Friday, May 14, 2010

ਨਿਰੰਤਰ ਪ੍ਰਯੋਗਸ਼ੀਲ ਰਵਿੰਦਰ ਰਵੀ -ਡਾ. ਸੁਤਿੰਦਰ ਸਿੰਘ ਨੂਰ

ਨਿਰੰਤਰ ਪ੍ਰਯੋਗਸ਼ੀਲ ਰਵਿੰਦਰ ਰਵੀ  

ਡਾ. ਸੁਤਿੰਦਰ ਸਿੰਘ ਨੂਰ
ਰਵਿੰਦਰ ਰਵੀ ਪੰਜਾਬੀ ਸੰਸਾਰ ਨਾਲ ਆਪਣਾ ਸੰਵਾਦ ਨਿਰੰਤਰ ਕਾਇਮ ਰੱਖਦਾ ਹੈ! ਪੰਜਾਬੀਆਂ ਦਾ ਸੁਭਾਅ ਵੀ ਅਜਿਹਾ ਹੈ ਕਿ ਜਿਹੜਾ ਉਨ੍ਹਾਂ ਨਾਲ ਲਗਾਤਾਰ ਵਾਰਤਾਲਾਪ ਨਹੀਂ ਰੱਖਦਾ, ਉਸ ਨੂੰ ਉਹ ਗੌਲਦੇ ਵੀ ਨਹੀਂ! ਭਾਵੇਂ ਰਵਿੰਦਰ ਰਵੀ ਨੇ ਕਹਾਣੀਆਂ ਤੇ ਕਵਿਤਾਵਾਂ ਪਹਿਲਾਂ ਲਿਖਣੀਆਂ ਸ਼ੁਰੂ ਕਰ ਦਿੱਤੀਆਂ ਸਨ, ਪਰ ਉਹ ਪ੍ਰਯੋਗਸ਼ੀਲ ਲਹਿਰ ਵੇਲੇ ਜਸਬੀਰ ਸਿੰਘ ਆਹਲੂਵਾਲੀਆ ਤੇ ਅਜਾਇਬ ਕਮਲ ਨਾਲ ਵਿਸ਼ੇਸ਼ ਚਰਚਾ ਵਿਚ ਆਇਆ ਤੇ ਉਸ ਤੋਂ ਪਿੱਛੋਂ ਉਹ ਨਿਰੰਤਰ ਚਰਚਾ ਵਿਚ ਰਿਹਾ ਹੈ, ਪਰ ਉਸ ਦੀ ਰਚਨਾ ਬਾਰੇ ਚਰਚਾ ਕੇਵਲ ਉਸ ਬਿੰਦੂ „ਤੇ ਸਥਿਤ ਹੋ ਕੇ ਨਹੀਂ ਕੀਤੀ ਜਾ ਸਕਦੀ! ਉਹ ਨਿਰੰਤਰ ਪ੍ਰਯੋਗਸ਼ੀਲ ਲੇਖਕ ਹੈ! ਉਹ ਲਹਿਰ ਪ੍ਰਯੋਗਵਾਦ „ਤੇ ਸਥਿਤ ਹੋ ਕੇ ਖਤਮ ਹੋ ਗਈ! ਪ੍ਰਯੋਗਵਾਦ ਤੇ ਪ੍ਰਯੋਗਸ਼ੀਲਤਾ ਵਿਚ ਅੰਤਰ ਹੈ! ਪ੍ਰਯੋਗਸ਼ੀਲਤਾ ਸਥਿਤ ਨਹੀਂ ਹੁੰਦੀ! ਸਿਰਜਣਾ ਹਮੇਸ਼ਾ ਨਵੇਂ ਰੂਪਾਂ, ਰੂਪਾਕਾਰਾਂ, ਭਾਸ਼ਾ, ਚਿਹਨਾਂ ਤੇ ਵਿਧੀਆਂ ਦੀ ਤਲਾਸ਼ ਕਰਦੀ ਰਹਿੰਦੀ ਹੈ! ਇਹ ਨਾਂ ਹੀ ਵਿਚਾਰਧਾਰਕ ਤੌਰ ਉੱਤੇ ਸਥਿਤ ਹੁੰਦੀ ਹੈ ਤੇ ਨਾਂ ਹੀ ਰੂਪ ਦੀ ਦ੍ਰਿਸ਼ਟੀ ਤੋਂ!
ਰਵਿੰਦਰ ਰਵੀ ਨੇ ਕਵਿਤਾ ਵਿਚ ਜਿਸ ਬੌਧਿਕ ਅੰਦਾਜ਼ ਨੂੰ ਅਪਣਾਇਆ, ਉਹ "ਦਿਲ ਦਰਿਆ ਸਮੁੰਦਰੋਂ ਡੂੰਘੇ"(੧੯੬੧) ਤੋਂ ਹੀ ਸਾਹਮਣੇ ਆ ਗਿਆ ਸੀ! ਇਹ ਬੌਧਿਕ ਅੰਦਾਜ਼ ਰੋਮਾਨੀ ਪ੍ਰਗਤੀਵਾਦੀ ਧਾਰਾ ਦੀ ਕਵਿਤਾ ਤੋਂ ਵੱਖਰਾ ਸੀ! ਅਜਿਹੇ ਬੌਧਿਕ ਅੰਦਾਜ਼ ਦੇ ਆਲੇ-ਦੁਆਲੇ ਆਖੀ ਜਾਂਦੀ „ਆਧੁਨਿਕ‟ ਕਵਿਤਾ ਵੀ ਪ੍ਰਫੁੱਲਤ ਹੋਈ! ਇਸ ਕਵਿਤਾ ਵਿਚ ਪਰੰਪਰਾ ਨਾਲ ਜੁੜੀ ਕਵਿਤਾ ਦਾ ਹੋਰ ਵੀ ਬਹੁਤ ਕੁਝ ਤਿਆਗਿਆ ਗਿਆ ਸੀ!
ਇਸ ਬਾਰੇ ਰਵੀ ਨੇ ਆਪ ਵੀ ਆਖਿਆ ਸੀ:
"ਮੇਰੇ ਪੋਚ ਦੇ ਤੇ ਇਸ ਤੋਂ ਅਗਲੇ ਪੋਚ ਦੇ ਕਵੀ ਹੰਢ ਹਾਰ ਚੁੱਕੀ ਮਰਿਆਦਾ ਦੇ ਤੰਗ ਚੌਖਟੇ ਵਿੱਚੋਂ ਨਿਕਲਕੇ ਸੁਤੰਤਰ ਰੂਪ ਵਿਚ ਆਪਣੇ ਯੁੱਗ-ਬੋਧ ਦੇ ਹਾਣ-ਪਰਵਾਨ ਦੀ ਰਚਨਾ ਕਰ ਰਹੇ ਹਨ!"
("ਵਣ ਵਾਣੀ", ਪੰਨਾਂ: ੨੫੮ - ਦੂਜਾ ਐਡੀਸ਼ਨ-੨੦੦੫)
-
ਸੰਤ ਸਿੰਘ ਸੇਖੋਂ ਨੇ ਇਸ ਨੂੰ "ਉੱਤਰ-ਪ੍ਰਗਤੀਵਾਦੀ" ਦੌਰ ਆਖਿਆ!
("ਅਜੀਤ", ਜਾਲੰਧਰ, ਭਾਰਤ: ੨੯–੭-੧੯੬੮)
ਇਸ ਕਵਿਤਾ ਵਿਚ ਨਗਰ, ਮਹਾਂ ਨਗਰ, ਅੰਤਰ-ਰਾਸ਼ਟਰੀ ਨਗਰਾਂ ਦਾ ਯਥਾਰਥ, ਆਧੁਨਿਕਤਾ ਤੋਂ ਪਾਰ ਉੱਤਰ-ਆਧੁਨਿਕਤਾ ਵਲ ਵਧਦੀ ਸਥਿਤੀ, ਉਸ ਵਿਚ ਮਨੁੱਖ ਦਾ ਬਦਲਦਾ ਸਰੂਪ, ਵਿਗਿਆਨ ਦੇ ਬਦਲਦੇ ਪਰਿਪੇਖ, ਜਿਸ ਨੂੰ ਉਸ ਦੀ ਕਵਿਤਾ ਵਿਚ "ਬ੍ਰਹਿਮੰਡੀ ਚੇਤਨਾਂ" ਵੀ ਆਖਿਆ ਗਿਆ, ਉਸ ਦੇ ਆਲੇ-ਦੁਆਲੇ ਪ੍ਰਸ਼ਨ ਵੀ ਜਾਗਦੇ ਹਨ ਤੇ ਉਨ੍ਹਾਂ ਸਥਿਤੀਆਂ ਵਿਚ ਮਾਨਵੀ ਅਸਤਿਤਵ ਦੀ ਤੀਬਰ ਤਲਾਸ਼ ਵੀ ਹੈ!
ਇਸ ਬੌਧਿਕ ਅੰਦਾਜ਼ ਦੇ ਕਾਵਿ ਦਾ ਉਦੋਂ ਵਿਸ਼ੇਸ਼ ਚਰਚਾ ਹੋਇਆ, ਜਦੋਂ ਉਸ ਨੇ "ਦਿਲ-ਟ੍ਰਾਂਸਪਲਾਂਟ ਤੋਂ ਬਾਅਦ"(੧੯੬੯) ਦੀ ਰਚਨਾਂ ਕੀਤੀ! ਉਸ ਬੌਧਿਕ ਅੰਦਾਜ਼ ਨੇ ਉਸ ਕਾਵਿ-ਭਾਸ਼ਾ ਨੂੰ ਸਾਹਮਣੇ ਲਿਆਂਦਾ, ਜਿਸ ਨੂੰ ਪਰੰਪਰਕ ਕਾਵਿ-ਸ਼ਾਸ਼ਤਰ ਨੇ ਕਾਵਿ ਤੋਂ ਬਾਹਰ ਰੱਖਿਆ ਹੋਇਆ ਸੀ:
ਯਾਂਤਰਕ ਯੁੱਗ „ਚ ਧਰਮ-ਹੀਣਤਾ ਦਾ ਸ਼ਰਾਪ,
ਆਸਥਾ
ਮਿਥਿਹਾਸ ਦੇ ਹੱਥਾਂ „ਚ
ਖਿਡੌਣਾਂ ਬਣਨ ਤੋਂ ਆਕੀ ਹੈ!
ਫਿਰ ਵੀ ਪਤਾ ਨਹੀਂ ਕਿਉਂ ਚੋਰ-ਨਜ਼ਰ
ਸ਼ਿਵ-ਮੰਦਰ „ਚ ਸ਼ਿਵ-ਲਿੰਗ ਵਲਾਂ
ਹਿਰਸ ਭਰੀ ਤੱਕਦੀ ਹੈ ਤਾਂ ਆਪਣੇ ਅੰਦਰ
ਹੌਲੀ, ਹੌਲੀ ਹੰਢ ਸੁਕੜ ਕੇ ਝੜ ਚੁੱਕੇ ਮਨੁੱਖ ਨੂੰ
ਸਿਰਜਣਾ-ਹੀਣ ਆਪਣੀ ਹੋਂਦ
ਕਰਮ-ਹੀਣ ਹੋ ਡੱਸਦੀ, ਬੇਲੋੜਾ ਬੋਝ ਜਿਹਾ ਲੱਗਦੀ ਹੈ!
ਇਕਾਂਗੀ ਅਕੇਵੇਂ „ਚ ਠੰਡੀ ਸੋਚ,
ਹੱਡਾਂ „ਚ ਹਰ ਸਮੇਂ ਹੀ ਇਕ ਸੁੰਨ ਜਿਹੀ ਚੜ੍ਹਦੀ ਹੈ!
ਦਿਲ-ਟ੍ਰਾਂਸਪਲਾਂਟ ਦੀ ਕਥਾ,
ਲਿੰਗ-ਟ੍ਰਾਂਸਪਲਾਂਟ ਬਿਨਾਂ ਅਧੂਰੀ ਹੈ!
"ਲਿੰਗ-ਟ੍ਰਾਂਸਪਲਾਂਟ ਬਨਾਮ ਦਿਲ-ਟ੍ਰਾਂਸਪਲਾਂਟ"( "ਵਣ ਵਾਣੀ", ਪੰਨਾਂ: ੩੮੬-੩੮੭ - ਦੂਜਾ ਐਡੀਸ਼ਨ-੨੦੦੫)
ਇਹ ਕਵਿਤਾ ਉਨ੍ਹਾਂ ਆਦਰਸ਼ਵਾਦੀ ਚਿਹਨਾਂ ਤਕ ਸੀਮਤ ਨਹੀਂ ਸੀ, ਜਿਸ ਨਾਲ ਸਾਡੀ ਪਰੰਪਰਕ ਕਵਿਤਾ ਸੰਬੰਧਤ ਰਹੀ ਸੀ, ਕਿਉਂਕਿ ਇਸ ਦੇ ਯਥਾਰਥ ਦੀ ਸੀਮਾਂ ਵੀ ਉਹ ਨਹੀਂ ਸੀ! ਪਰ ਰਵਿੰਦਰ ਰਵੀ ਨਵੀਆਂ ਸਥਿਤੀਆਂ ਵਿਚ ਡੂੰਘੀ ਤਰ੍ਹਾਂ ਮਾਨਵੀ ਸਰੋਕਾਰਾਂ ਨਾਲ ਸੰਬੰਧਤ ਰਹਿੰਦਾ ਹੈ! ਮਾਨਵੀ ਸਰੋਕਾਰ ਇਹ ਕਵਿਤਾ ਉਸ ਸਰਲੀਕ੍ਰਿਤ ਵਿਧੀ ਵਿਚ ਪਰਭਾਸ਼ਤ ਨਹੀਂ ਕਰਦੀ, ਜਿਵੇਂ ਪਰੰਪਰਕ ਵਿਧੀ ਵਿਚ ਲਿਖਣ ਵਾਲੇ ਪ੍ਰਗਤਿਵਾਦੀ ਕਵੀ ਅਜੇ ਵੀ ਕਰਦੇ ਹਨ! ਇਸ ਦ੍ਰਿਸ਼ਟੀ ਤੋਂ ਉਸ ਦੀ ਕਵਿਤਾ: "ਤੀਜੀ ਧਿਰ" ਧਿਆਨ ਯੋਗ ਹੈ! ਉਹ ਮਨੁੱਖੀ ਸਰੋਕਾਰ ਤੀਜੀ ਧਿਰ ਨਾਲ ਸੰਬੰਧਤ ਹਨ:
ਇਹ ਇਕ ਅਤਿਵਾਦੀ ਦੀ ਲਾਸ਼ ਹੈ
ਤੇ ਔਹ ਇਕ ਪੁਲਿਸ ਦੇ ਸਿਪਾਹੀ ਦੀ,
ਆਪਣੀ, ਆਪਣੀ ਧਿਰ ਦ ਿਨਜ਼ਰ ਵਿਚ
ਦੋਵੇਂ ਸ਼ਹੀਦ ਹੋ ਗਏ ਹਨ!
ਇਨ੍ਹਾਂ ਦੋਂਹਾਂ ਧਿਰਾਂ ਦੇ ਵਿਚਕਾਰ
ਅਨੇਕਾਂ ਲਾਸ਼ਾਂ ਹੋਰ ਹਨ,
ਬੇਪਛਾਣ ਹੋਈ, ਤੀਜੀ ਧਿਰ,
ਇਨਸਾਨੀਅਤ ਦੀਆਂ!
ਬੱਚੇ, ਬੁੱਢੇ, ਇਸਤਰੀ, ਯੁਵਕ,
ਦੋ ਅੱਤਾਂ ਹੇਠ ਰੌਂਦੇ, ਦਰੜੇ ਗਏ!
ਤੁਰਦੀਆਂ, ਫਿਰਦੀਆਂ ਲਾਸ਼ਾਂ ਬਣੇ ਫਿਰਦੇ ਲੋਕ
ਗੁੰਗੇ ਹੋ ਗਏ ਹਨ –
ਬੰਦ, ਬੰਦ ਕੱਟ ਹੁੰਦੇ
ਆਪਣੇ ਸ਼ੀਸ਼ੇ „ਚ
ਆਪਣਾ ਸਿਵਾ ਬਾਲਦੇ ਹਨ ਰੋਜ਼!
ਭਵਿੱਖ ਦੀ „ਨ੍ਹੇਰੀ ਖਲਾਅ ਦੇ ਪਰਬਤ ਹੇਠ
ਨਿਰੰਤਰ ਦੱਬ ਰਹੇ
ਵਰਤਮਾਨ ਦੀ ਕਬਰ ਖੋਦਦੇ ਹਨ, ਨਿਸ ਦਿਨ,
ਆਮ ਜਿਹੇ ਲੋਕ!
ਆਪੋ ਆਪਣੇ ਸ਼ਹੀਦ ਹਿੱਕ ਨੂੰ ਲਾਈ,
ਆਪੋ ਆਪਣਾ ਇਤਿਹਾਸ ਲਿਖ ਰਹੀਆਂ ਹਨ ਦੋਵੇਂ ਧਿਰਾਂ –
ਤੀਜੀ ਧਿਰ ਦਾ ਕੌਣ ਲਿਖੇਗਾ?
" ਤੀਜੀ ਧਿਰ" ("ਗੰਢਾਂ", ਪੰਨਾਂ: ੭੦ – ਪਹਿਲਾ ਐਡੀਸ਼ਨ - ੧੯੯੩)
ਉਸ ਦੀਆਂ ਕਈ ਕਵਿਤਾਵਾਂ ਵਿਚ ਹੋ ਗਈ ਅਰਥਹੀਣ ਸਥਿਤੀ, ਸ਼ਹਿਰ ਦੇ ਜੰਗਲੀ ਹੋ ਜਾਣ ਆਦਿ ਚਿਹਨਾਂ ਦਾ ਦੁਹਰਾਅ ਸਹਿਜੇ ਹੀ ਆ ਜਾਂਦਾ ਹੈ, ਪਰ ਉਪ੍ਰੋਕਤ ਕਵਿਤਾ ਦਾ ਬੌਧਿਕ ਅੰਦਾਜ਼ ਤੇ ਅਪਰਿਭਾਸ਼ਤ ਤੀਜੀ ਧਿਰ ਵਰਗੇ ਪ੍ਰਸ਼ਨ ਸਾਡੀ ਚੇਤਨਾਂ ਨਾਲ ਅਹਿਮ ਰੂਪ ਵਿਚ ਜੁੜਦੇ ਹਨ! ਇਹ ਸਮਰੱਥਾ ਉਸੇ ਕਾਵਿ ਵਿਚ ਪੈਦਾ ਹੁੰਦੀ ਹੈ, ਜੋ "ਪ੍ਰਯੋਗਵਾਦ" ਵਾਂਗ ਖੜੋਤ ਦਾ ਸ਼ਿਕਾਰ ਨਾਂ ਹੋਈ, ਸਗੋਂ ਨਿਰੰਤਰ ਰੂਪ ਵਿਚ ਪ੍ਰਯੋਗਸ਼ੀਲ ਰਹੀ! ਅਜਿਹਾ ਕਾਵਿ
ਵਿਚਾਰਧਾਰਕ ਤੌਰ ਉੱਤੇ ਸੁਤੰਤਰ ਹੁੰਦਾ ਹੈ, ਇਸੇ ਲਈ ਆਧੁਨਿਕ ਹੁੰਦਾ ਹੈ(ਆਧੁਨਿਕਤਾਵਾਦੀ ਨਹੀਂ, ਉਹ ਵੀ ਸੁਤੰਤਰ ਨਹੀਂ ਰਹਿੰਦਾ, ਇਕਹਿਰੀ ਵਿਚਾਰਧਾਰਾ ਨਾਲ ਸੰਬੰਧਤ ਹੋ ਕੇ, ਪ੍ਰਤਿਗਾਮੀ ਹੋ ਜਾਂਦਾ ਹੈ)! ਰਵਿੰਦਰ ਰਵੀ ਨੇ ਉੱਤਰ-ਪ੍ਰਗਤਿਵਾਦੀ ਸਥਿਤੀ ਬਾਰੇ ਆਪਣੀ ਕਵਿਤਾ: "ਸਿਫਰ-ਸਥਿਤੀ „ਚ ਵਿਚਰਦੀ ਪੀੜ੍ਹੀ" ਇਸੇ ਦ੍ਰਿਸ਼ਟੀ ਤੋਂ ਲਿਖੀ ਹੈ:
ਉਹ ਅਜੇ ਜੰਮੇਂ ਵੀ ਨਹੀਂ ਸਨ, ਕਿ
ਉਨ੍ਹਾਂ ਦੇ ਘਰ ਦਾ ਮੂੰਹ ਜ਼ਾਰ ਵੱਲਾਂ ਸੀ
ਜੰਮਦਿਆਂ ਹੀ ਉਨ੍ਹਾਂ ਦੇ ਸਨਮੁਖ ਪਹਿਲਾਂ
ਲੈਨਿਨ
ਤੇ ਫੇਰ ਸਟਾਲਿਨ ਹੋਇਆ
ਤੇ ਹੁਕਮ ਮਿਲਿਆ ਕਿ
ਆਪਣੇ ਵਲਾਂ ਪਿੱਠ ਭੁਆ ਲਓ
ਕੁਝ ਨਾਂ ਵੇਖੋ
ਕੁਝ ਨਾਂ ਬੋਲੋ
ਕੁਝ ਨਾਂ ਸੁਣੋ
ਤੇ ਤੁਰੇ ਚੱਲੋ ਅਨੰਤ ਤਕ!
"ਸਿਫਰ-ਸਥਿਤੀ „ਚ ਵਿਚਰਦੀ ਪੀੜ੍ਹੀ" ("ਗੰਢਾਂ", ਪੰਨਾਂ: ੭੫ – ਪਹਿਲਾ ਐਡੀਸ਼ਨ - ੧੯੯੩)
ਕਵਿਤਾ ਦੀ ਅਜਿਹੀ ਕਟਾਖਸ਼ ਉਸ ਸਥਾਪਨਾਵਾਦ, ਨਿਸਚਿਤਤਾਵਾਦ ਤੇ ਇਕਹਿਰੀ ਦ੍ਰਿਸ਼ਟੀ ਦੇ ਖਿਲਾਫ ਹੈ, ਜਿਸ ਨੂੰ ਉੇੱਤਰ-ਆਧੁਨਿਕਤਾ ਤਕ ਪਹੁੰਚਦਿਆਂ ਮਨੁੱਖ ਨੇ ਰੱਦ ਕਰ ਦਿੱਤਾ ਹੈ, ਭਾਵੇਂ ਉਹ ਕਲਾਸਿਕੀ ਪੂੰਜੀਵਾਦ ਹੈ ਤੇ ਭਾਵੇਂ ਕਲਾਸਿਕੀ ਸਮਾਜਵਾਦ! ਇਹ ਵਰਤਮਾਨ ਯਥਾਰਥ ਦਾ ਧਰਾਤਲ ਹੈ, ਜਿਸ ਨੂੰ ਉਹ ਭਾਵੁਕ ਰੂਪ ਵਿਚ ਨਹੀਂ ਸਗੋਂ ਉਸੇ ਬੌਧਿਕ ਅੰਦਾਜ਼ ਨਾਲ ਪੇਸ਼ ਕਰਦਾ ਹੈ, ਜਿਸ ਦਾ ਉਸ ਦੀ ਕਵਿਤਾ ਵਿਚ ਨਿਰੰਤਰ ਵਿਕਾਸ ਹੁੰਦਾ ਹੈ ਤੇ ਇਸੇ ਲਈ ਉਸ ਦੀ ਕਵਿਤਾ ਨੂੰ ਵੀ ਵਿਚਾਰਧਾਰਕ ਗਤੀਸ਼ੀਲ ਚੇਤਨਾਂ ਤੋਂ ਬਿਨਾ ਨਹੀਂ ਪੜ੍ਹਿਆ ਜਾ ਸਕਦਾ! ਨਾਂ ਹ ਿਉਸ ਨੂੰ ਕੇਵਲ "ਪ੍ਰਯੋਗਵਾਦ" ਦੇ ਬਿੰਦੂ „ਤੇ ਸਥਿਤ ਕਰ ਕੇ ਪੜ੍ਹਿਆ ਜਾ ਸਕਦਾ ਹੈ!
ਉਸ ਦੀ ਇਹ ਨਿਰੰਤਰ ਪ੍ਰਯੋਗਸ਼ੀਲ ਸਥਿਤੀ ਹੀ ਉਸ ਦੇ ਕਾਵਿ-ਨਾਟਕਾਂ ਵਿਚ ਸਾਹਮਣੇ ਆਉਂਦੀ ਹੈ! ਉਪਰੋਕਤ ਕਵਿਤਾ ਵਿਚ ਉਸ ਨੇ ਜੋ ਕਟਾਖਸ਼ ਕਾਇਮ ਕੀਤੀ ਹੈ, ਉਹੀ ਕਟਾਖਸ਼ ਆਪਣੇ ਕਾਵਿ-ਨਾਟਕ: "ਮੱਕੜੀ ਨਾਟਕ"("ਤਿੰਨ ਨਾਟਕ") ਵਿਚ ਕਾਇਮ ਕੀਤੀ ਹੈ! ਕਾਮਰੇਡ ਦੇ ਲਾਲ ਰੰਗ ਦਾ ਚੋਲਾ ਪਹਿਨਿਆਂ ਹੋਇਆ ਹੈ! ਚੋਲੇ ਉੱਤੇ ਕਾਲੇ ਰੰਗ ਵਿਚ ਹੱਦਾਂ ਵਰਗੀਆਂ ਮੋਟੀਆਂ ਮੋਟੀਆਂ ਤਰੇੜਾਂ ਨਜ਼ਰ ਆ ਰਹੀਆਂ ਹਨ! ਤਰੇੜਾਂ ਵਿਚਕਾਰ ਕਾਲੇ ਰੰਗ ਵਿਚ ਦਾਤੀਆਂ ਤੇ ਹਥੌੜਿਆਂ ਦੇ ਨਿਸ਼ਾਨ ਹਨ! ਇਕ ਭਾਗ ਵਿਚ "ਸੀ.ਪੀ.ਆਈ"., ਦੂਜੇ ਵਿਚ "ਸੀ.ਪੀ.ਆਈ.ਐਮ." ਤੇ ਤੀਜੇ ਵਿਚ "ਨਕਸਲਵਾਦੀ" ਲਿਖਿਆ ਹੋਇਆ ਹੈ! ਮੋਟੇ ਮੋਟੇ ਅੱਖਰਾਂ ਅਤੇ ਕਾਲੇ ਰੰਗ ਵਿਚ ਕਾਮਰੇਡ ਦੀ ਪਿੱਠ ਉੱਤੇ ਉੱਪਰਲੇ ਅੱਧ ਵਿਚ "ਨਵ-ਕ੍ਰਾਂਤੀਕਾਰੀ" ਅਤੇ ਹੇਠਲੇ ਅੱਧ ਵਿਚ "ਮਾਰਕਸਵਾਦੀ-ਲੈਨਿਨਿਸਟ" ਉੱਕਰਿਆ
ਹੋਇਆ ਹੈ("ਮੰਚ ਨਾਟਕ", ਪੰਨਾਂ ੫੦)! ਇਸ ਉਪਰੰਤ ਲ ੋਕਾਂ ਸਾਹਵੇਂ ਉਸ ਪਾਤਰ ਦੇ ਆਲੇ-ਦੁਆਲੇ ਕਟਾਖਸ਼ ਤੇ ਵਿਸ਼ਲੇਸ਼ਣ ਇਕੱਠੇ ਹੀ ਵਿਸਤ੍ਰਿਤ ਹੋਣ ਲੱਗਦੇ ਹਨ! ਇਹ ਰਾਜਨੀਤੀ ਦਾ ਰੁਕਿਆ ਹੋਇਆ ਯਥਾਰਥ ਹੈ! ਤੇ ਰੁਕਿਆ ਹੋਇਆ ਯਥਾਰਥ ਹੋਰ ਕਈ ਰੂਪਾਂ ਵਿਚ ਉਸ ਦੇ ਕਾਵਿ-ਨਾਟਕਾਂ ਵਿਚ aੱਘੜਦਾ ਹੈ! ਸਮਾਜਿਕ ਰੁਕਿਆ ਹੋਇਆ ਯਥਾਰਥ! ਔਰਤ-ਮਰਦ ਸਥਿਤੀਆਂ ਦਾ ਰੁਕਿਆ ਹੋਇਆ ਯਥਾਰਥ! ਨਾਟਕ "ਰੁਕੇ ਹੋਏ ਯਥਾਰਥ"("ਤਿੰਨ ਨਾਟਕ") ਇਸੇ ਵਿੱਚੋਂ ਰੂਪਮਾਨ ਹੁੰਦਾ ਹੈ!
ਰਵੀ ਆਪਣੇ ਨਾਟਕਾਂ ਵਿਚ ਵਿਧੀ ਦੀ ਦ੍ਰਿਸ਼ਟੀ ਤੋਂ ਵੀ ਨਿਰੰਤਰ ਪ੍ਰਯੋਗਸ਼ੀਲ ਸਥਿਤੀ ਵਿਚ ਰਿਹਾ ਹੈ! "ਬੀਮਾਰ ਸਦੀ" ਤੋਂ ਲੈ ਕੇ ਉਸ ਦੇ ਬਾਅਦ ਦੇ ਨਾਟਕਾਂ ਤਕ ਇਹ ਨਿਰੰਤਰਤਾ ਦੇਖੀ ਜਾ ਸਕਦੀ ਹੈ! "ਸਿਫਰ ਨਾਟਕ" ਵਿਚ "a-੧", "a-੨", "ਸਿਫਰ-੧", "ਸਿਫਰ-੨", "ਆਵਾਜ਼" ਤੇ ਦੂਜੇ ਪਾਸੇ "ਨੌਜਵਾਨ ਕੁੜੀ" ਦੇ ਸੰਵਾਦ ਦੇ ਪ੍ਰਤੀਕਾਤਮਕ ਅਰਥ ਬਣਦੇ ਹਨ! "ਚੌਕ ਨਾਟਕ" ਵਿਚ "ਅੰਨ੍ਹਾਂ", "ਗੁੰਗਾਂ", "ਪੈਗੰਬਰ", "ਆਦਮ" ਚਿਨ੍ਹਾਂ ਦੇ ਸੰਵਾਦ ਦੇ ਵੀ ਪ੍ਰਤੀਕਾਤਮਕ ਅਰਥ ਬਣਦੇ ਹਨ! ਅਜਿਹੀ ਪ੍ਰਤੀਕਾਤਮਕ ਵਿਧੀ ਨੂੰ ਉਸ ਨੇ "ਬੀਮਾਰ ਸਦੀ" ਵਿਚ ਵੀ ਵਰਤਿਆ ਸੀ! "ਚਿੱਟੇ ਮਖੌਟੇ", "ਕਾਲੇ ਮਖੌਟੇ", "ਕਬਰ" ਦੇ ਪ੍ਰਤੀਕਾਤਮਕ ਅਰਥ ਵੀ ਬਣਦੇ ਹਨ! ਕਈ ਥਾਂ ਅਮੂਰਤ ਨੂੰ ਸਮੂਰਤ ਪਾਤਰ ਵਾਂਗ ਸੰਵਾਦ ਦੇਣਾ, ਹੋਰ ਸਿਨਮੈਟਿਕ ਤੇ ਨਾਟਕੀ ਵਿਧੀਆਂ ਨੂੰ ਉਨ੍ਹਾਂ ਨਾਲ ਸੰਯੁਕਤ ਕਰਨਾ, ਸਾਡੇ ਪ੍ਰਾਪਤ ਰੰਗਮੰਚ ਨੂੰ ਪ੍ਰਯੋਗਸ਼ੀਲਤਾ ਦੀ ਸਥਿਤੀ ਨਾਲ ਜੋੜਦਾ ਹੈ! ਅਸੀਂ ਸਾਧਾਰਨ ਵਿਧੀਆਂ ਦੇ ਨਾਟਕ ਖੇਡਣ ਦੇ ਆਦੀ ਹਾਂ, ਪਰ ਕੁਝ ਨਿਰਦੇਸ਼ਕਾਂ ਵਲੋਂ ਰਵਿੰਦਰ ਰਵੀ ਦੇ ਇਹ ਨਾਟਕ ਖੇਡਣ ਦਾ ਯਤਨ ਕੀਤਾ ਜਾਂਦਾ ਰਿਹਾ ਹੈ!
ਰਵਿੰਦਰ ਰਵੀ ਦੀਆਂ ਕਹਾਣੀਆਂ ਨੂੰ ਵੱਧ ਗੌਲਣ ਦੀ ਲੋੜ ਹੈ! ਸ਼ਾਡੇ ਬਾਹਰ ਰਹਿੰਦੇ ਬਹੁਤੇ ਕਹਾਣੀਕਾਰਾਂ ਨੇ ਵਧੇਰੇ ਕਹਾਣੀਆਂ ਉੱਥੋਂ ਦੀ ਸਥਿਤੀ ਵਿਚ ਵੀ ਭਾਰਤੀ ਪਾਤਰਾਂ ਬਾਰੇ ਹੀ ਲਿਖੀਆਂ ਹਨ ਤੇ ਪਿਛਲੀ ਪੀੜ੍ਹੀ ਦੀਆਂ ਬਹੁਤ ਸਾਰੀਆਂ ਕਹਾਣੀਆਂ ਅਜੇ ਵੀ ਪਰੰਪਰਕ ਪ੍ਰਗਤਿਵਾਦੀ ਆਦਰਸ਼ਵਾਦ ਦੀਆਂ ਕਾਇਲ ਹਨ! ਰਵਿੰਦਰ ਰਵੀ ਉਹ ਕਹਾਣੀਕਾਰ ਹੈ, ਜੋ ਬਾਹਰਲੇ ਪਾਤਰਾਂ ਨਾਲ ਸਭ ਤੋਂ ਵੱਧ ਮੇਲ-ਜੋਲ ਵਿਚ ਰਿਹਾ ਹੈ, ਇਸ ਲਈ ਉਸ ਨੇ ਉਨ੍ਹਾਂ ਦੇ ਯਥਾਰਥ ਨੂੰ ਸਭ ਤੋਂ ਵੱਧ ਆਪਣੀਆਂ ਕਹਾਣੀਆਂ ਦਾ ਆਧਾਰ ਬਣਾਇਆ ਹੈ! ਔਰਤ-ਮਰਦ ਦੇ ਟੁੱਟਦੇ, ਵਿਕ੍ਰਿਤ ਹੁੰਦੇ ਸੰਬੰਧਾਂ, ਯੌਨ-ਵਿਹਾਰ ਤੇ ਟੁੱਟਦੀ ਨੈਤਿਕ ਭਾਸ਼ਾ ਦੇ ਇਸ ਯਥਾਰਥ ਨੂੰ ਉਸ ਨੇ ਨਿਸ਼ੰਗ ਹੋ ਕੇ ਬਿਆਨ ਕੀਤਾ ਹੈ! ਇਸ ਲਈ ਪਰੰਪਰਕ ਗਲਪੀ ਭਾਸ਼ਾ ਦੀ ਸੀਮਾਂ ਨੂੰ ਉਹ ਸਵੀਕਾਰ ਨਹੀਂ ਕਰਦਾ! ਫਿਰ ਵੀ ਉਸ ਦੀਆਂ ਸਾਰੀਆਂ ਕਹਾਣੀਆਂ ਇਕ ਜਿਹੀਆਂ ਨਹੀਂ!
ਕਈ ਕਹਾਣੀਆਂ ਵਿਚ ਤਾਂ ਉਹ ਦਾਰਸ਼ਨਿਕ ਵਿਚਾਰਾਂ ਨਾਲ ਮਨੁੱਖੀ ਵਿਹਾਰ ਦੇ ਸੰਦਰਭ ਵਿਚ ਇਕ ਸੰਵਾਦ ਰਚਾਉਂਦਾ ਨਜ਼ਰ ਆਉਂਦਾ ਹੈ! "ਇਕ ਹੋਰ ਹੈਮਿੰਗਵੇ", "ਜਿੱਥੇ ਦੀਵਾਰਾਂ ਨਹੀਂ", ਮੈਲੀ ਪੁਤਕ" ਵਰਗੀਆਂ ਕਹਾਣੀਆਂ ਇਸੇ ਵਿਧੀ ਵਿੱਚੋਂ aੁੱਸਰਦੀਆਂ ਹਨ! ਉਸ ਦੇ ਪਾਤਰ ਨੈਤਿਕਤਾ, ਸੱਭਿਆਚਾਰ ਆਦਿ ਬਾਰੇ ਸ਼ਾਧਾਰਣੀ-ਕਰਤ ਵਿਧੀ ਵਿਚ ਸਿੱਟੇ ਕੱਢਦੇ ਨਜ਼ਰ ਆਉਂਦੇ ਹਨ:
"ਇਹ ਸਾਡਾ ਦੁਖਾਂਤ ਹੈ ਕਿ ਹਿੰਸਾ ਜਾਂ ਅਜਿਹਾ ਹੋਰ ਕੁਝ, ਜੌ ਵੀ ਅਸੀਂ ਆਪਣੇ ਅੰਦਰ ਨਹੀਂ ਵੇਖਣਾ ਚਾਹੁੰਦੇ, ਉਹ ਕੁਝ ਅਸੀਂ ਜਾਨਵਰਾਂ ਵਿਚ ਵੇਖਦੇ ਹਾਂ! ਅਚੇਤ ਮਨ ਇਸ ਤਰ੍ਹਾਂ ਸ਼ਾਇਦ ਅਸੀਂ ਆਪਣਾ ਨਿਆਏਕਰਨ ਕਰਨ ਦਾ ਯਤਨ ਕਰਦੇ ਹਾਂ! ਜਿਸ ਮਨੁੱਖ ਦਾ ਵਤੀਰਾ ਸਥਾਪਤ ਸਦਾਚਾਰਕ ਆਧਾਰ ਦੇ ਅਨੁਕੂਲ ਨਾ ਹੋਵੇ, ਖਾਸ ਕਰ ਵਿਰੋਧੀ ਲਿੰਗ ਪ੍ਰਤੀ, ਅਸੀਂ ਉਸ ਨੂੰ "ਜੰਗਲੀ" ਕਹਿ ਕੇ ਸੰਬੋਧਨ ਕਰਦੇ ਹਾਂ!" – ("ਜਿੱਥੇ ਦੀਵਾਰਾਂ ਨਹੀਂ")
ਉਹ ਕਾਮ ਮੱਤੇ ਪਾਤਰਾਂ , ਦ੍ਰਿਸ਼ਾਂ, ਉਸ ਸਥਿਤੀ ਵਿਚ ਉਲਾਰ ਹੋ ਗਏ ਪਾਤਰਾਂ, ਅਜਿਹੀਆਂ ਮਾਨਸਿਕ ਗੁੰਝਲਾਂ ਨੂੰ ਆਪਣੀਆਂ ਕਹਾਣੀਆਂ ਵਿਚ ਆਮ ਪੇਸ਼ ਕਰਦਾ ਹੈ ਤੇ ਉਦੋਂ ਉਸ ਦੀ ਭਾਸ਼ਾ ਲਾਰੰਸ ਜਾਂ ਹੈਨਰੀ ਮਿਲਰ ਵਾਂਗ ਖੁੱਲ੍ਹਦੀ ਜਾਂਦੀ ਹੈ!
"ਜੁਰਮ ਦੇ ਪਾਤਰ" ਦੀ ਊਸ਼ਾ ਆਖਦੀ ਹੈ:
"ਨਹੀਂ, ਨਹੀਂ, ਮੈਂ ਆਪਣੇ ਜਿਸਮ ਨੂੰ ਜਾਗਦੇ ਰੱਖਣਾ ਹੈ – ਤੇ ਜਦੋਂ ਇਹ ਜਾਗਦਾ ਹੈ, ਤਾਂ ਪੰਜ ਸੱਤ ਵੈਲੀ ਮਰਦਾਂ ਨਾਲ ਸੰਗ ਕੀਤੇ ਬਿਨਾਂ, ਇਸ ਨੂੰ ਤ੍ਰਿਪਤੀ ਨਹੀਂ ਹੁੰਦੀ! ਕੀ ਤੂੰ ਇਸ ਨੂੰ ਜਾਗਦਿਆਂ ਰੱਖ ਸਕਦਾ ਹੈਂ? ਕੀ ਤੂੰ ਇਸ ਨੂੰ
ਤ੍ਰਿਪਤ ਕਰ ਸਕਦਾ ਹੈਂ? ਨਹੀਂ, ਨਹੀਂ, ਇਹ ਤੇਰੇ ਵੱਸ ਦਾ ਰੋਗ ਨਹੀਂ, ਕਪਿਲ! ਤੂੰ ਮੈਨੂੰ ਕੁਰਾਹੇ ਨਾ ਪਾ! ਅੱਜ ਜੋ ਰੂਹ ਦੀ ਗੱਲ਼ ਕਰਦਾ ਹੈ, ਮੈਨੂੰ ਮੱਕਾਰ ਲੱਗਦਾ ਹੈ! ਨਿਪੁੰਸਿਕ ਲੱਗਦਾ ਹੈ! "
ਅਜਿਹੀਆਂ ਗੁੰਝਲਾਂ ਕਈ ਵਾਰ ਉਸਦੀਆਂ ਕਹਾਣੀਆਂ ਦਾ ਕੇਂਦਰ ਹੁੰਦੀਆਂ ਹਨ ਤੇ ਇਨ੍ਹਾਂ ਦਾ ਸੰਬੰਧ ਬਾਹਰ ਵਿਕਸਿਤ ਹੋਏ ਸੱਭਿਆਂਚਾਰ ਤੇ ਉਸ ਦੇ ਯਥਾਰਥ ਨਾਲ ਵਧੇਰੇ ਹੁੰਦਾ ਹੈ!
ਆਪਣੀਆਂ ਕਹਾਣੀਆਂ ਵਿਚ ਵੀ ਉਹ ਕਈ ਵਾਰ ਵਿਦੇਸ਼ਾਂ ਵਿਚ ਵੱਸਦੇ ਮਖੌਟਾਵਾਦੀ ਪ੍ਰਗਤਿਵਾਦੀ ਲੇਖਕਾਂ ਨੂੰ ਨੰਗਿਆਂ ਕਰਦਾ ਹੈ, ਜੋ ਫਿਊਡਲ ਕਿਸਮ ਦੀ ਸੋਚ ਦਾ ਸ਼ਿਕਾਰ ਹਨ! ਔਰਤ ਨੂੰ ਜਾਇਦਾਦ ਜਾਂ ਵਸਤ ਵਾਂਗ ਰੱਖਣਾ ਚਾਹੁੰਦੇ ਹਨ! ਕਹਾਣੀ "ਸੁਤੰਤਰਤਾ ਦੇ ਸਮਾਨ-ਅੰਤਰ ਸਿਰੇ"(ਆਪਣੇ ਆਪਣੇ ਟਾਪੂ") ਵਿਚ ਉਹ ਕੁਮਾਰੀ ਵਰਸ਼ਾ ਇੰਦਰਾਨੀ ਦਾ ਇੰਗਲੈਂਡ ਵਿਚ ਆਪਣੇ ਅਜਿਹੇ "ਪ੍ਰਗਤਿਵਾਦੀ" ਲੇਖਕ ਪਤੀ ਦੇ ਖਿਲਾਫ ਵਿੱਦਰੋਹ ਦਿਖਾਉਂਦਾ ਹੈ!
ਇਸ ਕਟਾਖਸ਼ ਨੂੰ ਕਾਇਮ ਕਰਨ ਲਈ ਉਹ ਕਹਾਣੀ ਨੂੰ ਨਿਰੋਲ ਭਾਸ਼ਨ ਬਣਾ ਦਿੰਦਾ ਹੈ! ਪਰ ਇਓਂ ਕਵਿਤਾ ਤੋਂ ਕਹਾਣੀ ਤਕ ਉਸ ਦੀ "ਅਖੌਤੀ ਪ੍ਰਗਤਿਵਾਦ" „ਤੇ ਕਟਾਖਸ਼ ਜਾਰੀ ਰਹਿੰਦੀ ਹੈ, ਪਰ ਉਸ ਦੇ ਵਿਸ਼ਵ ਵਿਚ ਫੈਲਦੇ ਸਮੁੱਚੇ ਰਚਨਾ-ਜਗਤ ਨੂੰ ਧਿਆਨ ਵਿਚ ਰੱਖਦਿਆਂ "ਪ੍ਰਯੋਗਵਾਦ" ਨਾਲ ਜੁੜੇ ਨਿਸ਼ਚਿਤ ਨਿਰਣਿਆਂ ਤੋਂ ਅਗੇਰੇ ਉਸ ਨੂੰ ਪੁਨਰ-ਰੂਪ ਵਿਚ ਪੜ੍ਹਿਆ ਜਾਣਾ ਚਾਹੀਦਾ ਹੈ! ਭਾਵੇਂ ਬਹੁਤ ਸਾਰੇ ਆਲੋਚਕਾਂ ਨੇ ਉਸ ਦੀ ਰਚਨਾ ਬਾਰੇ ਲਿਖਿਆ ਹੈ ਪਰ ਉਸ ਦੀ ਰਚਨਾ ਦੀ ਤਹਿ ਥੱਲੇ ਅਜੇ ਹੋਰ ਵਿਸਥਾਰ ਪਏ ਹਨ, ਜਿਨ੍ਹਾਂ ਦੇ ਵਿਸ਼ਲੇਸ਼ਣ ਦੀ ਲੋੜ ਹੈ!
ਪੰਜਾਬੀ ਟ੍ਰਿਬਿਊਨ, ਚੰਡੀ ਗੜ੍ਹ, ਭਾਰਤ – ੨੨ ਜੁਲਾਈ, ੨੦੦੧
ਰਵਿੰਦਰ ਰਵੀ ਰਚਿਤ ਪੁਸਤਕਾਂ ਦੀ ਅਪਡੇਟਿਡ ਹਵਾਲਾ ਸੂਚੀ
੧. ਵਣ ਵਾਣੀ(ਦੂਜਾ ਐਡੀਸ਼ਨ - ੨੦੦੫) – ਪ੍ਰਕਾਸ਼ਕ: ਨੈਸ਼ਨਲ ਬੁਕ ਸ਼ਾਪ, ਚਾਂਦਨੀ ਚੌਕ, ਦਿੱਲੀ ੧੧੦੦੦੬, ਭਾਰਤ
੨. ਦਿਲ-ਟ੍ਰਾਂਸਪਲਾਂਟ ਤੋਂ ਬਾਅਦ(ਪਹਿਲਾ ਐਡੀਸ਼ਨ - ੧੯੬੯) – ਪ੍ਰਕਾਸ਼ਕ: ਨਿਊ ਬੁਕ ਕੰਪਨੀ, ਜਲੰਧਰ, ਭਾਰਤ
੩. ਗੰਢਾਂ(ਪਹਿਲਾ ਐਡੀਸਨ – ੧੯੯੩) – ਪ੍ਰਕਾਸ਼ਕ: ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, ਭਾਰਤ
੪. ਤਿੰਨ ਨਾਟਕ(ਪਹਿਲਾ ਐਡੀਸ਼ਨ – ੧੯੯੦) - ਪ੍ਰਕਾਸ਼ਕ: ਨੈਸ਼ਨਲ ਬੁਕ ਸ਼ਾਪ, ਚਾਂਦਨੀ ਚੌਕ, ਦਿੱਲੀ ੧੧੦੦੦੬, ਭਾਰਤ
੫. ਮੰਚ ਨਾਟਕ(ਸਮੁੱਚਾ ਸੰਗ੍ਰਹਿ: ਪਹਿਲਾ ਐਡੀਸ਼ਨ – ੧੯੯੩) - ਪ੍ਰਕਾਸ਼ਕ: ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, ਭਾਰਤ
੬. ਸਿਫਰ ਨਾਟਕ(ਪਹਿਲਾ ਐਡੀਸ਼ਨ – ੧੯੮੭) - ਪ੍ਰਕਾਸ਼ਕ: ਰਵੀ ਸਾਹਿਤ ਪ੍ਰਕਾਸ਼ਨ, ਅੰਮ੍ਰਿਤਸਰ, ਭਾਰਤ
੭. ਜੁਰਮ ਦੇ ਪਾਤਰ(ਦੂਜਾ ਐਡੀਸ਼ਨ - ੨੦੧੦) – ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, ਭਾਰਤ
੮. ਜਿੱਥੇ ਦੀਵਾਰਾਂ ਨਹੀਂ(ਦੂਜਾ ਐਡੀਸ਼ਨ – ੨੦੧੦) –ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, ਭਾਰਤ
੯. ਕੰਪੂਟਰ ਕਲਚਰ(ਦੂਜਾ ਐਡੀਸ਼ਨ – ੨੦੧੦) –ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, ਭਾਰਤ
੧੦. ਮੈਲੀ ਪੁਸਤਕ(ਦੂਜਾ ਐਡੀਸ਼ਨ – ੨੦੧੦) – ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, ਭਾਰਤ
੧੧. ਆਪਣੇ ਆਪਣੇ ਟਾਪੂ(ਦੂਜਾ ਐਡੀਸ਼ਨ -੨੦੧੦) - ਪ੍ਰਕਾਸ਼ਕ: ਲੋਕ ਗੀਤ ਪ੍ਰਕਾਸ਼ਨ, ਚੰਡੀਗੜ੍ਹ, ਭਾਰਤ
੧੨. ਮੇਰੀ ਕਹਾਣੀ( ਸਮੁੱਚੀ ਕਹਾਣੀ – ੨੦੦੬) - ਪ੍ਰਕਾਸ਼ਕ: ਨੈਸ਼ਨਲ ਬੁਕ ਸ਼ਾਪ, ਚਾਂਦਨੀ ਚੌਕ, ਦਿੱਲੀ ੧੧੦੦੦੬, ਭਾਰਤ
੧੩. ਮੇਰੇ ਕਾਵਿ-ਨਾਟਕ (# ੧, ੨ ਤੇ ੩ - ੨੦੦੭) – ਪ੍ਰਕਾਸ਼ਕ: ਨੈਸ਼ਨਲ ਬੁਕ ਸ਼ਾਪ, ਚਾਂਦਨੀ ਚੌਕ, ਦਿੱਲੀ ੧੧੦੦੦੬, ਭਾਰਤ
****************

