Saturday, July 3, 2010

ਆਓ ਜੀ ! ਪੰਜਾਬੀ ਟਾਈਪ ਸਿੱਖੀਏ - ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)


ਆਓ ਜੀ ! ਪੰਜਾਬੀ ਟਾਈਪ ਸਿੱਖੀਏ

 ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)
ਅੱਜ ਕੰਪਿਊਟਰਤੇ ਪੰਜਾਬੀ ਟਾਈਪ ਕਰਨ ਦੇ ਵੱਖ ਵੱਖ ਢੰਗ ਤਰੀਕੇ ਵਰਤੇ ਜਾ ਰਹੇ ਹਨ ਇਨ੍ਹਾਂ ਢੰਗ ਤਰੀਕਿਆਂ ਵਿਚੋਂ ਅੰਗ੍ਰੇਜ਼ੀ ਅੱਖਰਾਂ ਟਾਈਪ ਕਰਕੇ ਪੰਜਾਬੀ ਆਪਣੇ ਆਪ ਬਣਨ ਵਾਲਾ ਤਰੀਕਾ ਵੀ ਬਹੁਤ ਪ੍ਰਚੱਲਤ ਹੈ ਉਦਾਹਰਣ ਦੇ ਤੌਰ ਤੇ ਜੇਕਰ ਅੰਗ੍ਰੇਜ਼ੀMein Punjabi type karna chahunda haanਟਾਈਪ ਕੀਤਾ ਜਾਵੇ ਤਾਂ ਸਾਫ਼ਟਵੇਅਰ ਜਾਂ ਵੈੱਬਸਾਈਟ ਉਸਨੂੰ ਪੰਜਾਬੀ ਇੰਝ ਬਦਲ ਦੇਵੇਗੀਮੈਂ ਪੰਜਾਬੀ ਟਾਈਪ ਕਰਨਾ ਚਾਹੁੰਦਾ ਹਾਂਇਸ ਤਰ੍ਹਾਂ ਦੇ ਸਾਫ਼ਟਵੇਅਰਾਂ ਜਾਂ ਵੈੱਬਸਾਈਟਾਂ ਦੁਆਰਾ ਟਾਈਪ ਕੀਤੀਆਂ ਗਈਆਂ ਲਿਖਤਾਂ ਸ਼ਬਦਾਂ ਤੇ ਮਾਤਰਾਵਾਂ ਦੀਆਂ ਬਹੁਤ ਸਾਰੀਆਂ ਗ਼ਲਤੀਆਂ ਦੇਖਣ ਆਉਂਦੀਆਂ ਹਨ ਜੋ ਕਿ ਇੱਕ ਚੰਗੀ ਭਲੀ ਰਚਨਾ ਦੀ ਨਾਸ ਮਾਰਨ ਆਪਣਾ ਪੂਰਾ ਪੂਰਾ ਯੋਗਦਾਨ ਪਾਉਂਦੀਆਂ ਹਨ ਕਈ ਵੈੱਬਸਾਈਟਾਂ ਤੇ ਮੈਗਜ਼ੀਨਾਂ ਵੀ ਅਜਿਹੀਆਂ ਰਚਨਾਵਾਂ ਅਕਸਰ ਪੜ੍ਹਣ ਨੂੰ ਮਿਲ ਜਾਂਦੀਆਂ ਹਨ ਅਜਿਹੀਆਂ ਰਚਨਾਵਾਂ ਜਾਣਕਾਰੀ ਦੀ ਅਣਹੋਂਦ ਸ਼ਬਦਾਂ / ਮਾਤਰਾਵਾਂ ਦੀ ਗ਼ਲਤੀ ਤੇ ਟਾਈਪਿੰਗ ਦੀ ਗ਼ਲਤੀ ਦਾ ਫ਼ਰਕ ਸਹਿਜ ਸੁਭਾ ਹੀ ਨਿਗ੍ਹਾ ਜਾਂਦਾ ਹੈ ਇਹ ਲੇਖ਼ ਲਿਖਣ ਦਾ ਦੂਸਰਾ ਕਾਰਣ ਹੈ ਕਿ ਬਹੁਤ ਸਾਰੇ ਚੋਟੀ ਦੇ ਲੇਖਕ ਜਾਂ ਸ਼ਾਇਰ ਅੱਜ ਦੇ ਆਧੁਨਿਕ ਯੁੱਗ ਵੀ ਕਾਗਜ਼ ਕਲਮ ਨਾਲ਼ ਹੀ ਆਪਣੀ ਲੇਖਣੀ ਹੋਂਦ ਲਿਆ ਰਹੇ ਹਨ ਲੇਖਣੀ ਦੇ ਖੇਤਰ ਕਾਗਜ਼ ਕਲਮ ਦੀ ਮਹੱਤਤਾ ਨੂੰ ਅੱਖੋਂ ਪਰੋਖੇ ਤਾਂ ਨਹੀਂ ਕੀਤਾ ਜਾ ਸਕਦਾ ਪਰ ਜੇਕਰ ਆਪਣੀ ਜਾਣਕਾਰੀ ਥੋੜਾ ਵਾਧਾ ਕਰਕੇ ਆਪਣੀ ਮਿਹਨਤ ਨੂੰ ਘਟਾਇਆ ਜਾ ਸਕੇ ਤਾਂ ਬੁਰਾ ਵੀ ਕੀ ਹੈ ? ਉਦਾਹਰਣ ਦੇ ਤੌਰਤੇ ਇੱਕ ਸ਼ਾਇਰ ਨੂੰ ਆਪਣੀ ਨਵੀਂ ਰਚਨਾ ਸੋਧਣ ਲਈ ਵਾਰ-ਵਾਰ ਕਾਗਜ਼ ਤੇ ਲਿਖਣਾ ਪੈਂਦਾ ਹੈ ਕੀ ਇਹ ਚੰਗਾ ਨਹੀਂ ਹੋਵੇਗਾ ਕਿ ਜੇਕਰ ਉਹ ਕੰਪਿਊਟਰਤੇ ਪੰਜਾਬੀ ਟਾਈਪਿੰਗ ਸਿੱਖ ਲਵੇ ਤੇ ਇੱਕ ਵਾਰ ਰਚਨਾ ਟਾਈਪ ਕਰਕੇ ਉਸ ਹੀ ਕੱਟ ਵੱਢ ਕਰਕੇ ਆਪਣੇ ਸਮੇਂ ਤੇ ਮਿਹਨਤ ਦੀ ਬੱਚਤ ਕਰੇ ?

ਅਗਲੀ ਵਿਚਾਰਯੋਗ ਗੱਲ ਇਹ ਹੈ ਕਿ ਪੰਜਾਬੀ ਟਾਈਪਿੰਗ ਯੂਨੀਕੋਡ ਕੀਤੀ ਜਾਵੇ ਜਾਂ ਸਧਾਰਨ ਫੌਂਟ ਬਹੁਤ ਸਾਰੇ ਮਾਹਿਰ ਵਿਦਵਾਨ ਯੂਨੀਕੋਡ ਦੇ ਹੱਕ ਵੋਟ ਭੁਗਤਾ ਰਹੇ ਹਨ ਯੂਨੀਕੋਡ ਦੀ ਟਾਈਪਿੰਗ ਕੁਝ ਔਖੀ ਜ਼ਰੂਰ ਹੈ, ਪਰ ਉਸਦੇ ਨਾਲ਼ ਦੀ ਰੀਸ ਵੀ ਨਹੀਂ ਇੱਥੇ ਇੱਕ ਗੱਲ ਸਪੱਸ਼ਟ ਕਰਨੀ ਚਾਹੁੰਦਾ ਹਾਂ ਕਿ ਇਹ ਲੇਖ਼ ਲਿਖਣ ਦਾ ਮਕਸਦ ਸਧਾਰਨ ਫੌਂਟ ਦੇ ਹੱਕ ਜਾਂ ਯੂਨੀਕੋਡ ਦੇ ਵਿਰੋਧ ਵੋਟ ਭੁਗਤਾਉਣਾ ਨਹੀਂ ਬਲਕਿ ਪੰਜਾਬੀ ਨੂੰ ਪਿਆਰ ਕਰਨ ਵਾਲਿਆਂ ਦੀ ਸਹੂਲੀਅਤ ਲਈ ਜਾਣਕਾਰੀ ਦੇਣਾ ਹੈ ਅੱਜਕੱਲ ਬਹੁਤ ਸਾਰੀਆਂ ਪੰਜਾਬੀ ਵੈੱਬਸਾਈਟਾਂ ਯੂਨੀਕੋਡ ਚਲਾਈਆਂ ਜਾ ਰਹੀਆਂ ਹਨ ਜੇਕਰ ਯੂਨੀਕੋਡ ਤੇ ਸਧਾਰਨ ਫੌਂਟ ਦਾ ਫ਼ਰਕ ਸਮਝਣਾ ਹੋਵੇ ਤਾਂ ਮੋਟੇ ਜਿਹੇ ਤੌਰ ਤੇ ਗੱਲ ਏਨੀ ਕੁ ਹੈ ਕਿ ਯੂਨੀਕੋਡ ਵਾਲੀ ਵੈੱਬਸਾਈਟ ਲਈ ਕਿਸੇ ਕਿਸਮ ਦੇ ਫੌਂਟ ਨੂੰ ਕੰਪਿਊਟਰ ਲੋਡ ਕਰਨ ਦੀ ਜ਼ਰੂਰਤ ਨਹੀਂ, ਜਦ ਕਿ ਸਧਾਰਣ ਫੌਂਟ ਵਾਲੀਆਂ ਵੈੱਬਸਾਈਟਾਂ ਲਈ ਸੰਬੰਧਤ ਫੌਂਟ ਦਾ ਹੋਣਾ ਜ਼ਰੂਰੀ ਹੈ ਜੇਕਰ ਕਿਸੇ ਕੋਲ ਫੌਂਟ ਨਾ ਹੋਵੇ ਤਾਂ ਗੂਗਲ ਫੌਂਟ ਦਾ ਨਾਮ ਲਿਖ ਕੇ ਲੱਭਿਆ ਜਾ ਸਕਦਾ ਹੈ ਮੈਂ ਆਪਣੇ ਪਾਠਕਾਂ ਨੂੰ ਡੀ.ਆਰ. ਚਾਤ੍ਰਿਕ ਫੌਂਟ ਨਾਲ਼ ਪੰਜਾਬੀ ਟਾਈਪਿੰਗ ਕਰਨ ਬਾਰੇ ਜਾਣਕਾਰੀ ਦੇਣਾ ਬਿਹਤਰ ਸਮਝਦਾ ਹਾਂ ਇਸਦਾ ਵੀ ਬੜਾ ਅਹਿਮ ਕਾਰਣ ਹੈ ਪਹਿਲੀ ਗੱਲ ਤਾਂ ਇਹ ਹੈ ਕਿ ਲੇਖਕਾਂ ਇਹ ਫੌਂਟ ਬਹੁਤ ਹਰਮਨਪਿਆਰਾ ਹੋਣ ਦੇ ਨਾਲ਼ ਨਾਲ਼ ਸਿੱਖਣਾ ਤੇ ਟਾਈਪ ਕਰਨਾ ਵੀ ਬਹੁਤ ਆਸਾਨ ਹੈ ਦੂਜਾ ਕਾਰਣ ਜੋ ਕਿ ਮੈਂ ਆਪਣੇ ਤਜ਼ਰਬੇ ਨਾਲ਼ ਦੱਸ ਰਿਹਾ ਹਾਂ, ਇਹ ਹੈ ਕਿ ਕਈ ਵਾਰ ਅਸੀਂ ਆਪਣੀ ਰਚਨਾ ਵੈੱਬਸਾਈਟ ਦੇ ਨਾਲ਼ ਨਾਲ਼ ਅਖ਼ਬਾਰ ਜਾਂ ਮੈਗਜ਼ੀਨ ਨੂੰ ਵੀ ਭੇਜਣਾ ਚਾਹੁੰਦੇ ਹਾਂ ਕਈ ਵਾਰ ਜਦ ਮੈਂ ਆਪਣੀਆਂ ਰਚਨਾਵਾਂ ਯੂਨੀਕੋਡ ਅਖ਼ਬਾਰਾਂ/ਮੈਗਜ਼ੀਨਾਂ ਨੂੰ ਭੇਜੀਆਂ ਤਾਂ ਉਨ੍ਹਾਂ ਸਧਾਰਣ ਫੌਂਟ ਰਚਨਾਵਾਂ ਭੇਜਣ ਲਈ ਕਿਹਾ, ਕਿਉਂ ਜੋ ਯੂਨੀਕੋਡ ਅਖ਼ਬਾਰ ਆਦਿ ਪ੍ਰਿੰਟ ਨਹੀਂ ਹੁੰਦੇ ਵੈੱਬਸਾਈਟਾਂ ਲਈ ਸਧਾਰਣ ਫੌਂਟ ਨੂੰ ਯੂਨੀਕੋਡ ਬਦਲਣਾ ਸਕਿੰਟਾਂ ਦੀ ਖੇਡ ਹੈ ਵੈੱਬਸਾਈਟਾਂ ਤੇ ਯੂਨੀਕੋਡ ਤਬਦੀਲ ਕਰਨ ਸਮੇਂ ਕਈ ਵਾਰ ਕੁਝ ਅਜੀਬ ਤਰ੍ਹਾਂ ਦੇ ਅੱਖਰ ਵੀ ਬਣ ਜਾਂਦੇ ਹਨ ਮੇਰੇ ਕੋਲ ਉਸਦਾ ਵੀ ਇਲਾਜ ਹੈ ਜੇਕਰ ਕਿਸੇ ਸੱਜਣ ਨੂੰ ਇਹ ਸਾਫ਼ਟਵੇਅਰ (ਮੁਫ਼ਤ) ਚਾਹੀਦਾ ਹੋਵੇ ਤਾਂ ਮੇਲ ਕਰ ਸਕਦਾ ਹੈ ਫੇਸਬੁੱਕ ਆਦਿ ਤੇ ਜੋ ਪੰਜਾਬੀ ਲਿਖੀ ਹੁੰਦੀ ਹੈ, ਉਹ ਵੀ ਯੂਨੀਕੋਡ ਤਬਦੀਲ / ਟਾਈਪ ਕੀਤੀ ਹੁੰਦੀ ਹੈ

ਜਿਵੇਂ ਕਿ ਉੱਪਰ ਜਿ਼ਕਰ ਕਰ ਆਇਆ ਹਾਂ ਕਿ ਡੀ.ਆਰ. ਚਾਤ੍ਰਿਕ ਫੌਂਟ ਟਾਈਪ ਕਰਨ ਲਈ ਸਭ ਤੋਂ ਪਹਿਲਾਂ ਤੁਹਾਡੇ ਕੰਪਿਊਟਰ ਫੌਂਟ ਦਾ ਲੋਡ ਹੋਣਾ ਜ਼ਰੂਰੀ ਹੈ ਟਾਈਪ ਕਰਨ ਲਈ ਨੋਟ ਪੈਡ, ਵਰਡ ਪੈਡ ਜਾਂ ਮਾਈਕਰੋਸਾਫ਼ਟ ਵਰਡ ਕੋਈ ਵੀ ਸਾਫ਼ਟਵੇਅਰ ਵਰਤ ਸਕਦੇ ਹੋ ਮਾਈਕਰੋਸਾਫ਼ਟ ਵਰਡ ਖੋਲ ਕੇ ਟਾਈਪ ਕਰਨ ਲਈ ਸਭ ਤੋਂ ਪਹਿਲਾਂ ਡੀ.ਆਰ. ਚਾਤ੍ਰਿਕ ਫੌਂਟ ਸਲੈਕਟ ਕਰੋ
ਹੁਣ ਜੋ ਕੁਝ ਵੀ ਤੁਸੀਂ ਟਾਈਪ ਕਰੋਗੇ, ਉਹ ਪੰਜਾਬੀ ਹੋਵੇਗਾ ਟਾਈਪ ਕਰਨ ਤੋਂ ਪਹਿਲਾਂ ਧਿਆਨ ਦਿਓ ਕਿ ਤੁਹਾਡੇ ਕੀ ਬੋਰਡ ਦਾ ਕੈਪਸ ਲੌਕ ਬਟਨ ਹਮੇਸ਼ਾ ਔਫ਼ ਹੋਣਾ ਚਾਹੀਦਾ ਹੈ
ਆਓ ! ਹੁਣ ਆਪਾਂ ਪੰਜਾਬੀ ਟਾਈਪਿੰਗ ਦਾ ਪਹਿਲਾ ਸਬਕ ਸਿੱਖੀਏ ਹੇਠਾਂ ਪੰਜਾਬੀ ਅੱਖਰਾਂ ਦੇ ਥੱਲੇ ਕੀ ਬੋਰਡ ਦੇ ਉਹ ਅੱਖਰ ਲਿਖੇ ਹਨ, ਜਿਨ੍ਹਾਂ ਨਾਲ਼ ਪੰਜਾਬੀ ਦਾ ਅੱਖਰ ਟਾਈਪ ਹੋਵੇਗਾ, ਮਸਲਨਸਿ਼ਫ਼ਟ ਬਟਨਦੇ ਨਾਲ਼ਨੱਪਣ ਨਾਲ਼, ਕੱਲਾਬਟਨ ਨੱਪਣ ਨਾਲ਼, ਕੱਲੇਕੇਬਟਨ ਨਾਲ਼ਕੱਕਾਸਿ਼ਫ਼ਟ ਦੇ  ਨਾਲ਼ਕੇਬਟਨ ਨਾਲ਼ਖੱਖਾਟਾਈਪ ਹੋਵੇਗਾ ਤੁਸੀਂ ਇਸੇ ਤਰ੍ਹਾਂ ਕ੍ਰਮਵਾਰ , , , , ਟਾਈਪ ਕਰਨੇ ਹਨ ਜਦੋਂ ਪਹਿਲੀ ਲਾਈਨ ਜੁ਼ਬਾਨੀ ਯਾਦ ਹੋ ਜਾਵੇ, ਉਦੋਂ ਹੀ ਅਗਲੀ ਲਾਈਨ ਸ਼ੁਰੂ ਕਰਨੀ ਹੈ ਇੱਕ ਲਾਈਨ ਕਰੀਬ ਦਸ ਵਾਰੀ ਟਾਈਪ ਕਰਨ ਨਾਲ਼ ਯਾਦ ਹੋ ਜਾਣੀ ਚਾਹੀਦੀ ਹੈ ਜੇਕਰ ਨਾਂ ਯਾਦ ਹੋਵੇ ਤਾਂ ਕਾਹਲੀ ਨਹੀਂ ਕਰਨੀਂ, ਕੁਝ ਮਿਹਨਤ ਹੋਰ ਕਰ ਲੈਣੀ ਬਿਹਤਰ ਹੋਵੇਗੀ ਯਾਦ ਰੱਖੋ ਜਿੰਨਾਂ ਗੁੜ ਪਾਓਗੇ, ਉਤਨਾਂ ਹੀ ਮਿੱਠਾ ਹੋਵੇਗਾ

ਲਓ ਜੀ ! ਇਹ ਸੀ ਪਹਿਲਾ ਸਬਕ, ਹੁਣ ਸ਼ੁਰੂ ਹੋ ਜਾਓ

       
A a e s h              

          
k K g G           

        
c C  j  J         

t T z  Z  x

          
q Q d D n           

           
p P b B m            

X r  l  v V

ਇਹ ਅੱਖਰ ਯਾਦ ਕਰਨ ਤੋਂ ਬਾਅਦ ਸ਼ਬਦ ਲਿਖਣ ਦਾ ਅਭਿਆਸ ਕਰਨਾ ਹੁੰਦਾ ਹੈ ਇਹ ਸ਼ਬਦ ਬਿਨਾਂ ਮਾਤਰਾਵਾਂ ਦੇ ਹੋਣੇ ਚਾਹੀਦੇ ਹਨ ਉਦਾਹਰਣ ਦੇ ਤੌਰ ਤੇ ਕਲਮ, ਹਲ, ਘਰ, ਮਟਰ, ਬਟਨ ਆਦਿ

ਅਗਲਾ ਸਬਕ ਮਾਤਰਾਵਾਂ ਬਾਰੇ ਜਾਣਕਾਰੀ ਪ੍ਰਾਪਤ ਕਰਨਾ ਹੈ ਧਿਆਨ ਰਹੇ ਅੰਗ੍ਰੇਜ਼ੀ ਦੇ ਛੋਟੇ ਤੇ ਵੱਡੇ (ਸਮਾਲ ਤੇ ਕੈਪੀਟਲ) ਅੱਖਰ ਦਾ ਫ਼ਰਕ ਬਹੁਤ ਮਹੱਤਵਪੂਰਨ ਹੈ

(ਕੰਨਾ) f           ਾਂ (ਕੰਨੇਤੇ ਬਿੰਦੀ) F         (ਅੱਧਕ) w                (ਟਿੱਪੀ) M 

(ਲਾਵਾਂ) y           (ਦੁਲਾਵਾਂ) Y        (ਔਂਕੜ) u        (ਦੁਲੈਂਕੜ) U          ਿ(ਸਿਹਾਰੀ) i

(ਬਿਹਾਰੀ) I      (ਹੋੜਾ) o            (ਕਨੌੜਾ) O      (ਬਿੰਦੀ) N         (ਪੈਰ ਬਿੰਦੀ) L

(ਖੁੱਲੇ ਮੂੰਹ ਵਾਲਾ ਊੜਾ) E

ਇੱਕ ਵਾਰੀ ਇੱਕ ਮਾਤਰਾ ਦਾ ਅਭਿਆਸ ਹੀ ਕਰੋ ਇੱਕ ਹੋਰ ਮਹੱਤਵਪੂਰਣ ਗੱਲ, ਕਦੀ ਕਦੀ ਸਾਨੂੰ ਨਾਲ਼ ਅੱਧਕ ਲਿਖਣੀ ਪੈ ਜਾਂਦੀ ਹੈ ਜਿਵੇਂ ਕਿਉੱਪਰਸ਼ਬਦ ਲਿਖਣਾ ਹੋਵੇ ਤਾਂਅੱਧਕਵਿੱਚ ਮਿਕਸ ਹੋ ਸਕਦੀ ਹੈ ਹੁਣ ਇਸਨੂੰ ਸਹੀ ਢੰਗ ਨਾਲ਼ ਲਿਖਣ ਲਈ ਇਹ ਬਟਨ ਨੱਪਣੇ ਹਨ AuWpr ਨਾ ਕਿ Auwpr ਯਾਨਿ ਕਿ ਤੋਂ ਬਾਅਦ ਅੱਧਕ ਲਿਖਣ ਲਈ ਸਿ਼ਫ਼ਟ ਨਾਲ਼ ਡਬਲਯੂ ਬਟਨ ਨੱਪਣਾ ਹੈ ਜਦ ਸਾਰੀਆਂ ਮਾਤਰਾਵਾਂ ਯਾਦ ਹੋ ਜਾਣ ਤਾਂ ਪੰਜਾਬੀ ਦਾ ਕੋਈ ਵੀ ਅਖ਼ਬਾਰ ਜਾਂ ਰਸਾਲਾ ਲੈ ਕੇ ਟਾਈਪ ਕਰਨਾ ਸ਼ੁਰੂ ਕਰ ਦਿਓ ਜੇਕਰ ਮਨ ਮਾਰ ਕੇ ਹੰਭਲਾ ਮਾਰੋ ਤਾਂ ਕੰਪਿਊਟਰਤੇ ਪੰਜਾਬੀ ਟਾਈਪ ਕਰਨਾ ਵੱਧ ਤੋਂ ਵੱਧ ਦੋ ਜਾਂ ਤਿੰਨ ਘੰਟਿਆਂ ਦੀ ਹੀ ਖੇਡ ਹੋਵੇਗੀ ਇੱਕੋ ਹੀ ਗੱਲ ਯਾਦ ਰੱਖਣ ਯੋਗ ਹੈ, “ਕਰਤ ਕਰਤ ਅਭਿਆਸ ਕੇ ਜੜਵਤ ਹੋਤ ਸੁਜਾਨ

ਹਰੇ ਇਨਕਲਾਬ ਤੋਂ ਹੈਰੋਇਨ ਵਾਲੇ ਪੰਜਾਬ ਤੱਕ -ਬਰਿੰਦਰ਼ ਸਿੰਘ ਢਿੱਲੋਂ, ਐਡਵੋਕੇਟ

ਹਰੇ ਇਨਕਲਾਬ ਤੋਂ ਹੈਰੋਇਨ ਵਾਲੇ ਪੰਜਾਬ ਤੱਕ

ਬਰਿੰਦਰ਼ ਸਿੰਘ ਢਿੱਲੋਂ, ਐਡਵੋਕੇਟ
ਸੱਤਰਵਿਆਂ ਦੇ ਸ਼ੁਰੂ ਵਿੱਚ ਜਦੋਂ ਪੰਜਾਬ ਵਿੱਚ ਹਰੇ ਇਨਕਲਾਬ ਨਾਲ ਖੁਸ਼ਹਾਲੀ ਦਾ ਦੌਰ ਸ਼ੁਰੂ ਹੋਇਆ ਤਾਂ ਉਸੇ ਸਮੇਂ ਹੀ ਪੰਜਾਬ ਦੇ ਨੌਜਵਾਂਨ ਲਾਲ ਇਨਕਲਾਬ ਲਿਆਉਣ ਲਈ ਵੀ ਹੰਭਲਾ ਮਾਰ ਰਹੇ ਸਨ। ਨਕਸਲੀ ਲਹਿਰ ਚਾਰ ਕਦਮ ਚਤਲ ਕੇ ਹੀ ਦਮ ਤੋਡ਼ ਰਹੀ ਸੀ। ਕਾਲਜਾਂ ਵਿੱਚ ਪਡ਼੍ਹਾਈ ਘੱਟ ਤੇ ਇਨਕਲਾਬ ਬਾਰੇ ਚਰਚਾ ਬਹੁਤੀ ਹੁੰਦੀ। ਮੋਗਾ ਐਜੀਟੇਸ਼ਲ ਇਸੇ ਸਮੇਂ ਦੌਰਾਨ ਲਡ਼ੀ ਗਈ ਸੀ। ਕਿਤਾਬਾਂ ਦਆਂਿ ਸਟਾਲਾਂ ਤੇ ਲਾਲ ਰਸਾਲਿਆਂ ਦੀ ਭਰਮਾਰ ਹੁੰਦੀ। ਵਿਦਿਆਰਥੀ ਹਡ਼ਤਾਲ ਲਈ ਬਹਾਨਾ ਹੀ ਲੱਭਦੇ ਰਹਿੰਦੇ, ਕਿਉਂਕਿ ਵਿਦਿਆਰਥੀ ਯੂਨੀਅਨ ਦੇ ਆਗੂਆਂ ਨੇ ਦੱਸਿਆ ਸੀ ਕਿ “ਇਨਕਲਾਬ ਆਉਣ ਹੀ ਵਾਲਾ ਹੈ। ਇਸ ਲਈ ਪਡ਼੍ਹਣ ਦਾ ਕੋਈ ਫਾਇਦਾ ਨਹੀਂ ਹੈ। ਚਾਰੂ ਮਜੂਮਦਾਰ ਨੇ ਵੀ ਕਿਹਾ ਹੈ ਕਿ ਆਪਾਂ ਭਾਰਤ ਵਿੱਚ ਇਨਕਲਾਬ ਲਿਆ ਕੇ ਫਿਰ ਵੀਅਤਨਾਮ ਦੀ ਅਮਰੀਕਾ ਵਿਰੁੱਧ ਲਡ਼ਾਈ ‘ਚ ਮੱਦਤ ਕਰਾਂਗੇ।” ਕਈ ਵਿਦਿਆਰਥੀ ਨੇਤਾ ਜੋ ਪਿੱਛੋਂ ਅਕਾਲੀ ਕਾਂਗਰੀ ਨੇਤਾ ਬਣੇ ਸਾਡੇ ਕਾਲਜ ਦੇ ਇਨਕਲਾਬੀ ਰਹਿਨੁਮਾ ਸਨ। ਕਾਮਰੇਡ ਮੱਖਣ ਸਿੰਘ ਹੁਣਂ ਐਮ਼ ਐਲ ਼ਏ਼, ‘ਸ਼ਾਤਮਈ ਸਹਿਹੋਂਦ’ ਲਾਲ ਸਮਾਜਵਾਦ ਲਿਆਉਣਾ ਚਾਹੁੰਦਾ ਸੀ ਤੇ ਉਹਦਾ ਵੱਖਰਾ ਧਡ਼ਾ ਸੀ। ਮੁੰਡੇ ਅਕਸਰ ਕਾਲਜ ਤੋਂ ਕਚਹਿਰੀਆਂ ਤੱਕ ਮੁਜ਼ਾਹਰੇ ਕਰਦੇ ਰਹਿੰਦੇ ਸਨ।

ਵਕਤ ਨੇ ਲੰਘਣਾ ਸੀ, ਲੰਘ ਗਿਆ।ਭਾਰਤ ਵਰਗੇ ‘ਧਾਰਮਿਕ’ ਦੇਸ਼ ਵਿੱਚ ਇਨਕਲਾਬ ਤਾਂ ਕੀ ਆਉਣਾ ਸੀ, ਖੁਦ ਲੈਨਿਨ ਦੇ ਦੇਸ਼ ਦੇ ਦਰਜਨਾਂ ਟੋਟੇ ਹੋ ਗਏ। ਕੌਮਾਂਤਰੀ ਪੱਧਰ ‘ਤੇ ਹੋਈ ਬਹਿਸ ਨੇ ਸਿੱਟਾ ਕੱਢਿਆ ਕਿ ਮਾਰਕਸਵਾਦ ਤਾਂ ਠੀਕ ਸੀ, ਪਰ ਇਹ ਸਮਾਜਵਾਦੀ ਤਜਰਬਾ ਫੇਲ੍ਹ ਸਾਬਤ ਹੋ ਗਿਆ। ਮਾਰਕਸ ਨੇ ਕਿਤੇ ਨਹੀ ਕਿਹਾ ਸੀ ਕਿ ਕਿਸੇ ਇੱਕ ਦੇਸ਼ ਨੂੰ ਮਾਡਲ ਬਣਾਕੇ ਸੰਸਾਰ ਸਮਾਜਵਾਦ ਹੋ ਸਕੇਗਾ । ਕਾਮਰੇਡ ਇਹ ਭੁੱਲ ਹੀ ਗਏ ਸਨ ਕਿ ਮਨੁੱਖ਼ ਦੀ ਲੋਡ਼ ਸਿਰਫ ਸਰੀਰਕ ਹੀ ਨਹੀ ਮਾਨਸਿਕ ਵੀ ਹੁੰਦੀ ਹੈ । ਰੋਟੀ ਤੋ ਵਗੇੈਰ ਰੱਬ ਦੀ ਲੋਡ਼ ਵੀ ਪੈਦੀ ਹੈ ।

