Wednesday, February 10, 2010

ਯੇ ਦੁਨੀਆਂ, ਯੇ ਮਹਿਫਿਲ…! -ਡਾ. ਜਸਬੀਰ ਕੌਰ


ਯੇ ਦੁਨੀਆਂ, ਯੇ ਮਹਿਫਿਲ…!   -ਡਾ. ਜਸਬੀਰ ਕੌਰ

           ਰੱਬ ਦੀ ਬਣਾਈ ਇਹ ਦੁਨੀਆਂ ਬਹੁਤ ਹੀ ਸੋਹਣੀ ਹੈ,ਇਸ ਦੁਨੀਆਂ ਵਿਚ ਇਨਸਾਨੀ ਜਨਮ ਇਕ ਵਾਰੀ ਹੀ ਮਿਲਦਾ ਹੈ ਇਸੇ ਲਈ ਤੇ ਪੰਮੀ ਬਾਈ ਵੀ ਆਪਣੇ ਗੀਤ ਰਾਹੀਂ ਦੁਨੀਆਂ ਦੀ ਵੁੱਕਤ ਦੱਸਦੇ ਹੋਏ ਕਹਿੰਦਾ ਹੈ –
       "ਜੀ ਨੀ ਜਾਣ ਨੂੰ ਕਰਦਾ ਰੰਗਲੀ ਦੁਨੀਆਂ ਤੋਂ"…………
ਰੱਬ ਦੀ ਬਣਾਈ ਇਹ ਦੁਨੀਆਂ ਹੈ ਬਹੁਤ ਹੀ ਖੂਬਸੂਰਤ ਬਸ਼ਰਤੇ ਕੀ ਇਸ ਦੁਨੀਆਂ ਵਿਚ ਵੱਸਣ ਵਾਲੇ ਇਨਸਾਨ ਵੀ ਏਨੇ ਹੀ ਖੂਬਸੂਰਤ ਹੂੰਦੇ! ਪਿਛਲੇ ਕੁਝ ਦਿਨਾਂ ਤੋਂ ਰੱਬ ਦੇ ਇਨਸਾਨ ਐਸੇ ਕਾਰਨਾਂਮੇ ਕਰ ਰਹੇ ਹਨ ਜਿਨਾਂ੍ਹ ਨੂੰ ਸੋਚ ਕੇ ਮਨ ਦੂਖੀ ਹੂੰਦਾ ਹੈ,ਮੈਂ ਇਹ ਨਹੀਂ ਕਹਿੰਦੀ ਕੀ ਨੈਂ ਕੋਈ ਬਹੁਤ ਚੰਗੀ ਇਨਸਾਨ ਹੋਵਾਂਗੀ ਗਲਤੀਆਂ ਮੈਂ ਵੀ ਕੀਤੀਆਂ ਹੋਣਗੀਆਂ ਪਰ ਜਦੋਂ ਮੈ ਦੂਜੇ ਇਨਸਾਨਾਂ ਦੀਆਂ ਗਲਤੀਆਂ ਤੇ ਝਾਤ ਮਾਰਦੀ ਹਾਂ ਤਾਂ ਮੈਨੀੰ ਆਪਣੀਆਂ ਗਲਤੀਆਂ ਉਨ੍ਹਾਂ ਦੇ ਮੁਕਾਬਲੇ ਛੋਟੀਆਂ ਨਜ਼ਰ ਆਉਂਦੀਆਂ ਹਨ!