Tuesday, May 11, 2010

ਸੁਣੋ..! ਵਣਜਾਰਿਆਂ ਦੀ ਦਾਸਤਾਨ...!! -ਰਣਜੀਤ ਸਿੰਘ ਦੂਲੇ (ਜਰਮਨੀ)

ਸੁਣੋ..! ਵਣਜਾਰਿਆਂ ਦੀ ਦਾਸਤਾਨ...!!

ਰਣਜੀਤ ਸਿੰਘ ਦੂਲੇ
(ਜਰਮਨੀ)
ਹਾਂ ਜੀ, 'ਵਣਜਾਰੇ' ਮੇਰਾ ਕਹਿਣ ਦਾ ਭਾਵ ਹੈ; ਸ਼ਿਕਲੀਗਰ ਵਣਜਾਰੇ! ਜਾਣੀ ਕਿ 'ਸ਼ਿਕਲ' ਕਰਨ ਵਾਲੇ, ਲੋਹੇ ਤੋਂ ਜੰਗ ਲਾਹੁੰਣ ਵਾਲੇ ਅਤੇ ਵਣਜ, ਜਾਣੀ ਵਪਾਰ ਕਰਨ ਵਾਲੇ, ਹੱਥੀਂ ਮਿਹਨਤ ਮੁਸ਼ੱਕਤ ਕਰਨ ਵਾਲੇ, ਰੁੱਖੀ ਮਿੱਸੀ ਖਾ ਕੇ ਗੁਰੂ ਦਾ ਸ਼ੁਕਰਾਨਾਂ ਕਰਨ ਵਾਲੇ, ਗੁਰੂ ਦੇ ਸਿੱਖ, ਸ਼ਿਕਲੀਗਰ ਵਣਜਾਰੇ! ਜਿਹਨਾਂ ਨੇ ਆਪਣੀਆਂ ਜਾਨਾਂ ਸਿੱਖ ਪੰਥ ਤੋਂ ਵਾਰ ਦਿੱਤੀਆਂ, ਜਿਹਨਾਂ ਨੇ ਗੁਰੂ ਸਾਹਿਬਾਂ ਦੇ ਸਮੇਂ ਆਪਣੇ ਤਨ ਮਨ ਧਨ ਦੀ ਪ੍ਰਵਾਹ ਕੀਤੇ ਬਿਨਾਂ ਹਰ ਵਕਤ ਗੁਰੂ ਜੀ ਚਰਨਾਂ 'ਤੇ ਹਾਂ ਪੱਖੀ ਫੁੱਲ ਨਿਸ਼ਾਵਰ ਕੀਤੇ! ਤੇ ਉਸ ਸਮੇਂ ਗੁਰੂਆਂ ਨੂੰ ਵਧੀਆ ਤੋ ਵਧੀਆਂ ਹਥਿਆਰ ਬਣਾਂ ਕੇ ਦਿੰਦੇ ਰਹੇ ਅਤੇ ਹਰ ਸਮੇਂ ਗੁਰੂਆਂ ਨਾਲ ਮੋਢੇ ਨਾਲ ਮੋਢਾ ਲਾ ਕੇ ਜੰਗਾਂ ਵੀ ਲੜਦੇ ਰਹੇ ਅਤੇ ਸ਼ਹੀਦੀਆਂ ਵੀ ਪਾਉਂਦੇ ਰਹੇ ! ਗੁਰੂਆਂ ਦੀ ਬਾਣੀ ਦਾ ਪ੍ਰਚਾਰ ਵੀ ਕਰਦੇ ਰਹੇ। ਕੋਈ ਸਮਾਂ ਸੀ, ਜਿਸ ਵੇਲੇ ਇਸ ਜਾਤੀ ਨੂੰ ਸਭ ਤੋਂ ਵੱਧ ਮਾਣ ਸਤਿਕਾਰ ਦਿੱਤਾ ਜਾਂਦਾ ਸੀ ਅਤੇ ਅੱਜ ਵੀ ਤੁਸੀਂ ਪਿੰਡਾਂ ਸ਼ਹਿਰਾਂ 'ਚ ਆਮ ਹੀ ਦੇਖ ਸਕਦੇ ਹੋ, ਜੋ ਵਿਚਾਰੇ ਲੋਹੇ ਦਾ ਛੋਟਾ ਮੋਟਾ ਕਿੱਤਾ; ਜਿਸ ਵਿੱਚ ਰੰਬੇ, ਦਾਤੀਆਂ, ਤਵੇ, ਲੋਹੇ ਦੇ ਟੋਕਰੇ ਆਦਿ ਬਣਾ ਕਰਕੇ ਆਪਣੀ ਜ਼ਿੰਦਗੀ ਬਸਰ ਕਰ ਰਹੇ ਨੇ! ਕਿਉਂਕਿ ਅੱਜ ਦੇ ਮਸ਼ੀਨੀ ਯੁੱਗ ਦੇ ਨਾਲ ਉਹ ਹਮਸਫਰ ਨਹੀਂ ਹੋ ਸਕਦੇ! ਗਰੀਬ ਕਿਰਤੀ ਰੋਜ਼ ਦੀ ਦਿਹਾੜੀ-ਦੱਪਾ ਕਰਕੇ ਦੋ ਡੰਗ ਦੀ ਰੋਟੀ ਤੋਂ ਵੀ ਮੁਥਾਜ ਨੇ!
"ਜਿਸ ਘਰ ਗੁਰੂ ਦੀ ਪੂਜਾ - ਉਥੇ ਨਾਮ ਨਹੀਂ ਕੋਈ ਦੂਜਾ" ਦੇ ਕਥਨ ਅਨੁਸਾਰ ਇਹਨਾਂ ਵਿਚੋਂ ਹੀ ਲਾਹੌਰ ਦਾ ਵਣਜਾਰਾ ਮਨਸੁਖ ਲਾਲ, ਗੁਰੂ ਨਾਨਕ ਦੀ ਸਿੱਖਿਆ ਤੋਂ ਪ੍ਰਭਾਵਿਤ ਹੋਕੇ ਸਿੱਖ ਸਜਿਆ ਸੀ ਅਤੇ ਜਿਸਦੀ ਪ੍ਰੇਰਨਾਂ ਸਦਕਾ ਲੰਕਾ ਦਾ ਉਸ ਵੇਲੇ ਦਾ ਰਾਜਾ ਸ਼ਿਵਲਾਤ ਵੀ ਸਿੱਖ ਧਰਮ ਅਪਨਾ ਗਿਆ ਸੀ! ਭਾਈ ਮੱਖਣ ਸ਼ਾਹ ਲੁਬਾਣਾ ਵੀ ਇਸੇ ਸ਼੍ਰੇਣੀ ਦਾ ਹੀ ਸਿੱਖ ਸੀ, ਜਿਸ ਨੇ ਉਸ ਵੇਲੇ ਦੇ ਪਾਖੰਡੀਆਂ ਵੱਲੋਂ ਨੌਵੇਂ ਗੁਰੂ, ਸ੍ਰੀ ਗੁਰੂ ਤੇਗ ਬਹਾਦਰ ਜੀ ਮੁਤੱਲਕ ਪਾਏ ਹੋਏ ਭੰਬਲਭੂਸੇ ਨੂੰ ਦੂਰ ਕੀਤਾ ਸੀ ਅਤੇ ਸੱਚੀ ਸ਼ਰਧਾ ਅਤੇ ਪ੍ਰੇਮ-ਭਾਵਨਾਂ ਨਾਲ ਅਸਲੀ ਗੁਰੂ ਦੀ ਪਹਿਚਾਣ ਕਰ ਲਈ ਅਤੇ "ਗੁਰ ਲਾਧੋ ਰੇ - ਗੁਰ ਲਾਧੋ ਰੇ" ਦਾ ਹੋਕਾ ਦਿੱਤਾ ਸੀ! ਮਸਤ ਹਾਥੀ ਦਾ ਮੂੰਹ ਭੁਆ ਦੇਣ ਵਾਲੇ ਭਾਈ ਬਚਿੱਤਰ ਸਿੰਘ ਦੀ 'ਨਾਗਣੀ' ਬਾਰੇ ਅੱਜ ਵੀ ਸਾਡੇ ਢਾਡੀ ਕਵੀਸ਼ਰੀਏ ਸੰਘ ਪਾੜ-ਪਾੜ ਕੇ ਗਾਉਂਦੇ ਨੀ ਥੱਕਦੇ, ਕਿ ਕਿਸ ਤਰ੍ਹਾਂ ਸੂਰਮੇਂ ਸਿੰਘ ਨੇ ਮੁਗਲਾਂ ਦੇ ਸ਼ਰਾਬੀ ਹਾਥੀਆਂ ਦੇ ਮੂੰਹ ਸੱਤ ਤਵੀਆਂ ਪਾੜ ਕੇ ਪੁੱਠੇ ਮੋੜੇ ਸੀ! ਇਤਿਹਾਸ ਨੂੰ ਜ਼ਰਾ ਫਰੋਲੀਏ ਤਾਂ ਪਤਾ ਲੱਗਦਾ ਹੈ ਕਿ ਭਾਈ ਦਿਆਲਾ ਜੀ, ਭਾਈ ਮਨੀ ਸਿੰਘ ਜੀ, ਭਾਈ ਜਗਤ ਸਿੰਘ ਜੀ, ਜਿਹਨਾਂ ਦੀ ਪੁੱਠੀ ਖੱਲ ਲਾਹੀ ਗਈ ਸੀ, ਤਿੰਨੇ ਹੀ ਸਕੇ ਭਰਾ ਸਨ ਅਤੇ ਇਹਨਾਂ ਦੇ ਬਾਕੀ ੭ ਭਰਾਵਾਂ ਨੇ ਵੀ ਸਿੱਖ ਧਰਮ ਲਈ ਹੀ ਅਦੁਤੀ ਸ਼ਹੀਦੀਆਂ ਦਿੱਤੀਆਂ ਸਨ! ਜੇ ਸਾਰਿਆਂ ਦੇ ਨਾਂਮ ਵਰਨਣ ਕਰਨ ਲੱਗਾਂ ਤਾਂ ਇਹ ਕਈ ਸੈਂਕੜਿਆ ਦੀ ਗਿਣਤੀ ਵਿਚ ਹਨ! ਭਾਈ ਲੱਖੀ ਸ਼ਾਹ ਵਣਜਾਰਾ, ਜਿਸ ਨੇ ਨੌਵੇਂ ਗੁਰੂ ਸਾਹਿਬ ਜੀ ਦਾ ਅੰਤਿਮ ਸਸਕਾਰ ਆਪਣੇ ਘਰ ਨੂੰ ਅੱਗ ਲਾ ਕੇ ਕੀਤਾ ਸੀ ਅਤੇ ਅੱਜ ਵੀ ਜੇ ਦਿੱਲੀ ਵਿੱਚ ਪੁਰਾਣਾ ਰਿਕਾਰਡ ਦੇਖੀਏ ਤਾਂ ਗੁਰਦੁਆਰਾ ਚਾਂਦਨੀ ਚੌਕ, ਰਕਾਬ ਗੰਜ, ਪਾਰਲੀਮੈਂਟ ਹਾਊਸ ਅਤੇ ਹੋਰ ਸਾਰੀ ਨੇੜੇ-ਤੇੜੇ ਦੀ ਮਲਕੀਅਤ ਲੱਖੀ ਸ਼ਾਹ ਵਣਜਾਰੇ ਦੇ ਨਾਂ ਹੀ ਬੋਲਦੀ ਹੈ! ਜਦੋਂ ਗੁਰੂ ਗੋਬਿੰਦ ਸਿੰਘ ਜੀ ਨੇ ਖਾਲਸਾ ਸਾਜਿਆ, ਉਸ ਸਮੇਂ ਵੀ ਇਹਨਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਹੈ ਅਤੇ ਅੱਜ ਵੀ ਇਹ ੯੫% ਸਿੱਖ ਹਨ ਅਤੇ ਸਿੱਖ ਮਰਿਆਦਾ ਵਿੱਚ ਰਹਿ ਕੇ ਹੀ ਉਸ ਵਾਹਿਗੁਰੂ ਦਾ ਸ਼ੁਕਰਾਨਾ ਗਾਇਨ ਕਰ ਰਹੇ ਹਨ!
ਪਰ ਅੱਜ ਸਾਡੇ ਧਰਮ ਦੇ 'ਵਣਜਾਰੇ' ਕੀ ਕਰ ਰਹੇ ਨੇ? ਅੱਜ ਧਰਮ ਅਤੇ ਸਿਆਸਤ ਦੇ 'ਵਣਜਾਰੇ', ਕੀ ਇਹਨਾਂ ਦਾ ਕੰਮ ਹੁਣ ਆਪਸ ਵਿੱਚੀਂ ਇੱਕ ਦੂਜੇ ਦੀਆਂ ਲੱਤਾਂ ਖਿੱਚਣੀਆਂ, ਦਸਤਾਰਾਂ ਲਾਹੁੰਣੀਆਂ, ਜਾਂ ਆਪਸ ਵਿਚ ਸ਼੍ਰੀ ਸਾਹਿਬਾਂ ਚਲਾਉਣੀਆਂ ਹੀ ਰਹਿ ਗਿਆ ਹੈ? ਕਿਸੇ ਨੂੰ 'ਤਲਬ' ਕਰ ਲਿਆ ਅਤੇ ਕਿਸੇ ਨੂੰ ਧਰਮ 'ਚੋਂ ਛੇਕ ਦਿੱਤਾ? ਕੋਈ ਕਲੰਡਰ ਪਾੜ ਕੇ, ਚੋਲ੍ਹੇ ਨੂੰ ਪ੍ਰੈਸ ਕਰਾ-ਕਰਾ ਪਾ ਰਿਹੈ ਅਤੇ ਕੋਈ ਬਾਦਲ ਦੇ ਕਹਿਣ 'ਤੇ "ਤੋਤਾ ਰਾਮ ਚੂਰੀ ਖਾਣੀ ਏ?" ਦੇ ਨਸ਼ੇ ਵਿਚ ਉਡਿਆ ਫਿਰਦੈ! ਕੋਈ ਦਸਮ ਗੰ੍ਰਥ ਦਾ ਅੜਾਹਟ ਪਾਈ ਜਾਂਦੈ! ਕਿਸੇ 'ਤੇ ਕੋਈ ਅਦਾਲਤੀ ਕਾਰਵਾਈ ਕਰ ਰਿਹਾ ਹੈ ਅਤੇ ਕਿਸੇ ਤੇ ਕੋਈ...! ਕੀ ਇਹੀ ਲੜਨਾ-ਭਿੜਨਾ ਹੀ ਇਹਨਾਂ ਦੀ ਜ਼ਿੰਮੇਵਾਰੀ ਹੈ? ਇਕ ਦੂਜੇ ਨਾਲ ਪੱਗੋ-ਲੱਥੀ ਹੋਣਾ, ਕੀ ਇਹੀ ਸਿੱਖੀ ਦੀ ਪ੍ਰੰਪਰਾ ਹੈ? ਕੀ ਇਹ ਇਸ ਤਰ੍ਹਾਂ ਕੜ੍ਹੀ-ਕਲੇਸ਼ ਕਰਕੇ ਸਿੱਖ ਧਰਮ ਦੀ 'ਸੇਵਾ' ਕਰ ਰਹੇ ਨੇ? ਇਸ ਤਰ੍ਹਾਂ ਦੇ ਬਹੁਤ ਸਵਾਲਾਂ ਦਾ ਜੁਆਬ ਸਾਨੂੰ ਲੱਭਣਾ ਪਵੇਗਾ!
ਅੱਜ ਸਾਡੇ ਕੀਰਤਨੀਏਂ, ਕਥਾ ਵਾਚਕ, ਧਰਮ ਪ੍ਰਚਾਰਕ, ਬਾਹਰਲੀਆਂ ਸਟੇਜਾਂ 'ਤੇ ਆ ਕੇ ਹੋਰ ਕੋਈ ਕੰਮ ਦੀ ਗੱਲ ਕਰਨ, ਚਾਹੇ ਨਾਂ ਕਰਨ, ਬੱਸ ਦੋ ਚਾਰ ਮਨਮਤਿ ਵਾਲੀਆਂ ਮਿਥਿਹਾਸਕ ਸਾਖੀਆਂ ਸੁਣਾਈਆਂ, ਦੋ ਚਾਰ ਕਿਸੇ ਵਧੀਆ ਜਿਹੀ ਤਰਜ਼ 'ਤੇ ਸ਼ਬਦ ਪੜੇ, ਜਦੋਂ ਦੇਖਿਆ ਕਿ ਕਾਫੀ ਯੂਰੋ, ਪੌਂਡਾਂ, ਜਾਂ ਡਾਲਰਾਂ ਦੀ ਢੇਰੀ ਲੱਗ ਗਈ, ਆਖਰ 'ਚ ਕਹਿਣਗੇ, "ਸੰਗਤਾਂ ਬੜੀਆਂ ਸ਼ਰਧਾਲੂ ਨੇ, ਬਾਹਰ ਆ ਕੇ ਵੀ ਆਪਣੀ ਮਿੱਟੀ, ਧਰਮ ਅਤੇ ਗੁਰੂਆਂ ਨੂੰ ਨਹੀਂ ਭੁੱਲੇ! .....ਤੇ ਅਸੀਂ ਤੁਹਾਨੂੰ ਬੇਨਤੀ ਕਰਦੇ ਆਂ ਕਿ ਕੇਸ ਰੱਖੋ, ਸਿੱਖੀ ਸਰੂਪ 'ਚ ਆਓ ਤੇ ਗੁਰੂ ਵਾਲੇ ਜਹਾਜੇ ਚੜ੍ਹ ਕੇ ਗੁਰੂ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰੋ! ਗੁਰੂ ਮਹਾਰਾਜ ਦੇ ਚਰਨਾਂ 'ਚ ਵੀ ਇਹੋ ਅਰਦਾਸ ਬੇਨਤੀ ਹੈ ਕਿ ਸੰਗਤਾਂ 'ਤੇ ਕਿਰਪਾ ਕਰੋ, ਆਪਣੇ ਲੜ ਲਾਓ ਜੀ!"
ਮੈਂ ਇਹ ਨੀ ਕਹਿੰਦਾ ਕਿ ਸਾਡੇ ਧਰਮ ਪ੍ਰਚਾਰਕ ਜਾਂ ਕੀਰਤਨੀਏਂ ਇਹ ਸਭ ਕੁਝ ਕਿਉਂ ਕਰਦੇ ਜਾਂ ਕਹਿੰਦੇ ਹਨ! ਪਰ ਉੱਥੇ ਉਹਨਾਂ ਵਣਜਾਰਿਆਂ ਕੋਲੇ ਕੋਈ ਪ੍ਰਚਾਰਕ, ਢਾਡੀ, ਕੀਰਤਨੀਆਂ ਕਿਉਂ ਨਹੀਂ ਜਾਂਦਾ? ਕੀ ਉਹ ਗੁਰੂ ਦੇ ਸਿੱਖ ਨਹੀਂ? ਉਹਨਾਂ ਨੂੰ ਸੰਗਤ ਅਤੇ ਪੰਗਤ ਦੀ ਲੋੜ ਨਹੀਂ? ਕੀ ਵਣਜਾਰਿਆਂ ਦੇ ਬੱਚੇ ਸਿੱਖੀ ਦੇ ਵਾਰਿਸ ਨਹੀਂ? ਉਹਨਾਂ ਨੂੰ ਗੁਰਬਾਣੀ ਅਤੇ ਪ੍ਰਚਾਰ ਦੀ ਲੋੜ ਨਹੀਂ? ਜੇ ਤੁਸੀਂ ਸਿੱਖੀ ਦੀ ਇਤਨੀ ਹੀ ਸੇਵਾ ਕਰ ਰਹੇ ਹੋ, ਤਾਂ ਫਿਰ ਭੇਦ ਭਾਵ ਕਿਉਂ? ਗੁਰੂਆਂ ਨੇ ਤਾਂ ਇਹਨਾਂ ਚੀਜ਼ਾਂ ਦਾ ਪੁਰਜ਼ੋਰ ਖੰਡਨ ਕੀਤਾ ਸੀ! ਫਿਰ ਇਹ, ਕਿਸੇ ਨੂੰ ਬਦਾਮ ਅਤੇ ਕਿਸੇ ਨੂੰ ਫੁੱਲੀਆਂ ਵੀ ਨਹੀਂ, ਦਾ ਪਾਖੰਡ ਕਿਉਂ ਕਰਦੇ ਨੇ? ਪਤੈ, ਬਈ ਉਹਨਾਂ ਤੋਂ ਮਿਲਣਾ ਕਰਨਾ ਤੇ ਕੁਛ ਹੈ ਨਹੀਂ, ਫਿਰ ਸੰਘ ਅੱਡਣ ਦਾ ਕੀ ਫਾਇਦਾ? ਪਰ ਮੈਂ ਇਤਨਾ ਕੁ ਜ਼ਰੂਰ ਪੁੱਛਾਂਗਾ ਕਿ ਜਿਹੜੇ ਉੱਥੇ ੩੪, ੩੫੦੦੦ ਸਿੱਖ ਸਿੱਖੀ ਸਰੂਪ 'ਚ (ਵਣਜਾਰੇ) ਤਰਸ ਰਹੇ ਨੇ ਕਿ ਭਾਈ ਅਸੀਂ ਦਸਾਂ ਨਹੁੰਆਂ ਦੀ ਕਿਰਤ ਕਰਕੇ ਖਾਣ ਵਾਲੇ ਹਾਂ, ਸਾਨੂੰ ਕੁਝ ਨਹੀਂ ਚਾਹੀਦਾ! ਬੱਸ, ਚਾਹੀਦਾ ਹੈ ਤਾਂ ਸਾਨੂੰ ਆਪਣੀ ਬੁੱਕਲ 'ਚ ਲੈ ਕੇ ਇਨਾਂ ਹੀ ਕਹਿ ਦਿਓ ਕਿ ਤੁਸੀਂ ਵੀ ਸਾਡੇ ਭੈਣ-ਭਰਾ ਹੋ! ਅਤੇ ਤੁਸੀਂ ਵੀ ਸਾਡੇ ਵਾਂਗ ਗੁਰੂ ਨਾਨਕ ਦੇ ਹੀ ਸਿੱਖ ਹੋ, ਕੋਈ ਮਾੜੀ ਮੋਟੀ ਹਿੰਮਤ ਕਰ ਕੇ ਇਕ ਦੋ ਸਕੂਲਾਂ ਦਾ ਇੰਤਜ਼ਾਮ ਹੀ ਕਰ ਦਿਓ, ਕਿਉਕਿ ਉਹ ਕਮ-ਸੇ-ਕਮ ਪੰਜਾਬੀ ਨਾਲ ਤਾਂ ਜੁੜ ਸਕਣ! ਨਹੀਂ ਤੇ ਉਹ ਫਿਰ ਗੁਰਬਾਣੀ ਵੀ ਕਿਸੇ ਹੋਰ ਭਾਸ਼ਾ 'ਚ ਹੀ ਪੜ੍ਹਨਗੇ ਅਤੇ ਹਰ ਭਾਸ਼ਾ ਆਪਣਾ ਅਸਰ ਤਾਂ ਛੱਡਦੀ ਹੀ ਹੈ, ਇਹ ਹਰ ਕੋਈ ਜਾਣਦੈ!
ਸਿਆਸੀ ਅਤੇ ਧਾਰਮਿਕ ਬਾਬਿਓ...! ਕੋਈ ਫਰਕ ਨਹੀਂ ਪੈਣਾ, ਉਹ ਆ ਕੇ ਤੁਹਾਡੀ ਸ਼੍ਰੋਮਣੀ ਕਮੇਟੀ ਦੀਆਂ ਚੋਣਾਂ ਨਹੀਂ ਲੜਨ ਲੱਗੇ! ਉਹ ਤਾਂ ਵਿਚਾਰੇ ਆਪਣਾ ਢਿੱਡ ਮਸੀਂ ਭਰਦੇ ਨੇ, ਫਿਰ ਤੁਹਾਡੇ ਕੋਲੇ ਤਾਂ ਅਰਬਾਂ ਦਾ ਬਜ਼ਟ ਹੈ! ਕਿੱਥੇ ਰਾਜਾ ਭੋਜ ਤੇ ਕਿੱਥੇ ਗੰਗੂ ਤੇਲੀ? ਸੋ ਇਤਨਾ ਵੀ ਡਰਨ ਦੀ ਲੋੜ ਨਹੀਂ! ਉਹਨਾਂ 'ਚ ਕਮੀਂ ਹੀ ਕੀ ਹੈ? ਕੀ ਉਹ ਕਿਰਤ ਨਹੀਂ ਕਰਦੇ? ਵੰਡ ਕੇ ਨਹੀਂ ਛਕਦੇ? ਨਾਂਮ ਨਹੀਂ ਜਪਦੇ? ਕਮੀਂ ਹੈ, ਤਾਂ ਸਿਰਫ ਇਤਨੀ ਕਿ ਉਹ ਤੁਹਾਡੇ ਵਰਗੇ ਧਾਰਮਿਕ ਅਤੇ ਸਿਆਸੀ ਲੀਡਰਾਂ ਦੀਆਂ ਸਿਆਸੀ ਚੱਕੀ 'ਚ ਪਿਸਣ ਦੀ, ਜਾਂ ਗਰੀਬ ਹੋਣ ਦੀ 'ਸਜ਼ਾ' ਭੁਗਤ ਰਹੇ ਨੇ! ਅਜੇ ਵੀ ਸਮਾਂ ਹੈ, ਸੰਭਲ ਜਾਓ! ਇਹਨਾਂ ਨੂੰ ਆਪਣੇ ਧਰਮ ਦੀ ਬੁੱਕਲ 'ਚ ਲੈਣ ਦੀ ਕੋਸ਼ਿਸ਼ ਕਰੋ! ਇਹ ਵਿਚਾਰੇ ਮਜਲੂਮ ਸਦੀਆਂ ਤੋਂ ਮੱਥੇ 'ਤੇ ਹੱਥ ਰੱਖ ਕੇ ਤੁਹਾਡੀਆਂ ਰਾਹਾਂ ਤੱਕ ਰਹੇ ਨੇ! ਫਿਰ ਦੋਸ਼ ਨਾ ਦੇਣਾ ਕਿ ਇਹਨਾਂ ਨੇ ਕੋਈ ਵੱਖਰਾ 'ਗ੍ਰੰਥ' ਤਿਆਰ ਕਰ ਲਿਆ, ਜਾਂ ਫਿਰ ਕਿਸੇ ਡੇਰੇ ਦੀ ਸ਼ਰਨ ਚਲੇ ਗਏ! ਡੇਰੇ, ਜੋ ਅੱਜ ਕੱਲ੍ਹ ਤੁਹਾਡੀ 'ਕ੍ਰਿਪਾ' ਨਾਲ ਬਥੇਰੇ ਨੇ, ਉਹਨਾਂ ਨੂੰ ਕੋਈ ਬਹੁਤੀ ਦੂਰ ਨਹੀਂ ਜਾਣਾ ਪੈਣਾ...!
ਬਾਕੀ ਰਹੀ ਸਾਡੇ ਧਾਰਮਿਕ ਤੇ ਸਿਆਸੀ ਆਗੂਆਂ ਦੀ ਗੱਲ, ਇਹਨਾਂ ਤੋਂ ਆਸ ਰੱਖਣਾ ਤਾਂ ਸਿਪਾਹੀ ਤੋਂ ਅਫੀਮ ਮੰਗਣ ਵਾਲੀ ਗੱਲ ਹੈ! ਥੋੜ੍ਹੀ ਜਿਹੀ ਬੇਨਤੀ ਮੈ ਬਲਵੰਤ ਸਿੰਘ ਰਾਮੂਵਾਲੀਏ ਨੂੰ ਜਰੂਰ ਕਰਾਂਗਾ ਕਿ ਵੋਟਾਂ ਤੋਂ ਬਾਅਦ ਆਲੇ 'ਚ ਮੂੰਹ ਦੇ ਕੇ ਰੋਂਦਾ ਰਹਿੰਦੈ, ਇਹ ਵੀ ਇਕ ਸੇਵਾ ਹੀ ਹੈ, ਨਾਲੇ ੩੫, ੪੦,੦੦੦ ਸਿੱਖਾਂ ਦੀਆਂ ਵੋਟਾਂ ਪੱਕੀਆਂ! ਦੋ-ਦੋ ਕੰਮ, ਨਾਲੇ ਵਿਸਾਖੀ ਤੇ ਨਾਲੇ ਵਗੜ ਦਾ ਸੌਦਾ! ਆਖਰ 'ਚ ਇਹੀ ਕਹਿਣਾ ਚਾਹਾਂਗਾ ਕਿ ਉਹ ਗੱਲ ਨਾ ਕਰੋ, "ਅੰਨ੍ਹੀ ਕੋ ਬੋਲਾ ਘੜ੍ਹੀਸੈ - ਨ ਉਸ ਸੁਣੈ ਨ ਉਸ ਦੀਸੈ!" ਵਣਜਾਰੇ ਭਰਾਵਾਂ ਦੀ ਆਰਥਿਕ ਮੱਦਦ ਤੋਂ ਲੈ ਕੇ ਪੱਕੇ ਵਸੇਬੇ ਤੱਕ ਦਾ ਕੋਈ ਸਾਰਥਿਕ ਹੱਲ ਲੱਭੋ, ਉਹਨਾਂ ਦੇ ਮਾਸੂਮ ਬੱਚਿਆਂ ਦੀ ਪੜ੍ਹਾਈ ਲਈ ਸਕੂਲੀ ਪ੍ਰਬੰਧ ਚਲਾਏ ਜਾਣ ਅਤੇ ਉਹਨਾਂ ਨੂੰ ਮੁਫਤ ਵਿੱਦਿਆ ਮੁਹੱਈਆ ਕਰਵਾ ਕੇ ਵਣਜਾਰੇ ਭਰਾਵਾਂ ਦਾ ਜੱਸ ਖੱਟਿਆ ਜਾਵੇ, ਵਾਹਿਗੁਰੂ ਤੁਹਾਨੂੰ ਆਪ ਖੁਸ਼ੀਆਂ ਬਖਸ਼ਿਸ਼ ਕਰਨਗੇ!
*************

