ(ਆਧੁਨਿਕਤਾਵਾਦੀ ਨਹੀਂ, ਉਹ ਵੀ ਸੁਤੰਤਰ ਨਹੀਂ ਰਹਿੰਦਾ, ਇਕਹਿਰੀ ਵਿਚਾਰਧਾਰਾ ਨਾਲ ਸੰਬੰਧਤ ਹੋ ਕੇ, ਪ੍ਰਤਿਗਾਮੀ ਹੋ ਜਾਂਦਾ ਹੈ)! ਰਵਿੰਦਰ ਰਵੀ ਨੇ ਉੱਤਰ-ਪ੍ਰਗਤਿਵਾਦੀ ਸਥਿਤੀ ਬਾਰੇ ਆਪਣੀ ਕਵਿਤਾ: "ਸਿਫਰ-ਸਥਿਤੀ „ਚ ਵਿਚਰਦੀ ਪੀੜ੍ਹੀ" ਇਸੇ ਦ੍ਰਿਸ਼ਟੀ ਤੋਂ ਲਿਖੀ ਹੈ:
ਉਹ ਅਜੇ ਜੰਮੇਂ ਵੀ ਨਹੀਂ ਸਨ, ਕਿ
ਉਨ੍ਹਾਂ ਦੇ ਘਰ ਦਾ ਮੂੰਹ ਜ਼ਾਰ ਵੱਲਾਂ ਸੀ
ਜੰਮਦਿਆਂ ਹੀ ਉਨ੍ਹਾਂ ਦੇ ਸਨਮੁਖ ਪਹਿਲਾਂ
ਲੈਨਿਨ
ਤੇ ਫੇਰ ਸਟਾਲਿਨ ਹੋਇਆ
ਤੇ ਹੁਕਮ ਮਿਲਿਆ ਕਿ
ਆਪਣੇ ਵਲਾਂ ਪਿੱਠ ਭੁਆ ਲਓ
ਕੁਝ ਨਾਂ ਵੇਖੋ
ਕੁਝ ਨਾਂ ਬੋਲੋ
ਕੁਝ ਨਾਂ ਸੁਣੋ
ਤੇ ਤੁਰੇ ਚੱਲੋ ਅਨੰਤ ਤਕ!
"ਸਿਫਰ-ਸਥਿਤੀ „ਚ ਵਿਚਰਦੀ ਪੀੜ੍ਹੀ" ("ਗੰਢਾਂ", ਪੰਨਾਂ: ੭੫ – ਪਹਿਲਾ ਐਡੀਸ਼ਨ - ੧੯੯੩)
ਕਵਿਤਾ ਦੀ ਅਜਿਹੀ ਕਟਾਖਸ਼ ਉਸ ਸਥਾਪਨਾਵਾਦ, ਨਿਸਚਿਤਤਾਵਾਦ ਤੇ ਇਕਹਿਰੀ ਦ੍ਰਿਸ਼ਟੀ ਦੇ ਖਿਲਾਫ ਹੈ, ਜਿਸ ਨੂੰ ਉੇੱਤਰ-ਆਧੁਨਿਕਤਾ ਤਕ ਪਹੁੰਚਦਿਆਂ ਮਨੁੱਖ ਨੇ ਰੱਦ ਕਰ ਦਿੱਤਾ ਹੈ, ਭਾਵੇਂ ਉਹ ਕਲਾਸਿਕੀ ਪੂੰਜੀਵਾਦ ਹੈ ਤੇ ਭਾਵੇਂ ਕਲਾਸਿਕੀ ਸਮਾਜਵਾਦ! ਇਹ ਵਰਤਮਾਨ ਯਥਾਰਥ ਦਾ ਧਰਾਤਲ ਹੈ, ਜਿਸ ਨੂੰ ਉਹ ਭਾਵੁਕ ਰੂਪ ਵਿਚ ਨਹੀਂ ਸਗੋਂ ਉਸੇ ਬੌਧਿਕ ਅੰਦਾਜ਼ ਨਾਲ ਪੇਸ਼ ਕਰਦਾ ਹੈ, ਜਿਸ ਦਾ ਉਸ ਦੀ ਕਵਿਤਾ ਵਿਚ ਨਿਰੰਤਰ ਵਿਕਾਸ ਹੁੰਦਾ ਹੈ ਤੇ ਇਸੇ ਲਈ ਉਸ ਦੀ ਕਵਿਤਾ ਨੂੰ ਵੀ ਵਿਚਾਰਧਾਰਕ ਗਤੀਸ਼ੀਲ ਚੇਤਨਾਂ ਤੋਂ ਬਿਨਾ ਨਹੀਂ ਪੜ੍ਹਿਆ ਜਾ ਸਕਦਾ! ਨਾਂ ਹ ਿਉਸ ਨੂੰ ਕੇਵਲ "ਪ੍ਰਯੋਗਵਾਦ" ਦੇ ਬਿੰਦੂ „ਤੇ ਸਥਿਤ ਕਰ ਕੇ ਪੜ੍ਹਿਆ ਜਾ ਸਕਦਾ ਹੈ!
ਉਸ ਦੀ ਇਹ ਨਿਰੰਤਰ ਪ੍ਰਯੋਗਸ਼ੀਲ ਸਥਿਤੀ ਹੀ ਉਸ ਦੇ ਕਾਵਿ-ਨਾਟਕਾਂ ਵਿਚ ਸਾਹਮਣੇ ਆਉਂਦੀ ਹੈ! ਉਪਰੋਕਤ ਕਵਿਤਾ ਵਿਚ ਉਸ ਨੇ ਜੋ ਕਟਾਖਸ਼ ਕਾਇਮ ਕੀਤੀ ਹੈ, ਉਹੀ ਕਟਾਖਸ਼ ਆਪਣੇ ਕਾਵਿ-ਨਾਟਕ: "ਮੱਕੜੀ ਨਾਟਕ"("ਤਿੰਨ ਨਾਟਕ") ਵਿਚ ਕਾਇਮ ਕੀਤੀ ਹੈ! ਕਾਮਰੇਡ ਦੇ ਲਾਲ ਰੰਗ ਦਾ ਚੋਲਾ ਪਹਿਨਿਆਂ ਹੋਇਆ ਹੈ! ਚੋਲੇ ਉੱਤੇ ਕਾਲੇ ਰੰਗ ਵਿਚ ਹੱਦਾਂ ਵਰਗੀਆਂ ਮੋਟੀਆਂ ਮੋਟੀਆਂ ਤਰੇੜਾਂ ਨਜ਼ਰ ਆ ਰਹੀਆਂ ਹਨ! ਤਰੇੜਾਂ ਵਿਚਕਾਰ ਕਾਲੇ ਰੰਗ ਵਿਚ ਦਾਤੀਆਂ ਤੇ ਹਥੌੜਿਆਂ ਦੇ ਨਿਸ਼ਾਨ ਹਨ! ਇਕ ਭਾਗ ਵਿਚ "ਸੀ.ਪੀ.ਆਈ"., ਦੂਜੇ ਵਿਚ "ਸੀ.ਪੀ.ਆਈ.ਐਮ." ਤੇ ਤੀਜੇ ਵਿਚ "ਨਕਸਲਵਾਦੀ" ਲਿਖਿਆ ਹੋਇਆ ਹੈ! ਮੋਟੇ ਮੋਟੇ ਅੱਖਰਾਂ ਅਤੇ ਕਾਲੇ ਰੰਗ ਵਿਚ ਕਾਮਰੇਡ ਦੀ ਪਿੱਠ ਉੱਤੇ ਉੱਪਰਲੇ ਅੱਧ ਵਿਚ "ਨਵ-ਕ੍ਰਾਂਤੀਕਾਰੀ" ਅਤੇ ਹੇਠਲੇ ਅੱਧ ਵਿਚ "ਮਾਰਕਸਵਾਦੀ-ਲੈਨਿਨਿਸਟ" ਉੱਕਰਿਆ
ਹੋਇਆ ਹੈ("ਮੰਚ ਨਾਟਕ", ਪੰਨਾਂ ੫੦)! ਇਸ ਉਪਰੰਤ ਲ ੋਕਾਂ ਸਾਹਵੇਂ ਉਸ ਪਾਤਰ ਦੇ ਆਲੇ-ਦੁਆਲੇ ਕਟਾਖਸ਼ ਤੇ ਵਿਸ਼ਲੇਸ਼ਣ ਇਕੱਠੇ ਹੀ ਵਿਸਤ੍ਰਿਤ ਹੋਣ ਲੱਗਦੇ ਹਨ! ਇਹ ਰਾਜਨੀਤੀ ਦਾ ਰੁਕਿਆ ਹੋਇਆ ਯਥਾਰਥ ਹੈ! ਤੇ ਰੁਕਿਆ ਹੋਇਆ ਯਥਾਰਥ ਹੋਰ ਕਈ ਰੂਪਾਂ ਵਿਚ ਉਸ ਦੇ ਕਾਵਿ-ਨਾਟਕਾਂ ਵਿਚ aੱਘੜਦਾ ਹੈ! ਸਮਾਜਿਕ ਰੁਕਿਆ ਹੋਇਆ ਯਥਾਰਥ! ਔਰਤ-ਮਰਦ ਸਥਿਤੀਆਂ ਦਾ ਰੁਕਿਆ ਹੋਇਆ ਯਥਾਰਥ! ਨਾਟਕ "ਰੁਕੇ ਹੋਏ ਯਥਾਰਥ"("ਤਿੰਨ ਨਾਟਕ") ਇਸੇ ਵਿੱਚੋਂ ਰੂਪਮਾਨ ਹੁੰਦਾ ਹੈ!
ਰਵੀ ਆਪਣੇ ਨਾਟਕਾਂ ਵਿਚ ਵਿਧੀ ਦੀ ਦ੍ਰਿਸ਼ਟੀ ਤੋਂ ਵੀ ਨਿਰੰਤਰ ਪ੍ਰਯੋਗਸ਼ੀਲ ਸਥਿਤੀ ਵਿਚ ਰਿਹਾ ਹੈ! "ਬੀਮਾਰ ਸਦੀ" ਤੋਂ ਲੈ ਕੇ ਉਸ ਦੇ ਬਾਅਦ ਦੇ ਨਾਟਕਾਂ ਤਕ ਇਹ ਨਿਰੰਤਰਤਾ ਦੇਖੀ ਜਾ ਸਕਦੀ ਹੈ! "ਸਿਫਰ ਨਾਟਕ" ਵਿਚ "a-੧", "a-੨", "ਸਿਫਰ-੧", "ਸਿਫਰ-੨", "ਆਵਾਜ਼" ਤੇ ਦੂਜੇ ਪਾਸੇ "ਨੌਜਵਾਨ ਕੁੜੀ" ਦੇ ਸੰਵਾਦ ਦੇ ਪ੍ਰਤੀਕਾਤਮਕ ਅਰਥ ਬਣਦੇ ਹਨ! "ਚੌਕ ਨਾਟਕ" ਵਿਚ "ਅੰਨ੍ਹਾਂ", "ਗੁੰਗਾਂ", "ਪੈਗੰਬਰ", "ਆਦਮ" ਚਿਨ੍ਹਾਂ ਦੇ ਸੰਵਾਦ ਦੇ ਵੀ ਪ੍ਰਤੀਕਾਤਮਕ ਅਰਥ ਬਣਦੇ ਹਨ! ਅਜਿਹੀ ਪ੍ਰਤੀਕਾਤਮਕ ਵਿਧੀ ਨੂੰ ਉਸ ਨੇ "ਬੀਮਾਰ ਸਦੀ" ਵਿਚ ਵੀ ਵਰਤਿਆ ਸੀ! "ਚਿੱਟੇ ਮਖੌਟੇ", "ਕਾਲੇ ਮਖੌਟੇ", "ਕਬਰ" ਦੇ ਪ੍ਰਤੀਕਾਤਮਕ ਅਰਥ ਵੀ ਬਣਦੇ ਹਨ! ਕਈ ਥਾਂ ਅਮੂਰਤ ਨੂੰ ਸਮੂਰਤ ਪਾਤਰ ਵਾਂਗ ਸੰਵਾਦ ਦੇਣਾ, ਹੋਰ ਸਿਨਮੈਟਿਕ ਤੇ ਨਾਟਕੀ ਵਿਧੀਆਂ ਨੂੰ ਉਨ੍ਹਾਂ ਨਾਲ ਸੰਯੁਕਤ ਕਰਨਾ, ਸਾਡੇ ਪ੍ਰਾਪਤ ਰੰਗਮੰਚ ਨੂੰ ਪ੍ਰਯੋਗਸ਼ੀਲਤਾ ਦੀ ਸਥਿਤੀ ਨਾਲ ਜੋੜਦਾ ਹੈ! ਅਸੀਂ ਸਾਧਾਰਨ ਵਿਧੀਆਂ ਦੇ ਨਾਟਕ ਖੇਡਣ ਦੇ ਆਦੀ ਹਾਂ, ਪਰ ਕੁਝ ਨਿਰਦੇਸ਼ਕਾਂ ਵਲੋਂ ਰਵਿੰਦਰ ਰਵੀ ਦੇ ਇਹ ਨਾਟਕ ਖੇਡਣ ਦਾ ਯਤਨ ਕੀਤਾ ਜਾਂਦਾ ਰਿਹਾ ਹੈ!
ਰਵਿੰਦਰ ਰਵੀ ਦੀਆਂ ਕਹਾਣੀਆਂ ਨੂੰ ਵੱਧ ਗੌਲਣ ਦੀ ਲੋੜ ਹੈ! ਸ਼ਾਡੇ ਬਾਹਰ ਰਹਿੰਦੇ ਬਹੁਤੇ ਕਹਾਣੀਕਾਰਾਂ ਨੇ ਵਧੇਰੇ ਕਹਾਣੀਆਂ ਉੱਥੋਂ ਦੀ ਸਥਿਤੀ ਵਿਚ ਵੀ ਭਾਰਤੀ ਪਾਤਰਾਂ ਬਾਰੇ ਹੀ ਲਿਖੀਆਂ ਹਨ ਤੇ ਪਿਛਲੀ ਪੀੜ੍ਹੀ ਦੀਆਂ ਬਹੁਤ ਸਾਰੀਆਂ ਕਹਾਣੀਆਂ ਅਜੇ ਵੀ ਪਰੰਪਰਕ ਪ੍ਰਗਤਿਵਾਦੀ ਆਦਰਸ਼ਵਾਦ ਦੀਆਂ ਕਾਇਲ ਹਨ! ਰਵਿੰਦਰ ਰਵੀ ਉਹ ਕਹਾਣੀਕਾਰ ਹੈ, ਜੋ ਬਾਹਰਲੇ ਪਾਤਰਾਂ ਨਾਲ ਸਭ ਤੋਂ ਵੱਧ ਮੇਲ-ਜੋਲ ਵਿਚ ਰਿਹਾ ਹੈ, ਇਸ ਲਈ ਉਸ ਨੇ ਉਨ੍ਹਾਂ ਦੇ ਯਥਾਰਥ ਨੂੰ ਸਭ ਤੋਂ ਵੱਧ ਆਪਣੀਆਂ ਕਹਾਣੀਆਂ ਦਾ ਆਧਾਰ ਬਣਾਇਆ ਹੈ! ਔਰਤ-ਮਰਦ ਦੇ ਟੁੱਟਦੇ, ਵਿਕ੍ਰਿਤ ਹੁੰਦੇ ਸੰਬੰਧਾਂ, ਯੌਨ-ਵਿਹਾਰ ਤੇ ਟੁੱਟਦੀ ਨੈਤਿਕ ਭਾਸ਼ਾ ਦੇ ਇਸ ਯਥਾਰਥ ਨੂੰ ਉਸ ਨੇ ਨਿਸ਼ੰਗ ਹੋ ਕੇ ਬਿਆਨ ਕੀਤਾ ਹੈ! ਇਸ ਲਈ ਪਰੰਪਰਕ ਗਲਪੀ ਭਾਸ਼ਾ ਦੀ ਸੀਮਾਂ ਨੂੰ ਉਹ ਸਵੀਕਾਰ ਨਹੀਂ ਕਰਦਾ! ਫਿਰ ਵੀ ਉਸ ਦੀਆਂ ਸਾਰੀਆਂ ਕਹਾਣੀਆਂ ਇਕ ਜਿਹੀਆਂ ਨਹੀਂ!