            ਪਿਛੇ ਜਿਹੇ ਸਮਾਜਵਾਦੀ ਪਾਰਟੀ ਦੇ ਕੱਦਾਵਰ ਨੇਤਾ ਅਮਰ ਸਿੰਘ ਵਲੋਂ ਆਪਣੀ ਵੁੱਕਤ ਪਾਰਟੀ ਵਿਚ ਬਣਾਉਂਣ ਲਈ ਅਸਤੀਫਾ ਦਿੱਤਾ ਗਿਆ ਇਸ ਆਸ ਤੇ ਕੀ ਪਾਰਟੀ ਦੁਬਾਰਾ ਉਂਨ੍ਹਾਂ ਨੂੰ ਮਨਾਏਗੀ ਕਈ ਤਰ੍ਹਾਂ ਦੀ ਦੁਸ਼ਣਬਾਜੀ ਵੀ ਕੀਤੀ ਗਈ ਪਰ ਅਮਰ ਸਿੰਘ ਨੂੰ ਮਨਾਏ ਬਿਨਾਂ ਉਸ ਦਾ ਅਸਤੀਫਾ ਮਨਜ਼ੂਰ ਕਰ ਲਿਆ ਗਿਆ ਜਿਸ ਦੀ ਉਮੀਦ ਨਾਂ ਅਮਰ ਸਿੰਘ ਨੂੰ ਸੀ ਨਾਂ ਉਸ ਦੇ ਸਾਥੀਆਂ ਨੂੰ ਸੀ,ਵੈਸੇ ਤੇ ਇਕ ਗਲੋਂ ਚੰਗਾ ਹੀ ਹੈ ਜੇ ਅਮਰ ਸਿੰਘ ਵਰਗੇ ਚਾਣਕਿਆ ਕਹਾਉਂਣ ਵਾਲੇ ਰਾਜਨੀਤੀ ਦੀ ਖੇਡ ਵਿਚੋਂ ਬਾਹਰ ਹੀ ਰਹਿਣ ਬਸ਼ਰਤੇ ਕੀ ਕੋਈ ਹੋਰ ਪਾਰਟੀ ਉਸ ਨੂੰ ਸਦੱਾ ਨਾਂ ਦੇਵੇ , ਮੈਨੂੰ ਅਜੇ ਤੱਕ ਸਮਝ ਨਹੀਂ ਆਈ ਕੀ ਆਖਿਰ ਅਮਰ ਸਿੰਘ ਨੇ ਇਹ ਡਰਾਮਾਂ ਕੀਤਾ ਕਿਉਂ?????
              ਪਿਛੇ ਜਿਹੇ ਹੀ ਸਾਡੇ ਇਕ ਹੋਰ ਸੀਨੀਅਰ ਨੇਤਾ ਖੇਤੀਬਾੜੀ ਮੰਤਰੀ ਜਿਨ੍ਹਾਂ ਨੂੰ ਕਾਫੀ ਸੁਲਝੇ ਹੋਏ ਨੇਤਾ ਮੰਨਿਆਂ ਜਾਂਦਾ ਸੀ ਨੇ ਮੰਹਿਗਾਈ ਤੇ ਬਿਆਨ ਦਿੱਤਾ ਕੀ ਮੰਹਿਗਾਈ ਵੱਧਣ ਦਾ ਕਾਰਣ ਹੈ "ਗਲੋਬਲ ਵਾਰਮਿੰਗ" ਹੈ ਨਾਂ ਹਾਸੋਹੀਣੀ ਗੱਲ ਮੰਤਰੀ ਜੀ ਨੂੰ ਕੋਈ ਪੁਚੇ ਕੀ ਮੰਤਰੀ ਜੀ ਕੀ ਤੁਸੀਂ ਭਾਰਤੀ ਜਨਤਾ ਨੂੰ ਏਨਾਂ ਹੀ ਮੂਰਖ ਸਮਝ ਲਿਆ?
            ਕ੍ਰਿਕਟ ਜਗਤ ਵਿਚ ਆਈ ਪੀ ਐਲ ਖੇਢਣ ਵਾਲੇ ਖਿਡਾਰੀਆਂ ਦੀ ਖਰੀਦ ਫਰੋਖਤ ਵਿਚ ਪਾਕਿਸਤਾਨ ਦੇ ਖਿਡਾਰੀਆਂ ਤੇ ਕੋਈ ਪੈਸਾ ਲਾਉਂਣ ਲਈ ਤਿਆਰ ਨਹੀਂ ਸੀ ਪਰ ਅਭਿਨੇਤਾ ਸ਼ਾਹਰੂਖ ਖਾਨ ਵਲੋਂ ਕਿਹਾ ਗਿਆ ਕੀ ਉਹ ਪਾਕਿਸਤਾਨੀ ਖਿਡਾਰੀਆ ਨੂੰ ਆਪਣੀ ਟੀਮ ਵਿਚ ਖਿਡਾਏਗਾ ਉਸ ਦੇ ਇਸ ਬਿਆਨ ਤੇ ਆਪਣੇ ਆਪ ਨੂੰ ਮੂੰਬਈ ਦੇ ਮਾਲਿਕ ਕਹਿਣ ਵਾਲੀ ਸ਼ਿਵਸੇਨਾ ਨੇ ਸ਼ਾਹਰੂਖ ਦੇ ਖਿਲਾਫ ਵਿਰੋਧ ਖੜਾ ਕਰ ਦਿੱਤਾ ਅਤੇ ਕਿਹਾ ਕੀ ਉਹ ਮਾਫੀ ਮੰਗੇ ਨਹੀਂ ਤੇ ਪਾਕਿਸਤਾਨ ਚਲਾ ਜਾਏ ,ਕ੍ਰਿਕਟ ਹਿੰਦ –ਪਾਕਿ ਦੁਸਤੀ ਦੀ ਅਹਿਮ ਕੜੀ ਹੈ ਜੇ ਇਸ ਕੜੀ ਨੂੰ ਜੋੜਣ ਵਿਚ ਕੋਈ ਹਿੰਮਤ ਵਿਖਾ ਰਿਹਾ ਹੈ ਤਾਂ ਇਸ ਵਿਚ ਕੀ ਬੂਰਾ ਹੈ!
         ਲ਼ੱਗਦਾ ਤੇ ਇਹ ਹੈ ਕੀ ਸ਼ਿਵਸੇਨਾਂ ਦਾ ਅੰਤ ਨੇੜੇ ਹੈ ਕਿਉਂ ਕੀ ਜਦੋਂ ਕਿਸੇ ਵੀ ਇਨਸਾਨ ਨੂੰ ਆਪ।ਣੀ ਦੁਨੀਆਂ ਉਜੜਦੀ ਨਜ਼ਰ ਆਉਂਦੀ ਹੈ ਤਾਂ ਉਹ ਪਾਗਲ ਹੋ ਜਾਂਦਾ ਹੈ ਤੇ ਉਟ ਪਟਾਂਗ ਗੱਲਾਂ ਕਰਣ ਲੱਗ ਜਾਂਦਾ ਹੈ ਜੋ ਇਸ ਵੇਲੇਸ਼ਿਵਸੇਨਾਂ ਵਲੋਂ ਕੀਤੀਆਂ ਜਾ ਰਹੀਆਂ ਨੇ, ਉਧੱਵ ਠਾਕਰੇ ਵਲੋਂ ਇਹ ਕਿਹਾ ਜਾਣਾ ਕੀ "ਰਾਹੁਲ ਗਾਂਧੀ ਦੇ ਸਿੰਘ ਨਿਕਲ ਆਏ ਨੇ ਵਿਆਹ ਨਾਂ ਹੋਣ ਕਰ ਕੇ ਰਾਹੁਲ ਪਾਗਲ ਹੋ ਗਿਆ ਹੈ"ੈ ਕਿਉਂ ਕੀ ਰਾਹੁਲ ਗਾਂਧੀ ਵਲੋਂ ਇਹ ਕਿਹਾ ਗਿਆ ਸੀ ਕੀ ਮੂੰਬਈ ਕੇਵਲ ਮਰਾਠੀਆਂ ਦੀ ਨਹੀਂ ਹੈ ਇਹ ਸਾਰੇ ਹਿੰਦੂਸਤਾਂਨੀਆ ਦੀ ਹੈ ਇਸ ਵਿਚ ਕੀ ਗਲਤ ਹੈ ਜਿਸ ਕਰਕੇ ਰਾਹੁਲ ਗਾਂਧੀ ਦੇ ਸਿੰਘ ਨਿਕਲ ਆਏ?ਆਏ ਦਿਨ ਸ਼ਿਵਸੇਨਾਂ ਵਲੋਂ ਕੋਈ ਨਾ ਕੋਈ ਵਿਵਾਦ ਖੜਾ ਕੀਤਾ ਜਾਦਾ ਹੈ ਸਿਰਫ ਆਪਣੀ ਦਹਿਸ਼ਤ ਕਾਇਮ ਰੱਖਣ ਲਈ ਤਾਂ ਇਸ ਸ਼ਿਵਸੇਨਾਂ ਲਈ ਜਵਾਬ ਇਹ ਹੈ ਕੀ ਜਿਨ੍ਹਾਂ ਉੱਤਰ ਭਾਰਤੀਆਂ ਨੂੰ ਇਹ ਮੂੰਬਈ ਵਿਚੋਂ ਕੱਢਣ ਤੇ ਉਤਾਰੂ ਨੇ ਤਾਂ ਇਨ੍ਹਾਂ ਦੀ ਜਾਣਕਾਰੀ ਲਈ ਇਹ ਕਾਫੀ ਹੋਣਾ ਚਾਹੀਦਾ ਹੈ ਕੀ ਅੱਜ ਜੇ ਮੂੰਬਈ ਦੇਸ਼ ਦੀ ਵਪਾਰਿਕ ਰਾਜਧਾਨੀ ਬਣਨ ਦਾ ਹੱਕ ਰੱਖਦੀ ਹੈ ਤਾਂ ਕੇਵਲ ਇਨ੍ਹਾਂ ਉੱਤਰ ਬਾਰਤੀਆ ਦੇ ਸਿਰ ਤੇ ਹੀ ਰੱਖਦੀ ਹੈ ਤੇ ਮੂੰਬਈ ਹਰ ਉਸ ਇਨਸਾਨ ਦੀ ਹੈ ਜੋ ਭਾਰਤ ਦਾ ਵਾਸੀ ਹੈ ਮਂੈ ਕਹਿੰਦੀ ਹਾਂ ਕੀ ਇਸ ਵੇਲੇ ਭਾਰਤ ਵਿਚ ਸ਼ਿਵਸੇਨਾਂ ਤੋਂ ਘਟੀਆ ਪਾਰਟੀ ਹੀ ਕੋਈ ਨਹੀਂ ਹੈ!