ਕਿਹੋ ਜਿਹੇ ਲੀਡਰਾਂ ਦੇ ਹੱਥਾਂ 'ਚ ਹੈ ਮੇਰੇ ਵਤਨ ਦੀ ਡੋਰ -ਰਵੀ ਸਚਦੇਵਾ

ਕਿਹੋ ਜਿਹੇ ਲੀਡਰਾਂ ਦੇ ਹੱਥਾਂ 'ਚ ਹੈ ਮੇਰੇ ਵਤਨ ਦੀ ਡੋਰ 
ਰਵੀ ਸਚਦੇਵਾ  
ਮੇਰਾ ਭਾਰਤ ਮਹਾਨ ਹੈ। ਅਜ਼ਾਦ ਹੈ। ਪਰ ਖੁਸ਼ਹਾਲ ਨਹੀ। ਸੋਨੇ ਦੀ ਚਿੜ੍ਹੀ ਕਹੇ ਜਾਣ ਵਾਲੇ ਮੇਰੇ ਵਤਨ ਦੀ ਇਹ ਚਿੜ੍ਹੀ  ਕਿੱਥੇ ਉਡ ਗਈ। ਪਤਾ ਨਹੀ…? ਭਾਰਤ ਦੇ ਮੁਕਾਬਲੇ ਵਿਦੇਸ਼ੀ ਮੁਲਕ ਅੱਜ ਖੁਸ਼ਹਾਲ ਤੇ ਪਾਵਰ ਫੁਲ ਕਿਉ ਹਨ..? ਬ੍ਰਿਟਿਸ਼ ਸਰਕਾਰ ਦੁਆਰਾ ਲਗਾਈ ਸਿਉਕ ਭਾਰਤ ਨੂੰ ਅੱਜ ਵੀ ਖੋਖਲਾ ਕਿਉ ਕਰ ਰਹੀ ਹੈ..? ਕੀ ਹਿੰਦੁਸਤਾਨ ਦੇ ਦੋ ਟੁੱਕੜੇ (ਭਾਰਤ ਤੇ ਪਾਕਿਸਤਾਨ) ਕਦੇ ਜੁੜ ਨੀ ਸਕਦੇ…? ਨਫ਼ਰਤ ਦੀ ਇਸ ਅੱਗ ਨੂੰ ਕਦੇ ਬੁਝਾਇਆਂ ਨਹੀ ਜਾ ਸਕਦਾ..? ਪਾਕਿਸਤਾਨ 'ਚ ਸਰਗਰਮ ਅੱਤਵਾਦੀ ਸੰਗਠਨ ਜਮਾਤ-ਉਦ-ਦਾਅਵਾ, ਅਲ-ਕਾਇਦਾ, ਹਰਕਤ-ਉਲ-ਜੱਹਾਦੀ-aਲ-ਇਸਲਾਮੀ, ਲਸ਼ਕਰੇ-ਏ-ਤਾਇਬਾ ਤੇ ਹਿਜ਼ਬੁਲ ਮੁਜਾਹਦੀਨ ਵਰਗੀਆਂ ਇੰਤਹਾਪਸੰਦ ਜਥੇਬੰਦੀਆਂ ਦੇ ਹਕੂਮਤੀ ਲੀਡਰਾਂ ਦੁਆਰਾ ਮਜ਼ਬ 'ਤੇ ਕਸ਼ਮੀਰ ਮੁੱਦੇ ਨੂੰ ਲੈ ਕੇ ਅਵਾਮ ਨੂੰ ਭੱੜਕਾਉਣਾ, ਹੁੜਦੰਗ ਮਚਾਉਣਾ ਤੇ ਹਿੰਸਕ ਕਾਰਵਾਈਆਂ ਕਰਨਾ, ਜ਼ਮੀਨ ਦੇ ਟੋਟੇ ਲਈ ਜੇਹਾਦ ਛੇੜਣ ਦੀਆ ਧਮਕੀਆਂ ਦੇਣਾ, ਆਤਮਘਾਤੀ ਧਮਾਕੇ ਕਰਵਾਉਣਾ ਕਿੱਥੋ ਦੀ ਸਿਆਨਪ ਹੈ। ਇਹ ਸਿਆਸੀ ਲੀਡਰ  ਪਾਕਿਸਤਾਨ ਨੂੰ ਬਦਨਾਮ  ਕਿਉ ਕਰ ਰਹੇ ਨੇ। ਅੱਜ ਹਰ ਮੁਸਲਮ ਭਾਈ ਨੂੰ ਸ਼ੱਕ ਦੀ ਨਜ਼ਰ ਨਾਲ ਵੇਖਿਆ ਜਾਦਾ ਹੈ। ਜੋ ਦੇਸ਼ ਦੀ ਏਕਤਾ ਦੇ ਰਾਹ ਵਿੱਚ ਸਭ ਤੌਂ ਵੱਡਾ ਰੋੜਾ ਹੈ। ਇਹਨਾ ਦਹਿਸ਼ਤਗਰਦੀ ਅੱਤਵਾਦੀ ਲੀਡਰਾਂ ਦਾ ਮਿਸ਼ਨ  ਸ਼ਾਇਦ ਅੱਜ ਵੀ ਫੁੱਟ ਪਾਉ ਤੇ ਰਾਜ ਕਰੋ ਹੈ। ਇਹ ਕੌਮ ਤੇ ਮਜ਼ਬ ਦੇ ਵੈਰੀ ਸ਼ਾਇਦ ਨਹੀ ਚਾਹੁੰਦੇ ਕਿ ਭਾਰਤ ਤੇ ਪਾਕਿਸਤਾਨ ਦਾ ਇੱਕ ਸਾਝਾ ਝੰਡਾ ਹੋਵੇ, ਇੱਕ ਸਾਝਾ ਨਾਮ ਹੋਵੇ ਇੱਕ ਸਾਝੀ ਸਰਕਾਰ ਹੋਵੇ। "ਅਸਲਾਮਾ ਲੈਕੁਮ" ਦਾ ਅਰਥ ਹੈ ਤੇਰੇ 'ਤੇ ਅਲਾਹ ਦੀ ਰਹਿਮਤ ਹੋਵੇ। "ਵਾ ਲੈਕੁਮ ਇਸਲਾਮ" ਅਰਥ ਹੈ ਤੇਰੇ 'ਤੇ ਵੀ ਅਲਾਹ ਖ਼ੁਦਾਂ ਦੀ ਰਹਿਮਤ ਹੋਵੇ। ਯਾਨੀ ਕਿ ਇਸਲਾਮ ਦਾ ਸਹੀ ਅਰਥ ਹੀ ਅਮਨ 'ਤੇ ਸ਼ਾਤੀ ਹੈ। ਇਸੇ ਲਈ ਇਸਦੇ ਸ਼ਰਧਾਲੁਆਂ ਨੂੰ "ਰੇਮੁਹਦੁਲਾਲੀ" ਕਿਹਾ ਜਾਦਾ ਹੈ। ਖੁਦਾ ਦੀ ਰਾਹ ਮੁੱਹਬਤ ਦੀ ਰਾਹ ਏ ਵੇਸ਼ਤ ਤੇ ਜੰਗ ਦੀ ਨਹੀ,  ਇਹ ਪਿਆਰ ਮੁੱਹਬਤ ਅਮਨ 'ਤੇ ਸ਼ਾਤੀ ਦੀ ਗੱਲ ਇਸਲਾਮ ਧਰਮ 'ਚ ਹੀ ਨਹੀ ਸਗੋ ਹਰ ਧਰਮ, ਹਰ ਮਜ਼ਬ ਲਈ ਲਾਗੂ ਹੁਦੀ ਹੈ। ਦੇਸ਼ ਵਿੱਚ ਅਮਨ 'ਤੇ ਸ਼ਾਤੀ ਦਾ ਮਾਹੌਲ ਬਣਾਈ ਰੱਖਣ ਵਿੱਚ ਸਾਡੇ ਰਾਜਸੀ ਹਕੂਮਤੀ ਅਧਿਕਾਰੀਆਂ ਦਾ ਵੀ ਬਹੁਤ ਵੱਡਾ ਯੋਗਦਾਨ ਹੁੰਦਾ ਹੈ। ਪਰ ਜੇ ਇਹ ਅਖੌਤੀ ਲੀਡਰ ਗੱਦੀ ਦਾ ਨਜ਼ਾਇਜ ਫੈਦਾ ਉਠਾ ਕੇ ਅਵਾਮ ਨੂੰ ਇੰਜ ਹੀ ਭੱੜਕਾਉਦੇ ਰਹੇ ਤਾਂ ਖੁਸ਼ਹਾਲ ਦੇਸ਼ ਦੀ ਕਲਪਨਾ ਕਰਨਾ ਹੀ ਫਜੂਲ ਹੈ। ਪਿੱਛਲੇ ਦਿਨੀ ਅਜਿਹੇ ਹੀ ਇੱਕ ਅਖੌਤੀ ਹਕੂਮਤੀ ਲੀਡਰ ਨੇ ਆਪਣੇ ਸਵਾਰਥ ਦੀਆ ਰੋਟੀਆ ਛੇਕਣ ਲਈ ਫਿਲਮ "ਮਾਈ ਨੇਮ ਇਜ਼ ਖ਼ਾਨ" ਦੇ ਪ੍ਰਸਾਰਣ ਨੂੰ ਲੈ ਕੇ ਆਪਣੇ ਹਿਤੈਸ਼ੀਆਂ ਨੂੰ ਬੁਛਕਾਰ ਕੇ ਅਜਿਹਾ ਰੋਲਾ ਪਵਾਇਆਂ ਜੋ ਤੂਲ ਫੜਦਾ-ਫੜਦਾ ਇਕ ਵੱਡੇ ਵਿਵਾਦ ਦਾ ਕਾਰਨ ਬਣ ਗਿਆ। ਜਿਕਰਯੋਗ ਹੈ ਕਿ ਇਸ ਫਿਲਮ 'ਚ ਮਜ਼ਬ ਦੀ ਆੜ ਵਿੱਚ ਨਫ਼ਰਤ ਦਾ ਬੀਜ ਉਗਾ ਕੇ ਉਗਰਵਾਦ ਨੂੰ ਹੱਲਾ-ਸ਼ੇਰੀ ਦੇਣ ਵਾਲੇ ਅਖੌਤੀ ਲੀਡਰਾਂ ਨੂੰ ਇਕ ਸਬਕ ਦਿੱਤਾ ਗਿਆ ਹੈ। ਜੋ ਕਿ ਭਾਰਤ ਤੇ ਪਾਕਿਸਤਾਨ ਦੇ ਬਾਸ਼ਿੰਦਿਆਂ ਵਿੱਚ ਪਈ ਤਰੇੜ ਨੂੰ ਖਤਮ ਕਰਣ ਦੀ ਇਕ ਕੋਸ਼ਿਸ ਹੈ। ਅਜਿਹੀ ਫਿਲਮ ਦੇ ਨਿਰਮਾਤਾ ਤੇ ਅਦਾਕਾਰ ਨੂੰ ਸਨਮਾਨਿਤ ਕਰਣ ਦੀ ਬਜਾਏ। ਅਦਾਕਾਰ ਸ਼ਾਹਰੁਖ ਖਾਨ ਵੱਲੋ ਪਾਕਿਸਤਾਨ ਦੇ ਖਿਡਾਰੀਆਂ ਨੂੰ ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸ਼ਾਮਿਲ ਕਰਨ ਬਾਰੇ ਕੀਤੀਆ ਗਈਆਂ ਟਿੱਪਣੀਆਂ ਤੌਂ ਤਲਖ਼ੀ ਵਿੱਚ ਆਏ ਲੀਡਰ ਨੇ ਆਪਣੇ ਹਿਤੈਸ਼ੀਆਂ ਨੂੰ ਭੱੜਕਾ ਕੇ ਜੰਮਕੇ ਪ੍ਰਦਰਸ਼ਨ ਕੀਤਾ। ਅਦਾਕਾਰ ਤੇ ਮਾਫੀ ਮੰਗਨ ਲਈ ਦਬਾਅ ਪਾਉਣਾ 'ਤੇ  ਪਾਕਿਸਤਾਨ ਜਾਣ ਦੀ ਨਸੀਅਤ ਦੇਣ ਵਾਲੀ ਬਿਆਨਬਾਜੀ ਕਰਨਾ  ਕਿੱਥੋ ਦੀ ਸਿਆਨਪ ਹੈ। ਸੱਪਸਟ ਹੈ ਕਿ ਰਾਜਸੀ ਸੁਆਰਥ ਹਊਮੈਂ ਤੇ ਵਿਰੋਧੀ ਨੂੰ ਕਿਸੇ ਤਰਾਂ ਹੇਠਾ ਸੁੱਟਣ ਦੀ ਨੀਅਤ ਹੈ। ਪਤਾ ਨਹੀ ਅਜਿਹੇ ਭ੍ਰਿਸ਼ਟ ਨੇਤਾ ਕਿਉ ਨਹੀ ਚਾਹੁੰਦੇ ਕਿ ਭਾਰਤ ਤੇ ਪਾਕਿਸਤਾਨ ਦੇ ਆਪਸੀ ਸਬੰਧ ਮਜਬੂਤ ਹੋਣ। ਮੁੰਬਈ ਵਿੱਚ ਹੀ ਨਹੀ ਹਰ ਪਾਸੇ ਅਜਿਹੇ ਖੁਦਗਰਜ ਨੇਤਾ ਆਪਣੇ ਵੋਟ ਬੈਕ ਨੂੰ ਵਧਾਉਣ ਲਈ ਅਜਿਹੀਆਂ ਚਾਲਾ ਖੇਡ ਰਹੇ ਨੇ। ਪੰਜਾਬ ਵੀ ਇਸ ਵੇਲੇ ਸਿਆਸਤ ਦਾ ਗੜ ਬਣਿਆ ਹੋਇਆ ਹੈ। ਪੰਜਾਬ ਵਿੱਚ ਆਏ ਦਿਨੀ ਕੋਈ ਨਾ ਕੋਈ ਨਵਾ ਵਿਵਾਦ ਖੜਾ ਹੋ ਜਾਦਾ ਹੈ। ਇਹ ਸਭ ਸਿਆਸੀ  ਲੀਡਰਾਂ ਦੀ ਭੱੜਕਾਉ  ਬਿਆਨਬਾਜੀ ਦਾ ਹੀ ਨਤੀਜਾ ਹੈ। ਕਿਸੇ ਵੀ ਹਿੰਸਕ ਮਾਮਲੇ ਨੂੰ ਤੁਸੀ ਡੂੰਘਾਈ ਨਾਲ ਪਰਖੋ, ਇਸਦੇ ਤਾਰ ਕੀਤੇ ਨਾ ਕੀਤੇ ਸਰਕਾਰੀ ਤੰਤਰ, ਰਾਜਸੀ 'ਤੇ ਧਰਮ ਦੇ ਸਿਆਸੀ ਨੇਤਾਵਾਂ ਨਾਲ ਜੁੜਦੇ ਜਰੂਰ ਮਿਲਣਗੇ। ਭਾਰਤ ਅੱਜ eੈਨਾ ਕਮਜੋਰ ਹੋ ਚੁੱਕਾ ਹੈ ਕਿ ਕੋਈ ਵੀ ਦੇਸ਼ ਇਸ ਬਹੁ-ਧਰਮੀ ਦੇਸ਼ ਦੀ ਕਮਜੋਰੀ ਦਾ ਫਾਇਦਾ ਉਠਾ ਸਕਦਾ ਏ 'ਤੇ ਇਸਨੂੰ ਫਿਰ ਤੋਂ ਗੁਲਾਮ ਬਣਾ ਸਕਦਾ ਏ। ਧਰਮ ਦੇ ਨਾਂ ਤੇ, ਜਾਤ-ਬਰਾਦਰੀ ਦੇ ਨਾਂ ਤੇ, ਜਾ ਫਿਰ ਨਸਲਵਾਦ ਦੇ ਨਾਂ ਤੇ ਛੋਟੀ ਜਿਹੀ ਚਿੰਗਾਰੀ ਸੁੱਟਣ ਦੀ ਲੋੜ ਏ। ਅੱਗ ਦੇ ਭਾਬੜ ਮੰਚਣ ਲੱਗਦੇ ਨੇ। ਕਿੰਨੇ ਖੁਸ਼ ਹੁੰਦੇ ਹੋਣਗੇ ਸਾਡੇ ਗੁਰੂ ਸਾਹਿਬਾਨ ਕੀ ਅੱਜ ਇਸ ਦੁਨੀਆ ਤੇ ਹਰ ਇਨਸਾਨ ਨੇ ਮਿਲਕੇ ਹੱਲ ਕੱਡਣ ਦੀ ਬਜਾਏ ਇੱਟ ਦਾ ਜਵਾਬ ਪੱਥਰ ਨਾਲ ਦੇਣਾ ਸਿੱਖ ਲਿਆ ਏ। ਰੋਲਾ ਭਲੇ ਕੋਈ ਵੀ ਹੋਵੇ ਨਫ਼ਰਤ ਲਈ ਇੱਕ ਬਹਾਨਾ ਚਾਹਿੰਦਾ ਹੈ। ਕੌਣ ਨੇ ਇਹ ਹਕੂਮਤੀ ਲੀਡਰ ਜੋ ਕਦੇ ਸਾਡੇ ਸਿੱਖ ਭਾਈਆ ਨੂੰ ਭੱੜਕਾਉਦੇ ਨੇ ਤੇ ਕਦੇ ਹਿੰਦੂ, ਮੁਸਲਮ ਜਾਂ ਇਸਾਈ ਭਾਈਆ ਨੂੰ। ਕੌਣ ਨੇ ਇਹ ਲੋਕ, "ਜੋ ਧਰਮ ਦੇ ਨਾਂ ਤੇ ਵੱਡੀਆ ਪਵਾਉਣਾ ਚਾਹੁੰਦੇ ਨੇ। ਕੌਣ ਨੇ ਇਹ ਦੇਸ਼ ਤੇ ਕੌਮ ਦੇ ਦੁਸ਼ਮਨ, "ਜੋ ਆਪਣੇ ਧਰਮ ਨੂੰ ਸਰੇਸ਼ਟ ਤੇ ਦੂਸਰੇ ਧਰਮ ਨੂੰ ਵੱਧਦਾ- ਫੁੱਲਦਾ ਨਹੀ ਦੇਖ ਸਕਦੇ। ਇਹ ਭਲਾ ਕਿਹੜੀ ਜੰਗ ਜਿੱਤਨਾ ਚਾਹੁੰਦੇ ਨੇ ਪ੍ਰਮਾਤਮਾ ਦੀਆ ਵੰਡੀਆ ਪਵਾਕੇ। ਤੇਰਾ ਗੁਰੂ ਹੈ…, ਮੇਰਾ ਭਗਵਾਨ ਹੈ…, ਉਸਦਾ ਖ਼ੁਦਾਂ ਹੈ…।  ਅਜਿਹਾ ਕਿਉ……?  ਕੋਈ ਧਰਮ ਬੁਰਾ ਨਹੀ। ਕੋਈ ਮਜ਼ਬ ਬੁਰਾ ਨਹੀ। ਬਸ ਬੁਰਾਈ ਤੇ ਉਤਰ ਆਏ ਉਹ ਇਨਸਾਨ ਹੀ ਬੁਰਾ ਹੁੰਦਾ ਹੈ। ਗੁਰਦੁਆਰਾ ਸਾਹਿਬ ਹੋਵੇ ਜਾਂ ਮੰਦਰ, ਮਸ਼ਜਿਦ, ਚਰਚ ਜਾਂ ਹੋਵੇ ਕੋਈ ਡੇਰਾ। ਹਰ ਸੰਸਥਾ ਦਾ ਮਿਸ਼ਨ ਹੈ। ਸਰੱਬਤ ਦੇ ਭਲੇ ਦਾ ਵਡਮੁੱਲਾ ਸੰਦੇਸ਼ ਜਨ-ਜਨ ਦੇ ਦਿਲਾ ਅੰਦਰ ਪਾਉਣਾ, ਭੱਟਕੇ ਹੋਏ ਲੋਕਾ ਨੂੰ ਬੁਰਾਇਆ ਛੁੜਵਾ ਕੇ ਸਿੱਧੇ ਰਾਹ ਪਾਉਣਾ। ਭਾਈਚਾਰਾ,ਹਮਦਰਦੀ, ਆਪਸੀ ਪ੍ਰੇਮ ਤੇ ਦੇਸ਼ ਭਗਤੀ ਦਾ ਜ਼ਜਬਾ ਪੈਦਾ ਕਰਨਾ। ਕੀ ਹੁੰਦਾ ਜੇ ਧਰਮ ਨਾ ਹੁੰਦੇ…? ਗੁਰੂ ਕੀ ਬਾਨੀ ਪ੍ਰਮਾਰਥੀ ਬਚਨ ਨਾ ਹੁੰਦੇ…? ਜੁਗੋ ਜੁਗ ਅੱਟਲ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨਾ ਹੁੰਦੇ…? ਦੇਸ਼, ਜਾਤ-ਬਰਾਦਰੀ ਤੇ ਨਸਲਵਾਦ ਦੇ ਨਾਂ ਤੇ ਕਈ ਟੁੱਕੜਿਆ 'ਚ ਵੰਡਿਆ ਜਾਦਾਂ। ਉਹ ਕਿਹੜੇ ਨਫ਼ਰਤ ਦੇ ਪੁਜਾਰੀ, ਧਰਮ ਤੇ ਕੌਮ ਦੇ ਦੁਸ਼ਮਨ ਲੀਡਰ ਨੇ ਜੋ ਕਿਸੇ ਧਾਰਮਿਕ ਸੰਸਥਾ ਨੂੰ ਖਤਮ ਕਰਨ ਦੀਆ ਗੱਲਾ ਕਰਕੇ ਸਾਡੇ ਵੀਰਾ ਨੂੰ ਭੱਟਕਾਉਦੇ ਨੇ। ਸਾਨੂੰ ਆਪਣੇ ਹੀ ਧਰਮ ਤੋਂ ਗੁੰਮਰਾਹ ਕਰਦੇ ਨੇ। ਸਰਬੰਸਦਾਨੀ ਦਸ਼ਮ ਪਾਤਸ਼ਾਹ ਸ਼੍ਰੀ ਗੁਰੁ ਗੋਬਿੰਦ ਸਿੰਘ ਜੀ ਮਹਾਰਾਜ ਨੇ ਤਲਵਾਰਾਂ ਚੁੱਕੀਆ ਸਨ ਧਰਮ ਦੀ ਰੱਖਿਆ 'ਤੇ ਮਨੁੱਖਤਾ ਦੇ ਭਲੇ ਲਈ। ਉਹਨਾ ਜ਼ਾਲਮ ਮੁਗਲਾ ਦੇ ਖਿਲਾਫ਼ ਜੋ ਘੱਟੀਆ ਮਨਸੂਬਿਆ ਨਾਲ ਲੋਕਾ ਦੇ ਦਿਲਾਂ ਵਿੱਚ ਜ਼ਹਿਰ ਉਗਲਦੇ ਸਨ। ਉਹਨਾ ਦੇ ਹੱਕ 'ਚ ਫੈਸਲਾ ਨਾ ਲੈਣ ਵਾਲਿਆ ਨੂੰ ਦਿਲ ਕਬਨੇ ਤਸੀਹੇ ਦੇ ਕੇ ਮਾਰਿਆ ਜਾਦਾ ਸੀ। ਜ਼ਬਰਨ ਧਰਮ ਪ੍ਰੀਵਰਤਨ ਕਰਵਾਉਣ ਲਈ ਖੌਫਜ਼ਦਾ ਦਹਿਸ਼ਤ ਮਾਹੌਲ ਪੈਦਾ ਕੀਤਾ ਜਾਦਾ ਸੀ। ਤਲਵਾਰਾ ਤਾਂ ਅੱਜ ਵੀ ਉਠ ਰਹੀਆ ਨੇ। ਅੱਜ ਵੀ ਬੰਬ ਧਮਾਕੇ ਦੇਸ਼ ਦਾ ਦਿਲ ਛਲਣੀ- ਛਲਣੀ ਕਰ ਰਹੇ ਨੇ। ਅੱਜ ਵੀ ਉਹ ਖੌਫਜ਼ਦਾ ਦਹਿਸ਼ਤ ਮਾਹੌਲ ਪੈਦਾ ਕੀਤਾ ਜਾ ਰਿਹਾ ਹੈ। ਪਰ ਸਿਰਫ ਦੂਸਰੇ ਧਰਮ 'ਤੇ ਕੌਮ ਦੇ ਖਾਤਮੇ ਲਈ। ਅਜਿਹਾ ਕਿਉ…?  ਸਾਡੀ ਕ੍ਰਿਪਾਨ ਲਹੂ ਨਾਲ ਲਿੱਬੜਨ ਲਈ ਇਹਨੀ ਉਤਾਵਲੀ ਕਿਉ ਹੋ ਰਹੀ ਏ। ਤਹੱਮਲ ਨਾਲ ਬੈਠ ਕੇ, ਸਰਬ-ਸੰਮਤ ਤੇ ਸਾਰਥਕ ਹੱਲ ਲੱਭ ਕੇ ਮਸਲਾ ਸੁਲਜਾਉਣ ਦੀ ਬਜਾਇ ਅਸੀ ਸ਼ੇਰਾ ਵਾਗ ਹੀਗਣ ਕਿਉ ਲਗਦੇ ਹਾਂ। ਮਾਰ-ਕੁੱਟ ਦਾ ਰਸਤਾ ਕਿਉ ਫੜ੍ਹੀਆ ਹੈ। ਕਿੱਥੇ ਗਏ ਉਹ ਦਯਾਲੂ ਤੇ ਕ੍ਰਿਪਾਲੂ ਗੁਣ ਜੋ ਸਾਡੇ ਪਰਉਪਕਾਰੀ ਗੁਰੂ ਸਾਹਿਬਾਨਾ ਨੇ ਸਾਡੇ ਅੰਦਰ ਕੁੱਟ-ਕੁੱਟ ਕੇ ਭਰੇ ਨੇ। ਸਾਡੀ ਬੁੱਧੀ ਤੇ ਲੀਡਰਾਂ ਨੇ ਕਬਜਾ ਕਿਉ ਕੀਤਾ ਹੋਇਆ ਹੈ… !! ਆਖਿਰ ਅਸੀ ਆਪਣੇ ਜ਼ਮੀਰ ਦੀ ਅਵਾਜ਼ ਨੂੰ ਕਿਉ ਨਹੀ ਸੁਣਨਾ ਚਾਹੁੰਦੇ। ਕੁਝ ਮਹੀਨੇ ਪਹਿਲਾ ਮੈਂ ਟੀ.ਵੀ ਤੇ ਕਿਸੇ ਮਹਾਪੁਰਸ਼ਾ ਦੀ ਸਤਿਸੰਗ ਸੁਣੀ। ਸਤਿਸੰਗ ਦੌਰਾਨ ਉਹਨਾ ਨੇ ਇੱਕ ਕਿੱਸਾ ਸੁਣਾਇਆ ਤੇ  ਇਹ ਕਿੱਸਾ ਅੱਜ ਮੈਂ ਤੁਹਾਡੇ ਨਾਲ ਸਾਝਾਂ ਕਰਨ ਲੱਗਾ ਹਾਂ। ਮੈਨੂੰ ਉਮੀਦ ਹੈ ਕੀ ਤੁਸੀ ਇੱਕ ਵਾਰ ਜ਼ਰੂਰ ਸੋਚੋਗੇ ਕੀ ਅਸੀ ਕੀਤੇ ਆਪਣੇ ਜ਼ਮੀਰ ਦੀ ਅਵਾਜ ਨੂੰ ਅਣਸੁਨਾ ਕਰ ਕੇ ਮਨ ਦੇ ਮਗਰ ਤਾਂ ਨਹੀ  ਲੱਗ ਰਹੇ। ਧਰਮ ਤੋਂ ਪਾਸੇ ਹੱਟ ਕੇ ਇਨਸਾਨੀਅਤ ਨੂੰ ਸ਼ਰਮਸਾਰ ਕਰਨ ਵਾਲਾ ਕੋਈ ਕੰਮ ਤਾਂ ਨਹੀ ਕਰ ਰਹੇ। ਲਓ ਪੇਸ਼ ਹੈ-
- ਖਬਰ  ਉਡੀ ਤੇ ਉਡਦੀ-ਉਡਦੀ ਰਾਜਾ ਪ੍ਰੀਛਤ ਦੇ ਕੰਨੀ ਪਈ। ਆਪਣੇ ਇਲਾਕੇ 'ਚ ਆਏ ਵੇਦ ਵਿਆਸ ਨਾ ਦੇ ਮਹਾਪੁਰਸ਼ਾ ਦੀ ਤਰੀਫ ਸੁਣਦੇ ਹੀ ਰਾਜਾ ਪ੍ਰੀਛਤ ਨੇ ਉਹਨਾ ਨੂੰ ਮਿਲਣ ਦਾ ਮਨ ਬਨਾਇਆ ਤੇ ਸ਼ਰਧਾ ਤੇ ਵਿਸ਼ਵਾਸ ਨਾਲ ਤੁਰ ਪਏ। ਪਹੁੰਚਦੇ ਹੀ ਰਾਜਾ ਪ੍ਰੀਛਤ ਨੇ ਵੇਦ ਵਿਆਸ ਜੀ ਨੂੰ  ਇੱਕ ਸਵਾਲ ਕੀਤਾ।
-"ਮਹਾਪੁਰਖੋ" ਮੇਰੀ ਪ੍ਰਜਾ ਕਹਿੰਦੀ ਏ ਕਿ ਮੇਰੇ ਬਜ਼ੁਰਗ ਸਾਰੀ ਉਮਰ ਮਨ ਦੇ ਕਹੇ ਲੱਗਦੇ ਰਹੇ 'ਤੇ ਹੁਣ ਮੈਂ ਵੀ। ਇਸਦਾ ਕੋਈ ਉਪਾਓ… ਦੱਸੋ…!!
- ਵੇਦ ਵਿਆਸ ਜੀ ਨੇ ਜਵਾਬ ਦਿੰਦੇ ਕਿਹਾ, "ਮਨ ਹੁੰਦਾ ਹੀ ਬੜਾ ਜ਼ਬਰਦਸਤ ਏ। ਇਸਦੇ ਪ੍ਰਭਾਵ ਤੋਂ ਬਚਨਾ ਬੜਾ ਹੀ ਕਠਿਨ ਹੈ। ਪਰ ਤੂੰ ਬੜੀ ਸ਼ਰਧਾ ਤੇ ਵਿਸ਼ਵਾਸ ਨਾਲ ਆਇਆਂ ਏ। ਮੈਂ ਤੈਨੂੰ ਮਨ ਦੇ ਪ੍ਰਭਾਵ ਤੋਂ ਬਚਨ ਦਾ ਇਕ ਸਰਲ ਤਰੀਕਾ ਪਹਿਲੇ ਤੋਂ ਹੀ ਦੱਸਦਾ ਹਾ। ਹੁਣ ਦੇਖਣਾ ਇਹ ਹੈ ਕਿ ਤੂੰ ਇਸ ਤੋਂ ਕਿੱਥੋ ਤੱਕ ਬਚ ਸਕਦਾ ਏ। ਅੱਜ ਤੋਂ ਤਿੰਨ ਮਹੀਨੇ ਬਾਦ ਤੇਰੇ ਕੋਲ ਇੱਕ ਸੌਦਾਗਾਰ ਘੋੜਾ ਵੇਚਨ ਆਏਗਾ। ਪਰ ਤੂੰ ਉਹ ਘੋੜਾ ਨਾ ਖਰੀਦੀ। ਜੇ ਖਰੀਦ ਵੀ ਲਿਆ ਤਾਂ ਉਸ ਤੇ ਸਵਾਰੀ ਨਾ ਕਰੀ। ਜੇ ਸਵਾਰ ਵੀ ਹੋ ਗਿਆ ਤਾਂ ਪੂਰਬ ਦਿਸ਼ਾ ਵੱਲ ਨਾ ਜਾਈ। ਜੇ ਪੂਰਬ ਦਿਸ਼ਾ ਵੱਲ ਚਲਾ ਵੀ ਗਿਆ ਤਾਂ ਉਥੇ ਕਿਸੀ  ਵੀ ਔਰਤ ਨਾਲ ਗੱਲ ਨਾ ਕਰੀ। ਜੇ ਗੱਲ ਕਰਨਾ ਮਜਬੂਰੀ ਬਣ ਜਾਵੇ ਤਾਂ ਉਸਨੂੰ ਆਪਣੇ ਮਹਿਲ ਵਿੱਚ  ਕਦੇ ਨਾ ਲਿਆਈ। ਜੇ ਮਹਿਲ ਵਿੱਚ ਲੈ ਵੀ ਆਇਆਂ ਤਾਂ ਉਸ ਨਾਲ ਵਿਆਹ ਨਾ ਕਰੀ। ਜੇ ਵਿਆਹ ਵੀ ਕਰ ਲਿਆ ਤਾਂ ਉਹਦੇ ਕਹੇ ਨਾ ਲੱਗੀ। ਜਾ ਉਪਾਓ ਕਰ ਲੈ।