ਕਈ ਕਹਾਣੀਆਂ ਵਿਚ ਤਾਂ ਉਹ ਦਾਰਸ਼ਨਿਕ ਵਿਚਾਰਾਂ ਨਾਲ ਮਨੁੱਖੀ ਵਿਹਾਰ ਦੇ ਸੰਦਰਭ ਵਿਚ ਇਕ ਸੰਵਾਦ ਰਚਾਉਂਦਾ ਨਜ਼ਰ ਆਉਂਦਾ ਹੈ! "ਇਕ ਹੋਰ ਹੈਮਿੰਗਵੇ", "ਜਿੱਥੇ ਦੀਵਾਰਾਂ ਨਹੀਂ", ਮੈਲੀ ਪੁਤਕ" ਵਰਗੀਆਂ ਕਹਾਣੀਆਂ ਇਸੇ ਵਿਧੀ ਵਿੱਚੋਂ aੁੱਸਰਦੀਆਂ ਹਨ! ਉਸ ਦੇ ਪਾਤਰ ਨੈਤਿਕਤਾ, ਸੱਭਿਆਚਾਰ ਆਦਿ ਬਾਰੇ ਸ਼ਾਧਾਰਣੀ-ਕਰਤ ਵਿਧੀ ਵਿਚ ਸਿੱਟੇ ਕੱਢਦੇ ਨਜ਼ਰ ਆਉਂਦੇ ਹਨ:
"ਇਹ ਸਾਡਾ ਦੁਖਾਂਤ ਹੈ ਕਿ ਹਿੰਸਾ ਜਾਂ ਅਜਿਹਾ ਹੋਰ ਕੁਝ, ਜੌ ਵੀ ਅਸੀਂ ਆਪਣੇ ਅੰਦਰ ਨਹੀਂ ਵੇਖਣਾ ਚਾਹੁੰਦੇ, ਉਹ ਕੁਝ ਅਸੀਂ ਜਾਨਵਰਾਂ ਵਿਚ ਵੇਖਦੇ ਹਾਂ! ਅਚੇਤ ਮਨ ਇਸ ਤਰ੍ਹਾਂ ਸ਼ਾਇਦ ਅਸੀਂ ਆਪਣਾ ਨਿਆਏਕਰਨ ਕਰਨ ਦਾ ਯਤਨ ਕਰਦੇ ਹਾਂ! ਜਿਸ ਮਨੁੱਖ ਦਾ ਵਤੀਰਾ ਸਥਾਪਤ ਸਦਾਚਾਰਕ ਆਧਾਰ ਦੇ ਅਨੁਕੂਲ ਨਾ ਹੋਵੇ, ਖਾਸ ਕਰ ਵਿਰੋਧੀ ਲਿੰਗ ਪ੍ਰਤੀ, ਅਸੀਂ ਉਸ ਨੂੰ "ਜੰਗਲੀ" ਕਹਿ ਕੇ ਸੰਬੋਧਨ ਕਰਦੇ ਹਾਂ!" – ("ਜਿੱਥੇ ਦੀਵਾਰਾਂ ਨਹੀਂ")
ਉਹ ਕਾਮ ਮੱਤੇ ਪਾਤਰਾਂ , ਦ੍ਰਿਸ਼ਾਂ, ਉਸ ਸਥਿਤੀ ਵਿਚ ਉਲਾਰ ਹੋ ਗਏ ਪਾਤਰਾਂ, ਅਜਿਹੀਆਂ ਮਾਨਸਿਕ ਗੁੰਝਲਾਂ ਨੂੰ ਆਪਣੀਆਂ ਕਹਾਣੀਆਂ ਵਿਚ ਆਮ ਪੇਸ਼ ਕਰਦਾ ਹੈ ਤੇ ਉਦੋਂ ਉਸ ਦੀ ਭਾਸ਼ਾ ਲਾਰੰਸ ਜਾਂ ਹੈਨਰੀ ਮਿਲਰ ਵਾਂਗ ਖੁੱਲ੍ਹਦੀ ਜਾਂਦੀ ਹੈ!
"ਜੁਰਮ ਦੇ ਪਾਤਰ" ਦੀ ਊਸ਼ਾ ਆਖਦੀ ਹੈ:
"ਨਹੀਂ, ਨਹੀਂ, ਮੈਂ ਆਪਣੇ ਜਿਸਮ ਨੂੰ ਜਾਗਦੇ ਰੱਖਣਾ ਹੈ – ਤੇ ਜਦੋਂ ਇਹ ਜਾਗਦਾ ਹੈ, ਤਾਂ ਪੰਜ ਸੱਤ ਵੈਲੀ ਮਰਦਾਂ ਨਾਲ ਸੰਗ ਕੀਤੇ ਬਿਨਾਂ, ਇਸ ਨੂੰ ਤ੍ਰਿਪਤੀ ਨਹੀਂ ਹੁੰਦੀ! ਕੀ ਤੂੰ ਇਸ ਨੂੰ ਜਾਗਦਿਆਂ ਰੱਖ ਸਕਦਾ ਹੈਂ? ਕੀ ਤੂੰ ਇਸ ਨੂੰ
ਤ੍ਰਿਪਤ ਕਰ ਸਕਦਾ ਹੈਂ? ਨਹੀਂ, ਨਹੀਂ, ਇਹ ਤੇਰੇ ਵੱਸ ਦਾ ਰੋਗ ਨਹੀਂ, ਕਪਿਲ! ਤੂੰ ਮੈਨੂੰ ਕੁਰਾਹੇ ਨਾ ਪਾ! ਅੱਜ ਜੋ ਰੂਹ ਦੀ ਗੱਲ਼ ਕਰਦਾ ਹੈ, ਮੈਨੂੰ ਮੱਕਾਰ ਲੱਗਦਾ ਹੈ! ਨਿਪੁੰਸਿਕ ਲੱਗਦਾ ਹੈ! "
ਅਜਿਹੀਆਂ ਗੁੰਝਲਾਂ ਕਈ ਵਾਰ ਉਸਦੀਆਂ ਕਹਾਣੀਆਂ ਦਾ ਕੇਂਦਰ ਹੁੰਦੀਆਂ ਹਨ ਤੇ ਇਨ੍ਹਾਂ ਦਾ ਸੰਬੰਧ ਬਾਹਰ ਵਿਕਸਿਤ ਹੋਏ ਸੱਭਿਆਂਚਾਰ ਤੇ ਉਸ ਦੇ ਯਥਾਰਥ ਨਾਲ ਵਧੇਰੇ ਹੁੰਦਾ ਹੈ!
ਆਪਣੀਆਂ ਕਹਾਣੀਆਂ ਵਿਚ ਵੀ ਉਹ ਕਈ ਵਾਰ ਵਿਦੇਸ਼ਾਂ ਵਿਚ ਵੱਸਦੇ ਮਖੌਟਾਵਾਦੀ ਪ੍ਰਗਤਿਵਾਦੀ ਲੇਖਕਾਂ ਨੂੰ ਨੰਗਿਆਂ ਕਰਦਾ ਹੈ, ਜੋ ਫਿਊਡਲ ਕਿਸਮ ਦੀ ਸੋਚ ਦਾ ਸ਼ਿਕਾਰ ਹਨ! ਔਰਤ ਨੂੰ ਜਾਇਦਾਦ ਜਾਂ ਵਸਤ ਵਾਂਗ ਰੱਖਣਾ ਚਾਹੁੰਦੇ ਹਨ! ਕਹਾਣੀ "ਸੁਤੰਤਰਤਾ ਦੇ ਸਮਾਨ-ਅੰਤਰ ਸਿਰੇ"(ਆਪਣੇ ਆਪਣੇ ਟਾਪੂ") ਵਿਚ ਉਹ ਕੁਮਾਰੀ ਵਰਸ਼ਾ ਇੰਦਰਾਨੀ ਦਾ ਇੰਗਲੈਂਡ ਵਿਚ ਆਪਣੇ ਅਜਿਹੇ "ਪ੍ਰਗਤਿਵਾਦੀ" ਲੇਖਕ ਪਤੀ ਦੇ ਖਿਲਾਫ ਵਿੱਦਰੋਹ ਦਿਖਾਉਂਦਾ ਹੈ!
ਇਸ ਕਟਾਖਸ਼ ਨੂੰ ਕਾਇਮ ਕਰਨ ਲਈ ਉਹ ਕਹਾਣੀ ਨੂੰ ਨਿਰੋਲ ਭਾਸ਼ਨ ਬਣਾ ਦਿੰਦਾ ਹੈ! ਪਰ ਇਓਂ ਕਵਿਤਾ ਤੋਂ ਕਹਾਣੀ ਤਕ ਉਸ ਦੀ "ਅਖੌਤੀ ਪ੍ਰਗਤਿਵਾਦ" „ਤੇ ਕਟਾਖਸ਼ ਜਾਰੀ ਰਹਿੰਦੀ ਹੈ, ਪਰ ਉਸ ਦੇ ਵਿਸ਼ਵ ਵਿਚ ਫੈਲਦੇ ਸਮੁੱਚੇ ਰਚਨਾ-ਜਗਤ ਨੂੰ ਧਿਆਨ ਵਿਚ ਰੱਖਦਿਆਂ "ਪ੍ਰਯੋਗਵਾਦ" ਨਾਲ ਜੁੜੇ ਨਿਸ਼ਚਿਤ ਨਿਰਣਿਆਂ ਤੋਂ ਅਗੇਰੇ ਉਸ ਨੂੰ ਪੁਨਰ-ਰੂਪ ਵਿਚ ਪੜ੍ਹਿਆ ਜਾਣਾ ਚਾਹੀਦਾ ਹੈ! ਭਾਵੇਂ ਬਹੁਤ ਸਾਰੇ ਆਲੋਚਕਾਂ ਨੇ ਉਸ ਦੀ ਰਚਨਾ ਬਾਰੇ ਲਿਖਿਆ ਹੈ ਪਰ ਉਸ ਦੀ ਰਚਨਾ ਦੀ ਤਹਿ ਥੱਲੇ ਅਜੇ ਹੋਰ ਵਿਸਥਾਰ ਪਏ ਹਨ, ਜਿਨ੍ਹਾਂ ਦੇ ਵਿਸ਼ਲੇਸ਼ਣ ਦੀ ਲੋੜ ਹੈ!
ਪੰਜਾਬੀ ਟ੍ਰਿਬਿਊਨ, ਚੰਡੀ ਗੜ੍ਹ, ਭਾਰਤ – ੨੨ ਜੁਲਾਈ, ੨੦੦੧
ਰਵਿੰਦਰ ਰਵੀ ਰਚਿਤ ਪੁਸਤਕਾਂ ਦੀ ਅਪਡੇਟਿਡ ਹਵਾਲਾ ਸੂਚੀ
੧. ਵਣ ਵਾਣੀ(ਦੂਜਾ ਐਡੀਸ਼ਨ - ੨੦੦੫) – ਪ੍ਰਕਾਸ਼ਕ: ਨੈਸ਼ਨਲ ਬੁਕ ਸ਼ਾਪ, ਚਾਂਦਨੀ ਚੌਕ, ਦਿੱਲੀ ੧੧੦੦੦੬, ਭਾਰਤ
੨. ਦਿਲ-ਟ੍ਰਾਂਸਪਲਾਂਟ ਤੋਂ ਬਾਅਦ(ਪਹਿਲਾ ਐਡੀਸ਼ਨ - ੧੯੬੯) – ਪ੍ਰਕਾਸ਼ਕ: ਨਿਊ ਬੁਕ ਕੰਪਨੀ, ਜਲੰਧਰ, ਭਾਰਤ
੩. ਗੰਢਾਂ(ਪਹਿਲਾ ਐਡੀਸਨ – ੧੯੯੩) – ਪ੍ਰਕਾਸ਼ਕ: ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, ਭਾਰਤ
੪. ਤਿੰਨ ਨਾਟਕ(ਪਹਿਲਾ ਐਡੀਸ਼ਨ – ੧੯੯੦) - ਪ੍ਰਕਾਸ਼ਕ: ਨੈਸ਼ਨਲ ਬੁਕ ਸ਼ਾਪ, ਚਾਂਦਨੀ ਚੌਕ, ਦਿੱਲੀ ੧੧੦੦੦੬, ਭਾਰਤ
੫. ਮੰਚ ਨਾਟਕ(ਸਮੁੱਚਾ ਸੰਗ੍ਰਹਿ: ਪਹਿਲਾ ਐਡੀਸ਼ਨ – ੧੯੯੩) - ਪ੍ਰਕਾਸ਼ਕ: ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, ਭਾਰਤ
੬. ਸਿਫਰ ਨਾਟਕ(ਪਹਿਲਾ ਐਡੀਸ਼ਨ – ੧੯੮੭) - ਪ੍ਰਕਾਸ਼ਕ: ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, ਭਾਰਤ
੭. ਜੁਰਮ ਦੇ ਪਾਤਰ(ਦੂਜਾ ਐਡੀਸ਼ਨ - ੨੦੧੦) – ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, ਭਾਰਤ
੮. ਜਿੱਥੇ ਦੀਵਾਰਾਂ ਨਹੀਂ(ਦੂਜਾ ਐਡੀਸ਼ਨ – ੨੦੧੦) –ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, ਭਾਰਤ
੯. ਕੰਪੂਟਰ ਕਲਚਰ(ਦੂਜਾ ਐਡੀਸ਼ਨ – ੨੦੧੦) –ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, ਭਾਰਤ
੧੦. ਮੈਲੀ ਪੁਸਤਕ(ਦੂਜਾ ਐਡੀਸ਼ਨ – ੨੦੧੦) – ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, ਭਾਰਤ
੧੧. ਆਪਣੇ ਆਪਣੇ ਟਾਪੂ(ਦੂਜਾ ਐਡੀਸ਼ਨ -੨੦੧੦) - ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, ਭਾਰਤ
੧੨. ਮੇਰੀ ਕਹਾਣੀ( ਸਮੁੱਚੀ ਕਹਾਣੀ – ੨੦੦੬) - ਪ੍ਰਕਾਸ਼ਕ: ਨੈਸ਼ਨਲ ਬੁਕ ਸ਼ਾਪ, ਚਾਂਦਨੀ ਚੌਕ, ਦਿੱਲੀ ੧੧੦੦੦੬, ਭਾਰਤ
੧੩. ਮੇਰੇ ਕਾਵਿ-ਨਾਟਕ (# ੧, ੨ ਤੇ ੩ - ੨੦੦੭) – ਪ੍ਰਕਾਸ਼ਕ: ਨੈਸ਼ਨਲ ਬੁਕ ਸ਼ਾਪ, ਚਾਂਦਨੀ ਚੌਕ, ਦਿੱਲੀ ੧੧੦੦੦੬, ਭਾਰਤ
****************

Tuesday, May 11, 2010

ਸੁਣੋ..! ਵਣਜਾਰਿਆਂ ਦੀ ਦਾਸਤਾਨ...!! -ਰਣਜੀਤ ਸਿੰਘ ਦੂਲੇ (ਜਰਮਨੀ)

ਸੁਣੋ..! ਵਣਜਾਰਿਆਂ ਦੀ ਦਾਸਤਾਨ...!!