ਵਕਤ ਬਦਲਿਆ। ਅੱਸੀਵਿਆਂ ਦੇ ਸ਼ੁਰੂ ਵਿੱਚ ਇੱਕ ਦੂਜੇ ਨੂੰ ਠਿੱਬੀ ਮਾਰਨ ਵਾਲੀ ਸਿਆਸੀ ਲਡ਼ਾਈ ਤੋਂ ਪੰਜਾਬ ਦਾ ਮਹੌਲ ਨਵਾਂ ਮੋਡ਼ ਕੱਟ ਗਿਆ। ਪੰਜਾਬ ਵਿੱਚ ਗਰਮ ਗਰਮ ਭਾਸ਼ਨ ਅਖ਼ਬਾਰਾਂ ਦੀਆਂ ਸੁਰਖੀਆਂ ਬਣਨ ਅੱਗੇ। ਹੁਣ ਸਟਾਲਾਂ ‘ਤੇ ਨੀਲੇ ਤੇ ਕੇਸਰੀ ਰੰਗਾਂ ਦੇ ਰਸਾਲਿਆਂ ਦੀ ਭਰਮਾਰ ਹੋ ਗਈ। ਇਹ ਪੰਜਾਬ ਦੇ ਆਉਣ ਵਾਲੇ ਦੌਰ ਦੀ ਭਵਿੱਖਬਾਣੀ ਸੀ। ਸਿਆਸਤ ਅਤੇ ਧਰਮ ਦੇ ਨਾਂ ਤੇ ਰੋਟੀਆਂ ਸੇਕਣ ਵਾਲਿਆਂ ਨਫਰਤ ਦਾ ਅਜਿਹਾ ਛਿੱਟਾ ਦਿੱਤਾ ਕਿ ਕਾਂਮਰੇਡ ਵੀ ਹਿੰਦੂ ਕਾਂਮਰੇਡ ਅਤੇ ਸਿੱਖ ਕਾਂਮਰੇਡ ਬਣ ਗਏ। ਵੋਟਾਂ ਲਈ ਸ਼ੁਰੂ ਹੋਈ ਸਿਆਸਤ ਹਥਿਆਰ ਬੰਦ ਲਡ਼ਾਈ ਬਣ ਗਈ । ਸਾਰਾ ਪੰਜਾਬ ਡੇਢ ਦਹਾਕੇ ਲਈ ਬਲਦੀ ਦੇ ਬੂਥੇ ਆ ਗਿਆ । ਅਖੀਰ ਅਤਿਵਾਦ ਦੇ ਖ਼ਾਤਮੇ ਤੋਂ ਲੋਕਾਂ ਸੁੱਖ ਦਾ ਸਾਹ ਲਿਆ। ਨੱਬੇਵਿਆਂ ਦੇ ਅੱਧ ਤੋਂ ਇੱਕ ਵਾਰ ਫਿਰ ਪੰਜਾਬ ਨਵੇਂ ਦੌਰ ਵਿੱਚ ਦਾਖ਼ਲ ਹੋਇਆ। ਸਭਿਆਚਾਰਕ ਮੇਲੇ, ਨੱਚਣ-ਗਾਉਣ ਤੇ ਅਖੀਰ ਲੱਚਰ ਗਾਇਕੀ ਦੇ ਨਾਲ ਅਸ਼ਲੀਲਤਾ ਦਾ ਨੰਗਾ ਨਾਚ ਸ਼ੁਰੂ ਹੋ ਗਿਆ । ਅਨਾਡ਼ੀ ਗੀਤਕਾਰਾਂ ਨੇ ਧੀਆਂ ਭੈਣਾਂ ਨੂੰ ਸਿਰਫ ਮਸ਼ੂਕਾ ਤੇ ਬੇਵਫਾ ਸਾਬਤ ਕਰਨ ਤੇ ਜੋਰ ਲਗਾ ਦਿੱਤਾ। ਹਰੇ ਇਨਕਲਾਬ ਪਿੱਛੋਂ ਇੱਕ ਵਿਹਲਡ਼ਾਂ ਦੀ ਧਾਡ਼ ਪੰਜਾਬ ਵਿੱਚ ਪੈਦਾ ਹੋ ਗਈ ਸੀ। ਇਨ੍ਹਾਂ ਵਿਹਲੇ ਪੰਜਾਬੀਆਂ ਨੇ ਹੁਣ ਤੂੰਬੀਆਂ ਚੁੱਕ ਲਈਆਂ। ਜਿਹਡ਼ੇ ਗੀਤ ਗਾਣੇ ਨਹੀਂ ਸਨ ਗਾਉਂਦੇ ਉਨ੍ਹਾਂ ਵਾਜੇ ਢੋਲਕੀਆਂ ਚੁੱਕ ਲਈਆਂ। ਪੰਜਾਬੀਆਂ ਲਈ ‘ਧਰਮ’ ਅਰਬਾਂ ਖਰਬਾਂ ਦਾ ਕਾਰੋਬਾਰ ਹੈ। ਉੱਤੋ ਬਾਰ ਬਾਰ ਹੁੰਦੀਆਂ ਅਨੇਕਾਂ ਚੋਣਾਂ ਦੋਰਾਨ ਉਮੀਦਵਾਰਾਂ ਨੇ, ਲੋਕਾਂ ਲਈ ਸ਼ਰਾਬ ਤੇ ਭੁੱਕੀ ਦੇ ਲੰਗਰ ਲਾਉਣੇ ਸ਼ੁਰੂ ਕੀਤੇ। ਪੰਜਾਬ ਵਿੱਚ ਕਦੀ ਕੋਈ ਸਭਾ ਸੁਸਾਇਟੀ, ਕਦੀ ਬੈਂਕਾਂ ਦੀ ਡਾਇਰੈਕਟਰੀ, ਕਦੀ ਮਿਲਕਫੈੱਡ ਤੇ ਕਦੀ ਮਾਰਕਫੈੱਡ, ਕਦੀ ਪੰਚਾਇਤ ਚੋਣਾਂ, ਕਦੀ ਬਲਾਕ ਸੰਮਤੀ ਤੇ ਕਦੀ ਜਿ਼ਲਾ ਪ੍ਰੀਸ਼ਦ, ਕੋਈ ਨਾ ਕੋਈ ਚੋਣ ਆਈ ਹੀ ਰਹਿੰਦੀ ਹੈ । ਕਿਸੇ ਨਾ ਕਿਸੇ ਉਮੀਦਵਾਰ ਦੇ ਮਰਨ ਤੇ ਕੋਈ ਨਾ ਕੋਈ ਜਿ਼ਮਨੀ ਚੋਣ ਹੁੰਦੀ ਰਹਿੰਦੀ ਹੈ। ਭਾਰਤ ਵਿੱਚ ਹਰ ਸਮੇਂ ਕੋਈ ਨਾ ਕੋਈ ਚੋਣ ਹੁੰਦੀ ਰਹਿੰਦੀ ਹੈ। ‘ਸ਼ਾਹ ਮੁਹੰਮਦਾ ਰਹੇਗਾ ਰੱਬ ਸੱਚਾ,ਵਾਜੇ ਕੂਡ਼ ਦੇ ਕਈ ਵਜਾਇ ਗਏ।’ ਲੋਕ ਹੋਰ ਕੁਝ ਸੋਚ ਹੀ ਨਹੀਂ ਸਕਦੇ। ਚੋਣਾਂ ਦੌਰਾਨ ਕੋਈ ਬੇਮਤਲਬ ਦਾ ਮੁੱਦਾ ਕਈ ਮਹੀਨੇ ਗੂੰਜਦਾ ਰਹਿੰਦਾ ਹੈ। ਲੋਕਾਂ ਦੀਆਂ ਰੋਜ ਮਰਹਾ ਦੀਆਂ ਸਮੱਸਿਆਵਾਂ ਧੂਡ਼ ‘ਚ ਗੁੰਮ ਜਾਂਦੀਆਂ ਹਨ। ਇੱਕ ਪਾਸੇ ਤਾਂ ਗਵਰਨਰਾਂ, ਰਜ ਸਭਾ ਮੈਂਬਰਾਂ, ਕੇਂਦਰੀ ਤੇ ਸੂਬਾਈ ਪਬਲਿਕ ਸਰਵਿਸ ਕਮਿਸ਼ਨਾਂ ਦੇ ਚੇਅਰਮੈਨਾਂ,ਮੈਂਬਰਾਂ ਅਤੇ ਵੱਡੇ ਵੱਡੇ ਜਨਤਕ ਅਦਾਰਿਆਂ,ਬੋਰਡਾਂ, ਰਿਜਰਵ ਬੈਂਕ ਦੇ ਚੇਅਰਮੈਨਾਂ ਦੀਆਂ ਨਾਮਜ਼ਦਗੀਆਂ ਹੁੰਦੀਆਂ ਹਨ ਪਰ ਦੂਜੇ ਪਾਸੇ ਪੰਜਾਬ ਵਿੱਚ ਲੋਕੀਂ ਛੋਟੀ ਮੋਟੀ ਸਭਾ ਸੁਸਾਇਟੀ, ਨਿੱਕੀ ਮੋਟੀਆਂ ਬੈਂਕਾਂ, ਮਿਲਕਫੈੱਡ, ਮਾਰਕਫੈੱਡ ਦੀ ਡਾਇਰੈਕਟਰੀ , ਬਲਾਕ ਸੰਮਤੀ ਤੇ ਜਿ਼ਲਾ ਪ੍ਰੀਸ਼ਦ, ਦੀਆਂ ਚੋਣਾਂ ਲਡ਼ਦੇ ਹਨ।

ਇੱਕੀਵੀਂ ਸਦੀ ਦੇ ਪੰਜਾਬ ਵਿੱਚ ਨਵੀਂ ਪੀਡ਼੍ਹੀ ਸਿੱਖੀ ਤੇ ਪੰਜਾਬੀ ਸਭਿਆਚਾਰ ਤੋਂ ਹੀ ਕਿਨਾਰਾ ਕਰ ਗਈ। ਅੱਜ ਵਿਰਲਾ-ਟਾਵਾਂ ਮੁੰਡਾ ਹੀ ਪੱਗ ਬੰਨ੍ਹਦਾ ਹੈ। ਪੰਜਾਬੀ ਬੋਲੀ ਹੀ ਖ਼ਤਰੇ ‘ਚ ਪੈ ਗਈ । ਇਸ ਇੱਕੀਵੀਂ ਸਦੀ ਦੇ ਪੰਜਾਬ ਨੂੰ ਜਿਸ ਰਸਤੇ ਤੁਰ ਕੇ ਵਿਸ਼ਵ ਬਰਾਬਰ ਖਡ਼੍ਹਨਾ ਹੈ, ਉਹ ਤਸਵੀਰ ਮੇਰੀ ਕਲਪਨਾ ਵਿੱਚ ਉਤਰਣ ਲੱਗੀ। ਪੰਜਾਬ ਵਿੱਚ ਵਿਕਾਸ ਘੱਟ ਤੇ ਗੱਲਾਂ ਵੱਧ ਹੋ ਰਹੀਆਂ ਹਨ। ਯਹੂਦੀਆਂ ਦੀ ਤਰ੍ਹਾਂ ਹੀ ਪੰਜਾਬੀਆਂ ਨੂੰ ਵਿਸ਼ਵ ਭਰ ਵਿੱਚ ਖੁਸ਼ਹਾਲੀ ਦੀਆਂ ਬੁਲੰਦੀਆਂ ਛੋਹਣ ਦੀ ਲੋਡ਼ ਹੈ। ਉਹ ਦੂਜੀ ਸੰਸਾਰ ਜੰਗ ਵਿੱਚ ਪੰਜਾਹ ਲੱਖ ਮਰਕੇ ਵੀ ਬੀਤੇ ਤੇ ਨਹੀਂ ਝੂਰਦੇ । ਅਸੀਂ ਸਵੇਰੇ ਸ਼ਾਂਮ ਅਬਦਾਲੀ ਦੇ ਵੈਣ ਪਾਉਂਦੇ ਹਾਂ। ਅਗਾਂਹ ਸੋਚਦੇ/ਤੁਰਦੇ ਹੀ ਨਹੀਂ। ਇਹ ਵਿਸ਼ਵੀਕਰਨ ਦਾ ਯੁੱਗ ਹੈ । ਕੌਮਾਂ, ਸੱਭਿਅਚਾਰਾਂ ਅਤੇ ਦੇਸ਼ਾਂ ਦੀਆਂ ਸਾਂਝਾਂ ਵਧ ਰਹੀਆਂ ਹਨ । ਖੂਹ ਦੇ ਡੱਡੂ ਪੱਛਡ਼ ਜਾਣਗੇ । ਪਹਿਲਾਂ ਹੀ ਅੱਤਵਾਦ ਦੇ ਦੌਰ ਨੇ ਪੰਜਾਬ ਨੂੰ ਕਈ ਦਹਾਕੇ ਪਿਛਾਂਹ ਸੁੱਟ ਦਿੱਤਾ ਸੀ।

ਪਰ ਹੋ ਇਸ ਤੋਂ ਉਲਟ ਰਿਹਾ ਹੈ। ਪੰਜਾਬੀ ਹੁਣ ਸ਼ਰਾਬ ਭੁੱਕੀ ਤੋਂ ਤਰੱਕੀ ਕਰਕੇ ਸਮੈਕ, ਹੀਰੋਇਨ ਦੇ ਸੂਟੇ ਲਾਉਣ ਲੱਗੇ ਹਨ। ਪਾਕਿਸਤਾਂਨ ਦੀ ਸਰਹੱਦ ਨੇਡ਼ੇ ਕਸ਼ਮੀਰ,ਹਿਮਾਚਲ,ਹਰਿਆਣਾ, ਰਾਜਸਥਾਂਨ ਤੇ ਗੁਜਰਾਤ ਵੀ ਪੈਂਦੇ ਹਨ। ਪਰ ਹੀਰੋਇਨ ਪੰਜਾਬ ‘ਚੋਂ ਹੀ ਫਡ਼੍ਹੀ ਜਾ ਰਹੀ ਹੈ। ਪਿਛਲੇ ਤਿੰਨ ਦਹਾਕਿਆਂ ਦੌਰਾਂਨ ਵਧੀ ਫੁੱਲੀ ਇਹ ੩੦ ਲੱਖ ਦੇ ਕਰੀਬ ਵਿਹਲਿਆਂ ਦੀ ਧਾਡ਼ ਰੋਜਾਨਾਂ ਸਵੇਰੇ ਤੋਰੇ ਫੇਰੇ ਲਈ ਘਰੋਂ ਨਿੱਕਲਦੇ ਹਨ। ਇੰਨੇ ਕੁ ਹੀ ਪ੍ਰਵਾਸੀ ਮਜਦੂਰ ਸਾਡੇ ਖੇਤਾਂ, ਘਰਾਂ,ਕਾਰਖਾਨਿਆਂ ਅਤੇ ਦੁਕਾਂਨਾਂ ਤੇ ਇਨ੍ਹਾਂ ਦੀ ਥਾਂ ਕੰਮ ਕਰਦੇ ਹਨ। ਅਮਰੀਕਾ,ਕਨੇਡਾ ਅਤੇ ਯੌਰਪ ਵਿੱਚ ਮੈਂ ਇਸ ਤਰਾਂ ਦੇ ਵਿਹਲੇ ਲੋਕ ਨਹੀਂ ਵੇਖੇ। ਉਨ੍ਹਾਂ ਦੇ ਤਾਂ ਚਰਚ ਵੀ ਸਿਰਫ ਐਤਵਾਰ ਨੂੰ ਹੀ ਖੁੱਲਦੇ ਹਨ। ਗੋਰੇ ਆਪਣੇ ਘਰ ਦੇ ਵੀ ਪਿਛਲੇ ਵਿਹਡ਼ੇ ‘ਚ ਬੈਠਦੇ ਹਨ।

ਪੰਜਾਬ ਦੇ ਪਿੰਡਾਂ ਵਿੱਚੋਂ ਸਿੱਖਿਆ,ਸਿਹਤ,ਭਾਈਚਾਰਾ ਖਤਮ ਹੋ ਗਿਆ ਹੈ। ਘਰ ਘਰ ਨਸਿ਼ਆਂ ਨੇ ਬਰਬਾਦੀ ਦਾ ਛਿੱਟਾ ਦੇ ਦਿੱਤਾ ਹੈ। ਪੰਜਾਬ ਦਾ ਪਾਣੀ, ਹਵਾ ਅਤੇ ਖੁਰਾਕ ਪ੍ਰਦੂਸ਼ਤ ਹੋ ਚੁੱਕੇ ਹਨ। ਸਿਰਫ ਦਸ ਕੁ ਫੀ ਸਦੀ ਲੋਕ ਹੀ ਸਿੱਖਿਆ ਅਤੇ ਸਿਹਤ ਸਹੂਲਤਾਂ ਤੱਕ ਪਹੁੰਚ ਰੱਖਦੇ ਹਨ। ਛੋਟੀ ਕਿਸਾਨੀ, ਦਿਹਾਡ਼ੀਦਾਰ ਮਜਦੂਰ ਅਤੇ ਛੋਟੇ ਮੋਟੇ ਕੰਮਾਂ ਧੰਦਿਆਂ ਵਾਲੇ, ਨੱਬੇ ਫੀ ਸਦੀ ਲੋਕ ਜਿੰਦਗੀ ਨੂੰ ਘਸੀਟ ਰਹੇ ਹਨ, ਜੀਅ ਨਹੀਂ ਰਹੇ। ਅਜਿਹੇ ਕਾਰਨਾਂ ਕਰਕੇ ਨਵੀਂ ਪੀਹਡ਼ੀ ਪੰਜਾਬ ਤੋਂ ਦੌਡ਼ ਜਾਣਾ ਚਾਹੁੰਦੀ ਹੈ । ਹਰ ਵਕਤ ਸ਼ਾਵਾ-ਸ਼ਾਵਾ ,ਬੱਲ-ਬੱਲੇ ਗਾਉਣਾ ਅਸਲ ਵਿੱਚ ਹਕੀਕਤ ਤੋਂ ਅੱਖਾਂ ਮੀਟਣਾ ਹੈ। ਅਕਸਰ ਲੋਕੀ ਮੈਨੂੰ ਪੁਛਦੇ ਹਨ ਕਿ ਕੀ ਪੰਜਾਬੀ ਫਿਰ ਤੋਂ ਸੱਠਵਿਆਂ ਵਾਲੇ ਦੁੱਧ ਘਿਉ ਖਾਣ ਤੇ ਹੱਥੀਂ ਕਿਰਤ ਕਰਨ ਵਾਲੇ ਪੰਜਾਬੀ ਬਣ ਸਕਣਗੇ? ਫਿਲਹਾਲ ਕੋਈ ਸੰਭਾਵਣਾ ਨਜਰ ਨਹੀਂ ਆਉਂਦੀ। ਕਿਉਂ ਕਿ ਲੀਡਰਾਂ ਨੂੰ ਵਿਹਲਡ਼ਾਂ ਦੀ ਲੋਡ਼ ਹੈ। ਵਿਹਲੇ ਲੋਕ ‘ਧਾਰਮਿਕ’ ਸਥਾਨਾਂ,ਡੇਰਿਆਂ ਅਤੇ ਵੋਟ ਤੰਤਰ ਦੀ ਖੁਰਾਕ ਹਨ। ਵਿਹਲਾ ਬੰਦਾ ਕਿਤੇ ਨਾ ਕਿਤੇ ਤਾਂ ਜਾਵੇਗਾ ਹੀ। ਸਮਾਂ ਟਪਾਉਣ ਲਈ ‘ਕੁੱਝ ਨਾ ਕੁੱਝ’ ਤਾਂ ਕਰੇਗਾ ਹੀ । ਬਾਕੀ ਗੁਰੂ ਰਾਖਾ!
‘ਕਈ ਸਾਲ ਬਾਅਦ ਆਜ ਐਸਾ ਹੂਆ,ਬਡ਼ੀ ਦੇਰ ਤੱਕ ਖ਼ੁਦ ਕੋ ਹਮ ਯਾਦ ਆਏ।’

ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ -ਨਿਸ਼ਾਨ ਸਿੰਘ ਕੁਰੂਕਸ਼ੇਤਰ

ਪੜਿਆ-ਲਿਖਿਆ ਤਬਕਾ ਬਨਾਮ ਅੰਧਵਿਸ਼ਵਾਸ
ਨਿਸ਼ਾਨ ਸਿੰਘ ਕੁਰੂਕਸ਼ੇਤਰ
ਭਾਰਤੀ ਸਮਾਜ ਵਿਚ ਫ਼ੈਲੇ ਅੰਧਵਿਸ਼ਵਾਸਾਂ ਦੀ ਗੱਲ ਕਰਦਿਆਂ 3 ਨਿੱਕੀਆਂ-ਨਿੱਕੀਆਂ ਕਹਾਣੀਆਂ ਮੇਰੇ ਜਿਹਨ ਵਿਚ ਆ ਰਹੀਆਂ ਹਨ ਪਹਿਲਾਂ ਇਹ ਆਪਣੇ ਪਾਠਕਾਂ ਨਾਲ ਸਾਂਝੀਆਂ ਕਰਨਾ ਜ਼ਰੂਰੀ ਸਮਝਦਾ ਹਾਂ ਬਾਕੀ ਲੇਖ ਬਾਰੇ ਬਾਅਦ ਵਿਚ ਵਿਚਾਰ-ਚਰਚਾ ਕਰਾਂਗਾ। ਪਹਿਲੀ ਕਹਾਣੀ ਮੇਰੇ ਦਾਦਾ ਜੀ ਸ੍ਰ: ਸ਼ਬੇਗ ਸਿੰਘ ਨੇ ਮੈਨੂੰ ਤਕਰੀਬਨ 20 ਕੂ ਸਾਲ ਪਹਿਲਾਂ ਸੁਣਾਈ ਸੀ ਜਦੋਂ ਮੈਂ 9 ਸਾਲ ਦਾ ਸਾਂ ਤੇ ਚੋਥੀ ਜਮਾਤ ਵਿਚ ਪਿੰਡ ਦੇ ਸਕੂਲ ਵਿਚ ਹੀ ਪੜਦਾ ਸੀ।
ਬਾਪੂ ਜੀ ਨੇ ਦੱਸਿਆ ਕਿ ਨਾਲ ਦੇ ਪਿੰਡ ਸਿੰਘਪੁਰਾ ਦੇ ਸਰਪੰਚ ਗੁਰਨਾਮ ਸਿੰਘ ਦੇ ਬਾਪੂ ਦੇ ਰੋਟੀ ਖਾਣ ਤੋਂ ਬਾਅਦ ਦੰਦਾਂ ਵਿਚ ਦਰਦ ਹੋਣ ਲੱਗ ਜਾਇਆ ਕਰੇ। ਇਸ ਲਈ ਉਹ ਹਰ ਰੋਜ ਰੋਟੀ ਖਾਣ ਤੋਂ ਬਾਅਦ ਆਪਣੀ ਨੂੰਹ ਤੋਂ ਝਾੜੂ ਦੇ (ਡੱਕੇ) ਤੀਲੇ ਦੀ ਮੰਗ ਕਰਿਆ ਕਰੇ। ਬਾਪੂ ਦੀ ਨੂੰਹ ਰੋਟੀ ਤੋਂ ਬਾਅਦ ਦੂਜੀ ਵਾਰ ਤੀਲਾ ਦੇਣ ਜਾਇਆ ਕਰੇ। ਇਸ ਤਰ੍ਹਾਂ ਕਈ ਦਿਨ ਬੀਤ ਗਏ ਤੇ ਨੂੰਹ ਨੇ ਥਾਲੀ ਦੇ ਵਿਚ ਰੋਟੀ ਦੇ ਨਾਲ ਹੀ ਇੱਕ ਤੀਲਾ ਰੱਖਣਾ ਸ਼ੁਰੂ ਕਰ ਦਿੱਤਾ। ਹੁਣ ਬਾਪੂ ਜੀ ਰੋਟੀ ਖਾ ਕੇ ਤੀਲੇ ਨਾਲ ਆਪਣੇ ਦੰਦ ਸਾਫ਼ ਕਰ ਲਿਆ ਕਰੇ। ਕਈ ਸਾਲ ਇਸੇ ਤਰ੍ਹਾਂ ਚੱਲਦਾ ਰਿਹਾ ਤੇ ਇੱਕ ਦਿਨ ਬਾਪੂ ਜੀ ਚਲਾਣਾ ਕਰ ਗਏ।
ਬਾਪੂ ਦੀ ਮੌਤ ਤੋਂ ਬਾਅਦ ਵੀ ਨੂੰਹ ਨੇ ਘਰ ਵਿਚ ਸਭ ਤੋਂ ਵੱਡੇ ਵਿਅਕਤੀ (ਆਪਣੇ ਪਤੀ) ਦੀ ਥਾਲੀ ਵਿਚ ਤੀਲਾ ਰੱਖਣਾ ਜਾਰੀ ਰੱਖਿਆ। ਜਦੋਂ ਉਸ ਦੇ ਪਤੀ ਨੇ ਪੁੱਛਿਆ ਤਾਂ ਨੂੰਹ ਨੇ ਕਿਹਾ ਕਿ, " ਬਾਪੂ ਜੀ ਦੇ ਨਮਿੱਤ ਇਹ ਤੀਲਾ ਰੱਖਿਆ ਹੈ ਤਾਂ ਪਤੀਦੇਵ ਚੁੱਪ ਕਰ ਗਏ।" ਇਸ ਤਰ੍ਹਾਂ ਕਈ ਸਾਲ ਬੀਤ ਗਏ।
ਜਦੋਂ ਉਹਨਾਂ ਦਾ ਮੁੰਡਾ ਵਿਆਹਿਆ ਗਿਆ ਤਾਂ ਨਵੀਂ ਆਈ ਨੂੰਹ ਨੂੰ ਵੀ ਇਹੀ ਸਮਝਾਇਆ ਗਿਆ ਕਿ ਥਾਲੀ ਵਿਚ ਰੋਟੀ ਦੇ ਨਾਲ ਤੀਲਾ ਰੱਖਣ ਦਾ ਆਪਣੇ ਘਰ ਵਿਚ ਰਿਵਾਜ ਹੈ। ਉਹ ਵਿਚਾਰੀ ਵੀ ਇਸੇ ਤਰ੍ਹਾਂ ਕਰਨ ਲੱਗੀ। ਹਰ ਰੋਜ ਨਵੇਂ ਤੀਲੇ ਰੱਖ ਰੱਖਕੇ ਹਫ਼ਤੇ ਦੋ ਹਫ਼ਤੇ ਬਾਅਦ ਹੀ ਝਾੜੂ ਖਤਮ ਹੋ ਜਾਇਆ ਕਰੇ। ਘਰਵਾਲੇ ਬੜੇ ਪ੍ਰੇਸ਼ਾਨ ਸਨ।
ਨਵੀਂ ਆਈ ਨੂੰਹ ਨੇ ਇਸ ਦਾ ਵੀ ਹੱਲ ਲੱਭ ਲਿਆ। ਉਸ ਨੇ ਆਪਣੇ ਪਤੀ ਨੂੰ ਆਖਿਆ ਕਿ, " ਕਿਉਂ ਨਾ ਆਪਾਂ ਬਾਪੂ ਜੀ ਦੇ ਨਮਿੱਤ ਵਿਹੜੇ ਵਿਚ ਇੱਕ ਵੱਡਾ ਕਿੱਲਾ (ਤੀਲਾ) ਠੋਕ ਦਈਏ।" ਸਾਰੇ ਪਰਿਵਾਰ ਨੇ ਸਹਿਮਤੀ ਬਣਾ ਕੇ ਪਿੰਡ ਦੇ ਲੋਕਾਂ ਦੀ ਹਾਜਰੀ ਵਿਚ ਇੱਕ ਮੋਟਾ ਸਾਰਾ ਕਿੱਲਾ (ਤੀਲਾ) ਵਿਹੜੇ ਦੇ ਐਨ ਵਿੱਚਕਾਰ ਠੋਕ ਦਿੱਤਾ। ਨੂੰਹਾਂ ਨੇ ਇਸ ਤੀਲੇ ਨੂੰ ਲਾਲ ਰੰਗ ਦਾ ਧਾਗਾ ਬੰਨ ਦਿੱਤਾ।
ਕੋਈ ਸਾਲ ਕੂ ਬਾਅਦ ਹੀ ਇਸ ਤੀਲੇ ਨੂੰ 'ਤੀਲਾ ਸਾਹਿਬ' ਕਿਹਾ ਜਾਣ ਲੱਗਾ ਤੇ ਪਿੰਡ ਵਿਚ ਕੋਈ ਵਿਆਹ ਜਾਂ ਮੌਤ ਹੋ ਜਾਵੇ ਤਾਂ ਪਹਿਲਾਂ ਮੱਥਾ ਇਸੇ ਤੀਲੇ ਸਾਹਿਬ ਨੂੰ ਟੇਕਿਆ ਜਾਣ ਲੱਗਾ। ਇਸ 'ਪਵਿੱਤਰ ਸਥਾਨ' ਤੇ ਲੋਕਾਂ ਦੀਆਂ ਮਨੋਕਾਮਨਾਵਾਂ ਪੂਰੀਆਂ ਹੋਣ ਲੱਗੀਆਂ ਤੇ ਹਜਾਰਾਂ ਰੁਪੱਈਆ ਭੇਟਾ ਵੱਜੋਂ ਇੱਕਠਾ ਹੋਣ ਲੱਗ ਪਿਆ। ਬਾਪੂ ਜੀ ਦਾ ਵੱਡਾ ਪੁੱਤਰ ਗੁਰਬਚਨ ਸਿੰਘ ਤੋਂ ਮਹੰਤ ਬਚਨ ਦਾਸ ਬਣ ਗਿਆ ਤੇ ਉਹਨਾਂ ਨਾਲ ਦੇ ਪਿੰਡ ਵਿਚ 10 ਕਿੱਲੇ ਜ਼ਮੀਨ ਵੀ ਖਰੀਦ ਲਈ। ਸੋ ਇਹ ਸੀ ਬਾਪੂ ਦੇ ਦੰਦਾਂ ਦੀ ਸਫ਼ਾਈ ਦੇ ਤੀਲੇ ਤੋਂ ਤੀਲਾ ਸਾਹਿਬ ਬਣਨ ਤੱਕ ਦਾ ਸਫ਼ਰ।
ਦੂਜੀ ਕਹਾਣੀ ਪੜੇ-ਲਿਖੇ ਇਤਿਹਾਸ ਦੇ ਮਾਸਟਰ ਜੀ ਦੀ ਹੈ। ਮਾਸਟਰ ਕਰਨੈਲ ਸਿੰਘ ਮੇਰਾ ਚੰਗਾ ਦੋਸਤ ਤੇ ਧਾਰਮਿਕ ਵਿਚਾਰਾਂ ਵਾਲਾ ਵਿਅਕਤੀ ਹੈ। ਇੱਕ ਦਿਨ ਸਵੇਰੇ ਹੀ ਉੱਠ ਕੇ,  ਨਾ ਮੂੰਹ ਧੋਤਾ ਨਾ ਹੱਥ,  ਮੇਰੇ ਘਰ ਆ ਗਿਆ। ਉਹ ਕੁੱਝ ਡਰਿਆ ਹੋਇਆ ਸੀ। ਆਉਂਦਿਆਂ ਹੀ ਕਹਿਣ ਲੱਗਾ, "ਨਾ ਨਿਸ਼ਾਨ,  ਇੱਕ ਗੱਲ ਤਾਂ ਦੱਸ ਕਿ ਸੁਪਨੇ ਵਿਚ ਦੇਖਿਆ ਸੱਪ ਚੰਗਾ ਹੁੰਦਾ ਏ ਕਿ ਮਾੜਾ?"
ਮੈਂ ਸਮਝ ਗਿਆ ਕਿ ਭਾਈ ਸਾਹਿਬ ਦੇ ਸੁਪਨੇ ਵਿਚ ਰਾਤ ਨੂੰ ਕਿਸੇ ਸੱਪ ਨੇ 'ਦਰਸ਼ਨ' ਦਿੱਤੇ ਹਨ। ਸੋ ਮੈਂ ਕਿਹਾ "ਇਹ ਤਾਂ ਬੜਾ ਮਾੜਾ ਹੁੰਦਾ ਹੈ।" ਉਹ ਵਿਚਾਰਾ ਤਾਂ ਪਹਿਲਾਂ ਹੀ ਡਰਿਆ ਹੋਇਆ ਸੀ ਮੇਰੇ ਇੰਜ ਕਹਿਣ ਤੇ ਹੋਰ ਡਰ ਗਿਆ।
"ਭਲਾ ਜੇ ਸਾਡੇ ਦੇਸ਼ ਦੇ ਅਧਿਆਪਕ ਅਜਿਹੇ ਅੰਧਵਿਸ਼ਵਾਸੀ ਹੋਣਗੇ ਤਾਂ ਫਿਰ ਇਹਨਾਂ ਨੇ ਬੱਚਿਆਂ ਨੂੰ ਕੀ ਸਿੱਖਿਆ ਦੇਣੀ ਹੈ।" ਮੈਂ ਅਜੇ ਇਹਨਾਂ ਖਿਆਲਾਂ ਵਿਚ ਹੀ ਗੁਆਚਾ ਸਾਂ ਕਿ ਮਾਸਟਰ ਜੀ ਨੇ ਮੈਥੋਂ ਪੁੱਛਿਆ, "ਫਿਰ ਹੁਣ ਕੀ ਕਰੀਏ?"
ਉਹ ਮੈਨੂੰ ਇੰਜ ਪੁੱਛ ਰਿਹਾ ਸੀ ਜਿਵੇਂ ਮੈਂ ਸੁਪਨਿਆਂ ਵਿਚ ਆਉਂਦੇ ਸੱਪਾਂ ਦਾ 'ਕੰਟਰੈਕਟਰ' ਹੋਵਾਂ। ਮੈਂ ਫਿਰ ਸੋਚਿਆ ਕਿ ਗੁਰਦੁਆਰੇ ਵਾਲੇ ਭਾਈ ਜੀ ਦਾ ਮੁੰਡਾ ਬੀਮਾਰ ਏ ਕਿਉਂ ਨਾ ਚਾਰ ਦਿਨ ਉਸ ਬੱਚੇ ਨੂੰ ਦੁੱਧ ਛਕਾਇਆ ਜਾਏ। ਮੈਂ ਕਿਹਾ, " ਇਸ ਦਾ ਹੱਲ ਇਹ ਹੈ ਕਿ 'ਸੱਪ ਮਹਾਰਾਜ' ਨੂੰ ਸ਼ਾਤ ਕਰਨ ਲਈ ਇੱਕ ਹਫ਼ਤਾ ਦੁੱਧ ਦਾ 'ਪ੍ਰਸ਼ਾਦ' ਕਿਸੇ ਧਾਰਮਕ ਸਥਾਨ ਤੇ ਜਾ ਕੇ ਦਾਨ ਕਰੋ ਤਾਂ ਹੀ ਉਹ ਸ਼ਾਤ ਹੋ ਸਕਦੇ ਹਨ।" ਉਹ ਝੱਟ ਰਾਜੀ ਹੋ ਗਿਆ ਤੇ ਭਾਈ ਜੀ ਦੇ ਮੁੰਡੇ ਨੇ ਮੈਨੂੰ ਇੱਕ ਹਫ਼ਤਾ ਚੰਗੀਆਂ ਦੁਆਵਾਂ ਦਿੱਤੀਆਂ ਹੋਣੀਆਂ ਨੇ।
ਤੀਜੀ ਘਟਨਾ ਮੇਰੇ ਘਰ ਦੀ ਹੈ ਜੋ ਇਸ ਤਰ੍ਹਾਂ ਹੈ। ਮੇਰੇ ਦਾਦਾ ਜੀ ਧਾਰਮਕ ਖਿਆਲਾਂ ਵਾਲਾ ਵਿਅਕਤੀ ਸਨ। ਉਹ ਸਵੇਰੇ 4 ਵਜੇ ਉੱਠ ਕੇ ਗੁਰਬਾਣੀ ਦਾ ਪਾਠ ਕਰਦੇ ਸਨ। ਇੱਕ ਦਿਨ ਸਾਡੇ ਘਰ ਦੇ ਨਾਲ ਰਹਿੰਦੇ ਬਿਸ਼ਨ ਸਿੰਘ ਦੀ ਮੱਝ ਨੇ ਲੱਤ ਮਾਰ ਕੇ ਦੁੱਧ ਵਾਲੀ ਬਾਲਟੀ ਪਰਾਂ ਦੂਰ ਸੁੱਟ ਦਿੱਤੀ। ਸਾਰਾ ਟੱਬਰ ਪ੍ਰੇਸ਼ਾਨ ਹੋ ਗਿਆ। ਬਿਸ਼ਨ ਸਿੰਘ ਇੱਕ ਆਟੇ ਦਾ ਪੇੜਾ ਮੇਰੇ ਬਾਪੂ ਜੀ ਕੋਲ ਲੈ ਆਇਆ ਤੇ ਬਾਪੂ ਜੀ ਨੂੰ ਸਾਰੀ ਕਹਾਣੀ ਸੁਣਾ ਦਿੱਤੀ ਤੇ ਕਿਹਾ, " ਸਰਦਾਰ ਜੀ 20 ਹਜਾਰ ਦੀ ਮੱਝ ਲਿਆਂਦੀ ਸੀ ਪਰ ਪਤਾ ਨਹੀਂ ਕਿਸ ਦੀ 'ਨਜ਼ਰ' ਲੱਗ ਗਈ ਦੇ, ਮਿਲਦੀ ਈ ਨਹੀਂ ਪਈ।"
"ਤੁਸੀਂ ਫਾਂਡਾ (ਮੰਤਰ) ਕਰ ਦਿਓ ਸ਼ਾਇਦ ਮੱਝ ਮਿਲ ਪਵੇ।" ਉਸ ਨੇ ਤਰਲਾ ਜਿਹਾ ਕਰਦਿਆਂ ਮੇਰੇ ਬਾਪੂ ਜੀ ਨੂੰ ਕਿਹਾ।
ਬਾਪੂ ਜੀ ਨੇ ਓਪਰਾ ਜਿਹਾ ਹਾਸਾ ਹੱਸਦਿਆਂ ਪੇੜਾ ਆਪਣੇ ਹੱਥ ਵਿਚ ਲੈ ਕੇ ਕੋਈ 'ਮੰਤਰ' ਪੜਿਆ ਤੇ ਬਿਸ਼ਨ ਸਿੰਘ ਨੂੰ ਫੜਾਉਂਦਿਆਂ ਕਿਹਾ, " ਕੱਲ ਨੂੰ ਮੱਝ ਨੂੰ ਪਹਿਲਾਂ ਪਾਣੀ ਅਤੇ ਬਰਸੀਨ (ਘਾਹ) ਪਾ ਕੇ ਦੁੱਧ ਕੱਢਣਾ, ਮੱਝ ਮਿਲ ਪਵੇਗੀ।"
ਮੰਤਰ ਦਾ ਅਸਰ ਹੋ ਗਿਆ ਤੇ ਅਗਲੇ ਦਿਨ ਮੱਝ ਨੇ 10 ਕਿੱਲੋ ਦੁੱਧ ਦਿੱਤਾ। ਉਹ ਬਾਲਟੀ ਭਰ ਕੇ ਸਾਡੇ ਘਰ ਦੇ ਗਿਆ। ਬਾਪੂ ਜੀ ਨੇ ਮੈਨੂੰ ਸੱਦਿਆ ਤੇ ਕਿਹਾ, "ਕਾਕਾ ਕੱਲ ਮੈਂ ਕੋਈ ਮੰਤਰ-ਮੂੰਤਰ ਨਹੀਂ ਸੀ ਪੜਿਆ, ਬਲਕਿ ਮੈਂ ਸਮਝ ਗਿਆ ਸਾਂ ਕਿ ਬਿਸ਼ਨ ਸਿੰਘ ਹੁਰੀਂ ਭੁੱਖੀ ਮੱਝ ਤੋਂ ਦੁੱਧ ਦੀ ਆਸ ਕਰ ਰਹੇ ਹਨ। ਅੱਜ ਉਸ ਵਿਚਾਰੀ ਨੂੰ ਬਰਸੀਨ ਖਾਣ ਨੂੰ ਮਿਲ ਗਈ ਹੋਣੀ ਏ ਤੇ ਪੀਣ ਨੂੰ ਪਾਣੀ। ਸੋ ਆਹ ਆ ਗਿਆ ਦੁੱਧ ਦਾ ਪ੍ਰਸ਼ਾਦ।" ਉਹ ਉੱਚੀ ਆਵਾਜ ਵਿਚ ਜ਼ੋਰ ਨਾਲ ਹੱਸ ਪਏ।
ਇਸ ਤਰ੍ਹਾਂ ਉੱਪਰ ਪੇਸ਼ ਕੀਤੀਆਂ ਗਈਆਂ ਕਹਾਣੀਆਂ ਵਿਚ ਅੰਧਵਿਸ਼ਵਾਸ ਕਿਵੇ ਫ਼ੈਲਦਾ ਹੈ ਤੇ ਲੋਕ ਕਿਸ ਤਰ੍ਹਾਂ ਇਹਨਾਂ ਦੀ ਪਕੜ ਵਿਚ ਆਉਂਦੇ ਹਨ ਇਹ ਦੱਸਿਆ ਗਿਆ ਹੈ। ਜੇਕਰ ਕਿਸੇ ਪਿੰਡ/ਸ਼ਹਿਰ ਵਿਚ ਪ੍ਰਚਲਤ ਅੰਧਵਿਸ਼ਵਾਸਾਂ ਦੀ ਤਹਿ ਵਿਚ ਜਾਇਆ ਜਾਏ ਤਾਂ ਜਿਹੜੀ ਸੱਚਾਈ ਸਾਹਮਣੇ ਆਉਂਦੀ ਹੈ ਉਹ ਬੜੀ ਹਾਸੋਹੀਣੀ ਤੇ ਮਨੋਕਲਪਿਤ ਹੁੰਦੀ ਹੈ। ਪਰ ਭੋਲੀ ਜਨਤਾ ਅੱਖਾਂ ਬੰਦ ਕਰਕੇ ਇਹਨਾਂ ਤੇ ਵਿਸ਼ਵਾਸ ਕਰੀ ਜਾਂਦੀ ਹੈ।
ਅੱਜ ਤੋਂ 20 ਕੂ ਸਾਲ ਪਹਿਲਾਂ ਜਦੋਂ ਟੀ: ਵੀ: ਦਾ ਜਿਆਦਾ ਪ੍ਰਭਾਵ ਨਹੀਂ ਸੀ ਤਾਂ ਲੋਕ ਰਾਸ਼ੀਫੱਲ ਦੇ ਚੱਕਰਾਂ ਵਿਚ ਘੱਟ ਹੀ ਪੈਂਦੇ ਸਨ ਪਰ ਅਜੋਕੇ ਸਮੇਂ ਜਦੋਂ ਵੀ ਟੀ: ਵੀ: ਚਲਾ ਕੇ ਦੇਖ ਲਵੋ ਹਰ ਚੈਨਲ ਤੇ ਰਾਸ਼ੀਫੱਲ ਨੇ ਲੋਕਾਂ ਨੂੰ ਪਹਿਲਾਂ ਨਾਲੋਂ ਜਿਆਦਾ ਅੰਧਵਿਸ਼ਵਾਸੀ ਬਣਾ ਦਿੱਤਾ ਹੈ।
ਲੋਕ ਸਭਾ ਦੀਆਂ ਵੋਟਾਂ ਵੇਲੇ ਇੱਕ ਚੈਨਲ ਦੇ ਇੱਕ ਔਰਤ ਤਾਸ਼ ਦੇ ਪੱਤਿਆਂ ਜਿਹੀ ਕਿਸੇ ਖੇਡ ਨਾਲ ਚੋਣਾਂ ਦੇ ਨਤੀਜੇ ਕੱਢ ਕਰ ਰਹੀ। ਉਹ ਨੇ ਬੜੇ ਦਾਵੇ ਨਾਲ ਕਿਹਾ ਕਿ ਇਸ ਵਾਰ ਪ੍ਰਧਾਨ ਮੰਤਰੀ ਦੀ ਕੁਰਸੀ ਤੇ ਭਾਰਤੀ ਜਨਤਾ ਪਾਰਟੀ ਦੇ ਅਟਲ ਬਿਹਾਰੀ ਵਾਜਪਾਈ ਹੀ ਬੈਠਣਗੇ। ਮੈਨੂੰ ਜਾਪਿਆ ਇਹ ਔਰਤ ਬੜੀ ਚਲਾਕ ਹੈ ਕਿਉਂਕਿ ਅੱਜ ਤੱਕ ਦੇ ਇਤਿਹਾਸ ਵਿਚ ਇਹ ਗੱਲ ਬੜੀ ਮਹਤੱਵਪੂਰਨ ਹੈ ਕਿ ਭਾਰਤ ਦੇਸ਼ ਦੀ ਜਨਤਾ ਨੇ ਕਿਸੇ ਪਾਰਟੀ ਨੂੰ ਲਗਾਤਾਰ ਦੂਜੀ ਵਾਰ ਸੱਤਾ ਤੇ ਬਿਰਾਜਮਾਨ ਨਹੀਂ ਸੀ ਕੀਤਾ।
ਉਹ ਜਾਣਦੀ ਸੀ ਕਿ ਹੁਣ ਕਾਂਗਰਸ ਦੇ ਡਾ: ਮਨਮੋਹਨ ਸਿੰਘ ਪ੍ਰਧਾਨ ਮੰਤਰੀ ਹਨ ਤੇ ਜਿਵੇਂ ਕਿ ਪਿਛਲੇ 50 ਸਾਲਾਂ ਤੋਂ ਹੁੰਦਾ ਆ ਰਿਹਾ ਹੈ ਇਸ ਵਾਰ ਬੀ: ਜੇ: ਪੀ: ਦੇ ਅਟਲ ਬਿਹਾਰੀ ਵਾਜਪਈ ਪ੍ਰਧਾਨ ਮੰਤਰੀ ਬਣ ਜਾਣਗੇ ਪਰ ਹੋਇਆ ਇਸ ਤੋਂ ਉਲਟ ਡਾ: ਮਨਮੋਹਨ ਸਿੰਘ ਫ਼ਿਰ ਦੂਜੀ ਵਾਰੀਂ ਪ੍ਰਧਾਨ ਮੰਤਰੀ ਬਣ ਗਏ। ਹੁਣ ਉਸ ਜੋਤਸ਼ੀ ਔਰਤ ਨੇ ਵਿਚਾਰੇ ਅਟਲ ਬਿਹਾਰੀ ਵਾਜਪਈ ਦੀ 'ਕੁੰਡਲੀ' ਨੂੰ ਦੋਸ਼ ਦੇ ਦਿੱਤਾ।
ਮਸ਼ਹੂਰ ਡਾਕੂ ਵੀਰੱਪਨ ਕਈ ਸਾਲ ਪੁਲਿਸ ਅਤੇ ਫੋਜ਼ ਦੇ ਜਵਾਨਾਂ ਨੂੰ ਮੌਤ ਦੇ ਘਾਟ ਉਤਾਰਦਾ ਰਿਹਾ। ਲੋਕਾਂ ਨੂੰ ਲੁੱਟਦਾ ਰਿਹਾ ਤੇ ਜੰਗਲੀ ਜਾਨਵਰਾਂ ਦਾ ਸ਼ਿਕਾਰ ਕਰਦਾ ਰਿਹਾ। ਸਰਕਾਰ ਨੇ ਉਸ ਦੇ ਸਿਰ ਤੇ ਕਰੋੜਾਂ ਰੁਪੱਈਏ ਦਾ ਇਨਾਮ ਰੱਖਿਆ ਹੋਇਆ ਸੀ ਪਰ ਕੋਈ ਅਜਿਹਾ ਜੋਤਸ਼ੀ ਸਾਹਮਣੇ ਨਾ ਆਇਆ ਜਿਹੜਾ ਦੱਸ ਸਕਦਾ ਕਿ ਵੀਰੱਪਨ ਕਿਸ ਜਗ੍ਹਾਂ ਤੇ ਲੁਕਿਆ ਬੈਠਾ ਹੈ?
ਭਾਰਤ ਦੀ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਨੂੰ ਕਿਸੇ ਜੋਤਸ਼ੀ ਨੇ ਨਾ ਦੱਸਿਆ ਕਿ ਅੱਜ ਉਹਨਾਂ ਦੇ ਅੰਗਰੱਖਿਅਕ ਉਹਨਾਂ ਦਾ ਕਤਲ ਕਰ ਦੇਣਗੇ। ਕੀ ਜੋਤਸ਼ੀ ਇੱਕ ਪ੍ਰਧਾਨ ਮੰਤਰੀ ਦੀ ਰੱਖਿਆ ਨਹੀਂ ਸਨ ਕਰ ਸਕਦੇ? ਅੰਤਰਰਾਸ਼ਟਰੀ ਖਾੜਕੂ ਲਾਦੇਨ ਦਾ ਪਤਾ ਕਰਨਾ,  ਕੀ ਉਹ ਕਿੱਥੇ ਹੈ ਜੋਤਸ਼ੀਆਂ ਲਈ ਕੋਈ ਅੋਖਾ ਕੰਮ ਨਹੀਂ ਹੈ। ਜੇ ਉਹ ਆਉਣ ਵਾਲੇ 50 ਸਾਲਾਂ ਦੀਆਂ ਗੱਲਾਂ ਹੱਥ ਦੀਆਂ ਰੇਖਾਵਾਂ ਦੇਖ ਕੇ ਆਸਾਨੀ ਨਾਲ ਦੱਸ ਸਕਦੇ ਹਨ ਤਾਂ ਉਹਨਾਂ ਨੂੰ ਇਹ ਦੱਸਣ ਵਿਚ ਕੀ ਇਤਰਾਜ਼ ਹੈ ਕਿ ਲਾਦੇਨ ਕਿੱਥੇ ਲੁਕਿਆ ਬੈਠਾ ਹੈ?
ਅਮਰੀਕਾ ਵਿਚ ਵਰਲਡ ਟ੍ਰੇਡ ਸੈਂਟਰ ਤੇ ਅੱਤਵਾਦੀ ਹਮਲੇ ਵਿਚ ਮਰਨ ਵਾਲੇ ਕਿਸੇ ਵੀ ਵਿਅਕਤੀ ਦੇ ਹੱਥ ਦੀਆਂ ਰੇਖਾਵਾਂ ਵਿਚ ਇਹ ਨਹੀਂ ਸੀ ਲਿਖਿਆ ਕਿ ਉਹਨਾਂ ਇਸ ਹਮਲੇ ਵਿਚ ਆਪਣੀ ਜਾਨ ਗੁਆਣੀ ਹੈ। ਬੰਬਈ ਤੇ ਹੋਏ ਅੱਤਵਾਦੀ ਹਮਲੇ ਵਿਚ ਮਰਨ ਵਾਲੇ ਕਿਸੇ ਵਿਅਕਤੀ ਦੇ ਹੱਥ ਦੀਆਂ ਲਕੀਰਾਂ ਵੀ ਸ਼ਾਇਦ ਸਾਫ਼ ਸਨ, ਨਹੀਂ ਤਾਂ ਜੋਤਸ਼ੀ ਸ਼ਾਇਦ ਪੜ ਹੀ ਲੈਂਦੇ।
ਪਰ ਅਸਲ ਵਿਚ ਜੋਤਿਸ਼, ਰਾਸ਼ੀਫੱਲ ਕੇਵਲ ਤੇ ਕੇਵਲ ਵਹਿਮ ਤੇ ਅੰਧਵਿਸ਼ਵਾਸ ਦੀ ਬੁਨਿਆਦ ਤੇ ਟਿਕਿਆ ਹੋਇਆ ਹੈ। ਇਹਨਾਂ ਦਾ ਕੋਈ ਵਿਗਿਆਨਿਕ ਆਧਾਰ ਨਹੀੰਂ ਹੈ। ਜਿਸ ਨੂੰ ਕੋਈ ਕੰਮ ਨਾ ਮਿਲੇ ਉਹ ਬਾਬਾ, ਸੰਤ, ਜੋਤਸ਼ੀ ਜਾਂ ਧਾਰਮਕ ਪਾਖੰਡ ਕਰਨ ਵਾਲਾ ਆਗੂ ਬਣ ਜਾਵੇ ਤੋਰੀ-ਫੁਲਕਾ ਆਪਣੇ ਆਪ ਚੱਲ ਪੈਂਦਾ ਹੈ।
ਮੇਰੇ ਪਿੰਡ ਦੇ ਪੰਡਤਾਂ ਦਾ ਮੁੰਡਾ ਗੌਰਵ ਮੇਰੇ ਨਾਲ ਪੜਦਾ ਹੁੰਦਾ ਸੀ। ਪੜਾਈ ਖਤਮ ਹੋਣ ਤੇ ਮੈਂ ਤਾਂ 'ਚੰਗੀ ਕਿਸਮਤ' ਨਾਲ ਸਰਕਾਰੀ ਨੌਕਰੀ ਤੇ ਲੱਗ ਗਿਆ ਪਰ ਉਹ ਬੇਰੁਜ਼ਗਾਰ ਰਿਹਾ। ਉਸ ਦੇ ਮਾਤਾ-ਪਿਤਾ ਬੜੇ ਪ੍ਰੇਸ਼ਾਨ ਸਨ ਕਿ ਗੌਰਵ ਨੂੰ ਕਿਸ ਕੰਮ ਵਿਚ ਪਾਇਆ ਜਾਏ। ਇੱਕ ਦਿਨ ਉਹ ਮੈਨੂੰ ਗਲੀ ਵਿਚ ਘੁੰਮਦਾ ਮਿਲ ਪਿਆ। ਮੈਂ ਪੁੱਛਿਆ, "ਹੋਰ ਬਈ ਗੌਰਵ, ਕੀ ਚੱਲ ਰਿਹਾ ਹੈ ਅੱਜਕੱਲ?"
"ਬੱਸ ਚੱਲਣਾ ਕੀ ਹੈ ਯਾਰ, ਬੇਰੁਜ਼ਗਾਰ ਘੁੰਮ ਰਿਹਾ ਹਾਂ। ਤੂੰ ਹੀ ਦੱਸ ਮੈਂ ਕੀ ਕੰਮ ਕਰਾਂ?" ਉਹ ਬੇਰੁਜ਼ਗਾਰੀ ਤੋਂ ਸੱਚਮੁੱਚ ਪ੍ਰੇਸ਼ਾਨ ਸੀ।
ਮੈਨੂੰ ਯਾਦ ਆਇਆ ਕੀ ਇਸ ਮਹੀਨੇ'ਤੇ ਕੁਰੂਕਸ਼ੇਤਰ ਬ੍ਰਹਮ ਸਰੋਵਰ ਤੇ ਸੂਰਜ ਗ੍ਰਹਿਣ ਦਾ ਮੇਲਾ ਲੱਗਣ ਵਾਲਾ ਹੈ। ਮੈਂ ਉਸ ਨੂੰ ਕਿਹਾ ਕਿ, " ਸੂਰਜ ਗ੍ਰਹਿਣ ਵਾਲੇ ਦਿਨ ਤੂੰ ਬ੍ਰਹਮ ਸਰੋਵਰ ਤੇ ਬੈਠ ਕੇ ਲੋਕਾਂ ਦੇ ਪਿੱਤਰਾਂ ਦੇ ਨਮਿੱਤ ਪੂਜਾ ਕਰਵਾਉਣੀ ਸ਼ੁਰੂ ਕਰ ਦੇਵੀਂ, ਫਿਰ ਦੇਖੀਂ ਨਜਾਰਾ।"
"ਛੱਡ ਯਾਰ ਕਿਉਂ ਮਖੌਲ ਕਰਦਾ ਏਂ ਮੇਰੇ ਨਾਲ, ਮੈਨੂੰ ਤਾਂ ਇੱਲ ਦਾ ਕੁੱਕੜ ਵੀ ਨਹੀਂ ਆਉਂਦਾ ਪੰਡਤਾਂ ਵਾਲਾ।"
"ਕੋਈ ਗੱਲ ਨਹੀਂ,  ਲੋਕਾਂ ਨੇ ਕਿਹੜਾ ਤੇਰੇ ਕੋਲੋਂ ਰਾਮਾਇਣ ਦਾ ਪਾਠ ਸੁਣਨਾ ਹੈ, ਤੂੰ ਬੱਸ ਧੋਤੀ ਕੁਰਤਾ ਪਾ ਕੇ ਅਤੇ ਮੱਥੇ ਤੇ ਵੱਡਾ ਸਾਰਾ ਤਿਲਕ ਲਾ ਕੇ ਬੈਠ ਜਾਵੀਂ, ਅੱਗੇ ਰੱਬ ਰਾਖਾ।"
'ਮਰਦਾ ਕੀ ਨਾ ਕਰਦਾ' ਵਾਲੀ ਕਹਾਵਤ ਮੁਤਾਬਕ ਗੌਰਵ ਨੇ ਇਸੇ ਤਰ੍ਹਾਂ ਕੀਤਾ। ਸੂਰਜ ਗ੍ਰਹਿਣ ਤੋਂ ਇੱਕ ਦਿਨ ਬਾਅਦ ਉਹ ਮੇਰੇ ਘਰ ਆਇਆ ਤੇ ਕਹਿਣ ਲੱਗਾ, "ਯਾਰ ਕਮਾਲ ਹੋ ਗਈ, ਕੱਲ ਇੱਕ ਦਿਨ ਵਿਚ ਹੀ ਮੈਂ 6 ਹਜ਼ਾਰ ਰੁਪੱਈਏ ਤੇ ਸਾਰੇ ਟੱਬਰ ਦੇ ਕਪੜੇ ਕਮਾ ਲਏ ਹਨ।"
ਹੁਣ ਗੌਰਵ ਬੇਰੁਜ਼ਗਾਰ ਨਹੀਂ ਰਿਹਾ ਉਹ ਹਰ ਮੱਸਿਆ, ਪੂਰਨਮਾਸ਼ੀ, ਸੰਗ੍ਰਾਂਦ, ਸੂਰਜ ਗ੍ਰਹਿਣ, ਚੰਦਰ ਗ੍ਰਹਿਣ, ਸਰਾਧ ਅਤੇ ਨਵਰਾਤਿਆਂ ਵਿਚ ਬ੍ਰਹਮ ਸਰੋਵਰ ਤੇ ਚੰਗੀ ਦਿਹਾੜੀ ਕੁੱਟ ਲੈਂਦਾ ਹੈ।
ਭਾਰਤ ਦੇ ਲੋਕ ਪੜ-ਲਿਖ ਕੇ ਵੀ ਇਹਨਾਂ ਪਾਖੰਡਾਂ ਵਿਚ ਫ਼ਸੇ ਹੋਏ ਹਨ। ਬੰਦਾ ਘਰੋਂ ਦਫ਼ਤਰ ਵੱਲ ਨੂੰ ਚੱਲਣ ਤੋਂ ਪਹਿਲਾਂ ਟੀ: ਵੀ: ਲਾ ਕੇ ਆਪਣਾ ਰਾਸ਼ੀਫੱਲ ਸੁਣਨਾ ਚਾਹੁੰਦਾ ਹੈ ਕਿ ਅੱਜ ਉਸ ਨਾਲ ਕੋਈ ਅਣਹੋਣੀ ਘਟਨਾ ਤਾਂ ਨਹੀਂ ਵਾਪਰਨ ਵਾਲੀ। ਦੇਖਣ ਵਾਲੀ ਗੱਲ ਹੈ ਕਿ ਰਾਸ਼ੀਆਂ ਦੀ ਗਿਣਤੀ 12 ਹੈ ਤੇ ਭਾਰਤ ਦੀ ਆਬਾਦੀ 1 ਅਰਬ 10 ਕਰੋੜ। ਫਿਰ ਇਸ ਦਾ ਮਤਲਬ ਇਹ ਹੈ ਕਿ ਭਾਰਤ ਵਿੱਚ ਹਰ 13ਵੇਂ ਵਿਅਕਤੀ ਨਾਲ ਇੱਕੋ ਜਿਹੀਆਂ ਘਟਨਾਵਾਂ ਘਟਿਤ ਹੋਣਗੀਆਂ। ਪਰ ਅਜਿਹਾ ਨਹੀਂ ਹੁੰਦਾ। ਇਹ ਕੇਵਲ ਲੋਕਾਂ ਨੂੰ ਬੇਵਕੂਫ਼ ਬਣਾਉਣ ਦੀਆਂ ਚਾਲਾਂ ਹਨ ਤੇ ਲੋਕਾਂ ਦਾ ਆਰਥਕ ਸ਼ੋਸ਼ਣ ਕਰਨ ਦਾ ਵਧੀਆ ਢੰਗ ਹੈ ਤੇ ਮੀਡੀਆ ਇਸ ਵਿਚ ਇਹਨਾਂ ਲੋਕਾਂ ਦਾ ਸਾਥ ਦੇ ਰਿਹਾ ਹੈ।
ਅੰਧਵਿਸ਼ਵਾਸੀ ਮਾਂ ਵੱਲੋਂ ਆਪਣੇ ਬੱਚੇ ਨੂੰ ਪੇਪਰ ਦੇਣ ਜਾਣ ਤੋਂ ਪਹਿਲਾਂ ਦਹੀ ਤੇ ਖੰਡ ਖੁਆਈ ਜਾਂਦੀ ਹੈ ਜਿਵੇਂ ਪੇਪਰ ਦਹੀ ਤੇ ਖੰਡ ਦੇ ਦੇਣਾ ਹੋਵੇ। ਭਲਾ ਜਿਹੜਾ ਬੱਚਾ ਸਾਰਾ ਸਾਲ ਨਹੀਂ ਪੜਿਆ ਹੁਣ ਦਹੀ ਵਿਚਾਰੀ ਕੀ ਕਰੂ…! ਬਿੱਲੀ ਰਸਤਾ ਕੱਟ ਜਾਵੇ ਤਾਂ ਆਦਮੀ ਕੰਮ ਤੇ ਹੀ ਨਹੀਂ ਜਾਂਦਾ ਜਿਵੇਂ ਬਿੱਲੀ ਛੁੱਟੀ ਅਨਾਊਂਸ ਕਰਨ ਆਈ ਹੋਵੇ।
ਅਜੋਕੇ ਸਮੇਂ ਜੇਕਰ ਧਿਆਨ ਨਾਲ ਪੂਰੀ ਸਥਿਤੀ ਨੂੰ ਵਾਚਿਆ ਜਾਵੇ ਤਾਂ ਇਹ ਅਹਿਸਾਸ ਹੁੰਦਾ ਹੈ ਕਿ ਅੰਧਵਿਸ਼ਵਾਸਾਂ ਨੂੰ ਫੈਲਾਉਣ ਵਿਚ ਮੀਡੀਆ ਅਹਿਮ ਰੋਲ ਅਦਾ ਕਰ ਰਿਹਾ ਹੈ। ਅੱਜ ਜੇਕਰ ਸਵੇਰੇ ਟੀ: ਵੀ: ਲਗਾਇਆ ਜਾਏ ਤਾਂ 30/40 ਚੈਨਲਾਂ ਤੇ ਬਾਬੇ ਅਧਿਆਤਮਕ ਪ੍ਰਵਚਨ ਕਰ ਰਹੇ ਹੁੰਦੇ ਨੇ ਕਿ, " ਭਗਤੋ ਇਹ ਸੰਸਾਰ ਨਾਸ਼ਵਾਨ ਹੈ ਵਿਅਕਤੀ ਨਾਲ ਕੁੱਝ ਵੀ ਨਹੀਂ ਜਾਣਾ।" ਪਰ ਆਪ ਉਹੀ ਬਾਬਾ ਜੀ 20 ਲੱਖ ਦੀ ਗੱਡੀ ਤੇ ਪਰੀਆਂ ਵਰਗੀ ਸੋਹਣੀ ਗੁੱਡੀ ਨਾਲ ਐਸ਼ਾਂ ਕਰਦੇ ਹਨ। (ਮੁਆਫ਼ ਕਰਨਾ)
ਜਾਂਦਿਆਂ-ਜਾਂਦਿਆਂ ਇੱਕ ਹੋਰ ਨਿੱਕੀ ਜਿਹੀ ਕਹਾਣੀ ਚੇਤੇ ਆ ਗਈ ਉੁਹ ਵੀ ਸੁਣਦੇ ਜਾਓ। ਕਹਿੰਦੇ ਨੇ ਕਿ ਇੱਕ ਬੜਾ ਵਿਦਵਾਨ ਜੋਤਸ਼ੀ ਇੱਕ ਬੇਰੁਜ਼ਗਾਰ ਮੁੰਡੇ ਦਾ ਹੱਥ ਦੇਖ ਰਿਹਾ ਸੀ। ਜੋਤਸ਼ੀ ਕਹਿ ਰਿਹਾ ਸੀ ਕਿ, "ਕਾਕਾ ਤੂੰ ਵੱਡਾ ਅਫ਼ਸਰ ਲੱਗ ਜਾਏਂਗਾ। ਤੇਰੇ ਕੋਲ ਕਾਰਾਂ ਹੋਣਗੀਆਂ, ਤੇਰੇ ਕੋਲ ਮਹਿਲ-ਮਾੜੀਆਂ ਹੋਣ ਗਈਆਂ। ਲੋਕ ਤੇਰੀ ਜੈ-ਜੈਕਾਰ ਕਰਨਗੇ।" ਕੁੱਝ ਦੇਰ ਤਾਂ ਮੁੰਡਾ ਸੁਣਦਾ ਰਿਹਾ ਫਿਰ ਉਸ ਨੇ ਗੁੱਸੇ ਹੁੰਦਿਆਂ ਕਿਹਾ, "ਨਾ ਮੇਰੇ ਕੋਲ ਤਾਂ ਘਰ ਜਾਣ ਲਈ ਬੱਸ ਦੇ ਕਿਰਾਏ ਦੇ ਪੈਸੇ ਵੀ ਨਹੀਂ ਹਨ ਤੇ ਤੂੰ ਲੱਖਾਂ ਰੁਪੱਈਆਂ ਦੀ ਗੱਲ ਪਿਆ ਕਰਦਾ ਏਂ।" ਇਤਨਾ ਕਹਿ ਕੇ ਉਸ ਮੁੰਡੇ ਨੇ ਇੱਕ ਜ਼ੋਰਦਾਰ ਥੱਪੜ ਉਸ ਜੋਤਸ਼ੀ ਦੀ ਸੱਜੀ ਗੱਲ੍ਹ ਤੇ ਜੜ ਦਿੱਤਾ।
ਇੱਕ ਪਲ ਲਈ ਤਾਂ ਜੋਤਸ਼ੀ ਮਹਾਰਾਜ ਨੂੰ ਆਪਣੀਆਂ ਅੱਖਾਂ ਅੱਗੇ ਹਨੇਰਾ-ਹਨੇਰਾ ਜਾਪਿਆ ਤੇ ਉਸ ਦਾ ਸਿਰ ਚਕਰਾ ਗਿਆ ਪਰ ਝੱਟ ਹੀ ਸੰਭਲ ਕੇ ਉਹ ਬੋਲਿਆ, " ਤੂੰ ਮੈਨੂੰ ਕਿਉਂ ਮਾਰਿਆ?"
"ਨਾ ਮੇਰੇ ਤੇ ਆਉਣ ਵਾਲੇ 50 ਸਾਲਾਂ ਦੀਆਂ ਗੱਲਾ ਪਿਆ ਦੱਸਦਾ ਸੈਂ। ਤੈਨੂੰ ਆਪਣੇ 3 ਮਿਨਟਾਂ ਦਾ ਨਹੀਂ ਸੀ ਪਤਾ ਕਿ ਹੁਣ ਮੇਰੇ ਥੱਪੜ ਪੈਣ ਵਾਲਾ ਹੈ।" ਮੁੰਡਾ ਜ਼ੋਰ ਲਾ ਕੇ ਹੱਸਿਆ ਤੇ ਉਠ ਕੇ ਬੱਸ ਅੱਡੇ ਵੱਲ ਨੂੰ ਚੱਲ ਪਿਆ। ਜੋਤਸ਼ੀ ਮਹਾਰਾਜ ਕਦੇ ਜਾਂਦੇ ਮੁੰਡੇ ਵੱਲ ਦੇਖਦੇ ਤੇ ਕਦੇ ਆਪਣੇ ਹੱਥ ਦੀਆਂ ਰੇਖਾਵਾਂ ਨੂੰ। ਪਰ ਹੁਣ ਕਾਫ਼ੀ ਦੇਰ ਹੋ ਚੁੱਕੀ ਸੀ।

Saturday, June 26, 2010

ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ "ਸ਼ਬਦੋਂ ਪਾਰ": ਮਹਾਂ ਕਵਿਤਾ ਦਾ ਜਨਮ - ਬ੍ਰਹਮਜਗਦੀਸ਼ ਸਿੰਘ

ਰਵਿੰਦਰ ਰਵੀ ਦਾ ਕਾਵਿ-ਸੰਗ੍ਰਹਿ "ਸ਼ਬਦੋਂ ਪਾਰ": ਮਹਾਂ ਕਵਿਤਾ ਦਾ ਜਨਮ   
ਬ੍ਰਹਮਜਗਦੀਸ਼ ਸਿੰਘ
ਪੁਸਤਕ: ਸ਼ਬਦੋਂ ਪਾਰ(ਕਾਵਿ-ਸੰਗ੍ਰਹਿ) – ਪ੍ਰਕਾਸ਼ਕ: ਨੈਸ਼ਨਲ ਬੁਕ ਸ਼ਾਪ, ਚਾਂਦਨੀ ਚੌਕ, ਦਿੱਲੀ, ਭਾਰਤ
ਪੰਨੇ ੧੪੮ ਮੁੱਲ: ੧੨੫ ਰੁਪਏ
"ਸ਼ਬਦੋਂ ਪਾਰ" ਰਵਿੰਦਰ ਰਵੀ ਦੀ ਕਾਵਿ-ਟਕਸਾਲ ਵਿੱਚੋਂ ਸਿਰਜਤਿ ਪੰਦਰ੍ਹਵਾਂ ਆਭੂਖਣ ਹੈ! ਇਸ ਵਿਚ ਉਸਦੀਆਂ ੧੯੯੪ ਤੋਂ ੧੯੯੮ ਤਕ ਰਚੀਆਂ ਗਈਆਂ ੯੭ ਕਵਿਤਾਵਾਂ ਸੰਗ੍ਰਹਿਤ ਹਨ! ਇਸ ਸੰਗ੍ਰਹਿ ਵਿਚ ਰਵੀ ਆਪਣੇ ਕਾਵਿ-ਕਰਮ, ਸਿਰਜਨ-ਪ੍ਰਕਿਰਿਆ ਅਤੇ ਅਭਿਅਕਤੀ ਨਾਲ ਜੁੜੇ ਧਰਾਤਲਾਂ ਨੂੰ ਪਰਿਭਾਸ਼ਤ ਕਰਨ ਦੇ ਅਮਲ ਨਾਲ ਜੁੜਿਆ ਹੋਇਆ ਹੈ! ਬੜੀ ਦੇਰ ਤੋਂ ਉਹ ਇਸ ਤੱਥ ਉੱਪਰ ਸੁਦ੍ਰਿੜ੍ਹ ਹੈ ਕਿ "ਸ਼ਬਦ" ਹੀ ਸੰਸਾਰ ਹੈ, ਪਰੰਤੂ ਉਸਦੇ ਸੰਸਾਰ ਦੀ ਕਲਪਨਾ ਬੜੀ ਵਸੀਹ ਹੈ! ਇਸ ਵਿਚ ਦਿਸਦਾ ਅਤੇ ਅਣਦਿਸਦਾ, ਸੂਖਮ ਅਤੇ ਸਥੂਲ, ਕਿਹਾ ਅਤੇ ਅਣਕਿਹਾ, ਸਭ ਕੁਝ ਆ ਜਾਂਦਾ ਹੈ! ਇਹੋ ਜਿਹੇ ਸੰਸਾਰ ਦੀ ਨਿਸ਼ਾਨੇਦਹੀ ਕਰਨਾ ਅਤੇ ਇਸ ਨੂੰ ਕਾਵਿ ਦੇ ਮਾਧਿਅਮ ਦੁਆਰਾ ਅਭਿਵਿਅਕਤ ਕਰਨਾ – ਰਵਿੰਦਰ ਰਵੀ ਦੇ ਫਨ ਅਤੇ ਫਿਕਰ ਦਾ ਮੁੱਖ ਸਰੋਕਾਰ ਹੈ!
ਕਾਵਿ-ਕਰਮ ਨਾਲ ਜੁੜੇ ਹੋਏ ਆਧੁਨਿਕ ਯੁੱਗ ਦੇ ਕਈ ਮਹੱਤਵ ਪੂਰਨ ਕਵੀਆਂ ਨੇ "ਸ਼ਬਦ" ਦੀ ਸੀਮਾਂ-ਬੱਧਤਾ ਵਲ ਵੀ ਸੰਕੇਤ ਕੀਤਾ ਹੈ! ਵਸਤੂਗਤ ਜਗਤ ਦੀ ਪਹਿਚਾਣ ਨਾਲ ਜੁੜਿਆ ਹੋਣ ਕਰਕੇ ਸ਼ਬਦ ਰੂੜ੍ਹੀਗ੍ਰਸਿਤ, ਏਕਾਂਕੀ ਅਤੇ ਮਕੈਨਕੀ ਹੋ ਜਾਂਦਾ ਹੈ; ਜਿਸ ਕਾਰਨ ਨਵੇਂ ਭਾਵਬੋਧ ਵਾਲੇ ਕਿਸੇ ਰੈਡੀਕਲ ਕਵੀ ਵਾਸਤੇ ਇਸਦੇ ਮਾਧਿਅਮ ਦੁਆਰਾ ਆਪਣੇ ਆਪ ਨੂੰ ਅਭਿਵਿਅਕਤ ਕਰਨਾ ਕਠਿਨ ਹੋ ਜਾਂਦਾ ਹੈ! ਸ਼ਬਦਾਂ ਦੀ ਅਜਿਹੀ ਸੀਮਾਂ ਉੱਪਰ ਕਾਬੂ ਪਾਉਣ ਵਾਸਤੇ ਕਵੀ ਨੂੰ ਪ੍ਰਤੀਕਾਂ ਦਾ ਸਹਾਰਾ ਲੈਣਾ ਪੈਂਦਾ ਹੈ! ਪ੍ਰੰਤੂ ਕਈ ਵਾਰ ਪ੍ਰਤੀਕ-ਵਿਧਾਨ ਵੀ ਏਨਾ ਜੱਟਿਲ ਅਤੇ ਵਿਅਕਤੀਗਤ ਹੋ ਜਾਂਦਾ ਹੈ ਕਿ ਪਾਠਕ ਕਾਵਿ-ਪਾਠ ਨਾਲ ਇਕਸੁਰ ਨਹੀਂ ਹੋ ਪਾਉਂਦਾ ਅਤੇ ਇਉਂ ਕਵੀ ਆਪਣੇ ਪਾਠਕਾਂ ਲਈ ਬੇਗਾਨਾ ਅਤੇ ਅਜਨਬੀ ਹੋ ਜਾਂਦਾ ਹੈ! ਇਸ ਤਰ੍ਹਾਂ ਕਾਵਿ ਦੇ ਮਾਧਿਅਮ ਦੁਆਰਾ ਆਪਣੀ ਵਿਲੱਖਣਤਾ ਦੀ ਪਹਿਚਾਣ ਅਤੇ ਪੇਸ਼ਕਾਰੀ ਕਰਨਾ ਇਕ ਬਹੁਤ ਹੀ ਪੇਚੀਦਾ ਮਸਲਾ ਹੈ! ਫਰਾਂਸ ਵਿਚ ਸੁਰ-ਰੀਅਲਿਜ਼ਮ ਦੀ ਲਹਿਰ ਨਾਲ ਜੁੜੇ ਸ਼ਟੀਫਨ ਜਾਰਜ, ਮਲਾਰਮੀ ਅਤੇ ਰਿੰਬੋ ਵਰਗੇ ਬਹੁਤ ਸਾਰੇ ਪ੍ਰਤਿਭਾਸ਼ੀਲ ਕਵੀ "ਸ਼ਬਦ" ਦੇ ਇਸ ਵਚਿੱਤਰ ਅਤੇ ਰਹੱਸਮਈ ਸਰੂਪ ਕਾਰਨ ਆਪਣੇ ਪਾਠਕ-ਵਰਗ ਤੋਂ ਕੱਟੇ ਗਏ ਸਨ!
ਰਵਿੰਦਰ ਰਵੀ ਆਪਣੀ ਕਾਵਿ-ਯਾਤਰਾ ਦੀ ਸ਼ੁਰੂਆਤ ਸ਼ਬਦਾਂ ਦੀ ਇਸ ਰਹੱਸਮਈ ਲੀਲ੍ਹਾ ਤੋਂ ਹੀ ਕਰਦਾ ਹੈ! ਮਾਧਿਅਮ ਨੂੰ ਪਹਿਚਾਣਕੇ ਮੰਜ਼ਿਲ ਦੀ ਪ੍ਰਾਪਤੀ ਵਲ ਅਗਰਸਰ ਹੂੰਦਾ ਹੈ! ਉਹ "ਸ਼ਬਦ" ਨੂੰ ਕੋਸ਼ਗਤ, ਸੰਦਰਭਗਤ ਅਤੇ ਪ੍ਰਤੀਕਗਤ ਅਰਥਾਂ ਤੋਂ ਨਿਖੇੜ ਕੇ, ਇਸ ਦੀ ਪ੍ਰਕ੍ਰਿਤੀ ਅਤੇ ਸ਼ਕਤੀ ਨੂੰ ਪਰਿਭਾਸ਼ਤ ਕਰਨ ਦੇ ਆਹਰ ਵਿਚ ਹੈ! ਆਪਣੀ ਇਕ ਕਵਿਤਾ ਵਿਚ ਉਹ ਲਿਖਦਾ ਹੈ:
ਸ਼ਬਦ ਦਰਵਾਜ਼ੇ ਬਣੇ ਵਿੰਹਦੇ ਰਹੇ:
ਅਰਥ ਉੱਚੇ
ਅਰਥ ਸੁੱਚੇ
ਅੱਖਰਾਂ ਦੇ ਜੋੜ ਨੂੰ ਵੀ
ਨਿਰ-ਅਰਥ ਕਹਿੰਦੇ ਰਹੇ!
ਕੁਝ ਤਾਂ ਰਹਿਣਾ ਹੈ
ਹਵਾਵਾਂ ਵਿਚ......
......."ਹਵਾ" ਦੇ "ਸ਼ਬਦ" ਵਿਚ
ਸ਼ਬਦ ਦੇ ਇਕ-ਅਰਥ ਤੋਂ ਵੱਖਰਾ ਜਿਹਾ!!!
- ("ਖਲਾਈ ਕੈਪਸਿਊਲ") -
ਰਵਿੰਦਰ ਰਵੀ ਗਾਹੇ ਅਤੇ ਹੰਢਾਏ ਰਸਤਿਆਂ ਉੱਪਰ ਚੱਲਣ ਦਾ ਅਭਿਲਾਖੀ ਨਹੀਂ ਹੈ! ਉਹ ਆਪਣੇ ਰਸਤੇ ਆਪ ਬਣਾਉਂਦਾ ਹੈ, ਚਾਹੇ ਇਹ ਪਗਡੰਡੀਆਂ ਵਰਗੇ ਵਲਦਾਰ ਅਤੇ ਉੱਚੇ ਨੀਵੇਂ ਹੀ ਕਿਉਂ ਨਾ ਹੋਣ! ਸਪਸ਼ਟ ਹੈ ਕਿ ਆਪ ਬਣਾਏ ਇਨ੍ਹਾਂ ਰਸਤਿਆਂ ਉੱਪਰ ਚੱਲਣ ਸਮੇਂ ਉਸ ਨਾਲ ਯਾਤਰੀਆਂ ਦੀ ਭੀੜ ਵੀ ਨਹੀਂ ਹੋਵੇਗੀ ਬਲਕਿ ਬਹੁਤੀ ਵਾਰ ਕਵੀ ਨੂੰ ਇਕੱਲਿਆਂ ਹੀ ਚਿੰਤਨ ਅਤੇ ਅਭਿਵਿਅੰਜਨ ਦੀਆਂ ਵਾਦੀਆਂ ਵਿੱਚੋਂ ਗੁਜ਼ਰਨਾ ਪੈਂਦਾ ਹੈ! ਜੀਵਨ ਦੀ ਇਸ ਲੰਬੀ ਅਤੇ ਕਠਿਨ ਯਾਤਰਾ ਵਿਚ ਥੋੜ੍ਹੇ ਸਮੇਂ ਲਈ ਕੁਝ ਮਿੱਤਰ ਅਤੇ ਮਹਿਬੂਬ ਉਸ ਦੇ ਹਮਸਫਰ ਜ਼ਰੂਰ ਬਣਦੇ ਹਨ ਪਰ ਮਨੁੱਖ ਆਪਣੀ ਹੋਂਦ ਅਤੇ ਸ਼ਨਾਖਤ ਦੀ ਯਾਤਰਾ ਇਕੱਲਿਆਂ ਹੀ ਤੈਅ ਕਰਦਾ ਹੈ! ਅਸਤਿਤਵਵਾਦੀ ਚਿੰਤਕਾਂ ਨੇ ਮਨੁੱਖ ਦੇ ਇਕਲਾਪੇ ਅਤੇ ਅਜਨਬੀਪਨ ਬਾਰੇ ਕੁਝ ਸਾਰਥਿਕ ਗੱਲਾਂ ਕੀਤੀਆਂ ਵੀ ਹਨ ਪਰੰਤੂ ਇਹ ਤੱਥ ਤਾਂ ਇਕ ਇਤਿਹਾਸਿਕ ਹਕੀਕਤ ਹੀ ਹੈ ਕਿ ਜੈਨੁਅਨ ਵਿਅਕਤੀ ਇਕੱਲਾ ਹੀ ਵਿਚਰਦਾ ਹੈ! ਇਕਲਾਪੇ ਦੀ ਸਥਿਤੀ ਵਿਚ ਉਸ ਦੀ ਸ਼ਖਸੀਅਤ ਸਗੋਂ ਹੋਰ ਵੀਰਾਨ ਹੋ ਜਾਂਦੀ ਹੈ! ਕਵੀ ਦੇ ਸ਼ਬਦਾਂ ਵਿਚ:
ਸ਼ਬਦਾਂ ਦੇ ਇਸ ਮੇਲੇ ਵਿਚ
ਕਦੇ, ਕਦੇ
ਮਨ ਬਹੁਤ ਉਦਾਸ ਹੋ ਜਾਂਦਾ ਹੈ!
ਅਤਿ ਦੇ ਏਕਾਂਕੀਪਨ „ਚੋਂ
ਰੋਹ ਜਾਗਦਾ ਹੈ!
ਮੇਰਾ ਕੱਦ ਫੈਲਦਾ ਹੈ..........
ਅਸਤਿਤਵ „ਤੇ ਮੜ੍ਹੇ
ਸ਼ਬਦਾਂ ਦੇ ਭੀੜੇ ਵਸਤਰ
ਸੀਣਾਂ ਤੋਂ ਫਟ
ਉੱਧੜ ਜਾਂਦੇ ਹਨ!
ਖਿਤਿਜ ਤੋਂ ਵੀ
ਅਗਾਂਹ ਵੇਖਦੀ ਹੈ ਨਜ਼ਰ
ਐਕਸ-ਰੇ ਵਾਂਗ.....
ਹਰ ਧੁੰਦ, ਧੂੰਏਂ ਤੋਂ ਪਾਰ
ਜਿੱਥੇ ਅਰਥਾਂ ਲਈ ਸੌੜਾ ਜਾਪਦਾ ਹੈ
ਸ਼ਬਦਾਂ ਦਾ ਸੰਸਾਰ!
- ("ਸ਼ਬਦੋਂ ਪਾਰ") -
"ਸ਼ਬਦੋਂ ਪਾਰ" ਦੀਆਂ ਕਵਿਤਾਵਾਂ ਵਿਚ ਕਵੀ ਉਰਵਾਰ-ਪਾਰ/ਇਹ/ਔਹ ਅਤੇ ਨਾਂਹ/ਨਹੀਂ ਦੀ ਮਕੈਨਕੀ ਵਿਭਾਜਤ ਰੇਖਾ ਨੂੰ ਉਲੰਘਕੇ ਜੀਵਨ ਅਤੇ ਜਗਤ ਨੂੰ ਇਸ ਦੀ ਸਮੁੱਚਤਾ ਵਿਚ, ਇਸ ਦੇ ਸਾਰੇ ਅੰਤਰ-ਵਿਰੋਧਾਂ ਸਮੇਤ ਪਕੜਨਾ ਚਾਹੁੰਦਾ ਹੈ! ਉਸ ਲਈ ਵਾਂਛਿਤ ਅਤੇ ਵਿਵਰਜਿਤ ਵਿਚ ਕੋਈ ਭੇਦ ਨਹੀਂ! ਮਨੁੱਖੀ ਜੀਵਨ ਵਿਚ ਸਭ ਕੁਝ ਹੀ ਸਵੀਕਾਰ ਕਰਨ ਯੋਗ ਹੈ, ਪਰ ਸਾਂਭਣ ਯੋਗ ਕੁਝ ਵੀ ਨਹੀਂ! ਇਸ ਅੰਤਰ-ਦ੍ਰਿਸ਼ਟੀ ਨੇ ਕਵੀ ਨੂੰ ਦਰਵੇਸ਼ਾਂ ਵਾਲਾ ਜਿਗਰਾ(ਜੀਰਾਂਦ) ਪ੍ਰਦਾਨ ਕਰ ਦਿੱਤਾ ਹੈ! ਹੁਣ ਉਸ ਲਈ ਸਾਰਾ ਬ੍ਰਹਿਮੰਡ ਹੀ ਆਪਣਾ ਘਰ ਬਣ ਗਿਆ ਹੈ! "ਅਘਰਵਾਸੀ" ਦੀ ਯਾਤਰਾ ਅਤੇ ਸਾਧਨਾ ਸੰਪੂਰਨ ਹੋ ਗਈ ਹੈ! ਇਸੇ ਮਾਨਸਿਕਤਾ ਵਿੱਚੋਂ ਆਉਣ ਵਾਲੇ ਯੁੱਗ ਲਈ ਉਸ ਦਾ ਫਿਕਰ ਆਕਾਰਵੰਤ ਹੁੰਦਾ ਹੈ! ਉਹ ਚਾਹੁੰਦਾ ਹੈ ਕਿ ਉਸਦੀ ਪ੍ਰਿਥਵੀ(eaਰਟਹ) ਅਤੇ ਉਸ ਦਾ ਬ੍ਰਹਿਮੰਡ(ੁਨਵਿeਰਸe) ਖੂਬਸੂਰਤ ਬਣਿਆਂ ਰਹੇ ਅਤੇ ਕਿਸੇ ਵੀ ਤਰ੍ਹਾਂ ਦਾ ਸਥੂਲ ਜਾਂ ਸੂਖਮ ਪ੍ਰਦੂਸ਼ਣ ਇਸ ਦੀ ਖੂਬਸੂਰਤੀ ਉੱਪਰ ਦਾਗ਼ ਨਾ ਲਗਾਏ! "ਸ਼ਬਦੋਂ ਪਾਰ" ਦੀਆਂ ਕਵਿਤਾਵਾਂ ਵਿਚ ਰਵੀ ਦੀ ਇਸ ਇੱਛਾ ਦਾ ਅੰਕਣ ਹੋਇਆ ਹੈ! ਦੇਖੋ:
ਇਹ ਕੂੜਾ ਸ੍ਰਿਸ਼ਟੀ ਲਈ ਖਤਰਾ!
ਸ਼ਵਸਥ ਸੋਚ, ਦ੍ਰਿਸ਼ਟੀ ਲਈ ਖਤਰਾ!
ਆਦਮ-ਬੋ, ਆਦਮ-ਬੋ ਕਰਦੇ
ਇਸ ਕੂੜੇ ਦੇ ਚੱਕ੍ਰਵਯੂਹ ਨੂੰ
ਕਿਹੜਾ ਸੂਰਾ ਤੋੜ ਸਕੇਗਾ?
ਵਾਤਾਵਰਣ ਦੀ ਸ਼ੁੱਧੀ ਦੇ ਲਈ
ਸਭ ਦੀ ਸੁਰਤੀ ਜੋੜ ਸਕੇਗਾ?
– ("ਪ੍ਰਦੂਸ਼ਣ") –
ਪ੍ਰਮਾਣੂੰ-ਛਤਰੀ ਹੇਠ
ਤਮਾਸ਼ਬੀਨ ਬਣੇ ਲੋਕ –
ਸੁਪਨ-ਪੂਰਤੀ ਵਿਚ ਮਸਤ –
ਗ਼ੁਬਾਰੇ ਦੇ ਫੁਲਾਟ
ਤੇ ਰੰਗ ਰੂਪ ਨੂੰ
ਸਲਾਹ ਰਹੇ ਹਨ!
ਆਫਰੇ ਹੋਏ ਸਾਗਰਾਂ ਵਿਚਕਾਰ
ਛੇਕ ਹੋਈਆਂ ਕਿਸ਼ਤੀਆਂ „ਚ ਬੈਠੇ,
ਜ਼ਿੰਦਗੀ ਦਾ ਗੀਤ
ਗਾ ਰਹੇ ਹਨ!
– ("ਗ਼ੁਬਾਰਾ ਤੇ ਜ਼ਿੰਦਗੀ ਦਾ ਗੀਤ")
ਇਸ ਸੰਗ੍ਰਹਿ ਦੀਆਂ ਕੁਝ ਕਵਿਤਾਵਾਂ ਉੱਤਰ-ਆਧੁਨਿਕਤਾ ਤੇ ਉੱਤਰ-ਈਸ਼ਵਰ-ਕਾਲ ਨੂੰ ਵੀ ਮੁਖਾਤਿਬ ਹਨ! ਜਿਵੇਂ ਜਿਵੇਂ ਕਵੀ ਇਸ ਨਵੇਂ ਯੁੱਗ ਦੀ ਕਲਪਨਾ ਕਰਦਾ ਹੈ, ਹਜ਼ਾਰਾਂ ਹੀ ਨਵੇਂ ਦਰ ਅਤੇ ਨਵੇਂ ਦਿਸਹੱਦੇ ਉਸਦੇ ਜ਼ੇਹਨ ਵਿਚ ਖੁੱਲ੍ਹਦੇ ਚਲੇ ਜਾਂਦੇ ਹਨ! ਉਸਨੂੰ ਅਹਿਸਾਸ ਹੋ ਜਾਂਦਾ ਹੈ ਕਿ ਹਜ਼ਾਰਾਂ ਸਾਲ ਪਹਿਲਾਂ ਆਪਣੀ ਕਲਪਨਾ ਵਿੱਚੋਂ ਰੱਬ ਸਿਰਜਣ ਵਾਲਾ ਮਨੁੱਖ ਹੁਣ ਹੌਲੀ ਹੌਲੀ ਰੱਬ-ਹੀਣ ਹੁੰਦਾ ਜਾ ਰਿਹਾ ਹੈ! ਕਦੇ ਕਦੇ ਉਸਨੂੰ ਇਉਂ ਲੱਗਦਾ ਹੈ ਜਿਵੇਂ ਰੱਬ ਨੇ ਆਪਣੀ ਰੱਬਤਾ ਤੋਂ ਅਵਕਾਸ਼ ਪ੍ਰਾਪਤ ਕਰ ਲਿਆ ਹੈ! ਉਹ ਲਿਖਦਾ ਹੈ:
ਜਾਪਦਾ ਹੈ ਕਿ
ਚਾਰ ਚੁਫੇਰੇ
ਬੇਕਾਰਾਂ ਦੀ ਭੀੜ ਵਿਚ ਖੜੋਤਾ
ਈਸ਼ਵਰ ਵੀ ਬੇਕਾਰ ਹੋ ਗਿਆ ਹੈ!
..................................
ਕੱਲ੍ਹ ਤਕ ਜੋ ਅਕਾਲ ਸੀ,
ਕਾਲ-ਯੁਕਤ ਹੋ ਗਿਆ ਹੈ,
ਉਸਦਾ ਸਮਾਂ ਖੜੋ ਗਿਆ ਹੈ!
ਪ੍ਰਭੂ ਆਪਣੇ ਪ੍ਰਭੂਤਵ ਤੋਂ
ਮੁਕਤ ਹੋ ਗਿਆ ਹੈ!
- ("ਕਲੋਨਿੰਗ: ਉੱਤਰ-ਈਸ਼ਵਰ-ਕਾਲ") –
ਜੇ ਅਸੀਂ ਰਵਿੰਦਰ ਰਵੀ ਦੇ ਇਸ ਕਾਵਿ-ਸੰਗ੍ਰਹਿ ਨੂੰ ਉਸਦੇ ਸਮੁੱਚੇ ਕਾਵਿ-ਲੋਕ ਦੇ ਪਰਿਪੇਖ ਵਿਚ ਰੱਖ ਕੇ ਵੇਖੀਏ, ਤਾਂ ਪਤਾ ਚੱਲਦਾ ਹੈ ਕਿ ਉਸਦੀ ਕਵਿਤਾ ਵਿਚ ਕੁਝ ਵਿਸ਼ੈ ਨਿਰੰਤਰ(ਰeਚੁਰਰeਨਟ ਟਹeਮeਸ) ਗਤੀਸ਼ੀਲ਼ ਰਹੇ ਹਨ! ਵਿਸ਼ਵ ਦੀ ਤੇਜ਼ੀ ਨਾਲ ਬਦਲ ਰਹੀ ਨੁਹਾਰ, ਮਾਨਵੀ ਰਿਸ਼ਤਿਆਂ ਵਿਚ ਆ ਰਿਹਾ ਬਦਲਾਅ ਅਤੇ ਐਟਮੀਂ ਅਸਤਰਾਂ-ਸ਼ਸਤਰਾਂ ਦਾ ਵਿਕਰਾਲ ਸਰੂਪ ਆਦਿ ਵਿਸ਼ੈ ਉਸਦੀ ਹਰ ਕਾਵਿ-ਕਿਰਤ ਵਿਚ ਰੂਪਮਾਨ ਹੋਏ ਹਨ! ਪਰੰਤੂ ਪਿਛਲੇ ਕੁਝ ਵਰ੍ਹਿਆਂ ਤੋਂ ਉਹ ਜੀਵਨ ਦੇ ਬੁਨਿਆਦੀ ਮਸਲਿਆਂ ਦੀ ਪੁਣ-ਛਾਣ ਵਲ ਵੀ ਅਗਰਸਰ ਹੋਇਆ ਹੈ! ਮਾਨਵ ਦੀ ਹੋਂਦ ਅਤੇ ਹੋਣੀ ਨਾਲ ਜੁੜੇ ਅਜਿਹੇ ਵਿਸ਼ੇ ਉਸਦੇ ਕਾਵਿ-ਜਗਤ ਨੂੰ ਇਕ ਨਿਵੇਕਲੀ ਕੈਫੀਅਤ ਪ੍ਰਦਾਨ ਕਰਦੇ ਹਨ!
"ਸ਼ਬਦੋਂ ਪਾਰ" ਦੀਆਂ ਕੁਝ(ਵਿਸ਼ੇਸ਼ ਕਰ ਮੁੱਢਲੀਆਂ) ਕਵਿਤਾਵਾਂ ਪੜ੍ਹਕੇ ਮਨ ਵਿਚ ਕੁਝ ਇਸ ਤਰ੍ਹਾਂ ਦੇ ਵਿਚਾਰ ਵੀ ਪੈਦਾ ਹੰਦੇ ਹਨ ਕਿ ਹੁਣ ਪੰਜਾਬੀ ਵਿਚ ਲਿਖ ਰਹੇ ਬਾਕੀ ਕਵੀਆਂ ਦੇ ਕਹਿਣ ਲਈ ਕੀ ਬਚਿਆ ਹੈ? ਜਿਵੇਂ ਕਦੇ ਬੈਕੇਟ, ਰੋਬ ਗ੍ਰੀਏ ਅਤੇ ਇਆਨੈਸਕੋ ਵਰਗੇ ਨਾਵਲਕਾਰਾਂ ਜਾਂ ਨਾਟਕਕਾਰਾਂ ਦੀਆਂ ਰਚਨਾਵਾਂ ਨੂੰ ਪੜ੍ਹਕੇ ਮਹਿਸੂਸਸ ਹੁੰਦਾ ਸੀ ਕਿ ਹੁਣ ਹੋਰ ਨਾਵਲ ਜਾਂ ਨਾਟਕ ਲਿਖਣ ਦੀ ਗੁੰਜਾਇਸ਼ ਹੀ ਕਿੱਥੇ ਰਹਿ ਗਈ ਹੈ? ਇੱਥੇ ਰਵਿੰਦਰ ਰਵੀ ਦਾ ਅਨੁਭਵ, ਬ੍ਰਿਤਾਂਤ-ਸ਼ੈਲੀਆਂ, ਸ਼ਿਲਪ ਅਤੇ ਸ਼ਬਦਾਵਲੀ, ਕਾਵਿਕ ਊਰਜਾ ਦੇ ਇਕ ਅਨੰਤ ਅਤੇ ਅਮੁੱਕ ਸੋਮੇਂ ਵਿਚ ਅਭੇਦ ਹੋ ਕੇ ਮਹਾਂ ਕਵਿਤਾ(ਬਾਣੀ) ਦਾ ਰੂਪ ਧਾਰਨ ਕਰ ਗਏ ਹਨ! ਇਨ੍ਹਾਂ ਕਵਿਤਾਵਾਂ ਵਿੱਚੋਂ ਦੀ ਗੁਜ਼ਰਦਾ ਹੋਇਆ ਪਾਠਕ ਵਿਸਮਾਦ ਦੇ ਅਸੀਮ ਸਾਗਰ ਵਿਚ ਵਿਲੀਨ ਹੋ ਜਾਂਦਾ ਹੈ!
"ਸ਼ਬਦ" ਦੀ ਅਜਿਹੀ ਆਰਾਧਨਾ ਦੁਆਰਾ ਕਵੀ ਨੇ ਜੀਵਨ ਅਤੇ ਜਗਤ ਦੇ ਰਹੱਸ ਨੂੰ ਜਾਣ ਲਿਆ ਹੈ! ਉਹ ਸਾਰੇ ਭਰਮਾਂ ਅਤੇ ਪੂਰਵਾਗ੍ਰਹਿਆਂ ਤੋਂ ਮੁਕਤ ਹੋ ਗਿਆ ਹੈ! "ਸ਼ਬਦੋਂ ਪਾਰ" ਕਾਵਿ-ਸੰਗ੍ਰਹਿ ਵਿਚ ਕਵੀ ਵਿਮੁਕਤ ਮਾਨਸਿਕਤਾ ਨਾਲ ਆਪਣੇ ਯੁੱਗ ਦੀਆਂ ਵਿਸੰਗਤੀਆਂ ਅਤੇ ਵਿਕ੍ਰਿਤੀਆਂ ਦੇ ਰੂ-ਬ-ਰੂ ਹੁੰਦਾ ਹੈ!
ਅਜੋਕੇ ਉਪਭੋਗਤਾਵਾਦੀ ਸੱਭਿਆਚਾਰ ਵਿਚ ਅਜਿਹੇ ਸਹਿਜ-ਬੋਲ ਮਨ ਅਤੇ ਆਤਮਾਂ ਨੂੰ ਇਕ ਅਨੋਖੀ ਕੈਫੀਅਤ ਪ੍ਰਦਾਨ ਕਰਦੇ ਹਨ!
ਇਸ ਪ੍ਰਸੰਗ ਵਿਚ ਉਸਦੀ ਮਹਾਂ ਕਵਿਤਾ ਦੇ ਕੁਝ ਅੰਸ਼ ਵੇਖੋ:
ਪਾਰਦਰਸ਼ੀ ਨਜ਼ਰ ਸ਼ਬਦ,
ਦ੍ਰਿਸ਼ ਸ਼ਬਦ, ਦਰਸ਼ਨ ਸ਼ਬਦ!
ਸ਼ਬਦ ਤੋਰ, ਸ਼ਬਦ ਤੁਰਨ!
ਸ਼ਬਦ ਖੜੋਤ, ਸ਼ਬਦ ਖੜ੍ਹਨ!
ਆਪ ਹੀ ੀ ਰਹਾਓ ੀ ਸ਼ਬਦ,
ਆਪ ਹੀ ਟਿਕਾਓ ਸ਼ਬਦ!
ਸ਼ੋਰ ਸ਼ਬਦ, ਮੌਨ ਸ਼ਬਦ!
ਕੱਥ ਅਤੇ ਅਕੱਥ ਸ਼ਬਦ,
ਸ਼ਬਦ ਸੂਰਜ, ਛਾਂ ਸ਼ਬਦ,
ਸ਼ਬਦ ਨਾਂ, ਅਨਾਂ ਸ਼ਬਦ!
ਖੰਡਨ ਤੇ ਮੰਡਨ ਸ਼ਬਦ,
ਕਲਾ, ਮਨੋਰੰਜਨ ਸ਼ਬਦ!
ਮੌਤ ਅਤੇ ਜਨਮ ਸ਼ਬਦ,
ਆਪ ਆਪਣਾ ਸਨਮ ਸ਼ਬਦ!
ਨੀਤੀ ਅਤੇ ਰੀਤੀ ਸ਼ਬਦ,
ਆਪ, ਜੱਗਬੀਤੀ ਸ਼ਬਦ!
- ("ਸ਼ਬਦ") –
- ਪ੍ਰੋ. ਬ੍ਰਹਮਜਗਦੀਸ਼ ਸਿੰਘ –
"ਤ੍ਰਿਸ਼ੰਕੂ", ਲੁਧਿਆਣਾ(ਭਾਰਤ)