-ਤਿੰਨ ਮਹੀਨੇ ਬੀਤ ਗਏ। ਇੱਕ ਸੌਦਾਗਾਰ ਘੋੜਾ ਲੈ ਕੇ ਆਇਆਂ। ਅਜਿਹਾ ਘੋੜਾ ਰਾਜੇ ਨੇ ਪਹਿਲਾ ਕਦੇ ਨਹੀ ਸੀ ਵੇਖਿਆ। ਅਮੀਰਾ,ਵਜ਼ੀਰਾ ਨੇ ਵੰਡਿਆਇਆ ਕਿ ਮਹਾਰਾਜ ਖਰੀਦ ਲਓ,ਜੇ ਸਵਾਰੀ ਨਹੀ ਕਰਨੀ ਤੇ ਨਾ ਕਰੀਓ। ਤਬੇਲੇ ਦਾ ਸ਼ਿੰਗਾਰ ਤਾਂ ਹੈ। ਬਾਹਰਲੇ ਰਾਜੇ ਆ ਕੇ ਵੇਖਣਗੇ। ਜੇ ਆਪਾ ਨਾ ਖਰੀਦਿਆਂ ਤਾਂ ਕੋਈ ਹੋਰ ਰਾਜਾ ਖਰੀਦ ਲਵੇਗਾ। ਰਾਜੇ ਨੂੰ ਗੱਲ ਜੱਚ ਗਈ। ਉਸਨੇ ਘੋੜਾ ਖਰੀਦ ਲਿਆ। ਕੁਝ ਦਿਨ ਬੀਤ ਗਏ। ਪ੍ਰਜਾ ਨੇ ਘੋੜੇ ਦੀ ਬੜੀ ਤਾਰੀਫ ਕੀਤੀ ਕਿ ਸਾਹਿਬ ! ਘੋੜਾ ਬੜਾਂ ਸੁੰਦਰ ਹੈ। ਜ਼ਰਾ ਵੀ ਐਬ ਨਹੀ। ਤੁਹਾਡੀ ਸਵਾਰੀ ਲਾਇਕ ਹੈ। ਰਾਜੇ ਨੇ ਮਨ 'ਚ ਸੋਚਿਆ ਅੱਛਾ ! ਸਵਾਰ ਹੋ ਜਾਦੇ ਹਾ, ਪਰ ਪੂਰਬ ਦਿਸ਼ਾ ਵੱਲ ਨਹੀ ਜਾਦੇ। ਜਦ ਰਾਜਾ ਘੋੜੇ ਤੇ ਸਵਾਰ ਹੋਇਆ ਘੋੜਾ ਮੂੰਹ ਜ਼ੋਰ ਹੋ ਕੇ ਜੰਗਲ ਵਿੱਚ ਪੂਰਬ ਦਿਸ਼ਾ ਨੂੰ ਜਾਂ ਨਿਕਲਿਆ। ਅੱਗੋ ਇੱਕ ਜਗ੍ਹਾ 'ਤੇ ਇੱਕ ਖੂਬਸੂਰਤ ਔਰਤ ਬੈਠੀ ਰੋ ਰਹੀ ਸੀ। ਘੋੜੇ ਤੌ ਉਤਰ ਕੇ ਰਾਜੇ ਨੇ ਕਾਰਨ ਪੁਛਿਆ। ਉਹ ਕਹਿਣ ਲੱਗੀ ਕਿ ਮੇਰੇ ਰਿਸ਼ਤੇਦਾਰ ਮੈਥੋਂ ਵਿੱਛੜ ਗਏ ਨੇ। ਇਸ ਜੰਗਲ 'ਚ ਜਾਨਵਰ ਮੈਨੂੰ ਮਾਰ ਦੇਣਗੇ। ਮੈਂ ਮਰਨਾ ਨਹੀ ਚਾਹੁੰਦੀ। ਕ੍ਰਿਪਾ ਕਰਕੇ ਮੇਰੀ ਮਦਦ ਕਰੋ। ਰਾਜੇ ਨੂੰ ਦਯਾ ਆ ਗਈ। ਉਸਨੇ ਪਤਾ ਪੁੱਛਿਆ। ਪਤਾ ਦੁਸ਼ਮਨ ਰਾਜੇ ਦੇ ਇਲਾਕੇ ਦਾ ਸੀ। ਰਾਜੇ ਨੇ ਔਰਤ ਨੂੰ ਘਰ ਛੱਡ ਕੇ ਆਉਣ ਤੋਂ ਮਨਾ ਕਰ ਦਿੱਤਾ। ਔਰਤ ਦੇ ਵਾਰ-ਵਾਰ ਦੁਹਾਈਆ ਪਾਉਣ ਤੇ ਰਾਜਾ ਉਸਨੂੰ ਆਪਣੇ ਮਹਿਲ ਲੈ ਆਇਆ। ਕੁਝ ਦਿਨ ਬੀਤ ਗਏ। ਲੋਕਾ ਨੇ ਤਾਰੀਫ਼ ਕਰਨੀ ਸ਼ੁਰੂ ਕਰ ਦਿੱਤੀ ਕਿ ਮਹਿਮਾਨ  ਬੜੀ ਨੇਕ ਤੇ ਸੁਸ਼ੀਲ ਸੁਭਾਉ ਵਾਲੀ ਔਰਤ ਏ। ਆਪ ਦੇ ਲਾਇਕ ਏ। ਰਾਜੇ ਨੂੰ ਵੀ ਇਹ ਸੋਹਣੀ ਔਰਤ ਜੱਚ ਗਈ ਸੀ। ਮਨ ਨੇ ਇੱਕ ਵਾਰ ਫਿਰ ਮਰੋੜਾ ਦਿੱਤਾ।  ਉਸਨੇ ਵਿਆਹ ਵੀ ਕਰ ਲਿਆ। ਇਸਤਰੀ ਮਾਇਆ ਦਾ ਜਾਲ ਏ। ਕੁਝ ਦਿਨ ਗੁਜ਼ਰ ਗਏ ਤਾਂ ਉਹ ਕਹਿਣ ਲੱਗੀ, ਇੱਕ ਮਿਹਤਰ ਵੀ ਸ਼ਾਦੀ ਕਰਦਾ ਏ। ਉਹ ਆਪਣੀ ਬਰਾਦਰੀ ਦੀ ਰੋਟੀ ਕਹਿੰਦਾ ਏ। ਰਾਜੇ ਨੇ ਪੁੱਛਿਆ ਤੂੰ ਕੀ ਚਾਹੁੰਦੀ ਏ। ਉਹ ਕਹਿਣ ਲੱਗੀ, ਰਿਸ਼ੀਆਂ ਮੁਨੀਆਂ, ਨੇਕ ਪੁਰਸ਼ਾਂ ਨੂੰ ਬੁਲਾਉ 'ਤੇ ਜ਼ਿਆਫ਼ਤ, ਭੋਜ਼ ਫ਼ੀਸਟ ਕਰੋ। ਜਿਸ ਵਕਤ ਸਾਰੇ ਰਿਸ਼ੀ-ਮੁਨੀ ਆ ਕੇ ਬੈਠ ਗਏ ਤਾਂ ਰਾਣੀ ਰਾਜੇ ਨੂੰ ਕਹਿਣ ਲੱਗੀ,  "ਮੈਂ ਤੇਰੀ ਅਰਧਾਗਨੀ ਹਾਂ। ਮੈਂ ਵੀ ਤੇਰੇ ਨਾਲ ਸੇਵਾ ਕਰਾਗੀ। ਦੋਵੇ ਸੇਵਾ ਕਰਨ ਲੱਗ ਗਏ। ਉਹ ਜੰਗਲ ਦੇ ਰਹਿਣ ਵਾਲੇ ਸਨ। ਰਾਣੀ ਦੇ ਮਨ ਮੋਹਨੇ 'ਤੇ ਭੜਕਾਉ ਵਸਤਰ ਵਾਰ-ਵਾਰ ਉਹਨਾ ਦਾ ਧਿਆਨ ਖਿੱਚ ਰਹੇ ਸਨ। ਰੋਟੀ ਵਰਤਾਉਂਦੇ-ਵਰਤਾਉਂਦੇ ਰਾਣੀ ਕਹਿਣ ਲੱਗੀ,ਇਹ ਤਾਂ ਸਾਰੇ ਦੇ ਸਾਰੇ ਲੁੱਚੇ ਆਦਮੀ ਨੇ ਮੇਰੇ ਵੱਲ ਵਾਰ-ਵਾਰ ਤੱਕ ਰਹੇ ਨੇ। ਰਾਜੇ ਨੂੰ ਗੁੱਸਾ ਆ ਗਿਆ। ਉਸਨੇ ਤਲਵਾਰ ਨਾਲ ਇੱਕ-ਇੱਕ ਕਰਕੇ ਸਾਰੇ ਮਹਾਪੁਰਖਾਂ ਦੇ ਸਿਰ ਧੜ ਤੋਂ ਅਲੱਗ ਕਰ ਦਿੱਤੇ। ਉਸੀ ਵਕਤ ਵੇਦ ਵਿਆਸ ਜੀ ਪਰਗਟ ਹੋਏ 'ਤੇ ਕਹਿਣ ਲੱਗੇ, "ਕਿਉ ਰਾਜਾ ਕਰ ਲਿਆ ਉਪਾਅ, ਸਭ ਜਾਣਦੇ ਹੋਏ ਵੀ ਤੂੰ ਮਨ ਦੇ ਧੱਕੇ ਚੜ ਗਿਆ। ਆਪਣੀ ਜ਼ਮੀਰ ਦੀ ਅਵਾਜ਼ ਨੂੰ ਅਨਸੁਣਾ ਕਰਕੇ ਤੂੰ ਮਨ ਜ਼ਾਲਮ ਦੇ ਮਗਰ ਲੱਗਦਾ ਰਿਹਾ। 'ਤੇ ਅੱਜ ਇਸ ਮਨ ਨੇ ਤੇਰੇ ਤੋਂ ਉਹਨਾ ਮਹਾਪੁਰਖਾਂ ਦਾ ਕਤਲ  ਕਰਵਾ ਦਿੱਤਾ। ਜਿਨਾ ਨੇ ਲੱਖਾ ਲੋਕਾ ਨੂੰ ਬੁਰਾਈ ਛੱੜਵਾ ਕੇ ਸਿੱਧੇ ਰਾਹ ਪਾਉਣਾ ਸੀ। ਮਨ ਨੇ ਵੱਡਿਆ-ਵੱਡਿਆ ਦੀ ਮਿੱਟੀ ਪਲੀਤ ਕਰ ਦਿੱਤੀ। ਪੁਰਾਣਾ ਨੂੰ ਪੜ੍ਹ ਕੇ ਵੇਖ। ਸਾਰੀਆਂ ਕਿਤਾਬਾ ਕਹਿੰਦੀਆਂ ਨੇ, ਜਿਹੜੀਆ ਤਾਕਤਾ ਮਨ ਨੂੰ ਕਾਬੂ ਕਰਦੀਆ ਨੇ, ਉਹ ਤੁਹਾਡੇ ਅੰਦਰ ਹਨ। ਜਦ ਨੌਆਂ ਦੁਆਰਿਆਂ ਤੋਂ ਉੱਪਰ ਚੜ੍ਹ ਕੇ ਮੁਕਾਮ ਅੱਲ੍ਹਾ ਤੇ ਪਹੁੰਚ ਕੇ ਨਾਮ ਰੂਪੀ ਅੰਮ੍ਰਿਤ ਨੂੰ ਪੀਉਗੇ ਤਾਂ ਮਨ ਕਾਬੂ ਆ ਜਾਵੇਗਾ।
ਇਸ ਤੋਂ ਸਪੱਸਟ ਹੁੰਦਾ ਹੈ ਕਿ ਸਮੁੱਚੀ ਮਾਨਵਤਾ ਦਾ ਮਾਰਗ-ਦਰਸ਼ਨ ਕਰਨ ਵਾਲੇ ਸੰਤ ਪੀਰ ਫਕੀਰਾ ਦਾ ਪਰਉਪਕਾਰੀ ਜੀਵਨ ਅਧਿਆਤਮਿਕ ਪਾਂਧੀਆ, ਸਰਬੱਤ ਦਾ ਭਲਾ ਮੰਗਣ ਵਾਲੀ ਸੋਚ, ਬੇਮਿਸਾਲ ਕਰਿਸ਼ਮੇ, ਹਰ ਵਰਗ ਧਰਮ,ਜਾਤ,ਨਸਲ 'ਤੇ ਕੌਮ ਦਾ ਸਤਿਕਾਰ ਸਮੁੱਚੀ ਮਨੁੱਖਤਾ ਲਈ ਇੱਕ ਚਾਨਣ ਮੁਨਾਰੇ ਦਾ ਕੰਮ ਕਰਦਾ ਹੈ। ਇੰਝ ਹੀ   ਕਰੌੜਾਂ ਲੋਕਾ ਦੀ ਸ਼ਰਧਾ ਦਾ ਕਂੇਦਰ ਨਹੀ ਬਣ ਜਾਦੇ। ਥੋੜਾ ਸੋਚੋ ਕਿਤੇ ਅਸੀ ਕਿਸੇ ਦੇ ਬਹਕਾਵੇ ਵਿੱਚ ਆ ਕੇ, ਕਿਸੇ ਧਰਮ ਜਾਂ ਮਜ਼ਬ ਨੂੰ ਨੀਵਾ ਵਿਖਾਉਣ ਲਈ ਕੋਈ ਸਾਜਿਸ਼ ਜਾਂ ਕੋਈ ਅਪਸ਼ਬਦ ਦਾ ਪ੍ਰਯੋਗ ਤਾਂ ਨਹੀ ਕਰ ਰਹੇ। ਪਹਿਲਾ ਆਪਣੇ ਜ਼ਮੀਰ ਦੀ ਅਵਾਜ਼ ਸੁਣੋ। ਅਸੀ ਖੁਦ ਗਊਆਂ ਪੁੰਨ ਕਰਕੇ ਨਹੀ ਬੈਠੇ। ਕੁਝ ਮਹੀਨੇ ਪਹਿਲਾ ਪੰਜਾਬ ਦੇ ਇੱਕ ਹੋਣਹਾਰ ਗਾਇਕ ਬੱਬੂ ਮਾਨ ਦੀ ਇੱਕ ਕੈਸਟ "ਸਿੰਘ ਇਜ਼ ਬੈਟਰ ਦੈਨ ਕਿੰਗ" ਦੀ ਬੜੀ ਚਰਚਾ ਸੁਣੀ। ਇਸ ਕੈਸਟ ਦਾ ਇੱਕ ਧਾਰਮਿਕ ਗੀਤ ਲੰਬਾ ਸਮਾ ਵਿਵਾਦਾ 'ਚ ਰਿਹਾ। ਇਸ ਗੀਤ ਨੂੰ ਲੈ ਕੇ ਦੋ ਧਿਰ ਪੈਦਾ ਹੋ ਗਏ। ਕਈ ਲੇਖਕ ਵੀਰਾ ਨੇ ਗਾਇਕ ਦੇ ਹੱਕ 'ਚ ਆਪਣੀ ਕਲਮ ਚੁੱਕੀ 'ਤੇ ਕੁਝ ਲੇਖਕ ਵੀਰਾ ਨੇ ਇਸ ਗਾਇਕੀ ਦੇ ਵਿਰੁੱਧ। ਕਲਮਕਾਰ ਭਾਈਚਾਰੇ ਦੇ ਆਪਸੀ ਮਤਭੇਦ ਪੜ੍ਹ ਕੇ ਇਹ ਕਹਿਨਾ ਬੜਾ ਹੀ ਮੁਸ਼ਕਿਲ ਹੈ ਕਿ ਕੌਣ ਕਿੰਨਾ ਕੁ ਸਹੀ ਹੈ 'ਤੇ ਕੌਣ ਕਿੰਨਾ ਕੁ ਗਲਤ। ਇਸਦਾ ਫੈਸਲਾ ਤਾਂ ਆਮ ਜਨਤਾ ਹੀ ਕਰ ਸਕਦੀ ਹੈ। ਕਈ ਵੀਰ ਲਿਖਦੇ ਨੇ ਕੀ  ਕੁਝ ਬਾਬਿਆਂ ਨੇ ਜ਼ਜਬਾਤੀ ਹੋਕੇ ਗਾਇਕ ਦੇ ਵਿਰੁੱਧ ਕਾਫੀ ਨਜ਼ਾਇਜ ਬੋਲ ਦਿੱਤਾ। ਉਹਨਾ ਨੂੰ ਇਹਨਾ ਭਾਵੁਕ ਨਹੀ ਹੋਣਾ ਚਾਹਿੰਦਾ ਸੀ। ਸਗੋ ਸੰਤੋਖ, ਧੀਰਜ, ਨਿਮਰਤਾ 'ਤੇ ਸਹਿਨਸ਼ੀਲਤਾ ਨਾਲ ਕੰਮ ਲੈਣਾ ਚਾਹਿੰਦਾ ਸੀ। ਗਾਇਕ ਨੇ ਤਾਂ ਇੱਕ ਸੱਚ ਤੋਂ ਪੜਦਾ ਉਠਾਇਆਂ ਏ। ਪਾਠਕ ਇਹ ਸੋਚ ਰਹੇ ਹੋਣਗੇ ਕਿ ਇੱਕ ਪਾਸੇ ਲੇਖਕ ਨਿਡਰ ਹੋਕੇ ਲਿਖਣ ਦੀਆ ਗੱਲਾਂ ਕਰਦਾ ਹੈ 'ਤੇ ਦੂਸਰੇ ਪਾਸੇ ਉਹਨਾ ਬਾਬਿਆਂ ਦੇ ਨਾਮ ਲਿਖਣ ਤੋਂ ਵੀ ਡਰਦਾ ਹੈ। "ਪਿਆਰੇ ਪਾਠਕੋ" ਇਨਸਾਨੀਅਤ ਹੀ ਮੇਰਾ ਧਰਮ ਹੈ। 'ਤੇ ਇਹ ਸਿਰਫ ਜੋੜਨਾ ਸਿਖਾਉਦਾ ਹੈ ਤੋੜਨਾ ਨਹੀ। ਮੈਂ ਭਲਾ ਦੂਸਰੇ ਵੀਰਾ ਦੀ ਸ਼ਰਧਾ ਤੇ ਸੱਟ ਮਾਰਕੇ ਉਹਨਾ ਦੇ ਦਿਲ ਕਿਵੇ ਤੋੜ ਸਕਦਾ ਹਾਂ। ਕਬੀਰ ਜੀ ਫਰਮਾਉਦੇ ਨੇ-
ਬੁਰਾ ਜੋ  ਦੇਖਣ ਮੈਂ ਚਲਾ, ਬੁਰਾ ਨਾ  ਮਿਲੀਆ ਕੋਈ।    
ਜੋ ਮਨ ਖੋਜੀਆ ਆਪਣਾ ਤੌਂ ਮੁਜਸੇ ਬੁਰਾ ਨਾ ਕੋਈ॥
ਸੋ ਮੈਂ ਕੋਈ ਦੁੱਧ ਦਾ ਧੁਲੀਆ ਨਹੀ। ਤੁਹਾਡੇ ਵਰਗਾ ਇੱਕ ਆਮ ਆਦਮੀ ਹਾਂ। ਖੈਰ ਆਪਾ ਗੱਲ ਗਾਇਕ ਦੇ ਵਿਰੁੱਧ ਲਿਖਣ ਵਾਲੀਆ ਦੀ ਕਰਦੇ ਹਾਂ। ਕੁਝ ਵੀਰ ਲਿਖਦੇ ਨੇ ਕਿ ਚੰਗਾ ਹੁੰਦਾ ਜੇ ਗਾਇਕ "ਸੀ" ਦੀ ਥਾ ਗੁਰੁ ਜੀ ਦੀ ਹੋਦ 'ਤੇ ਭਗਤੀ ਦਾ ਜ਼ਜਬਾ ਪੈਦਾ ਕਰਨ ਲਈ, ਗੁਰੁ ਸਾਹਿਬਾਨਾ ਦੀ ਬਾਨੀ ਜੁਗੋ ਜੁਗ ਅੱਟਲ ਧੰਨ ਗੁਰੂ ਗ੍ਰਥ ਸਾਹਿਬ ਜੀ ਮਹਾਰਾਜ ਦੀ ਹਜੂਰੀ ਨੂੰ ਮੁੱਖ ਰੱਖ ਕੇ ਕੁਝ ਅਜਿਹਾ ਗਾਉਦਾ ਜਿਸ ਨਾਲ ਲੋਕਾ ਅੰਦਰ ਸਾਡੇ ਗੁਰੂਆ ਪ੍ਰਤੀ ਸ਼ਰਧਾ ਤੇ ਵਿਸ਼ਵਾਸ ਦਾ ਜ਼ਜਬਾ ਹੋਰ ਪੱਕਾ ਹੁੰਦਾ। ਜੇ ਇਸ ਗੀਤ ਨੂੰ ਪ੍ਰਮਾਰਥੀ ਨਜ਼ਰ ਨਾਲ ਵੇਖਿਆ ਜਾਵੇ ਤਾਂ ਇਸ ਵਿੱਚ ਪ੍ਰਮਾਰਥ ਘੱਟ 'ਤੇ ਬੁਰਾਈ ਦੇ ਲਫ਼ਜ ਜਿਆਦਾ ਨੇ। ਇਸ ਗੱਲ ਨੂੰ ਵੀ ਨਜ਼ਰ ਅੰਦਾਜ ਨਹੀ ਕੀਤਾ ਜਾ ਸਕਦਾ ਕੀ ਜਿੱਥੇ ਗਾਇਕ ਨੇ ਗੁਰੂ ਇਤਿਹਾਸ ਭੁੱਲ ਰਹੇ ਲੋਕਾ ਨੂੰ ਫਿਰ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੀਆ ਪ੍ਰਮਾਰਥੀ ਯਾਤਰਾਵਾ ਦਾ ਜਿਕਰ ਕਰਕੇ ਗੁਰੂ  ਸਾਹਿਬਾਨਾ ਦਾ ਇਤਿਹਾਸ ਯਾਦ ਕਰਵਾਇਆ ਹੈ। ਬਹੁਤ ਹੀ ਤਰੀਫ਼ ਕਰਨ ਯੋਗ ਗੱਲ ਹੈ। ਪਰ ਨਾਲ ਹੀ ਬੁਰਾਈ ਕਰਕੇ ਲੱਖਾਂ ਲੋਕਾ ਦੀਆ ਭਾਵਨਾਵਾਂ ਨੂੰ ਵਲੂੰਧਰ ਦਿੱਤਾ।  ਇਹ ਬਹੁਤ ਅਫ਼ਸੋਸ ਦੀ ਗੱਲ ਹੈ। ਹਾਂ… ਕਈ ਬਾਬੇ ਅਜਿਹੇ ਵੀ ਹਨ ਜੋ ਧਰਮ ਦੇ ਨਾਂ ਤੇ ਪੈਸੇ ਲੁੱਟ ਰਹੇ ਨੇ। ਆਪਣੀ ਕੋਈ ਬੁਰਾਈ ਨੂੰ ਲਕਾਉਣ ਲਈ ਦੂਸਰੇ ਬਾਬਿਆਂ ਵਿਰੁੱਧ ਬਿਆਨਬਾਜੀ ਕਰਕੇ ਆਵਾਮ ਨੂੰ ਭੱੜਕਾਉਦੇ ਨੇ। ਪਰ ਇਸ ਗੱਲ ਨੂੰ ਵੀ ਨਜ਼ਰ-ਅੰਦਾਜ ਨਹੀ ਕੀਤਾ ਜਾਂ ਸਕਦਾ ਕਿ ਇਸ ਦੁਨੀਆ 'ਚ ਅਜਿਹੇ ਮਹਾਂਪੁਰਖ ਵੀ ਹਨ। ਜਿੰਨਾ ਦਾ  ਮਿਸ਼ਨ ਧਰਮ ਪ੍ਰਚਾਰ ਨਹੀ ਬਲਕਿ ਨਿਰਸਵਾਰਥ ਲੋਕਾ ਦੇ ਦਿਲਾਂ ਅੰਦਰ ਲੁੱਕੇ ਇਨਸਾਨੀਅਤ 'ਤੇ ਧਾਰਮਿਕ ਜ਼ਜਬੇ ਨੂੰ ਨਿਖਾਰਣਾ ਹੈ। ਇਸ ਕਾਰਜ ਲਈ ਉਹ ਦਿਨ ਰਾਤ ਖੱਪਦੇ ਹਨ। ਅਜਿਹੇ ਪ੍ਰਚਾਰਕਾ ਦੇ ਬਾਸ਼ਿੰਦੇ ਆਪਣੇ ਸ਼ਰੀਰ ਦਾ ਭੋਰਾ-ਭੋਰਾ ਰੱਤ, ਮਰਣ ਤੋਂ ਬਾਦ ਆਪਣੇ ਸ਼ਰੀਰ ਦਾ ਅੰਗ-ਅੰਗ ਸਮੁੱਚੀ ਮਾਨਵਤਾ ਦੇ ਨਾਮ ਲਿਖ ਰਹੇ ਹਨ। ਇਹਨਾ ਪ੍ਰਚਾਰਕਾ ਦੇ  ਭਗਤ ਯੋਧਾ ਆਪਣੇ ਗੁਰੂ ਸਾਹਿਬਾਨਾ ਦੇ ਬਚਨਾ ਤੇ ਫੁੱਲ ਝੜਾਉਦੇ ਹੋਏ ਵੇਸ਼ਵਾਵਾ ਨਾਲ ਵਿਆਹ ਰਚਾ ਕੇ ਸਮੁੱਚੀ ਮਨੁੱਖਤਾ ਤੇ ਇੱਕ ਵੱਡਾ ਉਪਕਾਰ ਕਰ ਰਹੇ ਨੇ। ਭਲੇ ਹੀ ਇਸ ਗੀਤ 'ਚ ਕਿਸੇ ਵੀ ਬਾਬੇ ਜਾਂ ਕਿਸੇ ਹੋਰ ਸਿੱਖ ਜਥੇਬੰਦੀ ਖਿਲਾਫ ਨਾਮ ਲੈ ਕੇ ਸਿੱਧਾ ਵਾਰ ਨਹੀ ਕੀਤਾ ਗਿਆ। ਪਰ ਨਫ਼ਰਤ ਦੇ ਪੁਜਾਰੀ ਧਰਮ 'ਤੇ ਕੌਮ ਦੇ ਵੈਰੀ ਸਾਰੇ ਬਾਬਿਆਂ ਨੂੰ ਇੱਕ ਹੀ ਤੱਕੜੀ ਵਿੱਚ ਤੋਲਦੇ ਹਨ। ਜਿਸ ਬਾਬੇ ਦੀ ਛਵੀ ਸਾਡੇ ਅਖੋਤੀ ਧਰਮ ਦੇ ਠੇਕੇਦਾਰਾਂ ਨੇ ਹੇਠਾ ਸੁੱਟ ਦਿੱਤੀ। ਸਾਡੇ ਮਨਾ ਅੰਦਰ ਦੂਸਰੇ ਬਾਬਿਆਂ ਜਾਂ ਧਰਮਾਂ ਪ੍ਰਤੀ ਨਫ਼ਰਤ ਪੈਦਾ ਕਰ ਦਿੱਤੀ। ਅਸੀ ਉਸਨੂੰ ਇਸ ਗੀਤ ਦਾ ਪਾਤਰ ਮੰਨ ਕੇ ਦੇਖਦੇ ਹਾ। ਕਿੰਨੀ ਸ਼ਰਮ ਦੀ ਗੱਲ ਹੈ। ਸਾਡਾ ਧਰਮ ਸਾਨੂੰ ਨਿੰਦਿਆ ਚੁਗਲੀ, ਦੁਰਕਾਰਣਾ, ਫਿਟਕਾਰਣਾ 'ਤੇ ਕਿਸੇ ਨੂੰ ਮਾੜਾ ਬੋਲਣਾ ਨਹੀ ਸਿਖਾਉਦਾ। ਸਾਡਾ ਧਰਮ ਸਾਨੂੰ ਸਿਖਾਉਦਾ ਹੈ ਤਾਂ ਸਿਰਫ ਆਪਸੀ ਪ੍ਰੇਮ, ਦੇਸ਼ ਭਗਤੀ ਦਾ ਜ਼ਜਬਾ, ਹਮਦਰਦੀ ਦੀ ਭਾਵਨਾ, ਭਾਈਚਾਰਾ, ਦਸਾ ਨੁੰਹਾ ਦੀ ਕਿਰਤ ਤੇ ਵੰਡ ਕੇ ਛਕਣਾ। ਇਹਨਾ ਕਹਿੰਦੇ ਹੋਏ ਮੈਂ ਸਮੁੱਚੀ ਕੌਮ ਨੂੰ ਇੱਕ ਅਪੀਲ ਜਰੂਰ ਕਰਾਗਾ ਕਿ "ਪਿਆਰੇ ਵੀਰੋ" ਆਓ ਮਿਲਕੇ ਅੱਜ ਪ੍ਰਣ ਕਰੀਏ। ਨਫ਼ਰਤ ਨੂੰ ਦਿਲਾ 'ਚੌ ਕੱਢ ਕੇ, ਮਿਲਕੇ ,ਫੁੱਟ ਦੇ ਕਾਰਨਾ ਤੇ ਗੋਰ ਕਰੀਏ ਤੇ ਸਾਝੇ ਹੱਲ ਲੱਭਣ ਦੀ ਕੋਸ਼ਿਸ ਕਰੀਏ। ਕਲਮਕਾਰ ਭਾਈਚਾਰੇ ਨੂੰ ਵੀ ਬੇਨਤੀ ਕਰਾਗਾ ਕਿ ਆਓ ਮਿਲਕੇ  ਦੇਸ਼ ਦੀ ਏਕਤਾ ਤੇ ਅਖੱਡਤਾ ਲਈ ਕੁਝ ਅਜਿਹਾ ਲਿਖੀਏ ਜਿਸ ਨਾਲ ਭਾਰਤ ਤੇ ਪਾਕਿਸਤਾਨ ਦੀ ਸੁੱਤੀ ਸਰਕਾਰ ਜਾਗ ਪਵੇ 'ਤੇ ਜਨਤਾ ਦੇ ਮਨਾਂ ਅੰਦਰ ਉਸਾਰੂ ਭਾਵਨਾ ਸਿਰਜ ਕੇ ਨਫ਼ਰਤ ਦੀ ਥਾਂ ਪਿਆਰ, ਦੰਗਿਆ ਦੀ ਥਾਂ ਅਮਨ ਤੇ ਸ਼ਾਂਤੀ ਦਾ ਵਾਤਾਵਰਣ ਪੈਦਾ ਕਰ ਸਕੀਏ। ਸਰੱਬਤ ਦੇ ਭਲੇ ਲਈ ਹਮਦਰਦੀ ਦਾ ਸੰਦੇਸ਼ ਦੁਨੀਆ ਦੇ ਕੋਨੇ-ਕੋਨੇ 'ਚ ਪਹੁੰਚਾ ਸਕੀਏ। ਉਹ ਦਿਨ ਦੂਰ ਨਹੀ ਜਦ ਭਾਈਚਾਰੇ ਦੀ ਮਿਸਾਲ ਬਣੀਆ ਭਾਰਤ ਤੇ ਪਾਕਿਸਤਾਨ ਦਾ ਇੱਕ ਸਾਝਾ ਝੰਡਾ ਲਹਿਰਾਏਗਾ।
ਜੈ ਹਿੰਦ……!!