ਰਣਜੀਤ ਸਿੰਘ ਦੂਲੇ
(ਜਰਮਨੀ)
ਹਾਂ ਜੀ, 'ਵਣਜਾਰੇ' ਮੇਰਾ ਕਹਿਣ ਦਾ ਭਾਵ ਹੈ; ਸ਼ਿਕਲੀਗਰ ਵਣਜਾਰੇ! ਜਾਣੀ ਕਿ 'ਸ਼ਿਕਲ' ਕਰਨ ਵਾਲੇ, ਲੋਹੇ ਤੋਂ ਜੰਗ ਲਾਹੁੰਣ ਵਾਲੇ ਅਤੇ ਵਣਜ, ਜਾਣੀ ਵਪਾਰ ਕਰਨ ਵਾਲੇ, ਹੱਥੀਂ ਮਿਹਨਤ ਮੁਸ਼ੱਕਤ ਕਰਨ ਵਾਲੇ, ਰੁੱਖੀ ਮਿੱਸੀ ਖਾ ਕੇ ਗੁਰੂ ਦਾ ਸ਼ੁਕਰਾਨਾਂ ਕਰਨ ਵਾਲੇ, ਗੁਰੂ ਦੇ ਸਿੱਖ, ਸ਼ਿਕਲੀਗਰ ਵਣਜਾਰੇ! ਜਿਹਨਾਂ ਨੇ ਆਪਣੀਆਂ ਜਾਨਾਂ ਸਿੱਖ ਪੰਥ ਤੋਂ ਵਾਰ ਦਿੱਤੀਆਂ, ਜਿਹਨਾਂ ਨੇ ਗੁਰੂ ਸਾਹਿਬਾਂ ਦੇ ਸਮੇਂ ਆਪਣੇ ਤਨ ਮਨ ਧਨ ਦੀ ਪ੍ਰਵਾਹ ਕੀਤੇ ਬਿਨਾਂ ਹਰ ਵਕਤ ਗੁਰੂ ਜੀ ਚਰਨਾਂ 'ਤੇ ਹਾਂ ਪੱਖੀ ਫੁੱਲ ਨਿਸ਼ਾਵਰ ਕੀਤੇ! ਤੇ ਉਸ ਸਮੇਂ ਗੁਰੂਆਂ ਨੂੰ ਵਧੀਆ ਤੋ ਵਧੀਆਂ ਹਥਿਆਰ ਬਣਾਂ ਕੇ ਦਿੰਦੇ ਰਹੇ ਅਤੇ ਹਰ ਸਮੇਂ ਗੁਰੂਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਜੰਗਾਂ ਵੀ ਲੜਦੇ ਰਹੇ ਅਤੇ ਸ਼ਹੀਦੀਆਂ ਵੀ ਪਾਉਂਦੇ ਰਹੇ ! ਗੁਰੂਆਂ ਦੀ ਬਾਣੀ ਦਾ ਪ੍ਰਚਾਰ ਵੀ ਕਰਦੇ ਰਹੇ। ਕੋਈ ਸਮਾਂ ਸੀ, ਜਿਸ ਵੇਲੇ ਇਸ ਜਾਤੀ ਨੂੰ ਸਭ ਤੋਂ ਵੱਧ ਮਾਣ ਸਤਿਕਾਰ ਦਿੱਤਾ ਜਾਂਦਾ ਸੀ ਅਤੇ ਅੱਜ ਵੀ ਤੁਸੀਂ ਪਿੰਡਾਂ ਸ਼ਹਿਰਾਂ 'ਚ ਆਮ ਹੀ ਦੇਖ ਸਕਦੇ ਹੋ, ਜੋ ਵਿਚਾਰੇ ਲੋਹੇ ਦਾ ਛੋਟਾ ਮੋਟਾ ਕਿੱਤਾ; ਜਿਸ ਵਿੱਚ ਰੰਬੇ, ਦਾਤੀਆਂ, ਤਵੇ, ਲੋਹੇ ਦੇ ਟੋਕਰੇ ਆਦਿ ਬਣਾ ਕਰਕੇ ਆਪਣੀ ਜ਼ਿੰਦਗੀ ਬਸਰ ਕਰ ਰਹੇ ਨੇ! ਕਿਉਂਕਿ ਅੱਜ ਦੇ ਮਸ਼ੀਨੀ ਯੁੱਗ ਦੇ ਨਾਲ ਉਹ ਹਮਸਫਰ ਨਹੀਂ ਹੋ ਸਕਦੇ! ਗਰੀਬ ਕਿਰਤੀ ਰੋਜ਼ ਦੀ ਦਿਹਾੜੀ-ਦੱਪਾ ਕਰਕੇ ਦੋ ਡੰਗ ਦੀ ਰੋਟੀ ਤੋਂ ਵੀ ਮੁਥਾਜ ਨੇ!
"ਜਿਸ ਘਰ ਗੁਰੂ ਦੀ ਪੂਜਾ - ਉਥੇ ਨਾਮ ਨਹੀਂ ਕੋਈ ਦੂਜਾ" ਦੇ ਕਥਨ ਅਨੁਸਾਰ ਇਹਨਾਂ ਵਿਚੋਂ ਹੀ ਲਾਹੌਰ ਦਾ ਵਣਜਾਰਾ ਮਨਸੁਖ ਲਾਲ, ਗੁਰੂ ਨਾਨਕ ਦੀ ਸਿੱਖਿਆ ਤੋਂ ਪ੍ਰਭਾਵਿਤ ਹੋਕੇ ਸਿੱਖ ਸਜਿਆ ਸੀ ਅਤੇ ਜਿਸਦੀ ਪ੍ਰੇਰਨਾਂ ਸਦਕਾ ਲੰਕਾ ਦਾ ਉਸ ਵੇਲੇ ਦਾ ਰਾਜਾ ਸ਼ਿਵਲਾਤ ਵੀ ਸਿੱਖ ਧਰਮ ਅਪਨਾ ਗਿਆ ਸੀ! ਭਾਈ ਮੱਖਣ ਸ਼ਾਹ ਲੁਬਾਣਾ ਵੀ ਇਸੇ ਸ਼੍ਰੇਣੀ ਦਾ ਹੀ ਸਿੱਖ ਸੀ, ਜਿਸ ਨੇ ਉਸ ਵੇਲੇ ਦੇ ਪਾਖੰਡੀਆਂ ਵੱਲੋਂ ਨੌਵੇਂ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਜੀ ਮੁਤੱਲਕ ਪਾਏ ਹੋਏ ਭੰਬਲਭੂਸੇ ਨੂੰ ਦੂਰ ਕੀਤਾ ਸੀ ਅਤੇ ਸੱਚੀ ਸ਼ਰਧਾ ਅਤੇ ਪ੍ਰੇਮ-ਭਾਵਨਾਂ ਨਾਲ ਅਸਲੀ ਗੁਰੂ ਦੀ ਪਹਿਚਾਣ ਕਰ ਲਈ ਅਤੇ "ਗੁਰ ਲਾਧੋ ਰੇ - ਗੁਰ ਲਾਧੋ ਰੇ" ਦਾ ਹੋਕਾ ਦਿੱਤਾ ਸੀ! ਮਸਤ ਹਾਥੀ ਦਾ ਮੂੰਹ ਭੁਆ ਦੇਣ ਵਾਲੇ ਭਾਈ ਬਚਿੱਤਰ ਸਿੰਘ ਦੀ 'ਨਾਗਣੀ' ਬਾਰੇ ਅੱਜ ਵੀ ਸਾਡੇ ਢਾਡੀ ਕਵੀਸ਼ਰੀਏ ਸੰਘ ਪਾੜ-ਪਾੜ ਕੇ ਗਾਉਂਦੇ ਨੀ ਥੱਕਦੇ, ਕਿ ਕਿਸ ਤਰ੍ਹਾਂ ਸੂਰਮੇਂ ਸਿੰਘ ਨੇ ਮੁਗਲਾਂ ਦੇ ਸ਼ਰਾਬੀ ਹਾਥੀਆਂ ਦੇ ਮੂੰਹ ਸੱਤ ਤਵੀਆਂ ਪਾੜ ਕੇ ਪੁੱਠੇ ਮੋੜੇ ਸੀ! ਇਤਿਹਾਸ ਨੂੰ ਜ਼ਰਾ ਫਰੋਲੀਏ ਤਾਂ ਪਤਾ ਲੱਗਦਾ ਹੈ ਕਿ ਭਾਈ ਦਿਆਲਾ ਜੀ, ਭਾਈ ਮਨੀ ਸਿੰਘ ਜੀ, ਭਾਈ ਜਗਤ ਸਿੰਘ ਜੀ, ਜਿਹਨਾਂ ਦੀ ਪੁੱਠੀ ਖੱਲ ਲਾਹੀ ਗਈ ਸੀ, ਤਿੰਨੇ ਹੀ ਸਕੇ ਭਰਾ ਸਨ ਅਤੇ ਇਹਨਾਂ ਦੇ ਬਾਕੀ ੭ ਭਰਾਵਾਂ ਨੇ ਵੀ ਸਿੱਖ ਧਰਮ ਲਈ ਹੀ ਅਦੁਤੀ ਸ਼ਹੀਦੀਆਂ ਦਿੱਤੀਆਂ ਸਨ! ਜੇ ਸਾਰਿਆਂ ਦੇ ਨਾਂਮ ਵਰਨਣ ਕਰਨ ਲੱਗਾਂ ਤਾਂ ਇਹ ਕਈ ਸੈਂਕੜਿਆ ਦੀ ਗਿਣਤੀ ਵਿਚ ਹਨ! ਭਾਈ ਲੱਖੀ ਸ਼ਾਹ ਵਣਜਾਰਾ, ਜਿਸ ਨੇ ਨੌਵੇਂ ਗੁਰੂ ਸਾਹਿਬ ਜੀ ਦਾ ਅੰਤਿਮ ਸਸਕਾਰ ਆਪਣੇ ਘਰ ਨੂੰ ਅੱਗ ਲਾ ਕੇ ਕੀਤਾ ਸੀ ਅਤੇ ਅੱਜ ਵੀ ਜੇ ਦਿੱਲੀ ਵਿੱਚ ਪੁਰਾਣਾ ਰਿਕਾਰਡ ਦੇਖੀਏ ਤਾਂ ਗੁਰਦੁਆਰਾ ਚਾਂਦਨੀ ਚੌਕ, ਰਕਾਬ ਗੰਜ, ਪਾਰਲੀਮੈਂਟ ਹਾਊਸ ਅਤੇ ਹੋਰ ਸਾਰੀ ਨੇੜੇ-ਤੇੜੇ ਦੀ ਮਲਕੀਅਤ ਲੱਖੀ ਸ਼ਾਹ ਵਣਜਾਰੇ ਦੇ ਨਾਂ ਹੀ ਬੋਲਦੀ ਹੈ! ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ, ਉਸ ਸਮੇਂ ਵੀ ਇਹਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਅਤੇ ਅੱਜ ਵੀ ਇਹ ੯੫% ਸਿੱਖ ਹਨ ਅਤੇ ਸਿੱਖ ਮਰਿਆਦਾ ਵਿੱਚ ਰਹਿ ਕੇ ਹੀ ਉਸ ਵਾਹਿਗੁਰੂ ਦਾ ਸ਼ੁਕਰਾਨਾ ਗਾਇਨ ਕਰ ਰਹੇ ਹਨ!
ਪਰ ਅੱਜ ਸਾਡੇ ਧਰਮ ਦੇ 'ਵਣਜਾਰੇ' ਕੀ ਕਰ ਰਹੇ ਨੇ? ਅੱਜ ਧਰਮ ਅਤੇ ਸਿਆਸਤ ਦੇ 'ਵਣਜਾਰੇ', ਕੀ ਇਹਨਾਂ ਦਾ ਕੰਮ ਹੁਣ ਆਪਸ ਵਿੱਚੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ, ਦਸਤਾਰਾਂ ਲਾਹੁੰਣੀਆਂ, ਜਾਂ ਆਪਸ ਵਿਚ ਸ਼੍ਰੀ ਸਾਹਿਬਾਂ ਚਲਾਉਣੀਆਂ ਹੀ ਰਹਿ ਗਿਆ ਹੈ? ਕਿਸੇ ਨੂੰ 'ਤਲਬ' ਕਰ ਲਿਆ ਅਤੇ ਕਿਸੇ ਨੂੰ ਧਰਮ 'ਚੋਂ ਛੇਕ ਦਿੱਤਾ? ਕੋਈ ਕਲੰਡਰ ਪਾੜ ਕੇ, ਚੋਲ੍ਹੇ ਨੂੰ ਪ੍ਰੈਸ ਕਰਾ-ਕਰਾ ਪਾ ਰਿਹੈ ਅਤੇ ਕੋਈ ਬਾਦਲ ਦੇ ਕਹਿਣ 'ਤੇ "ਤੋਤਾ ਰਾਮ ਚੂਰੀ ਖਾਣੀ ਏ?" ਦੇ ਨਸ਼ੇ ਵਿਚ ਉਡਿਆ ਫਿਰਦੈ! ਕੋਈ ਦਸਮ ਗੰ੍ਰਥ ਦਾ ਅੜਾਹਟ ਪਾਈ ਜਾਂਦੈ! ਕਿਸੇ 'ਤੇ ਕੋਈ ਅਦਾਲਤੀ ਕਾਰਵਾਈ ਕਰ ਰਿਹਾ ਹੈ ਅਤੇ ਕਿਸੇ ਤੇ ਕੋਈ...! ਕੀ ਇਹੀ ਲੜਨਾ-ਭਿੜਨਾ ਹੀ ਇਹਨਾਂ ਦੀ ਜ਼ਿੰਮੇਵਾਰੀ ਹੈ? ਇਕ ਦੂਜੇ ਨਾਲ ਪੱਗੋ-ਲੱਥੀ ਹੋਣਾ, ਕੀ ਇਹੀ ਸਿੱਖੀ ਦੀ ਪ੍ਰੰਪਰਾ ਹੈ? ਕੀ ਇਹ ਇਸ ਤਰ੍ਹਾਂ ਕੜ੍ਹੀ-ਕਲੇਸ਼ ਕਰਕੇ ਸਿੱਖ ਧਰਮ ਦੀ 'ਸੇਵਾ' ਕਰ ਰਹੇ ਨੇ? ਇਸ ਤਰ੍ਹਾਂ ਦੇ ਬਹੁਤ ਸਵਾਲਾਂ ਦਾ ਜੁਆਬ ਸਾਨੂੰ ਲੱਭਣਾ ਪਵੇਗਾ!