           ਸਭ ਤੋਂ ਵੱਧ ਦੂਖ ਜਿਸ ਗੱਲ ਦਾ ਮੈਂਨੂੰ ਹੈ ਉਹ ਇਹ ਕੀ ਅਮੀਤਾਬ ਬੱਚਨ ਵਰਗੇ ਸੁਲਝੇ ਹੋਏ ਨੇਤਾ ਨੇ "ਨਰਿੰਦਰ ਮੋਦੀ" ਨਾਲ ਹੱਥ ਮਿਲਾਇਆ ਅਤੇ ਗੁਜਰਾਤ ਦਾ ਬਰਾਂਡ ਅੰਬੈਸਡਰ ਬਣਨਾਂ ਪਸੰਦ ਕੀਤਾ? ਜਦੋਂ ਕੀ ਨਰਿੰਦਰ ਮੋਦੀ ਤੋਂ ਭਰਿਸ਼ਟ ਬੰਦਾ ਸ਼ਾਇਦ ਹੀ ਕੋਈ ਹੋਏ ਜਿਸ ਨੂੰ ਅਮਰੀਕਾ ਵਲੋਂ ਵੀ ਵੀਜ਼ਾ ਦੇਣ ਤੋਂ ਨਾਂ ਕਰ ਦਿੱਤੀ ਗਈ ਸੀ ਮੋਦੀ ਸਾਹਿਬ ਨੂੰ ਆਪਣੀ ਔਕਾਤ ਉਸ ਵੇਲੇ ਸਮਝ ਨਹੀਂ ਸੀ ਆਈ ਲੱਗਦੀ ਖੈਰ ਮੋਦੀ ਤੋਂ ਅਸੀਂ ਕੀ ਲੈਣਾ ਪਰ ਅਮਿਤਾਬ ਜੀ ਆਪ ਤੋ ਐਸੇ ਨਾਂ ਥੇ???????????
             ਹਰਿਆਣੇ ਵਿਚ ਪੰਚਾਇਤ ਵਲੋਂ ਮਚਾਈ ਅੱਤ ਦਾ ਸ਼ਿਕਾਰ ਇਕ ਜੋੜਾ ਜਿਨ੍ਹਾਂ ਦਾ ਇਕ ਬੱਚਾ ਵੀ ਹੈ ਪਰ ਪੰਚਾਇਤ ਵਲੋਂ ਇਹ ਫੈਸਲਾ ਲਿਆ ਜਾਣਾ ਕੀ ਗੋਤਰ ਮਿਲਣ ਕਰ ਕੇ ਹੁਣ ਉਹ ਪਤੀ ਪਤਨੀ ਨਹੀਂ ਸਗੋਂ ਭੈਣ- ਭਰਾ ਹੋਣਗੇ ਕਿਨੀ੍ਹ ਸ਼ਰਮ ਵਾਲੀ ਗੱਲ ਹੈ ਕੀ ਅਸੀਂ ਦੁਹਾਈ ਦਿੰਦੇ ਹਾਂ ਕੀ ਜ਼ਮਾਨਾ ਬਦਲ ਗਿਆ ਹੈ ਸਿੱਖਿਆ ਨੇ ਸਮਾਜ ਦੀ ਸੋਚ ਬਦਲ ਦਿੱਤੀ ਹੈ ਪਰ ਇਹੋ ਜਿਹੀਆਂ ਘਟਨਾਂਵਾਂ ਸੁਣ ਕੇ ਲੱਗਦਾ ਹੈ ਕੀ ਅਸੀਂ ਕਦੀ ਆਪਣੀ ਸੋਚ ਬਦਲ ਹੀ ਨਹੀਂ ਸਕਦੇ!