Monday, April 26, 2010

ਸਮਾਜਿਕ ਕੁਰੀਤੀਆਂ ਦੇ ਦਰਦ ਨਾਲ਼ ਲਬਰੇਜ਼ ਪ੍ਰਵਾਸੀ ਪੰਜਾਬੀ ਕਲਮ - ਸ਼ਮੀ ਜਲੰਧਰੀ -ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)

ਸਮਾਜਿਕ ਕੁਰੀਤੀਆਂ ਦੇ ਦਰਦ ਨਾਲ਼ ਲਬਰੇਜ਼ ਪ੍ਰਵਾਸੀ ਪੰਜਾਬੀ ਕਲਮ - ਸ਼ਮੀ ਜਲੰਧਰੀ
ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)

ਸਿਆਣੇ ਕਹਿੰਦੇ ਹਨ ਕਿ ਸੜਕ ਤੇ ਚੱਲਣਾ ਕੋਈ ਮੁਸ਼ਕਿਲ ਕੰਮ ਨਹੀਂ ਪਰ ਹਿੰਮਤ ਤੇ ਹੌਸਲੇ ਦੀ ਪਹਿਚਾਣ ਚਾਲ੍ਹੇ (ਚਿੱਕੜ) ਵਿੱਚ ਦੀ ਗੱਡਾ ਲੈ ਕੇ ਜਾਣ ਨਾਲ਼ ਹੀ ਹੁੰਦੀ ਹੈ | ਬਿਲਕੁੱਲ ਇਸੇ ਤਰ੍ਹਾਂ ਦਾ ਹੌਸਲਾ ਕੀਤਾ ਹੈ, ਕੈਨੇਡਾ ਦੀ ਸੰਗੀਤ ਕੰਪਨੀ "5 ਰਿਵਰਜ਼ ਇੰਟਰਟੇਨਮੈਂਟ ਇਨਕੌਰਪੋਰੇਸ਼ਨ" ਨੇ | ਐਡੀਲੇਡ (ਆਸਟ੍ਰੇਲੀਆ) ਵਾਸੀ ਸ਼ਾਇਰ ਸ਼ਮੀ ਜਲੰਧਰੀ ਦੇ ਲਿਖੇ ਤੇ ਅੰਤਰਰਾਸ਼ਟਰੀ ਪੱਧਰ ਦੇ ਅੱਠ ਗਾਇਕਾਂ ਦੇ ਨਾਲ ਸਜੀ ਹੋਈ ਐਲਬਮ "ਜਾਗੋ - ਵੇਕਅਪ" ਵਿੱਚ ਕੁੱਲ ਸੱਤ ਗੀਤ ਹਨ ਜੋ ਕਿ ਸੁੱਤੇ ਹੋਏ ਲੋਕਾਂ ਨੂੰ ਨਵੀਂ ਸੇਧ ਤੇ ਨਵੀਂ ਦਿਸ਼ਾ ਦੇਣ ਲਈ ਲਿਖੇ ਤੇ ਗਾਏ ਗਏ ਹਨ | ਅੱਜ ਦੇ ਪਦਾਰਥਵਾਦੀ ਯੁੱਗ ਵਿੱਚ ਜਿੱਥੇ ਰੋਮਾਂਟਿਕ ਤੇ ਲੱਚਰਤਾ ਭਰੇ ਗੀਤਾਂ ਨੂੰ ਪਹਿਲ ਦਿੱਤੀ ਜਾ ਰਹੀ ਹੈ, ਅਜਿਹੇ ਸਮੇਂ ਸਿਰਫ਼ ਤੇ ਸਿਰਫ਼ ਸੱਭਿਆਚਾਰਕ ਗੀਤਾਂ ਦੀ ਐਲਬਮ ਪੇਸ਼ ਕਰਨਾ ਸੰਗੀਤ ਕੰਪਨੀਆਂ ਲਈ ਚੁਣੌਤੀ ਭਰਿਆ ਕੰਮ ਹੈ, ਪਰ ਸਮਾਜ ਵਿੱਚ ਸਮਾਜਿਕ ਕੁਰੀਤੀਆਂ ਦੇ ਖਿਲਾਫ਼ ਜਾਗਰੂਕਤਾ ਪੈਦਾ ਕਰਨ ਲਈ ਇਸ ਸੰਗੀਤ ਕੰਪਨੀ ਨੇ ਵਾਕਿਆ ਹੀ ਹੌਸਲੇ ਭਰਿਆ ਕਦਮ ਚੁੱਕਿਆ ਹੈ | ਸ਼ਮੀ ਅਨੁਸਾਰ ਇਸ ਸੀæਡੀæ ਦੇ ਸਾਰੇ ਗੀਤਾਂ ਵਿੱਚ ਸਮਾਜ ਨੂੰ ਅਲੱਗ-ਅਲੱਗ ਕੁਰੀਤੀਆਂ ਤੋਂ ਖ਼ਬਰਦਾਰ ਹੋਣ ਲਈ "ਜਾਗੋ" ਦਾ ਹੋਕਾ ਦਿੱਤਾ ਗਿਆ ਹੈ | ਇਸ ਐਲਬਮ ਦੇ ਗੀਤਾਂ ਵਿੱਚ ਨਿਘਰ ਰਹੇ ਰਿਸ਼ਤਿਆਂ, ਭਰੂਣ ਹੱਤਿਆ, ਨਸ਼ਿਆਂ, ਗ਼ਰੀਬੀ, ਭੁੱਖਮਰੀ ਤੇ ਧਰਮਾਂ ਦੀ ਜੰਗ ਆਦਿ ਮਸਲਿਆਂ ਨੂੰ ਲੈ ਕੇ ਸਮਾਜਿਕ ਚੇਤਨਾ ਜਗਾਉਣ ਦੀ ਕੋਸ਼ਿਸ਼ ਕੀਤੀ ਗਈ ਹੈ |

ਜਦੋਂ ਜਾਗੋ ਉਦੋਂ ਸਵੇਰਾ
ਭੱਜ ਜਾਏ ਘੋਰ ਹਨ੍ਹੇਰਾ
ਰੋਸ਼ਨ ਕਰਕੇ ਮਨ ਆਪਣੇ
ਦੁਨੀਆਂ ਰੁਸ਼ਨਾ ਦੇਈਏ
ਜਾਗੋ ! ਜਾਗੋ !! ਬਈ
ਇਹ ਰਾਤ ਮੁਕਾ ਦੇਈਏ

ਪੰਜਾਬ ਭਰੂਣ ਹੱਤਿਆ ਦੇ ਮਾਮਲੇ 'ਚ ਸਭ ਰਿਕਾਰਡ ਮਾਤ ਪਾ ਰਿਹਾ ਹੈ | ਸ਼ਾਇਰ ਸ਼ਮੀ ਜਲੰਧਰੀ ਦੇ ਭਰੂਣ ਹੱਤਿਆ ਸੰਬੰਧੀ ਹੌਕਿਆਂ ਨੂੰ ਗਾਇਕਾ ਅਰਸ਼ਦੀਪ ਕੌਰ ਨੇ ਜਨਮਦਾਤੀ ਨੂੰ ਭਰੂਣ ਹੱਤਿਆ ਦਾ ਸਿੱਧਾ ਜਿੰਮੇਵਾਰ ਠਹਿਰਾਉਂਦਿਆਂ ਆਪਣੀ ਦਰਦ ਭਰੀ ਆਵਾਜ਼ 'ਚ ਗਾਇਆ ਹੈ:

ਮੈਨੂੰ ਕੁੱਖ ਵਿੱਚ ਮਾਰਨ ਵਾਲੀਏ
ਤੈਨੂੰ ਮਾਂ ਕਹਾਂ ਕਿ ਨਾ
ਮਾਂ ਸੰਘਣੇ ਰੁੱਖ ਵਰਗੀ ਹੁੰਦੀ
ਤੂੰ ਤੇ ਉੱਜੜੀ ਛਾਂ

ਇਸ ਸੀæਡੀæ ਦੇ ਗੀਤਾਂ ਦੀ ਮੁੱਖ ਖਾਸੀਅਤ ਇਹ ਵੀ ਹੈ ਕਿ ਇਸ ਵਿੱਚ ਹਿੰਦੁਸਤਾਨੀ ਸਾਜ਼ਾਂ ਜਿਵੇਂ ਕਿ ਤੂੰਬੀ, ਢੋਲਕੀ, ਹਾਰਮੋਨੀਅਮ, ਡੱਫ, ਸਾਰੰਗੀ, ਰਬਾਬ ਆਦਿ ਦਾ ਇਸਤੇਮਾਲ ਕੀਤਾ ਗਿਆ ਹੈ | ਸ਼ਮੀ ਨੇ ਹੋਰ ਸਮਾਜਿਕ ਸਮੱਸਿਆਵਾਂ ਦੇ ਨਾਲ਼-ਨਾਲ਼ ਅਜੋਕੇ ਸਮਾਜ ਵਿੱਚ ਨਿਘਰ ਰਹੇ ਰਿਸ਼ਤਿਆਂ ਬਾਰੇ ਤੇ ਪਰਿਵਾਰਾਂ 'ਚ ਘਟਦੇ ਜਾ ਰਹੇ ਪਿਆਰ ਨੂੰ ਬਰਕਰਾਰ ਰੱਖਣ ਲਈ ਹੋਕਰਾ ਦਿੱਤਾ ਹੈ | ਗੀਤ ਵਿੱਚ ਜ਼ਮੀਨਾਂ ਦੀ ਬਜਾਏ ਦੁੱਖ-ਸੁੱਖ ਤੇ ਖੁਸ਼ੀਆਂ ਵੰਡਣ ਦਾ ਸੁਨੇਹਾ ਦਿੱਤਾ ਗਿਆ ਹੈ | ਇਸ ਗੀਤ ਨੂੰ ਹਰਪ੍ਰੀਤ ਤੇ ਹੈਰੀ ਪੁੰਨੂੰ ਨੇ ਆਪਣੀ ਖੂਬਸੂਰਤ ਆਵਾਜ਼ ਨਾਲ਼ ਸ਼ਿੰਗਾਰਿਆ ਹੈ | ਗੀਤ ਦੇ ਬੋਲਾਂ 'ਚ ਭਰਾਵਾਂ ਪ੍ਰਤੀ ਅੰਤਾਂ ਦੀ ਮੁਹੱਬਤ ਝਲਕਦੀ ਨਜ਼ਰ ਆਉਂਦੀ ਹੈ |

ਹਰ ਰਿਸ਼ਤਾ ਰਹੇ ਜੋ ਹੱਸਦਾ, ਹਰ ਬੰਦਾ ਰਹੇ ਜੋ ਵੱਸਦਾ
ਵੱਸਦੀ ਰਹੇ ਇਹ ਧਰਤੀ ਸਾਡੀ, ਵੱਸਦਾ ਰਹੇ ਸੰਸਾਰ
ਸਾਡਾ ਬਣਿਆ ਰਹੇ ਭਰਾਵਾਂ ਦਾ, ਇੱਕ ਦੂਜੇ ਨਾਲ਼ ਪਿਆਰ

ਭਾਈ ਭਰਾਵਾਂ ਦੀਆਂ ਬਾਹਵਾਂ ਹੁੰਦੇ, ਜੱਗ ਸਾਰਾ ਕਹਿੰਦਾ
ਔਖੇ ਵੇਲੇ ਬਾਝ ਭਰਾਵਾਂ, ਸਾਰ ਨਾ ਕੋਈ ਲੈਂਦਾ
ਇੱਕ ਦੂਜੇ ਲਈ ਜਾਨ ਦੇਣ ਲਈ, ਰਹੀਏ ਸਦਾ ਤਿਆਰ
ਸਾਡਾ ਬਣਿਆ ਰਹੇ ਭਰਾਵਾਂ ਦਾ, ਇੱਕ ਦੂਜੇ ਨਾਲ਼ ਪਿਆਰ

ਅਲੱਗ ਅਲੱਗ ਬੁਰਾਈਆਂ ਵਿਰੁੱਧ ਚੱਲ ਰਹੀ ਕਲਮੀ ਜੰਗ ਨੂੰ ਗੀਤਾਂ ਰਾਹੀਂ ਹੋਰ ਤੇਜ਼ ਕਰਨ ਦਾ ਇਹ ਇੱਕ ਵੱਖਰਾ ਤੇ ਨਵਾਂ ਆਈਡਿਆ ਹੈ | ਮੌਜੂਦਾ ਸਮੇਂ 'ਚ ਪੰਜਾਬ ਦੀ ਸਭ ਤੋਂ ਵੱਡੀ ਬੁਰਾਈ ਨਸ਼ੇ ਹਨ | ਜੇਕਰ ਇਹ ਕਿਹਾ ਜਾਵੇ ਕਿ ਇਸ ਸਮੇਂ ਪੰਜਾਬ 'ਚ ਨਸ਼ਿਆਂ ਦਾ ਛੇਵਾਂ ਦਰਿਆ ਵਗ ਰਿਹਾ ਹੈ, ਤਾਂ ਕੋਈ ਅਤਿਕਥਨੀ ਨਹੀਂ ਹੋਵੇਗੀ | ਸ਼ਾਇਰ ਨੂੰ ਪੰਜ ਦਰਿਆਵਾਂ ਦੇ ਵਹਿਣ ਦੇ ਮੁਕਾਬਲੇ ਇਸ ਛੇਵੇਂ ਦਰਿਆ ਦਰਿਆ ਦਾ ਵਹਿਣ ਜ਼ਿਆਦਾ ਭਾਰੂ ਤੇ ਮਾਰੂ ਹੋ ਗਿਆ ਜਾਪਦਾ ਹੈ |

ਪੰਜ ਦਰਿਆਵਾਂ ਦਾ ਪਾਣੀ ਸੁੱਕ ਚੱਲਾ ਏ
ਨਸ਼ਿਆਂ 'ਚ ਸਾਡਾ ਪੰਜਾਬ ਮੁੱਕ ਚੱਲਾ ਏ

ਜਿੱਥੇ ਹੁਣ ਨਸ਼ਿਆਂ ਦੇ ਚੋਅ ਚੱਲ ਪਏ ਨੇ
ਗੱਭਰੂ ਪੰਜਾਬੀਆਂ ਦੇ ਸਿਵੇ ਬਲ ਪਏ ਨੇ
ਗਿੱਧੇ ਭੰਗੜੇ ਦਾ ਹੁਣ ਦਮ ਘੁੱਟ ਚੱਲਾ ਏ
ਨਸ਼ਿਆਂ 'ਚ ਸਾਰਾ ਪੰਜਾਬ ਮੁੱਕ ਚੱਲਾ ਏ

ਇਸ ਤੋਂ ਪਹਿਲਾਂ ਸ਼ਮੀ ਜਲੰਧਰੀ ਦਾ ਕਾਵਿ ਸੰਗ੍ਰਹਿ "ਗਮਾਂ ਦਾ ਸਫ਼ਰ" ਵੀ ਪਾਠਕਾਂ ਦੇ ਸਨਮੁੱਖ ਪੇਸ਼ ਹੋ ਚੁੱਕਾ ਹੈ | ਇਸ ਕਾਵਿ ਸੰਗ੍ਰਹਿ ਵਿੱਚ ਘਟ ਰਹੀ ਇਨਸਾਨੀਅਤ ਦਾ ਕੌੜਾ ਸੱਚ, ਪ੍ਰਦੇਸੀਆਂ ਦਾ ਆਪਣੀ ਮਿੱਟੀ ਪ੍ਰਤੀ ਮੋਹ, ਪਿਆਰ-ਮੁਹੱਬਤ ਦੀਆਂ ਬਾਤਾਂ, ਵਿਛੋੜੇ ਦਾ ਗ਼ਮ, ਤੇ ਹੋਰ ਵੀ ਕਈ ਰੰਗ ਹਨ |

ਭਰਮਾਰ ਏ ਇਸ ਦੁਨੀਆਂ 'ਤੇ ਬੇਗਾਨਿਆਂ ਦੀ 'ਸ਼ਮੀ',
ਕਿਸ ਨੂੰ ਕਹੀਏ ਆਪਣਾ ਕੋਈ ਆਪਣਾ ਨਾ ਰਿਹਾ |
*
ਖੂਨ ਦਾ ਰੰਗ ਸਫ਼ੈਦ ਹੋ ਗਿਆ
ਵਫ਼ਾ ਦੀ ਗੜਵੀ 'ਚ ਛੇਕ ਹੋ ਗਿਆ
ਮਤਲਬੀਆਂ ਦੀ ਹੈ ਸਿਖ਼ਰ-ਦੁਪਹਿਰ
ਦਿਲਾਂ 'ਤੇ ਹੁਣ ਹਨੇਰ ਹੋ ਗਿਆ
ਹਰ ਕੋਈ ਬਣਨ ਲਈ ਸਭ ਤੋਂ ਉੱਚਾ
ਡਿੱਗਿਆਂ ਨੂੰ ਹੀ ਢਾਹ ਰਿਹਾ |
*
ਇਹ ਰੱਕੜ ਧਰਤੀ ਨੂੰ ਵਾਹ ਕੇ,
ਕੋਈ ਫੁੱਲਾਂ ਨੂੰ ਉਗਾ ਦੇਵੋ
ਇਹ ਸਰਦ ਹੋਏ ਰਿਸ਼ਤਿਆਂ ਨੂੰ
ਕੋਈ ਪ੍ਰੇਮ ਦੇ ਨਾਲ਼ ਤਾਅ ਦੇਵੋ
ਮਾਂ ਹੁੰਦੀ ਏ ਸੰਘਣੇ ਰੁੱਖ ਵਰਗੀ
ਹਰ ਪੁੱਤਰ ਨੂੰ ਸਮਝਾ ਦੇਵੋ
*
ਤੇਰਾ ਬਿਰਹਾ ਮੈਨੂੰ ਮਣਸ ਕੇ
ਗ਼ਮ ਦੀ ਝੋਲੀ ਪਾ ਗਿਆ ਨੀ
ਤੇਰਾ ਦਿੱਤਾ ਹੋਇਆ ਵਕਤ ਮੈਨੂੰ
ਮੇਰੇ ਜੋੜੀਂ ਪਾਰਾ ਪਾ ਗਿਆ ਨੀ
*
ਨਫ਼ਰਤ, ਘਮੰਡ ਦੀਆਂ ਗਲੀਆਂ ਵਿੱਚ ਭਟਕ ਰਿਹਾ ਹਾਂ
ਇਨਸਾਨ ਹੋ ਕੇ ਵੀ ਮੈਂ, ਇਨਸਾਨੀਅਤ ਨੂੰ ਤਰਸ ਰਿਹਾ ਹਾਂ