ਅੱਜ ਸਾਡੇ ਕੀਰਤਨੀਏਂ, ਕਥਾ ਵਾਚਕ, ਧਰਮ ਪ੍ਰਚਾਰਕ, ਬਾਹਰਲੀਆਂ ਸਟੇਜਾਂ 'ਤੇ ਆ ਕੇ ਹੋਰ ਕੋਈ ਕੰਮ ਦੀ ਗੱਲ ਕਰਨ, ਚਾਹੇ ਨਾਂ ਕਰਨ, ਬੱਸ ਦੋ ਚਾਰ ਮਨਮਤਿ ਵਾਲੀਆਂ ਮਿਥਿਹਾਸਕ ਸਾਖੀਆਂ ਸੁਣਾਈਆਂ, ਦੋ ਚਾਰ ਕਿਸੇ ਵਧੀਆ ਜਿਹੀ ਤਰਜ਼ 'ਤੇ ਸ਼ਬਦ ਪੜੇ, ਜਦੋਂ ਦੇਖਿਆ ਕਿ ਕਾਫੀ ਯੂਰੋ, ਪੌਂਡਾਂ, ਜਾਂ ਡਾਲਰਾਂ ਦੀ ਢੇਰੀ ਲੱਗ ਗਈ, ਆਖਰ 'ਚ ਕਹਿਣਗੇ, "ਸੰਗਤਾਂ ਬੜੀਆਂ ਸ਼ਰਧਾਲੂ ਨੇ, ਬਾਹਰ ਆ ਕੇ ਵੀ ਆਪਣੀ ਮਿੱਟੀ, ਧਰਮ ਅਤੇ ਗੁਰੂਆਂ ਨੂੰ ਨਹੀਂ ਭੁੱਲੇ! .....ਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਕਿ ਕੇਸ ਰੱਖੋ, ਸਿੱਖੀ ਸਰੂਪ 'ਚ ਆਓ ਤੇ ਗੁਰੂ ਵਾਲੇ ਜਹਾਜੇ ਚੜ੍ਹ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ! ਗੁਰੂ ਮਹਾਰਾਜ ਦੇ ਚਰਨਾਂ 'ਚ ਵੀ ਇਹੋ ਅਰਦਾਸ ਬੇਨਤੀ ਹੈ ਕਿ ਸੰਗਤਾਂ 'ਤੇ ਕਿਰਪਾ ਕਰੋ, ਆਪਣੇ ਲੜ ਲਾਓ ਜੀ!"
ਮੈਂ ਇਹ ਨੀ ਕਹਿੰਦਾ ਕਿ ਸਾਡੇ ਧਰਮ ਪ੍ਰਚਾਰਕ ਜਾਂ ਕੀਰਤਨੀਏਂ ਇਹ ਸਭ ਕੁਝ ਕਿਉਂ ਕਰਦੇ ਜਾਂ ਕਹਿੰਦੇ ਹਨ! ਪਰ ਉੱਥੇ ਉਹਨਾਂ ਵਣਜਾਰਿਆਂ ਕੋਲੇ ਕੋਈ ਪ੍ਰਚਾਰਕ, ਢਾਡੀ, ਕੀਰਤਨੀਆਂ ਕਿਉਂ ਨਹੀਂ ਜਾਂਦਾ? ਕੀ ਉਹ ਗੁਰੂ ਦੇ ਸਿੱਖ ਨਹੀਂ? ਉਹਨਾਂ ਨੂੰ ਸੰਗਤ ਅਤੇ ਪੰਗਤ ਦੀ ਲੋੜ ਨਹੀਂ? ਕੀ ਵਣਜਾਰਿਆਂ ਦੇ ਬੱਚੇ ਸਿੱਖੀ ਦੇ ਵਾਰਿਸ ਨਹੀਂ? ਉਹਨਾਂ ਨੂੰ ਗੁਰਬਾਣੀ ਅਤੇ ਪ੍ਰਚਾਰ ਦੀ ਲੋੜ ਨਹੀਂ? ਜੇ ਤੁਸੀਂ ਸਿੱਖੀ ਦੀ ਇਤਨੀ ਹੀ ਸੇਵਾ ਕਰ ਰਹੇ ਹੋ, ਤਾਂ ਫਿਰ ਭੇਦ ਭਾਵ ਕਿਉਂ? ਗੁਰੂਆਂ ਨੇ ਤਾਂ ਇਹਨਾਂ ਚੀਜ਼ਾਂ ਦਾ ਪੁਰਜ਼ੋਰ ਖੰਡਨ ਕੀਤਾ ਸੀ! ਫਿਰ ਇਹ, ਕਿਸੇ ਨੂੰ ਬਦਾਮ ਅਤੇ ਕਿਸੇ ਨੂੰ ਫੁੱਲੀਆਂ ਵੀ ਨਹੀਂ, ਦਾ ਪਾਖੰਡ ਕਿਉਂ ਕਰਦੇ ਨੇ? ਪਤੈ, ਬਈ ਉਹਨਾਂ ਤੋਂ ਮਿਲਣਾ ਕਰਨਾ ਤੇ ਕੁਛ ਹੈ ਨਹੀਂ, ਫਿਰ ਸੰਘ ਅੱਡਣ ਦਾ ਕੀ ਫਾਇਦਾ? ਪਰ ਮੈਂ ਇਤਨਾ ਕੁ ਜ਼ਰੂਰ ਪੁੱਛਾਂਗਾ ਕਿ ਜਿਹੜੇ ਉੱਥੇ ੩੪, ੩੫੦੦੦ ਸਿੱਖ ਸਿੱਖੀ ਸਰੂਪ 'ਚ (ਵਣਜਾਰੇ) ਤਰਸ ਰਹੇ ਨੇ ਕਿ ਭਾਈ ਅਸੀਂ ਦਸਾਂ ਨਹੁੰਆਂ ਦੀ ਕਿਰਤ ਕਰਕੇ ਖਾਣ ਵਾਲੇ ਹਾਂ, ਸਾਨੂੰ ਕੁਝ ਨਹੀਂ ਚਾਹੀਦਾ! ਬੱਸ, ਚਾਹੀਦਾ ਹੈ ਤਾਂ ਸਾਨੂੰ ਆਪਣੀ ਬੁੱਕਲ 'ਚ ਲੈ ਕੇ ਇਨਾਂ ਹੀ ਕਹਿ ਦਿਓ ਕਿ ਤੁਸੀਂ ਵੀ ਸਾਡੇ ਭੈਣ-ਭਰਾ ਹੋ! ਅਤੇ ਤੁਸੀਂ ਵੀ ਸਾਡੇ ਵਾਂਗ ਗੁਰੂ ਨਾਨਕ ਦੇ ਹੀ ਸਿੱਖ ਹੋ, ਕੋਈ ਮਾੜੀ ਮੋਟੀ ਹਿੰਮਤ ਕਰ ਕੇ ਇਕ ਦੋ ਸਕੂਲਾਂ ਦਾ ਇੰਤਜ਼ਾਮ ਹੀ ਕਰ ਦਿਓ, ਕਿਉਕਿ ਉਹ ਕਮ-ਸੇ-ਕਮ ਪੰਜਾਬੀ ਨਾਲ ਤਾਂ ਜੁੜ ਸਕਣ! ਨਹੀਂ ਤੇ ਉਹ ਫਿਰ ਗੁਰਬਾਣੀ ਵੀ ਕਿਸੇ ਹੋਰ ਭਾਸ਼ਾ 'ਚ ਹੀ ਪੜ੍ਹਨਗੇ ਅਤੇ ਹਰ ਭਾਸ਼ਾ ਆਪਣਾ ਅਸਰ ਤਾਂ ਛੱਡਦੀ ਹੀ ਹੈ, ਇਹ ਹਰ ਕੋਈ ਜਾਣਦੈ!
ਸਿਆਸੀ ਅਤੇ ਧਾਰਮਿਕ ਬਾਬਿਓ...! ਕੋਈ ਫਰਕ ਨਹੀਂ ਪੈਣਾ, ਉਹ ਆ ਕੇ ਤੁਹਾਡੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਲੜਨ ਲੱਗੇ! ਉਹ ਤਾਂ ਵਿਚਾਰੇ ਆਪਣਾ ਢਿੱਡ ਮਸੀਂ ਭਰਦੇ ਨੇ, ਫਿਰ ਤੁਹਾਡੇ ਕੋਲੇ ਤਾਂ ਅਰਬਾਂ ਦਾ ਬਜ਼ਟ ਹੈ! ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ? ਸੋ ਇਤਨਾ ਵੀ ਡਰਨ ਦੀ ਲੋੜ ਨਹੀਂ! ਉਹਨਾਂ 'ਚ ਕਮੀਂ ਹੀ ਕੀ ਹੈ? ਕੀ ਉਹ ਕਿਰਤ ਨਹੀਂ ਕਰਦੇ? ਵੰਡ ਕੇ ਨਹੀਂ ਛਕਦੇ? ਨਾਂਮ ਨਹੀਂ ਜਪਦੇ? ਕਮੀਂ ਹੈ, ਤਾਂ ਸਿਰਫ ਇਤਨੀ ਕਿ ਉਹ ਤੁਹਾਡੇ ਵਰਗੇ ਧਾਰਮਿਕ ਅਤੇ ਸਿਆਸੀ ਲੀਡਰਾਂ ਦੀਆਂ ਸਿਆਸੀ ਚੱਕੀ 'ਚ ਪਿਸਣ ਦੀ, ਜਾਂ ਗਰੀਬ ਹੋਣ ਦੀ 'ਸਜ਼ਾ' ਭੁਗਤ ਰਹੇ ਨੇ! ਅਜੇ ਵੀ ਸਮਾਂ ਹੈ, ਸੰਭਲ ਜਾਓ! ਇਹਨਾਂ ਨੂੰ ਆਪਣੇ ਧਰਮ ਦੀ ਬੁੱਕਲ 'ਚ ਲੈਣ ਦੀ ਕੋਸ਼ਿਸ਼ ਕਰੋ! ਇਹ ਵਿਚਾਰੇ ਮਜਲੂਮ ਸਦੀਆਂ ਤੋਂ ਮੱਥੇ 'ਤੇ ਹੱਥ ਰੱਖ ਕੇ ਤੁਹਾਡੀਆਂ ਰਾਹਾਂ ਤੱਕ ਰਹੇ ਨੇ! ਫਿਰ ਦੋਸ਼ ਨਾ ਦੇਣਾ ਕਿ ਇਹਨਾਂ ਨੇ ਕੋਈ ਵੱਖਰਾ 'ਗ੍ਰੰਥ' ਤਿਆਰ ਕਰ ਲਿਆ, ਜਾਂ ਫਿਰ ਕਿਸੇ ਡੇਰੇ ਦੀ ਸ਼ਰਨ ਚਲੇ ਗਏ! ਡੇਰੇ, ਜੋ ਅੱਜ ਕੱਲ੍ਹ ਤੁਹਾਡੀ 'ਕ੍ਰਿਪਾ' ਨਾਲ ਬਥੇਰੇ ਨੇ, ਉਹਨਾਂ ਨੂੰ ਕੋਈ ਬਹੁਤੀ ਦੂਰ ਨਹੀਂ ਜਾਣਾ ਪੈਣਾ...!
ਬਾਕੀ ਰਹੀ ਸਾਡੇ ਧਾਰਮਿਕ ਤੇ ਸਿਆਸੀ ਆਗੂਆਂ ਦੀ ਗੱਲ, ਇਹਨਾਂ ਤੋਂ ਆਸ ਰੱਖਣਾ ਤਾਂ ਸਿਪਾਹੀ ਤੋਂ ਅਫੀਮ ਮੰਗਣ ਵਾਲੀ ਗੱਲ ਹੈ! ਥੋੜ੍ਹੀ ਜਿਹੀ ਬੇਨਤੀ ਮੈ ਬਲਵੰਤ ਸਿੰਘ ਰਾਮੂਵਾਲੀਏ ਨੂੰ ਜਰੂਰ ਕਰਾਂਗਾ ਕਿ ਵੋਟਾਂ ਤੋਂ ਬਾਅਦ ਆਲੇ 'ਚ ਮੂੰਹ ਦੇ ਕੇ ਰੋਂਦਾ ਰਹਿੰਦੈ, ਇਹ ਵੀ ਇਕ ਸੇਵਾ ਹੀ ਹੈ, ਨਾਲੇ ੩੫, ੪੦,੦੦੦ ਸਿੱਖਾਂ ਦੀਆਂ ਵੋਟਾਂ ਪੱਕੀਆਂ! ਦੋ-ਦੋ ਕੰਮ, ਨਾਲੇ ਵਿਸਾਖੀ ਤੇ ਨਾਲੇ ਵਗੜ ਦਾ ਸੌਦਾ! ਆਖਰ 'ਚ ਇਹੀ ਕਹਿਣਾ ਚਾਹਾਂਗਾ ਕਿ ਉਹ ਗੱਲ ਨਾ ਕਰੋ, "ਅੰਨ੍ਹੀ ਕੋ ਬੋਲਾ ਘੜ੍ਹੀਸੈ - ਨ ਉਸ ਸੁਣੈ ਨ ਉਸ ਦੀਸੈ!" ਵਣਜਾਰੇ ਭਰਾਵਾਂ ਦੀ ਆਰਥਿਕ ਮੱਦਦ ਤੋਂ ਲੈ ਕੇ ਪੱਕੇ ਵਸੇਬੇ ਤੱਕ ਦਾ ਕੋਈ ਸਾਰਥਿਕ ਹੱਲ ਲੱਭੋ, ਉਹਨਾਂ ਦੇ ਮਾਸੂਮ ਬੱਚਿਆਂ ਦੀ ਪੜ੍ਹਾਈ ਲਈ ਸਕੂਲੀ ਪ੍ਰਬੰਧ ਚਲਾਏ ਜਾਣ ਅਤੇ ਉਹਨਾਂ ਨੂੰ ਮੁਫਤ ਵਿੱਦਿਆ ਮੁਹੱਈਆ ਕਰਵਾ ਕੇ ਵਣਜਾਰੇ ਭਰਾਵਾਂ ਦਾ ਜੱਸ ਖੱਟਿਆ ਜਾਵੇ, ਵਾਹਿਗੁਰੂ ਤੁਹਾਨੂੰ ਆਪ ਖੁਸ਼ੀਆਂ ਬਖਸ਼ਿਸ਼ ਕਰਨਗੇ!