ਸਾਨੂੰ ਨਸਲਵਾਦ ਨਹੀਂ; ਅਸਲਵਾਦ ਨੇ ਮਾਰਿਆ -ਮਿੰਟੂ ਬਰਾੜ

ਸਾਨੂੰ ਨਸਲਵਾਦ ਨਹੀਂ; ਅਸਲਵਾਦ ਨੇ ਮਾਰਿਆ

ਮਿੰਟੂ ਬਰਾੜ
ਅੱਜ ਫੇਰ ਤੁਹਾਡੇ ਮੂਹਰੇ ਉਹੀ ਕਹੀ ਤੇ ਕੁਹਾੜੀ ਲੈ ਕੇ ਬਹਿ ਗਿਆ ਹਾਂ। ਬਹੁਤ ਸਾਰੇ ਪਾਠਕ ਸੋਚਣਗੇ ਕਿ ਮੇਰੇ ਕੋਲ ਸ਼ਾਇਦ ਲਿਖਣ ਨੂੰ ਕੁੱਝ ਬਾਕੀ ਨਹੀਂ ਰਿਹਾ ਤੇ ਇਸੇ ਲਈ ਵਾਰ-ਵਾਰ ਉਹੀ ਘਸਿਆ-ਪੁਰਾਣਾ ਮੁੱਦਾ ਲੈ ਕੇ ਬਹਿ ਜਾਂਦਾ ਹਾਂ। ਪਰ ਦੋਸਤੋ ਲਿਖਣ ਨੂੰ ਤਾਂ ਬਹੁਤ ਕੁੱਝ ਹੈ। ਪਰ, ਜਿੰਨਾਂ ਕਹਾਣੀਆਂ ਨੇ ਕਿਸੇ ਦਾ ਕੁੱਝ ਸੰਵਾਰਨਾ ਹੀ ਨਹੀਂ ਉਹ ਪਾਉਣੀਆਂ ਵਕਤ ਦੀ ਬਰਬਾਦੀ ਤੋਂ ਵੱਧ ਹੋਰ ਕੁੱਝ ਵੀ ਨਹੀਂ ਹਨ ਅਤੇ ਦੂਜੀ ਗੱਲ ਜਦੋਂ ਅੱਖਾਂ ਦੇ ਸਾਹਮਣੇ ਹਕੀਕਤ ਦੇਖ ਰਹੇ ਹੋਈਏ ਤਾਂ ਕਲਪਨਾਵਾਂ ਕਰਨ ਦੀ ਕੀ ਲੋੜ ਹੈ? ਹਕੀਕਤ ਵੀ ਇਹੋ ਜਿਹੀ ਜਿਸ ਨੇ ਇਕ ਨਹੀਂ ਲੱਖਾਂ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ ਹੋਵੇ। ਸੋ ਦੋਸਤੋ ਭਾਵੇਂ ਮੁੱਦਾ ਉਹੀ ਪੁਰਾਣਾ ਆਸਟ੍ਰੇਲੀਆ ਵਿੱਚ ਚੰਗੇ ਭਵਿੱਖ ਦੀ ਭਾਲ ਚ ਆਏ ਲੱਖਾਂ ਭਾਰਤੀ ਵਿਦਿਆਰਥੀਆਂ ਦੇ ਉੱਤੇ ਹੀ ਘੁੰਮਦਾ ਹੈ ਪਰ ਹੁਣ ਜੋ ਮੋੜ ਇਹ ਮਾਮਲਾ ਲੈ ਚੁੱਕਿਆ ਹੈ ਉਸ ਦਾ ਵਿਸਥਾਰ ਤੁਹਾਡੇ ਨਾਲ ਸਾਂਝਾ ਕਰਨ ਲਈ ਇਹ ਲੇਖ ਲਿਖਣਾ ਮੇਰੀ ਮਜਬੂਰੀ ਬਣ ਗਿਆ ਸੀ।

ਆਸਟ੍ਰੇਲੀਆ ਪੜ੍ਹਨ ਆਉਣ ਤੋਂ ਪਹਿਲਾਂ ਇੰਡੀਆ ਵਿੱਚ ਆਈਲਟਸ ਦੀ ਤਿਆਰੀ ਵੇਲੇ ਇੰਟਰਵਿਊ ਦੀ ਪ੍ਰੈਕਟਿਸ ਕਰ ਰਹੇ ਹਰ ਵਿਦਿਆਰਥੀ ਤੋਂ ਇੱਕ ਸਵਾਲ ਪੁੱਛਿਆ ਜਾਂਦਾ ਹੈ ਕਿ, ਤੁਸੀ ਆਸਟ੍ਰੇਲੀਆ ਕੀ ਲੈਣ ਜਾ ਰਹੇ ਹੋ ? ਤਾਂ ਹਰ ਇਕ ਦਾ ਇਕੋ ਜਵਾਬ ਹੁੰਦਾ ਹੈ ਕਿ ਚੰਗੇ ਭਵਿੱਖ ਲਈ । ਇਹ ਕੋਈ ਘੜਿਆ-ਘੜਾਇਆ ਜਵਾਬ ਨਹੀਂ ਹੁੰਦਾ ਬਲਕਿ ਇਕ ਨਿਰੋਲ ਸੱਚ ਹੁੰਦਾ ਹੈ। ਪਰ ਅੱਜ ਇਹੀ ਸੱਚ ਸਰਾਪ ਦਾ ਰੂਪ ਧਾਰਨ ਕਰਕੇ ਚੰਗੇ ਭਵਿੱਖ ਦੇ ਸੌਦਾਗਰਾਂ ਨੂੰ ਇਕ ਇਕ ਕਰਕੇ ਨਿਗਲ਼ ਰਿਹਾ ਹੈ। ਇਸ ਉਲਝ ਚੁੱਕੇ ਤਾਣੇ-ਬਾਣੇ  ਨੂੰ ਸੁਲਝਣਾ ਸੁਖਾਲਾ ਨਹੀਂ ਜਾਪ ਰਿਹਾ। ਪਰ ਆਪਾਂ 'ਆਪਾਂ ਪੜਚੋਲ' ਜਰੂਰ ਕਰ ਸਕਦੇ ਹਾਂ ਕਿ ਅੱਜ ਜੋ ਹਾਲਾਤ ਬਣੇ ਹਨ ਉਸ ਪਿੱਛੇ ਦੋਸ਼ੀ ਕੋਣ ਹੈ?

ਦੋਸ਼ੀ ਦੱਸਣ ਦੀ ਲੋੜ ਨਹੀਂ ਕਿਉਂਕਿ ਉਹ ਤਾਂ ਇਸ ਲੇਖ ਦਾ ਸਿਰਲੇਖ ਹੀ ਦੱਸ ਰਿਹਾ ਹੈ ਕਿ 'ਸਾਨੂੰ ਨਸਲਵਾਦ ਨਹੀਂ ਅਸਲਵਾਦ ਨੇ ਮਾਰਿਆ'! ਸਭ ਤੋਂ ਪਹਿਲਾਂ ਨਸਲਵਾਦ ਤੇ ਅਸਲਵਾਦ ਦੇ ਅੱਖਰੀਂ ਅਰਥ ਜਾਣਨੇ ਬਹੁਤ ਜਰੂਰੀ ਹਨ। ਨਸਲਵਾਦ ਤਾਂ ਹਰ ਇਕ ਦੇ ਸਮਝ ਆਉਣ ਵਾਲਾ ਸ਼ਬਦ ਹੈ ਪਰ ਅਸਲਵਾਦ ਹਾਲੇ ਤਕ ਕਿਸੇ ਸ਼ਬਦ-ਕੋਸ਼ ਦਾ ਹਿੱਸਾ ਨਹੀਂ ਹੈ। ਪਰ ਕਈ ਬਾਰ ਕੁੱਝ ਖ਼ਾਸ ਹਾਲਾਤ ਨਵੇਂ ਸ਼ਬਦ ਦੀ ਉਤਪਤੀ ਕਰ ਦਿੰਦੇ ਹਨ। ਅੱਜ ਆਸਟ੍ਰੇਲੀਆ ਵਿੱਚ ਪੈਦਾ ਹੋਏ ਹਾਲਤਾਂ ਨੇ ਅਸਲਵਾਦ ਸ਼ਬਦ ਨੂੰ ਜਨਮ ਦਿਤਾ ਹੈ। ਸਰਲ ਭਾਸ਼ਾ ਵਿੱਚ ਇਸ ਦਾ ਅਰਥ 'ਆਪਣਿਆਂ ਵੱਲੋਂ ਕੀਤਾ ਦੁਰਵਿਹਾਰ' ਕਿਹਾ ਜਾ ਸਕਦਾ ਹੈ। ਕਿਉਂਕਿ ਇਸ ਲੇਖ ਵਿੱਚ ਸਾਨੂੰ ਇਹ ਸ਼ਬਦ ਵਾਰ-ਵਾਰ ਵਰਤਣਾ ਪਵੇਗਾ ਸੋ ਅਸੀਂ ਇਥੇ ਆਪਣਿਆਂ ਨੂੰ ਅਸਲੀ ਤੇ ਗ਼ੈਰਾਂ ਨੂੰ ਨਸਲੀ ਕਹਿ ਕੇ ਸੰਬੋਧਨ ਕਰਾਂਗੇ। ਭਾਵੇਂ ਮੇਰੇ ਧਰਮ ਵਿੱਚ ਇਹੋ ਜਿਹੇ ਸ਼ਬਦਾਂ ਲਈ ਕੋਈ ਥਾਂ ਨਹੀਂ  ਕਿਉਂਕਿ ਸਾਡਾ ਧਰਮ ਤਾਂ ਕਹਿੰਦਾ ਹੈ ਕਿ, 'ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੋ ਮੰਦੇ'। ਪਰ ਇਸ ਕਲਯੁਗੀ ਵਕਤ ਵਿੱਚ ਅਸੀਂ ਕਿੰਨਾ ਕੁ ਧਰਮ ਨਿਭਾ ਰਹੇ ਹਾਂ? ਜੇ ਇਕ ਹੋਰ ਕੁਤਾਹੀ ਕਰ ਲਵਾਂਗੇ ਤਾਂ ਕਿ ਫ਼ਰਕ ਪੈਣ ਲੱਗਾ।

ਇਸ ਸਾਰੇ ਕਾਂਡ ਨੂੰ ਵਿਸਥਾਰ ਚ ਜਾਨਣ ਲਈ ਕੁੱਝ ਸਾਲ ਪਿੱਛੇ ਮੁੜ ਕੇ ਦੇਖਣਾ ਪਵੇਗਾ। ਜਦੋਂ ਤੋਂ ਆਸਟ੍ਰੇਲੀਆ ਵਿੱਚ ਸਟੂਡੈਂਟਸ ਦੀ ਆਮਦ ਸ਼ੁਰੂ ਹੋਈ ਹੈ ਉਸੇ ਦਿਨ ਤੋਂ ਇਹ ਨਸਲੀਆਂ ਦੀ ਅੱਖ ਵਿੱਚ ਭਾਵੇਂ ਇਹ ਰੜਕੇ ਹੋਣ ਜਾਂ ਨਾ ਪਰ ਅਸਲੀਆਂ ਦੀ ਅੱਖ ਵਿੱਚ ਰੋੜ੍ਹ ਵਾਂਗੂੰ ਚੁਭ ਰਹੇ ਹਨ। ਇਸ ਦਾ ਕਾਰਨ ਸੀ ਨਵੇਂ ਆਏ ਮੁੰਡਿਆਂ ਦਾ ਵਰਤਾਰਾ। ਜਿਸ ਦਾ ਅਸਲੀ ਕਾਰਨ ਦੋ ਸੱਭਿਆਚਾਰਾਂ ਦਾ ਫ਼ਰਕ ਸੀ। ਕਹਿੰਦੇ ਹਨ ਕਿ ਸਪਰਿੰਗ ਨੂੰ ਜਿਨ੍ਹਾਂ ਦੱਬੀ ਰੱਖੋਗੇ ਛੱਡਣ ਤੇ ਉਹ ਉਹਨਾਂ ਜਿਆਦਾ ਹੀ ਬੁੜ੍ਹਕਦਾ। ਇੰਡੀਆ ਵਿੱਚ 'ਲੋਕ ਕੀ ਕਹਿਣਗੇ' ਦੇ ਭਾਰ ਥੱਲੇ ਦੱਬਿਆ ਇਹ ਸਟੂਡੈਂਟ ਰੂਪੀ ਸਪਰਿੰਗ ਜਦ ਆਸਟ੍ਰੇਲੀਆ ਦੀ ਖੁੱਲ੍ਹੀ ਹਵਾ ਵਾਲੇ ਮੈਦਾਨ ਵੱਲ ਨੂੰ ਮੂੰਹ ਕਰਕੇ ਛਡਿਆ ਤਾਂ ਉਸ ਨੇ ਆਪਣੀ ਅਪਚਾਰਿਕਤਾ ਤਾਂ ਨਿਭਾਉਣੀ ਹੀ ਸੀ। ਜੋ ਸਾਡੇ ਇਥੇ ਸਥਾਪਿਤ ਹੋ ਚੁੱਕੇ ਸਮਾਜ ਨੂੰ ਚੰਗੀ ਨਹੀਂ ਲੱਗੀ ਤੇ ਪਹਿਲੇ ਦਿਨ ਤੋਂ ਹੀ ਦੋਹਾਂ ਦਰਮਿਆਨ ਪਾੜਾ ਪੈ ਗਿਆ। ਬੱਸ ਇਥੋਂ ਚੱਲੀ ਇਹ ਰੀਤ ਹਾਲੇ ਤਕ ਨਿਰਵਿਘਨ ਜਾਰੀ ਹੈ। ਅਸਲ ਵਿੱਚ ਇਹ ਸੀ ਵੀ ਨਾ ਹਜ਼ਮ ਹੋਣ ਵਾਲੀ ਗੱਲ ਪਰ ਇਸ ਦਾ ਹੱਲ ਕੱਢਿਆ ਜਾ ਸਕਦਾ ਸੀ।

ਤੁਹਾਨੂੰ ਰਾਹੇ ਵਗਾਹੇ ਜਾਂਦੇ ਇਹੋ ਜਿਹੇ ਇਨਸਾਨ ਆਮ ਮਿਲ ਜਾਣਗੇ ਜੋ ਇਹ ਕਹਿੰਦੇ ਆਮ ਸੁਣੇ ਜਾ ਸਕਦੇ ਹਨ ਕਿ 'ਬਈ ਸੁੱਖ ਨਾਲ ਬੜੀਆਂ ਰੌਣਕਾਂ ਲੱਗ ਗਈਆਂ ਹੁਣ ਤਾਂ ਆਸਟ੍ਰੇਲੀਆ ਵਿੱਚ ਆਪਣੇ ਲੋਕਾਂ ਦੀਆਂ ਕਿਆ ਬਾਤ ਹੈ' ਪਰ ਮੈਨੂੰ ਨਹੀਂ ਲਗਦਾ ਉਹ ਇਹ ਗੱਲ ਦਿਲੋਂ ਕਹਿ ਰਹੇ ਹੋਣ, ਕਿਉਂਕਿ ਜੇ ਉਹ ਇਹ ਦਿਲੋਂ ਕਹਿੰਦੇ ਹੁੰਦੇ ਤਾਂ ਇਹ ਕੋਈ ਖ਼ਾਸ ਮਸਲਾ ਨਹੀਂ ਸੀ। ਇਸ ਬੁੜ੍ਹਕਦੇ ਸਪਰਿੰਗ ਨੂੰ ਤਜਰਬੇਕਾਰ ਅਸਲੀ ਬੜੀ ਆਸਾਨੀ ਨਾਲ ਕਾਬੂ ਕਰ ਸਕਦੇ ਸਨ। ਪਰ ਕਿਸੇ ਨੇ ਵੀ ਇਕ ਦੂਜੇ ਨਾਲ ਗੱਲਾਂ ਕਰਨ ਤੋਂ ਬਿਨਾਂ ਇਸ ਦਾ ਹੱਲ ਕੱਢਣ ਦੀ ਕੋਸ਼ਸ਼ ਨਹੀਂ ਕੀਤੀ। ਉਹਨਾਂ ਵਿੱਚੋਂ ਕੁਝ ਨਵਿਆਂ ਨੂੰ ਨਿੰਦਣ ਤੋਂ ਪਹਿਲਾਂ ਆਪਣਾ ਵਕਤ ਭੁੱਲ ਗਏ ਜਦੋਂ ਉਹ ਇਥੇ ਆਏ ਸਨ।