"ਕੈਸਿਟਾਂ ਅਤੇ ਸੀਡੀਆਂ ਦੇ ਰੂਪ ਵਿੱਚ ਬੋਲਦੀਆਂ, ਗਾਉਂਦੀਆਂ ਕਿਤਾਬਾਂ ਨਵੇਂ ਯੁਗ ਦੀ ਜ਼ਰੂਰਤ ਹਨ | ਸ਼ਮੀ ਜਲੰਧਰੀ ਦੀ 'ਦਸਤਕ' ਸਾਡੇ ਸਮੇਂ ਦੀ ਨਬਜ਼ ਹੈ, ਵੇਲੇ ਦੇ ਮਸਲਿਆਂ ਦਾ ਰੋਹ ਹੈ, ਸਾਡੇ ਕਰਮਾਂ ਅਤੇ ਸੋਚਾਂ ਲਈ ਵੰਗਾਰ ਹੈ | ਸ਼ਮੀ ਦੀਆਂ ਸਤਰਾਂ ਅਤੇ ਉਸ ਦੀ ਆਵਾਜ਼ ਵਿੱਚ ਜਿਹੜੀ ਸੁਲਗਣ ਹੈ, ਜਿਹੜਾ ਸੇਕ ਅਤੇ ਰੋਸ਼ਨੀ ਹੈ, ਮੈਂ ਉਸਦਾ ਸੁਆਗਤ ਕਰਦਾ ਹਾਂ ਤੇ ਚਾਹੁੰਦਾ ਹਾਂ ਪੰਜਾਬੀ ਵਿੱਚ ਇਸ ਤਰ੍ਹਾਂ ਦੇ ਸ਼ਿੱਦਤ ਭਰੇ ਕਾਰਜ ਕਰਨ ਵਾਲੇ ਹੋਰ ਚਿਹਰੇ ਵੀ ਨੁਮਾਇਆਂ ਹੋਣ |" ਇਹ ਵਿਚਾਰ ਹਨ ਪੰਜਾਬੀ ਦੇ ਸਿਰਮੌਰ ਸ਼ਾਇਰ ਸੁਰਜੀਤ ਪਾਤਰ ਹੋਰਾਂ ਦੇ ਜਦ ਕਿ ਉਨ੍ਹਾਂ ਨੇ ਸ਼ਮੀ ਜਲੰਧਰੀ ਦੀ ਆਵਾਜ਼ 'ਚ ਉਸਦੀਆਂ ਆਪਣੀਆਂ ਨਜ਼ਮਾਂ ਦੀ ਸੀæਡੀæ ਰਿਕਾਰਡਿੰਗ ਸੁਣੀ | 'ਦਸਤਕ' ਦੀ ਰਿਕਾਡਿੰਗ ਮੁਕੰਮਲ ਹੋ ਚੁੱਕੀ ਹੈ ਤੇ ਇਹ ਸੀ.ਡੀ. ਜਲਦੀ ਹੀ ਸਰੋਤਿਆਂ ਦੇ ਸਨਮੁੱਖ ਹੋਣ ਲਈ ਤਿਆਰ ਹੈ | ਸ਼ਮੀ ਦੀ ਸ਼ਾਇਰੀ 'ਚ ਅਜੋਕੀਆਂ ਸਮਾਜਿਕ ਸਮੱਸਿਆਵਾਂ ਦਾ ਦਰਦ ਝਲਕਦਾ ਹੈ | ਉਹ ਧਰਮ ਦੇ ਨਾਮ ਤੇ ਹੋਰ ਰਹੇ ਦੰਗਿਆਂ, ਕਤਲੇਆਮਾਂ ਤੇ ਕੁਰਸੀਆਂ ਦੀ ਖੇਡ ਨੂੰ ਬੜੀ ਸ਼ਿੱਦਤ ਨਾਲ਼ ਮਹਿਸੂਸ ਕਰਦਾ ਹੈ |

ਧਰਮਾਂ ਦੀ ਜੰਗ
ਜੋ ਕਦੇ ਨਾ ਮੁੱਕਣ ਵਾਲੀ
ਜਿੱਥੇ ਨਾ ਕੋਈ ਧਰਮ ਜਿੱਤਦਾ ਹੈ
ਨਾ ਕੋਈ ਹਾਰਦਾ ਹੈ
ਮਨੁੱਖ ਹੀ ਮਨੁੱਖ ਨੂੰ ਮਾਰਦਾ ਹੈ

ਸ਼ਾਇਰ ਦੀ ਕਲਮ ਵੀਹਵੀਂ ਸਦੀ ਦੇ ਸਭ ਤੋਂ ਵੱਡੇ ਅੱਤਿਆਚਾਰ ਦੇ ਦਰਦ 'ਚ ਹਾਅ ਦਾ ਨਾਹਰਾ ਮਾਰਦੀ ਹੈ |

ਮੈਨੂੰ ਅੱਜ ਵੀ ਯਾਦ ਹੈ
ਚੁਰਾਸੀ ਦਾ ਉਹ ਕਾਲਾ ਵਰ੍ਹਾ
ਦਿੱਲੀ ਦੇ ਦੰਗੇ
ਕੇਸਾਂ ਵਾਲੇ ਸਿਰ ਧੜਾਂ ਤੋਂ ਅਲੱਗ
ਨਫ਼ਰਤ ਦੀ ਅੱਗ
ਜਿਸ ਇਨਸਾਨ ਨੂੰ ਤਬਾਹ ਕਰ ਦਿੱਤਾ
ਇਨਸਾਨੀਅਤ ਨੂੰ ਸੁਆਹ ਕਰ ਦਿੱਤਾ

ਵਤਨ ਦੇ ਮੌਜੂਦਾ ਹਾਲਤ ਦੇਖ ਕੇ ਸ਼ਾਇਰ, ਸ਼ਹੀਦ ਭਗਤ ਸਿੰਘ ਦੇ ਦਿਲ ਦਾ ਦਰਦ ਆਪਣੀ ਕਲਮ ਨਾਲ ਇੰਝ ਮਹਿਸੂਸ ਕਰਦਾ ਹੈ :

ਮੈਂ ਅੱਜ ਵੀ ਜਦੋਂ ਹਿੰਦੁਸਤਾਨ ਵੇਖਦਾ ਹਾਂ
ਗੁਲਾਮੀ ਦੇ ਉਹੀ ਨਿਸ਼ਾਨ ਵੇਖਦਾ ਹਾਂ
ਖੌਲ ਉੱਠਦਾ ਹੈ ਮੇਰੀਆਂ ਰਗਾਂ ਦਾ ਲਹੂ
ਇਨਸਾਫ਼ ਲਈ ਤੜਫ਼ਦਾ ਜਦੋਂ ਇਨਸਾਨ ਵੇਖਦਾ ਹਾਂ
ਕੀ ਕਰਾਂ ਮੈਂ ਸ਼ਾਹੂਕਾਰਾਂ ਦੀ ਬੁਲੰਦੀ ਨੂੰ
ਮਜ਼ਦੂਰ ਦੇ ਰੁਲਦੇ ਹੋਏ ਅਰਮਾਨ ਵੇਖਦਾ ਹਾਂ

ਸ਼ਮੀ ਦੇ ਗੀਤਾਂ ਦੀ ਇੱਕ ਹੋਰ ਨਵੀਂ ਕੈਸਿਟ ਮਾਰਕਿਟ 'ਚ ਆਉਣ ਲਈ ਤਿਆਰ ਹੈ | ਇਸਦੇ ਗੀਤ ਰਿਕਾਰਡ ਹੋ ਚੁੱਕੇ ਹਨ | ਇਸ ਤੋਂ ਇਲਾਵਾ ਇੱਕ ਨਵਾਂ ਕਾਵਿ ਸੰਗ੍ਰਹਿ ਵੀ ਛਪਾਈ ਅਧੀਨ ਹੈ | ਇਸ ਕਾਵਿ ਸੰਗ੍ਰਹਿ 'ਚ ਸ਼ਾਇਰ ਨੇ ਪ੍ਰਦੇਸੀਆਂ ਦੇ ਦਰਦ ਬਾਰੇ ਜ਼ਿਕਰ ਕਰਦਿਆਂ ਲਿਖਿਆ ਹੈ :
ਦੁੱਖ ਪ੍ਰਦੇਸਾਂ ਦਾ ਜ਼ਹਿਰ ਵਾਗੂੰ ਹੁੰਦਾ ਹੈ
ਜੀਣਾ ਇੱਥੇ ਸਿਖਰ ਦੁਪਹਿਰ ਵਾਗੂੰ ਹੁੰਦਾ ਹੈ |

ਸ਼ਾਇਰ ਆਜ਼ਾਦੀ ਦੇ ਇਤਨੇ ਵਰ੍ਹਿਆਂ ਬਾਦ ਵੀ ਗੁਲਾਮੀ ਦਾ ਅਹਿਸਾਸ ਕਰ ਰਿਹਾ ਹੈ | ਉਹ ਇਸ ਅਹਿਸਾਸ ਨੁੰ ਆਪਣੇ ਨਿਵੇਕਲੇ ਅੰਦਾਜ਼ 'ਚ ਇੰਝ ਬਿਆਨ ਕਰਦਾ ਹੈ :
ਪੱਤਝੜ ਦੇ ਬਾਦ ਵੀ ਪੱਤੇ ਨੇ ਜ਼ਰਦ ਜ਼ਰਦ,
ਹਰ ਟਹਿਣੀ ਉੱਤੇ ਪਈ ਹੋਈ ਗਰਦ ਹੀ ਗਰਦ |
ਕ੍ਰਾਂਤੀ ਦੀ ਗੱਲ ਹੁਣ ਕੌਣ ਕਰੇ ਬੇਚਾਰਾ,
ਅਬਲਾ ਦੇ ਵਾਂਗੂੰ ਇਥੇ ਲਾਚਾਰ ਨੇ ਮਰਦ |

ਪੰਜਾਬ ਨੂੰ ਘੁਣ ਵਾਂਗ ਲੱਗੇ ਅਖੌਤੀ ਬਾਬਿਆਂ ਦੇ ਢੋਂਗ ਵੀ ਸ਼ਮੀ ਦੀ ਕਲਮ ਤੋਂ ਅਣਛੂਹੇ ਨਹੀਂ ਰਹੇ :

ਆਦਮੀ ਦਾ ਲਹੂ ਡੀਕ ਲਾ ਕੇ ਪੀਣ ਵਾਲਾ
ਜਾਨਵਰਾਂ ਦੇ ਮਾਸ ਤੋਂ ਜੋ ਰਿਹਾ ਹੈ ਵਰਜ਼

ਸ਼ਮੀ ਨੇ ਪ੍ਰਦੇਸਾਂ 'ਚ ਹੋਇਆਂ ਰਹਿੰਦਿਆਂ ਵੀ ਆਪਣੇ ਮੁਲਕ ਦੇ ਲੋਕਾਂ ਤੇ ਮਜ਼ਲੂਮਾਂ ਦੇ ਦਰਦ ਨੂੰ ਮਹਿਸੂਸ ਕੀਤਾ | ਇਸੇ ਲਈ ਉਹ ਆਪਣੀ ਨਜ਼ਮ ਦੇ ਆਖਰੀ ਬੰਦ 'ਚ ਲਿਖਦਾ ਹੈ :

ਮੁੱਕ ਜਾਣਾ ਦੋਸਤਾਂ ਤੇ ਦੁਸ਼ਮਣਾਂ ਨੇ ਵੀ
ਮੁਕਣੀ ਨਹੀਂ ਹੈ ਸ਼ਮੀ ਮਜ਼ਲੂਮ ਦੀ ਅਰਜ਼

ਨਿਘਾਰ ਭਰੇ ਸਮੇਂ 'ਚ ਸਭ ਨੂੰ ਸੰਭਲਣ ਲਈ ਹੋਕਾ ਦੇਣ ਵਾਲੇ ਕਾਵਿ ਸੰਗ੍ਰਹਾਂ ਤੇ ਗੀਤਾਂ ਰਾਹੀਂ ਸ਼ਾਇਰ ਸ਼ਮੀ ਜਲੰਧਰੀ ਨੇ ਵਾਕਿਆ ਹੀ ਦਲੇਰੀ ਭਰਿਆ ਕਦਮ ਚੁੱਕਿਆ ਹੈ | ਆਸ ਹੈ ਕਿ ਉਸਦੇ ਕਾਵਿ ਸੰਗ੍ਰਹਾਂ ਤੇ ਸੀæਡੀæ ਨੂੰ ਸਰੋਤਿਆਂ ਤੇ ਪਾਠਕਾਂ ਦਾ ਭਰਪੂਰ ਹੁੰਗਾਰਾ ਮਿਲੇਗਾ, ਜਿਸ ਨਾਲ਼ ਸ਼ਾਇਰ ਆਪਣੀ ਬੇ-ਖੌਫ਼ ਤੇ ਨਿਧੜਕ ਕਲਮ ਰਾਹੀਂ ਮਾਂ-ਬੋਲੀ ਦੀ ਸੇਵਾ ਕਰਨ ਦੇ ਨਾਲ਼-ਨਾਲ਼ ਪੰਜਾਬੀ ਸਮਾਜ ਨੂੰ ਇੱਕ ਨਵੀਂ ਤੇ ਸਿਹਤਮੰਦ ਸੇਧ ਦੇਣ 'ਚ ਕਾਮਯਾਬ ਰਹੇਗਾ |

ਆਮੀਨ !

Sunday, April 25, 2010

ਡਾਲਰ ਖਡਾਲਰ ਖੱਟਣ ਆਏ ਔਲਾਦ ਗੁਆ ਲਈ -ਸਤਵਿੰਦਰ ਕੌਰ ਸੱਤੀ (ਕੈਲਗਰੀ)

ਡਾਲਰ ਖਡਾਲਰ ਖੱਟਣ ਆਏ ਔਲਾਦ ਗੁਆ ਲਈ 

ਸਤਵਿੰਦਰ ਕੌਰ ਸੱਤੀ (ਕੈਲਗਰੀ)
ਡਾਲਰ ਖੱਟਣ ਆਏ ਔਲਦ ਗੁਆ ਲਈ ਹੈ। ਸਾਰੇ ਕਨੇਡੀਅਨ ਤੇ ਬਾਹਰੋ ਆ ਕੇ ਵੱਸੇ ਪ੍ਰਦੇਸ ਡਾਲਰ ਇੱਕਠੇ ਕਰਨ ਦੀ ਦੋਡ਼ ਲੱਗੀ ਹੋਈ ਹੈ। ਦਿਨ ਰਾਤ ਕੰਮਾਂ ਕਰਦੇ ਹਨ। ਵੱਡੀਆ ਕਾਰਾਂ ਵੱਡੇ ਘਰ ਖ੍ਰੀਦ ਕੇ ਕਿਸ਼ਤਾਂ ਮੋਡ਼ਨ ਤੇ ਜ਼ੋਰ ਲੱਗਾ ਹੈ। ਉਸ ਪਿਛੋਂ ਹੋਰ ਨਵੀਂ ਕਾਰ, ਹੋਰ ਵੱਡਾ ਘਰ, ਸਬਰ ਫਿਰ ਵੀ ਨਹੀਂ ਹੈ। ਖਾਂਣ ਪੀਣ ਦੀ ਵੀ ਸੁੱਧ ਨਹੀਂ ਹੈ। ਭੈਣ, ਭਰਾਂ, ਮਾਂਪਿਆਂ ਬੱਚਿਆਂ ਦੇ ਸਾਰੇ ਰਿਸ਼ਤੇ ਟੁੱਟ ਰਹੇ ਹਨ। ਕਈਆ ਦੇ ਪਰਿਵਾਰ ਬੱਚੇ ਵਤਨਾ ਵਿੱਚ ਉਡੀ ਕ ਰਹੇ ਹਨ। ਬਾਹਰਲੇ ਦੇਸ਼ਾ ਵਿੱਚ ਮਾਂਪਿਆਂ ਕੋਲ ਬੱਚਿਆਂ ਲਈ ਸਮਾਂ ਨਹੀਂ ਹੈ। ਬੱਚੇ ਦਾਦੀ, ਦਾਦੀ, ਨਾਨਾ, ਨਾਨੀ ਜਾਂ ਬੱਚਿਆਂ ਦੀ ਦੇਖ ਭਾਲ ਕਰਨ ਵਾਲੇ ਕੋਲ ਰਹਿੰਦੇ ਹਨ। ਬੱਚੇ ਬੁਜਰਗਾਂ ਨੂੰ ਆਪਣੇ ਬੱਚਿਆਂ ਤੋਂ ਪਿਆਰੇ ਜ਼ਰੂਰ ਹੁੰਦੇ ਹਨ। ਪਰ ਬਾਹਰਲੇ ਦੇਸ਼ਾ ਦੇ ਜਿਆਦਾ ਤਰ ਬੱਚੇ ਨਾਂ ਤਾਂ ਕਿਸੇ ਤੋਂ ਡਰਦੇ ਹਨ। ਨਾਂ ਹੀ ਇੱਜ਼ਤ ਕਰਦੇ ਹਨ। ਕਈ ਬੱਚੇ ਸਾਡੇ ਦੇਸ਼ ਵਿਚੋਂ ਜੁਵਾਨੀ ਦੇ ਸ਼ੁਰੂ ਹੋਣ ਵੇਲੇ 14, 15, 16 ਸਾਲ ਦੀ ਉਮਰ ਵਿੱਚ ਆਉਂਦੇ ਹਨ। ਬਹੁਤੇ ਪੈਰ ਜਮਾਂਉਂਣ ਦੀ ਬਜਾਏ ਡੱਗਮਗਾਂ ਜਾਂਦੇ ਹਨ। ਇਸ ਉਮਰ ਵਿੱਚ ਬੱਚਿਆਂ ਨੂੰ ਝਿਡ਼ਕ ਵੀ ਨਹੀਂ ਸਕਦੇ। ਇੰਨ੍ਹਾਂ ਦੇ ਖੱਰਚੇ ਵੀ ਬਹੁਤ ਹਨ। ਨਸ਼ੇ ਕਰਦੇ ਹਨ। ਜੇ ਘਰੋਂ ਪੈਸੇ ਪੂਰੇ ਨਹੀਂ ਮਿਲਦੇ ਤਾਂ ਆਪ ਨਸ਼ੇ ਵੇਚਣ ਲੱਗ ਜਾਂਦੇ ਹਨ। ਮਿੰਟਾਂ ਵਿੱਚ ਕੰਮਾਂਈ ਹੋ ਜਾਂਦੀ ਹੈ।
ਅਸੀ ਭੁੱਲ ਜਾਂਦੇ ਹਾਂ। ਇਥੋ ਦੇ ਨਾਗਰਿਕ ਕੱਤਲ ਕਰਨ, ਡਰਗ ਵੇਚਣ ਕੁੱਝ ਵੀ ਮਾਡ਼ਾਂ ਕੰਮ ਕਰਨ ਜੇਲ ਅੰਦਰ ਰੋਜ਼ ਸਜਾਂ ਭੁਗਤਣ। ਗੌਰਮਿੰਟ ਨੂੰ ਕੋਈ ਡਰ ਨਹੀ। ਇਥੇ ਨਾਂਮ ਵਾਲੇ ਗੈਂਗਸਟਰ ਹਨ। ਅਗਰ ਬਾਹਰੋ ਆ ਕੇ ਵੱਸਿਆ ਹੋਰ ਦੇਸ਼ ਦਾ ਨਾਗਰਿਕ ਜਿਸ ਨੇ ਕਨੇਡਾ ਦੀ ਨਾਗਰਿਕਤਾ ਹਾਂਸਲ ਨਹੀ ਕੀਤੀ। ਜੇ ਉਹ 18 ਮਹੀਨੇ ਤੋਂ ਵੱਧ ਕਨੇਡਾ ਜੇਲ ਵਿੱਚ ਰਹਿੰਦਾ ਹੈ। ਉਸ ਦਾ ਬਿਸਤਰਾਂ ਗੋਲ ਕਰ ਦਿੱਤਾ ਜਾਂਦਾ ਹੈ। ਭਾਵੇਂ ਉਸ ਨੇ ਕੀਤੀ ਗਲਤੀ ਦੀ ਸਜਾਂ ਕੱਟ ਲਈ ਹੈ। ਫਿਰ ਵੀ ਦੇਸ਼ ਨਿੱਕਾਲਾ ਦਿੱਤਾ ਜਾਂਦਾ ਹੈ।
ਲਡ਼ਾਈ ਚਾਹੇ ਪਿਆਰ ਦੀ ਹੋਵੇ ਜਾਂ ਨਫ਼ਰਤ ਦੀ। ਬਰਾਬਰ ਦਾ ਮੁਕਾਬਲਾ ਹੁੰਦਾ ਹੈ। ਦੋਨੇ ਧਡ਼ੇ ਇੱਕ ਦੂਜੇ ਤੋਂ ਘੱਟ ਨਹੀਂ ਹੁੰਦੇ। ਦੋਨੇ ਧਡ਼ੇ ਜੰਮ ਕੇ ਮੁਕਾਬਲਾ ਕਰਦੇ ਹਨ। ਜਿਸ ਦਾ ਜਾਨ ਮਾਲ ਦਾ ਨੁਕਸਾਨ ਹੋ ਜਾਂਦਾ ਹੈ। ਉਹੀ ਲੋਕਾਂ ਦੀ ਦਿਆ ਦਾ ਪਾਤਰ ਬੱਣ ਜਾਂਦਾ ਹੈ। ਸਾਰੀ ਦੁਨੀਆ ਵਿੱਚ ਇਹੀ ਹੋ ਰਿਹਾ ਹੈ। ਸਾਡੇ ਵੀ ਕਨੇਡਾ ਵਿੱਚ ਦੋ ਧੱਡ਼ਿਆਂ ਵਿੱਚ ਨਿਤ ਲਡ਼ਾਈਆ ਹੁੰਦੀਆ ਹਨ। ਧੱਕਮ ਧੱਕਾ, ਕੁੱਟ ਮਾਰ ਹੁੰਦੀ ਹੈ। ਕਿਸਮਤ ਆਪਣਾ ਖੇਡ ਖੇਡ ਜਾਂਦੀ ਹੈ। ਲਡ਼ਾਈ ਵਿਚ ਕੋਈ ਮਰ ਜਾਂਦਾ ਹੈ, ਜਖ਼ਮੀ ਹੋ ਜਾਂਦਾ ਹੈ। ਹੋਰ ਕੋਈ ਮਾਡ਼ਾਂ ਧੰਦਾ ਕਰਦਾ ਹੈ। ਗੁਨਾਹਗਾਰ ਹਮਲਾਵਰ ਨੂੰ ਸਜਾਂ ਹੁੰਦੀ ਹੈ। ਗੁਨਾਹਗਾਰ ਦੋਨੇ ਹੀ ਹੁੰਦੇ ਹਨ। ਤਾਂਹੀਂ ਲਡ਼ਾਈਆ ਹੁੰਦੀਆ ਹਨ। ਇੱਕ ਗੁੱਝੀ ਸ਼ਰਾਰਤ ਕਰ ਜਾਂਦਾ ਹੈ। ਦੂਜਾ ਸ਼ਰੇਅਮ ਜਾਂ ਚਾਨਚੱਕ ਨਸ਼ੇ ਜਾਂ ਗੁੱਸੇ ਵਿੱਚ ਮਾਡ਼ੀ ਦੁਰਘੱਟਨਾ ਦਾ ਸ਼ਿਕਾਰ ਹੋ ਜਾਂਦਾ ਹੈ। ਹੱਥੋਂ ਕੁੱਝ ਮਾਡ਼ਾ ਹੋ ਜਾਂਦਾ ਹੈ। ਕਨੂੰਨ ਦੇ ਸ਼ਕੱਜੇ ਵਿੱਚ ਫਸ ਜਾਂਦਾ ਹੈ। ਜੇ ਕਨੇਡਾ ਦਾ ਨਾਗਰਿਕ ਕਨੇਡੀਅਨ ਨਹੀਂ ਹੈ। ਵਾਪਸ ਵਤਨਾ ਨੂੰ ਭੇਜ ਦਿੱਤਾ ਜਾਂਦਾ ਹੈ। ਜਿਸ ਨੂੰ ਕਹਿੰਦੇ ਨੇ, ਮੱਥੇ ਦਾ ਭਾਗ ਨਹੀਂ ਟੱਲਦਾ। ਚੰਗ੍ਹਾਂ ਮਾਡ਼ਾ ਸਭ ਭੁਗਤਣਾ ਪੈਦਾ ਹੈ। ਗੱਲ ਸੱਮਝ ਵਿੱਚ ਨਹੀਂ ਆਈ। ਸਜਾ ਭੁਗਤਣ ਤੋਂ ਬਆਦ ਵੀ ਉਤੋਂ ਦੀ ਦੇਸ਼ ਨਿਕਾਲਾ ਦੇ ਦੇਣਾ। ਇਸ ਤਰ੍ਹਾਂ ਕਰਨ ਨਾਲ ਬੰਦੇ ਨੂੰ ਬੰਦੇ ਤੋਂ ਹੈਵਾਨ ਜਰੂਰ ਬਣਾਇਆ ਜਾਂ ਸਕਦਾ ਹੈ। ਪਸ਼ਚਾ ਤਾਪ ਕਰਨ ਪਿਛੋਂ ਵੀ ਕਨੂੰਨ ਮੁਆਫ ਨਹੀਂ ਕਰਦਾ। ਜਿਸ ਨੁੰ ਅਸੀਂ ਰੱਬ ਮੰਨਦੇ ਹਾਂ। ਕਨੇਡਾ ਦੇ ਪੱਕੇ ਨਾਗਰਿਕ ਜੰਮਲ ਗੁਨਾਹ ਵੀ ਕਰਦੇ ਹਨ। ਕਈ ਫਡ਼ੇ ਵੀ ਨਹੀਂ ਜਾਂਦੇ। ਸਜਾਂ ਭੁਗਤ ਕੇ ਵੀ ਹੋਰ ਹੋਰ ਗੁਨਾਹ ਕਰਦੇ ਹਨ। ਉਨ੍ਹਾਂ ਲਈ ਕੋਈ ਦੇਸ਼ ਨਿੱਕਲਾ ਨਹੀਂ ਹੈ। ਸਗੋਂ ਖ਼ਬਰਾਂ ਨਿਊਜ਼ ਪੇਪਰਾ ਵਿੱਚ ਢੋਡੋਰਾਂ ਪਿੱਟਿਆਂ ਜਾਂਦਾ ਹੈ। ਕਨੇਡੀਅਨ ਗੁਨਾਹਗਾਰ ਤੋਂ ਆਪ ਬੱਚ ਕੇ ਰਹੋ। ਕਨੇਡਾ ਵਰਗੇ ਦੇਸ਼ ਵਿੱਚ ਬੰਦੇ ਦੀ ਨਸਲ ਨਾਲ ਵਿੱਤਕਰਾ ਕੀਤਾ ਜਾਂਦਾ ਹੈ। ਕਨੇਡੀਅਨ ਗੁਨਾਹਗਾਰ ਤੇ ਪ੍ਰਦੇਸੀ ਗੁਨਾਹਗਾਰ ਬੰਦੇ ਦੀ ਨਸਲ ਲਈ ਦੋ ਕਨੂੰਨ ਹਨ। ਕਨੂੰਨ ਜਦੋ ਕਿਸੇ ਦੇ ਪੁੱਤਰ ਨੂੰ ਦੇਸ਼ ਨਿਕਾਲਾ ਦਿੰਦਾ ਹੈ। ਨਾਂ ਹੱਸਿਆ ਕਰੀਏ, ਪੱਤਾਂ ਨਹੀਂ ਕਿਹਦੇ ਤੇ ਕਦੋਂ ਮਾਡ਼ਾਂ ਭਾਂਣਾ ਵਰਤ ਆ ਜਾਵੇ। ਬਿਪਤਾ ਨਾਂ ਤਾਂ ਕੋਈ ਜਾਣ ਕੇ ਸੇਹਡ਼ਦਾ ਹੈ। ਨਾਂ ਹੀ ਪੁੱਛ ਕੇ ਆਉਂਦੀ ਹੈ। ਭਾਣੇ ਦਾ ਫੇਰ ਹੁੰਦਾ ਹੈ। ਅਸੀਂ ਸਾਰੇ ਹੀ ਵੱਡੀਆਂ ਗੱਲਤੀਆ ਵੀ ਕਰਦੇ ਹਾਂ। ਗਲਤੀਆ ਲੁੱਕੀਆ ਵੀ ਰਹਿ ਜਾਂਦੀਆ ਹਨ। ਪਰ ਸਾਨੂੰ ਆਪਣਾ ਕੀਤਾ ਕੰਮ ਕੋਈ ਗਲਤ ਨਹੀਂ ਲੱਗਦਾ। ਦੂਜੇ ਵਿੱਚ ਹੀ ਸਾਰੇ ਗੁਨਾਹ ਦਿਸਦੇ ਹਨ। ਕਿਸੇ ਦੇ ਪਰਦੇ ਖੁੱਲ ਜਾਂਦੇ ਹਨ। ਪ੍ਰਮਾਤਮਾ ਸੱਭ ਦੇ ਪਰਦੇ ਢੱਕੀ ਰੱਖੇ। ਗੁਨਾਹ ਮੁਆਫ਼ ਕਰਦਾ ਰਹੇ।
ਗੁਰਤੇਜ ਤੋਂ ਸ਼ਰਾਬੀ ਹਾਲਤ ਵਿੱਚ ਦੋ ਐਕਸੀਡੈਂਡ ਹੋ ਗਏ। ਸਜਾ ਭੁਗਤਣ ਤੋਂ ਬਆਦ ਉਸ ਨੂੰ ਦੇਸ਼ ਨਿਕਾਲਾਂ ਦਿੱਤਾ ਗਿਆ। ਉਸ ਦੇ ਦੋਨੋਂ ਪੁੱਤਰ ਕਨੇਡੀਅਨ ਜੰਪਲ ਹਨ। ਆਏ ਦਿਨ ਕੋਈ ਨਾਂ ਕੋਈ ਕਨੂੰਨ ਤੋਡ਼ਦੇ ਹਨ। ਜੇਲ ਅੰਦਰ ਆਉਣਾ ਜਾਣਾ ਬੱਣਇਆ ਰਹਿੰਦਾ ਹੈ। ਉਹ ਕਨੇਡੀਅਨ ਹਨ, ਕਨੂੰਨ ਉਨ੍ਹਾਂ ਨੂੰ ਦੇਸ਼ ਨਿਕੱਲਾਂ ਨਹੀ ਦੇ ਸਕਦਾ। ਸ਼ਇਦ ਗੁਰਤੇਜ ਉਮਰ ਵੱਡੀ ਹੋਣ ਨਾਲ ਸਹੀ ਬੰਦਾ ਬੱਣ ਜਾਂਦਾ। ਤੇ ਪੁੱਤਰਾਂ ਨੂੰ ਮੱਤ ਦੇ ਸਕਦਾ। ਕਿਉਂਕਿ ਚਡ਼ਦੀ ਉਮਰ ਵਿੱਚ ਖੂਨ ਦੀ ਗਰਮੀ ਹੁੰਦੀ ਹੈ। ਹਰ ਕੋਈ ਜੋਸ਼ ਵਿੱਚ ਗਲਤੀਆ ਕਰਦਾ ਹਨ।

2010 ਦੀ ਵਿਸਾਖੀ 'ਤੇ ਦਸਮੇਸ਼ ਪਿਤਾ ਨਾਲ ਕੁਝ ਗੱਲਾਂ........! -ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)

2010 ਦੀ ਵਿਸਾਖੀ 'ਤੇ ਦਸਮੇਸ਼ ਪਿਤਾ ਨਾਲ ਕੁਝ ਗੱਲਾਂ........!