*************

ਕਿਹੋ ਜਿਹੇ ਲੀਡਰਾਂ ਦੇ ਹੱਥਾਂ 'ਚ ਹੈ ਮੇਰੇ ਵਤਨ ਦੀ ਡੋਰ -ਰਵੀ ਸਚਦੇਵਾ

ਕਿਹੋ ਜਿਹੇ ਲੀਡਰਾਂ ਦੇ ਹੱਥਾਂ 'ਚ ਹੈ ਮੇਰੇ ਵਤਨ ਦੀ ਡੋਰ 
ਰਵੀ ਸਚਦੇਵਾ  
ਮੇਰਾ ਭਾਰਤ ਮਹਾਨ ਹੈ। ਅਜ਼ਾਦ ਹੈ। ਪਰ ਖੁਸ਼ਹਾਲ ਨਹੀ। ਸੋਨੇ ਦੀ ਚਿੜ੍ਹੀ ਕਹੇ ਜਾਣ ਵਾਲੇ ਮੇਰੇ ਵਤਨ ਦੀ ਇਹ ਚਿੜ੍ਹੀ  ਕਿੱਥੇ ਉਡ ਗਈ। ਪਤਾ ਨਹੀ…? ਭਾਰਤ ਦੇ ਮੁਕਾਬਲੇ ਵਿਦੇਸ਼ੀ ਮੁਲਕ ਅੱਜ ਖੁਸ਼ਹਾਲ ਤੇ ਪਾਵਰ ਫੁਲ ਕਿਉ ਹਨ..? ਬ੍ਰਿਟਿਸ਼ ਸਰਕਾਰ ਦੁਆਰਾ ਲਗਾਈ ਸਿਉਕ ਭਾਰਤ ਨੂੰ ਅੱਜ ਵੀ ਖੋਖਲਾ ਕਿਉ ਕਰ ਰਹੀ ਹੈ..? ਕੀ ਹਿੰਦੁਸਤਾਨ ਦੇ ਦੋ ਟੁੱਕੜੇ (ਭਾਰਤ ਤੇ ਪਾਕਿਸਤਾਨ) ਕਦੇ ਜੁੜ ਨੀ ਸਕਦੇ…? ਨਫ਼ਰਤ ਦੀ ਇਸ ਅੱਗ ਨੂੰ ਕਦੇ ਬੁਝਾਇਆਂ ਨਹੀ ਜਾ ਸਕਦਾ..? ਪਾਕਿਸਤਾਨ 'ਚ ਸਰਗਰਮ ਅੱਤਵਾਦੀ ਸੰਗਠਨ ਜਮਾਤ-ਉਦ-ਦਾਅਵਾ, ਅਲ-ਕਾਇਦਾ, ਹਰਕਤ-ਉਲ-ਜੱਹਾਦੀ-aਲ-ਇਸਲਾਮੀ, ਲਸ਼ਕਰੇ-ਏ-ਤਾਇਬਾ ਤੇ ਹਿਜ਼ਬੁਲ ਮੁਜਾਹਦੀਨ ਵਰਗੀਆਂ ਇੰਤਹਾਪਸੰਦ ਜਥੇਬੰਦੀਆਂ ਦੇ ਹਕੂਮਤੀ ਲੀਡਰਾਂ ਦੁਆਰਾ ਮਜ਼ਬ 'ਤੇ ਕਸ਼ਮੀਰ ਮੁੱਦੇ ਨੂੰ ਲੈ ਕੇ ਅਵਾਮ ਨੂੰ ਭੱੜਕਾਉਣਾ, ਹੁੜਦੰਗ ਮਚਾਉਣਾ ਤੇ ਹਿੰਸਕ ਕਾਰਵਾਈਆਂ ਕਰਨਾ, ਜ਼ਮੀਨ ਦੇ ਟੋਟੇ ਲਈ ਜੇਹਾਦ ਛੇੜਣ ਦੀਆ ਧਮਕੀਆਂ ਦੇਣਾ, ਆਤਮਘਾਤੀ ਧਮਾਕੇ ਕਰਵਾਉਣਾ ਕਿੱਥੋ ਦੀ ਸਿਆਨਪ ਹੈ। ਇਹ ਸਿਆਸੀ ਲੀਡਰ  ਪਾਕਿਸਤਾਨ ਨੂੰ ਬਦਨਾਮ  ਕਿਉ ਕਰ ਰਹੇ ਨੇ। ਅੱਜ ਹਰ ਮੁਸਲਮ ਭਾਈ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਦਾ ਹੈ। ਜੋ ਦੇਸ਼ ਦੀ ਏਕਤਾ ਦੇ ਰਾਹ ਵਿੱਚ ਸਭ ਤੌਂ ਵੱਡਾ ਰੋੜਾ ਹੈ। ਇਹਨਾ ਦਹਿਸ਼ਤਗਰਦੀ ਅੱਤਵਾਦੀ ਲੀਡਰਾਂ ਦਾ ਮਿਸ਼ਨ  ਸ਼ਾਇਦ ਅੱਜ ਵੀ ਫੁੱਟ ਪਾਉ ਤੇ ਰਾਜ ਕਰੋ ਹੈ। ਇਹ ਕੌਮ ਤੇ ਮਜ਼ਬ ਦੇ ਵੈਰੀ ਸ਼ਾਇਦ ਨਹੀ ਚਾਹੁੰਦੇ ਕਿ ਭਾਰਤ ਤੇ ਪਾਕਿਸਤਾਨ ਦਾ ਇੱਕ ਸਾਝਾ ਝੰਡਾ ਹੋਵੇ, ਇੱਕ ਸਾਝਾ ਨਾਮ ਹੋਵੇ ਇੱਕ ਸਾਝੀ ਸਰਕਾਰ ਹੋਵੇ। "ਅਸਲਾਮਾ ਲੈਕੁਮ" ਦਾ ਅਰਥ ਹੈ ਤੇਰੇ 'ਤੇ ਅਲਾਹ ਦੀ ਰਹਿਮਤ ਹੋਵੇ। "ਵਾ ਲੈਕੁਮ ਇਸਲਾਮ" ਅਰਥ ਹੈ ਤੇਰੇ 'ਤੇ ਵੀ ਅਲਾਹ ਖ਼ੁਦਾਂ ਦੀ ਰਹਿਮਤ ਹੋਵੇ। ਯਾਨੀ ਕਿ ਇਸਲਾਮ ਦਾ ਸਹੀ ਅਰਥ ਹੀ ਅਮਨ 'ਤੇ ਸ਼ਾਤੀ ਹੈ। ਇਸੇ ਲਈ ਇਸਦੇ ਸ਼ਰਧਾਲੁਆਂ ਨੂੰ "ਰੇਮੁਹਦੁਲਾਲੀ" ਕਿਹਾ ਜਾਦਾ ਹੈ। ਖੁਦਾ ਦੀ ਰਾਹ ਮੁੱਹਬਤ ਦੀ ਰਾਹ ਏ ਵੇਸ਼ਤ ਤੇ ਜੰਗ ਦੀ ਨਹੀ,  ਇਹ ਪਿਆਰ ਮੁੱਹਬਤ ਅਮਨ 'ਤੇ ਸ਼ਾਤੀ ਦੀ ਗੱਲ ਇਸਲਾਮ ਧਰਮ 'ਚ ਹੀ ਨਹੀ ਸਗੋ ਹਰ ਧਰਮ, ਹਰ ਮਜ਼ਬ ਲਈ ਲਾਗੂ ਹੁਦੀ ਹੈ। ਦੇਸ਼ ਵਿੱਚ ਅਮਨ 'ਤੇ ਸ਼ਾਤੀ ਦਾ ਮਾਹੌਲ ਬਣਾਈ ਰੱਖਣ ਵਿੱਚ ਸਾਡੇ ਰਾਜਸੀ ਹਕੂਮਤੀ ਅਧਿਕਾਰੀਆਂ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਪਰ ਜੇ ਇਹ ਅਖੌਤੀ ਲੀਡਰ ਗੱਦੀ ਦਾ ਨਜ਼ਾਇਜ ਫੈਦਾ ਉਠਾ ਕੇ ਅਵਾਮ ਨੂੰ ਇੰਜ ਹੀ ਭੱੜਕਾਉਦੇ ਰਹੇ ਤਾਂ ਖੁਸ਼ਹਾਲ ਦੇਸ਼ ਦੀ ਕਲਪਨਾ ਕਰਨਾ ਹੀ ਫਜੂਲ ਹੈ। ਪਿੱਛਲੇ ਦਿਨੀ ਅਜਿਹੇ ਹੀ ਇੱਕ ਅਖੌਤੀ ਹਕੂਮਤੀ ਲੀਡਰ ਨੇ ਆਪਣੇ ਸਵਾਰਥ ਦੀਆ ਰੋਟੀਆ ਛੇਕਣ ਲਈ ਫਿਲਮ "ਮਾਈ ਨੇਮ ਇਜ਼ ਖ਼ਾਨ" ਦੇ ਪ੍ਰਸਾਰਣ ਨੂੰ ਲੈ ਕੇ ਆਪਣੇ ਹਿਤੈਸ਼ੀਆਂ ਨੂੰ ਬੁਛਕਾਰ ਕੇ ਅਜਿਹਾ ਰੋਲਾ ਪਵਾਇਆਂ ਜੋ ਤੂਲ ਫੜਦਾ-ਫੜਦਾ ਇਕ ਵੱਡੇ ਵਿਵਾਦ ਦਾ ਕਾਰਨ ਬਣ ਗਿਆ। ਜਿਕਰਯੋਗ ਹੈ ਕਿ ਇਸ ਫਿਲਮ 'ਚ ਮਜ਼ਬ ਦੀ ਆੜ ਵਿੱਚ ਨਫ਼ਰਤ ਦਾ ਬੀਜ ਉਗਾ ਕੇ ਉਗਰਵਾਦ ਨੂੰ ਹੱਲਾ-ਸ਼ੇਰੀ ਦੇਣ ਵਾਲੇ ਅਖੌਤੀ ਲੀਡਰਾਂ ਨੂੰ ਇਕ ਸਬਕ ਦਿੱਤਾ ਗਿਆ ਹੈ। ਜੋ ਕਿ ਭਾਰਤ ਤੇ ਪਾਕਿਸਤਾਨ ਦੇ ਬਾਸ਼ਿੰਦਿਆਂ ਵਿੱਚ ਪਈ ਤਰੇੜ ਨੂੰ ਖਤਮ ਕਰਣ ਦੀ ਇਕ ਕੋਸ਼ਿਸ ਹੈ। ਅਜਿਹੀ ਫਿਲਮ ਦੇ ਨਿਰਮਾਤਾ ਤੇ ਅਦਾਕਾਰ ਨੂੰ ਸਨਮਾਨਿਤ ਕਰਣ ਦੀ ਬਜਾਏ। ਅਦਾਕਾਰ ਸ਼ਾਹਰੁਖ ਖਾਨ ਵੱਲੋ ਪਾਕਿਸਤਾਨ ਦੇ ਖਿਡਾਰੀਆਂ ਨੂੰ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸ਼ਾਮਿਲ ਕਰਨ ਬਾਰੇ ਕੀਤੀਆ ਗਈਆਂ ਟਿੱਪਣੀਆਂ ਤੌਂ ਤਲਖ਼ੀ ਵਿੱਚ ਆਏ ਲੀਡਰ ਨੇ ਆਪਣੇ ਹਿਤੈਸ਼ੀਆਂ ਨੂੰ ਭੱੜਕਾ ਕੇ ਜੰਮਕੇ ਪ੍ਰਦਰਸ਼ਨ ਕੀਤਾ। ਅਦਾਕਾਰ ਤੇ ਮਾਫੀ ਮੰਗਨ ਲਈ ਦਬਾਅ ਪਾਉਣਾ 'ਤੇ  ਪਾਕਿਸਤਾਨ ਜਾਣ ਦੀ ਨਸੀਅਤ ਦੇਣ ਵਾਲੀ ਬਿਆਨਬਾਜੀ ਕਰਨਾ  ਕਿੱਥੋ ਦੀ ਸਿਆਨਪ ਹੈ। ਸੱਪਸਟ ਹੈ ਕਿ ਰਾਜਸੀ ਸੁਆਰਥ ਹਊਮੈਂ ਤੇ ਵਿਰੋਧੀ ਨੂੰ ਕਿਸੇ ਤਰਾਂ ਹੇਠਾ ਸੁੱਟਣ ਦੀ ਨੀਅਤ ਹੈ। ਪਤਾ ਨਹੀ ਅਜਿਹੇ ਭ੍ਰਿਸ਼ਟ ਨੇਤਾ ਕਿਉ ਨਹੀ ਚਾਹੁੰਦੇ ਕਿ ਭਾਰਤ ਤੇ ਪਾਕਿਸਤਾਨ ਦੇ ਆਪਸੀ ਸਬੰਧ ਮਜਬੂਤ ਹੋਣ। ਮੁੰਬਈ ਵਿੱਚ ਹੀ ਨਹੀ ਹਰ ਪਾਸੇ ਅਜਿਹੇ ਖੁਦਗਰਜ ਨੇਤਾ ਆਪਣੇ ਵੋਟ ਬੈਕ ਨੂੰ ਵਧਾਉਣ ਲਈ ਅਜਿਹੀਆਂ ਚਾਲਾ ਖੇਡ ਰਹੇ ਨੇ। ਪੰਜਾਬ ਵੀ ਇਸ ਵੇਲੇ ਸਿਆਸਤ ਦਾ ਗੜ ਬਣਿਆ ਹੋਇਆ ਹੈ। ਪੰਜਾਬ ਵਿੱਚ ਆਏ ਦਿਨੀ ਕੋਈ ਨਾ ਕੋਈ ਨਵਾ ਵਿਵਾਦ ਖੜਾ ਹੋ ਜਾਦਾ ਹੈ। ਇਹ ਸਭ ਸਿਆਸੀ  ਲੀਡਰਾਂ ਦੀ ਭੱੜਕਾਉ  ਬਿਆਨਬਾਜੀ ਦਾ ਹੀ ਨਤੀਜਾ ਹੈ। ਕਿਸੇ ਵੀ ਹਿੰਸਕ ਮਾਮਲੇ ਨੂੰ ਤੁਸੀ ਡੂੰਘਾਈ ਨਾਲ ਪਰਖੋ, ਇਸਦੇ ਤਾਰ ਕੀਤੇ ਨਾ ਕੀਤੇ ਸਰਕਾਰੀ ਤੰਤਰ, ਰਾਜਸੀ 'ਤੇ ਧਰਮ ਦੇ ਸਿਆਸੀ ਨੇਤਾਵਾਂ ਨਾਲ ਜੁੜਦੇ ਜਰੂਰ ਮਿਲਣਗੇ। ਭਾਰਤ ਅੱਜ eੈਨਾ ਕਮਜੋਰ ਹੋ ਚੁੱਕਾ ਹੈ ਕਿ ਕੋਈ ਵੀ ਦੇਸ਼ ਇਸ ਬਹੁ-ਧਰਮੀ ਦੇਸ਼ ਦੀ ਕਮਜੋਰੀ ਦਾ ਫਾਇਦਾ ਉਠਾ ਸਕਦਾ ਏ 'ਤੇ ਇਸਨੂੰ ਫਿਰ ਤੋਂ ਗੁਲਾਮ ਬਣਾ ਸਕਦਾ ਏ। ਧਰਮ ਦੇ ਨਾਂ ਤੇ, ਜਾਤ-ਬਰਾਦਰੀ ਦੇ ਨਾਂ ਤੇ, ਜਾ ਫਿਰ ਨਸਲਵਾਦ ਦੇ ਨਾਂ ਤੇ ਛੋਟੀ ਜਿਹੀ ਚਿੰਗਾਰੀ ਸੁੱਟਣ ਦੀ ਲੋੜ ਏ। ਅੱਗ ਦੇ ਭਾਬੜ ਮੰਚਣ ਲੱਗਦੇ ਨੇ। ਕਿੰਨੇ ਖੁਸ਼ ਹੁੰਦੇ ਹੋਣਗੇ ਸਾਡੇ ਗੁਰੂ ਸਾਹਿਬਾਨ ਕੀ ਅੱਜ ਇਸ ਦੁਨੀਆ ਤੇ ਹਰ ਇਨਸਾਨ ਨੇ ਮਿਲਕੇ ਹੱਲ ਕੱਡਣ ਦੀ ਬਜਾਏ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਸਿੱਖ ਲਿਆ ਏ। ਰੋਲਾ ਭਲੇ ਕੋਈ ਵੀ ਹੋਵੇ ਨਫ਼ਰਤ ਲਈ ਇੱਕ ਬਹਾਨਾ ਚਾਹਿੰਦਾ ਹੈ। ਕੌਣ ਨੇ ਇਹ ਹਕੂਮਤੀ ਲੀਡਰ ਜੋ ਕਦੇ ਸਾਡੇ ਸਿੱਖ ਭਾਈਆ ਨੂੰ ਭੱੜਕਾਉਦੇ ਨੇ ਤੇ ਕਦੇ ਹਿੰਦੂ, ਮੁਸਲਮ ਜਾਂ ਇਸਾਈ ਭਾਈਆ ਨੂੰ। ਕੌਣ ਨੇ ਇਹ ਲੋਕ, "ਜੋ ਧਰਮ ਦੇ ਨਾਂ ਤੇ ਵੱਡੀਆ ਪਵਾਉਣਾ ਚਾਹੁੰਦੇ ਨੇ। ਕੌਣ ਨੇ ਇਹ ਦੇਸ਼ ਤੇ ਕੌਮ ਦੇ ਦੁਸ਼ਮਨ, "ਜੋ ਆਪਣੇ ਧਰਮ ਨੂੰ ਸਰੇਸ਼ਟ ਤੇ ਦੂਸਰੇ ਧਰਮ ਨੂੰ ਵੱਧਦਾ- ਫੁੱਲਦਾ ਨਹੀ ਦੇਖ ਸਕਦੇ। ਇਹ ਭਲਾ ਕਿਹੜੀ ਜੰਗ ਜਿੱਤਨਾ ਚਾਹੁੰਦੇ ਨੇ ਪ੍ਰਮਾਤਮਾ ਦੀਆ ਵੰਡੀਆ ਪਵਾਕੇ। ਤੇਰਾ ਗੁਰੂ ਹੈ…, ਮੇਰਾ ਭਗਵਾਨ ਹੈ…, ਉਸਦਾ ਖ਼ੁਦਾਂ ਹੈ…।  ਅਜਿਹਾ ਕਿਉ……?  ਕੋਈ ਧਰਮ ਬੁਰਾ ਨਹੀ। ਕੋਈ ਮਜ਼ਬ ਬੁਰਾ ਨਹੀ। ਬਸ ਬੁਰਾਈ ਤੇ ਉਤਰ ਆਏ ਉਹ ਇਨਸਾਨ ਹੀ ਬੁਰਾ ਹੁੰਦਾ ਹੈ। ਗੁਰਦੁਆਰਾ ਸਾਹਿਬ ਹੋਵੇ ਜਾਂ ਮੰਦਰ, ਮਸ਼ਜਿਦ, ਚਰਚ ਜਾਂ ਹੋਵੇ ਕੋਈ ਡੇਰਾ। ਹਰ ਸੰਸਥਾ ਦਾ ਮਿਸ਼ਨ ਹੈ। ਸਰੱਬਤ ਦੇ ਭਲੇ ਦਾ ਵਡਮੁੱਲਾ ਸੰਦੇਸ਼ ਜਨ-ਜਨ ਦੇ ਦਿਲਾ ਅੰਦਰ ਪਾਉਣਾ, ਭੱਟਕੇ ਹੋਏ ਲੋਕਾ ਨੂੰ ਬੁਰਾਇਆ ਛੁੜਵਾ ਕੇ ਸਿੱਧੇ ਰਾਹ ਪਾਉਣਾ। ਭਾਈਚਾਰਾ,ਹਮਦਰਦੀ, ਆਪਸੀ ਪ੍ਰੇਮ ਤੇ ਦੇਸ਼ ਭਗਤੀ ਦਾ ਜ਼ਜਬਾ ਪੈਦਾ ਕਰਨਾ। ਕੀ ਹੁੰਦਾ ਜੇ ਧਰਮ ਨਾ ਹੁੰਦੇ…? ਗੁਰੂ ਕੀ ਬਾਨੀ ਪ੍ਰਮਾਰਥੀ ਬਚਨ ਨਾ ਹੁੰਦੇ…? ਜੁਗੋ ਜੁਗ ਅੱਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾ ਹੁੰਦੇ…? ਦੇਸ਼, ਜਾਤ-ਬਰਾਦਰੀ ਤੇ ਨਸਲਵਾਦ ਦੇ ਨਾਂ ਤੇ ਕਈ ਟੁੱਕੜਿਆ 'ਚ ਵੰਡਿਆ ਜਾਦਾਂ। ਉਹ ਕਿਹੜੇ ਨਫ਼ਰਤ ਦੇ ਪੁਜਾਰੀ, ਧਰਮ ਤੇ ਕੌਮ ਦੇ ਦੁਸ਼ਮਨ ਲੀਡਰ ਨੇ ਜੋ ਕਿਸੇ ਧਾਰਮਿਕ ਸੰਸਥਾ ਨੂੰ ਖਤਮ ਕਰਨ ਦੀਆ ਗੱਲਾ ਕਰਕੇ ਸਾਡੇ ਵੀਰਾ ਨੂੰ ਭੱਟਕਾਉਦੇ ਨੇ। ਸਾਨੂੰ ਆਪਣੇ ਹੀ ਧਰਮ ਤੋਂ ਗੁੰਮਰਾਹ ਕਰਦੇ ਨੇ। ਸਰਬੰਸਦਾਨੀ ਦਸ਼ਮ ਪਾਤਸ਼ਾਹ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਲਵਾਰਾਂ ਚੁੱਕੀਆ ਸਨ ਧਰਮ ਦੀ ਰੱਖਿਆ 'ਤੇ ਮਨੁੱਖਤਾ ਦੇ ਭਲੇ ਲਈ। ਉਹਨਾ ਜ਼ਾਲਮ ਮੁਗਲਾ ਦੇ ਖਿਲਾਫ਼ ਜੋ ਘੱਟੀਆ ਮਨਸੂਬਿਆ ਨਾਲ ਲੋਕਾ ਦੇ ਦਿਲਾਂ ਵਿੱਚ ਜ਼ਹਿਰ ਉਗਲਦੇ ਸਨ। ਉਹਨਾ ਦੇ ਹੱਕ 'ਚ ਫੈਸਲਾ ਨਾ ਲੈਣ ਵਾਲਿਆ ਨੂੰ ਦਿਲ ਕਬਨੇ ਤਸੀਹੇ ਦੇ ਕੇ ਮਾਰਿਆ ਜਾਦਾ ਸੀ। ਜ਼ਬਰਨ ਧਰਮ ਪ੍ਰੀਵਰਤਨ ਕਰਵਾਉਣ ਲਈ ਖੌਫਜ਼ਦਾ ਦਹਿਸ਼ਤ ਮਾਹੌਲ ਪੈਦਾ ਕੀਤਾ ਜਾਦਾ ਸੀ। ਤਲਵਾਰਾ ਤਾਂ ਅੱਜ ਵੀ ਉਠ ਰਹੀਆ ਨੇ। ਅੱਜ ਵੀ ਬੰਬ ਧਮਾਕੇ ਦੇਸ਼ ਦਾ ਦਿਲ ਛਲਣੀ- ਛਲਣੀ ਕਰ ਰਹੇ ਨੇ। ਅੱਜ ਵੀ ਉਹ ਖੌਫਜ਼ਦਾ ਦਹਿਸ਼ਤ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਪਰ ਸਿਰਫ ਦੂਸਰੇ ਧਰਮ 'ਤੇ ਕੌਮ ਦੇ ਖਾਤਮੇ ਲਈ। ਅਜਿਹਾ ਕਿਉ…?  ਸਾਡੀ ਕ੍ਰਿਪਾਨ ਲਹੂ ਨਾਲ ਲਿੱਬੜਨ ਲਈ ਇਹਨੀ ਉਤਾਵਲੀ ਕਿਉ ਹੋ ਰਹੀ ਏ। ਤਹੱਮਲ ਨਾਲ ਬੈਠ ਕੇ, ਸਰਬ-ਸੰਮਤ ਤੇ ਸਾਰਥਕ ਹੱਲ ਲੱਭ ਕੇ ਮਸਲਾ ਸੁਲਜਾਉਣ ਦੀ ਬਜਾਇ ਅਸੀ ਸ਼ੇਰਾ ਵਾਗ ਹੀਗਣ ਕਿਉ ਲਗਦੇ ਹਾਂ। ਮਾਰ-ਕੁੱਟ ਦਾ ਰਸਤਾ ਕਿਉ ਫੜ੍ਹੀਆ ਹੈ। ਕਿੱਥੇ ਗਏ ਉਹ ਦਯਾਲੂ ਤੇ ਕ੍ਰਿਪਾਲੂ ਗੁਣ ਜੋ ਸਾਡੇ ਪਰਉਪਕਾਰੀ ਗੁਰੂ ਸਾਹਿਬਾਨਾ ਨੇ ਸਾਡੇ ਅੰਦਰ ਕੁੱਟ-ਕੁੱਟ ਕੇ ਭਰੇ ਨੇ। ਸਾਡੀ ਬੁੱਧੀ ਤੇ ਲੀਡਰਾਂ ਨੇ ਕਬਜਾ ਕਿਉ ਕੀਤਾ ਹੋਇਆ ਹੈ… !! ਆਖਿਰ ਅਸੀ ਆਪਣੇ ਜ਼ਮੀਰ ਦੀ ਅਵਾਜ਼ ਨੂੰ ਕਿਉ ਨਹੀ ਸੁਣਨਾ ਚਾਹੁੰਦੇ। ਕੁਝ ਮਹੀਨੇ ਪਹਿਲਾ ਮੈਂ ਟੀ.ਵੀ ਤੇ ਕਿਸੇ ਮਹਾਪੁਰਸ਼ਾ ਦੀ ਸਤਿਸੰਗ ਸੁਣੀ। ਸਤਿਸੰਗ ਦੌਰਾਨ ਉਹਨਾ ਨੇ ਇੱਕ ਕਿੱਸਾ ਸੁਣਾਇਆ ਤੇ  ਇਹ ਕਿੱਸਾ ਅੱਜ ਮੈਂ ਤੁਹਾਡੇ ਨਾਲ ਸਾਝਾਂ ਕਰਨ ਲੱਗਾ ਹਾਂ। ਮੈਨੂੰ ਉਮੀਦ ਹੈ ਕੀ ਤੁਸੀ ਇੱਕ ਵਾਰ ਜ਼ਰੂਰ ਸੋਚੋਗੇ ਕੀ ਅਸੀ ਕੀਤੇ ਆਪਣੇ ਜ਼ਮੀਰ ਦੀ ਅਵਾਜ ਨੂੰ ਅਣਸੁਨਾ ਕਰ ਕੇ ਮਨ ਦੇ ਮਗਰ ਤਾਂ ਨਹੀ  ਲੱਗ ਰਹੇ। ਧਰਮ ਤੋਂ ਪਾਸੇ ਹੱਟ ਕੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਕੋਈ ਕੰਮ ਤਾਂ ਨਹੀ ਕਰ ਰਹੇ। ਲਓ ਪੇਸ਼ ਹੈ-
- ਖਬਰ  ਉਡੀ ਤੇ ਉਡਦੀ-ਉਡਦੀ ਰਾਜਾ ਪ੍ਰੀਛਤ ਦੇ ਕੰਨੀ ਪਈ। ਆਪਣੇ ਇਲਾਕੇ 'ਚ ਆਏ ਵੇਦ ਵਿਆਸ ਨਾ ਦੇ ਮਹਾਪੁਰਸ਼ਾ ਦੀ ਤਰੀਫ ਸੁਣਦੇ ਹੀ ਰਾਜਾ ਪ੍ਰੀਛਤ ਨੇ ਉਹਨਾ ਨੂੰ ਮਿਲਣ ਦਾ ਮਨ ਬਨਾਇਆ ਤੇ ਸ਼ਰਧਾ ਤੇ ਵਿਸ਼ਵਾਸ ਨਾਲ ਤੁਰ ਪਏ। ਪਹੁੰਚਦੇ ਹੀ ਰਾਜਾ ਪ੍ਰੀਛਤ ਨੇ ਵੇਦ ਵਿਆਸ ਜੀ ਨੂੰ  ਇੱਕ ਸਵਾਲ ਕੀਤਾ।
-"ਮਹਾਪੁਰਖੋ" ਮੇਰੀ ਪ੍ਰਜਾ ਕਹਿੰਦੀ ਏ ਕਿ ਮੇਰੇ ਬਜ਼ੁਰਗ ਸਾਰੀ ਉਮਰ ਮਨ ਦੇ ਕਹੇ ਲੱਗਦੇ ਰਹੇ 'ਤੇ ਹੁਣ ਮੈਂ ਵੀ। ਇਸਦਾ ਕੋਈ ਉਪਾਓ… ਦੱਸੋ…!!