ਕੁੱਝ ਇੰਜ ਹੀ ਰਲਦੀ ਮਿਲਦੀ ਗੱਲ ਜੋ ਮੇਰੇ ਨਾਲ ਵਾਪਰੀ ਮੈਂ ਉਹ ਇਥੇ ਲਿਖਣੀ ਚਾਹਾਂਗਾ। ਇਕ ਦਿਨ ਜਦੋਂ ਲੰਗਰ ਪਾਣੀ ਛੱਕ ਕੇ ਅਸੀਂ ਗੁਰਦੁਆਰਾ ਸਾਹਿਬ ਦੇ ਬਾਹਰ ਖੜ੍ਹੇ ਖੁੰਢ ਚਰਚਾ ਕਰ ਰਹੇ ਸੀ, ਤਾਂ ਇਕ ਨਵੇਂ ਆਏ ਮੁੰਡੇ ਨੂੰ ਇਕ ਪੁਰਾਣਾ ਬੰਦਾ ਬੜੇ ਹੀ ਅਟ-ਪਟੇ ਜਿਹੇ ਅੰਦਾਜ਼ ਵਿੱਚ ਕਹਿੰਦਾ ਢੌਭ! ਜਿਸ ਦਾ ਮਤਲਬ ਬਹੁਤ ਸਾਰੇ ਵੀਰ ਜਾਣਦੇ ਹੋਣਗੇ ਤੇ ਬਾਕੀਆਂ ਲਈ ਢੌਭ   ਫਰੈੱਸ਼ ਆਫ਼ ਦੀ ਬੋਟ ਸਿੱਧੀ ਭਾਸ਼ਾ ਚ ਕਹੀਏ ਤਾਂ 'ਹਾਲੇ ਜਿਸ ਨੇ ਨਵੀਂ ਦੁਨੀਆ ਨਹੀਂ ਦੇਖੀ'। ਇਹ ਸ਼ਬਦ ਜਾਂ ਇਸ ਦੇ ਅਰਥ ਇੰਨੇ ਮਾੜੇ ਨਹੀਂ ਸੀ, ਜਿਨ੍ਹਾਂ ਉਸ ਕਹਿਣ ਵਾਲੇ ਦਾ ਅੰਦਾਜ਼। ਮੇਰੇ ਤੋਂ ਵੀ ਚੁੱਪ ਰਹਿ ਨਾ ਹੋਇਆ। ਮੈਂ ਉਸ ਨੂੰ ਪੁੱਛਿਆ ਕਿ ਤੁਸੀ ਇਸ ਮੁੰਡੇ ਨੂੰ ਜਾਣਦੇ ਹੋ? ਅੱਗੋਂ ਕਹਿੰਦਾ ਨਹੀਂ ਐਵੇਂ ਲਲੀ-ਛੱਲੀ ਤੁਰੀ ਆਉਂਦੀ ਆ ਇਧਰ ਨੂੰ ਮੂੰਹ ਚੱਕੀ। ਮੈਂ ਗੱਲ ਬਦਲਦੇ ਹੋਏ ਉਸ ਭੱਦਰ ਪੁਰਸ ਨੂੰ ਪੁੱਛਿਆ ਜਦੋਂ ਤੁਸੀ ਇਥੇ ਆਏ ਸੀ ਉਸ ਵਕਤ ਮਾਹੌਲ ਕਿਵੇਂ ਸੀ? ਜਨਾਬ ਕਹਿੰਦੇ, ਅਸੀਂ ਇਕ ਗ੍ਰੀਕ ਸ਼ਿਪ ਤੋਂ ਉੱਤਰ ਕੇ ਲੁਕ ਗਏ ਸੀ। ਇਕ ਬੋਰੀ ਚ ਸਾਡੀ ਸਾਰੀ ਕਬੀਲਦਾਰੀ ਹੁੰਦੀ ਸੀ, ਇਮੀਗ੍ਰੇਸ਼ਨ ਤੋਂ ਡਰਦੇ ਇਕ ਰਾਤ ਕਿਤੇ ਤੇ ਇਕ ਰਾਤ ਕਿਤੇ। ਅੰਗਰੇਜ਼ੀ ਆਉਂਦੀ ਨਹੀਂ ਸੀ ਪਹਿਲੀ ਵਾਰ ਜਹਾਜ਼ ਚੜ੍ਹ ਕੇ ਬਰਫ਼ ਨੂੰ ਆਈਸ ਦੀ ਥਾਂ ਤੇ ਸਨੋ ਕਹਿ ਕੇ ਮੰਗਿਆ ਸੀ। ਜਨਾਬ ਆਪਣੀਆਂ ਭੱਦਰਕਾਰੀਆਂ ਇਕੋ ਸਾਹ ਦੱਸਦੇ ਹੋਏ ਅਖੀਰ ਨੂੰ ਕਹਿੰਦੇ ਸ਼ੁਕਰ ਹੈ ਗੋਰਿਆਂ ਦਾ ਜਿਨ੍ਹਾਂ ਇਕ ਮਤਾ ਪਾਸ ਕਰਕੇ ਇਕੋ ਦਿਨ ਚ ਸਾਰਿਆਂ ਨੂੰ ਪੱਕਾ ਕਰ ਦਿਤਾ। ਮੈਂ ਕਿਹਾ ਫੇਰ ਤਾਂ ਬੜਾ ਫ਼ਰਕ ਹੈ ਇਸ ਢੌਭ ਤੇ ਤੁਹਾਡੇ ਵੇਲੇ ਦੇ ਢੌਭ ਚ ਤਾਂ। ਉਹ ਕਹਿੰਦਾ ਉਹ ਕਿਵੇਂ? ਮੈਂ ਉਸ ਨੂੰ ਦੱਸਿਆ ਆਹ ਜਿਸਨੂੰ ਤੁਸੀ ਹੁਣੇ ਢੌਭ ਕਿਹਾ ਸੀ ਇਸ ਨੇ ਮਾਸਟਰਸ ਕੀਤੀ ਹੋਈ ਹੈ। ਮੂਹਰੋਂ ਕਹਿੰਦਾ ਏਸ ਨੇ ਕੀਤੀ ਹੋਵੇਗੀ ਸਾਰਿਆਂ ਨੇ ਤਾਂ ਨਹੀਂ। ਮੈਂ ਉਸ ਨੂੰ ਪੁੱਛਿਆ ਕੇ ਤੁਸੀ ਇਕ ਗੱਲ ਤਾਂ ਮੰਨਦੇ ਹੋ ਕਿ ਨਵੇਂ ਆਏ ਬੰਦੇ ਨੂੰ ਦੂਜੇ ਦੀ ਮਦਦ ਦੀ ਲੋੜ ਹੁੰਦੀ ਹੈ? ਜੋ ਤੁਹਾਨੂੰ ਗ਼ੈਰਾਂ ਵੱਲੋਂ ਮਿਲੀ ਤੇ ਅੱਜ ਇਹਨਾਂ ਨੂੰ ਵੀ ਸਹਾਰਾ ਚਾਹੀਦਾ ਹੈ ? ਅੱਜ ਜਦੋਂ ਆਪਣੇ ਹੀ ਸਹਾਰਾ ਦੇਣ ਦੇ ਕਾਬਿਲ ਹਨ, ਤਾਂ ਉਹ ਆਪਣੇ ਫਰਜ਼ ਤੋਂ ਕੰਨੀ ਕਿਉਂ ਕਤਰਾ ਰਹੇ ਹਨ? ਅੱਗੋਂ ਕਹਿੰਦਾ ਅਸੀਂ ਕੀ ਇਹਨਾਂ ਨੂੰ ਕਾਰਡ ਦੇ ਕੇ ਬੁਲਾਇਆ ਸੀ । ਇਸ ਕਾਂਡ ਨਾਲ ਹੁਣ ਤੁਹਾਨੂੰ ਉਪਰੋਕਤ ਲਿਖੀ ਗੱਲ ਕਿ 'ਹੁਣ ਤਾਂ ਸੁੱਖ ਨਾਲ ਰੌਣਕਾਂ ਲਗ ਗਈਆਂ' ਕਹਿਣ ਵਾਲਿਆਂ ਦੇ ਅੰਦਰ ਦੀ ਆਵਾਜ਼ ਜਰੂਰ ਸੁਣ ਗਈ ਹੋਵੇਗੀ।

ਗੱਲ ਅੱਗੇ ਤੋਰਦੇ ਹਾਂ, ਸੰਖੇਪ ਵਿੱਚ ਦੇਖੋ ਪਿਛਲੇ ਹਾਦਸਿਆਂ ਨੂੰ ਜੋ ਕਿ ਪਰਮਾਣਿਤ ਹੋ ਚੁੱਕੇ ਹਨ। ਇਹ ਕਿੰਨੇ ਨਸਲੀ ਸਨ ਤੇ ਕਿੰਨੇ ਅਸਲੀ। ਇਸ ਕਾਰਜ ਦੀ ਸ਼ੁਰੂਆਤ ਮਾਈਗ੍ਰੇਸ਼ਨ ਦੇ ਏਜੰਟ ਤੋਂ ਹੁੰਦੀ ਹੈ। ਝੂਠੇ ਸੁਪਨੇ ਦਿਖਾਉਣ ਵਾਲੇ ਇਹ ਸ਼ਖਸ ਵੀ ਅਸਲੀ ਹੀ ਸਨ। ਜੇ ਸਟੂਡੈਂਟਸ ਨੇ ਨਾਅਰੇ-ਮੁਜ਼ਾਹਰਿਆਂ ਦਾ ਰਾਹ ਅਪਣਾਇਆ ਸੀ ਤਾਂ ਉਸ ਪਿੱਛੇ ਵੀ ਕੁੱਝ ਅਸਲੀਆਂ ਦਾ ਹੀ ਦਿਮਾਗ਼ ਸੀ ਤੇ ਉਹਨਾਂ ਦੀ ਇਹ ਸਕੀਮ ਕਾਮਯਾਬ ਵੀ ਹੋ ਗਈ ਸੀ। ਜਿਸ ਮੀਡੀਏ ਨੇ ਉਸ ਵਕਤ ਵੱਧ ਚੜ੍ਹ ਕੇ ਰੌਲਾ ਪਾਇਆ ਉਹ ਵੀ ਅਸਲੀ ਸੀ। ਕਤਲ ਹੋਣ ਤੇ ਕਤਲ ਕਰਨ ਵਾਲੇ ਵੀ ਜ਼ਿਆਦਾਤਰ ਅਸਲੀ ਹੀ ਸਨ। ਅੰਨ੍ਹੇਵਾਹ ਕਾਲਜ ਖੋਲ੍ਹਣ ਵਾਲੇ ਵੀ ਅਸਲੀ ਹੀ ਸੀ। ਮਜਬੂਰ ਸਟੂਡੈਂਟਸ ਤੋਂ ਮਹੀਨਾ-ਮਹੀਨਾ ਕੰਮ ਕਰਵਾ ਕੇ ਪੈਸੇ ਮਾਰਨ ਵਾਲੇ ਵੀ ਅਸਲੀ ਹੀ ਹਨ। ਝੂਠੇ ਤਜਰਬੇ ਦੇ ਸਰਟੀਫੀਕੇਟ ਦੇਣ ਲਈ ਹਜ਼ਾਰਾਂ ਡਾਲਰ ਲੈਣ ਵਾਲੇ ਵੀ ਅਸਲੀ ਹੀ ਹਨ। ੫-੫ ਡਾਲਰ ਘੰਟਾ ਕੰਮ ਕਰਵਾਉਣ ਵਾਲੇ ਵੀ ਅਸਲੀ ਹੀ ਹਨ।

ਇਸ ਤੋਂ ਵੀ ਅੱਗੇ ਦੀ ਗੱਲ ਸੁਣ ਲਵੋ ਜੋ ਤੁਸੀ ਸਭ ਨੇ ਕਈ ਕਈ ਵਾਰ  ਕਹੀ ਸੁਣੀ ਹੋਵੇਗੀ, ਉਹ ਇਹ ਕਿ ਜਦੋਂ ਵੀ ਕੋਈ ਨਵਾਂ ਅਸਲੀ ਇਥੇ ਆਉਂਦਾ ਹੈ ਤਾਂ ਅਸੀਂ ਉਸ ਨੂੰ ਇਸ ਸੱਚ ਤੋਂ ਜਾਣੂ ਕਰਵਾਉਣ ਆਪਣਾ ਫਰਜ਼ ਸਮਝਦੇ ਹਾਂ, ਕਿ ਜਿਥੇ ਮਰਜ਼ੀ ਕੰਮ ਕਰ ਲਈਂ ਆਪਣੇ ਦੇਸੀ ਦੇ ਨਾ ਕਰੀ । ਕਿਉਂ? ਕਿਉਂ ਦਾ ਜਵਾਬ ਦੇਣ ਦੀ ਲੋੜ ਨਹੀਂ ਤੁਸੀ ਆਪ ਹੀ ਸਮਝਦਾਰ ਹੋ। ਪਰ ਮੈਂ ਆਪਣੀ ਜਿਗਿਆਸਾ ਮਿਟਾਉਣ ਲਈ ਅਕਸਰ ਹੀ ਇਹ ਸਵਾਲ ਨਵੇਂ ਤੇ ਪੁਰਾਣਿਆਂ ਨੂੰ ਕਰਦਾ ਰਹਿੰਦਾ ਹਾਂ ਤੇ ਇਹਨਾਂ ਸਾਰੀਆਂ ਦੇ ਜਵਾਬਾਂ ਦਾ ਨਿਚੋੜ ਇਕ ਦੂਜੇ ਤੇ ਚਿੱਕੜ ਸੁੱਟਣ ਤੋਂ ਜਿਆਦਾ ਕੁੱਝ ਨਹੀਂ ਹੁੰਦਾ। ਪੁਰਾਣੇ ਕਹਿੰਦੇ ਆ ਕੰਮ ਇਹਨਾਂ ਨੂੰ ਨਹੀਂ ਕਰਨਾ ਆਉਂਦਾ, ਕਸਟਮਰ ਸਰਵਿਸ ਇਹਨਾਂ ਨੂੰ ਨਹੀਂ ਆਉਂਦੀ ਤੇ ਜਦੋਂ ਨੂੰ ਕੁੱਝ ਸਿਖਾਉਂਦੇ ਹਾਂ ਤਾਂ ਇਹ ਕਿਤੇ ਹੋਰ ਭੱਜ ਜਾਂਦੇ ਹਨ। ਜਦੋਂ ਨਵਿਆਂ ਦੇ ਦੁਖੜੇ ਸੁਣਦੇ ਹਾਂ ਤਾਂ ਉਹ ਕਹਿੰਦੇ ਆ ਇਹ ਇਕੱਲਾ ਚੰਮ ਪੁੱਟਦੇ ਹਨ, ਦੇਣ ਲੈਣ ਨੂੰ ਕੁੱਝ ਹੁੰਦਾ ਨਹੀਂ।

ਇਹ ਸਭ ਤਾਂ ਹੁਣ ਇਤਿਹਾਸ ਹੋ ਚੁੱਕਿਆ ਇਸ ਨੂੰ ਮਿਟਾਇਆ ਜਾ ਸੁਧਾਰਿਆ ਨਹੀਂ ਜਾ ਸਕਦਾ। ਹਾਂ ਇਸ ਤੋਂ ਸਿੱਖ ਜਰੂਰ ਸਕਦੇ ਸੀ। ਜੋ ਅਸੀਂ ਸਿੱਖਿਆ ਨਹੀਂ ਅਸਲਵਾਦ ਘਟਣ ਦੀ ਥਾਂ ਤੇ ਦਿਨੋ ਦਿਨ ਵੱਧ ਜਰੂਰ ਰਿਹਾ। ਜਿਸ ਦੀ ਤਾਜ਼ਾ ਮਿਸਾਲ ਐਡੀਲੇਡ ਵਿੱਚ ਇੱਕ ਅਸਲੀਆਂ ਦੇ ਕਾਲਜ ਦੀ ਦੇਖੀ ਜਾ ਸਕਦੀ ਹੈ। ਜਦੋਂ ਤੋਂ ਆਸਟ੍ਰੇਲੀਆ ਸਰਕਾਰ ਨੇ ਆਪਣੀ ਇਮੇਜ਼ ਸੁਧਾਰਨ ਲਈ ਥੋੜ੍ਹੀ ਜਿਹੀ ਸਖ਼ਤੀ ਕੀਤੀ ਹੈ ਉਸੇ ਦਿਨ ਤੋਂ ਕੋਈ ਨਾ ਕੋਈ ਨਵੀਂ ਗੱਲ ਸੁਣਨ ਨੂੰ ਮਿਲ ਰਹੀ ਹੈ। ਸਾਡੇ ਸੁਭਾਅ ਮੁਤਾਬਿਕ ਗੱਲ ਇਕ ਮੂੰਹੋਂ ਦੂਜੇ ਮੂੰਹ ਹੁੰਦੀ ਹੁੰਦੀ ਹੋਰ ਹੀ ਰੂਪ ਧਾਰਨ ਕਰ ਲੈਂਦੀ ਹੈ। ਇਹਨਾਂ ਅਫ਼ਵਾਹਾਂ ਨੇ ਲੋਕਾਂ ਨੂੰ ਸਾਰੀ ਟੈਕਨੀਕਲ ਭਾਸ਼ਾ ਸਿਖਾ ਦਿੱਤੀ ਹੈ। ਹੁਣ ਜਦੋਂ ਕੋਈ ਦੋ ਅਸਲੀ ਗੱਲ ਕਰਦੇ ਹਨ ਤਾਂ ਉਹਨਾਂ ਦੇ ਵਿਸ਼ੇ ਚ ਇਹ ਸ਼ਾਮਿਲ ਹੁੰਦਾ ਕਿ ਯਾਰ ਸੁਣਿਆ ਫ਼ਲਾਣੇ ਕਾਲਜ ਦੇ ਆਡਿਟ ਵਿੱਚ ੧੪ ਵਿੱਚੋਂ ੨ ਪੁਆਇੰਟ ਹੀ ਮਿਲੇ ਆ।

ਭਾਵੇਂ ਇਸ ਕਾਂਡ ਬਾਰੇ ਬਹੁਤ ਸਾਰੇ ਲੋਕਾਂ ਨੂੰ ਪਤਾ ਹੀ ਹੋਵੇਗਾ ਪਰ ਮੈਂ ਜਿੰਨਾ ਕੁ ਨੇੜੇ ਤੋਂ ਇਹ ਕਾਂਡ ਦੇਖਿਆ ਜਾਂ ਪੀੜਤਾਂ ਦੀਆਂ ਗੱਲਾਂ ਸੁਣੀਆਂ ਉਹਨਾਂ ਦੇ ਆਧਾਰਿਤ ਪਹਿਲੀ ਨਜ਼ਰੇ ਵਿਦਿਆਰਥੀ ਹੀ ਪੀੜਤ ਨਜ਼ਰ ਆਉਂਦੇ ਹਨ। ਪਰ ਜੇ ਗਹਿਰਾਈ ਨਾਲ ਇਸ ਵਿਸ਼ੇ ਨੂੰ ਦੇਖੀਏ ਤਾਂ ਦੁੱਧ ਧੋਤਾ ਕੋਈ ਵੀ ਨਹੀਂ। ਚਲੋ ਮੈਂ ਤਾਂ ਜੋ ਮਹਿਸੂਸ ਕੀਤਾ ਉਹੀ ਲਿਖ ਰਿਹਾ ਹਾਂ। ਫ਼ੈਸਲਾ ਤਾਂ ਜਨਤਾ ਜਨਾਰਦਨ ਨੇ ਕਰਨਾ ਹੁੰਦਾ ਕੇ ਕੌਣ ਸਹੀ ਤੇ ਕੌਣ ਗ਼ਲਤ ਹੈ।

ਆਸਟ੍ਰੇਲੀਆ ਦੇ ਸਾਰੇ ਸ਼ਹਿਰਾਂ ਤੋਂ ਬਾਅਦ ਐਡੀਲੇਡ ਨੇ ਵੀ ਕਈ ਬਿਜਨੈੱਸ ਕਰਨ ਵਾਲਿਆਂ ਨੂੰ ਆਪਣੇ ਵੱਲ ਖਿੱਚਿਆ। ਦੇਖਦੇ ਹੀ ਦੇਖਦੇ ਇਥੇ ਕਈ ਕਾਲਜ ਹੋਂਦ ਚ ਆ ਗਏ। ਇਹਨਾਂ ਵਿੱਚੋਂ ਇਕ ਇਹ ਕਾਲਜ ਵੀ ਸੀ ਜਿਸ ਦੀ ਗੱਲ ਮੈਂ ਇਥੇ ਕਰ ਰਿਹਾ। ਸੂਤਰ ਦੱਸਦੇ ਹਨ ਕਿ ਜ਼ਿਆਦਾਤਰ ਕਾਲਜਾਂ ਵਾਲੇ ਸਟੂਡੈਂਟਸ ਨੂੰ ਆਕਰਸ਼ਿਤ ਕਰਨ ਲਈ ਦਾਖ਼ਲੇ ਵੇਲੇ ਇਹ ਲਾਲਚ ਦੇ ਦਿੰਦੇ ਹਨ ਕਿ ਸਾਡੇ ਕਾਲਜ ਵਿੱਚ ਦਾਖਲਾ ਲੈ ਲਓ ਬਹੁਤ ਘੱਟ ਟਾਈਮ ਕਲਾਸ ਲਾਉਣੀ ਪਵੇਗੀ ਤੇ ਬਾਕੀ ਅਸੀਂ ਕੰਮ ਦਾ ਵੀ ਆਪ ਇੰਤਜ਼ਾਮ ਕਰ ਕੇ ਦੇਵਾਂਗੇ। ਬਸ ਉਸੇ ਤਰਜ਼ ਤੇ ਇਸ ਕਾਲਜ ਵਾਲਿਆਂ ਨੇ ਵੀ ਸਟੂਡੈਂਟਸ ਨੂੰ ਕੁੱਝ ਛੁੱਟ ਦੇ ਦਿੱਤੀ ਤੇ ਹੁਣ ਤੁਸੀ ਦੱਸੋ ਕਿ ਜਵਾਨੀ ਚ ਪੈਰ ਧਰਨ ਵਾਲੇ ਇਹਨਾਂ ਨੌਜਵਾਨਾ ਨੂੰ ਹੋਰ ਕੀ ਚਾਹੀਦਾ ਸੀ ? ਬਾਕੀ ਇੱਕ ਗੱਲ ਕਿਸੇ ਤੋਂ ਛਿਪੀ ਨਹੀਂ ਕਿ ਪੜ੍ਹਾਈ ਕਰਨ ਇਥੇ ਕਿਹੜਾ ਭੜੂਆ ਆਇਆ ਹਰ ਇਕ ਨੂੰ ਬੱਸ ਪੀ.ਆਰ. ਹੀ ਦਿਸ ਰਹੀ ਸੀ।

ਪਰ ਜਦੋਂ ਕਾਲਜ ਦੇ ਗੱਲ ਚ ਸਰਕਾਰ ਨੇ ਆ ਗਲਾਵਾਂ ਪਾ ਲਿਆ ਤਾਂ ਹੁਣ ਉਹਨੇ ਕਿਵੇਂ ਨਾ ਕਿਵੇਂ ਤਾਂ ਆਪਣੀ ਧੋਣ ਛੁਡਾਉਣੀ ਹੀ ਸੀ। ਬੱਸ ਉਹਨਾਂ ਜਿਹੜੀ ਜਬਾਨ ਨਾਲ ਇਹਨਾਂ ਸਟੂਡੈਂਟਾਂ ਨੂੰ ਕਿਹਾ ਸੀ ਕਿ ਹਾਜ਼ਰੀਆਂ ਦੀ ਕੋਈ ਪਰਵਾਹ ਨਹੀਂ। ਉਹੀ ਮੂੰਹ ਹੁਣ ਕਹਿ ਰਿਹਾ ਕਿ ਅਸੀਂ ਇਹਨਾਂ ਨੂੰ ਸੈਕਸ਼ਨ ੨੦ ਇਸ ਲਈ ਜਾਰੀ ਕੀਤਾ ਕਿਉਂਕਿ ਇਹ ਕਾਲਜ ਹਾਜਿਰ ਨਹੀਂ ਹੁੰਦੇ ਸੀ। ਇਸ ਕਰਕੇ ਇਹਨਾਂ ਦੀਆਂ ਹਾਜ਼ਰੀਆਂ ਘੱਟ ਗਈਆਂ ਹਨ। ਭਾਵੇਂ ਇਸ ਇਕ ਗੱਲ ਨਾਲ ਕਾਲਜ ਦੇ ੧੨ ਪੁਆਇੰਟ ਪੂਰੇ ਨਹੀਂ ਹੁੰਦੇ ਤੇ ਨਾ ਹੀ ਇਹ ਸਰਕਾਰ ਦੀ ਨਿਗਾਹ ਵਿੱਚ ਆਪਣਾ ਅਕਸ ਸਾਫ਼ ਕਰ ਸਕਦਾ ਹੈ। ਇਸ ਪਿੱਛੇ ਤਾਂ ਕਾਲਜ ਵਾਲਿਆਂ ਦੀ ਬੱਸ ਇਕ ਹੀ ਮਨਸ਼ਾ ਸੀ ਕਿ ਜਾਂਦੇ ਚੋਰ ਦੀ ਪੱਗ ਹੀ ਸਹੀ ।ਕਿਉਂਕਿ ਫੈਡਰਲ ਸਰਕਾਰ ਇਸ ਕਾਲਜ ਦੀ ਮਾਨਤਾ ਰੱਦ ਕਰ ਚੁੱਕੀ ਹੈ ਤੇ ਸਟੇਟ ਗੌਰਮਿੰਟ ਦਾ ਫ਼ੈਸਲਾ ਆਉਣਾ ਬਾਕੀ ਹੈ । ਸਟੇਟ ਵਾਲਿਆਂ ਤੋਂ ਕਿਸੇ ਚਮਤਕਾਰ ਦੀ ਆਸ ਨਹੀਂ ਕੀਤੀ ਜਾ ਸਕਦੀ। ਕਾਲਜ ਬੰਦ ਹੋਣ ਦੀ ਹਾਲਤ ਵਿੱਚ ਆਸਟ੍ਰੇਲੀਆ ਲਾਅ ਮੁਤਾਬਕ ਸਾਰੇ ਸਟੂਡੈਂਟਸ ਨੂੰ ਕਿਸੇ ਹੋਰ ਕਾਲਜ ਵਿੱਚ ਅਡਜਸਟ ਕਰਵਾਉਣ ਦੀ ਸ਼ਕਲ ਚ ਕਾਲਜ ਵਾਲਿਆਂ ਨੂੰ ਬਹੁਤ ਸਾਰਾ ਪੈਸਾ ਲਾਉਣਾ ਪੈਣਾ ਸੀ। ਸੋ ਹਿੰਦੁਸਤਾਨੀ ਦਿਮਾਗ਼ ਨੇ ਇਹ ਪੱਤਾ ਚੱਲ ਦਿਤਾ ਕਿ ਆਉਣ ਵਾਲੇ ੨੮ ਦਿਨਾਂ ਚ ਇਹ ਸਟੂਡੈਂਟ ਆਪੋ-ਆਪਣੇ ਘਰਾਂ ਨੂੰ ਮੁੜ ਜਾਣਗੇ ਤੇ ਸਾਡੇ ਪੈਸੇ ਬਚ ਜਾਣਗੇ। ਆਸਟ੍ਰੇਲੀਆ ਵਿੱਚ ਜਦੋਂ ਕਿਸੇ ਸਟੂਡੈਂਟ ਨੂੰ ਸੈਕਸ਼ਨ ੨੦ ਜਾਰੀ ਹੋ ਜਾਂਦਾ ਹੈ ਤਾਂ ਉਸ ਨੂੰ ੨੮ ਦਿਨਾਂ ਦੇ ਵਿੱਚ ਆਸਟ੍ਰੇਲੀਆ ਛੱਡਣਾ ਪੈਂਦਾ।

ਹੁਣ ਤੁਸੀ ਅਗਲਾ ਕਾਂਡ ਦੇਖੋ , ਇਕੋ ਵਕਤ ਇੰਨੇ ਸਟੂਡੈਂਟਸ ਨੂੰ ਸੈਕਸ਼ਨ ੨੦ ਜਾਰੀ ਹੋਣ ਨਾਲ ਇਕੋ ਦਮ ਹੜਕੰਪ ਜਿਹਾ ਮੱਚ ਪਿਆ ਤੇ ਇਕ ਵਾਰ ਤਾਂ ਇਹਨਾਂ ਨੇ ਵੀ ਭੰਨ ਤੋੜ ਵਾਲਾ ਰਸਤਾ ਫੜਨ ਦੀ ਕੋਸ਼ਿਸ਼ ਕੀਤੀ ਪਰ ਕੁੱਝ ਇੱਕ ਸੂਝਵਾਨ ਬੰਦਿਆਂ ਇਹਨਾਂ ਨੂੰ ਇੰਜ ਕਰਨ ਤੋਂ ਵਰਜ ਲਿਆ ਤੇ ਇਹਨਾਂ ਆਸਟ੍ਰੇਲੀਆ ਦੇ ਕਾਨੂੰਨ ਰਾਹੀਂ ਚੱਲਣ ਨੂੰ ਪਹਿਲ ਦੇਣ ਦੀ ਸਲਾਹ ਦਿੱਤੀ। ਦੀਪਕ ਭਾਰਦਵਾਜ ਦੀ ਯੋਗ ਅਗਵਾਈ ਹੇਠ ਇਹਨਾਂ ਐਡੀਲੇਡ ਦੇ ਮਸ਼ਹੂਰ ਵਕੀਲ ਰਾਹੀਂ ਇਮੀਗ੍ਰੇਸ਼ਨ ਕੋਲ ਆਪਣੀ ਆਵਾਜ਼ ਪਹੁੰਚਾਈ। ਜਿਸ ਦੀ ਬੜੀ ਛੇਤੀ ਸੁਣਵਾਈ ਹੋਈ ਤੇ ਇਹਨਾਂ ਨੂੰ ਇਕ ਵਾਰ ਆਰਜ਼ੀ ਤੌਰ ਤੇ ਰਾਹਤ ਮਿਲ ਗਈ।

ਪਰ ਹੁਣ ਫੇਰ ਅਸਲੀ ਮੁੱਦੇ ਤੇ ਆਉਂਦੇ ਹਾਂ ਇਸ ਸਾਰੇ ਕਾਂਡ ਵਿੱਚ ਵੀ ਅਸਲੀਆਂ ਨੇ ਜੋ ਲੱਤਾਂ ਖਿੱਚੀਆਂ ਉਹ ਵੀ ਸੁਣ ਲਓ; ਭਾਵੇਂ ਕਾਲਜ ਦੇ ਕੁਲ ੧੫੦ ਸਟੂਡੈਂਟਸ ਵਿੱਚੋਂ ੭੦ ਕੋਲ ਇਹ ਚਿੱਠੀਆਂ ਆ ਗਈਆਂ ਸਨ ਪਰ ਫੇਰ ਵੀ ਪਹਿਲੇ ਦਿਨ ਜੋ ਇਕੱਠ ਹੋਇਆ ਸੀ, ਹਰ ਅਗਲੀ ਮੀਟਿੰਗ ਵੇਲੇ ਇਹਨਾਂ ਦੀ ਸੰਖਿਆ ਘਟਦੀ ਗਈ ਤੇ ਅਖੀਰ ਜਿਸ ਦਿਨ ਇਮੀਗ੍ਰੇਸ਼ਨ ਵਾਲਿਆਂ ਨੇ ਸੱਦਿਆ ਉਸ ਦਿਨ ਇਹਨਾਂ ਵਿੱਚੋਂ ਕੇਵਲ ੧੯ ਸਟੂਡੈਂਟ ਹੀ ਹਾਜਿਰ ਹੋਏ। ਏਕੇ ਚ ਬਰਕਤ ਵਾਲਾ ਬੂਹਾ ਢੋਹ ਕੇ ਇਹਨਾਂ ਕੱਲੇ-ਕੱਲੇ ਜੱਗ ਜਿੱਤਣ ਨੂੰ ਤਰਜੀਹ ਦਿੱਤੀ। ਇਸ ਸਾਰੇ ਕਾਂਡ ਦੌਰਾਨ ਇਕ ਕਾਲਜ ਦੇ ਮੁਅੱਤਲ ਡਾਇਰੈਕਟਰ ਕਾਲਜ ਨਾਲ ਆਪਣੀ ਕਿੜ ਕਢਨ ਲਈ ਸਟੂਡੈਂਟਾਂ ਦੇ ਮੋਢੇ ਤੇ ਬੰਦੂਕ ਧਰ ਕੇ ਚਲਾਉਣ ਲਈ ਬੜਾ ਤਰਲੋ ਮੱਛੀ ਹੁੰਦਾ ਦੇਖਿਆ ਗਿਆ। ਇਹ ਤਾਂ ਸ਼ੁਕਰ ਹੈ ਕਿ ਇਹ ਸਟੂਡੈਂਟ ਉਸ ਦੇ ਮਗਰ ਨਹੀਂ ਲੱਗੇ ਨਹੀਂ ਤੇ ਅਸਲਵਾਦ ਦਾ ਇਕ ਹੋਰ ਕਾਂਡ ਲਿਖਿਆ ਜਾਣਾ ਸੀ।