ਮਨਦੀਪ ਖੁਰਮੀ ਹਿੰਮਤਪੁਰਾ (ਲੰਡਨ)
ਲਿਖ-ਤੁਮ,
"ਹਉ ਅਪਰਾਧੀ ਗੁਨਹਗਾਰ ਹਉ ਬੇਮੁਖ ਮੰਦਾ।।"
ਪੜ੍ਹ-ਤੁਮ,
ਬਹੁਤ ਬਹੁਤ ਬਹੁਤ ਸਤਿਕਾਰਯੋਗ ਸਰਬੰਸ- ਦਾਨੀ, ਦਸ਼ਮੇਸ਼-ਪਿਤਾ ਜੀਓ....
ਚਰਨ ਬੰਦਨਾ ਕਬੂਲ ਕਰੋ।
      ਜਦੋਂ 1699ਵੇਂ ਦੀ ਵਿਸਾਖੀ ਵੱਲ ਧਿਆਨ ਗਿਆ ਤਾਂ 2010 ਦੀ ਇਸ ਵਿਸਾਖੀ ਬਾਰੇ ਸੋਚ ਕੇ ਤੁਹਾਡੇ ਨਾਲ ਗੱਲਾਂ ਕਰਨ ਨੂੰ ਮਨ ਕਾਹਲਾ ਜਿਹਾ ਹੋਣ ਲੱਗ ਗਿਆ ਸੀ। ਮਾਫ਼ ਕਰਨਾ ਕਿ ਮੈਂ ਕਮਅਕਲ ਨਿਰਣੇ ਕਾਲਜੇ ਹੀ ਤੁਹਾਡੇ ਨਾਲ ਗੱਲੀਂ ਜੁਟ ਗਿਆ। ਪੁੱਤਰਾਂ ਨੂੰ ਇੰਨਾ ਕੁ ਤਾਂ ਹੱਕ ਹੁੰਦਾ ਹੀ ਹੈ ਕਿ ਉਹ ਆਪਣੇ ਦਲੀਲ-ਪਸੰਦ ਪਿਤਾ ਨਾਲ ਆਪਣੀਆਂ ਗੱਲਾਂ ਸਾਂਝੀਆਂ ਕਰ ਸਕਣ।
ਦਸ਼ਮੇਸ਼ ਪਿਤਾ ਜੀ, ਤੁਸੀਂ ਤਾਂ ਵਿਸਾਖੀ ਦੇ ਦਿਨ ਨੂੰ Ḕਖਾਲਸਾ ਪੰਥḔ ਦਾ ਨੀਂਹ ਪੱਥਰ ਰੱਖਣ ਦੇ ਇਤਿਹਾਸਕ ਦਿਨ ਵਜੋਂ ਚੁਣਿਆ ਸੀ। ਕਿਰਤੀ ਲੋਕਾਂ ਨੂੰ ਮਿਹਨਤ ਮੁਸ਼ੱਕਤ ਤੋਂ ਪਾਸੇ ਹੋ ਕੇ ਦੋ ਪਲ ਨੱਚਣ ਟੱਪਣ ਦੇ ਮਕਸਦ ਨਾਲ ਚੱਲੇ ਆਉਂਦੇ ਵਿਸਾਖੀ ਦੇ ਤਿਓਹਾਰ ਨੂੰ ਤੁਸੀਂ ਉਸ ਖਾਲਸੇ ਦੀ ਸਿਰਜਣਾ ਲਈ ਚੁਣਿਆ ਸੀ ਜਿਸਦਾ ਪਹਿਲਾ ਉਦੇਸ਼ ਹੀ ਕਿਰਤ ਦੀ ਲੁੱਟ ਭਾਵ ਨਿਤਾਣਿਆਂ ਦੀ ਜ਼ਾਲਮਾਂ ਹੱਥੋਂ ਲੁੱਟ ਹੋਣ ਤੋਂ ਬਚਾਉਣਾ ਸੀ। ਇਹ ਹਰਗਿਜ ਨਹੀਂ ਸੀ ਕਿ ਉਸੇ ਦਿਨ ਦੀ ਪਵਿੱਤਰਤਾ ਨੂੰ ਪੰਥ ਦੀ ਸੇਵਾ ਦੇ ਨਾਂ Ḕਤੇ ਕਾਨਫਰੰਸਾਂ ਕਰਕੇ ਇੱਕ ਦੂਜੇ ਨੂੰ ਭੰਡਿਆ ਜਾਵੇ ਜਾਂ ਜੁਆਕਾਂ ਵਰਗੀਆਂ ਬਿਆਨਬਾਜ਼ੀਆਂ ਕਰਕੇ ਕੁਰਬਾਨੀਆਂ ਭਰੇ ਪੰਥ ਦੇ ਰੁਤਬੇ ਦਾ ਲੋਕਾਂ ਸਾਹਮਣੇ ਮੌਜੂ ਬਣਾਇਆ ਜਾਵੇ। ਗੁਰੂ ਜੀ, ਕਿੰਨਾ ਹਾਸੋਹੀਣਾ ਕੰਮ ਹੁੰਦੈ ਜਦੋਂ ਸ਼੍ਰੋਮਣੀ ਕਮੇਟੀ ਵੱਲੋਂ ਇਸ ਦਿਨ ਤੁਹਾਡੇ ਖਾਲਸੇ ਦੀ ਸਾਜਣਾ ਦੀ ਹਰ ਵਰ੍ਹੇਗੰਢ ਮੌਕੇ ਸਮਾਗਮ ਕੀਤੇ ਜਾਂਦੇ ਹਨ, ਪਰ ਇੱਕ ਦੂਜੇ ਦੇ ਭੰਡੀ ਪ੍ਰਚਾਰ ਤੋਂ ਬਿਨਾਂ ਕੋਈ ਦੂਜੀ ਗੱਲ ਹੀ ਨਹੀਂ ਹੁੰਦੀ। ਆਹ ਐਤਕੀ ਦੇਖ ਲਿਓææææ ਐਤਕੀਂ ਤਾਂ ਸਾਡੇ ਜੱਥੇਦਾਰਾਂ ਤੇ ਬਾਦਲ ਸਾਬ੍ਹ ਕਿਆਂ ਕੋਲ ਵਿਸਾਖੀ ਸਮਾਗਮਾਂ Ḕਤੇ ਅਖਬਾਰਾਂ ਲਈ ਬਿਆਨ ਦਾਗਣ ਵਾਸਤੇ ਮੁੱਦਿਆਂ ਦੇ ਹੀ ਟੋਕਰੇ ਭਰੇ ਪਏ ਹਨ। ਐਤਕੀਂ ਖੁੰਬ ਠਪਵਾਉਣ ਲਈ ਪ੍ਰੋ; ਦਰਸਨ ਸਿਉਂ, ਜੱਥੇਦਾਰ ਝੀਂਡਾ, ਅਵਤਾਰ ਸਿਉਂ ਸਰਨਾ ਵਰਗੇ ਤਾਂ ਨੀਂ ਮਾਂ ਨੂੰ ਜੰਮੇæææææ ਇਹਨਾਂ ਨੂੰ ਦੇਖਿਉ ਕਿਵੇਂ ਲੰਮੇ ਹੱਥੀਂ ਲਿਆ ਜਾਂਦੈ। ਬੜੇ ਦੁੱਖ ਨਾਲ ਕਹਿਣਾ ਪੈ ਰਿਹੈ ਕਿ ਤੁਸੀਂ ਜਿਸ ਤਰ੍ਹਾਂ ਦੇ ਸਮਾਜ ਦੀ ਸਿਰਜਣਾ ਕਰਨ ਦਾ ਸੁਪਨਾ ਦੇਖਿਆ ਸੀ ਓਹ ਤਾਂ 311 ਸਾਲ ਬੀਤ ਜਾਣ ਦੇ ਬਾਵਜੂਦ ਵੀ ਜਿਉਂ ਦਾ ਤਿਉਂ ਹੈ। ਤੁਸੀਂ ਤਾਂ ਜਾਤ ਪਾਤ ਦਾ ਪਾੜਾ ਖਤਮ ਕਰਨ ਦਾ ਰਾਹ ਚੁਣਿਆ ਸੀ ਪਰ ਆਪਣੇ ਆਪ ਨੂੰ ਸਿੱਖ ਪੰਥ ਦੇ ਠੇਕੇਦਾਰ ਅਖਵਾਉਣ ਵਾਲੇ ਲੋਕਾਂ ਨੇ ਤਾਂ ਤੁਹਾਡੀ ਸੋਚ ਨੂੰ ਲੋਕਾਂ ਤੱਕ ਪਹੁੰਚਾਉਣ ਦਾ ਇਮਾਨਦਾਰੀ ਨਾਲ ਕੋਈ ਕਦਮ ਹੀ ਨਹੀਂ ਚੁੱਕਿਆ। ਪੰਜ ਅਰਬ ਤੋਂ ਵੀ ਵੱਧ ਦੇ ਲਾਹੇ ਦੇ ਬਜਟ ਵਾਲੀ ਸ੍ਰੋਮਣੀ ਕਮੇਟੀ ਦੇ ਜੱਥੇਦਾਰਾਂ ਨੂੰ ਤਾਂ ਵਿਚਾਰਿਆਂ ਨੂੰ Ḕਪ੍ਰਚਾਰḔ ਲਈ ਮਿਲੀਆਂ ਆਪਣੀਆਂ ਮੁਫਤ ਦੀਆਂ ਗੱਡੀਆਂ Ḕਤੇ ਹੂਟਰ- ਲਾਲ ਬੱਤੀਆਂ ਲਾਉਣ ਦਾ ਲਾਲਚ ਹੀ ਹੋਰ ਕੁਝ ਸੋਚਣ ਨਹੀਂ ਦੇ ਰਿਹਾ। ਜਿਹਨਾਂ ਨੇ ਤੁਹਾਡੀ ਇਨਕਲਾਬੀ ਸੋਚ ਨੂੰ ਆਮ ਲੋਕਾਂ ਦੇ ਜ਼ਿਹਨ ਦਾ ਹਿੱਸਾ ਬਣਾਉਣਾ ਸੀ, ਓਹ ਤਾਂ ਖੁਦ ਮਾਇਆਧਾਰੀ ਹੋਏ ਪਏ ਹਨ। ਜਿਸਦੀ ਉਦਾਹਰਣ ਸਰਵਉੱਚ ਧਾਰਮਿਕ ਅਸਥਾਨ ਦੇ ਗਲਿਆਰਿਆਂ ਅੰਦਰੋਂ ਕਦੇ ਦੇਗ ਵਾਲੀਆਂ ਪਰਚੀਆਂ, ਕਦੇ ਫਰਨੀਚਰ ਘੁਟਾਲੇ ਦੀਆਂ ਅਖ਼ਬਾਰਾਂ ਰਾਹੀਂ ਨਸ਼ਰ ਹੋਈਆਂ ਖ਼ਬਰਾਂ ਤੋਂ ਲਈ ਜਾ ਸਕਦੀ ਹੈ। ਇਹਨਾਂ 'ਤੇ ਹੀ ਬਾਣੀ ਦਆਿਂ ਪੰਕਤੀਆਂ ਵਧੇਰੇ ਲਾਗੂ ਹੁੰਦੀਆਂ ਹਨ ਕਿ,
ਮਾਇਆਧਾਰੀ ਅਤਿ ਅੰਨਾ ਬੋਲਾ।।
ਸ਼ਬਦ ਨ ਸੁਣਈ ਬਹੁ ਰੋਲ ਘਚੋਲਾ।।
ਲੋਕਾਂ ਨੂੰ ਸੇਧ ਦੇਣ ਵਾਲੇ ਜੱਥੇਦਾਰ ਤਾਂ ਵਿਚਾਰੇ ਖੁਦ Ḕਤ'ਣਕਿਆਂ' ਆਸਰੇ ਚਲਦੇ ਨੇ.... ਉਹ ਤੁਹਾਡੀਆਂ ਸਿੱਖਿਆਵਾਂ ਦਾ ਪ੍ਰਚਾਰ ਕਿਹੜੇ ਵੇਲੇ ਕਰਨ, ਉਹਨਾਂ ਨੂੰ ਤਾਂ ਇੱਕ ਪ੍ਰਵਾਰ ਤੋਂ ਬਿਨਾਂ ਦਿਸਦਾ ਹੀ ਕੁਛ ਨਹੀਂ। ਉਹ ਤਾਂ ਉਹਨਾਂ ਥਾਵਾਂ Ḕਤੇ ਜਾ ਕੇ ਹਾਜ਼ਰੀਆਂ ਭਰ ਆਉਂਦੇ ਨੇ ਜਿੱਥੇ ਪਹਿਲਾਂ ਹੀ ਲੋਕਾਂ ਦਾ ਖ਼ਾਸਾ ਜਮਘਟ ਲੱਗਿਆ ਹੁੰਦੈ.... ਗੁਰੂ ਜੀ, ਅੱਜ ਤੋਂ 10 ਕੁ ਸਾਲ ਪਹਿਲਾਂ ਇੱਕ ਆਪੇ ਬਣੇ ਬਾਬਾ ਜੀ ਨੇ ਪੰਜਾਬ 'ਚ ਇੱਕ ਥੇਹ 'ਚੋਂ ਸੋਨੇ ਦੀਆਂ ਮੋਹਰਾਂ ਕੱਢਣ ਦਾ ਕੌਤਕ ਕਰਨਾ ਸੀ ਪਰ ਤਰਕਸ਼ੀਲਾਂ ਦੀ ਵਿਰੋਧਤਾ ਕਰਕੇ ਬਾਬਾ ਜੀ ਕੌਤਕ ਨਹੀਂ ਸਨ ਕਰ ਸਕੇ। ਬਾਦ 'ਚ ਉਹਨਾਂ ਨੇ ਆਪਣਾ ਗੁਰਦੁਆਰਾ ਬਣਾ ਕੇ 'ਅੰਮ੍ਰਿਤ ਸੰਚਾਰ' ਕਰਨਾ ਸ਼ੁਰੂ ਕਰ ਦਿੱਤਾ। ਅੱਜਕੱਲ੍ਹ ਬਾਬਾ ਜੀ ਦੀ ਸਰਕਾਰੇ ਦਰਬਾਰੇ ਪੂਰੀ ਚੜ੍ਹਾਈ ਹੈ। ਹੋਰ ਤਾਂ ਹੋਰ ਅਕਾਲ ਤਖਤ ਦੇ ਜੱਥੇਦਾਰ ਸਾਬ੍ਹ ਵੀ ਲੰਘਦੇ ਕਰਦੇ ਗੇੜਾ ਮਾਰ ਜਾਦੇ ਨੇ। ਗੁਰੂ ਜੀ, ਇਸ ਬਾਬਾ ਜੀ ਨੇ ਵੀ ਲੋਕਾਂ ਨੂੰ ਤੁਹਾਡੀਆਂ ਇਤਿਹਾਸਕ ਨਿਸ਼ਾਨੀਆਂ ਦੇ ਦਰਸ਼ਨ ਕਰਵਾਏ ਹਨ। ਇਹਨਾਂ ਸਮਾਗਮਾਂ ਵਿੱਚ ਵੀ ਜੱਥੇਦਾਰ ਸਾਬ੍ਹ ਚੌਕੜੀ ਮਾਰੀ ਬੈਠੇ ਸਨ। ਕਦੇ ਕਦੇ ਖਿਆਲ ਆਉਂਦੈ ਕਿ ਬਾਬਾ ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਤੁਸੀਂ ਵੀ ਤਾਂ ਲੋਕਾਈ ਨੂੰ ਪ੍ਰਚਾਰ ਰਾਹੀਂ ਹੀ ਸਿਆਣੇ ਕਰਨ ਦੇ ਉਪਰਾਲੇ ਕੀਤੇ ਸਨ। ਤੁਹਾਡੇ ਵੱਲੋਂ ਤਾਂ ਪ੍ਰਚਾਰ ਉੱਪਰ ਕੀਤੇ ਖਰਚਿਆਂ ਦਾ ਕਿੱਧਰੋਂ ਕੋਈ ਪ੍ਰਮਾਣ ਨਹੀਂ ਮਿਲਦਾ ਕਿ ਗੁਰੂਆਂ ਨੇ ਪ੍ਰਚਾਰ ਲਈ ਐਨੇ ਹਜ਼ਾਰ ਜਾਂ ਐਨੇ ਲੱਖ ਖਰਚ ਦਿੱਤੇ। ਪਰ ਅੱਜ ਕੀ ਦੇਖਦੇ ਹਾਂ ਕਿ ਸਿੱਖੀ ਦੇ ਪ੍ਰਚਾਰ ਲਈ ਲੱਖਾਂ ਕਰੋੜਾਂ ਖਰਚੇ ਜਾ ਰਹੇ ਹਨ ਪਰ ਸਿੱਖੀ ਮਨਾਂ ਦੀ ਬਜਾਏ 'ਤਨਾਂ' ਉੱਪਰ ਵਧੇਰੇ ਉੱਕਰੀ ਜਾ ਰਹੀ ਹੈ। ਕੀ ਇਸਨੂੰ 'ਸਸਤਾ ਪ੍ਰਚਾਰ' ਕਿਹਾ ਜਾਵੇ ਕਿ ਤੁਹਾਡੇ ਵੱਲੋਂ ਬਖਸ਼ੇ ਕੱਕਾਰਾਂ 'ਚੋਂ ਇੱਕ ਕੱਕਾਰ ਕੜੇ ਨੂੰ ਮੇਰੇ ਵਰਗੇ ਘੋਨ-ਮੋਨ ਜਿਹੇ ਵੀ ਸਿਰਫ ਤੇ ਸਿਰਫ ਇੱਕ ਦੂਜੇ ਦਾ ਨੱਕ ਭੰਨ੍ਹਣ ਲਈ ਹੀ ਵਰਤ ਰਹੇ ਹਨ ਜਾਂ ਫਿਰ 'ਅਸਲ ਪਛਾਣ ਪੰਜਾਬੀ ਦੀ ਗਲ ਪਾਇਆ ਖੰਡਾ  ਗੀਤ ਵਾਂਗ ਆਪਣੇ ਪੰਜਾਬੀ ਹੋਣ ਦਾ ਪ੍ਰਮਾਣ ਦੇਣ ਲਈ ਨੌਜ਼ਵਾਨ ਗਲਾਂ 'ਚ ਖੰਡੇ ਪਾ ਰਹੇ ਹਨ ਜਾਂ ਡੌਲਿਆਂ 'ਤੇ ਖੰਡੇ ਖੁਣਵਾ ਰਹੇ ਹਨ। ਜਾਂ ਕਿਸੇ ਹਜ਼ਾਮ ਕੋਲੋਂ ਵਾਲਾਂ ਦੀ ਕੱਟ ਵੱਢ ਕਰਵਾ ਕੇ ਗਿੱਚੀਆਂ 'ਚ ਖੰਡੇ ਬਣਵਾ ਕੇ ਦੱਸ ਰਹੇ ਹਨ ਕਿ 'ਅਸੀਂ ਪੰਜਾਬੀ ਹਾਂ'।
   ਗੁਰੂ ਜੀ, ਤੁਸੀਂ ਤਾਂ ਵਣਜ ਕੀਤਾ ਸੀ ਕਿ ਲੋਕਾਈ ਦਾ ਮਾਸ ਚੂੰਡਣ ਵਾਲਿਆਂ ਤੋਂ ਖਹਿੜ੍ਹਾ ਛੁਡਾਉਣ ਲਈ ਚਾਰੇ ਸਾਹਿਬਜ਼ਾਦੇ ਕੌਮ ਲਈ ਕੁਰਬਾਨ ਕਰ ਦਿੱਤੇ। ਪਰ ਹੁਣ ਕੀ ਦੇਖਦੇ ਹਾਂ ਕਿ ਸਾਡੇ ਆਪਣੇ ਲੋਕ ਆਪਣਿਆਂ ਦਾ ਹੀ ਮਾਸ ਚੂੰਡਣ ਲਈ ਤੁਹਾਡਾ ਨਾਂ ਵਰਤ ਰਹੇ ਹਨ। ਸਰਕਾਰਾਂ ਆਪਣੇ ਬੁਨਿਆਦੀ ਫ਼ਰਜ਼ਾਂ ਤੋਂ ਵੀ ਮੁਨਕਰ ਹੋਈਆਂ ਪਈਆਂ ਹਨ ਤੇ ਸਰਕਾਰੀ ਸਕੂਲਾਂ ਦਾ ਮੰਦਾ ਹਾਲ ਹੋਇਆ ਪਿਐ। ਆਮ ਲੋਕਾਂ ਤੋਂ ਥੋੜ੍ਹੇ ਜਿਹੇ 'ਉਤਲੇ' ਲੋਕਾਂ ਨੇ ਕਿਧਰੇ 'ਦਸਮੇਸ਼ ਪਬਲਿਕ ਸਕੂਲ' ਖੋਲ੍ਹ ਲਏ ਨੇ, ਕਿਧਰੇ 'ਗੁਰੂ ਗੋਬਿੰਦ ਸਿੰਘ ਪਬਲਿਕ ਸਕੂਲ' ਖੋਲ੍ਹ ਲਏ ਨੇ ਤੇ ਕਿਧਰੇ 'ਮਾਤਾ ਗੁਜ਼ਰੀ ਜੀ ਗਰਲਜ਼ ਕਾਲਜ'æ ਖੋਲ੍ਹ ਲਏ ਨੇ। ਨਾਂ ਤੁਹਾਡਾ ਤੇ ਜੇਬਾਂ ਆਪਣੀਆਂ ਨੱਕੋ ਨੱਕ ਭਰ ਰਹੇ ਨੇ ਸਿਆਸਤੀ ਲੋਕ। ਮਨਚਾਹੀਆਂ ਫੀਸਾਂ ਵਸੂਲੀਆਂ ਜਾਂਦੀਆਂ ਨੇ। ਸਰਕਾਰੀ ਨੌਕਰੀਆਂ ਤੋਂ ਝਾਕ ਹਟਾ ਚੁੱਕੇ ਬੇਰੁਜ਼ਗਾਰ ਅਧਿਆਪਕਾਂ, ਮਾਪਿਆਂ ਅਤੇ ਵਿਦਿਆਰਥੀਆਂ ਦਾ ਰੱਜ ਕੇ ਸ਼ੋਸ਼ਣ ਕੀਤਾ ਜਾਂਦਾ ਹੈ। ਇੱਥੇ ਹੀ ਬੱਸ ਨਹੀਂ ਤੁਹਾਡੇ ਨਾਂ ਦਾ ਲਾਹਾ ਲੈਣ 'ਚ ਤਾਂ ਸੂਦਖੋਰ ਆੜ੍ਹਤੀਏ ਵੀ ਪਿੱਛੇ ਨਹੀਂ.... ਤੁਹਾਨੂੰ ਵੀ ਪਤੈ ਕਿ ਹਟਵਾਣੀਏ ਨੇ ਆਪਣੇ ਗਾਹਕ 'ਤੇ ਹੀ ਤਰਸ ਕਰ ਲਿਆ ਤਾਂ ਫੇਰ ਓਹਦਾ ਗੱਲਾ ਕਿਵੇਂ ਭਰੂ? ਆੜ੍ਹਤੀਏ ਨੇ ਵੀ ਆਪਣੇ ਮੁਨਾਫੇ ਲਈ ਅੰਨਦਾਤੇ ਨੂੰ ਹੀ ਗੋਡਿਆਂ ਹੇਠਾਂ ਲੇਣੈ........ ਗੁਰੂ ਜੀ, ਬਥੇਰਿਆਂ ਨੇ ਤਾਂ ਆਪਣੀ ਆੜ੍ਹਤ ਦੀਆ ਦੁਕਾਨਾਂ ਦੇ ਨਾਂ ਵੀ ਤੁਹਾਡੇ ਨਾਂ 'ਤੇ ਰੱਖ ਲਏ ਹਨ ਜਿਵੇਂ 'ਦਸਮੇਸ਼ ਟਰੇਡਿੰਗ ਕੰਪਨੀ' ਵਗੈਰਾ ਵਗੈਰਾ। ਹੋਰ ਤਾਂ ਹੋਰ ਤੁਸੀਂ ਤਾਂ ਆਨੰਦ ਕਾਰਜਾਂ ਦੀ ਰਸਮ ਮਨੁੱਖੀ ਰਿਸ਼ਤਿਆਂ ਨੂੰ ਪਵਿੱਤਰਤਾ ਦੇ ਬੰਧਨ 'ਚ ਬੰਨ੍ਹਣ ਲਈ ਵਿੱਢੀ ਸੀ ਪਰ ਗੁਰੂ ਜੀ ਤੁਹਾਡੇ ਸਿੱਖਾਂ ਦੀ ਜ਼ਮੀਰ ਇੰਨੀ ਗਿਰ ਗਈ ਹੈ ਕਿ ਆਨੰਦ ਕਾਰਜਾਂ ਨੂੰ ਵਿਦੇਸ਼ਾਂ 'ਚ ਪੈਰ ਜਮਾਉਣ ਲਈ ਪੌੜੀ ਵਜੋਂ ਵਧੇਰੇ ਵਰਤ ਰਹੇ ਹਨ। ਰੌਂਗਟੇ ਖੜ੍ਹੇ ਕਰਨ ਦੇਣ ਵਾਲੀਆਂ ਇਹ ਗੱਲਾਂ ਤਾਂ ਪੰਜਾਬ ਦੇ ਹਰ ਬੱਚੇ ਬੱਚੇ ਨੂੰ ਪਤਾ ਹੋਣਗੀਆਂ ਕਿ ਕਿਵੇਂ ਕੈਨੇਡਾ ਅਮਰੀਕਾ ਜਾਣ ਲਈ ਆਪਣੀਆਂ ਹੀ ਧੀਆਂ ਨਾਲ ਲੋਰੀਆਂ ਦੇਣ ਵਾਲੇ ਪਿਉਆਂ ਨੇ ਤੇ ਆਪਣੀਆਂ ਸਕੀਆਂ ਭੈਣਾਂ ਤੋਂ ਰੱਖੜੀਆਂ ਬੰਨ੍ਹਵਾਉਣ ਵਾਲੇ ਭਰਾਵਾਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਾਜ਼ਰੀ 'ਚ ਹੀ ਲਾਵਾਂ ਲੈਣ ਦਾ ਕੰਜਰਕਿੱਤਾ ਵਿੱਢਿਆ ਹੋਇਆ ਹੈ। ਗੁਰੂ ਜੀ ਇਹੋ ਜਿਹੇ ਲੋਕਾਂ ਨੂੰ ਤੁਸੀਂ ਕਿੱਧਰ ਦੇ ਸਿੱਖ ਕਹੋਗੇ ਜੋ ਸਿਰਫ ਤੇ ਸਿਰਫ ਪੈਸੇ ਦੇ ਪੁੱਤ ਬਣ ਗਏ ਨੇ, ਬੇਸ਼ੱਕ ਨਾਵਾਂ ਨਾਲ 'ਸਿੰਘ ਜਾਂ ਕੌਰ' ਲੱਗਿਆ ਹੋਇਆ ਹੈ? ਜਿਹੜੇ ਲੋਕਾਂ ਨੇ ਵਿਦੇਸ਼ਾਂ ਦੇ ਵੀਜਿਆਂ ਦੇ ਲਾਲਚ 'ਚ ਆਪਣੀ ਜ਼ਮੀਰ ਹੀ ਗਹਿਣੇ ਕਰ ਦਿੱਤੀ, ਉਹਨਾਂ ਲੋਕਾਂ ਤੋਂ ਸਿੱਖੀ ਦੇ ਭਲੇ ਦੀ ਕੀ ਆਸ ਰੱਖੀ ਜਾ ਸਕਦੀ ਹੈ। ਗੁਰੂ ਜੀ ਇੱਕ ਗੱਲ ਭੁੱਲ ਚੱਲਿਆ ਸੀ...... ਇਹ ਤਾਂ ਆਮ ਲੋਕਾਂ ਦੀ ਗੱਲ ਸੀ। ਹੁਣ ਉਹਨਾਂ ਲੀਡਰਾਂ ਦੀ ਵੀ ਸੁਣ ਲਓ ਜੋ ਸਿੱਖਾਂ ਨੂੰ ਤਰ੍ਹਾਂ ਤਰ੍ਹਾਂ ਦੇ ਸਬਜ਼ਬਾਗ ਦਿਖਾ ਰਹੇ ਨੇ। ਵੀਜ਼ਾ ਤਾਂ ਲੀਡਰਾਂ ਲਈ ਵੀ ਰੱਬੀ ਦਾਤ ਵਰਗਾ ਪ੍ਰਤੀਤ ਹੁੰਦੈ। ਜੇ ਅਜਿਹਾ ਨਾ ਹੁੰਦਾ ਤਾਂ ਕਿਸੇ ਵੇਲੇ ਪੰਜਾਬ 'ਚੋਂ ਮੈਂਬਰ ਪਾਰਲੀਮੈਂਟ ਵਜੋਂ ਜਿੱਤੇ ਸਿੱਖ ਆਗੂ ਸਾਬ੍ਹ ਇੰਗਲੈਂਡ ਦਾ ਵੀਜ਼ਾ ਲੈਣ ਵੇਲੇ ਵੀ ਇਸੇ ਮੁੱਦੇ 'ਤੇ ਅੜਦੇ ਕਿ "ਮੈਂ ਤਾਂ ਜਹਾਜ਼ 'ਚ ਵੀ ਕਿਰਪਾਨ ਨਾਲ ਲਿਜਾਣੀ ਹੈ।" ਪਰ ਅਫ਼ਸੋਸ ਕਿ ਉਕਤ ਆਗੂ ਸਾਬ੍ਹ ਪਾਰਲੀਮੈਂਟ 'ਚ ਕਿਰਪਾਨ ਨਾਲ ਲਿਜਾਣ ਲਈ ਅੜ ਬੈਠੇ ਸਨ ਪਰ ਜਹਾਜ ਬਿਨਾਂ ਕਿਰਪਾਨ ਤੋਂ ਹੀ ਚੜ੍ਹ ਆਏ ਸਨ।
 ਗੁਰੂ ਜੀ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਕਲਨਤਾ ਵੇਲੇ ਜੋ 'ਕਮੇਟੀ' ਬਣੀ ਸੀ ਉਸ ਵਿੱਚ ਤਾਂ ਸਭ ਗੁਰੂ ਸਾਹਿਬਾਨ, ਭਗਤ, ਭੱਟ ਗੈਰ ਸਿੱਖ ਹੀ ਸਨ। ਕਿਉਂਕਿ ਸਿੱਖੀ ਦਾ ਸੰਕਲਪ ਤਾਂ ਤੁਸੀਂ 1699 'ਚ ਦਿੱਤਾ ਸੀ। ਫਿਰ ਉਸੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਸਿੱਖਿਆਵਾਂ 'ਤੇ ਇਹ ਕਿੱਧਰ ਦਾ ਅਮਲ ਹੋਇਆ ਕਿ ਅੱਜ ਗੈਰ ਸਿੱਖਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਕਾਸ਼ ਵਾਲੇ ਗੁਰਦੁਆਰਾ ਸਾਹਿਬਾਨਾਂ ਦੀਆਂ ਕਮੇਟੀਆਂ ਜਾਂ ਚੋਣਾਂ ਤੋਂ ਹੀ ਦੂਰ ਕਰ ਦਿੱਤਾ ਗਿਆ ਹੈ। ਤੁਹਾਡੀ ਦੂਰ ਅੰਦੇਸ਼ੀ ਸੀ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ 6 ਗੁਰੂ ਸਾਹਿਬਾਨਾਂ, 15 ਭਗਤਾਂ ਤੇ 11 ਭੱਟਾ ਦੀ ਬਾਣੀ ਹੀ ਦਰਜ਼ ਕਰਵਾਈ ਨਾ ਕਿ ਆਪਣੀ। ਜੇ ਸਿੱਖ ਜਾਂ ਗੈਰ ਸਿੱਖ ਦਾ ਪਾੜਾ ਪਾਉਣ ਦੀ ਹੀ ਗੱਲ ਹੁੰਦੀ ਤਾਂ ਤੁਸੀਂ ਵੀ ਔਰੰਗਜ਼ੇਬ ਤੋਂ ਤੰਗ ਹੋ ਕੇ ਤੁਹਾਡੀ ਸ਼ਰਣ ਆਏ ਭਾਈ ਨੰਦ ਲਾਲ ਜੀ ਨੂੰ ਸਭ ਤੋਂ ਪਹਿਲਾਂ ਭਾਈ ਨੰਦ ਸਿੰਘ ਬਣਾ ਲਿਆ ਹੁੰਦਾ। ਜਿਸ ਸਿੱਖੀ ਨੂੰ ਤੁਸੀਂ ਵਿਸ਼ਾਲ ਅਰਥ ਦਿੱਤੇ, ਉਸਨੂੰ ਤਾਂ ਅਸੀਂ ਖੁਦ ਹੀ ਵਲਗਣਾਂ 'ਚ ਕੈਦ ਕਰੀ ਜਾ ਰਹੇ ਹਾਂ। ਤੁਸੀਂ ਤਾਂ ਹਿੰਦੂਆਂ ਦੀ ਰੱਖਿਆ ਲਈ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਖੁਦ ਸ਼ਹੀਦੀ ਦੇਣ ਲਈ ਤੋਰਿਆ ਸੀ ਤੇ ਮੁਸਲਮਾਨ ਵੀ ਆਪ ਜੀ ਦੇ ਪ੍ਰੇਮ 'ਚ ਰੰਗੇ ਆਪ ਜੀ ਨੂੰ 'ਉੱਚ ਦਾ ਪੀਰ' ਕਹਿ ਕੇ ਵਡਿਆ ਗਏ ਸਨ ਤੇ ਪੀਰ ਬੁੱਧੂ ਸ਼ਾਹ ਜੀ ਵੀ ਆਪਣੇ ਖਾਨਦਾਨ, 700 ਮੁਰੀਦਾਂ ਨੂੰ ਸਿੱਖੀ ਲਈ ਕੁਰਬਾਨ ਕਰ ਗਏ ਸਨ। ਗੁਰੁਆਂ ਨੇ ਤਾਂ ਸ੍ਰੀ ਹਰਮੰਦਰ ਸਾਹਿਬ ਜੀ ਦੀ ਨੀਂਹ ਵੀ ਸਾਂਈਂ ਮੀਆਂ ਮੀਰ ਜੀ ਤੋਂ ਰਖਵਾਈ ਸੀ ਤਾਂ ਕਿ ਆਪਸੀ ਭਰੱਪਾ ਬਣਿਆ ਰਹੇ। ਪਰ ਹੁਣ ਆਹ ਕੀ ਹੋ ਰਿਹਾ ਹੈ ਕਿ ਸਿੱਖਾਂ ਤੋਂ ਬਗੈਰ ਕਿਸੇ 'ਹੋਰ' ਨੂੰ ਗੁਰੂ ਘਰਾਂ ਦੀਆਂ 'ਕਮੇਟੀਆਂ' ਦੇ ਨੇੜੇ ਵੀ ਨਹੀਂ ਫਟਕਣ ਦਿੱਤਾ ਜਾ ਰਿਹਾ। ਗੁਰੂ ਜੀ, ਜੇ ਗੈਰ ਸਿੱਖਾਂ ਨੂੰ ਗੁਰੂ ਘਰਾਂ 'ਚੋਂ ਹੀ ਸਤਿਕਾਰ ਨਹੀਂ ਮਿਲੇਗਾ ਤਾਂ ਉਹ ਗੁਰੂ ਘਰਾਂ ਦਾ ਸਤਿਕਾਰ ਕਿਸ ਤਰ੍ਹਾਂ ਕਰਨਗੇ? ਇਸ ਨਾਲ ਤਾਂ ਦੂਰੀਆਂ ਹੋਰ ਵਧਣਗੀਆਂ। 311 ਸਾਲ ਦਾ ਸਫ਼ਰ ਤੈਅ ਕਰ ਚੁੱਕੀ ਸਿੱਖੀ ਫਿਰ ਉਸੇ ਕੇਂਦਰ ਬਿੰਦੂ 'ਤੇ ਨਾ ਆ ਜਾਵੇ ਜਿੱਥੋਂ ਤੁਸੀਂ ਇਸ ਨੂੰ 'ਹਰੀ ਝੰਡੀ' ਦਿੱਤੀ ਸੀ।
ਗੁਰੂ ਜੀ, ਆਮ ਲੋਕਾਂ ਤੱਕ ਤਾਂ 311 ਸਾਲ ਬੀਤ ਜਾਣ ਦੇ ਬਾਵਜੂਦ ਵੀ ਸਿੱਖੀ ਦੇ ਸਹੀ ਅਰਥ ਨਹੀਂ ਪਹੁੰਚੇ। æਲੋਕ ਤਾਂ ਵਿਚਾਰੇ ਆਪਣੀ ਹੋਣੀ ਦੇ ਖੁਦ ਮਾਲਕ ਬਣਨ ਨਾਲੋਂ ਦਰ ਦਰ ਮੱਥੇ ਰਗੜਣ ਲਈ ਮਜ਼ਬੂਰ ਕੀਤੇ ਪਏ ਹਨ। ਜਿਹਨਾਂ ਲੋਕਾਂ ਨੇ ਤੁਹਾਡੀਆਂ ਸਿੱਖਿਆਵਾਂ ਨੂੰ ਅੱਗੇ ਪਰਸਾਰਿਤ ਕਰਨਾ ਸੀ ਓਹ ਤਾਂ ਖੁਦ ਹੀ ਇਖਲਾਕੀ ਤੌਰ 'ਤੇ ਪੰਜ ਵਿਕਾਰਾਂ ਨੇ ਮਧੋਲੇ ਪਏ ਹਨ। ਗੁਰਦੁਆਰਾ ਛੇਹਰਟਾ ਸਾਹਿਬ ਅੰਮ੍ਰਿਤਸਰ ਦੇ ਮੈਨੇਜ਼ਰ ਉੱਪਰ ਪਰ-ਇਸਤਰੀ ਨਾਲ ਰੰਗਰਲੀਆਂ ਮਨਾਉਣ ਦੇ ਦੋਸ਼ 'ਚ ਦਰਜ ਹੋਏ ਕੇਸ ਤੇ ਬੇਦੀ ਸਾਬ੍ਹ ਦੇ ਕਾਮੀ ਪੁਰਸ਼ ਵਜੋਂ ਅਖਬਾਰਾਂ 'ਚ ਨਸ਼ਰ ਹੋਈਆਂ ਨਿਰਵਸਤਰ ਤਸਵੀਰਾਂ ਇਸ ਦੀ ਪੁਖਤਾ ਉਦਾਹਰਣ ਹਨ। ਗੁਰੂ ਜੀ, ਅਸੀਂ ਤਾਂ ਸਗੋਂ ਪਹਿਲਾਂ ਨਾਲੋਂ ਵੀ ਵਧੇਰੇ ਬੂਝੜ ਹੋ ਗਏ ਹਾਂ ਕਿ ਕਦੇ ਕੋਈ 'ਸਿਆਣਾ' ਕਹਿ ਦਿੰਦੈ ਕਿ ਗੁਰਦੁਆਰਾ ਸਾਹਿਬਾਨਾਂ 'ਚ ਭਗਤ ਰਵੀਦਾਸ ਜੀ ਦੀਆਂ ਨੰਗੇ ਸਿਰ ਵਾਲੀਆਂ ਤਸਵੀਰਾਂ ਨਹੀਂ ਲੱਗਣੀਆਂ ਚਾਹੀਦੀਆਂ... ਕਦੇ ਕੁਝ ਕਦੇ ਕੁਝ। ਇੱਕ ਸਵਾਲ ਮਨ 'ਚ ਬਾਰ ਬਾਰ ਆਉਂਦੈ ਕਿ ਜੇ ਧਰਮ ਦੇ ਠੇਕੇਦਾਰ ਅਖਵਾਉਂਦੇ ਇਹ ਲੋਕ ਇਹੋ ਜਿਹੀਆਂ ਬੇਤੁਕੀਆਂ ਬਿਆਨਬਾਜੀਆਂ ਕਰਦੇ ਹਨ ਤਾਂ ਫਿਰ ਉਹ ਗੋਲਕਾਂ 'ਚ ਗਾਂਧੀ ਦੀ ਫੋਟੋ ਵਾਲੇ ਨੋਟ ਜਾਂ ਮਹਾਰਾਣੀ ਦੀ ਫੋਟੋ ਵਾਲੇ ਪੌਂਡ ਡਾਲਰ ਟੇਕਣ ਵਾਲਿਆਂ ਨੂੰ ਕਿਉਂ ਨਹੀਂ ਰੋਕਦੇ? ਕਿਉਂਕਿ ਨਾ ਤਾਂ ਨੋਟਾਂ ਉੱਪਰਲੀ ਫੋਟੋ 'ਚ ਗਾਂਧੀ ਦੇ 'ਟੂਟੀ ਵਾਲੀ ਪੱਗ' ਬੰਨ੍ਹੀ ਹੋਈ ਹੈ ਤੇ ਨਾ ਹੀ ਮਹਾਰਾਣੀ ਨੇ ਪੌਂਡਾਂ 'ਤੇ ਚੁੰਨੀ ਨਾਲ ਸਿਰ ਢਕਿਆ ਹੋਇਆ ਹੈ।
  ਗੁਰੂ ਜੀ, ਚਿੱਠੀ ਬੰਦ ਕਰਨ ਤੋਂ ਪਹਿਲਾਂ ਇੱਕ ਬੇਨਤੀ ਹੈ ਕਿ ਅਮੁੱਲੀ ਸਿੱਖੀ ਨੂੰ ਨੋਟਾਂ ਜਾਂ ਪੌਡਾਂ-ਡਾਲਰਾਂ ਬਦਲੇ ਆਪਣੇ ਹਿਸਾਬ ਨਾਲ ਢਾਲਣ ਵਾਲਿਆਂ ਨੂੰ ਪਿਆਰ ਨਾਲ ਸਮਝਾ ਬੁਝਾ ਕੇ ਸੁਮੱਤ ਬਖਸ਼ੋ। ਇਕੱਲੇ ਔਰੰਗਜ਼ੇਬ ਲਈ ਤਾਂ ਤੁਸੀਂ ਜ਼ਫ਼ਰਨਾਮਾ ਲਿਖ ਦਿੱਤਾ ਸੀ ਪਰ ਘਰ ਘਰ ਬੈਠੇ ਆਪਣੇ ਹੀ ਔਰੰਗਜ਼ੇਬਾਂ ਲਈ ਕਿਸੇ ਹੋਰ ਵਧੇਰੇ ਪ੍ਰਭਾਵਸ਼ਾਲੀ ਤਰਕ-ਬਾਣ ਦੀ ਲੋੜ ਪਵੇਗੀ।
ਦਸਮੇਸ਼ ਪਿਤਾ ਜੀ ਲਫ਼ਜ਼ਾਂ ਦੀ ਵਾਧ-ਘਾਟ ਜਾਂ ਛੋਟਾ ਮੂੰਹ ਵੱਡੀ ਬਾਤ ਵਰਗੀ ਕੋਈ ਗੱਲ ਕਹੀ ਗਈ ਹੋਵੇ ਤਾਂ ਅਣਜਾਣ ਜਾਣ ਕੇ ਖਿਮਾ ਕਰਨਾ।
ਤੁਹਾਡਾ ਹਮੇਸ਼ਾ ਕਰਜ਼ਦਾਰ.......।
ਅਣਜਾਣ ਬੱਚਾ।      