- ਵੇਦ ਵਿਆਸ ਜੀ ਨੇ ਜਵਾਬ ਦਿੰਦੇ ਕਿਹਾ, "ਮਨ ਹੁੰਦਾ ਹੀ ਬੜਾ ਜ਼ਬਰਦਸਤ ਏ। ਇਸਦੇ ਪ੍ਰਭਾਵ ਤੋਂ ਬਚਨਾ ਬੜਾ ਹੀ ਕਠਿਨ ਹੈ। ਪਰ ਤੂੰ ਬੜੀ ਸ਼ਰਧਾ ਤੇ ਵਿਸ਼ਵਾਸ ਨਾਲ ਆਇਆਂ ਏ। ਮੈਂ ਤੈਨੂੰ ਮਨ ਦੇ ਪ੍ਰਭਾਵ ਤੋਂ ਬਚਨ ਦਾ ਇਕ ਸਰਲ ਤਰੀਕਾ ਪਹਿਲੇ ਤੋਂ ਹੀ ਦੱਸਦਾ ਹਾ। ਹੁਣ ਦੇਖਣਾ ਇਹ ਹੈ ਕਿ ਤੂੰ ਇਸ ਤੋਂ ਕਿੱਥੋ ਤੱਕ ਬਚ ਸਕਦਾ ਏ। ਅੱਜ ਤੋਂ ਤਿੰਨ ਮਹੀਨੇ ਬਾਦ ਤੇਰੇ ਕੋਲ ਇੱਕ ਸੌਦਾਗਾਰ ਘੋੜਾ ਵੇਚਨ ਆਏਗਾ। ਪਰ ਤੂੰ ਉਹ ਘੋੜਾ ਨਾ ਖਰੀਦੀ। ਜੇ ਖਰੀਦ ਵੀ ਲਿਆ ਤਾਂ ਉਸ ਤੇ ਸਵਾਰੀ ਨਾ ਕਰੀ। ਜੇ ਸਵਾਰ ਵੀ ਹੋ ਗਿਆ ਤਾਂ ਪੂਰਬ ਦਿਸ਼ਾ ਵੱਲ ਨਾ ਜਾਈ। ਜੇ ਪੂਰਬ ਦਿਸ਼ਾ ਵੱਲ ਚਲਾ ਵੀ ਗਿਆ ਤਾਂ ਉਥੇ ਕਿਸੀ  ਵੀ ਔਰਤ ਨਾਲ ਗੱਲ ਨਾ ਕਰੀ। ਜੇ ਗੱਲ ਕਰਨਾ ਮਜਬੂਰੀ ਬਣ ਜਾਵੇ ਤਾਂ ਉਸਨੂੰ ਆਪਣੇ ਮਹਿਲ ਵਿੱਚ  ਕਦੇ ਨਾ ਲਿਆਈ। ਜੇ ਮਹਿਲ ਵਿੱਚ ਲੈ ਵੀ ਆਇਆਂ ਤਾਂ ਉਸ ਨਾਲ ਵਿਆਹ ਨਾ ਕਰੀ। ਜੇ ਵਿਆਹ ਵੀ ਕਰ ਲਿਆ ਤਾਂ ਉਹਦੇ ਕਹੇ ਨਾ ਲੱਗੀ। ਜਾ ਉਪਾਓ ਕਰ ਲੈ।
-ਤਿੰਨ ਮਹੀਨੇ ਬੀਤ ਗਏ। ਇੱਕ ਸੌਦਾਗਾਰ ਘੋੜਾ ਲੈ ਕੇ ਆਇਆਂ। ਅਜਿਹਾ ਘੋੜਾ ਰਾਜੇ ਨੇ ਪਹਿਲਾ ਕਦੇ ਨਹੀ ਸੀ ਵੇਖਿਆ। ਅਮੀਰਾ,ਵਜ਼ੀਰਾ ਨੇ ਵੰਡਿਆਇਆ ਕਿ ਮਹਾਰਾਜ ਖਰੀਦ ਲਓ,ਜੇ ਸਵਾਰੀ ਨਹੀ ਕਰਨੀ ਤੇ ਨਾ ਕਰੀਓ। ਤਬੇਲੇ ਦਾ ਸ਼ਿੰਗਾਰ ਤਾਂ ਹੈ। ਬਾਹਰਲੇ ਰਾਜੇ ਆ ਕੇ ਵੇਖਣਗੇ। ਜੇ ਆਪਾ ਨਾ ਖਰੀਦਿਆਂ ਤਾਂ ਕੋਈ ਹੋਰ ਰਾਜਾ ਖਰੀਦ ਲਵੇਗਾ। ਰਾਜੇ ਨੂੰ ਗੱਲ ਜੱਚ ਗਈ। ਉਸਨੇ ਘੋੜਾ ਖਰੀਦ ਲਿਆ। ਕੁਝ ਦਿਨ ਬੀਤ ਗਏ। ਪ੍ਰਜਾ ਨੇ ਘੋੜੇ ਦੀ ਬੜੀ ਤਾਰੀਫ ਕੀਤੀ ਕਿ ਸਾਹਿਬ ! ਘੋੜਾ ਬੜਾਂ ਸੁੰਦਰ ਹੈ। ਜ਼ਰਾ ਵੀ ਐਬ ਨਹੀ। ਤੁਹਾਡੀ ਸਵਾਰੀ ਲਾਇਕ ਹੈ। ਰਾਜੇ ਨੇ ਮਨ 'ਚ ਸੋਚਿਆ ਅੱਛਾ ! ਸਵਾਰ ਹੋ ਜਾਦੇ ਹਾ, ਪਰ ਪੂਰਬ ਦਿਸ਼ਾ ਵੱਲ ਨਹੀ ਜਾਦੇ। ਜਦ ਰਾਜਾ ਘੋੜੇ ਤੇ ਸਵਾਰ ਹੋਇਆ ਘੋੜਾ ਮੂੰਹ ਜ਼ੋਰ ਹੋ ਕੇ ਜੰਗਲ ਵਿੱਚ ਪੂਰਬ ਦਿਸ਼ਾ ਨੂੰ ਜਾਂ ਨਿਕਲਿਆ। ਅੱਗੋ ਇੱਕ ਜਗ੍ਹਾ 'ਤੇ ਇੱਕ ਖੂਬਸੂਰਤ ਔਰਤ ਬੈਠੀ ਰੋ ਰਹੀ ਸੀ। ਘੋੜੇ ਤੌ ਉਤਰ ਕੇ ਰਾਜੇ ਨੇ ਕਾਰਨ ਪੁਛਿਆ। ਉਹ ਕਹਿਣ ਲੱਗੀ ਕਿ ਮੇਰੇ ਰਿਸ਼ਤੇਦਾਰ ਮੈਥੋਂ ਵਿੱਛੜ ਗਏ ਨੇ। ਇਸ ਜੰਗਲ 'ਚ ਜਾਨਵਰ ਮੈਨੂੰ ਮਾਰ ਦੇਣਗੇ। ਮੈਂ ਮਰਨਾ ਨਹੀ ਚਾਹੁੰਦੀ। ਕ੍ਰਿਪਾ ਕਰਕੇ ਮੇਰੀ ਮਦਦ ਕਰੋ। ਰਾਜੇ ਨੂੰ ਦਯਾ ਆ ਗਈ। ਉਸਨੇ ਪਤਾ ਪੁੱਛਿਆ। ਪਤਾ ਦੁਸ਼ਮਨ ਰਾਜੇ ਦੇ ਇਲਾਕੇ ਦਾ ਸੀ। ਰਾਜੇ ਨੇ ਔਰਤ ਨੂੰ ਘਰ ਛੱਡ ਕੇ ਆਉਣ ਤੋਂ ਮਨਾ ਕਰ ਦਿੱਤਾ। ਔਰਤ ਦੇ ਵਾਰ-ਵਾਰ ਦੁਹਾਈਆ ਪਾਉਣ ਤੇ ਰਾਜਾ ਉਸਨੂੰ ਆਪਣੇ ਮਹਿਲ ਲੈ ਆਇਆ। ਕੁਝ ਦਿਨ ਬੀਤ ਗਏ। ਲੋਕਾ ਨੇ ਤਾਰੀਫ਼ ਕਰਨੀ ਸ਼ੁਰੂ ਕਰ ਦਿੱਤੀ ਕਿ ਮਹਿਮਾਨ  ਬੜੀ ਨੇਕ ਤੇ ਸੁਸ਼ੀਲ ਸੁਭਾਉ ਵਾਲੀ ਔਰਤ ਏ। ਆਪ ਦੇ ਲਾਇਕ ਏ। ਰਾਜੇ ਨੂੰ ਵੀ ਇਹ ਸੋਹਣੀ ਔਰਤ ਜੱਚ ਗਈ ਸੀ। ਮਨ ਨੇ ਇੱਕ ਵਾਰ ਫਿਰ ਮਰੋੜਾ ਦਿੱਤਾ।  ਉਸਨੇ ਵਿਆਹ ਵੀ ਕਰ ਲਿਆ। ਇਸਤਰੀ ਮਾਇਆ ਦਾ ਜਾਲ ਏ। ਕੁਝ ਦਿਨ ਗੁਜ਼ਰ ਗਏ ਤਾਂ ਉਹ ਕਹਿਣ ਲੱਗੀ, ਇੱਕ ਮਿਹਤਰ ਵੀ ਸ਼ਾਦੀ ਕਰਦਾ ਏ। ਉਹ ਆਪਣੀ ਬਰਾਦਰੀ ਦੀ ਰੋਟੀ ਕਹਿੰਦਾ ਏ। ਰਾਜੇ ਨੇ ਪੁੱਛਿਆ ਤੂੰ ਕੀ ਚਾਹੁੰਦੀ ਏ। ਉਹ ਕਹਿਣ ਲੱਗੀ, ਰਿਸ਼ੀਆਂ ਮੁਨੀਆਂ, ਨੇਕ ਪੁਰਸ਼ਾਂ ਨੂੰ ਬੁਲਾਉ 'ਤੇ ਜ਼ਿਆਫ਼ਤ, ਭੋਜ਼ ਫ਼ੀਸਟ ਕਰੋ। ਜਿਸ ਵਕਤ ਸਾਰੇ ਰਿਸ਼ੀ-ਮੁਨੀ ਆ ਕੇ ਬੈਠ ਗਏ ਤਾਂ ਰਾਣੀ ਰਾਜੇ ਨੂੰ ਕਹਿਣ ਲੱਗੀ,  "ਮੈਂ ਤੇਰੀ ਅਰਧਾਗਨੀ ਹਾਂ। ਮੈਂ ਵੀ ਤੇਰੇ ਨਾਲ ਸੇਵਾ ਕਰਾਗੀ। ਦੋਵੇ ਸੇਵਾ ਕਰਨ ਲੱਗ ਗਏ। ਉਹ ਜੰਗਲ ਦੇ ਰਹਿਣ ਵਾਲੇ ਸਨ। ਰਾਣੀ ਦੇ ਮਨ ਮੋਹਨੇ 'ਤੇ ਭੜਕਾਉ ਵਸਤਰ ਵਾਰ-ਵਾਰ ਉਹਨਾ ਦਾ ਧਿਆਨ ਖਿੱਚ ਰਹੇ ਸਨ। ਰੋਟੀ ਵਰਤਾਉਂਦੇ-ਵਰਤਾਉਂਦੇ ਰਾਣੀ ਕਹਿਣ ਲੱਗੀ,ਇਹ ਤਾਂ ਸਾਰੇ ਦੇ ਸਾਰੇ ਲੁੱਚੇ ਆਦਮੀ ਨੇ ਮੇਰੇ ਵੱਲ ਵਾਰ-ਵਾਰ ਤੱਕ ਰਹੇ ਨੇ। ਰਾਜੇ ਨੂੰ ਗੁੱਸਾ ਆ ਗਿਆ। ਉਸਨੇ ਤਲਵਾਰ ਨਾਲ ਇੱਕ-ਇੱਕ ਕਰਕੇ ਸਾਰੇ ਮਹਾਪੁਰਖਾਂ ਦੇ ਸਿਰ ਧੜ ਤੋਂ ਅਲੱਗ ਕਰ ਦਿੱਤੇ। ਉਸੀ ਵਕਤ ਵੇਦ ਵਿਆਸ ਜੀ ਪਰਗਟ ਹੋਏ 'ਤੇ ਕਹਿਣ ਲੱਗੇ, "ਕਿਉ ਰਾਜਾ ਕਰ ਲਿਆ ਉਪਾਅ, ਸਭ ਜਾਣਦੇ ਹੋਏ ਵੀ ਤੂੰ ਮਨ ਦੇ ਧੱਕੇ ਚੜ ਗਿਆ। ਆਪਣੀ ਜ਼ਮੀਰ ਦੀ ਅਵਾਜ਼ ਨੂੰ ਅਨਸੁਣਾ ਕਰਕੇ ਤੂੰ ਮਨ ਜ਼ਾਲਮ ਦੇ ਮਗਰ ਲੱਗਦਾ ਰਿਹਾ। 'ਤੇ ਅੱਜ ਇਸ ਮਨ ਨੇ ਤੇਰੇ ਤੋਂ ਉਹਨਾ ਮਹਾਪੁਰਖਾਂ ਦਾ ਕਤਲ  ਕਰਵਾ ਦਿੱਤਾ। ਜਿਨਾ ਨੇ ਲੱਖਾ ਲੋਕਾ ਨੂੰ ਬੁਰਾਈ ਛੱੜਵਾ ਕੇ ਸਿੱਧੇ ਰਾਹ ਪਾਉਣਾ ਸੀ। ਮਨ ਨੇ ਵੱਡਿਆ-ਵੱਡਿਆ ਦੀ ਮਿੱਟੀ ਪਲੀਤ ਕਰ ਦਿੱਤੀ। ਪੁਰਾਣਾ ਨੂੰ ਪੜ੍ਹ ਕੇ ਵੇਖ। ਸਾਰੀਆਂ ਕਿਤਾਬਾ ਕਹਿੰਦੀਆਂ ਨੇ, ਜਿਹੜੀਆ ਤਾਕਤਾ ਮਨ ਨੂੰ ਕਾਬੂ ਕਰਦੀਆ ਨੇ, ਉਹ ਤੁਹਾਡੇ ਅੰਦਰ ਹਨ। ਜਦ ਨੌਆਂ ਦੁਆਰਿਆਂ ਤੋਂ ਉੱਪਰ ਚੜ੍ਹ ਕੇ ਮੁਕਾਮ ਅੱਲ੍ਹਾ ਤੇ ਪਹੁੰਚ ਕੇ ਨਾਮ ਰੂਪੀ ਅੰਮ੍ਰਿਤ ਨੂੰ ਪੀਉਗੇ ਤਾਂ ਮਨ ਕਾਬੂ ਆ ਜਾਵੇਗਾ।
ਇਸ ਤੋਂ ਸਪੱਸਟ ਹੁੰਦਾ ਹੈ ਕਿ ਸਮੁੱਚੀ ਮਾਨਵਤਾ ਦਾ ਮਾਰਗ-ਦਰਸ਼ਨ ਕਰਨ ਵਾਲੇ ਸੰਤ ਪੀਰ ਫਕੀਰਾ ਦਾ ਪਰਉਪਕਾਰੀ ਜੀਵਨ ਅਧਿਆਤਮਿਕ ਪਾਂਧੀਆ, ਸਰਬੱਤ ਦਾ ਭਲਾ ਮੰਗਣ ਵਾਲੀ ਸੋਚ, ਬੇਮਿਸਾਲ ਕਰਿਸ਼ਮੇ, ਹਰ ਵਰਗ ਧਰਮ,ਜਾਤ,ਨਸਲ 'ਤੇ ਕੌਮ ਦਾ ਸਤਿਕਾਰ ਸਮੁੱਚੀ ਮਨੁੱਖਤਾ ਲਈ ਇੱਕ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ। ਇੰਝ ਹੀ   ਕਰੌੜਾਂ ਲੋਕਾ ਦੀ ਸ਼ਰਧਾ ਦਾ ਕਂੇਦਰ ਨਹੀ ਬਣ ਜਾਦੇ। ਥੋੜਾ ਸੋਚੋ ਕਿਤੇ ਅਸੀ ਕਿਸੇ ਦੇ ਬਹਕਾਵੇ ਵਿੱਚ ਆ ਕੇ, ਕਿਸੇ ਧਰਮ ਜਾਂ ਮਜ਼ਬ ਨੂੰ ਨੀਵਾ ਵਿਖਾਉਣ ਲਈ ਕੋਈ ਸਾਜਿਸ਼ ਜਾਂ ਕੋਈ ਅਪਸ਼ਬਦ ਦਾ ਪ੍ਰਯੋਗ ਤਾਂ ਨਹੀ ਕਰ ਰਹੇ। ਪਹਿਲਾ ਆਪਣੇ ਜ਼ਮੀਰ ਦੀ ਅਵਾਜ਼ ਸੁਣੋ। ਅਸੀ ਖੁਦ ਗਊਆਂ ਪੁੰਨ ਕਰਕੇ ਨਹੀ ਬੈਠੇ। ਕੁਝ ਮਹੀਨੇ ਪਹਿਲਾ ਪੰਜਾਬ ਦੇ ਇੱਕ ਹੋਣਹਾਰ ਗਾਇਕ ਬੱਬੂ ਮਾਨ ਦੀ ਇੱਕ ਕੈਸਟ "ਸਿੰਘ ਇਜ਼ ਬੈਟਰ ਦੈਨ ਕਿੰਗ" ਦੀ ਬੜੀ ਚਰਚਾ ਸੁਣੀ। ਇਸ ਕੈਸਟ ਦਾ ਇੱਕ ਧਾਰਮਿਕ ਗੀਤ ਲੰਬਾ ਸਮਾ ਵਿਵਾਦਾ 'ਚ ਰਿਹਾ। ਇਸ ਗੀਤ ਨੂੰ ਲੈ ਕੇ ਦੋ ਧਿਰ ਪੈਦਾ ਹੋ ਗਏ। ਕਈ ਲੇਖਕ ਵੀਰਾ ਨੇ ਗਾਇਕ ਦੇ ਹੱਕ 'ਚ ਆਪਣੀ ਕਲਮ ਚੁੱਕੀ 'ਤੇ ਕੁਝ ਲੇਖਕ ਵੀਰਾ ਨੇ ਇਸ ਗਾਇਕੀ ਦੇ ਵਿਰੁੱਧ। ਕਲਮਕਾਰ ਭਾਈਚਾਰੇ ਦੇ ਆਪਸੀ ਮਤਭੇਦ ਪੜ੍ਹ ਕੇ ਇਹ ਕਹਿਨਾ ਬੜਾ ਹੀ ਮੁਸ਼ਕਿਲ ਹੈ ਕਿ ਕੌਣ ਕਿੰਨਾ ਕੁ ਸਹੀ ਹੈ 'ਤੇ ਕੌਣ ਕਿੰਨਾ ਕੁ ਗਲਤ। ਇਸਦਾ ਫੈਸਲਾ ਤਾਂ ਆਮ ਜਨਤਾ ਹੀ ਕਰ ਸਕਦੀ ਹੈ। ਕਈ ਵੀਰ ਲਿਖਦੇ ਨੇ ਕੀ  ਕੁਝ ਬਾਬਿਆਂ ਨੇ ਜ਼ਜਬਾਤੀ ਹੋਕੇ ਗਾਇਕ ਦੇ ਵਿਰੁੱਧ ਕਾਫੀ ਨਜ਼ਾਇਜ ਬੋਲ ਦਿੱਤਾ। ਉਹਨਾ ਨੂੰ ਇਹਨਾ ਭਾਵੁਕ ਨਹੀ ਹੋਣਾ ਚਾਹਿੰਦਾ ਸੀ। ਸਗੋ ਸੰਤੋਖ, ਧੀਰਜ, ਨਿਮਰਤਾ 'ਤੇ ਸਹਿਨਸ਼ੀਲਤਾ ਨਾਲ ਕੰਮ ਲੈਣਾ ਚਾਹਿੰਦਾ ਸੀ। ਗਾਇਕ ਨੇ ਤਾਂ ਇੱਕ ਸੱਚ ਤੋਂ ਪੜਦਾ ਉਠਾਇਆਂ ਏ। ਪਾਠਕ ਇਹ ਸੋਚ ਰਹੇ ਹੋਣਗੇ ਕਿ ਇੱਕ ਪਾਸੇ ਲੇਖਕ ਨਿਡਰ ਹੋਕੇ ਲਿਖਣ ਦੀਆ ਗੱਲਾਂ ਕਰਦਾ ਹੈ 'ਤੇ ਦੂਸਰੇ ਪਾਸੇ ਉਹਨਾ ਬਾਬਿਆਂ ਦੇ ਨਾਮ ਲਿਖਣ ਤੋਂ ਵੀ ਡਰਦਾ ਹੈ। "ਪਿਆਰੇ ਪਾਠਕੋ" ਇਨਸਾਨੀਅਤ ਹੀ ਮੇਰਾ ਧਰਮ ਹੈ। 'ਤੇ ਇਹ ਸਿਰਫ ਜੋੜਨਾ ਸਿਖਾਉਦਾ ਹੈ ਤੋੜਨਾ ਨਹੀ। ਮੈਂ ਭਲਾ ਦੂਸਰੇ ਵੀਰਾ ਦੀ ਸ਼ਰਧਾ ਤੇ ਸੱਟ ਮਾਰਕੇ ਉਹਨਾ ਦੇ ਦਿਲ ਕਿਵੇ ਤੋੜ ਸਕਦਾ ਹਾਂ। ਕਬੀਰ ਜੀ ਫਰਮਾਉਦੇ ਨੇ-
ਬੁਰਾ ਜੋ  ਦੇਖਣ ਮੈਂ ਚਲਾ, ਬੁਰਾ ਨਾ  ਮਿਲੀਆ ਕੋਈ।    
ਜੋ ਮਨ ਖੋਜੀਆ ਆਪਣਾ ਤੌਂ ਮੁਜਸੇ ਬੁਰਾ ਨਾ ਕੋਈ॥
ਸੋ ਮੈਂ ਕੋਈ ਦੁੱਧ ਦਾ ਧੁਲੀਆ ਨਹੀ। ਤੁਹਾਡੇ ਵਰਗਾ ਇੱਕ ਆਮ ਆਦਮੀ ਹਾਂ। ਖੈਰ ਆਪਾ ਗੱਲ ਗਾਇਕ ਦੇ ਵਿਰੁੱਧ ਲਿਖਣ ਵਾਲੀਆ ਦੀ ਕਰਦੇ ਹਾਂ। ਕੁਝ ਵੀਰ ਲਿਖਦੇ ਨੇ ਕਿ ਚੰਗਾ ਹੁੰਦਾ ਜੇ ਗਾਇਕ "ਸੀ" ਦੀ ਥਾ ਗੁਰੁ ਜੀ ਦੀ ਹੋਦ 'ਤੇ ਭਗਤੀ ਦਾ ਜ਼ਜਬਾ ਪੈਦਾ ਕਰਨ ਲਈ, ਗੁਰੁ ਸਾਹਿਬਾਨਾ ਦੀ ਬਾਨੀ ਜੁਗੋ ਜੁਗ ਅੱਟਲ ਧੰਨ ਗੁਰੂ ਗ੍ਰਥ ਸਾਹਿਬ ਜੀ ਮਹਾਰਾਜ ਦੀ ਹਜੂਰੀ ਨੂੰ ਮੁੱਖ ਰੱਖ ਕੇ ਕੁਝ ਅਜਿਹਾ ਗਾਉਦਾ ਜਿਸ ਨਾਲ ਲੋਕਾ ਅੰਦਰ ਸਾਡੇ ਗੁਰੂਆ ਪ੍ਰਤੀ ਸ਼ਰਧਾ ਤੇ ਵਿਸ਼ਵਾਸ ਦਾ ਜ਼ਜਬਾ ਹੋਰ ਪੱਕਾ ਹੁੰਦਾ। ਜੇ ਇਸ ਗੀਤ ਨੂੰ ਪ੍ਰਮਾਰਥੀ ਨਜ਼ਰ ਨਾਲ ਵੇਖਿਆ ਜਾਵੇ ਤਾਂ ਇਸ ਵਿੱਚ ਪ੍ਰਮਾਰਥ ਘੱਟ 'ਤੇ ਬੁਰਾਈ ਦੇ ਲਫ਼ਜ ਜਿਆਦਾ ਨੇ। ਇਸ ਗੱਲ ਨੂੰ ਵੀ ਨਜ਼ਰ ਅੰਦਾਜ ਨਹੀ ਕੀਤਾ ਜਾ ਸਕਦਾ ਕੀ ਜਿੱਥੇ ਗਾਇਕ ਨੇ ਗੁਰੂ ਇਤਿਹਾਸ ਭੁੱਲ ਰਹੇ ਲੋਕਾ ਨੂੰ ਫਿਰ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆ ਪ੍ਰਮਾਰਥੀ ਯਾਤਰਾਵਾ ਦਾ ਜਿਕਰ ਕਰਕੇ ਗੁਰੂ  ਸਾਹਿਬਾਨਾ ਦਾ ਇਤਿਹਾਸ ਯਾਦ ਕਰਵਾਇਆ ਹੈ। ਬਹੁਤ ਹੀ ਤਰੀਫ਼ ਕਰਨ ਯੋਗ ਗੱਲ ਹੈ। ਪਰ ਨਾਲ ਹੀ ਬੁਰਾਈ ਕਰਕੇ ਲੱਖਾਂ ਲੋਕਾ ਦੀਆ ਭਾਵਨਾਵਾਂ ਨੂੰ ਵਲੂੰਧਰ ਦਿੱਤਾ।  ਇਹ ਬਹੁਤ ਅਫ਼ਸੋਸ ਦੀ ਗੱਲ ਹੈ। ਹਾਂ… ਕਈ ਬਾਬੇ ਅਜਿਹੇ ਵੀ ਹਨ ਜੋ ਧਰਮ ਦੇ ਨਾਂ ਤੇ ਪੈਸੇ ਲੁੱਟ ਰਹੇ ਨੇ। ਆਪਣੀ ਕੋਈ ਬੁਰਾਈ ਨੂੰ ਲਕਾਉਣ ਲਈ ਦੂਸਰੇ ਬਾਬਿਆਂ ਵਿਰੁੱਧ ਬਿਆਨਬਾਜੀ ਕਰਕੇ ਆਵਾਮ ਨੂੰ ਭੱੜਕਾਉਦੇ ਨੇ। ਪਰ ਇਸ ਗੱਲ ਨੂੰ ਵੀ ਨਜ਼ਰ-ਅੰਦਾਜ ਨਹੀ ਕੀਤਾ ਜਾਂ ਸਕਦਾ ਕਿ ਇਸ ਦੁਨੀਆ 'ਚ ਅਜਿਹੇ ਮਹਾਂਪੁਰਖ ਵੀ ਹਨ। ਜਿੰਨਾ ਦਾ  ਮਿਸ਼ਨ ਧਰਮ ਪ੍ਰਚਾਰ ਨਹੀ ਬਲਕਿ ਨਿਰਸਵਾਰਥ ਲੋਕਾ ਦੇ ਦਿਲਾਂ ਅੰਦਰ ਲੁੱਕੇ ਇਨਸਾਨੀਅਤ 'ਤੇ ਧਾਰਮਿਕ ਜ਼ਜਬੇ ਨੂੰ ਨਿਖਾਰਣਾ ਹੈ। ਇਸ ਕਾਰਜ ਲਈ ਉਹ ਦਿਨ ਰਾਤ ਖੱਪਦੇ ਹਨ। ਅਜਿਹੇ ਪ੍ਰਚਾਰਕਾ ਦੇ ਬਾਸ਼ਿੰਦੇ ਆਪਣੇ ਸ਼ਰੀਰ ਦਾ ਭੋਰਾ-ਭੋਰਾ ਰੱਤ, ਮਰਣ ਤੋਂ ਬਾਦ ਆਪਣੇ ਸ਼ਰੀਰ ਦਾ ਅੰਗ-ਅੰਗ ਸਮੁੱਚੀ ਮਾਨਵਤਾ ਦੇ ਨਾਮ ਲਿਖ ਰਹੇ ਹਨ। ਇਹਨਾ ਪ੍ਰਚਾਰਕਾ ਦੇ  ਭਗਤ ਯੋਧਾ ਆਪਣੇ ਗੁਰੂ ਸਾਹਿਬਾਨਾ ਦੇ ਬਚਨਾ ਤੇ ਫੁੱਲ ਝੜਾਉਦੇ ਹੋਏ ਵੇਸ਼ਵਾਵਾ ਨਾਲ ਵਿਆਹ ਰਚਾ ਕੇ ਸਮੁੱਚੀ ਮਨੁੱਖਤਾ ਤੇ ਇੱਕ ਵੱਡਾ ਉਪਕਾਰ ਕਰ ਰਹੇ ਨੇ। ਭਲੇ ਹੀ ਇਸ ਗੀਤ 'ਚ ਕਿਸੇ ਵੀ ਬਾਬੇ ਜਾਂ ਕਿਸੇ ਹੋਰ ਸਿੱਖ ਜਥੇਬੰਦੀ ਖਿਲਾਫ ਨਾਮ ਲੈ ਕੇ ਸਿੱਧਾ ਵਾਰ ਨਹੀ ਕੀਤਾ ਗਿਆ। ਪਰ ਨਫ਼ਰਤ ਦੇ ਪੁਜਾਰੀ ਧਰਮ 'ਤੇ ਕੌਮ ਦੇ ਵੈਰੀ ਸਾਰੇ ਬਾਬਿਆਂ ਨੂੰ ਇੱਕ ਹੀ ਤੱਕੜੀ ਵਿੱਚ ਤੋਲਦੇ ਹਨ। ਜਿਸ ਬਾਬੇ ਦੀ ਛਵੀ ਸਾਡੇ ਅਖੋਤੀ ਧਰਮ ਦੇ ਠੇਕੇਦਾਰਾਂ ਨੇ ਹੇਠਾ ਸੁੱਟ ਦਿੱਤੀ। ਸਾਡੇ ਮਨਾ ਅੰਦਰ ਦੂਸਰੇ ਬਾਬਿਆਂ ਜਾਂ ਧਰਮਾਂ ਪ੍ਰਤੀ ਨਫ਼ਰਤ ਪੈਦਾ ਕਰ ਦਿੱਤੀ। ਅਸੀ ਉਸਨੂੰ ਇਸ ਗੀਤ ਦਾ ਪਾਤਰ ਮੰਨ ਕੇ ਦੇਖਦੇ ਹਾ। ਕਿੰਨੀ ਸ਼ਰਮ ਦੀ ਗੱਲ ਹੈ। ਸਾਡਾ ਧਰਮ ਸਾਨੂੰ ਨਿੰਦਿਆ ਚੁਗਲੀ, ਦੁਰਕਾਰਣਾ, ਫਿਟਕਾਰਣਾ 'ਤੇ ਕਿਸੇ ਨੂੰ ਮਾੜਾ ਬੋਲਣਾ ਨਹੀ ਸਿਖਾਉਦਾ। ਸਾਡਾ ਧਰਮ ਸਾਨੂੰ ਸਿਖਾਉਦਾ ਹੈ ਤਾਂ ਸਿਰਫ ਆਪਸੀ ਪ੍ਰੇਮ, ਦੇਸ਼ ਭਗਤੀ ਦਾ ਜ਼ਜਬਾ, ਹਮਦਰਦੀ ਦੀ ਭਾਵਨਾ, ਭਾਈਚਾਰਾ, ਦਸਾ ਨੁੰਹਾ ਦੀ ਕਿਰਤ ਤੇ ਵੰਡ ਕੇ ਛਕਣਾ। ਇਹਨਾ ਕਹਿੰਦੇ ਹੋਏ ਮੈਂ ਸਮੁੱਚੀ ਕੌਮ ਨੂੰ ਇੱਕ ਅਪੀਲ ਜਰੂਰ ਕਰਾਗਾ ਕਿ "ਪਿਆਰੇ ਵੀਰੋ" ਆਓ ਮਿਲਕੇ ਅੱਜ ਪ੍ਰਣ ਕਰੀਏ। ਨਫ਼ਰਤ ਨੂੰ ਦਿਲਾ 'ਚੌ ਕੱਢ ਕੇ, ਮਿਲਕੇ ,ਫੁੱਟ ਦੇ ਕਾਰਨਾ ਤੇ ਗੋਰ ਕਰੀਏ ਤੇ ਸਾਝੇ ਹੱਲ ਲੱਭਣ ਦੀ ਕੋਸ਼ਿਸ ਕਰੀਏ। ਕਲਮਕਾਰ ਭਾਈਚਾਰੇ ਨੂੰ ਵੀ ਬੇਨਤੀ ਕਰਾਗਾ ਕਿ ਆਓ ਮਿਲਕੇ  ਦੇਸ਼ ਦੀ ਏਕਤਾ ਤੇ ਅਖੱਡਤਾ ਲਈ ਕੁਝ ਅਜਿਹਾ ਲਿਖੀਏ ਜਿਸ ਨਾਲ ਭਾਰਤ ਤੇ ਪਾਕਿਸਤਾਨ ਦੀ ਸੁੱਤੀ ਸਰਕਾਰ ਜਾਗ ਪਵੇ 'ਤੇ ਜਨਤਾ ਦੇ ਮਨਾਂ ਅੰਦਰ ਉਸਾਰੂ ਭਾਵਨਾ ਸਿਰਜ ਕੇ ਨਫ਼ਰਤ ਦੀ ਥਾਂ ਪਿਆਰ, ਦੰਗਿਆ ਦੀ ਥਾਂ ਅਮਨ ਤੇ ਸ਼ਾਂਤੀ ਦਾ ਵਾਤਾਵਰਣ ਪੈਦਾ ਕਰ ਸਕੀਏ। ਸਰੱਬਤ ਦੇ ਭਲੇ ਲਈ ਹਮਦਰਦੀ ਦਾ ਸੰਦੇਸ਼ ਦੁਨੀਆ ਦੇ ਕੋਨੇ-ਕੋਨੇ 'ਚ ਪਹੁੰਚਾ ਸਕੀਏ। ਉਹ ਦਿਨ ਦੂਰ ਨਹੀ ਜਦ ਭਾਈਚਾਰੇ ਦੀ ਮਿਸਾਲ ਬਣੀਆ ਭਾਰਤ ਤੇ ਪਾਕਿਸਤਾਨ ਦਾ ਇੱਕ ਸਾਝਾ ਝੰਡਾ ਲਹਿਰਾਏਗਾ।
ਜੈ ਹਿੰਦ……!!