ਉਂਜ ਤਾਂ ਬਰਸਾਤ ਦੇ ਮੌਸਮ ਚ ਖੁੰਬਾਂ ਵਾਂਗੂੰ ਉੱਘੇ ਇਹਨਾਂ ਕਾਲਜਾਂ ਵਿੱਚ ਜ਼ਿਆਦਾਤਰ ਬੱਸ ਪੈਸਾ ਇਕੱਠਾ ਕਰਨ ਲਈ ਹੀ ਖੋਲ੍ਹੇ ਗਏ ਸਨ। ਪਰ ਫੇਰ ਵੀ ਜੇ ਕੁੱਝ ਇੱਕ ਆਪਣੇ ਕੰਮ ਨੂੰ ਸਹੀ ਅੰਜ਼ਾਮ ਦੇ ਰਹੇ ਹਨ, ਉਹਨਾਂ ਦਾ ਅੱਜ ਕੱਲ ਜੀਣਾ ਦੁੱਭਰ ਹੋਇਆ ਪਿਆ ਹੈ। ਸਟੂਡੈਂਟ ਫ਼ੀਸ ਰੋਕੀ ਬੈਠੇ ਹਨ। ਕਿਉਂਕਿ ਅਫ਼ਵਾਹਾਂ ਦੇ ਬਜ਼ਾਰ ਹਰ ਰੋਜ ਇਹਨਾਂ ਕਾਲਜਾਂ ਨੂੰ ਸਵੇਰੇ ਸ਼ਾਮ ਬੰਦ ਕਰ ਦਿੰਦੇ ਹਨ। ਇਸ ਗੱਲੋਂ ਡਰਦਾ ਸਟੂਡੈਂਟ ਫ਼ੀਸ ਨਹੀਂ ਭਰ ਰਿਹਾ ਕਿ ਕਿਤੇ ਫ਼ੀਸ ਹੀ ਨਾ ਡੁੱਬ ਜਾਵੇ। ਜਿਸ ਦਾ ਤਾਜ਼ਾ ਉਦਾਹਰਨ ਕੁੱਝ ਇੱਕ ਕਾਲਜਾਂ ਦੇ ਪ੍ਰਬੰਧਕਾਂ ਵੱਲੋਂ ਗੁਰੂ ਘਰਾਂ ਵਿੱਚ ਜਾ ਕੇ ਭਾਈਚਾਰੇ ਨਾਲ ਨੁੱਕੜ ਮੀਟਿੰਗਾਂ ਕੀਤੀਆਂ ਜਾ ਰਹੀਆਂ ਹਨ। ਜਿਸ ਨਾਲ ਕਿ ਅਫ਼ਵਾਹਾਂ ਨੂੰ ਰੋਕ ਲਾਈ ਜਾ ਸਕੇ। ਇਥੇ ਫੇਰ ਉਹੀ ਗੱਲ ਆ ਗਈ ਅਫਵਾਹਾਂ ਫੈਲਾਉਣ ਵਾਲੇ ਕੌਣ ਹਨ ? ਜੀ ਹਾਂ, ਉਹ ਵੀ ਆਪਣੇ ਅਸਲੀ ਹੀ ਹਨ।

ਅੰਤ ਵਿੱਚ ਇੱਕ ਹੋਰ ਅਫ਼ਵਾਹ ਬਾਰੇ ਗੱਲ ਕਰਦੇ ਹਾਂ, ਸੁਣਿਆ ਹੈ ਕਿ ਇਮੀਗ੍ਰੇਸ਼ਨ ਦੇ ਨਵੇਂ ਆਏ ਰੂਲਸ ਦੇ ਵਿਰੋਧ ਵਿੱਚ ਆਉਣ ਵਾਲੇ ਦਿਨਾਂ ਚ ਮੈਲਬਰਨ 'ਚ ਧਰਨੇ, ਨਾਹਰੇ, ਮੁਜ਼ਾਹਰੇ ਦਾ ਦੌਰ ਫੇਰ ਸ਼ੁਰੂ ਹੋ ਰਿਹਾ। ਕਾਸ਼ ਇਹ ਇਕ ਅਫ਼ਵਾਹ ਹੀ ਹੋਵੇ। ਮੰਨਿਆ ਪੀ.ਆਰ. ਦੇ ਸਖ਼ਤ ਹੋਏ ਕਾਨੂੰਨ ਨਾਲ ਬੜੀ ਵੱਡੀ ਗਿਣਤੀ ਚ ਲੋਕ ਪ੍ਰਭਾਵਿਤ ਹੋਏ ਹਨ। ਪਰ ਦੋਸਤੋ ਇਸ ਵਾਰ ਆਪਣੀ ਗੱਲ ਸਰਕਾਰ ਤਕ ਪਹੁੰਚਾਉਣ ਲਈ ਪਹਿਲਾਂ ਵਾਲਾ ਰਾਹ ਜੇ ਨਾ ਅਪਨਾਇਓ ਤਾਂ ਹੀ ਚੰਗਾ ਹੈ। ਅੱਜ ਅਸੀਂ ਜਿਹੜੀ ਫ਼ਸਲ ਵੱਢ ਰਹੇ ਹਾਂ, ਇਹ ਪਿਛਲੇ ਸਾਲ ਅਸੀਂ ਆਪ ਹੀ ਬੀਜੀ ਸੀ। ਅਸੀਂ ਆਪ ਹੀ ਸ਼ੀਸ਼ੇ ਭੰਨ ਕੇ ਆਪਣੇ ਰਾਹਾਂ ਵਿੱਚ ਵਿਛਾਏ ਸਨ। ਜਿਸ ਕਰਕੇ ਸਾਡਾ ਰਾਹ ਇੰਨਾ ਔਖਾ ਹੋ ਗਿਆ। ਜਦੋਂ ਸਾਲ ਪਹਿਲਾਂ ਮੇਰਾ ਇਕ ਲੇਖ 'ਮੈਲਬਰਨ ਵਿੱਚ ਭੰਨੇ ਸ਼ੀਸ਼ੇ ਦੀ ਗੂੰਜ' ਦੁਨੀਆ ਭਰ ਚ ਛਪਿਆ ਸੀ ਤਾਂ ਉਸ ਵਕਤ ਕੁੱਝ ਲੋਕਾਂ ਨੂੰ ਇਹ ਫ਼ਾਲਤੂ ਦੀਆਂ ਗੱਲਾਂ ਲੱਗਿਆ ਸੀ। ਪਰ ਹੁਣ ਤੁਸੀ ਉਸ ਲੇਖ ਨੂੰ ਪੜ੍ਹ ਕੇ ਦੇਖੋ (ਾ.ਮਨਿਟੁਬਰaਰ.ਚੋਮ) ਤੁਹਾਨੂੰ ਉਸ ਲੇਖ ਦਾ ਅੱਖਰ-ਅੱਖਰ ਸੱਚ ਹੋਇਆ ਜਾਪੇਗਾ।  ਸੋ ਹੁਣ ਤਾਂ ਲੋੜ ਹੈ ਬਹੁਤ ਹੀ ਸੂਝ ਬੂਝ ਨਾਲ ਕਦਮ ਚੁੱਕਣ ਦੀ ਨਾ ਕਿ ਕੁੱਝ ਇੱਕ ਮੌਕਾ ਪ੍ਰਸਤਾਂ ਪਿੱਛੇ ਲਗ ਕੇ ਸਦਾ ਲਈ ਆਪਣੇ ਰਾਹ ਬੰਦ ਕਰਨ ਦੀ। ਹਾਲੇ ਵੀ ਆਸ ਦੀ ਕਿਰਨ ਦਿੱਖ ਰਹੀ ਹੈ ਬਸ ਲੋੜ ਹੈ ਇਸ ਮੁਲਕ ਦੇ ਕਾਨੂੰਨ ਦੀ ਕਦਰ ਕਰਦੇ ਹੋਏ ਆਪਣੀ ਗੱਲ ਸਰਕਾਰੇ ਦਰਬਾਰੇ ਪਹੁੰਚਾਉਣ ਦੀ।

ਅਖੀਰ ਵਿੱਚ ਇਸ ਸਚਾਈ ਨੂੰ ਖੁਲ੍ਹੇ ਦਿਲ ਨਾਲ ਮੰਨੋ ਕਿ ਸਾਡਾ ਉਨ੍ਹਾਂ ਨੁਕਸਾਨ ਨਸਲਵਾਦ ਨੇ ਨਹੀਂ ਕੀਤਾ ਜਿਨ੍ਹਾਂ ਅਸਲਵਾਦ ਨੇ ਕੀਤਾ ਤੇ ਕਰ ਰਿਹਾ। ਇਹ ਤਾਂ ਸ਼ੁਕਰ ਹੈ ਕਿ ਉਸ ਕੁਦਰਤ ਦਾ ਜਿਸ ਨੇ ਪੰਜਾਂ ਉਂਗਲਾਂ ਨੂੰ ਇਕੋ ਜਿਹਾ ਨਹੀਂ ਬਣਾਇਆ ਤੇ ਅੱਜ ਵੀ ਮੇਰੇ ਬਹੁਤ ਸਾਰੇ ਅਸਲੀ ਹਰ ਥਾਂ ਤੇ ਸਹਿਯੋਗ ਕਰ ਰਹੇ ਹਨ। ਆਸਟ੍ਰੇਲੀਆ ਦੀ ਪੰਜਾਬੀ ਪ੍ਰੈੱਸ ਤੁਹਾਡੀ ਗੱਲ ਸਰਕਾਰੇ ਦਰਬਾਰੇ ਪਹੁੰਚਾਉਣ ਲਈ ਹਰ ਸਮੇਂ ਤੁਹਾਡੀ ਮਦਦ ਕਰ ਰਹੀ ਹੈ। ਸੋ ਆਓ ਇਸ ਬਾਰ ਇਸ ਮੋਰਚੇ 'ਤੇ ਬਿਨਾਂ ਇਕ ਦੂਜੇ ਦੀਆਂ ਲੱਤਾਂ ਖਿੱਚੇ ਸਹਿਯੋਗ ਦੇਈਏ ਅਤੇ ਮੋਰਚਾ ਫਤਹਿ ਕਰ ਕੇ ਦੁਨੀਆ ਨੂੰ ਦਿਖਾ ਦੇਈਏ ਕਿ ਹੁਣ ਅਸੀਂ ਅਸਲਵਾਦ ਛੱਡ ਦਿਤਾ ਹੈ।

ਪਰ ਇਸ ਸਾਰੇ ਲੇਖ ਦੌਰਾਨ ਜਸਵਿੰਦਰ ਭੱਲੇ ਦਾ  ਇਹ ਵਿਅੰਗ ਮੇਰੇ ਜਿਹਨ ਚ ਹਰ ਵਕਤ ਘੁੰਮਦਾ ਰਿਹਾ ਤੇ ਉਮੀਦ ਹੈ ਤੁਸੀ ਵੀ ਇਸ ਵਿਅੰਗ ਨਾਲ ਸਹਿਮਤ ਹੋਵੋਗੇ ਕਿ;
                           
ਸਾਡੀ ਕਿਸ਼ਤੀ ਉੱਥੇ ਡੁੱਬੀ ਜਿਥੇ ਪਾਣੀ ਕਮ ਸੀ, ਸਾਨੂੰ ਆਪਣਿਆ ਹੀ ਵੱਡਿਆ, ਨਹੀਂ ਤਾਂ ਗ਼ੈਰਾਂ ਦੀ ਕੁੱਤੀ ਵਿੱਚ ਕਿੱਥੇ ਦਮ ਸੀ।

Tuesday, June 15, 2010

ਰਵਿੰਦਰ ਰਵੀ ਦਾ ਕਾਵਿ-ਨਾਟਕ: "ਚੱਕ੍ਰਵਯੂਹ ਤੇ ਪਿਰਾਮਿਡ" -ਨਿਰੰਜਨ ਬੋਹਾ

ਰਵਿੰਦਰ ਰਵੀ ਦਾ ਕਾਵਿ-ਨਾਟਕ: "ਚੱਕ੍ਰਵਯੂਹ ਤੇ ਪਿਰਾਮਿਡ"

ਨਿਰੰਜਨ ਬੋਹਾ
ਰਵਿੰਦਰ ਰਵੀ ਨਾ ਕੇਵਲ ਪੰਜਾਬੀ ਪ੍ਰਯੋਗਵਾਦੀ ਕਾਵਿ-ਖੇਤਰ ਦਾ ਮੋਢੀ ਕਵੀ ਹੈ, ਸਗੋਂ ਉਸ ਨੇ ਪੰਜਾਬੀ ਕਾਵਿ-ਨਾਟਕ ਦੇ ਖੇਤਰ ਵਿਚ ਵੀ ਕਈ ਨਵੇਂ ਤੇ ਨਿਵੇਕਲੇ ਪ੍ਰਯੋਗ ਕਰ ਕੇ , ਉਸ ਨੂੰ ਵਿਸ਼ਵ ਪੱਧਰ „ਤੇ ਪੈਦਾ ਹੋਣ ਵਾਲੀਆਂ ਆਧੁਨਿਕ ਸਾਹਿਤਿਕ ਪਰਵਿਰਤੀਆਂ ਦਾ ਹਾਣੀ ਬਣਾਇਆ ਹੈ! ਪਿਛਲੇ ਚਾਰ ਦਹਾਕਿਆਂ ਤੋਂ ਕੈਨੇਡਾ ਵਿਚ ਰਹਿ ਰਹੇ ਇਸ ਲੇਖਕ ਨੇ ਪੱਛਮੀਂ ਮੁਲਕਾਂ ਦੇ ਰੰਗ-ਮੰਚ ਦੀ ਅਤਿ ਵਿਕਸਿਤ ਤਕਨੀਕੀ ਮੁਹਾਰਤ ਨੂੰ ਵਰਤੋਂ ਵਿਚ ਲਿਆ ਕੇ, ਪੰਜਾਬੀ ਰੰਗ-ਮੰਚ ਦੀ ਪੇਸ਼ਕਾਰ ਸਮਰੱਥਾ ਵਿਚ ਅਥਾਹ ਵਾਧਾ ਕੀਤਾ ਹੈ!
"ਚੱਕ੍ਰਵਯੂਹ ਤੇ ਪਿਰਾਮਿਡ" ਉਸ ਦਾ ਬਾਰ੍ਹਵਾਂ ਕਾਵਿ-ਨਾਟਕ ਹੈ, ਜੋ ਕੰਪਿਊਟਰੀ ਯੁਕਤਾਂ, ਪ੍ਰਗੀਤਕ ਸ਼ੈਲੀ, ਨ੍ਰਿਤ ਤੇ ਸੰਗੀਤ ਦੇ ਸੁੰਦਰ ਸੁਮੇਲ ਰਾਹੀਂ ਆਪਣੀ ਵੱਖਰੀ ਕਲਾਤਮਿਕ ਪਹਿਚਾਣ ਸਥਾਪਤ ਕਰਦਾ ਹੈ! ਇਹ ਨਾਟਕ ਸਥਾਨਕਤਾ ਦੀਆਂ ਹੱਦਬੰਦੀਆਂ ਤੋੜ ਕੇ ਆਧੁਨਿਕ ਵਿਸ਼ਵੀ ਮਨੁੱਖ ਦੀ ਹੋਂਦ ਨਾਲ ਜੁੜੇ ਭਵਿੱਖ, ਭੁਤ ਤੇ ਵਰਤਮਾਨ-ਰੂਪੀ ਤ੍ਰੈਕਾਲਕ ਪਾਸਾਰਾਂ ਨੂੰ ਯਥਾਰਥਕ ਰੂਪ ਵਿਚ ਪ੍ਰਤੀਬਿੰਬਤ ਕਰਦਾ ਹੈ!
ਨਾਟਕ ਪ੍ਰਾਚੀਨ ਮਿਸਰੀ ਸੱਭਿਅਤਾ ਨੂੰ ਉਜਾਗਰ ਕਰਦੇ ਪਿਰਾਮਿਡਾਂ, ਮੰਮੀਆਂ ਤੇ ਕੰਧ-ਚਿਤਰਾਂ ਨੂੰ ਪ੍ਰਤੀਕ ਵਜੋਂ ਵਰਤਕੇ, ਆਧੁਨਿਕ ਮਨੁੱਖ ਦੀ ਵਿਨਾਸ਼ਕ ਹੋਣੀ ਬਾਰੇ ਕਈ ਭਵਿੱਖ-ਮੁਖੀ ਸੰਕੇਤ ਕਰਦਾ ਹੈ! ਲੇਖਕ ਅਨੁਸਾਰ ਹਰ ਸੱਭਿਅਤਾ ਦੇ ਅੰਤਰਮੁਖੀ ਤੇ ਬਾਹਰਮੁਖੀ ਟੱਕਰਾਅ ਹੀ ਉਸ ਦੇ ਅੰਤ ਨੂੰ ਨਿਸ਼ਚਿਤ ਕਰਦੇ ਹਨ! ਮਿਸਰੀ ਸੱਭਿਅਤਾ ਵਾਂਗ ਟੱਕਰਾਵਾਂ ਦੇ ਦੌਰ ਵਿੱਚੋਂ ਲੰਘ ਰਹੀ ਆਧੁਨਿਕ ਯੁੱਗ ਦੀ ਸੱਭਿਅਤਾ ਦਾ ਅੰਤ ਵੀ ਹੁਣ ਨੇੜੇ ਹੈ!
ਨਾਟਕ ਦੀਆਂ ਨੌਂ ਝਾਕੀਆਂ ਅੱਜ ਦੇ ਮਨੁੱਖ ਨੂੰ ਚੱਕ੍ਰਵਿਯੂਹ ਵਿਚ ਉਲਝਾਉਣ ਤੇ ਇਸ ਦੇ ਵਿਨਾਸ਼ ਨੂੰ ਯਕੀਨੀ ਬਨਾਉਣ ਵਾਲੀਆਂ ਕਈ ਗਲੋਬਲੀ ਸਮੱਸਿਆਵਾਂ ਦਾ ਖੁਲਾਸਾ ਕਰਦੀਆਂ ਹਨ! ਨਾਟਕ ਰਾਹੀਂ ਵਿਸ਼ਵ ਪੱਧਰ „ਤੇ ਪ੍ਰਦੂਸ਼ਤ ਹੋ ਰਹੇ ਵਾਤਾਵਰਣ ਤੇ ਵਿਅਕਤੀਵਾਦ ਨੂੰ ਉਤਸ਼ਾਹਤ ਕਰ ਰਹੀ ਮਹਾਂਨਗਰੀ ਚੇਤਨਾਂ, ਟੈਸਟ ਟਿਊਬਾਂ ਰਾਹੀਂ ਅੋਲਾਦ ਪੈਦਾ ਕਰਨ ਦੇ ਗ਼ੇਰ-ਕੁਦਰਤੀ ਰੁਝਾਣ, ਦੇਹ-ਵਿਲਾਸੀ ਭੋਗ ਸੱਭਿਆਚਾਰ, ਵਧ ਰਹੇ ਨਸ਼ੇ, ਹਿੰਸਾ, ਤਬਾਹੀ, ਭ੍ਰਿਸ਼ਟ ਹੋ ਚੁੱਕੀ ਸਿਆਸਤ ਅਤੇ ਵਿਸ਼ਵੀ ਇਜਾਰੇਦਾਰੀ ਕਾਰਨ ਪੈਦਾ ਹੋ ਰਹੀ ਬੇਕਾਰੀ, ਬੇਰੁਜ਼ਗਾਰੀ ਤੇ ਭੁੱਖਮਰੀ ਦੀ ਸਮੱਸਿਆ ਬਾਰੇ ਵਿਸਥਾਰਤ ਚਰਚਾ ਕਰ ਕੇ, ਇਹ ਨਾਟਕ, ਸਮਾਜਕ ਵਿਕਾਸ ਦੇ ਵਿਸ਼ਵੀ ਮਾਡਲ ਤੇ ਮੰਡੀ ਕਲਚਰ ਨੂੰ ਪੂਰੀ ਤਰ੍ਹਾਂ ਰੱਦ ਕਰਦਾ ਹੈ! ਪੁਸਤਕ ਦੀ ਆਖਿਰੀ ਤੇ ਦਸਵੀਂ ਝਾਕੀ ਮੋਹ, ਮੁਹੱਬਤ ਤੇ ਪਿਆਰ ਦੀਆਂ ਭਾਵਨਾਵਾਂ ਰਾਹੀਂ, ਸਮਾਜਕ ਵਿਵਸਥਾ ਦੇ ਮਨੁੱਖਤਾਵਾਦੀ ਤਰਜ਼ ਦੇ ਪੁਨਰ-ਉਸਾਰ ਦੀ ਚੇਤਨਾਂ ਪੈਦਾ ਕਰਦੀ ਹੈ!
ਇਹ ਨਾਟਕ ਪੂਰੀ ਤਰ੍ਹਾਂ ਮਹਾਂ-ਕਾਵਿਕੀ ਗੁਣਾਂ ਦਾ ਧਾਰਨੀ ਹੈ! ਭਾਵੇਂ ਕੰਪਿਊਟਰੀ ਯੁਕਤਾਂ, ਪ੍ਰਾਜੈਕਟਰ ਸਲਾਈਡਾਂ, ਵੀਡੀਓ ਤੇ ਟੀ.ਵੀ. ਸੁਵਿਧਾਵਾਂ ਇਸ ਦੀ ਪੇਸ਼ਕਾਰੀ ਦੀ ਮੁੱਢਲੀ ਲੋੜ ਹਨ, ਪਰ ਲੇਖਕ ਨੇ ਪੰਜਾਬੀ ਥੀਏਟਰ ਦੀਆਂ ਸੀਮਾਵਾਂ ਤੇ ਸਮਰੱਥਾਵਾਂ ਨੂੰ ਧਿਆਨ ਵਿਚ ਰੱਖਕੇ ਇਸ ਦੇ ਪ੍ਰਸਤੁਤੀਕਰਨ ਵਿਚ ਕੁਝ ਲਚਕ ਵੀ ਰੱਖੀ ਹੈ! ਨਾਟਕ ਵਿਚ ਦਰਪੇਸ਼ ਘਟਨਾਕ੍ਰਮ ਦੇ ਇਤਿਹਾਸਿਕ ਪਿਛੋਕੜ ਨੂੰ ਸੂਤਰਧਾਰ ਦੇ ਬੋਲਾਂ ਰਾਹੀਂ ਵੀ ਉਜਾਗਰ ਕੀਤਾ ਜਾ ਸਕਦਾ ਹੈ! ਇਸ ਨਾਟਕ ਦੇ ਪਾਤਰਾਂ ਦੀ ਵੇਸ ਭੂਸ਼ਾ ਵੀ ਵੱਖ ਵੱਖ ਦੇਸ਼ਾਂ ਦੀਆਂ ਸਥਿਤੀਆਂ ਤੇ ਸੁਵਿਧਾਵਾਂ ਅਨੁਸਾਰ ਤਬਦੀਲ ਕੀਤੀ ਜਾ ਸਕਦੀ ਹੈ! ਉਮੀਦ ਹੈ ਕਿ ਪੰਜਾਬੀ ਰੰਗ-ਮੰਚ ਦੇ ਉੱਦਮੀਂ ਨਿਰਦੇਸ਼ਕ ਇਸ ਬਹੁ-ਪ੍ਰਯੋਗੀ ਨਾਟਕ ਨੂੰ ਮੰਚਿਤ ਕਰਨ ਦੀ ਚੁਣੌਤੀ ਨੂੰ ਜ਼ਰੂਰ ਸਵੀਕਾਰ ਕਰਨਗੇ!
ਪੁਸਤਕ ਵਿਚ ਰਵੀ ਦੇ ਹੋਰ ਕਾਵਿ-ਨਾਟਕਾਂ: "ਬੀਮਾਰ ਸਦੀ", "ਚੌਕ ਨਾਟਕ", "ਰੂਹ ਪੰਜਾਬ ਦੀ", "ਸਿਫਰ ਨਾਟਕ", "ਮਨ ਦੇ ਹਾਣੀ", "ਮਖੌਟੇ ਤੇ ਹਾਦਸੇ", "ਮੱਕੜੀ ਨਾਟਕ" ਆਦਿ ਦੀ ਵੱਖ, ਵੱਖ ਥਾਵਾਂ „ਤੇ ਹੋਈ ਪੇਸ਼ਕਾਰੀ ਦੀ ਰਿਪੋਰਟਿੰਗ ਤਸਵੀਰਾਂ ਸਮੇਤ ਪੇਸ਼ ਕੀਤੀ ਗਈ ਹੈ!
ਨਵੀਂ ਪੀੜ੍ਹੀ ਦੇ ਪਾਠਕ ਰਵਿੰਦਰ ਰਵੀ ਦੇ ਰਚਨਾ ਸੰਸਾਰ, ਉਸ „ਤੇ ਹੋਏ ਆਲੋਚਨਾਤਮਕ ਕਾਰਜ ਅਤੇ ਪ੍ਰਾਪਤ ਇਨਾਮਾਂ ਸਨਮਾਨਾਂ ਬਾਰੇ ਵਿਸਥਾਰਤ ਜਾਣਕਾਰੀ ਪੜ੍ਹ ਕੇ ਉਸ ਦੀ ਬਹੁ-ਪੱਖੀ, ਬਹੁ-ਅਰਥੀ ਤੇ ਬਹੁ-ਪਾਸਾਰੀ ਮਿਕਨਾਤੀਸੀ ਸਾਹਿਤਿਕ ਸ਼ਖਸੀਅਤ ਬਾਰੇ ਬਹੁਤ ਕੁਝ ਜਾਣ ਸਕਦੇ ਹਨ!
ਕੁਲ ਮਿਲਾ ਕੇ ਇਹ ਪੁਸਤਕ ਕਾਵਿ-ਨਾਟਕ ਖੇਤਰ ਦੀ ਇੱਕ ਮੁੱਲਵਾਨ ਪ੍ਰਾਪਤੀ ਹੈ!
**************