Thursday, April 22, 2010

ਅਲਵਿਦਾ ਗੁਰਸ਼ਾਨ! ਰਿਸ਼ੀ ਗੁਲਾਟੀ

ਅਲਵਿਦਾ ਗੁਰਸ਼ਾਨ!
ਰਿਸ਼ੀ ਗੁਲਾਟੀ, ਐਡੀਲੇਡ (ਆਸਟ੍ਰੇਲੀਆ)
ਘਟੀਆ ਤੇ ਸੌੜੀ ਮਾਨਸਿਕਤਾ ਦੀ ਇਸ ਤੋਂ ਵੱਡੀ ਉਦਾਹਰਣ ਹੋਰ ਕੀ ਹੋ ਸਕਦੀ ਹੈ ਕਿ ਸਿਰਫ਼ ਤਿੰਨ ਸਾਲ ਦੇ ਮਾਸੂਮ ਬੱਚੇ ਨੂੰ ਬਿਨਾਂ ਕਿਸੇ ਕਸੂਰ ਦੇ ਕਤਲ ਕਰ ਦਿੱਤਾ ਜਾਏ | ਘਟੀਆ ਸੋਚ ਨੇ ਇੱਕ ਅਜਿਹੇ ਫੁੱਲ ਨੂੰ ਕੁਚਲ ਦਿੱਤਾ, ਜੋ ਕਿ ਵੱਡਾ ਹੋ ਕੇ ਪਤਾ ਨਹੀਂ ਕੀ ਕੀ ਕਰ ਸਕਦਾ ਸੀ | ਸ਼ਾਇਦ ਕਾਤਲ ਨੇ ਸਮੁੱਚੇ ਭਾਈਚਾਰੇ ਤੋਂ ਇੱਕ ਅਜਿਹਾ ਡਾਕਟਰ ਖੋਹ ਲਿਆ, ਜਿਸਨੇ ਵੱਡਿਆਂ ਹੋ ਕੇ ਅਣਗਿਣਤ ਦੁਖਿਆਰਿਆਂ ਨੂੰ ਰਾਹਤ ਪਹੁੰਚਾਉਣੀ ਹੋਵੇ ਜਾਂ ਇੱਕ ਸਾਇੰਸਦਾਨ ਜਾਂ ਇੰਜੀਨੀਅਰ ਤੇ ਯਕੀਨਨ ਇੱਕ ਮਾਂ ਤੋਂ ਉਸਦੇ ਜਿਗਰ ਦਾ ਟੁਕੜਾ ਤੇ ਇੱਕ ਬਾਪ ਤੋਂ ਉਸਦੇ ਭਵਿੱਖ ਦਾ ਆਸਰਾ | ਉਹ ਮਾਸੂਮ ਗੁਰਸ਼ਾਨ ਜਿਸਨੂੰ ਅਜੇ ਤੱਕ ਆਸਟ੍ਰੇਲੀਆ ਤੇ ਭਾਰਤ ਸ਼ਬਦਾਂ ਦਾ ਫ਼ਰਕ ਵੀ ਨਹੀਂ ਪਤਾ ਸੀ | ਉਹ ਤਾਂ ਕੇਵਲ ਮੰਮੀ ਜਾਂ ਪਾਪਾ ਹੀ ਕਹਿ ਸਕਦਾ ਸੀ ਜਾਂ ਕਹਿ ਸਕਦਾ ਸੀ "ਮੰਮਾ ਦੁਦੂ", "ਮੰਮਾ ਭੁੱਖੀ ਲੱਗੀ ਐ" | ਅਜੇ ਤਾਂ ਉਹ ਆਪਣੇ ਪਾਪਾ ਨਾਲ਼ ਰਿਹਾੜ ਕਰਨ ਜੋਗਾ ਵੀ ਨਹੀਂ ਸੀ ਕਿ ਮੈਂ ਆਹ ਚੀਜ਼ ਲੈਣੀ ਹੈ ਜਾਂ ਔਹ ਚੀਜ਼ ਲੈਣੀ ਹੈ | ਅਜੇ ਤਾਂ ਉਹ ਸੁਪਰ ਸਟੋਰਾਂ 'ਚ ਖਿਡੌਣੇ ਲੈਣ ਦੀ ਜ਼ਿੱਦ ਕਰਨ ਲਈ ਫ਼ਰਸ਼ ਤੇ ਲਿਟਣ ਜੋਗਾ ਵੀ ਨਹੀਂ ਸੀ ਹੋਇਆ ਕਿ ਉਸਨੂੰ ਪਹਿਲਾਂ ਹੀ ਤਾਬੂਤ 'ਚ ਲਿਟਾ ਦਿੱਤਾ ਗਿਆ |
ਆਹ ! ਗੁਰਸ਼ਾਨ !! ਪੁੱਤਰ, ਕਿਹੀ ਚੰਦਰੀ ਕਿਸਮਤ ਲੈ ਕੇ ਪੈਦਾ ਹੋਇਆ ਸੀ ? ਤੇਰੇ ਮੰਮੀ ਪਾਪਾ ਨੂੰ ਕਿੰਨੀਆਂ ਉਮੀਦਾਂ ਸਨ ? ਉਨ੍ਹਾਂ ਤੇਰੇ ਸੁਨਿਹਰੇ ਭਵਿੱਖ ਲਈ ਕਿੰਨੇ ਸੁਪਨੇ ਸਜਾਏ ਹੋਣਗੇ | ਅਜੇ ਤਾਂ ਤੂੰ ਆਪਣੇ ਮੰਮੀ ਪਾਪਾ ਦੀ ਝਿੜਕ ਵੀ ਨਹੀਂ ਸੁਣੀ ਹੋਵੇਗੀ, ਜੇ ਸੁਣੀ ਤਾਂ ਸਮਝ ਨਹੀਂ ਆਈ ਹੋਵੇਗੀ ਕਿ ਕੀ ਕਹਿ ਰਹੇ ਨੇ | ਤੂੰ ਤਾਂ ਉਨ੍ਹਾਂ ਦੀ ਝਿੜਕ ਦਾ ਜੁਆਬ ਆਪਣੀ ਪਿਆਰੀ ਜਿਹੀ ਮੁਸਕਾਨ ਨਾਲ਼ ਦਿੱਤਾ ਹੋਵੇਗਾ | ਤੂੰ ਇੱਥੇ ਕਿਉਂ ਆ ਗਿਆ ? ਕਾਸ਼ ! ਜਦੋਂ ਤੂੰ ਆਇਆ ਸੀ, ਤੂੰ ਜਹਾਜ਼ ਤੋਂ ਲੇਟ ਹੋ ਜਾਂਦਾ | ਤੈਨੂੰ ਏਅਰਪੋਰਟ ਛੱਡਣ ਆਈ ਗੱਡੀ ਪੰਕਚਰ ਹੋ ਜਾਂਦੀ | ਤੇਰੇ ਵੀਜ਼ੇ ਦੇ ਕਾਗਜ਼ਾਤ 'ਚ ਨੁਕਸ ਨਿੱਕਲ ਆਉਂਦਾ | ਚਾਹੇ ਮੈਂ ਤੈਨੂੰ ਜਿੰਦਗੀ 'ਚ ਕਦੇ ਦੇਖਿਆ ਨਹੀਂ, ਤੂੰ ਮੇਰਾ ਕੁਝ ਵੀ ਨਹੀਂ ਪਰ ਅੱਜ ਹਰ ਕਿਸੇ ਨੂੰ ਇਹੀ ਜਾਪ ਰਿਹਾ ਹੈ ਜਿਵੇਂ ਉਸੇ ਦੀ ਕੋਈ ਨਿੱਜੀ ਚੀਜ਼ ਗੁਆਚ ਗਈ ਹੈ | ਮੈਂ ਤਾਂ ਕੀ, ਹਰ ਦਿਲ ਅੱਜ ਤੇਰੇ ਲਈ ਦੁਖੀ ਹੈ | ਤੇਰੇ ਬਾਰੇ ਲਿਖਦੀ ਹੋਈ ਮੇਰੀ ਕਲਮ ਖੂਨ ਦੇ ਹੰਝੂ ਰੋ ਰਹੀ ਹੈ |
ਕਾਤਲ ਨੇ ਤਾਂ ਜੱਗੋਂ ਤੇਰ੍ਹਵੀਂ ਕਰ ਵਿਖਾਈ | ਆਖਿਰ ਇੱਕ ਮਾਸੂਮ ਬੱਚੇ ਦੀ ਕਿਸੇ ਨਾਲ਼ ਕੀ ਦੁਸ਼ਮਣੀ ਹੋ ਸਕਦੀ ਹੈ ? ਉਹ ਖ਼ੁਦ ਵੀ ਤਾਂ ਇੱਕ ਮਾਸੂਮ ਬੱਚੀ ਦਾ ਬਾਪ ਹੈ | ਉਸਨੇ ਇਹ ਕਾਰਾ ਕਰਦੇ ਸਮੇਂ ਇੱਕ ਪਲ ਲਈ ਵੀ ਅੰਜਾਮ ਨਹੀਂ ਸੋਚਿਆ | ਉਸਨੇ ਕੇਵਲ ਗੁਰਸ਼ਾਨ ਦੀ ਜਾਨ ਹੀ ਨਹੀਂ ਲਈ ਬਲਕਿ ਚਾਰ ਪਰਿਵਾਰਾਂ ਨੂੰ ਜਿਉਂਦੇ ਜੀ ਸੂਲੀ ਚਾੜ੍ਹ ਦਿੱਤਾ ਹੈ | ਗੁਰਸ਼ਾਨ ਦੇ ਨਾਨਕੇ ਦਾਦਕੇ ਤੇ ਆਪਣੀ ਮਾਸੂਮ ਬੱਚੀ ਦੇ ਨਾਨਕੇ ਦਾਦਕੇ | ਨਤੀਜਾ ਕੀ ? ਇਨ੍ਹਾਂ ਮੀਆਂ-ਬੀਵੀ ਦਾ ਤਾਂ ਜੋ ਹੋਵੇਗਾ, ਉਹ ਭਵਿੱਖ ਦੇ ਗਰਭ 'ਚ ਹੈ ਪ੍ਰੰਤੂ ਉਸਨੇ ਆਪਣੀ ਬੱਚੀ ਤੋਂ ਮਾਂ-ਬਾਪ ਦਾ ਸਾਇਆ ਜ਼ਰੂਰ ਖੋਹ ਲਿਆ | ਅਕਸਰ ਦੇਖਣ 'ਚ ਆਇਆ ਹੈ ਕਿ ਅਸੀਂ ਕਿਸੇ ਵੀ ਬੱਚੇ ਨੂੰ ਉਂਝ ਹੀ, ਬਿਨਾਂ ਕਿਸੇ ਜਾਣ ਪਹਿਚਾਣ ਤੋਂ ਵੀ ਬੁਲਾਉਣ ਦਾ ਯਤਨ ਕਰਦੇ ਹਾਂ, ਉਸਨੂੰ ਆਪਣਾ ਮੂੰਹ ਵਿੰਗਾ-ਟੇਢਾ ਕਰਕੇ ਹਸਾਉਣ ਦਾ ਯਤਨ ਕਰਦੇ ਹਾਂ | ਜੇਕਰ ਕਿਸੇ ਦੇ ਘਰ ਦੋ ਘੰਟੇ ਬੈਠਣ ਦਾ ਮੌਕਾ ਮਿਲੇ ਤਾਂ ਬੱਚਾ ਆਪਣੀ ਗੋਦ 'ਚ ਲੈਣ ਤੇ ਉਸ ਨਾਲ਼ ਤੋਤਲੀਆਂ ਗੱਲਾਂ ਕਰਨ ਦਾ ਯਤਨ ਵੀ ਕਰਦੇ ਹਾਂ | ਇਸ ਸਖ਼ਸ਼ ਨੇ ਤਾਂ ਦਰਿੰਦਗੀ ਦੀਆਂ ਸਭ ਹੱਦਾਂ ਬੰਨੇ ਹੀ ਪਾਰ ਕਰ ਦਿੱਤੇ | ਇੱਕੋ ਘਰ 'ਚ ਰਹਿਣ ਦੇ ਬਾਵਜੂਦ ਉਸਨੇ ਆਪਣੇ ਪੁੱਤਰ ਦੀ ਉਮਰ ਦੇ ਬੱਚੇ ਨੂੰ ਦੁਨੀਆਂ ਤੋਂ ਵਿਦਾ ਕਰ ਦਿੱਤਾ | ਅਫਸੋਸ ! ਅਫਸੋਸ !! ਅਫਸੋਸ !!! ਬੇਰਹਿਮ ਆਦਮੀ, ਕੀ ਤੂੰ ਇਨਸਾਨ ਕਹਾਉਣ ਦੇ ਵੀ ਕਾਬਿਲ ਹੈਂ ? ਜਿੰਦਗੀ 'ਚ ਕਦੀ ਟਾਈਮ ਮਿਲੇ ਤਾਂ ਦਿਲ ਤੇ ਹੱਥ ਰੱਖਕੇ ਆਪਣੇ ਕੀਤੇ ਕਾਰੇ ਬਾਰੇ ਸੋਚੀਂ | ਕੀ ਕਰ ਬੈਠਾ ਹੈਂ ? ਕਿਉਂ ਇੱਕ ਬੇਕਸੂਰ ਮਾਸੂਮ ਬੱਚੇ ਨੂੰ ਕਾਰ ਦੀ ਡਿੱਕੀ 'ਚ ਪਾ ਕੇ ਘੰਿਟਆਂ ਬੱਧੀ ਸੜਕਾਂ ਤੇ ਘੁੰਮਦਾ ਰਿਹਾ | ਸਚਾਈ ਤਾਂ ਤੈਨੂੰ ਜਾਂ ਪ੍ਰਮਾਤਮਾ ਨੂੰ ਹੀ ਪਤਾ ਹੈ ਕਿ ਉਸਨੂੰ ਇਸ ਦੁਨੀਆਂ ਤੋਂ ਕਿਉਂ ਵਿਦਾ ਕਰ ਦਿੱਤਾ, ਬਾਕੀ ਸਭ ਤਾਂ ਬੱਸ ਦੁੱਖਾਂ ਦੇ ਸਾਗਰ 'ਚ ਗੋਤੇ ਖਾਣ ਜੋਗੇ ਹੀ ਰਹਿ ਗਏ | ਦਿਲ ਡਰਦਾ ਸੀ ਕਿ ਕਿਸੇ ਪੰਜਾਬੀ ਦਾ ਇਹ ਕਾਰਾ ਨਾ ਹੋਵੇ ਕਿਉਂ ਜੋ ਤੇਰੀ ਗ੍ਰਿਫ਼ਤਾਰੀ ਤੋਂ ਪਹਿਲਾਂ ਹੀ ਜਿੰਨੇ ਗੋਰਿਆਂ ਨਾਲ਼ ਗੱਲ ਹੋਈ, ਸਭ ਬੜੇ ਦਾਅਵੇ ਨਾਲ਼ ਕਹਿੰਦੇ ਸਨ ਕਿ ਕੋਈ ਗੋਰਾ ਅਜਿਹਾ ਕੰਮ ਨਹੀਂ ਕਰ ਸਕਦਾ ਤੇ ਆਪਣੇ ਵਤਨ 'ਚ ਤਾਂ ਕਤਲ, ਫਿਰੌਤੀਆਂ, ਅਗਵਾ ਆਦਿ ਆਮ ਹੀ ਹੁੰਦੇ ਰਹਿੰਦੇ ਨੇ | "ਆਖ਼ਿਰ ਦਿਲ ਹੈ ਹਿੰਦੁਸਤਾਨੀ" | ਆਸਟ੍ਰੇਲੀਆਈ ਲੋਕ ਤਾਂ ਗੁਰਸ਼ਾਨ ਦੇ ਘਰ ਅੱਗੇ ਸ਼ਰਧਾਂਜਲੀ ਵਜੋਂ ਮੋਮਬੱਤੀਆਂ ਜਗਾ ਕੇ ਗਏ, ਖਿਡੌਣੇ ਤੇ ਫੁੱਲ ਆਦਿ ਰੱਖ ਕੇ ਗਏ | ਇੱਥੇ ਆਪਣੇ ਲੋਕ ਤਾਂ ਪਹਿਲਾਂ ਹੀ ਬਥੇਰੀ ਸ਼ਾਬਾਸ਼ੇ ਝੱਲੀ ਜਾਂਦੇ ਨੇ, ਕਦੇ ਬੀਮਾ ਲੈਣ ਲਈ ਕਾਰ ਸਾੜ ਦਿੱਤੀ, ਕਦੇ ਕਿਸੇ ਨੇ ਘਰ ਵਾਲੀ ਮਾਰ ਦਿੱਤੀ, ਕਦੇ ਕੁਝ ਡਾਲਰਾਂ ਪਿੱਛੇ ਸਕੇ ਭਰਾ ਤੱਕ ਕਤਲ ਕਰ ਦਿੱਤੇ, ਪਰ ਤੂੰ ਤਾਂ "ਸਿਰੇ ਹੀ ਲਾ ਦਿੱਤੀ" | ਵਾਕਈ ਹੀ ਤੇਰਾ ਜਿਗਰਾ ਬਹੁਤ ਵੱਡਾ ਹੈ, ਜੋ ਇਹ ਗੁਨਾਹ ਕਰਕੇ ਵੀ ਤੁਰੰਤ ਜ਼ਮਾਨਤ ਆਦਿ ਦੀ ਗੱਲ ਕਰਨ ਦਾ ਹੌਸਲਾ ਕਰ ਲਿਆ | ਤੈਨੂੰ ਜ਼ਮਾਨਤ ਮੰਗਣ ਦੀ ਬਜਾਏ ਪ੍ਰਮਾਤਮਾ ਦੇ ਦਰ ਤੋਂ ਸਜ਼ਾ ਮੰਗਣੀ ਚਾਹੀਦੀ ਸੀ ਤਾਂ ਜੋ ਤੇਰੇ ਗੁਨਾਹਾਂ ਦਾ ਬੋਝ ਕੁਝ ਹਲਕਾ ਹੋ ਸਕਦਾ ਪਰ ਤੂੰ ਤਾਂ..... | ਛੱਡ ਯਾਰ ! ਕੁਝ ਬਦਨਸੀਬ ਲੋਕ ਨਫ਼ਰਤ ਦੇ ਕਾਬਿਲ ਵੀ ਨਹੀਂ ਹੁੰਦੇ, ਤੂੰ ਉਨ੍ਹਾਂ 'ਚੋਂ ਇੱਕ ਹੈਂ |
ਅੱਛਾ ਗੁਰਸ਼ਾਨ ! ਅਲਵਿਦਾ ਬੱਚੇ ! ਸਾਡੇ ਵਤਨ 'ਚ ਅਜਿਹੀ ਚੰਦਰੀ ਘੜੀ 'ਚ ਦਿਲ ਨੂੰ ਦਿਲਾਸਾ ਦੇਣ ਲਈ ਇਹ ਹੀ ਕਿਹਾ ਜਾਂਦਾ ਹੈ ਕਿ "ਹੋਣੀ" ਇਸੇ ਤਰ੍ਹਾਂ ਹੀ ਲਿਖੀ ਸੀ | ਤੂੰ ਤਾਂ ਵਤਨ ਵਾਪਸ ਚੱਲਿਆ ਸੀ ਪਰ ਤੈਨੂੰ ਆਸਟ੍ਰੇਲੀਆ ਦੀ ਧਰਤੀ ਨੇ ਆਪਣੀ ਗੋਦ 'ਚ ਸਾਂਭਣਾ ਸੀ, ਸੋ ਕਿਸ ਤਰ੍ਹਾਂ ਵਾਪਸ ਜਾਂਦਾ ?
ਹਰਜੀਤ ! ਬੱਚੇ ਸਭ ਨੂੰ ਪਿਆਰੇ ਹੁੰਦੇ ਹਨ | ਸਭ ਦੇ ਜਿਗਰ ਦਾ ਟੁਕੜਾ ਹੁੰਦੇ ਹਨ | ਗੁਰਸ਼ਾਨ ਵੀ ਅਜਿਹਾ ਹੀ ਪਿਆਰਾ ਬੱਚਾ ਸੀ | ਪਰ ਉਸਨੂੰ ਪਰਮਪਿਤਾ ਪ੍ਰਮਾਤਮਾ ਵੀ ਬਹੁਤ ਪਿਆਰ ਕਰਦੇ ਸਨ | ਸ਼ਾਇਦ ਸਾਡੇ ਸਭ ਨਾਲੋਂ ਜ਼ਿਆਦਾ | ਇਸੇ ਲਈ ਉਨ੍ਹਾਂ ਨੇ ਗੁਰਸ਼ਾਨ ਨੂੰ ਆਪਣੀ ਪਵਿੱਤਰ ਗੋਦ 'ਚ ਲੈ ਲਿਆ ਹੈ | ਇਸ ਦੁੱਖ ਦੀ ਘੜੀ 'ਚ ਸਮੂਹ ਪੰਜਾਬੀ ਭਾਈਚਾਰਾ ਤੁਹਾਡੇ ਲਈ ਅਰਦਾਸ ਕਰਦਾ ਹੈ | ਅਸੀਂ ਸਭ ਪ੍ਰਮਾਤਮਾ ਅੱਗੇ ਅਰਦਾਸ-ਬੇਨਤੀ ਕਰਦੇ ਹਾਂ ਕਿ ਸਭ ਨੂੰ ਇਹ ਸਦਮਾ ਬਰਦਾਸ਼ਤ ਕਰਨ ਦਾ ਬਲ ਬਖ਼ਸ਼ੇ ਤੇ ਗੁਰਸ਼ਾਨ ਨੂੰ ਨਵੇਂ ਰੂਪ 'ਚ ਤੁਹਾਡੇ ਕੋਲ ਵਾਪਿਸ ਭੇਜਣ ਦੀ ਦਇਆ ਮਿਹਰ ਕਰੇ |
************