          ਪਿਛਲੇ ਦਿਨੀ੍ਹਂ ਇਕ ੯ ਸਾਲ ਦੀ ਰੂਸੀ ਲੜਕੀ ਦਾ ਗੋਆ ਵਿਚ ਬਲਾਤਕਾਰ ਕੀਤਾ ਜਾਣਾ ਅਤੇ ਫਿਰ ਵੀ ਇਹ ਦੁਹਾਈ ਦੇਣਾ ਕੀ ਹਿੰਦੋਸਤਾਂਨੀਆਂ ਲਈ ਮਹਿਮਾਨ ਰੱਬ ਦਾ ਰੂਪ ਹੂੰਦੇ ਨੇ, ਕਿਸੇ ਹੂੰਦੋਸਤਾਨੀ ਵਲੋਂ ਇਸ ਘਟਨਾਂ ਦਾ ਵਿਰੋਧ ਨਾਂ ਕੀਤਾ ਗਿਆ ਫਿਰ ਅਸੀਂ ਅਸਟ੍ਰੇਲੀਆ ਵਿਚ ਭਾਰਤੀਆਂ ਤੇ ਹੂੰਦੇ ਕੂਟਮਾਰ ਦੇ ਮਾਂਮਲਿਆਂ ਲਈ ਬੜੇ ਬੁਲੰਦ ਹੋ ਕੇ ਕਿਸ ਮੂੰਹ ਨਾਲ ਕਾਰਵਾਈ ਕਰਣ ਦੀ ਮੰਗ ਕਰਦੇ ਹਾਂ?
            ਰੋਜ਼ਾਨਾ ਕਿਸੇ ਨਾਂ ਕਿਸੇ ਦਾ ਖੁਨ  ਕੂੱਟਮਾਰ,ਦੰਗੇ,ਬਲਾਤਕਾਰ,ਘਟੀਆ ਬਿਆਨਬਾਜ਼ੀ ਆਦਿ ਵਰਗੇ ਕਿੱਸੇ ਪੜਣ ਤੇ ਸੁਣਨ ਨੂੰ ਮਿਲਦੇ ਨੇ,ਕਿਸੇ ਖਿਲਾਫ ਕੋਈ ਕਾਰਵਾਈ ਨਹੀਂ ਜੰਗਲ ਰਾਜ ਵਰਗੇ ਹਾਲਾਤ ਨੇ ਅੱਜ ਤੋਂ ਕੋਈ ੩,੪ ਦਹਾਕੇ ਪਹਿਲਾਂ ਮੁਹੰਮਦ ਰਫੀ ਵਲੌਂ ਗੀਤ ਗਾਇਆ ਗਿਆ ਸੀ ,ਪਰ ਸ਼ਾਇਦ ਨਾਂ ਗੀਤ ਲਿਖਣ ਵਾਲੇ ਅਤੇ ਨਾਂ ਗੀਤ ਗਾਉਂਣ ਵਾਲੇ ਨੂੰ ਪਤਾ ਸੀ ਕੀ ਆਉਣ ਵਾਲੇ ਸਮੇਂ ਵਿਚ ਦੁਨੀਆਂ ਹੀ ਨਰਕ ਬਣ ਜਾਏਗੀ ਜਿਸ ਦੀ ਮਹਿਫਿਲ ਵਿਚ ਤੂੰ ਤੂੰ ਮੈਂ ਮੈਂ ਤੋਂ ਅਲਾਵਾ ਹੋਰ ਕੂਝ ਨਹੀਂ ਹੋਏਗਾ ਮੈਨੀਂ ਬਾਕੀ ਇਨਸਾਨਾਂ ਦੇ ਪਤਾ ਨਹੀਂ ਪਰ ਮੇਰੇ ਲਈ---
ਯੇ ਦੁਨੀਆਂ ਯੇ ਮਹਿਫਿਲ
ਮੇਰੇ ਕਾਮ ਕੀ ਨਹੀਂ …!
................

No comments:

Post a Comment