ਸਮਾਜ ਅਤੇ ਕਾਨੂੰਨ ਵਿੱਚਕਾਰ ਫਸੀ ਇੱਕ ਕੁੜੀ -ਬੀਰਿੰਦਰ ਸਿੰਘ ਢਿੱਲੋਂ ਐਡਵੋਕੇਟ

ਸਮਾਜ ਅਤੇ ਕਾਨੂੰਨ ਵਿੱਚਕਾਰ ਫਸੀ  ਇੱਕ  ਕੁੜੀ 

ਬੀਰਿੰਦਰ ਸਿੰਘ ਢਿੱਲੋਂ ਐਡਵੋਕੇਟ

          ਖੁਦ ਨੂੰ ਸਾਂਭਣ ਤੋਂ ਅਸਮਰੱਥ ਅਤੇ ਬੇਸਹਾਰਾ ਉਸ ਕੁੜੀ ਨੂੰ , ਸਮਾਜ ਵਿਚਲੇ ਲੂੰਬੜਾਂ ਬਘਿਆੜਾਂ ਤੋਂ ਬਚਾਉਣ ਲਈ ਚਾਰ ਦਿਵਾਰੀ ਵਿੱਚ ਰੱਖਿਆ ਗਿਆ ਸੀ। ਪਰ ਬਘਿਆੜ ਤਾਂ ਇੱਥੇ ਵੀ ਸਨ। ਇੱਕ ਦਿਨ ਅਚਾਣਕ ਉਲਟੀਆਂ ਕਰਦੀ ਨੂੰ ਨਰਸ ਅਤੇ ਇੱਕ  ਸਵੈ ਸੇਵਕ ਨੇ ਵੇਖ ਲਿਆ। ਮਾਂਮਲਾ ਸ਼ੱਕੀ ਲੱਗਣ ਤੇ ਉਨ੍ਹਾਂ ਕੁੜੀ ਦਾ  ਟੈਸਟ ਕੀਤਾ ਤਾਂ ਕੁੜੀ ਗਰਭਵਤੀ ਸੀ। ਨਾਰੀ ਨਿਕੇਤਣ ਦੇ ਪ੍ਰਬੰਧਕਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਹ ਨਾਬਾਲਗ ਕੁੜੀ ਆਪਣੇ ਹੀ ਰਾਖਿਆਂ ਤੇ ਸੇਵਾਦਾਰਾਂ ਦੇ ਬਲਾਤਕਾਰ ਦਾ ਸ਼ਿਕਾਰ ਹੋ ਰਹੀ ਸੀ। ਪ੍ਰਬੰਧਕਾਂ ਨੇ ਹਸਪਤਲ ਨੂੰ ਫੋਂਨ ਕਰ ਦਿੱਤਾ।ਹਸਪਤਾਲ ਦੇ ਅਧਿਕਾਰੀਆਂ ਨੇ ਤੁਰੰਤ ਤਿੰਂਨ ਡਾਕਟਰਾਂ ਦਾ ਬੋਰਡ ਬਣਾ ਕੇ ਕੁੜੀ ਦਾ ਮੁਆਇਨਾਂ ਕੀਤਾ ਤਾਂ ਕੁੜੀ ਢਾਈ ਮਹੀਨਿਆਂ ਦੀ ਗਰਭਵਤੀ ਪਾਈ ਗਈ। ਘਟਣਾ ਹਸਪਤਾਲੋਂ ਨਿੱਕਲ ਕੇ ਅਖਬਾਰਾਂ ਦੀ ਸੁਰਖੀ ਬਣ ਗਈ। ਮੀਡੀਏ ਨੂੰ ਸਨਸਨੀਂ ਖੇਜ ਖਬਰ ਮਿਲ ਗਈ। ਹੁਣ?
      ਘਬਰਾਏ ਪ੍ਰਬੰਧਕਾਂ ਨੂੰ ਅਜੇ ਵੀ ਆਸ ਸੀ ਕਿ ਖਬਰ ਝੂਠੀ ਨਿੱਕਲ ਜਾਵੇ। ਫਿਰ ਤੋਂ ਕੁੜੀ ਦਾ ਅਲਟਰਾ ਸਾਊਂਡ ਟੈੱਸਟ ਕਰਾਇਆ ਗਿਆ। ਡਾਕਟਰ ਨੇ ਲਿਖ ਕੇ ਦੇ ਦਿੱਤਾ ਕਿ ਕੁੜੀ ਗਰਭ ਵਤੀ ਹੈ। ਸੂਬੇ ਵੱਚ ਰੌਲਾ ਪੈ ਗਿਆ ਤੇ ਵਿਰੋਧੀ ਪਾਰਟੀ ਨੇ ਸਰਕਾਰ ਤੇ ਮਿਹਣਿਆਂ ਦੀ ਬੁਛਾੜ ਕਰ ਦਿੱਤੀ। ਉਨ੍ਹਾਂ ਨੂੰ ਮਸੀਂ ਮੌਕਾ ਮਿਲਿਆ ਸੀ ਸੂਬੇ ਵਿੱਚ ਅਮਨ ਕਾਨੂੰਨ ਦਾ ਮਸਲਾ ਉਠਾਉਣ ਦਾ। ਕਈ ਚਿਰ ਤੋਂ ਵਿਹਲੀਆਂ ਬੈਠੀਆਂ ਅਨੇਕਾਂ ਜਥੇਬੰਦੀਆਂ ਤੇ ਸੰਸਥਾਵਾਂ ਸੜਕਾਂ ਤੇ ਨਿੱਕਲ ਆਈਆਂ। ਉੱਧਰ ਹਸਪਤਾਲ ਵਿੱਚ ਕੁੜੀ ਦਾ ਹੱਡੀਆਂ ਦਾ ਟੈਸਟ ਕੀਤਾ ਗਿਆ ਤਾਂ ਉਹਦੀ ਉਮਰ 19 ਤੋਂ 20 ਸਾਲ ਦੇ ਵਿਚਕਾਰ ਸਾਬਤ ਹੋ ਗਈ । ਟੀæ ਵੀæ ਚੈਨਲਾਂ ਨੇ ਧਰਤੀ ਪੁੱਟ ਸਿੱਟੀ। ਪੱਤਰਕਾਰ ਹਸਪਤਾਲ ਵਿੱਚ ਪਈ ਕੁੜੀ ਦੇ ਮੂੰਹ ਅੱਗੇ ਮਾਇਕ ਕਰਕੇ ਪੁੱਛਣ ਲੱਗੇ ਕਿ "ਹੁਣ ਤੁਸੀਂ ਕਿਵੇਂ ਮਹਿਸੂਸ ਕਰ ਰਹੇ ਹੋ? ਕੀ ਤੁਸੀਂ ਮਾਂ ਬਨਣਾ ਪਸੰਦ ਕਰੋਗੇ?" ਪ੍ਰਸ਼ਾਸਨ ਹਰਕਤ ਵਿੱਚ ਆਇਆ ਤੇ ਪੁਲਿਸ ਨੇ ਮੰਦਬੁੱਧੀ ਕੁੜੀ ਨਾਲ ਹੋਏ ਬਲਾਤਕਾਰ ਦਾ ਮੁਕੱਦਮਾਂ ਦਰਜ ਕਰ ਲਿਆ। ਉੱਧਰ ਮਾਂਮਲੇ ਦੀ ਸੰਜੀਦਗੀ ਵੇਖਦਿਆਂ ਸਰਕਾਰ ਨੇ ਤਿੰਨ ਪੁਲਿਸ ਅਫਸਰਾਂ ਦੀ ਜਾਂਚ ਟੀਂਮ ਬਣਾਕੇ ਵਾਲ ਦੀ ਖੱਲ ਲਾਹੁਣੀ ਸ਼ੁਰੂ ਕਰ ਦਿੱਤੀ। ਪਰ ਮੁਲਜਮਾਂ ਨੂੰ ਸਜਾ ਦਵਾਉਣ ਤੋਂ ਪਹਿਲਾਂ ਇੱਕ ਹੋਰ ਸਵਾਲ ਮੂੰਹ ਅੱਡ ਖਲੋਤਾ।
           ਹਸਪਤਾਲ ਵਿੱਚ ਅਧਿਕਾਰੀ ਕਦੀ ਦੋ ਡਾਕਟਰਾਂ ਦਾ ਤੇ ਕਦੀ ਤਿੰਨ ਦਾ ਬੋਰਡ ਬਣਾਕੇ ਇਹ ਪਤਾ ਕਰਨ ਦੀ ਕੋਸ਼ਿਸ਼ ਕਰ ਰਹੇ ਸਨ ਕਿ ਕੀ ਕੁੜੀ ਬੱਚਾ ਪੈਦਾ ਕਰਨ ਦੇ ਕਾਬਲ ਹੈ ਜਾਂ ਨਹੀਂ। ਅਸਲ ਵਿੱਚ ਹੁਣ ਹਰ ਕੋਈ ਆਪੋ ਆਪਣੀ ਖੱਲ ਬਚਾਉਣ ਦੀ ਸੋਚਣ ਲੱਗਾ ਕਿ ਕਿਤੇ ਕਾਨੂੰਨ ਦਾ ਗਜ ਮੇਰੇ ਤੇ ਨਾ ਡਿੱਗ ਪਵੇ। ਡਾਕਟਰੀ ਸਲਾਹ ਇਹ ਬਣੀ ਕਿ ਕੁੜੀ ਦਾ ਗਰਭ ਪਾਤ ਕੀਤਾ ਜਾਵੇ। ਵਰਨਾਂ ਕੁੜੀ ਦੀ ਸਿਹਤ ਤੇ ਜਿੰਦਗੀ ਨੂੰ ਖਤਰਾ ਤਾਂ ਹੈ ਹੀ ਬਲਕਿ ਪੈਦਾ ਹੋਣ ਵਾਲਾ ਬੱਚਾ ਵੀ ਨਾਰਮਲ ਨਹੀਂ ਹੋਵੇਗਾ। ਬਲਾਤਕਾਰ ਦੀ ਸ਼ਿਕਾਰ ਇਹ ਮੰਦ ਬੁੱਧੀ ਕੁੜੀ ਮਾਂ ਵਾਲੇ ਫਰਜ ਨਿਭਾਉਣ ਦੇ ਵੀ ਅਸਮਰੱਥ ਹੈ। ਦਸ ਦਲੀਲਾਂ ਦੇ ਕੇ ਡਾਕਟਰਾਂ ਨੇ ਗਰਭਪਾਤ ਦੀ ਸਿਫਾਰਸ਼ ਕਰ ਦਿੱਤੀ। ਪਰ ਅਗਾਂਹ ਕਾਨੂੰਨ ਲੋਹੇ ਦਾ ਕਿੱਲ ਬਣਿਆ ਖੜਾਂ ਸੀ। ਔਰਤ ਦੀ ਮਰਜੀ ਤੋਂ ਵਗੈਰ ਗਰਭਪਾਤ ਕਰਨ ਦੀ ਸਜਾ ਉਮਰ ਕੈਦ ਅਤੇ ਸਹਿਮਤੀ ਨਾਲ ਗਰਭਪਾਤ ਕਰਨ ਤੇ ਸੱਤ ਸਾਲ ਸੀ। ਉੱਪਰੋਂ ਗਰਭਪਾਤ ਤਿੰਨ ਮਹੀਨਿਆਂ ਤੋਂ ਪਿੱਛੋਂ ਨਹੀਂ ਸੀ ਕੀਤਾ ਜਾ ਸਕਦਾ। ਪਰ ਜੱਚਾ ਬੱਚਾ ਦੀ ਸਿਹਤ ਤੇ ਸੁਰੱਖਿਆ ਲਈ ਭਾਰਤੀ ਕਾਨੂੰਨ ਗਰਭਪਾਤ ਕਰਨ ਦੀਂ ਛੋਟ ਦਿੰਦਾ ਹੈ । ਇਹਦੇ ਲਈ ਗਰਭਵਤੀ ਔਰਤ ਜਾਂ ਉਸਦੇ ਵਾਰਸ ਦੀ ਸਹਿਮਤੀ ਹੋਣੀ ਜਰੂਰੀ ਹੈ।  ਪਰ ਮੰਦ ਬੁੱਧੀ ਕੁੜੀ ਤਾਂ ਸਹਿਮਤੀ ਦੇਣ ਤੋਂ ਅਸਮਰੱਥ ਸੀ ਤੇ ਉੱਤੋਂ ਲਾਵਾਰਸ ਵੀ ਸੀ। ਭਾਰਤ ਵਰਗੇ ਦੇਸ਼ ਵਿੱਚ ਜਿੱਥੇ ਹਰ ਗਲਤੀ ਦੂਜਿਆਂ ਤੇ ਸੁੱਟਕੇ ਆਪਣੀ ਖੱਲ ਬਚਾਉਣ ਦਾ ਰਿਵਾਜ ਹੈ, ਕੋਈ ਡਾਕਟਰ ਜਾਂ ਅਫਸਰ ਆਪਣੇ ਸਿਰ ਕਿਉਂ ਜਿੰਮੇਵਾਰੀ ਲਵੇ। ਜਰਾ ਜਿੰਨੀ ਗਲਤੀ ਹੋਣ ਤੇ ਕੋਈ ਵੀ ਸੜਕ ਛਾਪ ਨੇਤਾ ਧਰਨੇਂ ਤੇ ਬੈਠ ਸਕਦਾ ਸੀ। ਹੁਣ?
       ਉੱਚ ਅਧਿਕਾਰੀਆਂ ਨੇ ਆਪਣੇ ਵਕੀਲ ਦੀ ਸਲਾਹ ਪੁੱਛੀ। ਵਕੀਲ ਨੇ ਸਰਕਾਰ ਵੱਲੋਂ ਹਾਈਕੋਰਟ ਵਿੱਚ ਰਿੱਟ ਪਾ ਦਿੱਤੀ ਕਿ ਕੁੜੀ ਦਾ ਗਰਭਪਾਤ ਕਰਨ ਦਾ ਹੁਕਮ ਦਿੱਤਾ ਜਾਵੇ। ਅਗਾਂਹ ਜੱਜ ਵੀ ਰੋਜ ਮੀਡੀਏ ਵੱਲੋਂ ਪਾਇਆ ਜਾ ਰਿਹਾ ਚੀਖ ਚਿਹਾੜਾ ਸੁਣਦੇ ਆ ਰਹੇ ਸਨ। ਡਵੀਜਨ ਬੈਂਚ ਨੇ ਮਿਸਲ ਹੱਥ ਫੜ੍ਹਦਿਆਂ ਹੀ ਸਰਕਾਰ ਦੇ ਐਡਵੋਕੇਟ ਜਰਨਲ ਨੂੰ ਸਵਾਲ ਕੀਤਾ, " ਇਹ ਕੰਮ ਸਥਾਂਨਕ ਪੱਥਰ ਤੇ ਹੀ ਕੀਤਾ ਜਾ ਸਕਦਾ ਸੀ।ਫਿਰ ਜਹਾਂਗੀਰ ਦਾ ਟੱਲ ਖੜਕਾਉਣ ਦੀ ਲੋੜ ਕਿਉਂ ਪਈ ?" ਵਕੀਲ ਦਾ ਜਵਾਬ ਸੀ, "ਮਾਈ ਲੌਰਡ 'ਕਾਨੂਂਨੀ ਨੁਕਤਾ' ਸਪੱਸ਼ਟ ਕਰਨ ਦੀ ਲੋੜ ਹੈ।" ਇਹ 'ਕਾਨੂੰਨੀ ਨੁਕਤਾ' ਨਿਆਂ ਪਾਲਿਕਾ ਵਿੱਚ ਜੱਜਾਂ ਤੇ ਵਕੀਲਾਂ ਦਾ ਕੋਡ ਵਰਡ ਹੈ ਜਿਸਦਾ ਮਤਲਬ ਹੁੰਦਾ ਹੈ, " ਆਪਾਂ ਵੀ ਤਾਂ ਰੋਟੀ ਖਾਣੀ ਹੈ"।
           ਹਾਈ ਕੋਰਟ ਨੇ ਸੁਣਵਾਈ ਤੋਂ ਬਾਅਦ ਪੰਜਾਬ, ਹਰਿਆਣਾ ਅਤੇ ਕੇਂਦਰ ਸਰਕਾਰਾਂ ਨੂੰ ਆਪੋ ਆਪਣੇ ਪੱਖ ਪੇਸ਼ ਕਰਨ ਲਈ ਨੋਟਿਸ ਜਾਰੀ ਕਰ ਦਿੱਤਾ । ਨਾਲ ਹੀ ਅਦਾਲਤ ਦੀ ਮੱਦਤ ਲਈ ਇੱਕ ਸੀਨੀਅਰ ਵਕੀਲ ਨੂੰ ਆਪਣਾ ਵਕੀਲ ਨਿਯੁੱਕਤ ਕਰ ਦਿੱਤਾ। ਗੱਲ ਸਧਾਰਣ ਗਰਭਪਾਤ ਤੋਂ ਲੈ ਕੇ ਸਮਾਜ, ਕਾਨੂੰਨ ਅਤੇ ਮਨੁੱਖਤਾ ਦੀ ਟੱਕਰ ਵਿੱਚ ਬਦਲ ਗਈ। ਬਲਾਤਕਾਰ ਕੀ ਹੁੰਦਾ ਹੈ? ਸਹਿਮਤੀ ਕਿਸਨੂੰ ਕਹਿੰਦੇ ਹਨ? ਮੰਦਬੁੱਧੀ ਕੀ ਹੁੰਦੀ ਹੈ? ਮਾਂ ਬਨਣ ਦੀਆਂ ਕੀ ਜਿੰਮੇਵਾਰੀਆਂ ਹਨ? ਗਰਭ ਕਦੋਂ ਜਰੂਰੀ ਹੈ? ਕੁਆਰੀ ਕੁੜੀ ਦੇ ਪੈਦਾ ਹੋਏ ਬੱਚੇ ਨੂੰ ਸਮਾਜ ਕਿਵੇਂ ਲਵੇਗਾ? ਵਰਗੇ ਨੁਕਤਿਆਂ ਤੇ ਵਾਲ ਦੀ ਖੱਲ ਲਾਹੀ ਜਾਣ ਲੱਗੀ। ਉੱਤੋਂ ਵਕਤ ਦੌੜ ਰਿਹਾ ਸੀ। ਅਦਾਲਤ ਜਾਨਣਾ ਚਾਹੁੰਦੀ ਸੀ ਕਿ ਕੀ ਸੱਚਮੁੱਚ ਹੀ ਗਰਭਪਾਤ ਦੀ ਲੋੜ ਹੈ? ਇਸ ਲਈ ਸਹਿਮਤੀ ਕਿਸ ਦੀ ਲਈ ਜਾਵੇ?  ਅਦਾਲਤ ਹੁਕਮ ਕਰੇ ਤਾਂ ਕਿਸ ਨੂੰ ਕਰੇ? ਸਾਰੀਆਂ ਧਿਰਾਂ ਨੇ ਸਾਂਝਾ ਸਵਾਲ ਰਿੜਕਿਆ ਕਿ ਅਗਾਂਹ ਤੋਂ ਅਜਿਹੀ ਦੁਬਿੱਧਾ ਤੋਂ ਬਚਣ ਲਈ ਕੀ ਕੀਤਾ ਜਵੇ ? ਵੱਡਾ ਸਵਾਲ ਇਹ ਵੀ ਸੀ ਕਿ ਸਮਾਜ,ਕਾਨੂੰਨ ਅਤੇ ਮਨੁੱਖਤਾ ਵਿੱਚੋਂ ਕਿਸ ਨੂੰ ਵੱਧ ਵਜਨ ਦਿੱਤਾ ਜਾਵੇ? ਅਦਾਲਤ ਨੇ ਪੀæਜੀæਆਈæ ਦੇ ਪੰਜ ਮਾਹਰ ਡਾਕਟਰਾਂ ਦੀ ਟੀਂਮ ਤੋਂ ਨਵੀ ਰਿਪੋਰਟ ਵੀ ਮੰਗਵਾਈ। ਇਸ ਟੀਂਮ ਨੇ ਗੱਲ ਗੋਲ ਮੋਲ ਕਰਕੇ ਆਖਰੀ ਫੈਸਲਾ ਅਦਾਲਤ ਤੇ ਛੱਡ ਦਿੱਤਾ। ਭਾਰਤ ਮਹਾਂਨ ਵਿੱਚਲਾ ਸਰਕਾਰੀ ਤੰਤਰ ਪਹਿਲਾਂ ਆਪਣਾ ਪੱਲਾ ਬਚਾਉਂਦਾ ਹੈ। ਬਾਅਦ ਵਿੱਚ ਫਰਜ ਆਉਂਦੇ ਹਨ। ਵਿਕਸਤ ਦੇਸ਼ਾਂ ਵਿੱਚ ਫਰਜ ਪਹਿਲਾਂ ਹੁੰਦੇ ਹਨ।
             ਹਰਿਆਣੇ ਵਿੱਚ ਵਿਧਾਂਨ ਸਭਾ ਚੋਣਾਂ ਸਿਰ ਤੇ ਹੋਣ ਕਾਰਨ ਹਰਿਆਣਾ ਸਰਕਾਰ ਦਾ ਵਕੀਲ  ਸਮਾਜ ਨੂੰ ਕਾਨੂੰਨ ਤੇ ਮਨੁੱਖੀ ਅਧਿਕਾਰਾਂ ਤੋਂ ਉੱਪਰ ਕਹਿ ਰਿਹਾ ਸੀ। ਉਸ ਦੀ ਦਲੀਲ ਸੀ ਕਿ ਸਮਾਜ ਸਦੀਆਂ ਪੁਰਾਣਾ ਹੈ ਜਦੋਂ ਕਿ ਦੋ ਬਾਲਗਾਂ ਨੂੰ ਅਪਣੀ ਮਰਜੀ ਨਾਲ ਸ਼ਾਦੀ ਕਰਨ ਦਾ ਕਾਨੂੰਨ ਮਹਿਜ ਅੱਧੀ ਸਦੀ ਪੁਰਾਣਾ ਹੈ। ਇਸੇ ਕਰਕੇ ਹਰਿਆਣੇ ਵਿੱਚ ਖਾਪ ਪੰਚਾਇਤਾਂ ਇੱਕੋ ਗੋਤ ਵਿੱਚ ਵਿਆਹ ਕਰਾਉਣ ਵਾਲੇ ਪ੍ਰੇਮੀਂ ਜੋੜਿਆਂ ਨੂੰ ਮਾਰਨ ਦੇ ਫਤਵੇ ਜਾਰੀ ਕਰ ਰਹੀਆਂ ਹਨ। ਸਾਡਾ ਸਮਾਜ ਅਪਣੀ ਮਰਜੀ ਦੇ ਵਿਆਹ ਅਤੇ ਕੁਆਰੀ ਕੁੜੀ ਦੇ ਬੱਚੇ ਨੂੰ ਸਵੀਕਾਰ ਨਹੀਂ ਕਰਦਾ। ਕੇਂਦਰ ਦੇ ਵਕੀਲ ਦੀ ਦਲੀਲ ਸੀ ਕਿ ਇਸ ਦੇਸ਼ ਵਿੱਚ ਕਾਨੂੰਨ ਦਾ ਰਾਜ ਹੈ। ਇਸ ਲਈ ਕਾਨੂੰਨਨ ਇਹ ਗਰਭਪਾਤ ਨਹੀਂ ਹੋ ਸਕਦਾ। ਪਿੱਛੇ ਬੈਠੇ ਕਿਸੇ ਨੇ ਬੁੜ ਬੁੜ ਕੀਤੀ ਕਿ ਫੇਰ ਅੱਜ ਤੱਕ ਸੱਠਾਂ ਸਾਲਾਂ ਵਿੱਚ ਵੱਡੇ ਤੋਂ ਵੱਡੇ ਘਪਲੇ ਤੇ ਵੱਡੇ ਵੱਡੇ ਗੁਨਾਹ ਕਰਨ ਵਾਲੇ ਕਿਸੇ ਵੀ ਵੱਡੇ ਬੰਦੇ ਨੂੰ ਸਜਾ ਕਿਉਂ ਨਹੀਂ ਹੋਈ? ਪੰਜਾਬ ਦਾ ਵਕੀਲ ਦਲੀਲਾਂ ਦੇ ਰਿਹਾ ਸੀ ਕਿ ਸਾਡੇ ਧਰਮ ਵਿੱਚ ਗਰਭਪਾਤ ਪਾਪ ਹੈ। ਇਸ ਲਈ ਇਸਦੀ ਇਜਾਜਤ ਨਹੀਂ ਦਿੱਤੀ ਜਾ ਸਕਦੀ। ਪਿੱਛੇ ਫਿਰ ਘੁਸਰ ਮੁਸਰ ਹੋਣ ਲੱਗੀ ਕਿ ਫੇਰ ਭਰੂਣ ਹੱਤਿਆ ਵਿੱਚ ਪੰਜਾਬੀ ਦੁਨੀਆਂ ਵਿੱਚ ਮੋਹਰੀ ਕਿਉਂ ਹਨ? ਅਦਾਲਤ ਦਾ ਵਕੀਲ ਕੁੜੀ ਦੇ ਮਨੁੱਖੀ ਅਧਿਕਾਰਾਂ ਦੀ ਰਾਖੀ ਤੇ ਜੋਰ ਦੇ ਰਿਹਾ ਸੀ। ਇੱਕ ਤਾਂ ਬੇ ਸਹਾਰਾ ਨਾਲ ਬਲਾਤਕਾਰ ਉੱਤੋਂ ਅਣਚਾਹਿਆ ਗਰਭ। ਅਦਾਲਤ ਨੁੰ ਕੁੜੀ ਨਾਲ ਖੜ੍ਹਣਾ ਚਾਹੀਦਾ ਹੈ।  ਇੱਕ ਜੱਜ ਨੇ ਟਿੱਪਣੀ ਕੀਤੀ ਕਿ ਭਾਰਤ ਵਿਸ਼ਵ ਦੇ ਸੱਭ ਤੋਂ ਵੱਧ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕਰਨ ਵਾਲੇ ਦੇਸ਼ਾਂ ਵਿੱਚੋਂ ਇੱਕ ਹੈ। ਉਂਜ ਵੀ ਗਰੀਬਾਂ ਦੇ ਕੋਈ ਮਨੁੱਖੀ ਅਧਿਕਾਰ ਨਹੀਂ ਹੁੰਦੇ। ਵਿਚਾਰੇ ਕੀੜੇ ਮੁਕੌੜਿਆਂ ਦੀ ਜੂੰਂਨ ਹੰਢਾਂ ਕੇ ਮਰ ਜਾਂਦੇ ਹਨ। ਭਾਰਤ ਵਿੱਚ ਚਾਰ ਲੱਖ ਔਰਤਾਂ ਮੰਗਤੀਆਂ ਹਨ। ਜੋ ਅਕਸਰ ਬਲਾਤਕਾਰ ਦਾ ਸ਼ਿਕਾਰ ਹੁੰਦੀਆਂ ਹਨ ਅਤੇ ਬੱਚੇ ਨੂੰ ਝੋਲੀ ਵਿੱਚ ਲਟਕਾਈ ਸੜਕਾਂ ਤੇ ਘੁੰਮਦੀਆਂ ਮੰਗਦੀਆਂ ਹਨ। ਹਜਾਰਾਂ ਵਿਧਵਾਵਾਂ ,ਸਾਧਨੀਆਂ ਅਤੇ ਸ਼ਰਾਰਤੀ ਬੰਦਿਆਂ ਨੂੰ ਹੀ ਰੱਬ ਸਮਝ ਬੈਠੀਆਂ ਸ਼ਰਧਾਲੂ ਔਰਤਾਂ ਨਾਲ  ਇੰਜ ਹੀ ਹੁੰਦੀ ਹੈ। ਓਦੋਂ ਨਾ ਕੋਈ ਸਮਾਜ ਬੋਲਦਾ ਹੈ ਨਾਂ ਕਾਨੂੰਨ ਤੇ ਨਾ ਹੀ ਮਨੁੱਖੀ ਅਧਿਕਾਰ।
           ਦਰਜਨਾਂ ਕਾਨੂੰਨਂੀ ਕਿਤਾਬਾਂ, ਅਦਾਲਤੀ ਫੈਸਲਿਆਂ ਅਤੇ ਡਾਕਟਰੀ ਸਲਾਹਾਂ ਤੇ ਗੌਰ ਕਰਨ ਪਿੱਛੋਂ ਅਦਾਲਤ ਨੇ ਕਿਹਾ, "ਸਾਡੇ ਢਾਂਚੇ ਅਤੇ ਸਮਾਜ ਦਾ ਵਤੀਰਾ ਇਸ ਬੱਬੱਸ ਕੁੜੀ ਨਾਲ ਗੈਰ ਜਿੰਮੇਵਾਰ ਅਤੇ ਜਾਲਮਾਨਾ ਰਹੇ ਹਨ। ਸਾਡਾ ਕਾਨੂੰਨ ਵੀ ਸਮੇਂ ਦਾ ਹਾਣੀ ਨਹੀਂ ਹੈ। ਇਸਨੇ ਸਪੱਸ਼ਟ ਹੀ ਨਹੀਂ ਕੀਤਾ ਕਿ ਸਹਿਮਤੀ ਦੇਣ ਤੋਂ ਅਸਮਰੱਥ ਤੇ ਲਾਵਾਰਸ ਦਾ ਕੀ ਬਣੇਗਾ"। ਅਦਾਲਤ ਨੇ ਅਜਿਹੀਆਂ ਬੇਸਹਾਰਾ ਔਰਤਾਂ ਦੀ ਸੰਭਾਲ ਲਈ ਬਣੀਆਂ ਸਾਰੀਆਂ ਸਮਾਜਿਕ ਸੰਸਥਾਵਾਂ ਵਿੱਚ ਸੁਧਾਰ ਕਰਨ ਦੇ ਹੁਕਮ ਵੀ ਦਿੱਤੇ। ਅਦਾਲਤ ਨੇ ਸਾਰੇ ਪੱਖ ਘੋਖਣ ਤੋਂ ਬਾਅਦ ਸਰਕਾਰੀ ਪ੍ਰਸ਼ਾਸਣ ਨੂੰ ਛੇਤੀ ਕੁੜੀ ਦਾ ਗਰਭਪਾਤ ਕਰਾਉਣ ਦੇ ਹੁਕਮ ਦੇ ਦਿੱਤੇ। ਨਾਲ ਹੀ ਭਰੂਣ ਨੂੰ ਹਸਪਤਾਲ ਵਿੱਚ ਸੰਭਾਲਣ ਦੇ ਹਕਮ ਕਰ ਦਿੱਤੇ ਤਾਂ ਜੋ ਡੀæਐਨæ ਏæ ਟੈਸਟ ਰਾਹੀਂ ਦੋਸ਼ੀਆਂ ਨੂੰ ਸਜਾ ਦਿਵਾਈ ਜਾ ਸਕੇ।
           ਪਰ ਅਜੇ ਵੱਡੀ ਅਦਾਲਤ ਬਾਕੀ ਸੀ। ਮਸਲਾ ਸੁਪਰੀਂਮ ਕੋਰਟ ਚਲਾ ਗਿਆ। ਸੁਪਰੀਂਮ ਕੋਰਟ ਨੇ ਤਿੰਨ ਸਵਾਲ ਪੁੱਛੇ। ਕੀ ਸਾਡੇ ਕਾਨੂੰਂਨ ਅਨੁਸਾਰ ਸਬੰਧਤ ਔਰਤ ਦੀ ਸਹਿਮਤੀ ਲਏ ਵਗੈਰ ਹਾਈ ਕੋਰਟ ਗਰਭਪਾਤ ਦਾ ਹੁਕਮ ਦੇ ਸਕਦੀ ਹੈ ? ਦੂਜਾ ਜੇ ਔਰਤ ਮੰਦ ਬੁੱਧੀ ਦੀ ਹੈ ਤਾਂ ਕੀ ਗਰਭਪਾਤ ਉਸਦੀ ਭਲਾਈ ਲਈ ਹੈ? ਤੀਜਾ ਕੀ ਹੁਣ ਸਾਢੇ ਚਾਰ ਮਹੀਨੇ ਦਾ ਗਰਭਪਾਤ ਖਤਰੇ ਤੋਂ ਖਾਲੀ ਹੈ? ਬਹਿਸ ਸੁਨਣ ਪਿੱਛੋਂ ਸੁਪਰੀਂਮ ਕੋਰਟ ਨੇ ਇੰਜ ਕਿਹਾ, "ਔਰਤ ਦੇ ਮਨੁੱਖੀ ਅਧਿਕਾਰ ਕਾਨੂੰਨ ਦੀ ਬਲੀ ਨਹੀਂ ਚੜ੍ਹ ਸਕਦੇ। ਇਸ ਲਈ ਸਟੇਟ ਆਪਣੇ ਨਾਗਰਿਕ ਦੀ ਸਿਹਤ ਸੰਭਾਲ ਲਈ ਜਿੰਮੇਵਾਰ ਹੈ। ਕਾਨੂੰਨ ਸਮਾਜ ਅੱਗੇ ਗੋਡੇ ਨਹੀਂ ਟੇਕ ਸਕਦਾ। ਇਸ ਲਈ ਇਹ ਗਰਭਪਾਤ ਨਹੀਂ ਹੋ ਸਕਦਾ"। ਸਮਾਂ ਪੂਰਾ ਹੋਣ ਤੇ ਸਰਕਾਰੀ ਨਿਗਰਾਨੀ ਹੇਠ ਬੱਚੇ ਦਾ ਜਨਮ ਹੋਇਆ।